ਇੰਨੀ ਜਲਦੀ ਨਹੀ ਜਾਵੇਗਾ ਖਹਿਰਾ ਕੋਲੋਂ MLA ਦਾ ਅਹੁਦਾ

1283

ਪਾਰਟੀ ਤੋਂ ਅਸਤੀਫ਼ਾ ਦੇਣ ਨਾਲ ਸੁਖਪਾਲ ਖਹਿਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਆਪਣੇ ਆਪ ਖ਼ਤਮ ਨਹੀਂ ਹੋਵੇਗੀ। ਜੇਕਰ ਖਹਿਰਾ ਖ਼ੁਦ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ।ਜਾਂ ਫੇਰ ਆਮ ਆਦਮੀ ਪਾਰਟੀ ਸਪੀਕਰ ਨੂੰ ਲਿਖ ਕੇ ਭੇਜੇ ਕਿ ਖਹਿਰਾ ਦੀ ਮੈਂਬਰਸ਼ਿਪ ਖ਼ਾਰਜ ਕੀਤੀ ਜਾਵੇ ।ਜਾਂ ਸੱਤਾਧਾਰੀ ਧਿਰ ਜਾਂ ਕੋਈ ਹੋਰ ਐਮ ਐਲ ਏ ਸਪੀਕਰ ਨੂੰ ਪਟੀਸ਼ਨ ਭੇਜੇ ਕਿ ਕਿਉਂਕਿ ਖਹਿਰਾ ਹੁਣ ਆਪ ਚੋਂ ਅਸਤੀਫ਼ਾ ਦੇ ਚੁੱਕੇ ਹਨ ਇਸ ਉਹ ਸਦਨ ਦੇ ਮੈਂਬਰ ਨਹੀਂ ਰਹਿ ਸਕਦੇ । ਪਰ ਇਨ੍ਹਾਂ ਸਭ ਹਾਲਤਾਂ ਵਿਚ ਵੀ ਸਪੀਕਰ ਇੱਕ ਦਮ ਉਸਦੀ ਮੈਂਬਰੀ ਖ਼ਤਮ ਨਹੀਂ ਕਰਨਗੇ ਸਗੋਂ ਕੋਈ ਵੀ ਅਜਿਹਾ ਨਿਰਨਾ ਲੈਣ ਤੋਂ ਪਹਿਲਾਂ ਉਹ ਸੁਖਪਾਲ ਖਹਿਰਾ ਨੂੰ ਸੁਣਵਾਈ ਦਾ ਮੌਕਾ ਦੇਣਗੇ । ਜੇਕਰ ਖਹਿਰਾ ਇਹ ਦਾਅਵਾ ਕਰਨ ਕਿ ਅਸਲੀ ਆਮ ਆਦਮੀ ਪਾਰਟੀ ਉਨ੍ਹਾਂ ਦੀ ਹੈ ਅਤੇ ਉਹ ਮੈਂਬਰ ਰਹਿਣ ਦੇ ਹੱਕਦਾਰ ਹਨ ਤਾਂ ਸਪੀਕਰ ਆਮ ਆਦਮੀ ਪਾਰਟੀ ਦਾ ਵੀ ਪੱਖ ਸੁਣੇਗਾ ਅਤੇ ਫੇਰ ਸੰਵਿਧਾਨ ਅਨੁਸਾਰ ਮੈਰਿਟ ਦੇ ਆਧਾਰ ਤੇ ਹੀ ਨਿਰਨਾ ਕਰੇਗਾ । ਜੇਕਰ ਵਿਵਾਦ ਖੜ੍ਹਾ ਹੋ ਜਾਵੇ ਤਾਂ ਸਪੀਕਰ ਆਪਣੇ ਨਿਰਨੇ ਨੂੰ ਲਟਕਾ ਵੀ ਸਕਦਾ ਹੈ । ਕਈ ਵਾਰ ਸਾਲਾਂ ਬੱਧੀ ਵੀ ਅਜਿਹੇ ਕੇਸ ਲਟਕਦੇ ਰਹਿੰਦੇ ਹਨ ਅਤੇ ਹਾਈ ਕੋਰਟਾਂ ਤੱਕ ਵੀ ਚਲੇ ਜਾਂਦੇ ਹਨ । ਕਾਫ਼ੀ ਕੁਝ ਖਹਿਰਾ ਦੀ ਅਗਲੀ ਰਣਨੀਤੀ ਤੇ ਨਿਰਭਰ ਕਰਦਾ ਹੈ ਅਤੇ ਆਖ਼ਰੀ ਨਿਰਨਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਹੱਥ ਹੋਵੇਗਾ ।

Real Estate