ਸਾਗਰ ਦੀਆਂ ਛੱਲਾਂ

1222
                                                                                                                                         

 

 

ਛਿੰਦਰ ਕੌਰ ਸਿਰਸਾ

ਸਾਗਰ ਦੀਆਂ ਛੱਲਾਂ
ਪੱਥਰਾਂ ਸੰਗ ਟਕਰਾਈਆਂ
ਧੁਰ ਅੰਦਰ ਤਕ ਕੁਰਲਾਈਆਂ
ਆਪਣੀ ਚੀਕ ਤੇ ਆਪੇ ਪਛਤਾਈਆਂ
ਕੀ ਹੋਣਾ ਤੇ ਕਾਹਦਾ ਜੀਣਾ
ਵਿਚ ਸਾਗਰ ਤਿਰਹਾਈਆਂ
ਸੱਜਣ ਜੀ ਅਸੀਂ ਕਿਹੜੀ ਜੂਨੇ ਆਈਆਂ
ਕੋਈ ਮੰਨੇ ਤੇ ਭਾਵੇਂ ਨਾ ਮੰਨੇ
ਸਿਦਕ ਸਾਡੇ ਵਡਿਆਈਆਂ!!!

Real Estate