ਸਿੱਧੂ ਮੂਸੇਵਾਲੇ ਕੇ ਸਮੇਤ ਮਾਨਸਾ ਜਿਲ੍ਹੇ ‘ਚ ਕਾਂਗਰਸੀਆਂ ਦਾ ਸਰਪੰਚੀ ਤੇ ਕਬਜਾ

ਮਾਨਸਾ ਨੇੜਲੇ ਮੂਸੇ ਪਿੰਡ ਵਿਚ ਲੰਬਾ ਸਮਾਂ ਸਰਪੰਚੀ ਅਕਾਲੀ ਦਲ ਦਾ ਉਮੀਦਵਾਰ ਹੀ ਜਿੱਤਦੇ ਰਹੇ ਹਨ ਅਤੇ ਉਥੇ ਇਸ ਵਾਰ ਲਗਭਗ 599 ਵੋਟਾਂ ’ਤੇ ਪੰਜਾਬੀ ਦੇ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚੋਣ ਜਿੱਤ ਗਏ ਹਨ। ਉਹ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਆਏ ਸਨ।
ਇਸੇ ਤਰ੍ਹਾਂ ਸਾਬਕਾ ਮੰਤਰੀ ਬਲਦੇਵ ਸਿੰਘ ਖਿਆਲਾ ਦੇ ਪੁੱਤਰ ਨਿਰਮਲ ਸਿੰਘ ਖਿਆਲਾ ਮਲਕਪੁਰ ਤੋਂ ਚੋਣ ਜਿੱਤ ਗਏ ਹਨ। ਪਿੰਡ ਗੋਬਿੰਦਪੁਰਾ ਵਿਚ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਮੁੜ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਭੁਪਾਲ ਖੁਰਦ ਤੋਂ ਅਮਰੀਕ ਸਿੰਘ ਜੇਤੂ ਰਹੇ।
ਦੇਰ ਸ਼ਾਮ ਤੱਕ ਮਿਲੇ ਨਤੀਜਿਆ ਅਨੁਸਾਰ ਪਿੰਡ ਬਰ੍ਹੇ ਤੋਂ ਜੱਜ ਸਿੰਘ, ਫੁੱਲੂਵਾਲਾ ਡੋਡ ਤੋਂ ਸੁਰਜੀਤ ਕੌਰ, ਪਿੰਡ ਅਚਾਨਕ ਤੋਂ ਮਲਕੀਤ ਸਿੰਘ, ਗੁਰਨੇ ਖੁਰਦ ਤੋਂ ਗੁਰਮੀਤ ਕੌਰ, ਦਰੀਆਪੁਰ ਕਲਾਂ ਤੋਂ ਮਿੱਠੋ ਕੌਰ, ਸਿਰਸੀਵਾਲਾ ਤੋਂ ਪਰਮਜੀਤ ਕੌਰ, ਸੰਘਰੇੜੀ ਤੋਂ ਗੁਰਮੇਲ ਕੌਰ, ਦਰੀਆਪੁਰ ਖੁਰਦ ਤੋਂ ਕਰਮਜੀਤ ਕੌਰ, ਬੀਰੋਕੇ ਖੁਰਦ ਤੋਂ ਖੁਸ਼ਪ੍ਰੀਤ ਕੌਰ, ਗੁਰਨੇ ਕਲਾਂ ਤੋਂ ਪਰਮਜੀਤ ਕੌਰ, ਅਚਾਨਕ ਕੋਠੇ ਤੋਂ ਲੱਖਾ ਸਿੰਘ, ਸੈਦੇਵਾਲਾ ਤੋਂ ਕਾਲਾ ਸਿੰਘ, ਸ਼ੇਰਖਾਂ ਵਾਲਾ ਤੋਂ ਬਲਜੀਤ ਕੌਰ, ਦਾਤੇਵਾਸ ਤੋਂ ਰਣਜੀਤ ਸਿੰਘ, ਅਹਿਮਦਪੁਰ ਤੋਂ ਗੁਰਜੰਟ ਸਿੰਘ, ਕੁਲਾਣਾ ਤੋਂ ਜਗਦੀਸ਼ ਸਿੰਘ, ਫੁੱਲੂਵਾਲਾ ਡੋਗਰਾ ਤੋਂ ਬਲਵਿੰਦਰ ਕੌਰ, ਗੁੜੱਦੀ ਤੋਂ ਮਹਿੰਦਰ ਸਿੰਘ, ਫਰਵਾਹੀ ਤੋਂ ਚਰਨਜੀਤ ਸਿੰਘ, ਧਰਮਪੁਰਾ ਤੋਂ ਦਰਸ਼ਨ ਸਿੰਘ, ਝੱਲਬੂਟੀ ਤੋਂ ਗੁਰਦੇਵ ਕੌਰ, ਅੱਕਾਂਵਾਲੀ ਤੋਂ ਗੋਵਿੰਦਰ ਰਾਜੂ, ਰਿਉਂਦ ਕਲਾਂ ਤੋਂ ਸੁਖਦੇਵ ਸਿੰਘ, ਦੋਦੜਾ ਤੋਂ ਰਾਮ ਸਿੰਘ, ਭਾਦੜਾ ਤੋਂ ਸੁਰਜੀਤ ਕੌਰ, ਕਣਕਵਾਲਾ ਚਹਿਲਾਂ ਤੋਂ ਸੁਖਪਾਲ ਕੌਰ, ਸਾਧੂਵਾਲਾ ਤੋਂ ਜਸਵੀਰ ਸਿੰਘ, ਬਰਨਾਲਾ ਤੋਂ ਜੱਗਾ ਸਿੰਘ, ਕੌੜੀਵਾੜਾ ਤੋਂ ਦਰਸ਼ਨਾ ਦੇਵੀ, ਮੀਰਪੁਰ ਕਲਾਂ ਤੋਂ ਕਰਮਜੀਤ ਕੌਰ, ਰਾਜ ਰਾਣਾ ਤੋਂ ਜੋਗਿੰਦਰ ਕੌਰ ਅਤੇ ਖਹਿਰਾ ਖੁਰਦ ਤੋਂ ਪ੍ਰਵੀਨ ਕੁਮਾਰ (ਅਕਾਲੀ ਦਲ) ਅਤੇ ਜੋਗਾ ਤੋਂ ਬੰਤਾ ਸਿੰਘ (ਅਕਾਲੀ ਦਲ) ਜੇਤੂ ਰਹੇ।

Real Estate