ਮਾਰਚ ‘ਚ ਹੋਣ ਜਾ ਰਿਹਾ ਲੋਕ ਸਭਾ ਚੋਣਾਂ ਦਾ ਐਲਾਨ

1041

ਗੁਜਰਾਤ ‘ਚ ਭਾਜਪਾ ਦੇ ਆਈ ਕੇ ਜਾਡੇਜਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਦੇ ਪਹਿਲੇ ਹਫਤੇ ਹੋਣ ਦੀ ਪੂਰੀ ਸੰਭਾਵਨਾ ਹੈ।ਜਾਡੇਜਾ ਲੋਕ ਸਭਾ ਚੋਣ ਦੀਆਂ ਤਿਆਰੀਆਂ ਦੇ ਸਿਲਸਿਲੇ ‘ਚ ਆਯੋਜਿਤ ਪਾਰਟੀ ਵੱਲੋਂ ਇਕ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਮਾਰਚ ਦੇ ਪਹਿਲੇ ਹਫਤੇ ‘ਚ ਲੋਕ ਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਹਿਸਾਬ ਨਾਲ ਵਰਕਰਾਂ, ਆਗੂਆਂ, ਸੰਗਠਨ ਅਤੇ ਸਰਕਾਰ ਚੋਣਾਂ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਲਿਹਾਜ ਨਾਲ ਚੁਣਾਵੀਂ ਪ੍ਰੋਗਰਾਮ ਦਾ ਰੋਡ ਮੈਪ ਤਿਆਰ ਕਰ ਰਹੀ ਹੈ।
ਇਸ ‘ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਸ਼ਨੀਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਸਥਿਤ ਆਪਣੇ ਮੁੱਖ ਦਫ਼ਤਰ ‘ਤੇ ਸੂਬਾ ਪ੍ਰਭਾਰੀ ਰਾਜੀਵ ਸਾਤਵ, ਆਗੂ ਪਰਵੇਸ਼ ਧਾਨਾਣੀ ਅਤੇ ਸੂਬੇ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ਦੇ ਚੋਣ ਕੁਆਰਡੀਨੇਟਰਾਂ ਦੀ ਹਾਜ਼ਰੀ ‘ਚ ਮੀਟਿੰਗ ਕਰ ਰਹੀ ਹੈ।

Real Estate