ਅਮਰੀਕੀ ਗਰੀਨ ਕਾਰਡ,ਭਾਰਤੀ ਅਤੇ ਚੀਨੀਆਂ ਨੂੰ ਮਿਲੇਗੀ ਰਾਹਤ

ਅਮਰੀਕੀ ਪਾਰਲੀਮੈਂਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਰੀਨ ਕਾਰਡਾਂ ਵਿਚ ਦੇਸ਼ਾਂ ਦਾ ਕੋਟਾ ਖਤਮ ਹੋਣ ਨਾਲ ਭਾਰਤ ਤੇ ਚੀਨ ਵਰਗੇ ਮੁਲਕਾਂ ਲਈ ਅਮਰੀਕਨ ਨਾਗਰਿਕਤਾ ਦੇ ਅਮਲ ’ਤੇ ਦਬਦਬਾ ਕਾਇਮ ਕਰਨ ਦਾ ਰਾਹ ਖੁੱਲ੍ਹ ਜਾਵੇਗਾ। ਕਿਸੇ ਵਿਅਕਤੀ ਨੂੰ ਗਰੀਨ ਕਾਰਡ ਮਿਲਣ ਨਾਲ ਅਮਰੀਕਾ ਵਿਚ ਸਥਾਈ ਤੌਰ ’ਤੇ ਵਸਣ ਅਤੇ ਕੰਮ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ।ਚਲੰਤ ਆਵਾਸ ਪ੍ਰਣਾਲੀ ਤਹਿਤ ਹਰੇਕ ਦੇਸ਼ ਲਈ ਸੱਤ ਫੀਸਦ ਗਰੀਨ ਕਾਰਡ ਜਾਂ ਲੀਗਲ ਪਰਮਾਨੈਂਟ ਰੈਜ਼ੀਡੈਂਸੀ ਐਲਪੀਆਰ ਦੀ ਅਲਾਟਮੈਂਟ ਕੀਤੀ ਜਾਂਦੀ ਹੈ ਜਿਸ ਨਾਲ ਭਾਰਤ ਵਰਗੇ ਮੁਲਕਾਂ ਤੋਂ ਆਉਣ ਵਾਲੇ ਵੱਡੀ ਤਦਾਦ ਆਵਾਸੀਆਂ ਨੂੰ ਕਾਫ਼ੀ ਲੰਮੀ ਉਡੀਕ ਕਰਨੀ ਪੈਂਦੀ ਹੈ। ਅਮਰੀਕੀ ਕਾਂਗਰਸ ਦੇ ਦੋਵੇਂ ਪਾਰਟੀਆਂ ਦੀ ਕਾਂਗਰੈਸ਼ਨਲ ਰਿਸਰਚ ਸਰਵਿਸ ਨੇ ਕਿਹਾ ਹੈ ਕਿ ਜੇ ਰੁਜ਼ਗਾਰ ਆਧਾਰਤ ਆਵਾਸ ’ਤੇ ਪ੍ਰਤੀ ਮੁਲਕ ਬੰਦਸ਼ ਹਟਾ ਦਿੱਤੀ ਗਈ ਤਾਂ ਬਹੁਤ ਸਾਰੇ ਲੋਕਾਂ ਨੂੰ ਆਸ ਹੈ ਕਿ ਨਵੇਂ ਆਉਣ ਵਾਲੇ ਰੁਜ਼ਗਾਰ ਆਧਾਰਤ ਆਵਾਸੀਆਂ ਵਿਚ ਭਾਰਤੀ ਅਤੇ ਚੀਨੀ ਨਾਗਰਿਕਾਂ ਦੀ ਬਹੁਤਾਤ ਹੋ ਜਾਵੇਗੀ ਤੇ ਇੰਜ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਦਾ ਬੈਕਲਾਗ ਘਟਾਇਆ ਜਾ ਸਕਦਾ ਹੈ। ਸੀਆਰਐਸ ਦੀ ਇਹ ਰਿਪੋਰਟ 21 ਦਸੰਬਰ ਨੂੰ ਆਈ ਹੈ ਤੇ ਨਵੀਂ ਕਾਂਗਰਸ ਦਾ ਕੰਮ ਕਾਜ 3 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਬਹੁਤ ਸਾਰੇ ਕਾਨੂੰਨਦਾਨ ਗਰੀਨ ਕਾਰਡਾਂ ਲਈ ਦੇਸ਼ਾਂ ਦਾ ਕੋਟਾ ਖਤਮ ਕਰਨ ਲਈ ਮਤੇ ਪੇਸ਼ ਕਰਨਗੇ।

Real Estate