ਹੜ੍ਹ ਤੋਂ ਬਚਾਉਣ ਲਈ 600 ਸਾਲ ਪੁਰਾਣੀ ਮਸਜਿਦ ਨੂੰ 2 ਕਿਲੋ ਮੀਟਰ ਪਾਸੇ ਕੀਤਾ

ਤੁਰਕੀ ‘ਚ 600 ਸਾਲ ਪੁਰਾਣੀ ਮਸਜਿਦ  ਬੰਨ ਦੇ ਰਸਤੇ ‘ਚ ਆ ਰਹੀ ਸੀ । ਮਸਜਿਦ ਨੂੰ ਬਾਕਾਇਦਾ ਤਿੰਨ ਹਿੱਸਿਆ ‘ਚ ਵੰਡਿਆ ਗਿਆ ਅਤੇ ਰੋਬੋਟ ਟਰਾਂਸਪੋਰਟ ਦੇ ਜ਼ਰੀਏ ਦੋ ਕਿਲੋਮੀਟਰ ਦੂਰ ਕਿਸੇ ਹੋਰ ਥਾਂ ਸਥਾਪਿਤ ਕੀਤਾ ਗਿਆ ।
ਮਜਦੂਰਾਂ ਨੂੰ  ਸੈਂਕੜੇ ਸਾਲ ਤੋਂ ਸੁਰੱਖਿਅਤ ਰੱਖੀਆਂ  ਕੰਧਾਂ ਨੂੰ ਤੋੜਨਾ ਪਿਆ ਤਾਂ ਕੇ   ਟਰਾਂਸਪੋਰਟ ਪਲੇਟਫਾਰਮ ‘ਤੇ ਮਸਜਿਦ   ਹਿੱਸਿਆ ਨੂੰ ਲੱਦਿਆ ਜਾ ਸਕੇ ।
ਇਯੂਬੀ  ਮਸਜਿਦ ਹਸਨਕੈਫ ਸ਼ਹਿਰ  ਵਿੱਚ ਸੀ ।   ਇੱਥੇ ਤੁਰਕੀ ਦਾ ਚੌਥਾ ਵੱਡਾ  ਬੰਨ ੲਲੀਸੂ ਬਣਾਇਆ ਜਾ ਰਿਹਾ ਹੈ। ਮਾਹਿਰਾਂ ਨੇ ਮਸਜਿਦ ਨੂੰ  ਪਾਣੀ ਦੀ ਮਾਰ  ਵਾਲਾ ਇਲਾਕਾ ਐਲਾਨਿਆ ਸੀ ।   ਮਸਜਿਦ ਦੇ ਦੋ ਹਿੱਸਿਆਂ ਨੂੰ ਇਸੇ ਸਾਲ ਹੀ ਹੋਰ ਥਾਂ ਤਬਦੀਲ ਕਰ ਦਿੱਤਾ ਗਿਆ ਸੀ ।
2500 ਟਨ ਭਾਰੀ ਮਸਜਿਦ ਦੇ ਹਿੱਸਿਆਂ ਨੂੰ 300  ਪਹੀਆਂ ਵਾਲੇ  ਸ਼ਕਤੀਸਾਲੀ  ਰੋਬੋਟ ਨਾਲ  ਨਿਊ ਕਲਚਰਲ ਪਾਰਕ  ਫੀਲਡ ‘ਚ ਸਥਾਪਿਤ ਕੀਤਾ ਗਿਆ।  ਇਸ ਥਾਂ ‘ਤੇ ਇਤਿਹਾਸਕ  ਮਹੱਤਤ ਵਾਲਿਆਂ  ਇਮਾਰਤਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ।
ਹਸਨਕੈਫ ਦੇ ਮੇਅਰ  ਅਬਦੁਲਵਹਾਪ ਕੁਸੇਨ ਨੇ ਕਿਹਾ , ‘ ਹੜ ਦੇ ਪਾਣੀ ਨਾਲ ਇਤਿਹਾਸਕ ਇਮਾਰਤਾਂ  ਖ਼ਰਾਬ ਨਾ ਹੋਣ , ਇਸ ਲਈ ਉਹਨਾਂ ਨੂੰ  ਦੂਜੇ ਥਾਂ  ਭੇਜਿਆ ਗਿਆ ।
ਹਸਨਕੈਫ ਨੂੰ 1981 ਵਿੱਚ ਇੱਕ ਸੁਰੱਖਿਅਤ ਸ਼ਹਿਰ  ਦਾ ਦਰਜਾ ਦਿੱਤਾ ਗਿਆ । ਇੱਥੇ ਕਰੀਬ  6000 ਸਾਲ   ਗੁਫਾਵਾਂ ਅਤੇ ਬਾਈਜੇਂਟਾਈਨ ਯੁੱਗ ਦਾ ਇੱਕ ਕਿਲਾ ਹੈ।

Real Estate