ਗੁਜਰਾਤ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਬੱਚਿਆਂ ਦਾ ਹਾਜ਼ਰੀ ਬੋਲਣ ਵੇਲੇ ‘ਜੈ ਹਿੰਦ’ ਜਾਂ ‘ਜੈ ਭਾਰਤ’ ਕਹਿਣਾ ਯਕੀਨੀ ਬਣਾਇਆ ਜਾਵੇ। ਸਰਕਾਰ ਨੇ ਹਾਜ਼ਰੀ ਬੋਲਣ ਵੇਲੇ ‘ਯੈੱਸ ਸਰ’ ਕਹਿਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਵਿਰੋਧੀ ਧਿਰ ਨੇ ਸਰਕਾਰ ਦੀ ਇਸ ਹਦਾਇਤ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਅਜਿਹੇ ਹੁਕਮ ਜਾਰੀ ਕਰਨ ਦੀ ਬਜਾਏ ‘ਸਿੱਖਿਆ ਦੇ ਡਿੱਗਦੇ ਮਿਆਰ’ ਨੂੰ ਉੱਚਾ ਚੁੱਕਣ ਵੱਲ ਧਿਆਨ ਦੇਣਾ ਚਾਹੀਦਾ ਹੈ।
Real Estate