ਔਕਲੈਂਡ 4 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-21 ਦਸੰਬਰ 2018 ਨੂੰ ਇਥੇ ਪਾਇਲਟ ਬਨਣ ਆਏ ਨਵੀਂ ਦਿੱਲੀ ਦੇ 20 ਸਾਲਾ ਨੌਜਵਾਨ ਦੀ ਹੇਸਟਿੰਗਜ਼ ਦੇ ਇਕ ਝਰਨੇ ਉਤੇ ਨਹਾਉਂਦਿਆਂ ਡੁੱਬ ਕੇ ਮੌਤ ਹੋ ਗਈ ਸੀ। ਇਸ ਪਰਿਵਾਰ ਨੇ ਮਾਲੀ ਮਦਦ ਦੀ ਗੁਹਾਰ ਲਾ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਅਤੇ ਮ੍ਰਿਤਕ ਸਰੀਰ ਇੰਡੀਆ ਭੇਜਣ ਵਾਸਤੇ ਵਿਦੇਸ਼ ਮੰਤਰੀ ਤੱਕ ਨੂੰ ਚਿੱਠੀ ਲਿਖਵਾਈ। ਇੰਸ਼ੋਰੈਂਸ ਅਤੇ ਏ।ਸੀ।ਸੀ। ਦੀ ਮਦਦ ਨਾਲ ਲਗਪਗ 12,000 ਡਾਲਰ ਅਦਾ ਕਰਕੇ ਉਸਦਾ ਮ੍ਰਿਤਕ ਸਰੀਰ 31 ਦਸੰਬਰ ਨੂੰ ਇੰਡੀਆ ਭੇਜ ਦਿੱਤਾ ਗਿਆ। ਹੇਸਟਿੰਗਜ਼ ਰਹਿੰਦੇ ਉਸਦੇ ਦੋਸਤਾਂ ਨੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਤੋਂ ਉਸ ਲਈ ਅਰਦਾਸ ਵੀ ਕਰਵਾਈ ਸੀ, ਪਰ ਕਿਸੇ ਮਦਦ ਲਈ ਉਨ੍ਹਾਂ ਨੇ ਸਿੱਖ ਕਮਿਊਨਿਟੀ ਨਾਲ ਸ਼ਾਇਦ ਸੰਪਰਕ ਨਹੀਂ ਕੀਤਾ। ਅੱਜ ਇਕ ਖਬਰ ਨਿਊਜ਼ੀਲੈਂਡ ਹੈਰਲਡ ਵਿਚ ਪ੍ਰਕਾਸ਼ਿਤ ਹੋਈ ਹੈ ਕਿ ਪਰਿਵਾਰ ਇਕ ਲੱਖ ਡਾਲਰ ਦੇ ਕਰਜ਼ੇ ਥੱਲੇ ਹੈ। ਇਸ ਤੋਂ ਪਹਿਲਾਂ ਇਹ ਖਬਰ ਪ੍ਰਕਾਸ਼ਿਤ ਸੀ ਕਿ ਮ੍ਰਿਤਕ ਦੇ ਵਾਰਸਾਂ ਕੋਲ ਮ੍ਰਿਤਕ ਦੇਹ ਭਾਰਤ ਮੰਗਵਾਉਣ ਦਾ ਖਰਚਾ ਨਹੀਂ ਸੀ। ਇਸ ਸਬੰਧੀ ਬਹੁਤ ਸਾਰੇ ਲੋਕਾਂ ਨੇ ਖਾਸ ਕਰ ਦੂਜੇ ਧਰਮਾਂ ਦੇ ਲੋਕਾਂ ਨੇ ਚੰਗੇ ਮਾੜ ਕੁਮੈਂਟ ਪਾਏ ਹਨ। ਕਈਆਂ ਨੇ ਲਿਖਿਆ ਹੈ ਕਿ ਨਿਊਜ਼ੀਲੈਂਡਰਾਂ ਦੇ ਟੈਕਸ ਦਾ ਪੈਸਾ ਅਜਿਹੀਆਂ ਘਟਨਾਵਾਂ ਵਿਚ ਨਹੀਂ ਵਰਤਣਾ ਚਾਹੀਦਾ। ਜਿਵੇਂ ‘ਕਹਿੰਦੇ ਨੇ ਦਰਦ ਪਰਾਇਆ ਜਾਣੇ ਕੌਣ’ ਵਾਲੀ ਕਹਾਵਤ ਕਈ ਵਾਰ ਸਾਬਿਤ ਹੁੰਦੀ ਦਿਸਦੀ ਹੈ। ਇਸ ਮੁੰਡੇ ਦੀਆਂ ਦੋ ਭੈਣਾਂ ਹਨ ਅਤੇ ਇਹ ਇਕੱਲਾ ਪੁੱਤਰ ਸੀ ਮਾਪਿਆਂ ਦਾ।
ਨਿਊਜੀਲੈਂਡ ‘ਚ ਝਰਨੇ ‘ਚ ਨਹਾਉਂਦੇ ਸਮੇਂ ਮਾਰੇ ਗਏ ਅਮਨ ਕੁਮਾਰ ਦਾ ਪਰਿਵਾਰ ਭਾਰੀ ਕਰਜ਼ੇ ਥੱਲੇ-ਨਿਊਜੀਲੈਡ ਵਾਲਿਆਂ ਦੇ ਖ਼ਬਰਾਂ ਥੱਲੇ ਕੀਤੇ ਕੁਮੈਂਟ ਚੰਗੇ ਨਹੀ
Real Estate