ਅਕਾਲੀ ਦਲ ਦਾ ਇੱਕੋ-ਇੱਕ ਵਿਧਾਇਕ ਛੱਡ ਗਿਆ ਬਾਦਲਾਂ ਦਾ ਸਾਥ

1160

ਸੁਖਬੀਰ ਬਾਦਲ ਨੂੰ ਝਟਕਾ ਦਿੰਦਿਆਂ ਹਰਿਆਣੇ ਵਿਚ ਅਕਾਲੀ ਦਲ ਦੇ ਇਕੋ ਵਿਧਾਇਕ ਬਲਕੌਰ ਸਿੰਘ ਐਤਵਾਰ ਨੂੰ ਨਵੀਂ ਬਣੀ ਜਣਨਾਇਕ ਜਨਤਾ ਪਾਰਟੀ (ਜੇਜੇਪੀ)ਵਿਚ ਸ਼ਾਮਲ ਹੋ ਗਏ। ਜੇ.ਜੇ.ਪੀ. ਦੇ ਸਰਪ੍ਰਸਤ ਅਜੈ ਸਿੰਘ ਚੌਟਾਲਾ, ਜੋ ਕਿ ਪੈਰੋਲ ‘ਤੇ ਹਨ ਨੇ ਬਲਕੌਰ ਸਿੰਘ ਨੂੰ ਪਾਰਟੀ ‘ਚ ਸ਼ਾਮਲ ਕੀਤਾ।

ਬਲਕੌਰ ਸਿੰਘਸਿਰਸਾ ਜ਼ਿਲੇ ਦੇ ਕਾਲਿਆਂਵਾਲੀ (ਰਾਖਵਾ ) ਦੇ ਮੌਜੂਦਾ ਵਿਧਾਇਕ ਹਨ।
ਸ਼੍ਰੋਮਣੀ ਅਕਾਲੀ ਦਲ ਨੇ 2014 ਵਿਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਗੱਠਜੋੜ ਕੀਤਾ ਸੀ ਪਰ ਅਭੈ ਚੌਟਾਲਾ ਨੇ SYL ਦੇ ਮੁੱਦੇ ‘ਤੇ ਗਠਜੋੜ ਖ਼ਤਮ ਕਰਨ ਦੀ ਘੋਸ਼ਣਾ ਕੀਤੀ ਸੀ। ਹਾਲ ਹੀ ਵਿਚ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਅਕਾਲੀ ਦਲ ਹਰਿਆਣਾ ਵਿਚ ਸਾਰੀਆਂ ਚੋਣਾਂ ਲੜੇਗਾ।

Real Estate