ਬਾਂਦਰ ਨਾਲ ਅਸ਼ਲੀਲ ਹਰਕਤ ਕਰਨ ਵਾਲੀ ਔਰਤ ਨੂੰ 3 ਸਾਲ ਦੀ ਕੈਦ

2077

ਮਿਸਰ ਚ ਇੱਕ ਔਰਤ ਨੇ ਚਿੜੀਆਘਰ ਚ ਇੱਕ ਬਾਂਦਰ ਦੇ ਨਿਜੀ ਅੰਗ ਮਜਾਕੀਆ ਲਹਿਜੇ ਨਾਲ ਛੇੜਿਆ ਅਤੇ ਇਸ ਦੌਰਾਨ ਉਹ ਲਗਾਤਾਰ ਹੱਸਦੀ ਰਹੀ। ਉਕਤ ਔਰਤ ਦਾ ਇਸ ਹਰਕਤ ਵਾਲਾ ਵੀਡਿਓ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਦਾਲਤ ਨੇ ਉਸਨੂੰ 3 ਸਾਲ ਦੀ ਕੈਦ ਸੁਣਾਈ ਹੈ। ਖ਼ਬਰਾਂ ਅਨੁਸਾਰ ਬਾਂਦਰ ਦੇ ਨਿਜੀ ਅੰਗ ਨਾਲ ਛੇੜਛਾੜ ਕਰਨ ਵਾਲੀ ਉਕਤ ਔਰਤ ਦਾ ਨਾਂ ਬਸਮਾ ਅਹਿਮਦ ਹੈ। ਇਸ ਘਟਨਾ ਦਾ 90 ਸਕਿੰਟਾਂ ਦਾ ਇਹ ਵੀਡਿਓ ਉਸਦੇ ਹੀ ਮਿੱਤਰ ਨੇ ਬਣਾਇਆ ਸੀ ਜਿਸ ਨੂੰ ਬਾਅਦ ਚ ਉਸਨੇ ਇੰਟਰਨੈਟ ਤੇ ਪਾ ਦਿੱਤਾ। ਉਕਤ ਔਰਤ ਦੀ ਗ੍ਰਿਫਤਾਰੀ ਲਈ ਲੋਕਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਕਿਹਾ ਜਾ ਰਿਹਾ ਹੈ ਕਿ ਉਕਤ ਔਰਤ ਪਹਿਲਾਂ ਵੀ ਅਜਿਹੇ ਦੋ ਮਾਮਲਿਆਂ ਚ ਦੋਸ਼ੀ ਰਹਿ ਚੁੱਕੀ ਹੈ। ਸਥਾਨਕ ਕੋਰਟ ਚ ਉਕਤ ਔਰਤ ਨੇ ਆਪਣੀ ਗਲਤੀ ਮੰਨ ਲਈ ਸੀ ਪਰ ਕੋਰਟ ਸਾਹਮਣੇ ਇਹ ਮਾਮਲਾ ਆਉਣ ਕਾਰਨ ਦੋਸ਼ੀ ਔਰਤ ਨੂੰ ਜਨਤਕ ਤੌਰ ਤੇ ਅਸ਼ਲੀਲ ਹਰਕਤ ਕਰਨ ਦੇ ਦੋਸ਼ ਚ ਦੋਸ਼ੀ ਮੰਨਦਿਆਂ ਸ਼ੁੱਕਰਵਾਰ ਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ।

Real Estate