ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਰਗਰਮੀਆਂ

 • ਇੰਟਰਫੇਥ ਕੈਲਗਰੀ ਫੈਸਟੀਵਲ ਨੇ ਪਾਈਆਂ ਵਿਲੱਖਣ ਪੈੜਾਂ


 •  

   

  ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਵਿੱਚ ਇੰਟਰ ਫੇਥ ਫੈਸਟੀਵਲ ਮੌਕੇ ਚੀਨ ,ਕੋਰੀਆ,ਤਿੱਬਤ, ਪਾਕਿਸਤਾਨ ,ਫਿਲਪੀਨੋ,ਅਤੇ ਪੰਜਾਬੀ ਭੰਗੜਾ ਡਾਂਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਵੱਖੋ ਵੱਖ ਮੁਲਕਾਂ ਦੀਆਂ ਕਲਾਂਵਾਂ ਦਾ ਪਰਦਰਸਨ ਦੇਖਣ ਨੂੰ ਮਿਲਿਆ। ਪੰਜਾਬੀਆਂ ਦਾ ਭੰਗੜਾ ਇੰਨਾ ਦਿਲਚਸਪ ਸੀ ਕਿ ਆਪਣੀ ਡਿਊਟੀ ਉੱਪਰ ਤਾਇਨਾਤ ਗੋਰੀ ਪੁਲਿਸ ਵਾਲੀ ਵੀ ਨੱਚਦੀ ਨਜ਼ਰੀ ਆਈ।ਅਲੱਗ ਅਲੱਗ ਵਪਾਰਕ ਅਦਾਰਿਆਂ ਨੇ ਆਪੋ ਆਪਣੇ ਪਹਿਰਾਵੇ ਵਾਲੇ ਸਟਾਲ ਵੀ ਲਗਾਏ ਹੋਏ ਸਨ।ਚੇਅਰਮੈਨ ਰਹੀਮ ਦਾਮ ਜੀ,ਵਾਈਸ ਚੇਅਰਮੈਨ ਸਰੀਨ ਦਾਮ ਜੀ, ਅਤੇ ਈਵੈਂਟ ਡਾਇਰੈਕਟਰ ਹਿਰਦੇਪਾਲ ਸਿੰਘ ਦੇ ਯਤਨਾ ਸਦਕਾ ਇਹ ਮੇਲਾ ਵੱਖੋ ਵੱਖ ਸਭਿਆਚਾਰਾਂ ਦੀ ਆਪਸੀ ਸਾਂਝ ਵਧਾਉਣ ਵਿੱਚ ਸਫਲ ਰਿਹਾ। ਇਸ ਮੌਕੇ ਏਅਰ ਕੈਡਿਟ ਲੀਗ ਵੱਲੋਂ ਵਾਲੰਟੀਅਰ ਸੇਵਾਵਾਂ ਬਦਲੇ ਸ: ਹਿਰਦੇਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 18ਵੇਂ ਫੀਲਡ ਹਾਕੀ ਗੋਲਡ ਕੱਪ ਨੇ ਹਰ ਵਰਗ ਦਾ ਦਿਲ ਜਿੱਤਿਆ


 •  

  ਤਰਕਸ਼ੀਲ ਸਾਹਿਤ ਦੀ ਲੱਗੀ ਪ੍ਰਦਰਸ਼ਨੀ,

  ਰੱਸਾ-ਕਸ਼ੀ,ਤਾਸ਼(ਸੀਪ)ਅਤੇ ਪੱਗ ਬੰਨਣ ਦੇ ਮੁਕਾਬਲੇ ਰੌਚਿਕ ਰਹੇ।

   ਕੈਲਗਰੀ(ਹਰਬੰਸ ਬੁੱਟਰ)) ਹਾਕਸ ਫੀਲਡ ਹਾਕੀ ਅਕਾਦਮੀ,ਕੈਲਗਰੀ ਵਲੋˆ 18ਵਾˆ ਹਾਕਸ ਫੀਲਡ ਹਾਕੀ ਟੂਰਨਾਮੈˆਟ 29 ਮਈ ਤੋˆ 31 ਮਈ ਤੱਕ ਇੱਥੋˆ ਦੇ ਜੈਨਸਿਸ ਸੈˆਟਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਸੀਨੀਅਰ ਵਰਗ, ਅੰਡਰ-16,ਅੰਡਰ-13 ਅਤੇ ਅੰਡਰ-10 ਉਮਰ ਵਰਗਾˆ ਵਿੱਚ ਮੁਕਾਬਲੇ  ਹੋਏ। ਟੂਰਨਾਮੈˆਟ ਵਿੱਚ ਪੰਜਾਬੀ ਸਭਿਆਚਾਰ ਦਾ ਰੰਗ ਭਰਨ ਲਈ ਰੱਸਾ-ਕਸ਼ੀ,ਤਾˆਸ਼(ਸੀਪ) ਅਤੇ ਪੱਗ ਬੰਨਣ ਦੇ ਮੁਕਾਬਲਿਆˆ ਤੋˆ ਇਲਾਵਾ ਕੈਲਗਰੀ ਦੀਆˆ ਨਾਮੀˆ ਭੰਗੜਾ ਟੀਮਾˆ ਆਪਣੀ ਕਲਾ ਦੇ ਜੌਹਰ ਦਿਖਾਏ।

                           ਇਸ ਸਾਲ ਦੇ ਇਸ ਖੇਡ ਮੇਲੇ ਦੀ ਵਿਸੇਸ ਖਿੱਚ  ਤਰਕਸ਼ੀਲ ਸਾਹਿੱਤ ਦੀ ਪ੍ਰਦਰਸ਼ਨੀ ਸੀ ਜਿਸ ਨੇ ਚੰਗੀ ਸਿਹਤ ਦੇ ਸੂਚਕ ਇਸ ਖੇਡ ਮੇਲੇ ਦੌਰਾਨ ਚੰਗਾ ਸਾਹਿਤ ਵੀ ਆਮ ਲੋਕਾਂ ਤੱਕ ਪਹੁੰਚਦਾ ਕੀਤਾ ।ਪ੍ਰੋਫੈਸਰ ਦਲਜਿੰਦਰ ਸਿੰਘ ਦੇ ਭੰਗੜਾ ਕਲੱਬ ਅਤੇ ਅਮਨਦੀਪ ਸਿੱਧੂ ਦੀ ਅਗਵਾਈ ਵਾਲੇ ਯੰਗ ਭੰਗੜਾ ਕਲੱਬ ਦੀਆˆ ਟੀਮਾˆ ਨੇ ਪੰਜਾਬੀ ਲੋਕ ਨਾਚਾˆ ਦੀਆˆ ਵੰਨਗੀਆˆ ਪੇਸ਼ ਕੀਤੀਆਂ।

                                   ਹਾਕੀ ਦੇ ਸੀਨੀਅਰ ਵਰਗ ਵਿੱਚ ਕੈਨੇਡਾ ਅਤੇ ਅਮਰੀਕਾ ਤੋˆ 10 ਟੀਮਾˆ ਨੇ ਹਿੱਸਾ ਲਿਆ ਜਿਹਨਾˆ ਨੂੰ ਦੋ ਪੂਲਾˆ ਵਿੱਚ ਵੰਡਿਆ ਗਿਆ। ਪੂੁਲ ‘ਏ‘ ਵਿੱਚ ਟੋਬਾ ਵਾਰੀਅਰਜ਼ (ਮੈਨੀਟੋਬਾ), ਸੁਰਜੀਤ ਕਲੱਬ ਲੋਪੋˆ,ਸਸਕਾਟੂਨ, ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਵਾਈਟ), ਕੈਲਗਰੀ(ਰੈੱਡ) ਦੀਆˆ ਟੀਮਾˆ ਖੇਡੀਆਂ ਜਦ ਕਿ ਪੂਲ ‘ਬੀ‘ ਵਿੱਚ ਫੇਅਰ ਫੀਲਡ ਈਗਲਜ਼ ਕਲੱਬ ਸੈਕਰਾਮੈˆਟੋ(ਅਮਰੀਕਾ), ਐਡਮਿੰਟਨ ਯੂਥ ਫੀਲਡ ਹਾਕੀ ਕਲੱਬ(ਰੈੱਡ), ਪੰਜਾਬੀ ਕਲੱਬ ਵਿੰਨੀਪੈੱਗ,ਕੈਲਗਰੀ(ਬਲਿਊ) ਅਤੇ ਯੂਨਾਈਟਿਡ ਬ੍ਰਦਰਜ਼ ਕਲੱਬ,ਕੈਲਗਰੀ ਦੀਆˆ ਟੀਮਾˆ ਨੂੰ ਰਖਿਆ ਗਿਆ ਸੀ।ਸੀਨੀਅਰ ਦੇ ਮੁਕਾਬਲਿਆਂ ਵਿੱਚੋਂ ਕੈਲਗਰੀ ਹਾਕਸ ਰੈਡ ਨੇ ਪਹਿਲਾ ਅਤੇ ਕੈਲਗਰੀ ਹਾਕਸ ਬਲੈਕ ਨੇ ਦੂਜਾ ਸਥਾਨ ਪਰਾਪਤ ਕੀਤਾ। ਇਸ ਮੈਚ ਦੌਰਾਨ ਹਰਵਿੰਦਰ ਢੀਂਡਸਾ ਅਤੇ ਗੋਲਡੀ ਬਰਾੜ ਬੈਸਟ ਪਲੇਅਰ ਐਲਾਨੇ ਗਏ।

  16 ਸਾਲ ਤੋਂ ਘੱਟ ਉਮਰ ਅਤੇ 10 ਸਾਲ ਤੋਂ ਛੋਟੇ ਬੱਚਿਆਂ ਦੀ ਟੀਮ ਵਾਲਿਆਂ ਮੈਚਾਂ  ਵਿੱਚ ਹਾਕਸ ਫੀਲਡ ਹਾਕੀ ਅਕੈਡਮੀ ਪਹਿਲੇ ਸਥਾਨ ਉੱਪਰ ਰਹੀ ਜਦੋਂ ਕਿ ਐਡਮਿੰਟਨ ਰਾਇਲ ਦੀ ਟੀਮ ਦੂਜੇ ਨੰਬਰ ਉੱਪਰ ਰਹੀ ਇਸ ਵਰਗ ਵਿੱਚ ਦਲੀਪ ਸਿੰਘ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ।13 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਐਡਮਿੰਟਨ ਰਾਇਲਜ਼ ਨੂੰ ਪਹਿਲਾ ਸਥਾਨ ਜਦੋਂ ਕਿ ਹਾਕਸ ਫਲਿਡ ਹਾਕੀ ਅਕੈਡਮੀ ਨੂੰ ਦੂਜਾ ਸਥਾਨ ਮਿਲਿਆ।  ਫਰੈਂਡਲੀ ਸੋਅ ਮੈਚਾਂ ਦੌਰਾਨ ਫਰੈਂਡਜ਼ ਕਲੱਬ ਕੈਲਗਰੀ ਨੂੰ ਪਹਿਲਾ ਅਤੇ ਦੇਸ਼ ਭਗਤ ਕਲੱਬ ਢੁਡੀਕੇ ਨੂੰ ਦੂਜਾ ਦਰਜਾ ਮਿਲਿਆ।ਤਾਸ ਖੇਡਣ ਦੇ ਮੁਕਾਬਲਿਆਂ ਦੌਰਾਨ ਦਸਮੇਸ ਕਲਚਰਲ ਸੀਨੀਅਰ ਸੋਸਾਇਟੀ ਦੀ ਲਾਭ ਸਿੰਘ ਅਤੇ ਬਲਦੇਵ ਸਿੰਘ ਵਰਗੇ ਚੁਸਤ ਖਿਡਾਰੀਆਂ ਦੀ ਟੀਮ ਨੇ ਪਹਿਲਾ ਸਥਾਨ ਜਿਤਿਆ ਜਦੋਂ ਕਿ ਰਾਜੂ ਮਾਣੂਕੇ ਅਤੇ ਬਲਜਿੰਦਰ ਮਾਣੂਕੇ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ।ਸੋਹਣੀ ਪੱਗ ਬੰਨਣ ਦੇ ਮੁਕਾਬਲਿਆ ਵਿੱਚੋਂ ਮਨਦੀਪ ਗਰੇਵਾਲ ਅਤੇ ਗੁਰਜਸਪਾਲ ਧਨੋਆ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਜਿਤਿਆ। ੀੲਸ ਮੌਕੇ ਬਹੁਤ ਸਾਰੀਆਂ ਕੈਲਗਰੀ ਦੀਆਂ ਨਾਮੀ ਸਖਸੀਅਤਾਂ ਹਾਜਿਰ ਰਹੀਆਂ ਜਿਹਨਾਂ ਵਿੱਚ ਕੀਨੀਆਂ ਦੀ ਓਲਿੰਪਿਕ ਖੇਡ ਚੁੱਕੇ ਸਾਬਕਾ ਖਿਡਾਰੀ ਸ: ਅਮਰ ਸਿੰਘ ਮਾਂਗਟ, ਐਮ ਪੀ ਦਵਿੰਦਰ ਸ਼ੋਰੀ, ਐਮ ਐਲ ਮਨਮੀਤ ਭੁੱਲਰ,ਸਾਬਕਾ ਐਮ ਐਲ ਏ ਦਰਸਨ ਕੰਗ ਅਤੇ ਐਮ ਐਲ ਦੀ ਦੌੜ ਵਿਚ ਪਿਛਲੀਆਂ ਚੋਣਾਂ ਦੌਰਾਨ ਸਾਮਿਲ ਹੋਏ ਮਨਜੋਤ ਗਿੱਲ,ਹੈਪੀ ਮਾਨ,ਅਵਿਨਾਸ ਖੰਗੂੜਾ ਅਤੇ ਜਗਦੀਪ ਕੌਰ ਸਹੋਤਾ ਦੇ ਨਾਂ ਸਾਮਿਲ ਹਨ।ਇਸ ਤੋਂ ਦਰਸਨ ਸਿੱਧੂ,ਜੱਗਾ ਰਾਊਕੇ,ਡਾ: ਜਸਵਿੰਦਰ ਬਰਾੜ,ਰੋਮੀ ਸਿੱਧੂ,ਹਰਮੀਤ ਖੁੱਡੀਆਂ, ਗੁਰਮੀਤ ਮੰਡਵਾਲਾ,ਮੇਜਰ ਬਰਾੜ ਭਲੂਰ,ਭੁਪਿੰਦਰ ਗਿੱਲ,ਹਰਪਿੰਦਰ ਸਿੱਧੂ, ਰਾਮ ਸਿੱਧੂ, ਬਲਜਿੰਦਰ ਮਾਣੂਕੇ,ਗੁਰਤੇਜ ਬਰਾੜ,ਗਰਤੇਜ ਮਾਂਗਟ, ਗੋਲਡੀ ਰੋਮਾਣਾ,ਰੇਸਮ ਸਿੱਧੂ,ਸਾਮਿਲ ਰਹੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਦੇਸ਼ਾਂ `ਚ ਪੰਜਾਬੀ ਕਿਤਾਬਾਂ ਦਾ ਕਰੇਜ਼


 •  

  ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੁਸਤਕਾਂ ਰਿਲੀਜ਼
  - ਸੰਸਦ ਮੈਂਬਰ, ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਸਾਂਝੇ ਤੌਰ 'ਤੇ ਸਮਾਰੋਹ ਵਿਚ ਸ਼ਿਰਕਤ
  ਆਕਲੈਂਡ 16 ਮਈ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ ਅਤੇ ਆਪਣੇ ਅਮੀਰ ਵਿਰਸੇ ਦੀ ਬਰਾਬਰਤਾ ਨਿਰੰਤਰਤਾ ਬਣਾਈ ਰੱਖਣ ਲਈ ਉਦਮ ਉਪਰਾਲੇ ਹੁੰਦੇ ਰਹਿੰਦੇ ਹਨ। ਕਿਤਾਬਾਂ ਪੜ੍ਹਨ ਦਾ ਰੁਝਾਨ ਭਾਵੇਂ ਘਟਦਾ ਨਜ਼ਰ ਆਉਂਦਾ ਹੋਵੇ ਪਰ ਕਿਤਾਬਾਂ ਇਕ ਸੱਚੇ ਮਿੱਤਰ ਵਾਂਗ ਆਪਣਾ ਪ੍ਰਭਾਵ ਛੱਡਦੀਆਂ ਹਨ ਜਿਸ ਕਰਕੇ ਕਿਤਾਬਾਂ ਪ੍ਰਤੀ ਕਰੇਜ਼ ਕਦੇ ਮਰਦਾ ਨਹੀਂ। 'ਨਿਊਜ਼ੀਲੈਂਡ ਇੰਡੀਅਨ ਫਲੇਮ' ਸਵੀਟਸ ਐਂਡ ਰੈਸਟੋਰੈਂਟ ਮੈਨੁਰੇਵਾ ਵਿਖੇ ਅੱਜ ਹੋਏ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੰਜਾਬੀ ਪੁਸਤਕਾਂ 'ਅਜ਼ਬ-ਗਜ਼ਬ ਦੇ ਰੰਗ' ਅਤੇ 'ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ' ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸਿੱਖ ਕਮਿਊਨਿਟੀ ਤੋਂ ਸ. ਦਲਜੀਤ ਸਿੰਘ, ਸ. ਬਲਬੀਰ ਸਿੰਘ ਪਾਬਲਾ ਡਰੂਰੀ ਫ੍ਰੈਸ਼, ਤੀਰਥ ਸਿੰਘ ਅਟਵਾਲ ਇੰਡੋ ਸਪਾਈਸ, ਪਟਿਆਲਾ ਤੋਂ ਕਿਤਾਬਾਂ ਲੈ ਕੇ ਪਹੁੰਚੇ ਸ੍ਰੀ ਸ਼ਿਵ ਗਰਗ, ਮਾਤਾ ਸਤਨਾਮ ਕੌਰ, ਅਵਤਾਰ ਬਸਿਆਲਾ, ਸੁਖਮਿੰਦਰ ਸਿੰਘ, ਸੋਹਣ ਸਿੰਘ, ਸ. ਸਰਵਣ ਸਿੰਘ, ਅਜੀਤ ਕੌਰ, ਪਾਬਲਾ ਸਾਹਿਬ, ਪਰਮਜੀਤ ਕੌਰ, ਜਸਵਿੰਦਰ ਕੌਰ, ਬੱਚੀ ਮਹਿਕਪ੍ਰੀਤ ਕੌਰ, ਕਾਕਾ ਤਰਨਪ੍ਰੀਤ ਸਿੰਘ ਪੰਜਾਬੀ ਮੀਡੀਆ ਤੋਂ ਅਮਰਜੀਤ ਸਿੰਘ-ਮੈਡਮ ਕੁਲਵੰਤ ਕੌਰ-ਸੁਖਵਿੰਦਰ ਸਿੰਘ ਸੁੱਖ (ਕੂਕ ਸਮਾਚਾਰ), ਬਿਕਰਮਜੀਤ ਸਿੰਘ ਮਟਰਾਂ (ਹਮ ਐਫ. ਐਮ.) ਪਰਮਿੰਦਰ ਸਿੰਘ ਪਾਪਾਟੋਏਟੋÂ-ਜੱਗੀ ਮਾਨ-ਗੁਰਸਿਮਰਨ ਸਿੰਘ ਮਿੰਟੂ (ਰੇਡੀਓ ਸਪਾਈਸ), ਨਰਿੰਦਰ ਸਿੰਗਲਾ (ਐਨ. ਜ਼ੈਡ. ਤਸਵੀਰ) ਅਮਰੀਕ ਸਿੰਘ (ਨੱਚਦਾ ਪੰਜਾਬ), ਮੁਖਤਿਆਰ ਸਿੰਘ ਮਨਪ੍ਰੀਤ ਸਿੰਘ (ਮੀਡੀਆ ਪੰਜਾਬ), ਜਸਪ੍ਰੀਤ ਸਿੰਘ-ਜੁਗਰਾਜ ਮਾਨ (ਪੰਜਾਬ ਐਕਸਪ੍ਰੈਸ), ਬਲਜਿੰਦਰ ਸੋਨੂ, ਤਰਨਦੀਪ ਸਿੰਘ ਦਿਉਲ ਸਮੇਤ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਿਰ ਸਨ।  ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ ਬਾਰੇ ਛਪੀ ਸ਼ਾਇਦ ਇਹ ਪਹਿਲੀ ਕਿਤਾਬ ਹੋਵੇਗੀ ਜਿਸ ਦੇ ਵਿਚ ਇੰਗਲਿਸ਼ ਫਿਲਮਾਂ ਦੀ ਨਾਇਕਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੂਜੀ ਕਿਤਾਬ 'ਅਜ਼ਬ ਗਜ਼ਬ ਦੇ ਰੰਗ' ਦੇ ਵਿਚ ਸਾਇੰਸ ਖੋਜ਼ਾਂ, ਬੱਚਿਆਂ ਦੇ ਲਈ ਪੰਛੀਆਂ ਅਤੇ ਜਾਨਵਰਾਂ ਦੀ ਜਾਣਕਾਰੀ ਅਤੇ ਹੋਰ ਆਮ ਵਿਸ਼ਿਆਂ ਉਤੇ ਲਿਖੇ ਲੇਖ ਸ਼ਾਮਿਲ ਕੀਤੇ ਗਏ ਹਨ। 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੈਲਗਰੀ ਦੇ ਸੈਂਕੜੇ ਲੋਕਾਂ ਨੇ “ਮਾਂ ਦਿਵਸ” ਨੂੰ ਨਸ਼ਾ ਵਿਰੋਧੀ ਮਹਿੰਮ ਦੇ ਰੂਪ ਵਿੱਚ ਮਨਾਇਆ


 •   5 ਕਿਲੋਮੀਟਰ ਦੀ ਪੈਦਲ ਯਾਤਰਾ ਨੇ ਲੋਕਾਂ ਦਾ ਧਿਆਨ ਖਿੱਚਿਆ
  ਕੈਲਗਰੀ(ਹਰਬੰਸ ਬੁੱਟਰ)
  ਕੈਲਗਰੀ ਤੇ ਦੁਨੀਆˆ ਭਰ ਵਿੱਚ 2006 ਤੋˆ ਕਨੂੰਨੀ ਤੇ ਗੈਰ ਕਨੂੰਨੀ ਨਸ਼ਿਆˆ ਦੇ ਸਰੀਰ, ਪਰਿਵਾਰ ਤੇ ਸਮਾਜ ਤੇ ਪੈ ਰਹੇ ਦੁਰ ਪ੍ਰਭਾਵਾˆ ਪ੍ਰਤੀ ਜਾਗਰੂਕਤਾ ਪੈਦਾ ਕਰ ਰਹੀ ਸੰਸਥਾ ‘ਡਰੱਗ ਅਵੇਅਰਨੈਸ ਫਾਊˆਡੇਸ਼ਨ, ਕੈਲਗਰੀ‘ ਵਲੋ 10 ਮਈ ਨੂੰ ਪ੍ਰੇਰੀਵਿੰਡਜ਼ ਪਾਰਕ ਵਿੱਚ ਚੌਥੀ ਸਲਾਨਾ 5 ਕਿਲੋਮੀਟਰ ਡਰੱਗ ਅਵੇਅਰਨੈਸ ਵਾਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆˆ, ਨੌਜਵਾਨਾˆ, ਬਜ਼ੁਰਗਾˆ ਆਦਿ ਹਰ ਵਰਗ ਦੇ ਲੋਕਾˆ ਵਲੋˆ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ।ਇਸ ਵਰ੍ਹੇ ਦੀ ਵਾਕ ਵਿੱਚ ਨੌਜਵਾਨ ਔਰਤਾˆ ਵਲੋˆ ਬੱਚਿਆˆ ਸਮੇਤ ਭਾਗ ਲੈਣਾ ਸ਼ਲਾਘਾਯੋਗ ਸੀ।ਯਾਦ ਰਹੇ ਇਸੇ ਸੰਸਥਾ ਦੇ ਬਾਨੀ ਤੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਕਾਹਲੋˆ ਵਲੋˆ ਸਾਲ 2011 ਵਿੱਚ ਸਾਰੇ ਕਨੇਡਾ ਵਿੱਚ 7400 ਕਿਲੋਮੀਟਰ ਲੰਬੀ ਡਰੱਗ ਅਵੇਅਰਨੈਸ ਵਾਕ ਕਰਕੇ ਇਤਿਹਾਸ ਸਿਰਜਿਆ ਗਿਆ ਸੀ।ਇਸ ਮੌਕੇ ਤੇ ਬਲਵਿੰਦਰ ਸਿੰਘ ਕਾਹਲੋˆ ਤੋˆ ਇਲਾਵਾ ਸਾਬਕਾ ਐਮ ਐਲ ਏ ਦਰਸ਼ਨ ਸਿੰਘ ਕੰਗ, ਨੀਨਾ ਖਰ੍ਹੇ ਤੇ ਡਾ. ਪ੍ਰੀਤ ਨੇ ਨਸ਼ਿਆˆ ਦੇ ਮਾਰੂ ਪ੍ਰਭਾਵਾˆ ਬਾਰੇ ਆਪਣੇ ਵਿਚਾਰ ਰੱਖੇ ਤੇ ਲੋਕਾˆ ਨੂੰ ਨਸ਼ਿਆˆ ਪ੍ਰਤੀ ਆਪਣੇ ਪਰਿਵਾਰਾˆ ਨੂੰ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ।ਪ੍ਰੋਗਰਾਮ ਦੇ ਅਖੀਰ ਤੇ ‘ਮਦਰਜ਼ ਡੇ‘ ਨੂੰ ਸਮਰਪਿਤ ਡਰਾਅ ਕੱਢੇ ਗਏ ਤੇ ਮੀਡੀਆ ਸਮੇਤ ਸਾਰੀਆˆ ਸੰਸਥਾਵਾˆ ਦੇ ਨੁਮਾਇੰਦਿਆˆ ਅਤੇ ਸ਼ਾਮਿਲ ਲੋਕਾˆ ਦਾ ਧੰਨਵਾਦ ਕੀਤਾ ਗਿਆ।ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਹਫਤੇ ਵਿੱਚ ਸੰਸਥਾ ਦੇ ਵਲੰਟੀਅਜ਼ ਵਲੋˆ ਸਿਟੀ ਹਾਲ ਵਿੱਚ ਬੂਥ ਲਗਾ ਕੇ ਨਸ਼ਾ ਵਿਰੋਧੀ ਜਾਣਕਾਰੀ ਦਿੱਤੀ ਗਈ ਸੀ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ੍ਰੀ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਨੇ ਨੇਪਾਲ ਭੁਚਾਲ ਪੀੜਤਾਂ ਲਈ ਰਾਸ਼ੀ ਭੇਜੀ


 •    

   

  ਹਾਂਗਕਾਂਗ 4 ਮਈ 2015 (ਅ.ਸ. ਗਰੇਵਾਲ) ਪਿਛਲੇ ਹਫਤੇ ਨੇਪਾਲ ਵਿਚ ਆਏ ਭਾਰੀ ਭੁਚਾਲ ਪੀੜਤਾਂ ਲਈ ਦੁਨੀਆਂ ਭਰ ਵਿਚੋਂ ਸਹਾਇਤਾ ਆ ਰਹੀ ਹੈ। ਇਸ ਤਹਿਤ ਹੀ ਹਾਂਗਕਾਂਗ ਸਥਿਤ ਸ੍ਰੀ ਗੁਰੁ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਵੱਲੋਂ ਵੀ ਪੀੜਤਾਂ ਦੀ ਮੱਦਦ ਲਈ ਰਾਸ਼ੀ ਇਕੱਠੀ ਕੀਤੀ ਗਈ ਜਿਸ ਵਿਚ ਪੰਜਾਬੀਆਂ ਨੇ ਦਿਲ ਖੋਲ ਕੇ ਦਾਨ ਦਿਤਾ। ਇਸ ਦੌਰਾਨ ਲੱਗਭੱਗ 8 ਲੱਖ ਨੇਪਾਲੀ ਰੁਪਏ ਦੇ ਬਰਾਬਰ ਮੁੱਲ ਦੀ ਰਾਸ਼ੀ ਇਕੱਠੀ ਹੋਈ ਜੋ ਕਿ ਹਾਂਗਕਾਂਗ ਸਥਿਤ ਇੱਕ ਨੇਪਾਲੀ ਗਰੁੱਪ 'ਐਲ ਜੀ ਐਸੋਸੀਏਸਨ ਆਫ ਹਾਂਗਕਾਂਗ' ਨੂੰ ਚੈਕ ਰਾਂਹੀ ਭੇਟ ਕੀਤੀ ਗਈ।

  ਇਸ ਗਰੁੱਪ ਵੱਲੋਂ ਇਹ ਰਾਸ਼ੀ ਨੇਪਾਲ ਵਿੱਚ ਉਨਾਂ ਲੋਕਾਂ ਤੱਕ ਪਹੁੰਚਾਈ ਜਾਵੇਗੀ ਜਿੱਥੇ ਅਜੇ ਤੱਕ ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਸਹਾਇਤਾ ਨਹੀਂ ਪਹੁੰਚ ਸਕੀ। ਇਹ ਨੇਪਾਲੀ ਗਰੁੱਪ ਹਾਲ ਦੀ ਘੜ੍ਹੀ ਭੁਚਾਲ ਪੀੜਤਾਂ ਲਈ ਜਰੂਰੀ ਸਮਾਨ ਜਿਵੇਂ ਕਿ ਖਾਣਾ, ਪੀਣ ਵਾਲਾ ਪਾਣੀ ਅਤੇ ਦਵਾਈਆਂ ਆਦਿ ਨਾਲ ਹੀ ਮਦਦ ਕਰੇਗਾ ਪਰ ਭਵਿੱਖ ਵਿਚ ਇਸ ਗਰੁੱਪ ਦੀ ਪੀੜਤਾਂ ਲਈ ਘਰ ਆਦਿ ਬਣਾ ਕੇ ਦੇਣ ਦੀ ਵੀ ਯੋਜਨਾ ਹੈ ਕਿਉਂ ਕਿ ਭੁਚਾਨ ਕਾਰਨ ਕਰੀਬ 80% ਘਰਾਂ ਦਾ ਨੁਕਸਾਨ ਹੋਇਆ ਹੈ।

  ਯਾਦ ਰਹੇ ਨੇਪਾਲ ਵਿਚ ਆਏ 7.9 ਦਰਜੇ ਦੇ ਭੁਚਾਲ ਕਾਰਨ 7 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਦ ਕਿ ਵੱਡੀ ਗਿਣਤੀ ਵਿਚ ਲੋਕੀ ਜਖ਼ਮੀ ਹੋਏ ਹਨ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੇਲਾ ਪੰਜਾਬਣਾਂ ਦਾ ਮਲਵਈ ਲੋਕ ਗਾਇਕਾ : ਅਨਮੋਲ ਗਗਨ ਮਾਨ ਨੇ ਮਾਣਕ ਵਰਗਾ ਰੰਗ ਬੰਨਿਆ


 •  ਕੈਲਗਰੀ(ਹਰਬੰਸ ਬੁੱਟਰ) ਕੈਲਗਰੀ ਦੇ ਮੈਗਨੋਲੀਆ ਹਾਲ ਅੰਦਰ ਪਾਲੀ ਵਿਰਕ ਅਤੇ ਕਰਮ ਸਿੱਧੂ ਵੱਲੋਂ ਪੰਜਾਬ ਤੋਂ ਆਏ ਨਾਮਵਰ ਗਾਇਕਾਂ ਦੇ ਕਰਵਾਏ ਗਏ ਪਰੋਗਰਾਮ “ਮੇਲਾ ਪੰਜਾਬਣਾਂ ਦਾ” ਨੇ ਵਿਰਾਸਤੀ ਰੰਗ ਬੰਨਿਆ । ਪਰੋਗਰਾਮ ਦੀ ਸੁਰਆਤ ਪੰਜਾਬੀ ਸੱਭਿਆਚਾਰ ਦੇ ਵਿਹੜੇ ਅੰਦਰ ਅਣਮੁਲੇ ਸਬਦਾਂ ਰਾਹੀ ਸਟੇਜ ਅਤੇ ਕਲਾਕਾਰ ਦਰਮਿਆਨ ਸਾਂਝ ਪਵਾਉਣ ਵਾਲੀ ਆਸ਼ਾ ਸਰਮਾ ਦੇ ਬੋਲਾਂ ਨਾਲ ਹੁੰਦੀ ਹੈ। ਖਚਾਖਚ ਭਰੇ ਹੋਏ ਪੰਜਾਬਣਾਂ ਦੇ ਪੰਡਾਲ ਅੰਦਰ ਆਸਾ ਸਰਮਾ ਦੀ ਜ਼ੁਬਾਨ ਉੱਤੇ ਜਿਓਂ ਹੀ ਇੱਕ ਨਵਾਂ ਨਕੋਰ ਨਾਂ ਅਨਮੋਲ ਗਗਨ ਮਾਨ ਆਉਂਦਾ ਹੈ ਤਾਂ ਸਾਜਾਂ ਦੀ ਧਮਾਲ ਪੈਣ ਲੱਗਦੀ ਹੈ ਅਤੇ ਇਸੇ ਹੀ ਧਮਾਲ ਵਿੱਚ ਸਟੇਜ ਉੱਪਰ ਗੜਕਦੇ ਕੜਕਦੇ ਅੰਦਾਜ਼ ਵਿੱਚ ਠੇਠ ਮਲਵਈ ਬੋਲਾਂ ਨਾਲ “ਪਤੰਦਰ” ਨੂੰ ਮਿਹਣੇ ਮਾਰਦੀ ਇੱਕ ਮੁਟਿਆਰ ਸਟੇਜ ਦਾ ਸਿੰਗਾਰ ਬਣਦੀ ਹੈ। ਹਾਂ ਇਹੀ ਹੈ ਅਨਮੋਲ ਗਗਨ ਮਾਨ ਜਿਸ ਨੇ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਹੁਣੇ ਹੀ ਸਾਫ ਸੁਥਰੀ ਗਾਇਕੀ ਦੀ ਵਚਨਵੱਧਤਾ ਨਾਲ ਕਦਮ ਰੱਖਿਆ ਹੈ। ਆਮ ਤੌਰ ‘ਤੇ ਪ੍ਰੋਗਰਾਮ ਦੇ ਆਖੀਰ ਵਿੱਚ ਪੰਜਾਬਣਾਂ ਨੂੰ ਨੱਚਦੇ ਵੇਖਿਆ ਹੈ ਪਰ ਇਹ ਇਕ ਅਜਿਹਾ ਪਹਿਲਾ ਪਰੋਗਰਾਮ ਸੀ ਜਿਸ ਦੀ ਸੁਰੂਆਤ ਹੀ ਨੱਚਣ ਟੱਪਣ ਨਾਲ ਹੋਈ।

  Related Stories
    
  Go to TOP Top
  1 Comment(s)   Give Comment Comments     on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕ੍ਰਾਈਸਟਚਰਚ ਸ਼ਹਿਰ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਅਤੇ ਹੋਇਆ ਪਹਿਲੀ ਵਾਰ ਅੰਮ੍ਰਿਤ ਸੰਚਾਰ

 • ਆਕਲੈਂਡ 19 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 1100 ਕਿਲੋਮੀਟਰ ਦੂਰ ਦੱਖਣੀ ਟਾਪੂ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਮਨਾਏ ਗਏ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸਥਾਨਕ ਵਿਦਿਆਰਥੀਆਂ ਨੇ ਅਤੇ ਆਕਲੈਂਡ ਤੋਂ ਗਏ ਭਾਈ ਭਗਵਾਨ ਸਿੰਘ ਨੇ ਸ਼ਬਦ ਕੀਰਤਨ ਕੀਤਾ। ਗਿਆਨੀ ਰਣਜੋਧ ਸਿੰਘ ਜੋ ਕਿ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਹਨ ਨੇ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਹੋਏ ਅੰਮ੍ਰਿਤ ਸੰਚਾਰ ਵਿਚ 10 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਤੋਂ ਇਲਾਵਾ 10 ਹੋਰ ਪ੍ਰਾਣੀਆਂ ਨੇ ਆਪਣੇ ਨਾਂਅ ਲਿਖਵਾਏ ਸਨ, ਪਰ ਉਹ ਅਜੇ ਆਪਣਾ ਮਨ ਪੱਕਾ ਨਾ ਹੋਣ ਕਰਕੇ ਕੁਝ ਸਮਾਂ ਹੋਰ ਲੈ ਗਏ। ਸਿੱਖ ਸੁਸਾਇਟੀ ਸਾਊਥ ਆਈਲੈਂਡ ਦੇ ਪ੍ਰਧਾਨ ਚਰਨ ਸਿੰਘ ਬੋਲੀਨਾ ਅਤੇ ਸਕੱਤਰ ਇੰਦਰਜੀਤ ਸਿੰਘ ਨੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਸਮੇਤ ਪੰਜਾਂ ਪਿਆਰਿਆਂ ਅਤੇ ਹੋਰ ਸਿੰਘਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਨਵੀਂ ਕਮੇਟੀ ਨੇ ਚਾਰਜ ਸੰਭਾਲਿਆ


 •  

  ਕੈਲਗਰੀ (ਹਰਬੰਸ ਬੁੱਟਰ ) ਪੰਜਾਬੀ ਮੀਡੀਆ ਕਲੱਬ ਕੈਲਗਰੀ, ਦੀ ਪਿਛਲੀ  ਕਮੇਟੀ ਦਾ ਕਾਰਜਕਾਲ 31 ਮਾਰਚ 2015 ਨੂੰ ਖ਼ਤਮ ਉਪਰੰਤ ਪੁਰਾਣੀ ਕਮੇਟੀ ਨੇ ਸਰਬ ਸੰਮਤੀ ਨਾਲ ਚੁਣੀ ਨਵੀਂ ਕਮੇਟੀ ਨੂੰ ਕਲੱਬ ਦਾ ਚਾਰਜ ਅਤੇ ਪਿਛਲੇ ਸਾਲ ਦਾ ਲੇਖਾ-ਜੋਖਾ ਦੇਣ ਵਾਸਤੇ  ਮੀਟਿੰਗ ਕੀਤੀ। ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਪਿਛਲੇ ਸਾਲ ਦੇ ਕਲੱਬ ਦੇ ਕੰਮਾਂ ਬਾਰੇ ਦੱਸਿਆ ਅਤੇ ਸਭ ਮੈਂਬਰਾਂ ਦਾ ਪੂਰਾ ਸਾਲ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਨਵੀਂ ਕਮੇਟੀ ਨੂੰ ਆਪਣੇ ਵੱਲੋਂ ਪੂਰਨ ਸਹਿਯੋਗ ਦੀ ਹਾਮੀ ਭਰੀ। ਮੀਡੀਆ ਕਲੱਬ ਦੀ ਅਪ੍ਰੈਲ 2015 ਤੋਂ 31 ਮਾਰਚ 2016 ਤੱਕ ਕੰਮ ਕਰਨ ਵਾਲੀ ਨਵੀਂ ਕਮੇਟੀ ਦੇ ਪ੍ਰਧਾਨ ਜੱਗਪ੍ਰੀਤ ਸਿੰਘ ਸ਼ੇਰਗਿੱਲ ਅਤੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੇ ਸਭ ਮੈਂਬਰਾ ਦੇ ਸਹਿਯੋਗ ਨਾਲ ਕਲੱਬ ਦੇ ਭਵਿੱਖ ਦੀ ਜਿ਼ੰਮੇਵਰੀ ਸੰਭਾਲੀ। ਜਿ਼ਕਰਯੋਗ ਹੈ ਨਵੀਂ ਕਮੇਟੀ ਵਿਚ ਉਪਰੋਤਕ ਤੋਂ ਇਲਾਵਾ ਵਾਈਸ ਪ੍ਰਧਾਨ -ਜਸਜੀਤ ਸਿੰਘ ਧਾਮੀ, ਸਹਾਇਕ ਸਕੱਤਰ- ਪਰਮ ਸੂਰੀ, ਖਜ਼ਾਨਚੀ- ਰਜੇਸ਼ ਅੰਗਰਾਲ, ਸਹਾਇਕ ਖਜ਼ਾਨਚੀ- ਜਗਜੀਤ ਢਿੱਲੋਂ, ਮੀਡੀਆ ਕੋਆਰਡੀਨੇਟਰ- ਮਨਜੀਤ ਸਿੰਘ ਪਿਆਸਾ ਅਤੇ ਚਾਰ ਬੋਰਡ ਮੈਂਬਰ ਜਿਹਨਾਂ ਵਿਚ ਬਲਜਿੰਦਰ ਸੰਘਾ, ਗੁਰਦੀਪ ਕੌਰ ਪਰਹਾਰ, ਜੈਸੀ ਸਿੰਘ ਅਤੇ ਬੀਜਾ ਰਾਮ ਚੁਣੇ ਗਏ ਹਨ। ਇਸ ਮੀਟਿੰਗ ਵਿਚ ਗੁਰਦੀਪ ਕੌਰ ਪਰਹਾਰ, ਜਸਜੀਤ ਸਿੰਘ ਧਾਮੀ, ਚੰਦ ਸਿੰਘ ਸਦਿਓੜਾ, ਹਰਬੰਸ ਬੁੱਟਰ, ਸ਼ਾਲੂ ਗਰੇਵਾਲ, ਬਲਜਿੰਦਰ ਸੰਘਾ, ਪਰਮ ਸੂਰੀ, ਗੁਰਬਚਨ ਬਰਾੜ ਹਾਜ਼ਰ ਸਨ। ਪੰਜਾਬੀ ਮੀਡੀਆ ਕਲੱਬ ਕੈਲਗਰੀ, ਕੈਨੇਡਾ ਨਾਮ ਦੀ ਸੰਸਥਾ ਕਈ ਸਾਲ ਪਹਿਲਾ ਕੁਝ ਮੀਡੀਆ ਹਸਤੀਆਂ ਨੇ ਸਥਾਪਤ ਕੀਤੀ ਸੀ ਜਿਸਦੇ ਪਹਿਲੇ ਪ੍ਰਧਾਨ ਹਰਚਰਨ ਸਿੰਘ ਪਰਹਾਰ ਬਣੇ ਸਨ ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • `ਨਿਊਜ਼ੀਲੈਂਡ ਵੋਮੈਨ ਇੰਟਰਨੈਸ਼ਨਲ ਕਬੱਡੀ ਲੀਗ-2015`: ਭਾਰਤੀ ਕੁੜੀਆਂ ਦਾ ਆਕਲੈਂਡ ਹਵਾਈ ਅੱਡੇ `ਤੇ ਨਿੱਘਾ ਸਵਾਗਤ • ਆਕਲੈਂਡ 19 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ 'ਚ 22 ਮਾਰਚ ਤੋਂ 19 ਅ੍ਰਪੈਲ ਤੱਕ ਚਲਾਈ ਜਾ ਰਹੀ ਨਿਊਜ਼ੀਲੈਂਡ ਵੋਮੈਨ ਇੰਟਰਨੈਸ਼ਨਲ ਕਬੱਡੀ ਲੀਗ ਦੇ ਵਿਚ ਹਿੱਸਾ ਲੈਣ ਲਈ ਭਾਰਤੀ ਕੁੜੀਆਂ ਦੀ 15 ਮੈਂਬਰੀ ਟੀਮ ਆਪਣੇ ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਦੁਪਹਿਰ 1 ਵਜੇ ਆਕਲੈਂਡ ਹਵਾਈ ਅੱਡੇ ਉਤੇ ਪਹੁੰਚੀ। ਉਨ੍ਹਾਂ ਦੇ ਸਵਾਗਤ ਲਈ ਸ. ਤਾਰਾ ਸਿੰਘ ਬੈਂਸ, ਇੰਦਰਜੀਤ ਕਾਲਕਟ, ਬਲਿਹਾਰ ਸਿੰਘ, ਮਨਜੀਤ ਸਿੰਘ ਬੱਲਾ, ਗੁਰਵਿੰਦਰ ਸਿੰਘ ਔਲਖ, ਦਲਬੀਰ ਸਿੰਘ ਲਸਾੜਾ, ਦਲਜੀਤ ਸਿੰਘ, ਅਮਰੀਕ ਸਿੰਘ ਸੰਘਾ, ਤੀਰਥ ਸਿੰਘ ਅਟਵਾਲ, ਦਲਜੀਤ ਸਿੰਘ ਸਿੱਧੂ, ਸਤਨਾਮ ਸਿੰਘ ਬੈਂਸ. ਅਵਤਾਰ ਸਿੰਘ ਤਾਰੀ ਤੇ ਨਵਤੇਜ ਸਿੰਘ ਰੰਧਾਵਾ ਹੋਰੀਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਮਾਓਰੀ ਕੁੜੀਆਂ ਦੀ ਕਬੱਡੀ ਖਿਡਾਰਨਾਂ ਵੀ ਹਵਾਈ ਅੱਡੇ ਉਤੇ ਸਵਾਗਤ ਕਰਨ ਪਹੁੰਚੀਆਂ। ਪਹਿਲਾ ਮੈਚ 22 ਮਾਰਚ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਹੋਵੇਗਾ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਾਂਗਕਾਂਗ ਦੀ ਸੰਗਤ ਨੇ ਬੂਟੇ ਲਗਾ ਨੇ ਮਨਾਇਆ ਵਾਤਾਵਰਣ ਦਿਵਸ


 •  

   

   

  ਹਾਂਗਕਾਂਗ 16 ਮਾਰਚ 2015 (ਅ.ਸ.ਗਰੇਵਾਲ) : ਹਾਂਗਕਾਂਗ ਦੀ ਸੰਗਤ ਵੱਲੋ ਹਰ ਸਾਲ ਦੀ ਤਰਾਂ ਹੀ ਇਸ ਵਾਰ ਵੀ ਸਿਖ ਵਾਤਾਵਰਣ ਦਿਵਸ ਬੂਟੇ ਲਗਾ ਕੇ ਮਨਾਇਆ ਗਿਆ। ਇਸ ਸਬੰਧੀ 25 ਵਲੰਟੀਅਰਾ ਦਾ ਇਕ ਜੱਥਾ ਲਾਨਤੋ ਆਈ ਲੈਡ ਦੇ ਮੂਈ ਵੂ ਏਰੀਏ ਵਿਚ ਗਿਆ ਤੇ ਉਥੈ ਇਕ ਪਹਾੜੀ ਦੀ ਚੋਟੀ ਤੇ 100 ਵੱਖ ਵੱਖ ਤਰਾ ਦੇ ਬੂਟੇ ਲਾਏ। ਇਹ ਬੂਟੇ ਲਾਉਣ ਤੋ ਪਹਿਲਾ "ਦਰਖਤਾ ਦੀ ਮਨੱਖਾਂ ਲਈ ਮਹੱਤਤਾ" ਵਿਸੇ ਤੇ ਗੱਲਬਾਤ ਵੀ ਕੀਤੀ ਗਈ। ਇਸ ਜੱਥੇ ਵਿਚ ਅੱਧ ਤੋ ਵੱਧ ਬੀਬੀਆ ਸਨ ਤੇ ਕੁਝ ਬੱਚੇ ਵੀ ਇਸ ਸਾਮਲ ਹੋਏ। ਚੋਟੀ ਤੇ ਪੁਹੰਚ ਕੇ 'ਏਕ ਈਡਨ' ਸੰਸਥਾ ਦੀ ਕਰਮਾਚਾਰੀ ਸੂ ਨਾਮੀ ਇਕ ਔਰਤ ਨੇ ਬੂਟੇ ਲਾਉਣ ਬਾਰੇ ਜਾਣਾਕਾਰੀ ਦਿਤੀ ਤੇ ਇਸ ਤੋ ਬਾਅਦ ਅਰਦਾਸ ਕਰਕੇ 3 ਸਾਲਾ ਬੱਚੀ ਮਨਧੀਰਤ ਕੌਰ ਨੇ ਪਹਿਲਾ ਬੂਟਾ ਲਾਇਆ। ਕਰੀਬ ਇਕ ਘੰਟੇ ਦੇ ਸਮੇ ਵਿਚ ਹੀ 100 ਬੂਟੇ ਲੲ ਕੇ ਇਹ ਜੱਥਾ ਵਾਪਸ ਆ ਗਿਆ। ਬੀਚ ਤੇ ਬੈਠ ਕੇ ਲੰਗਰ ਛਕਿਆ ਜੋ ਕਿ ਗੁਰੂ ਘਰ ਤੋ ਤਿਆਰ ਕਰਕੇ ਲਿਆਦਾ ਗਿਆ ਸੀ। ਕਰੀਬ 3:15 ਵਜੇ ਇਹ ਜੱਥਾ ਨੇ ਗਰੂਘਰ ਲਈ ਵਾਪਸੀ ਕੀਤੀ।ਯਾਦ ਰਹੇ ਕਿ ਸਿਖਾ ਦੇ ਗੁਰੂ ਹਰਰਾਏ ਸਹਿਬ ਜੀ ਦੇ ਗੁਰ ਗੱਦੀ ਦਿਵਸ ਨੂੰ ਸਮਰਪਤ, ਇਹ ਲਾਗਤਾਰ 5ਵੀ ਵਾਰ ਹੈ ਜਦ ਸੰਗਤ ਵੱਲੋ ਇਸ ਤਰਾ ਬੂਟੇ ਲਾਏ ਗਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਬੂਟੇ ਹਾਂਗਕਾਂਗ ਵਿਚ ਲਾਏ ਗਏ। ਇਸ ਤੋ ਪਹਿਲਾ ਕੁਝ ਕਾਰਨਾ ਕਰਕੇ ਬੂਟੇ ਲਾਉਣ ਚੀਨ ਵਿਚ ਜਾਣਾ ਪੈਦਾ ਸੀ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  << First    << 1 2 3 [4] 5 6 7  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਦੂਲੋਂ ਅਨੁਸਾਰ ਕੈਪਟਨ ਸਰਕਾਰ ਦਲਿਤ ਵਿਰੋਧੀ
 • ਕੇਜਰੀਵਾਲ ਦੇ ਸਰਕਾਰੀ ਘਰ ਦੀ ਪੁਲਿਸ ਨੇ ਲਈ ਤਲਾਸ਼ੀ
 • ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਲੋੜੀਦਾ ਰੋਮੀ ਦੀ ਹਾਗਕਾਂਗ ‘ਚ ਗ੍ਰਿਫਤਾਰ
 • `ਬੜੇ ਬੇਆਬਰੂ ਹੋ ਕੇ ਆਪਣੇ ਕੂਚੇ ਸੇ ਨਿਕਲੇ ਹਮ`
 • ਜਗਮੀਤ ਸਿੰਘ ਦਾ ਹੋਇਆ ਵਿਆਹ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ


 • Facebook Activity

  Widgetize!