ਝਟਪਟ ਪੁਲਾਉ

2400

ਨਵਿੰਦਰ ਕੌਰ ਭੱਟੀ

ਸਮੱਗਰੀ
2 ਕੱਪ ਪੱਕੇ ਹੋਏ ਚੌਲ
1 ਪਿਆਜ਼  ਬਾਰੀਕ ਕੱਟਿਆ ਹੋਇਆ
1 ਟਮਾਟਰ  ਬਾਰੀਕ ਕੱਟਿਆ ਹੋਇਆ
1 ਟੀ ਸਪੂਨ ਜੀਰਾ
2 ਹਰੀਆਂ ਮਿਰਚ , ਬਾਰੀਕ ਕੱਟੀਆਂ ਹੋਈਆਂ

ਨਮਕ ਸਵਾਦ ਅਨੁਸਾਰ
ਘਿਉ : 2 ਚਮਚ
1 ਟੀ ਸਪੂਨ ਹਲਦੀ
ਲਾਲ ਮਿਰਚ ਸਵਾਦ ਅਨੁਸਾਰ
1/2 ਨਿੰਬੂ ਦਾ ਜੂਸ
ਹਰਾ ਧਨੀਆ ਥੋੜਾ ਜਿਹਾ

ਵਿਧੀ
ਇੱਕ ਕੜਾਹੀ ਵਿਚ ਘਿਉ ਪਾ ਕੇ ਜ਼ੀਰਾ ਭੁੰਨੋ ਫਿਰ ਹਰੀਆਂ ਮਿਰਚਾ ਪਾ ਦਿਓ । ਇਕ ਮਿੰਟ ਬਾਅਦ ਹੀ ਪਿਆਜ਼ ਪਾ ਦਿਓ , ਉਨੀ ਦੇਰ ਤਕ ਪਿਆਜ਼ ਭੂੰਨੋ ਜਦ ਤਕ ਪਿਆਜ਼ ਹਲਕੇ ਗੁਲਾਬੀ ਰੰਗ ਦੇ ਨਹੀਂ ਹੋ ਜਾਂਦੇ । ਫੇਰ ਟਮਾਟਰ ਪਾ ਕੇ ਇਕ ਆ ਦੋ ਮਿੰਟ ਲਈ ਭੁੰਨ ਲਓ। ਫੇਰ ਵਿਚ ਹਲਦੀ ,ਲਾਲ ਮਿਰਚਾਂ ਦਾ ਪਾਉਡਰ ਤੇ ਨਮਕ ਪਾ ਕੇ ਨਾਲ ਹੀ ਬਣੇ ਹੋਏ ਚਾਵਲ ਪਾ ਦਿਓ । ਢੱਕਣ ਦੇ ਕੇ 3 ਤੋਂ 5 ਮਿੰਟ ਲਈ ਪਕਾ ਲਓ। ਜਦ ਪੱਕ ਜਾਵੇ ਤਾਂ ਸਟੋਵ ਬੰਦ ਕਰ ਦਿਓ। ਨਿੰਬੂ ਦਾ ਜੂਸ ਪਾ ਚੌਲਾਂ ‘ਚ ਮਿਲਾ ਦੋ । ਤੇ ਧਨੀਆਂ ਦੀਆ ਪਤੀਆਂ ਨਾਲ ਸਜਾ ਲਓ
ਝਟਪਟ ਪੁਲਾਉ ਤਿਆਰ ਹੈ , ਕਿਸੇ ਵੀ ਤਰ੍ਹਾਂ ਦੇ ਰਾਇਤੇ ਨਾਲ ਮਹਿਮਾਨਾਂ ਨੂੰ ਵਰਤਾਓ।

Real Estate