ਡੇਰਾ ਸਿਰਸਾ ਹੈੱਡਕੁਆਰਟਰ ਦੇ ਆਲੇ ਦੁਆਲੇ ਸੁਰੱਖਿਆ ਘੇਰਾ ਸਖ਼ਤ ,ਕੁਝ ਦਿਨਾਂ ਲਈ ਨਾਮ ਚਰਚਾ ਵੀ ਬੰਦ ਕੀਤੇ ਜਾਣ ਦੀਆ ਖ਼ਬਰਾਂ

1065

ਡੇਰਾ ਮੁਖੀ ਰਾਮ ਰਹੀਮ ਦੇ ਉਪਰ ਚਲ ਰਹੇ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕੇਸ ਵਿਚ ਪੰਚਕੂਲਾ ਸਥਿਤ ਸੀ ਬੀ ਆਈ ਕੋਰਟ ਨੇ 11 ਜਨਵਰੀ ਨੂੰ ਫੈਸਲਾ ਸੁਣਾਉਣਾ ਹੈ । ਇਸੇ ਤਹਿਤਡੇਰਾ ਸਿਰਸਾ ਦੇ ਹੈੱਡਕੁਆਰਟਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਪੁਲਿਸ ਦਸਤੇ ਤਾਇਨਾਤ ਕਰ ਦਿਤੇ ਗਏ ਹਨ ਤੇ ਹਰ ਵਿਅਕਤੀ ਜੋ ਡੇਰੇ ਦੇ ਅੰਦਰ ਜਾਂ ਬਾਹਰ ਜਾ ਰਿਹਾ ਹੈ, ਉਸ ਦੇ ਉਪਰ ਨਜ਼ਰ ਰੱਖੀ ਜਾ ਰਹੀ ਹੈ ਇਹ ਵੀ ਦੱਸਿਆ ਜਾਂਦਾ ਹੈ ਡੇਰੇ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਵੀ ਮੀਟਿੰਗ ਜਾਂ ਪ੍ਰੋਗਰਾਮ ਕਰਨ ਤੋਂ ਗੁਰੇਜ ਕੀਤਾ ਜਾਵੇ । ਖ਼ਬਰਾਂ ਅਨੁਸਾਰ ਡੇਰੇ ਪ੍ਰਬੰਧਕਾਂ ਨੇ ਹੇਠਲੇ ਪੱਧਰ ਤੇ ਵੀ ਆਪਣੇ ਅਧਿਕਾਰੀਆਂ ਨੂੰ ਕਿਸੇ ਵੀ ਤਰਾਂ ਇਕੱਠ ਕਰਨ ਤੋਂ ਮਨਾ ਕਰ ਦਿਤਾ ਹੈ । ਸ਼ਹਿਰ ਤੇ ਕਸਬਿਆਂ ਵਿਚ ਬਣੇ ਹੋਏ ਡੇਰਿਆਂ ਵਿਚ ਸਵੇਰੇ ਸ਼ਾਮ ਵਾਲੀ ਨਾਮ ਚਰਚਾ ਦੇ ਪ੍ਰੋਗਰਾਮ ਅਗਲੇ ਕੁਝ ਦਿਨਾਂ ਲਈ ਮੁਲਤਵੀ ਕਰ ਦਿਤੇ ਗਏ ਹਨ ।
ਦੱਸਿਆ ਜਾ ਰਿਹਾ ਹੈ ਕਿ ਬਲਾਕ ਪੱਧਤ ਤੇ ਵੀ ਸਵੇਰੇ ਸ਼ਾਮ ਵਾਲੀ ਨਾਮ ਚਰਚਾ ਅਗਲੇ ਕੁਝ ਦਿਨਾਂ ਲਈ ਮੁਲਤਵੀ ਕੀਤੀ ਗਈ ਹੈ ।

Real Estate