ਸਿੱਧੂ ਮੂਸੇਵਾਲਾ ਆਪਣੀ ਮਾਂ ਨੂੰ ਲੜਵਾ ਰਿਹਾ ਸਰਪੰਚੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ  ਚਰਨ ਕੌਰ ਵੀ ਪਿੰਡ ਮੂਸਾ (ਮਾਨਸਾ) ਵਿੱਚੋਂ ਸਰਪੰਚੀ ਦੀ ਚੋਣ ਲੜ ਰਹੀ ਹੈ।  ਸਿੱਧੂ ਦੀ ਮਾਂ ਚਰਨ ਕੌਰ ਕਾਂਗਰਸ ਵੱਲੋਂ ਚੋਣ ਉਮੀਦਵਾਰ ਹੈ। ਇਸ ਤੋਂ ਪਹਿਲਾਂ ਉਹ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ।ਪਰਿਵਾਰ ਅਨੁਸਾਰ ਉਹ ਕਿਸੇ ਅਹੁਦੇ ਜਾਂ ਲਾਲਚ ਕਾਰਨ ਚੋਣ ਮੈਦਾਨ ‘ਚ ਨਹੀਂ ਆਏ, ਸਗੋਂ ਨਸ਼ਿਆਂ ਦੇ ਖਿਲਾਫ ਉਨ੍ਹਾਂ ਦੀ ਲੜਾਈ ਹੈ ਤੇ ਇਹਨਾਂ ਚੋਣਾਂ ‘ਚ ਵੀ ਉਹ ਨਸ਼ੇ ਤੇ ਸ਼ਰਾਬ ਆਦਿ ਵੰਡਣ ਦਾ ਵਿਰੋਧ ਕਰਨਗੇ ਤੇ ਇੱਕ ਚੰਗਾ ਸੁਨੇਗਾ ਦੇਣਗੇ। ਸਿੱਧੂ ਦੇ ਪਿਤਾ ਭੋਲਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਇਸ ਚੋਣ ਪ੍ਰਚਾਰ ‘ਚ ਉਹਨਾਂ ਦਾ ਸਾਥ ਦੇਵੇਗਾ।

Real Estate