ਸੂਡਾਨ ‘ਚ ‘ਰੋਟੀ’ ਨੇ ਲਈਆਂ 8 ਜਾਨਾਂ

ਸੂਡਾਨ ‘ਚ ਰੋਟੀ ਦੀ ਕੀਮਤ ਵਧਾਉਣ ਦੇ ਵਿਰੋਧ ‘ਚ ਹੋ ਰਹੇ ਪ੍ਰਦਰਸ਼ਨਾਂ ਦੂਜੇ ਦਿਨ ਦੇਸ਼ ਦੇ ਪੂਰਵੀ ਹਿੱਸਿਆਂ ‘ਚ ਪ੍ਰਦਰਸ਼ਨਕਾਰੀਆਂ ਅਤੇ ਦੰਗਾ ਰੋਕੋ ਪੁਲਿਸ ਦੇ ਵਿਚਕਾਰ ਹੋਈ ਝੜਪ ‘ਚ ਅੱਠ ਲੋਕ ਮਾਰੇ ਗਏ। ਰੋਟੀ ਦੀ ਕੀਮਤ ਇਕ ਸੁਡਾਨੀ ਪੌਂਡ ਤੋਂ ਵਧਾਕੇ ਤਿੰਨ ਸੂਡਾਨੀ ਪੌਂਡ ਕਰਨ ਦੇ ਸਰਕਾਰੀ ਫੈਸਲੇ ਦਾ ਬੁੱਧਵਾਰ ਤੋਂ ਹੀ ਵਿਰੋਧ ਹੋ ਰਿਹਾ ਹੈ।ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਵੀਰਵਾਰ ਨੂੰ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੀ ਖਾਰਤੂਮ ਤੱਕ ਪਹੁੰਚ ਗਿਆ ਜਿੱਥੇ ਰਾਸ਼ਟਰਪਤੀ ਭਵਨ ਕੋਲ ਇਕੱਠੀ ਭੀੜ ਨੂੰ ਖਦੇੜਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ।ਸਥਾਨਕ ਪ੍ਰਸਾਰਕ ਸੂਡਾਨੀਆ 24 ਦੀ ਖਬਰ ਅਨੁਸਾਰ ਪੂਰਵੀ ਸ਼ਹਿਰ ਅਲ-ਕਦਰੀਫ, ਅਲਤੈਅਬ ਅਲ-ਅਮੀਨ ‘ਚ ਛੇ ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ। ਇਸ ਮਰਨ ਵਾਲਿਆਂ ‘ਚ ਯੂਨੀਵਰਸਿਟੀ ਦਾ ਵਿਦਿਆਰਥੀ ਵੀ ਸ਼ਾਮਲ ਹੈ।ਸ਼ਹਿਰ ਦੇ ਸਾਂਸਦ ਮੁਬਾਰਕ ਅਲ ਨੂਰ ਦਾ ਕਹਿਣਾ ਹੈ ਕਿਅ ਲ ਕਦਰੀਫ ‘ਚ ਹਾਲਾਤ ਕਾਬੂ ਤੋਂ ਬਾਹਰ ਹਨ ਅਤੇ ਵਿਦਿਆਰਥੀ ਅਹਿਮਦ ਮਹਿਮੂਦ ਦੀ ਮੌਤ ਹੋ ਗਈ। ਅਲ-ਨੂਰ ਨੇ ਅਪੀਲ ਕੀਤੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਬਲ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਉਹ ਸ਼ਾਂਤੀਪੂਰਣ ਤਰੀਕੇ ਨਾਲ ਵਿਰੋਧ ਕਰ ਰਹੇ ਹਨ।

Real Estate