ਪਾਕਿਸਤਾਨ `ਚ ਹੋਈ ਗਧਿਆਂ ਦੀ ਭਰਮਾਰ , ਦੁਨੀਆ ਦਾ ਤੀਜਾ ਵੱਡਾ ਮੁਲਕ

ਤਕਰੀਬਨ 5 ਲੱਖ ਤੋਂ ਵੱਧ ਗਧਿਆਂ ਦੀ ਅਬਾਦੀ ਨਾਲ ਪਾਕਿਸਤਾਨ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਜੀਓ ਟੀਵੀ ਦੀ ਇਕ ਰਿਪੋਰਟ ਅਨੁਸਾਰ ਲਾਹੌਰ ਵਿਚ ਗਧਿਆਂ ਦੀ ਆਬਾਦੀ 41000 ਤੋਂ ਪਾਰ ਕਰ ਗਈ ਹੈ ਜਿਸ ਨਾਲ ਪਸ਼ੂ ਧਨ ਵਿਭਾਗ ਨੇ ਗਧਿਆਂ ਲਈ ਇਕ ਵਿਸ਼ੇਸ਼ ਹਸਪਤਾਲ ਖੋਲ੍ਹਿਆ ਹੈ, ਜਿੱਥੇ ਇਹਨਾਂ ਭਾਰ ਸਹਿਣ ਵਾਲੇ ਪਸ਼ੂਆਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।ਪਸ਼ੂ ਪਾਲਣ ਵਿਭਾਗ ਨੇ ਲਾਹੌਰ ਵਿਚ ਗਧਿਆਂ ਦੇ ਇਲਾਜ ਲਈ ਮੋਬਾਈਲ ਸੇਵਾ ਅਰੰਭੀ ਹੈ ਜਿੱਥੇ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਨੂੰ ਦੇਖਣ ਲਈ ਉਨ੍ਹਾਂ ਦਾ ਇਲਾਜ ਕਰਦੀਆਂ ਹਨ।ਲਾਹੌਰ ਵਿਚ ਗਧਾ ਮਾਲਕਾਂ ਦਾ ਕਹਿਣਾ ਹੈ ਕਿ ਜਾਨਵਰ ਭਾਰੀ ਬੋਝ ਚੁੱਕ ਕੇ ਰੋਜ਼ਾਨਾ 1000 ਰੁਪਏ ਕਮਾ ਲੈਂਦੇ ਹਨ। ਇੱਕ ਗਧੇ ਨੂੰ 35000 ਰੁਪਏ ਤੋਂ 50000 ਰੁਪਏ ਦੀ ਲਾਗਤ ਨਾਲ ਖਰੀਦਿਆ ਜਾ ਸਕਦਾ ਹੈ। ਮਾਲਕਾਂ ਦਾ ਕਹਿਣਾ ਹੈ ਕਿ ਗਧੇ ਚਾਰ ਸਾਲ ਦੀ ਉਮਰ ਤੋਂ ਹੀ ਭਾਰ ਚੁੱਕਣ ਦੇ ਕਾਬਿਲ ਹੋ ਜਾਂਦੇ ਹਨ ਅਤੇ 12 ਸਾਲ ਦੀ ਉਮਰ ਤਕ ਕੰਮ ਕਰ ਸਕਦੇ ਹਨ। ਗਧਿਆਂ ਦੀ ਅਬਾਦੀ ‘ਚ ਨੰਬਰ 1 ‘ਤੇ ਚੀਨ ਦੇਸ਼ ਹੈ।

Real Estate