ਸ਼ੇਖ਼ ਹਸੀਨਾ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ

2657

ਅਵਾਮੀ ਲੀਗ ਦੀ ਪ੍ਰਮੁੱਖ ਸ਼ੇਖ਼ ਹਸੀਨਾ ਨੇ ਚੌਥੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਬੰਗਲਾਦੇਸ਼ ’ਚ ਤਣਾਅ ਦਰਮਿਆਨ ਨਵੀਂ ਸਰਕਾਰ ਚੁਣਨ ਲਈ ਪਿਛਲੇ ਦਿਨੀ ਵੋਟਿੰਗ ਹੋਈ ਸੀ। ਚੋਣਾਂ ਨਾਲ ਸਬੰਧਿਤ ਹਿੰਸਾ ’ਚ 17 ਵਿਅਕਤੀ ਮਾਰੇ ਗਏ ਸਨ। ਮ੍ਰਿਤਕਾਂ ’ਚ ਪਾਰਟੀਆਂ ਦੇ 16 ਕਾਰਕੁਨ ਅਤੇ ਸੁਰੱਖਿਆ ਕਰਮੀ ਸ਼ਾਮਲ ਸਨ।
ਕੁੱਲ 300 ’ਚੋਂ 299 ਸੰਸਦੀ ਸੀਟਾਂ ’ਤੇ ਵੋਟਿੰਗ ਹੋਈ ਸੀ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਗਵਾਈ ਹੇਠਲੀ ਅਵਾਮੀ ਲੀਗ ’ਤੇ ਚੋਣਾਂ ’ਚ ਗੜਬੜੀਆਂ ਦੇ ਦੋਸ਼ ਵੀ ਲੱਗੇ ਅਤੇ ਵਿਰੋਧੀ ਧਿਰਾਂ ਨੇ ਮੁਲਕ ’ਚ ਮੁੜ ਚੋਣਾਂ ਕਰਵਾਉਣ ਦੀ ਮੰਗ ਵੀ ਕੀਤੀ ਸੀ।
ਹੁਣ ਹਸੀਨਾ ਚੌਥੀ ਵਾਰ ਪ੍ਰਧਾਨ ਮੰਤਰੀ ਬਣੇ ਹਨ।

Real Estate