ਸਰਕਾਰ ਨੰਨ੍ਹੀਆਂ ਬਾਲੜੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦਾ ਡਰ ਦੂਰ ਕਰੇ

 

 

ਬਲਵਿੰਦਰ ਸਿੰਘ ਭੁੱਲਰ

ਸਰਕਾਰ ਦਾ ਫ਼ਰਜ ਜਿੱਥੇ ਦੇਸ਼ ਦੇ ਸੁਧਾਰ ਤੇ ਲੋਕਾਂ ਦੇ ਜੀਵਨ ਨਿਰਬਾਹ ਦੀ ਜੁਮੇਵਾਰੀ ਉਠਾਉਣਾ ਹੈ, ਉ¤ਥੇ ਲੋਕਾਂ ਵਿੱਚ ਵਿਸ਼ਵਾਸ ਨੂੰ ਮਜਬੂਤ ਕਰਨਾ ਵੀ ਹੈ, ਕਿਉਂਕਿ ਡਰ ਦੇ ਮਹੌਲ ਵਿੱਚ ਲੋਕਤੰਤਰ ਦੀ ਭਾਵਨਾ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਦੇਸ਼ ਵਿੱਚ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਹਨਾਂ ਦਾ ਹੱਲ ਕਰਕੇ ਹੀ ਲੋਕਾਂ ਵਿੱਚ ਵਿਸਵਾਸ ਕਾਇਮ ਰੱਖਿਆ ਜਾ ਸਕਦਾ ਹੈ। ਇਹ ਵੀ ਇੱਕ ਸੱਚਾਈ ਹੈ ਕਿ ਦੇਸ਼ ’ਚ ਪੈਦਾ ਹੋਈ ਕਿਸੇ ਸਮੱਸਿਆ ਦੇ ਹੱਲ ਤੇ ਸੁਧਾਰ ਵਾਸਤੇ ਉਸਦੀ ਜੜ੍ਹ ਵਿੱਚ ਵੜ੍ਹਣਾ ਜਰੂਰੀ ਹੈ, ਜੜ੍ਹ ਫੜੇ ਬਗੈਰ ਕਿਸੇ ਵੀ ਕੁਰੀਤੀ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ। ਭਾਰਤ ਵਿੱਚ ਭਾਵੇਂ ਸਮੱਸਿਆਵਾਂ ਤਾਂ ਬਹੁਤ ਸਾਰੀਆਂ ਹਨ, ਜਿਹਨਾਂ ਦਾ ਸੁਧਾਰ ਕਰਨਾ ਜਰੂਰੀ ਹੈ, ਪਰ ਇੱਥੇ ਇੱਕ ਹੀ ਮੁੱਦੇ ਤੇ ਚਰਚਾ ਕਰਾਂਗੇ ‘ਕੁੜੀਆਂ ਦੀ ਘੱਟ ਰਹਿੰਦੀ ਗਿਣਤੀ ਅਤੇ ਮਾਪਿਆਂ ਵੱਲੋਂ ਕੁੜੀ ਦੇ ਜਨਮ ਨੂੰ ਚੰਗਾ ਨਾ ਸਮਝਣਾ।’ਕੁੜੀਆਂ ਦੀ ਸੰਖਿਆ ਹਮੇਸਾਂ ਹੀ ਮੁੰਡਿਆਂ ਨਾਲੋਂ ਘੱਟ ਰਹੀ ਹੈ, ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸਦੀਆਂ ਤੋਂ ਹੀ ਕੁੜੀਆਂ ਨੂੰ ਮਾਰਨ ਦਾ ਸਿਲਸਿਲਾ ਚਲਦਾ ਰਿਹਾ ਹੈ। ਸਦੀਆਂ ਪਹਿਲਾਂ ਕੁੜੀ ਨੂੰ ਜੰਮਣ ਤੋਂ ਬਾਅਦ ਮਾਰ ਕੇ ਦੱਬ ਦਿੱਤਾ ਜਾਂਦਾ ਸੀ ਅਤੇ ਦੱਬਣ ਸਮੇਂ ਉਸ ਨੰਨ੍ਹੀ ਲਾਸ਼ ਕੋਲ ਗੁੜ ਤੇ ਪੂਣੀ ਰੱਖ ਕੇ ਕਿਹਾ ਜਾਂਦਾ
ਸੀ, ‘ਗੁੜ ਖਾਈਂ ਪੂਣੀ ਕੱਤੀਂ ਆਪ ਨਾ ਆਈ ਵੀਰੇ ਨੂੰ ਘੱਤੀਂ’। ਜਮਾਨਾ ਬਦਲ ਗਿਆ ਅਧੁਨਿਕ ਜਮਾਨੇ ’ਚ ਜੰਮਣ ਤੋਂ ਪਹਿਲਾਂ ਪਤਾ ਲਾਇਆ ਜਾਂਦਾ ਅਤੇ ਕੁੜੀ ਹੋਵੇ ਤਾਂ ਪੇਟ ’ਚ ਹੀ ਕਤਲ ਕਰ ਦਿੱਤੀ ਜਾਂਦੀ ਹੈ। ਕੁੜੀਆਂ ਮਾਰਨ ਵਿਰੁੱਧ ਅਵਾਜ਼ ਉ¤ਠੀ ਤਾਂ ਸਰਕਾਰਾਂ ਨੇ ਕੁਝ ਸਖ਼ਤੀ ਕੀਤੀ, ਮੁੰਡਾ ਕੁੜੀ ਦੇ ਟੈਸਟ ਤੇ ਪਾਬੰਦੀ ਲਗਾ ਦਿੱਤੀ, ਜੇਕਰ ਕੋਈ ਹਸਪਤਾਲ ਜਾਂ ਏਜੰਸੀ ਅਜਿਹਾ ਕਰਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੁੰਦੀ ਹੈ, ਹਸਪਤਾਲ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਂਦਾ ਹੈ। ਬੱਚੀ ਦੇ ਮਾਪਿਆਂ ਅਤੇ ਸਹਿਯੋਗੀਆਂ ਤੇ ਪਰਚੇ ਦਰਜ ਕੀਤੇ ਜਾਂਦੇ ਹਨ। ਦੂਜੇ ਪਾਸੇ ਬੱਚੀ ਬਚਾਓ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਜਿਹਨਾਂ ਤੇ ਸਰਕਾਰਾਂ ਕਰੋੜਾਂ ਰੁਪਏ ਖ਼ਰਚ ਕਰ  ਹੀਆਂ ਹਨ। ਪਿੰਡਾਂ ਸ਼ਹਿਰਾਂ ਦੀਆਂ ਕੰਧਾਂ ਪੋਸਟਰ ਲਾ ਲਾ ਕੇ ਭਰ ਦਿੱਤੀਆਂ ਜਾਂਦੀਆਂ ਹਨ, ਅਪੀਲਾਂ ਕਰ ਕਰ ਕੇ ਅਖ਼ਬਾਰਾਂ ਦੇ ਵਰਕਿਆਂ ਦੇ ਵਰਕੇ ਕਾਲੇ ਕੀਤੇ ਜਾ ਰਹੇ ਹਨ। ਸਰਕਾਰਾਂ ਇਹ ਕੁਝ ਤਾਂ ਕਰ ਰਹੀਆਂ ਹਨ, ਪਰ ਧੀਆਂ ਜੰਮਨ ਤੋਂ ਲੋਕੀਂ ਡਰਦੇ ਕਿਉਂ ਹਨ, ਇਸ ਬਾਰੇ ਸਰਕਾਰਾਂ ਸੋਚਣ ਦੀ ਤਕਲੀਫ਼ ਨਹੀਂ ਉਠਾਉਂਦੀਆਂ। ਜੇਕਰ ਅਜਿਹੇ ਕਾਰਨ ਲੱਭ ਕੇ ਉਹਨਾਂ ਦਾ ਯੋਗ ਹੱਲ ਲੱਭਿਆ ਜਾਵੇ ਤਾਂ ਲੋਕਾਂ ਨੂੰ ਕੀ ਲੋੜ ਹੈ ਕੁੜੀਆਂ ਮਾਰਨ ਦੀ। ਜਦ ਘਰ ’ਚ ਕੁੜੀ ਦਾ ਜਨਮ ਹੁੰਦਾ ਹੈ ਤਾਂ ਮਾਪਿਆਂ ਦਾ ਦਿਲ ਕੰਬਣ ਲੱਗ ਜਾਂਦੈ, ਕੁੜੀ ਮੁੰਡਿਆਂ ਨਾਲੋਂ ਵੱਧ ਨਹੀਂ ਖਾਂਦੀ, ਵੱਧ ਨਹੀਂ ਖਰਚਦੀ ਫੇਰ ਮਾਪੇ ਦੁੱਖ ਕਿਉਂ ਮਹਿਸੂਸ ਕਰਦੇ ਹਨ? ਇਸਦਾ ਕਾਰਨ ਹੈ ਅੱਜ ਦੇਸ ਵਿੱਚ ਨੰਨ੍ਹੀਆਂ ਬਾਲੜੀਆਂ ਨਾਲ ਵਾਪਰਦੀਆਂ ਘਟਨਾਵਾਂ, ਜਿਸ ਸਦਕਾ ਮਾਪੇ ਖੁਦ ਵੀ ਜਿਉਣ ਦੇ ਕਾਬਲ ਨਹੀਂ ਰਹਿ ਜਾਂਦੇ। ਜੇਕਰ
ਸਰਕਾਰਾਂ ਨੰਨ੍ਹੀਆਂ ਬੱਚੀਆਂ ਦੀ ਸੁਰੱਖਿਆ ਦੀ ਜੁਮੇਵਾਰੀ ਨਿਭਾਉਣ ਤਾਂ ਬੱਚੀਆਂ ਦੇ ਪੈਦਾ ਹੋਣ ਦਾ ਡਰ ਚੁੱਕਿਆ ਜਾ ਸਕਦੈ। ਸੋ ਲੋੜ ਬੇਟੀ ਬਚਾਓ ਮੁਹਿੰਮ ਦੀ ਨਹੀਂ ਸਗੋਂ ਬੇਟੀ ਸੁਰੱਖਿਆ ਮੁਹਿੰਮ ਦੀ ਹੈ। ਕੁਝ ਦਿਨ ਪਹਿਲਾਂ ਗੁੜਗਾਓ ਅੱਜ ਦੇ ਗੁਰੂਗਰਾਮ ਵਿੱਚ ਵਾਪਰੀ ਘਟਨਾ ਕੇਵਲ ਬੱਚੀ ਦੇ ਮਾਪਿਆਂ ਦਾ ਦਿਲ ਕੰਬਾਉਣ ਵਾਲੀ ਹੀ ਨਹੀਂ, ਜੋ ਸੁਣਦੇ ਹਰ ਇੱਕ ਦਾ ਦਿਲ ਦਹਿਲ ਜਾਂਦੈ। ਇਸ ਸ਼ਹਿਰ ਦੇ ਸੈਕਟਰ 66 ਵਿੱਚ ਇੱਕ 3 ਸਾਲ ਦੀ ਬੱਚੀ ਦੀ ਲਾਸ਼ ਮਿਲੀ, ਜਿਸ ਨਾਲ ਕੁਕਰਮ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਸ ਨੇ ਇੱਕ ਵਾਰ ਸਾਰੇ ਸ਼ਹਿਰ ਨੂੰ ਦਹਿਲਾ ਦਿੱਤਾ। ਪੁਲਿਸ ਵੱਲੋਂ ਬਹੁਤ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਨਤੀਜਾ ਇਹ ਨਿਕਲਿਆ ਕਿ ਉਸਨੂੰ ਕਤਲ ਕਰਨ ਵਾਲਾ ਦੋਸੀ ਇੱਕ ਨੌਜਵਾਨ ਸੁਨੀਲ ਹੈ। ਇਹ ਨੌਜਵਾਨ ਝੁੱਗੀਆਂ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਚੋਂ ਹੈ, ਜਿਸਦਾ ਅੱਠ ਸਾਲ ਪਹਿਲਾਂ ਬਾਪ ਮਰ ਗਿਆ ਸੀ ਅਤੇ ਉਸ ਸਮੇਂ ਤੋਂ ਇਹ ਘਰ ਨਹੀਂ ਆਇਆ। ਇਹ ਬੱਸ ਅੱਡਿਆਂ, ਰੇਲਵੇ ਸਟੇਸਨਾਂ ਜਾਂ ਧਾਰਮਿਕ ਸਥਾਨਾਂ ਦੇ ਬਾਹਰ ਸੌ ਜਾਂਦਾ ਹੈ ਅਤੇ ਥੋੜਾ ਬਹੁਤਾ ਆਪਣੇ ਖਾਣ ਪੀਣ ਜੋਗੀ ਦਿਹਾੜੀ ਵਗੈਰਾ ਕਰ ਲੈਂਦਾ ਹੈ। ਆਮ ਤੌਰ ਤੇ ਗੁਰਦੁਆਰਿਆਂ ਮੰਦਰਾਂ ਦੇ ¦ਗਰਾਂ ਜਾਂ ਸ਼ਹਿਰ ’ਚ ਲੱਗਣ ਵਾਲੇ ਭੰਡਾਰਿਆਂ ਤੋਂ ਖਾ ਪੀ ਕੇ ਕੰਮ ਸਾਰ ਲੈਂਦਾ ਹੈ। ਪੁਲਿਸ ਨੇ ਦਰਿੰਦੇ ਸੁਨੀਲ ਨੂੰ ਕਾਬੂ ਕਰਨ ਲਈ ਸ਼ਹਿਰ ’ਚ ਜਾਲ ਵਿਛਾਇਆ, ਪਰ ੳਹ ਕਾਬੂ ਨਾ ਆਇਆ। ਪੁਲਿਸ ਨੇ ਉਸਨੂੰ ਗਿਰਫਤਾਰ ਕਰਨ ਲਈ ਸ਼ਹਿਰ ਵਿੱਚ ਕਈ ਥਾਵੀਂ ਭ੍ਯੰਡਾਰੇ ਵੀ ਲਾਏ, ਪਰ ਫਿਰ ਵੀ ਸਫਲਤਾ ਨਾ ਮਿਲੀ। ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਪੁਰਾਣੇ ਗੁੜਗਾਓ ਦੇ ਇੱਕ ਗੁਰਦੁਆਰੇ ਚੋਂ ¦ਗਰ ਛਕ ਕੇ ਗਿਆ ਹੈ, ਇਹ ਪਤਾ ਲੱਗਣ ਤੇ ਉਸਦਾ ਪਿੱਛਾ ਸੁਰੂ ਕੀਤਾ ਤਾਂ ਪਤਾ ਲੱਗਾ ਕਿ ਉਸ ਰਾਤ ਉਹ ਕਮਲਾ ਨਹਿਰੂ ਪਾਰਕ ਵਿੱਚ ਸੌ ਗਿਆ, ਦੂਜੇ ਦਿਨ ਰੇਲ ਗੱਡੀ ਰਾਹੀਂ ਦਿੱਲੀ ਗਿਆ ਤੇ ਨਿਜਾਮੂਦੀਨ ਸਟੇਸਨ ਤੇ ਰਿਹਾ, ਉਸਤੋਂ ਅਗਲੇ ਦਿਨ ਝਾਂਸੀ ਗਿਆ ਤੇ ਉਸਤੋਂ ਕੁਝ ਵਿੱਥ ਤੇ ਪਿੰਡ ਮਗਰਪੁਰ ਪਹੁੰਚ ਗਿਆ, ਜਿੱਥੇ ਭੰਡਾਰਾ ਲੱਗਾ ਹੋਇਆ ਸੀ।
ਪੁਲਿਸ ਵੀ ਪਿੱਛਾ ਕਰਦੀ ਉ¤ਥੇ ਪਹੁੰਚ ਗਈ ਤੇ ਉਸਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਹ ਮੰਨਿਆ ਕਿ ਬੱਚੀ ਨਾਲ ਬਲਾਤਕਾਰ ਕਰਨ ਉਪਰੰਤ ਉਸਦਾ ਕਤਲ ਕੀਤਾ ਹੈ ਅਤੇ ਹੁਣ ਤੱਕ ਉਹ ਪਿਛਲੇ ਦੋ ਸਾਲਾਂ ’ਚ ਤਿੰਨ ਸਾਲ ਤੋਂ ਅੱਠ ਸਾਲ ਦਰਮਿਆਨ ਦੀਆਂ 9 ਬੱਚੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ, ਜਿਹਨਾਂ ਵਿੱਚ ਗੁੜਗਾਓ ਦੀਆਂ 3, ਗਵਾਲੀਅਰ ਦੀ 1, ਝਾਂਸੀ ਦੀ 1 ਅਤੇ ਦਿੱਲੀ ਦੀਆਂ 4 ਬੱਚੀਆਂ ਸਾਮਲ ਹਨ। ਉਹ ਭੰਡਾਰੇ ਚੋਂ ਹੀ ਕਿਸੇ ਬੱਚੀ ਨੂੰ ਟਾਫੀਆਂ ਜਾ ਕੋਈ ਹੋਰ ਚੀਜ ਦੇ ਬਹਾਨੇ ਪਾਸੇ ਲੈ ਜਾਂਦਾ ਸੀ ਅਤੇ ਫਿਰ ਅਗਵਾ ਕਰਕੇ ਸੁੰਨੇ ਥਾਂ ਤੇ ਲਿਜਾ ਕੇ ਉਸਦੇ ਪੈਰ ਤੋੜ ਦਿੰਦਾ ਤਾਂ ਜੋ ਉਹ ਭੱਜ ਨਾ ਜਾਵੇ, ਫਿਰ ਉਸ ਨਾਲ ਕੁਕਰਮ ਕਰਨ ਉਪਰੰਤ ਕਤਲ ਕਰਕੇ ਸੁੱਟ ਦਿੰਦਾ ਤੇ ਸ਼ਰਾਬ ਪੀ ਕੇ ਖੁਸ਼ੀ ਮਨਾਉਂਦਾ ਸੀ। ਇਹ ਦਰਿੰਦਾ ਪੁਲਿਸ ਨੇ ਕਾਬੂ ਤਾਂ ਕਰ ਲਿਐ ਅਤੇ ਮੁਕੱਦਮੇ ਦਰਜ ਕਰਕੇ ਜੇਲ੍ਹ ਵੀ ਭੇਜ ਦੇਣਾ ਹੈ, ਪਰ ਉਸਨੂੰ ਕੀ ਸਜਾ ਮਿਲੂ, ਕਦੋਂ ਮਿਲੂ, ਕਿੰਨੀ ਮਿਲੂ ਆਦਿ
ਕੋਈ ਵੀ ਯਕੀਨ ਨਾਲ ਨਹੀਂ ਕਹਿ ਸਕਦਾ। ਅਜਿਹੇ ਦਰਿੰਦਗੀ ਵਾਲੇ ਮੁਕੱਦਮਿਆਂ ਦਾ ਪਰਤੱਖ ਗਵਾਹ ਵੀ ਨਹੀਂ ਹੁੰਦਾ, ਲੰਬਾ ਸਮਾਂ ਸੁਣਵਾਈ ਹੋਣ ਕਾਰਨ ਲੋਕ ਵੀ ਭੁੱਲ ਜਾਂਦੇ ਹਨ। ਪਹਿਲਾਂ ਵੀ ਅਜਿਹੇ ਬਹੁਤ ਸਾਰੇ ਦਰਿੰਦੇ ਫੜੇ ਗਏ, ਜਿਹਨਾਂ ਚੋਂ ਕਈ ਬਰੀ ਵੀ ਹੋਏ ਕਈ ਸਜਾ ਕੱਟ ਕੇ ਘਰ ਆ ਗਏ, ਪਰ ਦਰਿੰਦਗੀ ਦੀਆਂ ਸ਼ਿਕਾਰ ਨੰਨ੍ਹੀਆਂ ਦਾ ਦੁੱਖ ਤਾਂ ਉਸਦੇ ਮਾਪੇ ਹੀ ਜਾਣ ਤੇ ਸਮਝ ਸਕਦੇ ਹਨ।
ਇਹ ਕੋਈ ਪਹਿਲੀ ਘਟਨਾ ਨਹੀਂ, ਜੰਮੂ ਦੇ ਕਠੂਆ ’ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ, ਉ¤ਤਰ ਪ੍ਰਦੇਸ਼ ਦੇ ਸ਼ਹਿਰ ਉਨਾਵ ’ਚ ਬੱਚੀ ਨਾਲ ਬਲਾਤਕਾਰ ਕੀਤਾ ਜੇ ਬਾਪ ਨੇ ਅਵਾਜ ਉਠਾਈ ਤਾਂ ਉਸਨੂੰ ਵੀ ਤਸੀਹੇ ਦੇ ਦੇ ਕੇ ਕਤਲ ਕਰ ਦਿੱਤਾ ਗਿਆ। ਬਕਰਵਾਲ ’ਚ ਗੁੱਜਰ ਕਬੀਲੇ ਦੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ, ਸੂਰਤ ’ਚ 11 ਸਾਲ ਦੀ ਬੱਚੀ ਨਾਲ ਅੱਠ ਦਿਨ ਬਲਾਤਕਾਰ ਕੀਤਾ ਜਾਂਦਾ ਰਿਹਾ ਤੇ ਫਿਰ ਉਸਦਾ ਕਤਲ ਕਰ ਦਿੱਤਾ। ਹਰਿਆਣਾ ਦੇ ਪਿੰਡ ਟਟੋਲੀ ਕੋਲ ਇੱਕ ਬੈਗ ਮਿਲਿਆ ਜਿਸ ਵਿੱਚ ਬੱਚੀ ਦੀ ਲਾਸ਼ ਸੀ ਜਿਸ ਨਾਲ ਬਲਾਤਕਾਰ ਕੀਤਾ ਗਿਆ ਸੀ। ਉ¤ਤਰ ਪ੍ਰਦੇਸ ਦੇ ਏਟਾ ’ਚ 8 ਸਾਲ ਦੀ ਬੱਚੀ ਨਾਲ ਕੁਕਰਮ ਕਰਕੇ ਕਤਲ
ਕੀਤਾ, ਪਲਵਾਲ ’ਚ 17 ਸਾਲ ਦੀ ਲੜਕੀ ਨਾਲ ਉਸਦੇ ਘਰ ਵਿੱਚ ਹੀ ਬਲਾਤਕਾਰ ਹੋਇਆ। ਦੇਸ ਭਰ ਵਿੱਚ ਅਜਿਹੀਆਂ ਹਜ਼ਾਰਾਂ ਹੀ ਘਟਨਾਵਾਂ ਵਾਪਰੀਆਂ ਅਤੇ ਹਜ਼ਾਰਾਂ ਦਰਿੰਦੇ ਕਾਬੂ ਵੀ ਕੀਤੇ ਗਏ, ਪਰ ਦੇਸ ਭਰ ’ਚ ਦੋ ਚਾਰ ਕੇਸ ਹੀ ਹੋਣਗੇ ਜਿਹਨਾਂ ਵਿੱਚ ਫਾਂਸੀ ਦੀ ਸਜਾ ਹੋਈ।ਜਦੋਂ ਲੜਕੀ ਪੈਦਾ ਹੁੰਦੀ ਹੈ ਤਾਂ ਮਾਪਿਆਂ ਦੀਆਂ ਅੱਖਾਂ ਮੂਹਰੇ ਉਦੋਂ ਹੀ ਅਜਿਹੀਆਂ ਘਟਨਾਵਾਂ ਘੁੰਮਣ ਲੱਗ ਜਾਂਦੀਆਂ ਹਨ, ਇਹੋ ਕਾਰਨ ਹੈ ਕਿ ਮਾਪੇ ਕੁੜੀਆਂ ਪੈਦਾ ਹੋਣ ਤੋਂ ਡਰਦੇ ਹਨ। ਸਰਕਾਰਾਂ ਨੂੰ ਬੱਚੀਆਂ ਦੀ ਸੁਰੱਖਿਆ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਇਹ ਡਰ ਦਾ ਮਹੌਲ ਖਤਮ ਕੀਤਾ ਜਾਵੇ। ਮਾੜੇ ਅਨਸਰਾਂ ਦੀ ਕਾਲੀ ਸੋਚ ਬਦਲਣ ਜਾਂ ਦਰਿੰਦਿਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ਹੈ, ਚਾਣਕੀਆ ਰਾਜਨੀਤੀ ਦਾ ਇੱਕ ਵਿਚਾਰ ਹੈ ਕਿ ਦੁਸ਼ਟ ਤੇ ਸੱਪ ਚੋਂ ਕੌਣ ਚੰਗਾ ਹੈ, ਸੱਪ ਤਾਂ ਮੌਤ ਆਉਣ ਤੇ ਕਟਦਾ ਹੈ ਜਦ ਕਿ ਦੁਸ਼ਟ ਪੈਰ ਪੈਰ ਤੇ ਡੰਗ ਮਾਰਦਾ ਹੈ, ਆਮ ਲੋਕਾਂ ਦੀ ਇਹ ਵੀ ਇੱਕ ਧਾਰਨਾ ਹੈ ਕਿ ਜੇਕਰ ਹਲਕੇ ਕੁੱਤੇ ਦਾ ਇਲਾਜ ਨਾ ਹੋ ਸਕਦਾ ਹੋਵੇ ਤਾਂ ਮਾਲਕ ਨੂੰ ਕੋਈ ਸਖ਼ਤ ਕਦਮ ਉਠਾਉਣਾ ਹੀ ਪੈਂਦਾ ਹੈ। ਸੋ ਸਰਕਾਰ ਨੂੰ ਧੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਮਾਪਿਆਂ ਦੇ ਦਿਲਾਂ ਚੋਂ ਡਰ ਕੱਢਣ ਦੀ ਮੁਹਿੰਮ ਚਲਾਉਣ ਦੀ ਲੋੜ ਹੈ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ
ਦਾਸ ਨਗਰ
ਬਠਿੰਡਾ। ਮੋਬਾ: 09888275913

Real Estate