ਪਹਿਲੀ ਵਾਰ ਵੋਟ ਪਾਉਣ ਵਾਲੇ ਲੋਕਾਂ ਲਈ `ਬੀਜੇਪੀ ਦੀ ਖਾਸ ਮੁਹਿੰਮ`

1049

ਤਿੰਨ ਰਾਜਾਂ ਵਿੱਚ ਹਾਰਨ ਮਗਰੋਂ ਬੀਜੇਪੀ ਨੇ ਹੁਣ ਸਮੀਖਿਆ ਕਰਵਾ ਕੇ ਪਤਾ ਲਗਾਇਆ ਕਿ ਸ਼ਹਿਰੀ ਅਤੇ ਅਰਧ ਸ਼ਹਿਰੀ ਨੌਜਵਾਨਾਂ ਨੇ ਪਾਰਟੀ ਨੂੰ ਵੋਟ ਨਹੀਂ ਦਿੱਤੇ ।
ਹੁਣ, ਬੀਜੇਪੀ ਨੇ  ਭਾਜਪਾ ਪ੍ਰਧਾਨ  ਅਮਿਤ ਸ਼ਾਹ   ਨੇ ਪਾਰਟੀ ਦੇ ਯੁਵਾ ਮੋਰਚਾ ਨੂੰ  ਵੱਡੀ ਜਿ਼ੰਮੇਵਾਰੀ ਸੌਂਪੀ ਹੈ। 13 ਦਸੰਬਰ ਦੀ  ਰਾਸ਼ਟਰੀ ਅਹੁਦੇਦਾਰਾਂ ਦੀ ਹੋਣ ਮੀਟਿੰਗ ‘ਚ   ਇਹ ਸਕੀਮ ਬਣਾਈ ਕਿ 18-35 ਸਾਲ  ਕਰੀਬ 30 ਕਰੋੜ ਵੋਟਰਾਂ ਨੂੰ  ਭਾਜਪਾ ਦੇ ਹੱਕ ‘ਚ  ਕਰਨਾ ਹੈ।   ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ‘ ਪਹਿਲਾ ਵੋਟ ਮੋਦੀ ਨੂੰ’ ਦਾ ਨਾਅਰਾ ਦੇ ਕੇ ਜੋੜਣ ਦਾ ਯਤਨ ਹੈ।
ਇਸ ਨਾਅਰੇ ਨੂੰ ਮੁਹਿੰਮ  ‘ਚ ਬਦਲਣ ਦੀ ਜਿੰਮੇਵਾਰੀ   ਨੌਜਵਾਨ ਮੈਂਬਰ ਪਾਰਲੀਮੈਂਟ ਪੂਨਮ ਮਹਾਜਨ ਦੀ ਅਗਵਾਈ ‘ਚ ਯੁਵਾ ਮੋਰਚੇ ਦੀ ਹੈ। ਇਸ ਲਈ  ਇਹ ਯੁਵਾ ਮੋਰਚਾ  14 ਪਰੋਗਰਾਮ ਕਰੇਗਾ ਅਤੇ ਇਹ ਮੁਹਿੰਮ  12 ਜਨਵਰੀ ਨੂੰ ‘ਰਾਸ਼ਟਰੀ ਨੌਜਵਾਨ ਦਿਵਸ’ ਮੌਕੇ  ਹੋਵੇਗੀ ।
ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ  ਮੰਨਣਾ ਹੈ ਕਿ  2019  ਦੀ ਚੋਣ ਪਾਣੀਪਤ ਦੀ ਲੜਾਈ ਵਾਂਗੂੰ ਹੈ, ਜਿਸਦੇ ਬਾਅਦ ਦੇਸ਼ ਵਿੱਚ ਮੁਗਲਾਂ- ਅੰਗਰੇਜਾਂ ਦੀ ਗੁਲਾਮੀ ਵਿੱਚੋਂ 200 ਸਾਲ ਗੁਜਰਨਾ ਪਿਆ ਸੀ । ਵੈਸੇ ਵੀ  ਭਾਜਪਾ ਚੋਣ  ਜਿੱਤਦੀ ਹੈ ਤਾਂ 50 ਸਾਲ  ਤੱਕ ਸੰਸਦ ਤੋਂ ਪੰਚਾਇਤ ਤੱਕ ਦਾ ਟੀਚਾ ਪੂਰਾ ਹੋਵੇਗਾ । ਜੇ ਹਾਰ ਗਏ ਤਾਂ   ਸਾਡੀ ਵਿਚਾਰਧਾਰਾ 25 ਸਾਲ ਪਿੱਛੇ ਚਲੀ ਜਾਵੇਗੀ ।
ਪਿਛਲੀਆਂ ਚੋਣਾਂ  ਵਿੱਚ  ਬੀਜੇਪੀ ਨੂੰ 17.5 ਕਰੋੜ ਵੋਟ ਮਿਲੇ ਸੀ । ਜਿੰਨ੍ਹਾਂ ਵਿੱਚ ਪਹਿਲੀ ਵਾਰ ਨੌਜਵਾਨ ਵੋਟਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ ।
ਪੂਨਮ ਮਹਾਜਨ ਦਾ ਕਹਿਣਾ ਕਿ  ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ  ਨੌਜਵਾਨ ਵਰਗ ਪੂਰਾ ਭਰੋਸਾ ਕਰਦਾ ਹੈ । ਇਸ ਲਈ  ਵਿਜੈ ਲਕਸ਼ – 2019 ਮੁਹਿੰਮ ਸਾਡੇ ਵਿਸ਼ਵਾਸ ਨੂੰ ਹੋਰ ਮਜੂਬਰ ਕਰਨ ਦਾ ਕੰਮ ਕਰੇਗੀ।
18 ਤੋਂ 23 ਸਾਲ ਦੇ 15 ਕਰੋੜ ਵੋਟਰਾਂ ਨੰ ਕਾਲਜ ਦੇ ਮਾਧਿਆਮ ਨਾਲ  ਜੋੜਣ ਲਈ ਯੁਵਾ ਮੋਰਚਾ ਨੇ   6 ਪੱਧਰੀ  ਰਣਨੀਤੀ ਬਣਾਈ ਹੈ।
6 ਤਰ੍ਹਾਂ ਦੀ ਰਣਨੀਤੀ ਕੀ ਹੋਵੇਗੀ ?
1 : ਬੇਬਾਕ ਰਾਇ ਰੱਖਣ ਵਾਲੇ ਲੇਖਕ, ਬਲਾਗਰ , ਸੋਸ਼ਲ ਮੀਡੀਆ ਨਾਲ ਹੋਏ ਲੋਕਾਂ ਦੀ ਇੱਕ  ਟੀਮ ਹੋਵੇਗੀ ।
2 : ਸਮਾਜਿਕ ਸਮੀਕਰਨ ਦੇ ਲਿਹਾਜ ਨਾਲ ਵੱਖ -ਵੱਖ ਵਰਗਾਂ ਦੇ ਪ੍ਰਤੀਨਿਧਾਂ ਦੀ ਟੀਮ ਬਣੇਗੀ
3   ਵੱਖ ਵੱਖ  ਸਮਾਜਿਕ ਅਤੇ ਸਭਿਆਚਾਰਕ  ਸੰਗਠਨਾਂ ਨਾਲ ਜੁੜੇ ਲੋਕਾਂ ਦੀ ਟੀਮ ਬਣੇਗੀ।
4 : ਪ੍ਰੋਫੈਸ਼ਨਲ ਦਾ  ਸਹਾਰਾ ਲਿਆ ਜਾਵੇਗਾ ।
5 :  ਉਹ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਜੋ ਚੰਗੇ ਬੁਲਾਰੇ ਹੋਣ ਅਤੇ  ਲੀਡਰਸਿ਼ਪ ਦੇ ਗੁਣ ਰੱਖਦੇ ਹੋਣ।
6  :  ਤਕਨੀਕ ਨਾਲ ਜੁੜੇ ਅਤੇ ਸਮਝ ਰੱਖਣ ਵਾਲੇ  ਆਈਟੀ ਨਾਲ ਜੁੜੇ  ਨੌਜਵਾਨਾਂ ਦੀ ਟੀਮ ਬਣੇਗੀ ।

Real Estate