ਮਾਸਟਰ ਕੋਲ ਰੱਖਣਗੇ ਪਿਸਤੌਲ

ਅਮਰੀਕਾ ਦੇ ਸਕੂਲਾਂ ਵਿਚ ਫਾਇਰਿੰਗ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਵੇਖਦੇ ਹੋਏ ਅਧਿਆਪਕਾਂ ਨੂੰ ਹਥਿਆਰ ਰੱਖਣ ਦੀ ਛੂਟ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਬਣਾਏ ਸੁਰੱਖਿਆ ਪੈਨਲ ਨੇ ਵੀ ਅਜਿਹੀਆਂ ਘਟਨਾਵਾਂ ਰੋਕਣ ਲਈ ਇਹ ਸੁਝਾਅ ਦਿੱਤਾ ਹੈ। ਪੈਨਲ ਵੱਲੋਂ ਸਕੂਲਾਂ ਵਿਚ ਰਿਟਾਇਰ ਫ਼ੌਜੀਆਂ ਨੂੰ ਤਾਇਨਾਤ ਕਰਨ ਦਾ ਸੁਝਾਅ ਵੀ ਦਿੱਤਾ ਹੈ। ਸਿੱਖਿਆ ਮੰਤਰੀ ਬੇਸਟੀ ਡੇਵੋਸ ਦੀ ਅਗਵਾਈ ਵਿਚ ਫਰਵਰੀ ਵਿਚ ਪਾਰਕਲੈਂਡ, ਫਲੋਰੀਡਾ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ।ਇਸ ਘਟਨਾ ਵਿਚ ਇਕ ਸਾਬਕਾ ਵਿਦਿਆਰਥੀ ਵੱਲੋਂ ਕੀਤੀ ਗੋਲੀਬਾਰੀ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਟਰੰਪ ਸਰਕਾਰ ਉਤੇ ਹਥਿਆਰਾਂ ਉਤੇ ਪਾਬੰਦੀ ਲਾਉਣ ਲਈ ਕਾਫੀ ਦਬਾਅ ਪਿਆ ਸੀ। ਕਮਿਸ਼ਨ ਨੇ ਬੰਦੂਕ ਖ਼ਰੀਦਣ ਲਈ ਘੱਟੋ ਘੱਟ ਉਮਰ ਨੂੰ ਵਧਾਉਣ ਤੋਂ ਇਨਕਾਰ ਕਰਦੇ ਹੋਏ 180 ਪੰਨਿਆਂ ਦੀ ਆਪਣੀ ਰਿਪੋਰਟ ਵਿਚ ਦਲੀਲ ਦਿੱਤੀ ਹੈ ਕਿ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਆਪਣੇ ਪਰਿਵਾਰ ਮੈਂਬਰਾਂ ਜਾਂ ਦੋਸਤਾਂ ਦੀ ਬੰਦੂਕ ਦਾ ਇਸਤੇਮਾਲ ਕਰਦੇ ਹਨ।ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਕਿ ਸੈਨਾ ਤੇ ਪੁਲਿਸ ਅਧਿਕਾਰੀਆਂ ਨੂੰ ਅਧਿਆਪਕ ਦੇ ਤੌਰ ਉਤੇ ਭਰਤੀ ਕਰਨਾ ਚੰਗੀ ਕਦਮ ਸਾਬਤ ਹੋ ਸਕਦੀ ਹੈ।ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਅਪ੍ਰੈਲ 1999 ਵਿਚ ਕੋਲੰਬੀਆ ਹਾਈ ਸਕੂਲ ਵਿਚ ਹੋਏ ਕਤਲੇਆਮ ਤੋਂ ਬਾਅਦ ਹੁਣ ਤੱਕ 2,19,000 ਵਿਦਿਆਰਥੀ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਲ ਪਾਏ ਗਏ ਹਨ।

Real Estate