ਬਟਰ ਮਸਾਲਾ ਪਨੀਰ

2457

ਸਮੱਗਰੀ
ਪਨੀਰ — ਅੱਧਾ ਕਿਲੋ
ਸ਼ਿਮਲਾ ਮਿਰਚ –2 ਮੀਡੀਅਮ ਸਾਈਜ਼
ਪਿਆਜ਼-2 ਮੀਡੀਅਮ ਸਾਈਜ਼
ਆਲੂ – 3 ਮੀਡੀਅਮ
ਟਮਾਟਰ -3
ਕਰੀਮ-ਅੱਧਾ ਕਪ
ਟੋਮੈਟੋ ਪੇਓਰੀ- 4 ਟੇਬਲ ਚਮਚ
ਲਸਣ-4 piece
ਅਦਰਕ- ਛੋਟਾ ਟੁਕੜਾ
ਹਲਦੀ- ਅੱਧਾ ਚਮਚ
ਨਮਕ- ਇੱਛਾ ਅਨੁਸਾਰ
ਗਰਮ ਮਸਾਲਾ- 2 /3 ਚਮਚ
ਹਰੀ ਮਿਰਚ-ਸਵਾਦ ਅਨੁਸਾਰ
ਰਾਈ-1 / 4 ਚਮਚ
ਜੀਰਾ- 1 /4 ਚਮਚ

 ਕੁਕਿੰਗ  ਟਾਈਮ 8 ਮਿੰਟ .

ਵਿਧੀ

ਸ਼ਿਮਲਾ ਮਿਰਚ , ਪਿਆਜ਼ , ਆਲੂ, ਪਨੀਰ ਅਤੇ ਇਕ ਟਮਾਟਰ ਨੂੰ ਇਕ ਇੰਚ ਚੌਰਸ ਟੁਕੜੀਆਂ ਵਿਚ ਕੱਟ ਲਉ. ਅਦਰਕ, ਲਸਣ ਤੇ ਬਾਕੀ 2 ਟਮਾਟਰ ਨੂੰ ਬਹੁਤ ਬਾਰੀਕ ਕਟ ਲਉ . ਇਕ ਕੜਾਹੀ ਵਿਚ 3 ਚਮਚ ਕੋਈ ਵੀ ਤੇਲ ਪਾਕੇ ਰਾਈ, ਜ਼ੀਰੇ ਨੂੰ ਭੂਰੇ ਰੰਗ ਦਾ ਹੋਣ ਤੱਕ ਤੜਕ ਲਵੋ . ਵਿਚ ਲਸਣ ਤੇ ਅਦਰਕ ਨੂੰ ਹਲਕਾ ਗੁਲਾਬੀ ਹੋਣੇ ਤਕ ਭੁਨ ਲਉ , ਟੋਮੈਟੋ ਪਿਓਰੀ ਤੇ ਬਾਕੀ ਦੋ ਟਮਾਟਰ ਬਾਰੀਕ ਕਟ ਕੇ ਚੰਗੀ ਤਰਾਂ ਭੁੰਨ ਲਉ.ਸਾਰੇ ਮਸਾਲੇ ਮਿਲਾ ਕੇ ਵਿਚ ਸ਼ਿਮਲਾ ਮਿਰਚ ਤੇ ਪਿਆਜ਼ ਪਾ ਦਾਓ. ਹਲਕੇ ਸੇਕ ਤੇ ਪੱਕਣ ਦਾਓ , ਦੂਸਰੇ ਪਾਸੇ ਆਲੂ ਹਲਕੇ ਬ੍ਰਾਊਨ ਰੰਗ ਦੇ ਹੋਣੇ ਤੱਕ ਤਲ ਲਉ ਤੇ ਬਾਅਦ ਵਿਚ ਉਸੇ ਤੇਲ ਵਿਚ ਪਨੀਰ ਨੂੰ ਬਹੁਤ ਹਲਕਾ ਤਲ ਲਉ ਤਕਰੀਬਨ ਇਕ ਮਿੰਟ. ਜਦੋ ਸ਼ਿਮਲਾ ਮਿਰਚ ਕੜਛੀ ਨਾਲ ਦਬਾਣ ਨਾਲ ਟੁੱਟ ਜਾਵੇ ਤਾਂ ਆਲੂ ਤੇ ਪਨੀਰ ਵਿਚ ਰਲਾ ਦਿਓ. ਜਦੋ ਸਾਰੀ ਸਮਗਰੀ ਇਕ ਸਾਰ ਮਿਲ ਜਾਵੇ ਤਾਂ ਕੱਟੇ ਹੋਏ ਟਮਾਟਰ ਨੂੰ ਪਾਕੇ ਸੇਕ ਬੰਦ ਕਰ ਦਾਓ, ਅਤੇ ਸਰਵਿੰਗ ਬੌਲ ਵਿਚ ਕੱਢ ਕੇ ਪਰੋਸ ਦਿਓ.

Real Estate