ਘਰ ਦੀ ਹਵਾ ਬਾਹਰ ਨਾਲੋ ਵੀ ਵੱਧ ਪ੍ਰਦੂਸਿ਼ਤ

1580

ਘਰ ਨੂੰ ਅਸੀਂ ਸਭ ਤੋਂ ਸੁਰੱਖਿਅਤ  ਥਾਂ ਮੰਨਦੇ ਹਾਂ ਅਤੇ ਇੱਥੇ ਹੀ ਚੈਨ ਦੀ ਸਾਹ ਲੈਂਦੇ ਹਾਂ ਪਰ ਹੁਣ   ਇੱਕ ਖੋਜ ਮੁਤਾਬਿਕ ਸਿੱਧ ਹੋਇਆ ਕਿ  ਘਰ ਅੰਦਰਲੀ ਹਵਾ ਵੀ ਸਾਹ ਲੈਣ ਲਈ  ਘਾਤਕ ਹੋ ਸਕਦੀ ।  ਐਕੂਪੇਸ਼ਨਲ  ਸੇਫ਼ਟੀ ਐਂਡ  ਹੈਲਥ ਐਡਮਨਿਸਟਰੇਸ਼ਨ , ਐਨਵਾਇਰਨਮੈਂਟਲ ਪ੍ਰੋਟੈਸ਼ਨ  ਏਜੰਸੀਆਂ ਅਤੇ ਇੰਡੀਅਨ  ਕੌਸਲ ਆਫ  ਮੈਡੀਕਲ ਰਿਸਰਚ ਐਂਡ  ਇੰਟਰਨਲ ਰਿਚਰਚ ਆਦਿ ਵੱਲੋਂ ਦਾਅਵਾ ਕੀਤਾ ਗਿਆ ਕਿ  ਬਾਹਰ ਦੀ ਹਵਾ  ਦੇ ਪ੍ਰਦੂਸਿ਼ਤ ਕਣਾਂ ਦੇ ਮੁਕਾਬਲੇ  ਘਰ ਦੇ ਅੰਦਰ ਪ੍ਰਦੂਸਿ਼ਤ  ਕਣ  ਸਿਹਤ ਨੂੰ 5 ਗੁਣਾ  ਵੱਧ ਨੁਕਸਾਨ ਪਹੁੰਚਾਉਂਦੇ ਹਨ। ਜਿਸ ਕਰਕੇ ਸਾਹ ਲੈਣ ਦੀ ਪ੍ਰੇਸ਼ਾਨੀ , ਅਸਥਮਾ ਅਤੇ ਫੇਫੜਿਆਂ ਦੀ ਤਕਲੀਫ ਹੋ ਸਕਦੀ ਹੈ।
ਘਰ ਦੀ ਹਵਾ  ਸੁੱ਼ਧ ਰੱਖਣ ਲਈ  ਘਰੇਲੂ ਸਜਾਵਟ ਲਈ  ਪੌਦਿਆਂ ਦਾ ਵੱਧ ਤੋਂ ਵੱਧ ਇਸਤੇਮਾਲ ਕਰੋ ।  ਅਰੇਕਾ ਪਾਮ  ਅਤੇ ਮਨੀ ਪਲਾਂਟ ਵਰਗੇ ਪੌਦੇ  ਘਰਾਂ ਦੇ ਅੰਦਰ  ਚੰਗੀ ਹਵਾ ਦਾ ਸਰੋਤ ਹਨ ।
ਘਰ ਵਿੱਚ ਵਤਰੇ ਜਾਣ ਵਾਲੇ ਫਰਿਜ ਅਤੇ ਓਵਨ ਵਰਗੇ ਉਪਕਰਣਾਂ ਵਿੱਚੋਂ ਵੀ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ਅਤੇ ਇਹ ਹਮੇਸਾ ਨਿਸਚਿਤ ਕਰੋ ਕਿ   ਨਿਯਮਿਤ  ਸਮੇਂ ਮਗਰੋਂ ਇਹਨਾਂ ਦੀ ਸਰਵਿਸ ਹੁੰਦੀ ਰਹੇ ।
ਘਰ ਵਿੱਚ ਕੀਟਨਾਸ਼ਕਾਂ ਬਜਾਏ  ਜੈਵ – ਅਨਕੂਲ  ਉਤਪਾਦ ਵਰਤੇ ਜਾਣ ।

Real Estate