ਦੋ ਵੱਡੇ ਰਾਜਸੀ ਵਿਰੋਧੀ ਹੋਣ ਜਾ ਰਹੇ ਇਕੱਠੇ

1078

ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਉਤਰ ਪ੍ਰਦੇਸ਼ ‘ਚ ਵਿਚ ਲੋਕ ਸਭਾ ਚੋਣਾਂ ਲਈ ਗਠਜੋੜ ‘ਤੇ ਸਹਿਮਤ ਹੋ ਗਏ ਹਨ। ਸਪਾ ਅਤੇ ਬਸਪਾ ਦੋਵੇਂ 37-37 ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰਨਗੇ, ਜਦੋਂ ਕਿ ਰਾਸ਼ਟਰੀ ਲੋਕ ਦਲ ਲਈ ਦੋ ਸੀਟਾਂ ਛੱਡੀਆਂ ਜਾਣਗੀਆਂ। ਦੋ ਸੀਟਾਂ ਕਾਂਗਰਸ ਲਈ ਅਮੇਠੀ ਤੇ ਰਾਏਬਰੇਲੀ ਛੱਡੀਆਂ ਜਾਣਗੀਆਂ। ਇਸ ਤੋਂ ਇਲਾਵਾ ਦੋ ਸੀਟਾਂ ਭਾਜਪਾ ਦੇ ਸੰਭਾਵਿਤ ਬਾਗੀਆਂ ਲਈ ਰੱਖਣ ‘ਤੇ ਸਹਿਮਤੀ ਬਣੀ ਹੈ।
ਖ਼ਬਰਾਂ ਅਨੁਸਾਰ ਦਿੱਲੀ ‘ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਪ੍ਰਮੁੱਖ ਮਾਇਆਵਤੀ ‘ਚ ਸ਼ੁੱਕਰਵਾਰ ਰਾਤ ਤੱਕ ਹੋਈ ਲੰਬੀ ਮੀਟਿੰਗ ‘ਚ ਇਸ ਮੁੱਦੇ ‘ਤੇ ਸਹਿਮਤੀ ਬਣ ਗਈ ਹੈ।ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਲਈ ਰਾਏਬਰੇਰੀ ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਲਈ ਅਮੇਠੀ ਸੀਟ ‘ਤੇ ਸਪਾ-ਬਸਪਾ ਗਠਜੋੜ ਆਪਣਾ ਉਮੀਦਵਾਰ ਨਹੀਂ ਖੜ੍ਹਾ ਕਰੇਗੀ। ਅਜਿਹਾ ਇਥੇ ਭਾਜਪਾ ਨੂੰ ਹਰ ਹਾਲ ‘ਚ ਰੋਕਣ ਲਈ ਕੀਤਾ ਜਾਵੇਗਾ।
ਪਰ ਦੂਜੇ ਪਾਸੇ ਕਾਂਗਰਸ ਨੂੰ ਦੋ ਸੀਟਾਂ ਮਿਲਣ ਤੋਂ ਸਾਫ ਹੈ ਕਿ ਉਹ ਗਠਜੋੜ ਤੋਂ ਬਾਹਰ ਹੀ ਰਹੇਗੀ। ਹੁਣ ਇਹ ਦੇਖਣਾ ਹੈ ਕਿ ਕਾਂਗਰਸ ਇਨ੍ਹਾਂ ਨਾਲ ਦੋਸਤਾਨਾ ਸੰਘਰਸ਼ ਕਰਦੀ ਹੈ ਜਾਂ ਮਜ਼ਬੂਤੀ ਨਾਲ ਲੜੇਗੀ।

Real Estate