ਆਪਣਾ ਘਰ ਉਜਾੜ ਕਿ ਹੁਣ ਭਗਵੰਤ ਮਾਨ ਦੂਜਿਆਂ ਦੀਆਂ ਮਿੰਨਤਾਂ ਕਰਦਾ ਫਿਰਦਾ- ਖਹਿਰਾ

916

ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਆਪ ਤੋਂ ਬਾਗੀ ਹੋਏ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿ ਉਹ ਵਿਧਾਇਕ ਪਦ ਤੋਂ ਅਸਤੀਫ਼ਾ ਨਹੀਂ ਦੇਣਗੇ ਜੇਕਰ ਕਿਸੇ ਨੂੰ ਬਹੁਤ ਹੀ ਪ੍ਰੇਸ਼ਾਨੀ ਹੈ ਤਾਂ ਉਨ੍ਹਾਂ ਬਾਰੇ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕਰ ਸਕਦੇ ਹਨ।ਖਹਿਰਾ ਨੇ ਕਿਹਾ ਦਲ ਬਦਲਣ ਕਾਨੂੰਨ ਦੀਆਂ ਬਹੁਤ ਸਾਰੀਆਂ ਧਰਾਵਾਂ ਹਨ ਜਿਨ੍ਹਾਂ ਦੀ ਬਹੁਤੇ ਲੀਡਰ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਵਿਧਾਇਕ ਪਦ ਰੱਖਣ ਜਾਂ ਨਾ ਰੱਖਣ ਬਾਰੇ ਉਨ੍ਹਾਂ ‘ਤੇ ਬਿਲਕੁਲ ਵੀ ਲਾਗੂ ਨਹੀਂ ਹੁੰਦਾ। ਉਨ੍ਹਾਂ ਕਿਹਾ ਮੈਂ ਨਹੀਂ ਚਾਹੁੰਦਾ ਕਿ ਸਾਡੇ ਇੱਕ ਗ਼ਲਤ ਫ਼ੈਸਲੇ ਨਾਲ ਸੁਖਬੀਰ ਬਾਦਲ ਵਿਰੋਧੀ ਧਿਰ ਦਾ ਨੇਤਾ ਬਣੇ।
ਨਵੀਂ ਪਾਰਟੀ ਦੇ ਐਲਾਨ ਬਾਰੇ ਖਹਿਰਾ ਨੇ ਕਿਹਾ ਕਿ ਇਹ ਐਲਾਨ ਅੱਠ ਜਨਵਰੀ ਨੂੰ ਕੀਤਾ ਜਾਵੇਗਾ। ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ ਛੇ ਹੋਰ ਵਿਧਾਇਕ ਡਟ ਕੇ ਖੜ੍ਹੇ ਹਨ ਅਤੇ ਮਾਸਟਰ ਬਲਦੇਵ ਸਿੰਘ ਵੀ ਜਲਦੀ ਹੀ ਪਾਰਟੀ ਤੋਂ ਅਸਤੀਫ਼ਾ ਦੇਣਗੇ।
ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਉਹ ਅਹੁਦੇ ਦੇ ਭੁੱਖੇ ਹੈ ਅਤੇ ਛੇ ਸਾਲ ਤੋਂ ਪਾਰਟੀ ਪ੍ਰਧਾਨ ਬਣੇ ਹੋਏ ਹਨ ਅਤੇ ਮੁੱਖ ਮੰਤਰੀ ਵੀ। ਹੁਣ ਕੇਜਰੀਵਾਲ ਦੂਸਰਿਆਂ ‘ਤੇ ਅਹੁਦਿਆਂ ਦੇ ਭੁੱਖੇ ਹੋਣ ਦਾ ਇਲਜ਼ਾਮ ਲਗਾ ਰਹੇ ਹਨ। ਖਹਿਰਾ ਨੇ ਕਿਹਾ ਕਿ ਕੀ ਢਾ ਗਾਂਧੀ, ਹਰਿੰਦਰ ਖਾਲਸਾ, ਗੁਰਪ੍ਰੀਤ ਘੁੱਗੀ, ਸੁੱਚਾ ਸਿੰਘ ਛੋਟੇਪੁਰ , ਕੁਮਾਰ ਵਿਸ਼ਵਾਸ ਇਹ ਸਾਰੇ ਹੀ ਅਹੁਦਿਆਂ ਦੇ ਭੁੱਖੇ ਸਨ ਬਸ ਇਕੱਲੇ ਕੇਜਰੀਵਾਲ ਹੀ ਭੁੱਖੇ ਨਹੀਂ ਹਨ।
ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮਾਫ਼ੀ ਬਾਰੇ ਖਹਿਰਾ ਨੇ ਭਗਵੰਤ ਮਾਨ ਨੂੰ ਕਿ ਉਹ ਸਪਸ਼ਟ ਕਰਨ ਕਿ ਉਹ ਇਸ ਮਾਫ਼ੀ ਨਾਲ ਸਹਿਮਤ ਹਨ ਜਾਂ ਨਹੀਂ। ਭਗਵੰਤ ਮਾਨ ਦੀ ਅੱਜ ਹੋਈ ਅਕਾਦਲੀ ਦਲ ਟਕਸਾਲੀ ਦੇ ਆਗੂਆਂ ਨਾਮ ਮੀਟਿੰਗ ਬਾਰੇ ਖਹਿਰਾ ਨੇ ਕਿਹਾ ਕਿ ਆਪਣਾ ਘਰ ਉਜਾੜ ਕਿ ਹੁਣ ਭਗਵੰਤ ਮਾਨ ਦੂਜਿਆਂ ਦੀਆਂ ਮਿੰਨਤਾਂ ਕਰਦੇ ਫਿਰਦੇ ਹਨ ।

Real Estate