ਪਿੰਡਾਂ ਵਾਲੇ

774

ਦੀਪ ਗਿੱਲ

ਕਈ ਬੰਦਿਆਂ ਦੀ ਨਾ ਬੱਸ ਵਜਾ ਕਤਾ ਜਾਂ ਸ਼ਕਲ ਕਹਿ ਲਵੋ ਬੀ ਐਹੋ ਜਿਹੀ ਹੁੰਦੀ ਆ ਕੇ ਓਹਨਾ ਦੇ ਭਾਮੇਂ ਦੁਨੀਆ ਦੇ ਸਾਰਿਆਂ ਤੋਂ ਚੋਟੀ ਦੇ ਬ੍ਰਾਂਡ ਦੇ ਲੀੜੇ ਪੁਆ ਦੇਵੋ ਆਏਂ ਲੱਗੂ ਬੀ ਮੰਗਮੇਂ ਆ! ਦੂਰ ਕੀ ਜਾਣਾ ਲੈ ਆਪਣਾ ਸ਼ਿੰਗਾਰਾ ਦੇਖ ਲਵੋ!!!!
ਬਾਘੇ ਪੁਰਾਣੇ ਆਲੇ ਅਰੋੜਾ ਗੰਨ ਹਾਉਸ ਆਲਿਆਂ ਦੇ ‘ਰਾਜੂ’ ਨੇਂ ਕਦੇ ਕਿਸੇ ਨੂੰ ਟਿੱਚਰ ਨੀਂ ਕੀਤੀ, ( ਆਓਂਦੀ ਵੀ ਨੀਂ ਕਹਿ ਲਵੋ) ਓਹ ਵੀ ਇੱਕ ਦਿਨ ਬੀਅਰ ਨਾਲ ਪ੍ਰਸਿੰਨ ਹੋ ਕੇ ਸ਼ਿੰਗਾਰੇ ਦੇ ਬਰਬਰੀ ਕਰੈਸਟ ਬ੍ਰਾਂਡ ਦੇ ਸਿਰੇ ਦੇ ਮਹਿੰਗੇ ਬਲੇਜਰ ਤੇ ਹੱਥ ਫੇਰੀ ਜਾਵੇ ਨਾਲੇ ਕਰੀ ਜਾਵੇ
” ਸਾਰਾ ਮੋਗਾ ਜਿਲ੍ਹਾ ਪੁਰਾਣੇ ਲੀੜੇ ਦੇ ਕੇ ਰੇਲ ਆਲੇ ਪੁਲ ਥੱਲੇ ਬੈਠਿਆਂ ਕੋਲੋਂ ਭਾਂਡੇ ਲੈ ਕੇ ਆਓਂਦਾ, ਇਹ ਫੇਰੇ ਦੇਣਾ ਕਨੇਡਾ ਆਉਣ ਲੱਗਾ ਸਾਰੇ ਪੁਰਾਣੇ ਭਾਂਡੇ ਓਹਨਾ ਨੂੰ ਦੇ ਕੇ ਮੇਚ ਜੇ ਦੇ ਲੀੜੇ ਲੈ ਆਇਆ”
ਸ਼ਿੰਗਾਰਾ ਨਾਲੇ ਤਾਂ ਧੂੰਆਂ ਜਿਆ ਮਾਰੇ ਨਾਲੇ ਕਰੇ
” ਓਏ ਲਾਲਾ ਤੂੰ ਬਚ ਜਾ, ਮੈਥੋਂ ਹੁਣੇ ਨਾ ਲੱਤਾਂ ਖਾ ਲੀਂ!!! ਹੋਰ ਅਗਲੇ ਐਂਤਬਾਰ ਨੂੰ ਤੇਰੇ ਆਲਾ ਰਮੈਣ ਦਾ ਭੋਗ ਜਿਆ ਪੈਂਦਾ ਫਿਰੇ”
ਇਵੇਂ ਈ ਪਿਛੇ ਜਿਹੇ ਸ਼ਿੰਗਾਰਾ ਪਤੰਦਰ ‘ਰੇ ਬੈਨ’ ਦੀਆਂ ਵਾਹਵਾ ਮੁੱਲ ਆਲੀਆਂ ਐਨਕਾਂ ਲੈ ਆਇਆ ਤੇ ਓਹੀ ਯੱਭ ਫੇਰ—
ਕਿਸੇ ਨੇਂ ਨੀਂ ਪੁਛਿਆ ਬੀ ਕਿੰਨੇ ਦੀਆਂ? ਜਚਦੀਆਂ ਜਾਂ ਨਹੀਂ?
ਸਗੋਂ ਲੋਕ ਹਥ ਮਿਲੌਣੋ ਬੀ ਹਟ ਗੇ
ਜੇਹੜਾ ਟੱਕਰੇ ਪੰਜ ਕੁ ਫੁੱਟ ਦੂਰੋਂ ਈ ਹਥ ਜਿਆ ਚੱਕ ਕੇ ਆਖੇ
” ਜਾਰ ਹੱਦ ਹੋ ਗੀ ਇੰਡੀਆ ਤਾਂ ਹੁੰਦਾ ਪਰ ਕਨੇਡਾ ਬੀ ਅੱਖਾਂ ਦੁਖਣੀਆਂ ਆ ਜਾਂਦੀਆਂ? ——ਪੇਹਲੀ ਆਰ ਦੇਖਿਆ”
ਬਘੇਲਾ ਬਿਨਾਂ ਓਹਦੀ ਸੁਣੇ ਈ ਕਰੀ ਜਾਵੇ
” ਪ੍ਰਧਾਨ ਤੂੰ ਇਓਂ ਕਰ ‘ਆਲ ਇੰਡੀਆ ਗਰੋਸਰੀ’ ਆਲਿਆਂ ਦੇ ਜਾਹ ਤੇ ਓਥੇ ਨਾ ‘ਚਿੱਚੜ ਕੇਸਪੂਲ’ ਹੋਣਗੇ ਮੂਹਰੋਂ ਬੱਢ ਕੇ ਅੱਖਾਂ ਚ ਪਾਉਣ ਆਲੇ —-ਗ੍ਰੀਸ ਜਿਆ ਹੁੰਦਾ, ਜੇ ਨਾਂ ਹੋਏ ਤਾਂ ਆਥਣੇ ਘਰੇ ਆ ਜੀਂ ਸਾਡੀ ਬੁੜੀ ਆਇਰਕੀਂ ਪਿੰਡੋਂ ਨਿੰਮ ਦੇ ਪੱਤੇ ਸੁਕਾ ਕੇ ਲਿਆਈ ਆ ਬਾਹਵਾ ਸਾਰੇ, ਓਹ ਪਾ ਕੇ ਤੇ ਨਾਲ ਫਟਕੜੀ ਪਾ ਕੇ ਕੋਸੇ ਜੇ ਪਾਣੀ ਦੀ ਟਕੋਰ ਕਰ! ਨਿਗਾ ਤਾਂ ਤੇਰੀ ਬਣਜੂ ਇੱਲ੍ਹ ਅਰਗੀ, ਐਮੇਂ ਆਹ ਸੜੀਆਂ ਜੀਆਂ ਐਨਕਾਂ ਲਾ ਕੇ ਬੇਇੱਜਤੀ ਖਰਾਬ ਕਰਦਾਂ ਫਿਰਦਾਂ”—–

Real Estate