ਬਾਦਲਾਂ ਦੇ ਪਿੰਡ ‘ਚ ਕਾਂਗਰਸ ਜਿੱਤੀ

888

ਸ਼ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਨਮੋਸੀ ਰਹੇਗੀ ਇਸ ਵਾਰ ਦੀ ਪੰਚਾਇਤੀ ਚੋਣ , ਬਾਦਲ ਪਰਿਵਾਰ ਜਿਹੜਾ ਪੂਰੇ ਪੰਜਾਬੀਆਂ ਅਤੇ ਸਿੱਖਾਂ ਦੇ ਖੈਰ ਖੁਆਹ ਹੋਣ ਦਾ ਦਾਅਵਾ ਕਰਦਾ ਹੈ । ਉਨ੍ਹਾਂ ਦੇ ਜੱਦੀ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਸਰਪੰਚੀ ਦੀ ਚੋਣ ਜਿੱਤੀ ਹੈ। ਦੱਸਿਆ ਜਾ ਰਿਹਾ ਹੈ ਕਾਂਗਰਸੀ ਉਮੀਦਵਾਰ ਜ਼ਬਰਜੰਗ ਸਿੰਘ ਨੇ ਸਰਪੰਚੀ ਦੀ ਚੋਣ ਵਿੱਚ ਅਕਾਲੀ ਦਲ ਦੇ ਧੜੱਲੇਦਾਰ ਉਮੀਦਵਾਰ ਨੂੰ ਹਰਾ ਦਿੱਤਾ ।
ਅਸਲ ‘ਚ ਪਿੰਡ ਵਾਸੀ ਦੱਸਦੇ ਹਨ ਕਿ ਬਾਦਲ ਪਰਿਵਾਰ ਜਿਹੜੇ ਵੀ ਉਮੀਦਵਾਰ ਦੀ ਹਮਾਇਤ ਕਰਦਾ ਹੈ ਉਹ ਪਿੰਡ ਵਿੱਚ ਘੱਟ ਅਤੇ ਚੰਡੀਗੜ੍ਹ ਜਿ਼ਆਦਾ ਰਹਿੰਦਾ ਹੈ । ਇਸ ਲਈ ਪਿੰਡ ਵਾਸੀਆਂ ਨੂੰ ਸਥਾਨਕ ਵਿਅਕਤੀ ਦੀ ਜਿ਼ਆਦਾ ਜਰੂਰਤ ਹੁੰਦੀ ਹੈ।
ਇਸ ਵਾਰ ਤਾਂ ਸ: ਪਰਕਾਸ਼ ਸਿੰਘ ਬਾਦਲ ਪਿੰਡ ਵਾਸੀਆਂ ਨੂੰ ਘਰ ਬੁਲਾ ਕੇ ਪਲੋਸਣ ਦਾ ਯਤਨ ਵੀ ਕਰਦੇ ਰਹੇ ਪਰ ਵੋਟਰਾਂ ਨੇ ਆਪਣਾ ਬਹੁਮਤ ਕਾਂਗਰਸ ਨੂੰ ਦਿੱਤਾ ।

Real Estate