ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

1177

ਇੰਗਲੈਂਡ ‘ਚ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਆਈਸਲੈਂਡ ‘ਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਦੋ ਔਰਤਾਂ ਤੇ ਇੱਕ ਬੱਚਾ ਸ਼ਾਮਲ ਹਨ।ਕਾਰ ਵਿੱਚ ਉਸ ਵੇਲੇ ਚਾਰ ਹੋਰ ਵਿਅਕਤੀ ਵੀ ਮੌਜੂਦ ਸਨ। ਜਿਨ੍ਹਾਂ ਵਿੱਚ ਇੰਗਲੈਂਡ ‘ਚ ਵੱਸਦੇ ਭਾਰਤੀ ਮੂਲ ਦੇ ਦੋ ਭਰਾ ਤੇ ਦੋ ਨਿੱਕੇ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੈ। ਉਨ੍ਹਾਂ ਨੂੰ ਆਈਸਲੈਂਡ ਦੀ ਰਾਜਧਾਨੀ ਰੀਕਜਾਵਿਕ ‘ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਪਰਿਵਾਰ ਨੌਰਡਿਕ ਟਾਪੂ ‘ਤੇ ਛੁੱਟੀਆਂ ਮਨਾਉਣ ਲਈ ਗਿਆ ਸੀ। ਉਨ੍ਹਾਂ ਨੇ ਟੋਯੋਟਾ ਲੈਂਡ ਕਰੂਜ਼ਰ ਕਿਰਾਏ ‘ਤੇ ਲਈ ਹੋਈ ਸੀ। ਉਹ ਜਦੋਂ ਸਕੀਡਰਾਰਸੰਦੂਰ ਉਹ ਜਦੋਂ ਬਹੁਤ ਉੱਚੇ ਇੱਕੋ ਲੇਨ ਵਾਲੇ ਪੁਲ ਤੋਂ ਲੰਘ ਰਹੇ ਸਨ, ਤਦ ਕਾਰ ਰੇਲਿੰਗ ਵਿੱਚੋਂ ਦੀ ਨਿੱਕਲ ਕੇ ਹੇਠਾਂ ਡਿੱਗ ਪਈ।

Real Estate