ਮੋਦੀ ਦਾ ਇੰਟਰਵਿਊ:ਕਾਂਗਰਸ ਨੇ ਕਿਹਾ ਮੋਦੀ ਨੂੰ ਆਪਣੇ 10 ਵੱਡੇ ਵਾਅਦਿਆਂ ਬਾਰੇ ਗੱਲ ਕਰਨੀ ਚਾਹੀਦੀ ਸੀ

830

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਨਾਲ ਸਬੰਧਤ ਆਰਡੀਨੈਂਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਅਦਾਲਤੀ ਫੈਸਲੇ ਦੀ ਉਡੀਕ ਕਰਾਂਗੇ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਮੋਦੀ ਨੇ ਕਿਹਾ, ‘ਜੁਡੀਸ਼ਲ ਅਮਲ ਨੂੰ ਪੂਰਾ ਹੋਣ ਦਾ ਸਮਾਂ ਦਿੱਤਾ ਜਾਵੇ। ਇਸ ਨੂੰ ਸਿਆਸੀ ਨਜ਼ਰੀਏ ਨਾਲ ਨਾ ਤੋਲਿਆ ਜਾਵੇ। ਜੁਡੀਸ਼ਲ ਅਮਲ ਮੁਕੰਮਲ ਹੋਣ ਮਗਰੋਂ ਸਰਕਾਰ ਵਜੋਂ ਸਾਡੀ ਜਿਹੜੀ ਵੀ ਜ਼ਿੰਮੇਵਾਰੀ ਹੋਵੇਗੀ, ਅਸੀਂ ਉਹਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’ ਮੋ
ਭਾਜਪਾ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਵਿਸਤਰਿਤ ਇੰਟਰਵਿਊ ਰਾਹੀਂ ਵਿਰੋਧੀ ਪਾਰਟੀਆਂ ਦੇ ‘ਉਕਸਾਊ ਏਜੰਡੇ’ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ। ਇਸ ਦੌਰਾਨ ਕਾਂਗਰਸ ਨੇ ਕੁਝ ਟੀਵੀ ਚੈਨਲਾਂ ’ਤੇ ਪ੍ਰਸਾਰਿਤ ਇਸ ਇੰਟਰਵਿਊ ਨੂੰ ‘ਫਿਕਸ ਮੈਚ’ ਕਰਾਰ ਦਿੰਦਿਆਂ ਮੋਦੀ ਨੂੰ ਪੱਤਰਕਾਰਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਹੈ।
ਆਰਐਸਐਸ ਨੇ ਮੋਦੀ ਦੀਆਂ ਰਾਮ ਮੰਦਿਰ ਬਾਰੇ ਟਿੱਪਣੀਆਂ ਦੇ ਪ੍ਰਤੀਕ੍ਰਮ ਵਿੱਚ ਕਿਹਾ ਕਿ ਲੋਕਾਂ ਨੂੰ ਆਸ ਹੈ ਕਿ ਮੋਦੀ ਸਰਕਾਰ ਰਾਮ ਮੰਦਿਰ ਦੀ ਪਿੱਛੇ ਰਹਿ ਗਏ, ਪਰ ਜਿੱਤ ਜਾਂ ਹਾਰ ਹੀ ਸਿਰਫ ਕਸਵੱਟੀ ਜਾਂ ਪੈਮਾਨਾ ਨਹੀਂ ਹੋ ਸਕਦੀ।
ਕਿਸਾਨਾਂ ਨੂੰ ਖੇਤੀ ਕਰਜ਼ਿਆਂ ’ਚ ਛੋਟ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰੀ ਜਾਣੀ ਚਾਹੀਦੀ ਹੈ, ਪਰ ਤਾਂ ਜੇਕਰ ਇਸ ਨਾਲ ਕੋਈ ਮਦਦ ਮਿਲਦੀ ਹੋਵੇ। ਮੋਦੀ ਨੇ ਸਾਫ਼ ਕਰ ਦਿੱਤਾ ਕਿ ਕਰਜ਼ਿਆਂ ’ਤੇ ਲੀਕ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਕੋਈ ਸਥਾਈ ਹੱਲ ਨਹੀਂ ਹੈ। ਉਨ੍ਹਾਂ ਕਿਹਾ, ‘ਸਾਡੇ ਸਿਸਟਮ ਦੀ ਇਹ ਘਾਟ ਹੈ ਕਿ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੀ ਜਾਂਦੇ ਹਨ ਤੇ ਸਰਕਾਰਾਂ ਨੂੰ ਚੋਣਾਂ ਮੌਕੇ ਕਰਜ਼ਿਆਂ ’ਤੇ ਲੀਕ ਦੇ ਔਗੁਣਮਈ ਚੱਕਰ ਨੂੰ ਦੁਹਰਾਉਣਾ ਪੈਂਦਾ ਹੈ।
ਕਾਂਗਰਸ ਨੇ ਮੋਦੀ ਦੀ ਇੰਟਰਵਿਊ ਨੂੰ ਸੱਚਾਈ ਤੋਂ ਕੋਹਾਂ ਦੂਰ ਦੱਸਦਿਆਂ ਕਿਹਾ ਕਿ ਸਰਕਾਰ ਦੇ ਪਤਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਨੂੰ ‘ਫਿਕਸਡ ਇੰਟਰਵਿਊ’ ਦੱਸਦਿਆਂ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਵਿਚ ਅਸਲ ਸਥਿਤੀਆਂ ਤੇ ਉਨ੍ਹਾਂ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਪੂਰੇ ਕੀਤੇ ਜਾਣ ਸਬੰਧੀ ਕੁਝ ਵੀ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਕਿ ਮੋਦੀ ਨੂੰ ਉਨ੍ਹਾਂ ਵੱਲੋਂ ਕੀਤੇ 10 ਵੱਡੇ ਵਾਅਦਿਆਂ ਤੇ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਸੀ।

Real Estate