ਨਿਰਪੱਖ ਪੰਚਾਇਤ ਚੋਣਾਂ ! ਮਨਪ੍ਰੀਤ ਬਾਦਲ ਦੀ ਵੋਟ ਕੋਈ ਹੋਰ ਹੀ ਪਾ ਗਿਆ

ਪੰਜਾਬ ਸਰਕਾਰ ਵੱਲੋਂ ਪੰਚਾਇਤ ਚੋਣਾਂ ਨਿਰਪੱਖ ਕਰਵਾਉਣ ਦੇ ਦਾਅਵਿਆਂ ਦਾ ਸ਼ਿਕਾਰ ਸੂਬੇ ਦੇ ਖ਼ਜ਼ਾਨਾ ਮੰਤਰੀ ਹੋ ਗਏ । ਪਿੰਡ ਬਾਦਲ ਵਿਖੇ ਚੋਣ ਬੂਥ 103 ’ਤੇ ਵਾਰਡ ਅੱਠ ਦੀ ਵੋਟ ਨੰਬਰ 14 ਦੀ ਜਾਅਲੀ ਵੋਟ ਭੁਗਤ ਗਈ। ਇਹ ਵੋਟ ਨੰਬਰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹੈ ਜੋ ਪੰਜਾਬ ਤੋਂ ਬਾਹਰ ਕਿਸੇ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗਏ ਹੋਏ ਹਨ। ਮਨਪ੍ਰੀਤ ਸਿੰਘ ਬਾਦਲ ਦੀ ਵੋਟ ਜਾਅਲੀ ਭੁਗਤਣ ਦਾ ਖ਼ੁਲਾਸਾ ਹੋਣ ’ਤੇ ਚੋਣ ਬੂਥ ਵਿੱਚ ਅਮਲੇ ਅਤੇ ਪੋਲਿੰਗ ਏਜੰਟਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਚੋਣ ਅਮਲੇ ਅਤੇ ਪ੍ਰੀਜ਼ਾਇਡਿੰਗ ਅਫ਼ਸਰ ਦੇਵ ਵਰਤ ਨੇ ਆਖਿਆ ਕਿ ਮਨਪ੍ਰੀਤ ਸਿੰਘ ਵੋਟ ਪਾਉਣ ਲਈ ਨਹੀਂ ਪੁੱਜੇ ਪਰ ਪਤਾ ਨਹੀਂ ਕਿ ਉਨ੍ਹਾਂ ਦੀ ਕੌਣ ਵੋਟ ਪਾ ਗਿਆ ਹੈ। ਇੰਨਾ ਜ਼ਰੂਰ ਹੈ ਕਿ ਸਾਰੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਨੇ ਆਪਸੀ ਸਹਿਮਤੀ ਨਾਲ ਵਜ਼ੀਰ ਦੀ ਵੋਟ ਭੁਗਤਾਈ ਹੈ।

Real Estate