ਅਰਵਿੰਦ ਕੇਜਰੀਵਾਲ ਨੇ ਪੋਰਨ ਵੀਡਿਓ ਦੇਖਿਆ !

1468

ਫੈਕਟ ਚੈੱਕ ਟੀਮ ਬੀਬੀਸੀ ਨਿਊਜ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ ਉਪਰ ਇੱਕ ਕਥਿਤ ਅਸ਼ਲੀਲ ਵੀਡਿਓ ਲਾਈਕ ਕਰਨ ਦੇ ਮਾਮਲੇ ‘ਚ ਟ੍ਰੋਲ ਕੀਤਾ ਜਾ ਰਿਹਾ ਹੈ।
‘ਆਪ’ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ ਟਵੀਟ ਕੀਤਾ, ‘ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਟਵਿੱਟਰ ਉਪਰ ਪੋਰਨ ਵੀਡਿਓ ਦੇਖਦੇ ਹੋਏ ਫੜੇ ਗਏ। ਕੱਲ੍ਹ ਰਾਤ ਟਵਿੱਟਰ ਉਪਰ ਪੋਰਨ ਵੀਡਿਓ ਲਾਈਕ ਕਰ ਰਹੇ ਸਨ ।’
ਕਪਿਲ ਮਿਸ਼ਰਾ ਨੇ ਕਿਹਾ , ‘ਲਿਆਉਣ ਸੀ ਪੂਰਨ ਸਵਰਾਜ , ਪਰ ਲੈ ਬੈਠੇ ਪੋਰਨ ਸਵਰਾਜ ‘
ਮਿਸ਼ਰਾ ਨੇ ਸਬੂਤ ਦੇ ਤੌਰ ‘ਤੇ ਵੀਡਿਓ ਸ਼ੇਅਰ ਕੀਤਾ ਉਸਨੂੰ 60 ਹਜ਼ਾਰ ਤੋਂ ਜਿ਼ਆਦਾ ਵਾਰ ਦੇਖਿਆ ਗਿਆ ਹੈ ਅਤੇ ਹਜ਼ਾਰਾਂ ਲੋਕ ਇਸ ਵੀਡਿਓ ਨੂੰ ਸ਼ੇਅਰ ਕਰ ਚੁੱਕੇ ਹਨ।
ਬੀਜੇਪੀ (ਦਿੱਲੀ) ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ , ਆਈ ਸੈੱਲ ਦੇ ਮੁੱਖੀ ਪੁਨੀਤ ਅਗਰਵਾਲ ਅਤੇ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਜਿਹਾ ਹੀ ਇੱਕ ਵੀਡਿਓ ਸ਼ੇਅਰ ਕੀਤਾ ਹੈ। ਇਹ ਆਗੂਆਂ ਦੇ ਜ਼ਰੀਏ ਸੈਂਕੜੇ ਲੋਕਾਂ ਤੱਕ ਪਹੁੰਚ ਚੁੱਕਾ ਹੈ।
ਇਹਨਾਂ ਵਿੱਚ ਜਿ਼ਆਦਾਤਰ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਪੋਰਨ ਵੀਡਿਓ ਦੇਖ ਰਹੇ ਸਨ ।
ਪ੍ਰੰਤੂ ਵੀਡਿਓ ਪੜਤਾਲ ਦੌਰਾਨ ਬੀਬੀਸੀ ਦੀ ਟੀਮ ਨੇ ਪਤਾ ਕੀਤਾ ਕਿ ਇਹ ਵੀਡਿਓ ਇੱਕ ਨਿਰਵਸਤਰ ਆਦਮੀ ਦਾ ਜਰੂਰ ਹੈ, ਪਰ ਇਸਦੇ ‘ਪੋਰਨ ਵੀਡਿਓ’ ਹੋਣ ਦਾ ਦਾਅਵਾ ਗਲਤ ਹੈ।
ਸੱਚ ਤਾਂ ਇਹ ਹੈ ਕਿ ਬੁੱਧਵਾਰ ਰਾਤ ਨੂੰ ਕੇਜਰੀਵਾਲ ਨੇ ਉਸ ਵੀਡਿਓ ਨੂੰ ਲਾਈਕ ਕੀਤਾ ਸੀ , ਜਿਸਨੂੰ ਟ੍ਰੋਲ ਕੀਤਾ ਕਰਨ ਵਾਲੇ ਇਸ ਨੂੰ ਪੋਰਨ ਵੀਡਿਓ ਦੱਸ ਰਹੇ ਹਨ।
ਇਹ ਵੀਡਿਓ ਆਸਟਰੇਲੀਆਈ ਮੂਲ ਦੀ ਲੇਖਿਕਾ ਅਤੇ ਯੂਕੇ ਵਿੱਚ ਵਕੀਲ , ਹੇਲੇਨ ਡੇਲ ਨੇ ਟਵੀਟ ਕੀਤਾ ਸੀ ।
ਇਸਨੂੰ ਹੁਣ ਤੱਕ 70 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਰੀਬ 32 ਹਜ਼ਾਰ ਲੋਕਾਂ ਨੇ ਇਸ ਵੀਡਿਓ ਨੂੰ ਸ਼ੇਅਰ ਕੀਤਾ ਹੈ।
ਹੇਲੇਨ ਡੇਲ ਨੇ ਟਵਿੱਟਰ ‘ਤੇ ਇਸ ਵੀਡਿਓ ਨਾਲ ਲਿਖਿਆ ਕਿ ਇਹ ਵੀਡਿਓ ਇੰਟਰਨੈੱਟ ‘ਤੇ ਬਹੁਤ ਜਿ਼ਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿੱਣ ਜਾਪਾਨ ਦੇ ਕਾਮੇਡੀਅਨ ਕੋਜੁਹਾਏ ਜੁਏਕੁਸਾ ਹੈ । ਜਿਸ ਨੂੰ ਡਾਇਨਿੰਗ ਟੇਬਲ ਉਪਰ ਇਸਤੇਮਾਲ ਹੋਣ ਵਾਲੇ ਕੱਪੜਿਆਂ ਨਾਲ ‘ਖਤਰਨਾਕ ‘ ਸਟੰਟ ਕਰਨ ਕਰਕੇ ਵੀ ਜਾਣਿਆ ਜਾਂਦਾ ਹੈ।
ਬੀਤੇ 10 ਸਾਲਾਂ ਤੋਂ ਸਟੇਜ ਕਾਮੇਡੀ ਕਰਦੇ ਜੁਏਕੁਸਾ ਕਈ ਪ੍ਰਸਿੱਧ ਜਾਪਾਨੀ ਟੀਵੀ ਸ਼ੋਅ ‘ਚ ਹਿੱਸਾ ਲੈ ਚੁੱਕੇ ਹਨ। ਆਪਣੇ ਇਹਨਾਂ ਕਰਤੱਵਾਂ ਕਰਕੇ ਉਸਨੂੰ ਰਿਆਲਿਟੀ ਸ਼ੋ ‘ ਬ੍ਰਿਟੇਜ ‘ਜ ਗੋਟ ਟੇਲੇਟ’ ਵਿੱਚ ਵੀ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਮਿਲਿਆ ਸੀ ।
ਯੂ ਟਿਊਬ, ਟਵਿੱਟਰ ਅਤੇ ਇੰਸਟਾਗ੍ਰਾਮ ਨੇ ਆਪਣੇ ਅੰਤਰ ਰਾਸ਼ਟਰੀ ਮਾਪਦੰਡਾਂ ਦੇ ਮੁਤਾਬਿਕ ਕਾਮੇਡੀਅਨ ਕੋਜੁਹਾਏ ਦੇ ਵੀਡਿਓਜ ਨੂੰ ਇੱਕ ਕਿਸਮ ਦੀ ਕਲਾ ਮੰਨਦੇ ਹੋਏ ‘ਪੋਰਨ’ ਸ਼ਰੇਣੀ ਵਿੱਚੋਂ ਬਾਹਰ ਰੱਖਿਆ ਹੈ।
ਯੂ- ਟਿਊਬ ਪਰ ‘ਨਿਊਡਿਟੀ ਅਤੇ ਸੈਕਸੂਅਲ ਕੰਟੈਟ ਪਾਲਸੀ ਦੇ ਮੁਤਾਬਿਕ ਉਸ ਉਪਰ ਪ੍ਰੋਨੋਗ੍ਰਾਫੀ ਵਰਜਿਤ ਹੈ ਅਤੇ ਪੋਰਨ ਵੀਡਿਓ ਤੁਰੰਤ ਹਟਾ ਦਿੱਤੇ ਜਾਂਦੇ ਹਨ , ਪਰ ਜੇ ਕੋਈ ਨਿਰਵਸਤਰ ਹੋ ਕੇ ਕੋਈ ਸਿੱਖਿਆਦਾਇਕ , ਸਾਇੰਸ , ਡਾਕੂਮੈਂਟਰੀ ਜਾ ਕਲਾ ਦੇ ਉਦੇਸ਼ ਨਾਲ ਵੀਡਿਓ ਪੋਸਟ ਕਰਦਾ ਹੈ ਤਾਂ ਉਸਨੂੰ ਤੁਰੰਤ ਸਵੀਕਾਰ ਕਰ ਲਿਆ ਜਾਂਦਾ ਹੈ।
ਕੁਝ ਲੋਕ ਕਾਮੇਡੀਅਨ ਜੁਏਕੁਸਾ ਦੇ ਬਿਨਾ ਕੱਪੜਿਆ ਵਾਲੇ ਸਟੰਟਸ ਨੂੰ ਅਸ਼ਲੀਲ ਮੰਨ ਕੇ ਇਸਦੀ ਆਲੋਚਨਾ ਕਰ ਰਹੇ ਹੈ ।
ਕੇਜਰੀਵਾਲ ਨੇ ਟ੍ਰੋਲ ਹੋਣ ਤੋਂ ਬਾਅਦ ਆਪਣਾ ਲਾਈਕ ਟਵੀਟ ਅਨਲਾਈਕ ਕਰ ਦਿੱਤਾ । ਪਰ ਉਹਨਾਂ ਉਪਰ ਪੋਰਨ ਵੀਡਿਓ ਦੇਖਣ ਦੇ ਦੋਸ਼ ਫ਼ਰਜ਼ੀ ਹਨ।

Real Estate