ਦੂਜੇ ਵਿਸ਼ਵ ਯੁੱਧ ਦੇ ਸਿਪਾਹੀ ਦਾ 112 ਸਾਲ ਦੀ ਉਮਰ ਵਿੱਚ ਦੇਹਾਂਤ

2883

ਅਮਰੀਕਾ ‘ਚ ਦੂਜੇ ਵਿਸ਼ਵ ਯੁੱਧ ਦੇ ਸਭ ਤੋਂ ਬਜ਼ੁਰਗ ਸਿਪਾਹੀ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਵਿਅਕਤੀ ਰਿਚਰਡ ਓਵਰਟਨ ਦਾ 112 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਨਿਮੋਨੀਆ ਹੋਣ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਰਿਚਰਡ ਓਵਰਟਨ ਸਵੇਛਾ ਤੋਂ ਫੌਜ ‘ਚ 1941 ‘ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ 188ਵੇਂ ਏਵੀਏਸ਼ਨ ਇੰਜਨੀਅਰ ਵਟਾਲੀਅਨ ‘ਚ ਸੇਵਾਵਾਂ ਦਿੱਤੀਆਂ। ਇਹ ਪੂਰੀ ਤਰ੍ਹਾਂ ਨਾਲ ਅਸ਼ਵੇਤ ਇਕਾਈ ਸੀ, ਜੋ ਪ੍ਰਸ਼ਾਂਤ ਦੇ ਵੱਖ-ਵੱਖ ਦੀਪਾਂ ‘ਚ ਸੇਵਾਵਾਂ ਨਿਭਾਈਆਂ। ਸਾਲ 2013 ‘ਚ ਉਨ੍ਹਾਂ ਕਿਹਾ ਸੀ ਕਿ ਉਹ ਲੰਬੇ ਜੀਵਨ ਦਾ ਸੇਹਰਾ ਭਗਵਾਨ ਨੂੰ ਦਿੰਦੇ ਹਨ ਅਤੇ ਉਨ੍ਹਾਂ ਕੋਈ ਦਵਾਈ ਨਹੀਂ ਲਈ ਅਤੇ ਉਸਦੀ ਮਰਜ਼ੀ ਨਾਲ ਜੀਵਨ ਦਾ ਆਨੰਦ ਲਿਆ। ਮੀਡੀਆ ਨਾਲ ਗੱਲਬਾਤ ‘ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਯੁੱਧ ਬਾਰੇ ਸੋਚਨਾ ਜਾਂ ਗੱਲ ਕਰਨਾ ਪਸੰਦ ਨਹੀਂ। ਉਨ੍ਹਾਂ ਗੱਲਬਾਤ ‘ਚ ਕਿਹਾ ਸੀ ਕਿ ਉਹ ਸਾਰਾ ਕੁਝ ਭੁੱਲ ਚੁੱਕੇ ਹਨ। ਓਵਰਟਨ ਜਦੋਂ 107 ਸਾਲ ਦੇ ਸਨ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਮੈਂ ਆਪਣੀ ਕਾਫੀ ‘ਚ ਵਿਸ਼ਕੀ ਪੀਦਾ ਸੀ। ਕਦੇ-ਕਦੇ ਮੈਂ ਇਸ ਨੂੰ ਬਿਨਾਂ ਮਿਲਾਏ ਪੀਦਾ ਸੀ।

Real Estate