ਬੱਚਿਆਂ ਲਈ ਸਮਾਰਟਫੋਨ ਜਾਂ ਟੀਵੀ 7 ਘੰਟਿਆਂ ਤੋਂ ਜ਼ਿਆਦਾ ਵਰਤਣਾ ਘਾਤਕ

ਸਮਾਰਟਫੋਨ ਅਤੇ ਕੰਪਿਊਟਰ ਦੀ ਜ਼ਿਆਦਾ ਵਰਤੋਂ ਕਾਰਨ ਨਾਲ ਨਾ ਸਿਰਫ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਸਗੋਂ ਦਿਮਾਗ ‘ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ।  ਛੋਟੇ ਬੱਚਿਆਂ ਦੇ ਦਿਮਾਗ ‘ਤੇ ਇਸਦਾ ਅਸਰ ਵੱਡਿਆਂ ਨਾਲੋਂ ਕਿਤੇ ਜ਼ਿਆਦਾ ਪੈਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਮਾਰਟਫੋਨ, ਲੈਪਟਾਪ, ਕੰਪਿਊਟਰ, ਵੀਡੀੳ ਗੇਮ ਆਦਿ ‘ਤੇ ਦਿਨ ‘ਚ 7 ਘੰਟਿਆਂ ਤੋਂ  ਜ਼ਿਆਦਾ ਸਮਾਂ ਬਿਤਾਉਣ ਵਾਲੇ 9 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਦੇ ਦਿਮਾਗ ਦੀ ਬਾਹਰੀ ਪਰਤ ਸਮੇਂ ਤੋਂ ਪਹਿਲਾਂ ਪਤਲੀ ਹੋ ਸਕਦੀ ਹੈ। ਹਾਰਟ ਕੇਅਰ ਫਾਊਂਡੇਸ਼ਨ ਦੇ ਮਾਹਿਰਾਂ ਅਨੁਸਾਰ ਸਕਰੀਨ ‘ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਸਿਰਫ ਅੱਖਾਂ ਹੀ ਪ੍ਰਭਾਵਿਤ ਨਹੀਂ ਹੁੰਦੀਆਂ ਬਲਕਿ ਦਿਮਾਗ ਵੀ ਬਹੁਤ ਪ੍ਰਭਾਵਿਤ ਹੁੰਦਾ ਹੈ।  ਪਹਿਲਾਂ 6 ਸਾਲਾਂ ‘ਚ ਇੱਕ ਬੱਚੇ ਦਾ ਦਿਮਾਗ ਤੇਜੀ ਨਾਲ ਵਿਕਸਤ ਹੁੰਦਾ ਹੈ ਅਤੇ ਉਸਨੂੰ ਵਿਹਲਾ ਬੈਠੇ ਰਹਿਣ ਦੀ ਬਜਾਏ ਰਚਨਾਤਮ ਕ ਸਟਿਮੁਲੇਸ਼ਨ ਦੀ ਜ਼ਰੂਰਤ ਹੁੰਦੀ ਹੈ। ਸਕਰੀਨ ਕੰਟੈਂਟ ਬੱਚਿਆਂ ‘ਚ ਵਿਹਲਪੁਣਾ ਵਧਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਦਾ ਇੱਕੋ ਇੱਕ ਹੱਲ ਮਾਪੇ ਕਰ ਸਕਦੇ ਹਨ ਕਿ ਬੱਚਿਆਂ ਨੂੰ ਬਿਜ਼ੀ ਰੱਖਣ ਲਈ ਉਹ ਆਪਣੇ ਫੋਨ ਦੇਣ ਦੀ ਬਜਾਏ ਉਹਨਾਂ ਦੇ ਨਾਲ ਗੱਲਬਾਤ ਕਰਨ ਅਤੇ ਉਹਨਾਂ ਨਾਲ ਕੁਝ ਸਮਾਂ ਬਿਤਾਉਣ। ਟੀਵੀ ਜਾਂ ਕੰਪਿਊਟਰ ਘਰ ਦੀ ਕਿਸੇ ਖੁੱਲ੍ਹੀ ਜਗ੍ਹਾ ‘ਚ ਰੱਖੋ। ਜਿਸ ਨਾਲ ਬੱਚਿਆਂ ਵੱਲੋਂ ਕਿੰਨਾ ਸਮਾਂ ਟੀਵੀ ਜਾਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ  ਹੈ, ਉਸ ਦਾ ਅੰਦਾਜ਼ਾ ਮਾਪਿਆਂ ਨੂੰ ਰਹੇਗਾ।ਜੇਕਰ ਮਾਪੇ ਸਮਾਰਟਫੋਨ ‘ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਤਾਂ ਸੁਭਾਵਿਕ ਹੈ ਕਿ ਉਹਨਾਂ ਦੇ ਬੱਚੇ ਵੀ ਦੇਖੋ ਦੇਖ ਉਸੇ ਤਰ੍ਹਾਂ ਕਰਨਗੇ।

Real Estate