ਔਰਤ ਦੇ ਥੱਪੜ ਮਗਰੋ ਮੈਂ ਕਿਵੇਂ ਬਣ ਗਿਆ ਸਟਾਰ- ਸਾਹਰੁਖ

1785

ਪਟਨਾ ‘ਚ ਦੈਨਿਕ ਭਾਸਕਰ ਉਤਸਵ ਤਹਿਤ ਸੈਲੇਬ੍ਰਿਟੀ ਟਾਕ ਸ਼ੋਅ ਵਿੱਚ ਪਹੁੰਚੇ ਸਾਹਰੁਖ ਖਾਨ ਨੇ ਆਪਣੀ ਜਿੰਦਗੀ ਨਾਲ ਜੁੜੇ ਖਾਸ ਕਿੱਸੇ ਸਾਂਝੇ ਕੀਤੇ । ਉਸਨੇ ਆਪਣੇ ਹਜ਼ਾਰਾਂ ਫੈਨਜ ਨਾਲ ਸਲਮਾਨ ਖਾਨ ਦਾ ਜਨਮ ਦਿਨ ਵੀ ਮਨਾਇਆ।
ਸਾਹਰੁਖ ਖਾਨ ਨੇ ਕਿਹਾ , ‘ ਮੈਂ ਆਪਣੀ ਹੋਣ ਵਾਲੀ ਪਤਨੀ ਗੌਰੀ ਨੂੰ ਮਿਲਣ ਲਈ ਟਰੇਨ ਵਿੱਚ ਮੁੰਬਈ ਆ ਰਿਹਾ ਸੀ । ਮੇਰੇ ਨਾਲ ਤਿੰਨ ਦੋਸਤ ਸਨ । ਅਸੀਂ ਬੁਕਿੰਗ ਕਰਾਈ ਹੋਈ ਸੀ । ਮੈਂ ਆਪਣੀ ਸੀਟ ‘ਤੇ ਸੁੱਤਾ ਹੋਇਆ ਸੀ । ਮੈਨੂੰ ਪਤਾ ਨਹੀ ਸੀ ਕਿ ਮੁੰਬਈ ਵਿੱਚ ਦਾਖਲ ਹੁੰਦੇ ਹੀ ਟਰੇਨ ਲੋਕਲ ਹੋ ਜਾਂਦੀ ਹੈ ਅਤੇ ਸੀਟ ਉਪਰ ਕੋਈ ਸੌ ਨਹੀਂ ਸਕਦਾ । ਉਸ ਉਪਰ ਦੂਜੇ ਲੋਕ ਵੀ ਬੈਠਦੇ ਹਨ। ਅਸੀਂ 900 ਰੁਪਏ ਵਿੱਚ ਟਿਕਟ ਲਈਆਂ ਸਨ । ਸਾਡੀ ਜੇਬ ਵਿੱਚੋਂ ਪੂਰੇ ਪੈਸੇ ਖਤਮ ਹੋ ਗਏ ਸਨ । ਦੋ -ਚਾਰ ਵਿਅਕਤੀ ਹੋਰ ਆਏ ਅਤੇ ਕਿਹਾ ਕਿ ਉੱਠੋ , ਅਸੀਂ ਵੀ ਬੈਠਣਾ ਹੈ। ਅਸੀਂ ਦਿੱਲੀ ਵਾਲੇ ਬਿਲਕੁਲ ਪਟਨਾ ਵਲਿਆਂ ਵਰਗੇ ਹੀ ਹੁੰਨੇ ਆ । ਜੇ ਕੋਈ ਗਲਤ ਗੱਲ ਕਰੇ ਤਾਂ ਥੋੜੀ ਦੇਰ ਵਿੱਚ ਲੜਨ ਲਈ ਤਿਆਰ ਹੋ ਜਾਂਦੇ ਹਾਂ ।
ਕਿਸੇ ਨੇ ਮੈਨੂੰ ਕਿਹਾ ,, ਅਰੇ ਭਾਈ , ਯਹਾਂ ਕੈਸੇ ਲੇਟੇ ਹੋਏ ਹੋ ?
ਮੈ ਆਪਣੀਆਂ ਲੱਤਾਂ ਫੈਲਾਈਆਂ ਅਤੇ ਕਿਹਾ , ‘ ਐਸੇ ਲੇਟਾ ਹੋਇਆ ਹੂੰ । ਕਰ ਲੋ ਜੋ ਕਰਨਾ ਹੈ।
ਉਸਨੇ ਕਿਹਾ , ‘ ਉੱਠ ਜਾਓ ‘
ਮੈਂ ਕਿਹਾ , ‘ਉਠਾ ਦਿਓ।’
ਅਸੀਂ ਤਿੰਨ ਲੜਕੇ ਦੀ ਉਹ ਵਿਅਕਤੀ ਹੱਟ ਗਏ ।
ਇਸ ਤੋਂ ਬਾਅਦ ਹੋਰ ਦੋ- ਚਾਰ ਲੋਕ ਆਏ । ਉਹਨਾਂ ਨੂੰ ਲੱਗਿਆ ਕਿ ਇਹ ਗੁੰਡੇ ਹੈ , ਰਹਿਣ ਦਿਓ ਇਹਨਾਂ ਨੂੰ।
ਫਿਰ ਇੱਕ ਔਰਤ ਆਈ । ਮੈਂ ਉਦੋਂ ਵੀ ਸੀਟ ‘ਤੇ ਲੇਟਿਆ ਹੋਇਆ ਸੀ । ਉਸਨੇ ਕਿਹਾ , ‘ ਹਟੋ , ਪੈਰ ਉਠਾਓ । ਬੈਠਣ ਦਿਓ । ਪੈਣ ਦੀ ਥਾਂ ਨਹੀਂ ਹੁੰਦੀ , ਬੈਠਣ ਦੀ ਥਾਂ ਹੁੰਦੀ ਹੈ।
ਉਹ ਔਰਤ ਸੀ , ਇਸ ਲਈ ਮੈਂ ਪੈਰ ਮੋੜ ਕੇ ਥੋੜੀ ਥਾਂ ਦੇ ਦਿੱਤੀ । ਇਸ ਤੋਂ ਬਾਅਦ ਕੋਈ ਹੋਰ ਆਇਆ ਤਾਂ ਉਹ ਔਰਤ ਮੇਰੇ ਵੱਲ ਖਿਸਕ ਗਈ ਅਤੇ ਉਸਨੂੰ ਵੀ ਸੀਟ ‘ਤੇ ਬਿਠਾ ਲਿਆ । ਉਸਨੇ ਕਿਹਾ , ‘ ਬੈਠੋ , ਬੈਠੋ ਸਾਰੇ ਬੈਠੋ ।
ਮੈਨੂੰ ਕਿਹਾ , ‘ ਚੱਲੋਂ ਤੁਸੀ ਖੜੇ ਹੋ ਜਾਓ , ਇੱਥੇ ਇੱਕ ਔਰਤ ਆ ਰਹੀ ਹੈ।
ਮੈਂ ਕਿਹਾ , ‘ ਇਸ ਲਈ ਅਸੀਂ 900 ਦਿੱਤੇ ਹਨ। ਇਹ ਮੇਰਾ ਬਰਥ ਹੈ। ਇਹ ਮੇਰਾ ਮੁੰਬਈ ‘ਚ ਪਹਿਲਾ ਦਿਨ ਸੀ ।
ਉਹ ਔਰਤ ਖੜੀ ਹੋਈ ਅਤੇ ਮੇਰੇ ਮੂੰਹ ‘ਤੇ ਥੱਪੜ ਮਾਰਿਆ ।
ਫਿਰ ਮੈਨੂੰ ਪੁੱਛਿਆ , ‘ ਤੇਰਾ ਬਰਥ ਹੈ ?
ਮੈਂ ਕਿਹਾ , ‘ ਮੇਰਾ ਕੁਝ ਨਹੀ ਹੈ , ਸਭ ਤੁਹਾਡਾ ਹੀ ਹੈ।
ਸਾਰੇ ਕਿਸੇ ਨਾ ਕਿਸੇ ਗੱਲ ਨੂੰ ਸੁੱਭ ਮੰਨਦੇ ਹਨ। ਕੋਈ ਨਾ ਕੋਈ ਸਾਇਨ ਭਾਲਦੇ ਹਨ । ਮੇਰੇ ਲਈ ਮੁੰਬਈ ਵਿੱਚ ਸਫ਼ਲ ਹੋਣ ਲਈ ਇਹ ਸਭ ਤੋਂ ਵੱਡਾ ਸਾਇਨ ਸੀ ਕਿ ਮੈਨੂੰ ਪਹਿਲੇ ਥੱਪੜ ਲੱਗਿਆ। ਮੈਂ ਇਹ ਤਹਿ ਕਰ ਲਿਆ ਕਿ ਜਿੰਦਗੀ ਵਿੱਚ ਮੈਨੂੰ ਕੋਈ ਕਿੰਨੇ ਵੀ ਥੱਪੜ ਮਾਰ ਲਵੇ , ਮੈਨ ਕਾਮਯਾਬ ਹੋ ਕੇ ਹੀ ਰਹੂਗਾ ਮੈਂ ਮਿਹਨਤ ਕਰਦਾ ਰਹੂੰਗਾ ।’

Real Estate