ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਰਗਰਮੀਆਂ

 • ਰੀਜ਼ਾਇਨਾ ਸਿੱਖ ਸੋਸਾਇਟੀ ਵੱਲੋਂ ਲਗਾਏ ਗਏ ਕ੍ਰਿਸਮਿਸ ਦੇ ਤਿਓਹਾਰਾਂ ਵਾਲੇ ਸਾਈਨ ਬੋਰਡ ਨੁੰ ਮਿਲਿਆ ਭਰਵਾ ਹੁੰਗਾਰਾ।


 • ਰੀਜ਼ਾਇਨਾ(ਹਰਬੰਸ ਬੁੱਟਰ) ਰੀਜ਼ਾਇਨਾ ਸਿੱਖ ਸੋਸਾਇਟੀ ਵੱਲੋਂ  ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਚੁੱਕੇ ਕਦਮਾਂ ਦਾ ਹਰ ਪਾਸਿਓਂ ਨਿੱਘਾ ਸਵਾਗਤ ਹੋਇਆ ਹੈ। ਇਸ ਸਾਲ ਵੀ ਸਿੱਖ ਸੋਸਾਇਟੀ ਨੇ  ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਵਾਲਾ ਸਾਈਨ ਬੋਰਡ ਰੀਜ਼ਾਇਨਾ ਗੁਰੂਘਰ ਦੇ ਬਾਹਰ ਲਗਾਇਆ ਸੀ । ਸਾਝੀਆਂ ਖੁਸੀਆਂ ਅਤੇ ਪਿਆਰ ਦਾ ਸੰਦੇਸ਼ ਵੰਡਦਾ ਇਹ ਬੋਰਡ ਬਹੁਤ ਜਲਦੀ ਸ਼ੋਸਲ ਮੀਡੀਆ ਅਤੇ ਹੋਰ ਮੀਡੀਆ ਵਿੱਚ ਪਰਸੰਸਾ ਦਾ ਵਿਸ਼ਾ ਬਣਿਆ ਰਿਹਾ। ਕਨੇਡੀਅਨ ਪਬਲਿਕ ਮਨਿਸਟਰ ਰਾਲਫ ਗੁਡੇਲ ਨੇ ਵਿਸੇਸ ਤੌਰ ਤੇ ਗੁਰੂਗਰ ਅੰਦਰ ਹਾਜ਼ਰੀ ਭਰਦਿਆਂ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਹੇਮ ਜੁਟਲਾ, ਪੈਰੀ ਜੁਟਲਾ ਅਤੇ ਰੀਜਾਈਨਾ ਸਹਿਰ  ਦੀ ਜਾਣੀ ਪਹਿਚਾਣੀ ਸਖਸੀਅਤ ਭਜਨ ਬਰਾੜ ਵੀ ਹਾਜਿਰ ਸਨ । ਇਸ ਮੌਕੇ ਹੇਮ ਜੁਟਲਾ ਨੇ ਸਮੁੱਚੀ ਸਿੱਖ ਸੰਗਤ ਨੂੰ ਚੰਗੇ ਕਾਰਜ ਲਈ ਵਧਾਈ ਦਿੰਦਿਆ ਕਿਹਾ ਕਿ “ਸਾਨੂੰ ਆਪਸੀ ਸਹਿਯੋਗ ਵਧਾਕੇ ਇੱਕ ਵਧੀਆ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।” ਰੀਜ਼ਾਇਨਾ ਸਿੱਖ ਸੋਸਾਇਟੀ ਦੇ ਸਾਬਕਾ ਪ੍ਰਧਾਨ ਸ: ਕੁਲਦੀਪ ਸਿੰਘ ਦਾ ਕਹਿਣਾ ਹੈ ਕਿ “ਜਦੋਂ ਤੁਸੀਂ ਮੈਰੀ ਕ੍ਰਿਸਮਿਸ ਕਹਿੰਦੇ ਹੋਰ ਧਰਮ ਦੇ ਵਿਆਕਤੀ ਨੂੰ ਕਹਿੰਦੇ ਤਾਂ ਉਸ ਵਕਤ ਤੁਸੀਂ ਸਾਂਤੀ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਰੋਲ ਅਦਾ ਕਰਦੇ ਹੋ।” ਗੁਰੂਘਰ ਰੀਜ਼ਾਇਨਾ ਦੇ ਮੌਜੂਦਾ ਪ੍ਰਧਾਨ ਸ: ਨਿਰਮਲ ਸਿੰਘ ਮੌੜ ਦਾ ਕਹਿਣਾ ਹੈ ਕਿ “ਸਿੱਖ ਭਾਈਚਾਰਾ ਹਰ ਸਮੇਂ ਸਰਬੱਤ ਦੇ ਭਲੇ ਲਈ ਹੀ ਅਰਦਾਸ ਕਰਦਾ ਹੈ”

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸਨਮਾਨ ਸਮਾਰੋਹ ਤੇ ਪੁਸਤਕਾਂ ਰੀਲੀਜ ਸਮਾਗਮ ਆਯੋਜਿਤ

 • ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸ਼ਿਵਾਲਕ ਪਬਲਿਕ ਸਕੂਲ, ਫੇਜ-6 ਮੁਹਾਲੀ ਵਿਖੇ ਪੁਸਤਕ ਰੀਲੀਜ ਅਤੇ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ: ਜਿਸ ਵਿਚ ਪ੍ਰੀਤਮ ਲੁਧਿਆਣਵੀ ਦੁਆਰਾ ਰਚਿਤ ਦੋ ਪੁਸਤਕਾਂ `ਹੰਝੂਆਂ ਦੇ ਮੋਤੀ` ਅਤੇ `ਦਰਵੇਸ਼ ਹਸਤੀ- ਬਲਵੰਤ ਸਿੰਘ ਮੁਸਾਫਿਰ` ਰੀਲੀਜ ਕੀਤੀਆਂ ਗਈਆਂ। ਇਸ ਸਮੇਂ ਉੱਘੀਆਂ ਕਵਿੱਤਰੀਆਂ ਬੀਬੀ ਵਰਿੰਦਰ ਕੌਰ ਰੰਧਾਵਾ, ਮਿਸ ਕਮਲਜੀਤ ਕੌਰ ਕੋਮਲ ਅਤੇ ਪ੍ਰਿੰ: ਪਰਵੀਨ ਕੌਰ ਸੋਨੀਆ ਨੂੰ `ਹੋਣਹਾਰ ਧੀ ਪੰਜਾਬ ਦੀ- 2015 ਐਵਾਰਡ` ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਗਿਆ। ਜਦ ਕਿ ਬਲਵੰਤ ਸਿੰਘ ਮੁਸਾਫਿਰ (ਸ਼ਿਲਪਕਾਰ ਤੇ ਸ਼ਾਇਰ) ਨੂੰ `ਲੋਹ-ਪੁਰਸ਼-2015 ਐਵਾਰਡ`, ਜਗਜੀਤ ਮੁਕਤਸਰੀ (ਗੀਤਕਾਰ ਤੇ ਗਾਇਕ), ਬੀ. ਆਰ. ਚਿਰਾਗ (ਸ਼ਾਇਰ), ਅਤੇ ਅਸ਼ੋਕ ਟਾਂਡੀ (ਸ਼ਾਇਰ) ਨੂੰ `ਮਾਣ ਪੰਜਾਬ ਦਾ-2015 ਐਵਾਰਡ` ਦੇ ਕੇ ਸਨਮਾਨਿਆ ਗਿਆ। ਇਨ੍ਹਾਂ ਤੋਂ ਇਲਾਵਾ ਬੀਬੀ ਜਸਵੀਰ ਕੌਰ ਮੁਸਾਫਿਰ ਨੂੰ `ਧੀ ਪੰਜਾਬ ਦੀ 2015 ਐਵਾਰਡ` ਦਿੱਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਲਛਮਣ ਸਿੰਘ ਮੇਹੋ ਅਤੇ ਬਲਵੰਤ ਸੱਲ੍ਹਣ ਨੇ ਕੀਤੀ: ਜਦ ਕਿ ਮੁੱਖ ਮਹਿਮਾਨ ਦੇ ਤੌਰ ਤੇ ਊਸ਼ਾ ਆਰ. ਸ਼ਰਮਾ, ਆਈ. ਏ. ਐਸ. (ਰਿਟਾ.) ਅਤੇ ਆਰ. ਐਲ. ਕਲਸੀਆ ਆਈ. ਏ. ਐਸ. (ਰਿਟਾ.) ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀਮਤੀ ਸ਼ਰਮਾ ਅਤੇ ਸ੍ਰੀ ਕਲਸੀਆ ਨੇ ਜਿੱਥੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉਥੇ ਉਨ੍ਹਾਂ ਨੇ ਪੁਸਤਕਾਂ ਦੇ ਲੇਖਕ ਪ੍ਰੀਤਮ ਲੁਧਿਆਣਵੀ ਨੂੰ ਵਧਾਈ ਵੀ ਦਿੱਤੀ। ਇਸ ਅਵਸਰ ਤੇ ਪ੍ਰਧਾਨਗੀ ਮੰਡਲ ਵਿਚ ਫਤਹਿ ਸਿੰਘ ਬਾਗੜੀ, ਮਨਜੀਤ ਕੌਰ ਮੀਤ, ਪ੍ਰੀਤਮ ਸਿੰਘ ਭੁਪਾਲ, ਪੰਡਿਤ ਸ਼ਕਤੀ ਪ੍ਰਕਾਸ਼ ਬਨੂੜ, ਲਾਲ ਸਿੰਘ ਲਾਲੀ, ਮੇਜਰ ਸਿੰਘ ਈਸੜੂ ਅਤੇ ਜਨਕ ਮਹਿਰੋਕ ਹਾਜਰ ਸਨ। ਹੋਰਾਂ ਤੋਂ ਇਲਾਵਾ ਸਮਾਗਮ ਦੌਰਾਨ ਰਜਿੰਦਰ ਸੇਵਕ, ਥੰਮਣ ਸਿੰਘ ਸੈਣੀ, ਹਰਬੰਸ ਸਿੰਘ ਧਾਲੀਵਾਲ (ਬਟਾਲਾ), ਰਣਜੀਤ ਕੌਰ ਸਵੀ (ਮਲੇਰਕੋਟਲਾ), ਬਲਜੀਤ ਸਿੰਘ ਮੋਰਿੰਡਾ, ਜਰਨੈਲ ਹਸਨਪੁਰੀ, ਦੀਪਤੀ ਬਬੂਟਾ, ਜਸਪ੍ਰੀਤ ਕੌਰ ਮੁਕਤਸਰੀ, ਪ੍ਰਿੰਸੀਪਲ ਨਸੀਬ ਸਿੰਘ ਸੇਵਕ ਅਤੇ ਮੁਨਸ਼ੀ ਸਿੰਘ ਉਚੇਚੇ ਤੌਰ ਹਾਜਰ ਹੋਏ। ਕ੍ਰਿਸ਼ਨ ਰਾਹੀ ਦੀਆਂ ਸੰਗੀਤਕ-ਧੁਨਾਂ ਹੇਠ ਗੁਰਵਿੰਦਰ ਗੁਰੀ, ਕ੍ਰਿਸ਼ਨ ਭੱਟੀ, ਸੰਨੀ ਊਨੇ ਵਾਲਾ, ਬਾਵਾ ਬੱਲੀ, ਬੀਬਾ ਨਵਪ੍ਰੀਤ ਸੰਧੂ, ਪਿਆਰਾ ਸਿੰਘ ਰਾਹੀ, ਰਵਿੰਦਰ ਬਾਲੀ, ਸੁਖਵਿੰਦਰ ਨੂਰਪੁਰੀ ਅਤੇ ਸੱਤਪਾਲ ਲਖੋਤਰਾ ਨੇ ਸਨਮਾਨਿਤ ਸਖਸ਼ੀਅਤਾਂ ਦੀਆਂ ਰਚਨਾਵਾਂ ਪੇਸ਼ ਕਰਕੇ ਆਪੋ-ਆਪਣੀ ਲਾ-ਜੁਵਾਬ ਗਾਇਕੀ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਨਿਰਦੇਸ਼ਨਾ ਹੇਠ ਏਂਜਲ ਪਬਲਿਕ ਸਕੂਲ ਬਹਿਲੋਲਪੁਰ ਦੀਆਂ ਵਿਦਿਆਰਥਣਾਂ ਨੇ ਜਾਗੋ ਨਾਲ ਸੋਹਣਾ ਰੰਗ ਬੰਨ੍ਹਿਆ। ਸਟੇਜ-ਸਕੱਤਰ ਦੀ ਭੂਮਿਕਾ ਪਿਆਰਾ ਸਿੰਘ ਰਾਹੀ ਵਲੋਂ ਲਾ-ਜੁਵਾਬ ਢੰਗ ਨਾਲ ਨਿਭਾਈ ਗਈ। ਦੂਰ-ਦੁਰਾਡੇ ਤੋਂ ਪਹੁੰਚੇ ਸਾਹਿਤਕਾਰਾਂ ਵਿਚ ਸਰਵ ਸ੍ਰੀ ਮਹਿੰਗਾ ਸਿੰਘ ਕਲਸੀ, ਸ਼ਮਸ਼ੇਰ ਸਿੰਘ ਪਾਲ, ਪ੍ਰਿੰ: ਬਲਬੀਰ ਛਿੱਬੜ, ਸਿਕੰਦਰ ਰਾਮਪੁਰੀ, ਪਲਵਿੰਦਰਜੀਤ ਪਾਲੀ, ਸ਼ਿਵ ਬੱਲੀ, ਸੁਰਿੰਦਰ ਮਹਿਤੋ, ਡਾ ਸੁਖਦਰਸ਼ਨ ਸਿੰਘ, ਜਗਜੀਤ ਸਿੰਘ ਸੋਨੂ (ਪ੍ਰਾਪਰਟੀ ਸਲਾਹਕਾਰ), ਕਾ: ਜੋਗਿੰਦਰ, ਕਾ: ਗਿਆਨ ਚੰਦ, ਪ੍ਰਿੰ: ਤੇਜਾ ਸਿੰਘ, ਰੁਪਿੰਦਰ ਕੌਰ ਰਿੰਪੀ, ਬੀਬੀ ਈਸ਼ਰਤ ਜਹਾਂ, ਡਾ: ਮੀਨਾਕਸ਼ੀ ਸ਼ਰਮਾ, ਬਾਵਾ ਹਨੂਮੰਤ ਸਿੱਧੂ, ਵਰਿਆਮ ਬਟਾਲਵੀ, ਕਸ਼ਮੀਰ ਘੇਸਲ, ਰਾਜ ਕੁਮਾਰ ਸਾਹੋਵਾਲੀਆ, ਸਰਬਜੀਤ ਸਿੰਘ ਪ੍ਰਿੰਸ, ਜਸਪਾਲ ਦੇਸੂਵੀ, ਡਾ. ਆਈ. ਡੀ. ਸਿੰਘ, ਸੁਰਿੰਦਰ ਕੌਰ ਭੋਗਲ, ਕਸ਼ਮੀਰ ਕੌਰ ਸੰਧੂ, ਰਣਜੋਧ ਸਿੰਘ ਰਾਣਾ, ਪ੍ਰਿੰ: ਹਰਨੇਕ ਸਿੰਘ ਆਦਿ ਸ਼ਾਮਲ ਸਨ। ਕੁੱਲ ਮਿਲਾਕੇ ਸਮਾਗਮ ਯਾਗਦਾਰੀ ਪੈੜਾਂ ਛੱਡ ਗਿਆ। ਪੈੜਾਂ ਛੱਡ ਗਿਆ।
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ‘ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਦੌਰ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ

 • ਸੋਸ਼ਲ ਮੀਡੀਆ ਲਾਹੇਵੰਦ ਹਥਿਆਰ ਪਰ ਇਸ ਦਾ ਘੋੜਾ ਦੱਬਣ ਤੋਂ ਪਹਿਲਾਂ ਰਹੋ ਹੋਸ਼ਿਆਰ : ਸੁਖਨੈਬ ਸਿੱਧੂ

  ਸੋਸ਼ਲ ਮੀਡੀਆ ਤੋਂ ਮਿਲੀ ਜਾਣਕਾਰੀ ਦੀ ਯੋਗਤਾ ਅਤੇ ਅਯੋਗਤਾ ਵਿਚਲਾ ਫ਼ਰਕ ਪਰਖਣਾ ਜ਼ਰੂਰੀ : ਪ੍ਰਿੰ. ਦਿਉਲ
  ng>ਜੈਤੋ, 18 ਨਵੰਬਰ  :  ਯੂਨੀਵਰਸਿਟੀ ਕਾਲਜ ਜੈਤੋ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਉਲ ਦੇ ਦਿਸ਼ਾ-ਨਿਰਦੇਸ਼ ’ਤੇ ਡਾ. ਪਰਮਿੰਦਰ ਸਿੰਘ ਤੱਗੜ ਦੀ ਅਗਵਾਈ ਵਿਚ ‘ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਦੌਰ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ’ ਮੁੱਖ ਵਿਸ਼ੇ ਨੂੰ ਲੈ ਕੇ ਇਕ ਸੈਮੀਨਾਰ ਕਰਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਨਲਾਈਨ ਮੀਡੀਆ ਨਾਲ ਜੁੜੀ ਸ਼ਖ਼ਸੀਅਤ ਸੁਖਨੈਬ ਸਿੰਘ ਸਿੱਧੂ ਸ਼ਾਮਲ ਹੋਏ। ਗੁਰਜੀਤ ਸਿੰਘ ਰਿਕਾਰਡਿਸਟ ਸਤਿਕਾਰਤ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਸ੍ਰੀ ਸਿੱਧੂ ਬਾਰੇ ਜਾਣ-ਪਛਾਣ ਪੰਜਾਬੀ ਵਿਭਾਗ ਦੇ ਮੁਖੀ ਡਾ. ਤੱਗੜ ਨੇ ਕਰਾਈ। ਆਪਣੇ ਸੰਬੋਧਨ ਵਿਚ ਸ੍ਰੀ ਸਿੱਧੂ ਨੇ ਕਿਹਾ ਕਿ ਅਜੋਕੇ ਅਤਿ ਆਧੁਨਿਕ ਬਿਜਲਈ ਸਾਧਨਾਂ ਦੇ ਦੌਰ ਵਿਚ ਸੋਸ਼ਲ ਮੀਡੀਆ ਇਕ ਬਹੁਤ ਲਾਹੇਵੰਦ ਹਥਿਆਰ ਹੈ ਪਰ ਇਸ ਦਾ ਘੋੜਾ ਦੱਬਣ ਤੋਂ ਪਹਿਲਾਂ ਹੋਸ਼ਿਆਰ ਰਹਿਣਾ ਬਹੁਤ ਲਾਜ਼ਮੀ ਹੈ ਕਿਉਂਕਿ ਬੰਦੂਕ ’ਚੋਂ ਨਿਕਲਿਆ ਕਾਰਤੂਸ ਤਾਂ ‘ਮਿਸ’ ਵੀ ਮਾਰ ਸਕਦਾ ਹੈ ਪਰ ਇਕ ਸਿੰਗਲ ਕਲਿੱਕ ਨਾਲ ਸੋਸ਼ਲ ਮੀਡੀਆ ਜ਼ਰੀਏ ਵਾਇਰਲ ਹੋਈ ਜਾਣਕਾਰੀ ਤਬਾਹੀ ਲਿਆ ਸਕਦੀ ਹੈ। ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਉਲ ਨੇ ਕਿਹਾ ਕਿ ਸੋਸ਼ਲ ਮੀਡੀਆ ਜ਼ਰੀਏ ਮਿਲ ਰਹੀ ਜਾਣਕਾਰੀ ਦੇ ਯੋਗ ਜਾਂ ਅਯੋਗ ਹੋਣ ਬਾਰੇ ਪਰਖ਼ ਕਰਕੇ ਹੀ ਉਸ ਨੂੰ ਅੱਗੇ ਸਾਂਝੀ ਕਰਨਾ ਚਾਹੀਦਾ ਹੈ।

  ਸੈਮੀਨਾਰ ਵਿਚ ਪੇਸ਼ ਕੀਤੇ ਗਏ ਵਿਖਿਆਨਾਂ ਵਿਚ ਡਾ. ਪਰਮਿੰਦਰ ਸਿੰਘ ਤੱਗੜ ਨੇ ‘ਸੋਸ਼ਲ ਮੀਡੀਆ ਦੇ ਸੰਦਰਭ ਵਿਚ ਖੇਤਰੀ ਭਾਸ਼ਾਵਾਂ ਦੇ ਸ਼ਬਦ ਜੋੜਾਂ ਦੀ ਦਸ਼ਾ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਜਿੱਥੇ ਸੋਸ਼ਲ ਮੀਡੀਆ ਅਤੇ ਇੰਟਰਨੈ¤ਟ ਜ਼ਰੀਏ ਖੇਤਰੀ ਭਾਸ਼ਾਵਾਂ ਨੇ ਬਹੁਤ ਤਰੱਕੀ ਕਰ ਲਈ ਹੈ ਉਥੇ ਸੋਸ਼ਲ ਮੀਡੀਆ ’ਤੇ ਵਰਤੀ ਜਾਂਦੀ ਖੇਤਰੀ ਭਾਸ਼ਾ ਦੇ ਸ਼ਬਦ ਜੋੜਾਂ ਦੀ ਵਰਤੋਂ ਬਹੁਤੀ ਸੰਤੋਖਜਨਕ ਨਹੀਂ ਹੈ। ਹੋਰਨਾਂ ਉਪ ਵਿਸ਼ਿਆਂ ’ਤੇ ਡਾ. ਊਸ਼ਾ ਜੈਨ ਨੇ ‘ਸੋਸ਼ਲ ਮੀਡੀਆ ਦੀ ਸਮਾਜਿਕ-ਆਰਥਿਕ ਪ੍ਰਸੰਗਿਕਤਾ’, ਡਾ. ਕਰਮਜੀਤ ਸਿੰਘ ਨੇ ‘ਪ੍ਰਿੰਟ ਮੀਡੀਆ : ਇਤਿਹਾਸਕ ਪਰਿਪੇਖ’, ਡਾ. ਰੂਪ ਕਮਲ ਕੌਰ ਨੇ ‘ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਪ੍ਰਸੰਗ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ’ ਅਤੇ ਡਾ. ਸੁਭਾਸ਼ ਚੰਦਰ ਅਰੋੜਾ ਨੇ ‘ਬਿਜਲਈ ਸਾਧਨ ਅਤੇ ਸੋਸ਼ਲ ਮੀਡੀਆ : ਤਕਨੀਕੀ ਪੱਖ’ ਵਿਸ਼ੇ ’ਤੇ ਚਰਚਾ ਕੀਤੀ। ਤਕਨੀਕੀ ਸਹਿਯੋਗ ਰਾਜਵਿੰਦਰ ਸਿੰਘ ਸੰਧੂ ਅਤੇ ਬਲਵਿੰਦਰ ਸਿੰਘ ਨੇ ਦਿੱਤਾ। ਗੁਰਮਤਿ ਸੰਗੀਤ ਵਿਭਾਗ ਦੇ ਪ੍ਰੋ. ਹਰਮਨਦੀਪ ਸਿੰਘ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਯੂਨੀਵਰਸਿਟੀ ਧੁਨੀ ਅਤੇ ਰਾਸ਼ਟਰੀ ਗਾਣ ਪੇਸ਼ ਕੀਤਾ। 

   

     

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅੱਖਾਂ ਅਤੇ ਕੈਂਸਰ ਦਾ ਮੁਫ਼ਤ ਜਾਂਚ ਕੈਂਪ ਭਲਕੇ

 • ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰੋਕੋ ਕੈਂਸਰ ਲੰਡਨ ਦੇ ਸੰਚਾਲਕ ਅਜਵਿੰਦਰ ਸਿੰਘ ਚਾਵਲਾ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਜਨਮ ਅਸਥਾਨ ਗੁਰੂ ਅੰਗਦ ਦੇਵ ਜੀ ਗੁਰਦਵਾਰਾ ਸਾਹਿਬ ਸਰਾਏਨਾਗਾ ਵਿਖੇ 30 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਮੁਫ਼ਤ ਅੱਖਾਂ ਅਤੇ ਕੈਂਸਰ ਜਾਂਚ ਕੈਂਪ ਲਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਉੱਘੇ ਕਾਰੋਬਾਰੀ, ਪ੍ਰਸਿੱਧ ਸਮਾਜਸੇਵੀ ਤੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ.ਸਿੰਘ ਉਬਰਾਏ ਕਰਨਗੇ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਪ੍ਰਭਦੇਵ ਸਿੰਘ ਬਰਾੜ ਦੀ ਅਗਵਾਈ ਵਾਲੀ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰੇਗੀ। ਉਨ•ਾਂ ਦੱਸਿਆ ਕਿ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ ਵਿਖੇ ਲੈਨਜ਼ ਪਾਏ ਜਾਣਗੇ। ਜਸਵਿੰਦਰ ਸਿੰਘ ਸਿੱਧੂ ਹਰੀਕੇ ਕਲਾਂ ਤੇ ਨਰਿੰਦਰਪਾਲ ਸਿੰਘ ਪੰਮਾ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ ਕੈਂਪ ਦੌਰਾਨ ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਗਦੂਦਾਂ ਦਾ ਕੈਂਸਰ, ਮੂੰਹ ਦਾ ਕੈਂਸਰ, ਸ਼ੂਗਰ ਤੇ ਖੂਨ ਦੀ ਮੁਫ਼ਤ ਜਾਂਚ ਦੇ ਨਾਲ-ਨਾਲ ਹਰ ਤਰ•ਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਬਾਬਾ ਸੁਰਿੰਦਰ ਹਰੀ ਸਿੰਘ ਦੀ ਟੀਮ ਵੱਲੋਂ ਸੰਗਤਾਂ ਲਈ ਬਕਾਇਦਾ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ, ਨਿਰਮਲਜੀਤ ਸਿੰਘ ਖਾਲਸਾ, ਮੱਘਰ ਸਿੰਘ, ਸ਼ਿਵਜੀਤ ਸਿੰਘ ਸੰਘਾ, ਹਰਵਿੰਦਰ ਸਿੰਘ ਖਾਲਸਾ ਆਦਿ ਵੀ ਹਾਜ਼ਰ ਸਨ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਾਮਾ ਗਾਟਾਮਾਰੂ ਸਲਾਨਾ ਹਾਕੀ ਮੇਲਾ 1 ਪਹਿਲੀ ਨੂੰ

 • 23 Sep 2015 00:05:02 GMT ਹਾਂਗਕਾਂਗ 23 ਸਤੰਬਰ 2015(ਅਮਰਜੀਤ ਸਿੰਘ ਗਰੇਵਾਲ): ਕਾਮਾ ਗਾਟਾ ਮਾਰੂ ਜਹਾਜ, ਜਿਸ ਦਾ ਭਾਰਤ ਦੀ ਅਜਾਦੀ ਵਿਚ ਵਿਸੇਸ ਸਥਾਨ ਹੈ, ਬਾਬਾ ਗੁਰਦਿਤ ਸਿੰਘ ਦੀ ਅਗਵਾਈ ਹੇਠ ਹਾਂਗਕਾਂਗ ਤੋ ਚੱਲਿਆ ਸੀ। ਉਨਾ ਯੋਧਿਆ ਨੂੰ ਯਾਦ ਕਰਨ ਲਈ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋ ਇਕ ਹਾਕੀ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਦਾ ਹੈ। ਇਸ ਸਾਲ ਵੀ ਇਹ ਟੂਰਨਾਮੈਂਟ ਪਹਿਲੀ ਅਕਤੂਬਰ ਨੂੰ ਕਿੰਗਜ ਪਾਰਕ ਦੀਆਂ ਗਰਾਉਡਾ ਵਿਚ ਹੋ ਰਿਹਾ ਹੈ। ਇਸ ਵਿਚ ਸਮਾਲ ਹੋਣ ਲਈ ਸਮੂੰਹ ਪੰਜਾਬੀ ਨੂੰ ਖੁੱਲਾ ਸੱਦਾ ਦਿੱਤਾ ਜਾਦਾ ਹੈ। ਸਵੇਰੇ 9:30 ਵਜੇ ਤੋ ਸੁਰੂ ਹੋਣ ਵਾਲੇ ਇਸ ਇਕ ਦਿਨਾ ਖੇਡ ਮੇਲੇ ਵਿਚ ਹਰ ਵਾਰ ਦੀ ਤਰਾ ਹੀ ਚਾਹ ਪਾਣੀ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਪੰਜਾਬ ਯੂਥ ਕਲੱਬ ਵੱਲੋ ਪਿਛਲੇ 5 ਸਾਲਾ ਤੋ ਇਸ ਟੂਰਨਾਮੈਟ ਵਿਚ ਸਹਿਯੋਗ ਕਰਨ ਵਾਲੇ ਸੱਜਣ ਅਤੇ ਸੰਸਥਾਵਾ ਦਾ ਧੰਨਵਾਦ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਉਡੀਕ ਰਹੇ ਹਨ-ਕਾਕਾ ਲੋਹਗੜ੍ਹ

 • ਕੈਲਗਰੀ(ਹਰਬੰਸ ਬੁੱਟਰ) ਪੰਜਾਬ ਧਰਮਕੋਟ ਹਲਕੇ ਤੋਂ ਕਾਂਗਰਸੀ ਆਗੂ ਕਾਕਾ ਲੋਹਗੜ੍ਹ ਭਾਵੇਂ ਆਪਣੀ ਪਰਿਵਾਰਕ ਫੇਰੀ ਉੱਪਰ ਆਏ ਹੋਏ ਸਨ ਪਰ ਫਿਰ ਵੀ ਉਹਨਾਂ ਨੇ ਗੱਲ ਬਾਤ ਦੌਰਾਨ ਪੰਜਾਬ ਦੇ ਰਾਜਸੀ ਹਾਲਾਤ ਬਿਆਨ ਕਰ ਹੀ ਦਿੱਤੇ। ਕੈਲਗਰੀ ਬੈਸਟ ਬਾਇ ਫਰਨੀਚਰ ਵਾਲੇ ਕਰਮਪਾਲ ਸਿੱਧੂ ਅਤੇ ਬੀਕਾਨੇਰ ਸਵੀਟਸ ਵਾਲੇ ਰਾਜਪਾਲ ਸਿੱਧੂ ਨੂੰ ਵਿਸ਼ੇਸ਼ ਤੌਰ ‘ਤੇ ਮਿਲਣ ਆਏ ਕਾਕਾ ਲੋਹਗੜ੍ਹ ਨੇ ਕਿਹਾ ਕਿ ਹੁਣੇ ਹੀ ਪਿਛਲੇ ਦਿਨੀ ਧਰਮਕੋਟ ਵਿਖੇ ਕੈਪਟਨ ਸਾਹਿਬ ਦੀ ਵੱਡੀ ਰੈਲੀ ਕਰਵਾਕੇ ਆਏ ਹਨ। ਅਕਾਲੀ ਸੱਤਾ ਤੋਂ ਤੰਗ ਆਏ ਲੋਕਾਂ ਦੀ ਦਿਲੀ ਆਵਾਜ਼ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸੱਤਾ ਸੰਭਾਲਣ ਲਈ ਆਵਾਜ਼ਾਂ ਮਾਰ ਰਹੀ ਹੈ ਜਿਸ ਦਾ ਪਰਤੱਖ ਸਬੂਤ ਧਰਮਕੋਟ ਅਤੇ ਪੰਜਾਬ ਦੇ ਹੋਰਨਾਂ ਹਲਕਿਆਂ ਵਿੱਚ ਰੈਲੀਆ ਦੌਰਾਨ ਹੋਏ ਇਕੱਠ ਹਨ। ਇਸ ਮੌਕੇ ਉਹਨਾਂ ਨਾਲ ਜੀਤਾ ਮੋਗਾ, ਕੇਵਲ ਸਿੰਘ ਸਰਪੰਚ ਲੋਹਾਰਾ,ਗੁਰਜੀਤ ਸਿੰਘ, ਹਰਮੀਤ ਸੰਧੂ ਕਪੂਰੇ,ਵੀ ਹਾਜਿ਼ਰ ਸਨ 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”


 •  

   

   

  ਸੁਰਜੀਤ ਜੱਸਲ( ਫ਼ਿਲਮ ਜਰਨਲਿਸਟ)

  ਪੰਜਾਬੀ ਸਾਹਿਤ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਇੰਗਲੈਂਡ ਵਾਸੀ ਬਲਰਾਜ ਸਿੰਘ ਸਿੱਧੂ ਇੱਕ ਜਾਣਿਆ-ਪਛਾਣਿਆ ਨਾਂ ਹੈ।ਆਪਣੀਆਂ ਰਚਨਾਵਾਂ ਨਾਲ ਹਮੇਸ਼ਾ ਚਰਚਾ ਵਿਚ ਰਹਿਣ ਵਾਲਾ ਇਹ ਨੌਜਵਾਨ ਲੇਖਕ ਜਿੱਥੇ ਇੰਨ੍ਹੀ ਦਿਨੀਂ ਗਾਇਕ ਅਮਰ ਸਿੰਘ ਚਮਕੀਲਾ ਦੀ ਜਿੰਦਗੀ ਬਾਰੇ ਇੱਕ ਨਾਵਲ ‘ਸ਼ਹੀਦ’ ਲਿਖ ਰਿਹਾ ਹੈ, ਉਥੇ ਸਮਾਜ ਵਿਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਅਤੇ ਔਰਤ ਦੀ ਵੇਦਨਾ ‘ਤੇ ਅਧਾਰਿਤ ਇੱਕ ਲਘੂ ਫ਼ਿਲਮ ‘ਜਿੰਦਰਾ’ਵੀ ਬਣਾ ਰਿਹਾ ਹੈ।ਜਿਸ ਦੀ ਸੂਟਿੰਗ ਬੀਤੇ ਦਿਨੀਂ ਅਮਲੋਹ ਅਤੇ ਇਸ ਦੇ ਆਸ ਪਾਸ ਕੀਤੀ ਗਈ।ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦ  ਲਿਖਣ ਦੇ ਨਾਲ ਨਾਲ ਬਲਰਾਜ ਨੇ ਇਸ  ਅਦਾਕਾਰੀ ਵੀ ਕੀਤੀ ਹੈ।ਬਤੌਰ  ਨਾਇਕਾ ਰਾਜ ਧਾਲੀਵਾਲ ਨੇ ਇਸ ਫ਼ਿਲਮ ‘ਜਿੰਦਰਾ’ ਵਿਚ ਬਲਰਾਜ ਸਿੱਧੂ ਨਾਲ ਕੰਮ ਕੀਤਾ ਹੈ।ਇਸ ਫ਼ਿਲਮ ਤੋਂ ਪਹਿਲਾਂ ਰਾਜ ਨੇ ‘ਕੌਮ ਦੇ ਹੀਰੇ,ਬਾਗੀ,ਬਰਫ਼,47 ਟੂ 84,ਨਾਬਰ,ਅਤੇ ਮੂੰਡਿਆਂ ਤੋਂ ਬਚ ਕੇ ਰਹੀ’ ਫ਼ਿਲਮਾਂ ਅਤੇ ਅਨੇਕਾਂ ਲੜੀਵਾਰਾਂ ਵਿਚ ਅਦਾਕਾਰੀ ਕਰ ਚੁੱਕੀ ਹੈ। 

  ਬਲਰਾਜ ਸਿੱਧੂ ਨੇ ਜਾਣਕਾਰੀ ਦਿੰਦੇ ਕਿਹਾ ਕਿ ਆਮ ਤੌਰ ‘ਤੇ ਸਾਡੀਆਂ ਫ਼ਿਲਮਾਂ ਵਿਚ ਵਿਖਾਇਆ ਜਾਂਦਾ ਰਿਹਾ ਹੈ ਕਿ ਬਲਾਤਕਾਰ ਦੀ ਸ਼ਿਕਾਰ ਅਬਲਾ  ਸਮਾਜ ਵਿਚ ਨਮੋਸ਼ੀ ਭਰੀ ਜਿੰਦਗੀ ਜਿਉਣ ਨਾਲੋਂ ਆਤਮ ਹੱਤਿਆ ਕਰਨ ਨੂੰ ਤਰਜ਼ੀਹ ਦਿੰਦੀ ਹੈ।ਜੇ ਨਹੀਂ ਕਰਦੀ ਤਾਂ ਉਸਦੀ ਜਿੰਦਗੀ ਨਰਕ ਬਣ ਜਾਂਦੀ ਹੈ।ਇਸ ਫ਼ਿਲਮ ਰਾਹੀਂ ਇਹ ਵਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਮਾਜ ਵਿਚ ਸਨਮਾਨ ਨਾਲ ਜਿਉਂਣ ਦਾ ਹੱਕ ਕਿਉਂ ਨਹੀਂ ਮਿਲਦਾ।ਸਾਡੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹੱਟ ਕੇ,ਸਮਾਜ ਦੇ ਇੱਕ ਗੰਭੀਰ ਵਿਸ਼ੇ ਦੇ ਹੱਲ ਦੀ ਪੇਸ਼ਕਾਰੀ ਕਰਦੀ ਹੈ।ਇਸ ਨੂੰ ਬਣਾਉਣ ਦਾ ਮਕਸਦ ਦਿਨੋਂ ਦਿਨ ਵਧ ਰਹੀਆਂ ਇੰਨ੍ਹਾਂ ਘਟਨਾਵਾਂ ਨੂੰ ਰੋਕਣ ਅਤੇ ਪੀੜਤਾਂ ਨੂੰ ਸਮਾਜ ਵਿਚ ਉਨ੍ਹਾਂ ਦਾ ਹੱਕ ਦਿਵਾਉਣ ਦਾ ਯਤਨ ਹੈ”।

  ਜਿਕਰਯੋਗ ਹੈ ਕਿ ਬਲਰਾਜ ਸਿੰਘ ਸਿੱਧੂ ਮੂਲ ਰੁੂਪ ‘ਚ ਜਗਰਾਵਾਂ ਸ਼ਹਿਰ ਤੋਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਹੈ।ਲੇਖਣੀ ਵਿਚ ਉਸਦੀ ਕਲਮ ਨਿੱਡਰਤਾ ਤੇ ਬੇਬਾਕ ਹੋ ਕੇ ਲਿਖਦੀ ਹੈ।ਦੇਸ਼-ਵਿਦੇਸ਼ਾਂ ਵਿਚ ਬਲਰਾਜ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਣ ਵਾਲਾ ਲੇਖਕ ਹੈ।ਸ਼ਹਿਜਾਦੀ ਡਾਇਨਾ ਦੀ ਜਿੰਦਗੀ ‘ਤੇ ਅਧਾਰਤ ਨਾਵਲ ‘ਅੱਗ ਦੀ ਲਾਟ’,ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਨਾਲ ਸਬੰਧਤ ਕਹਾਣੀ ਸੰਗ੍ਰੀਹ ‘ਮੋਰਾਂ ਦਾ ਮਹਾਰਾਜਾ’, 1730 ਤੋਂ 1740  ਦੇ ਸਮੇਂ ਦੀ ਇੱਕ ਸੱਚੀ  ਇਸ਼ਕ ਕਹਾਣੀ ‘ਤੇ ਅਧਾਰਤ ਨਾਵਲ ‘ਮਸਤਾਨੀ’ ,ਔਰਤ ਮਰਦ ਸਬੰਧਾਂ ਦੀ ਬਾਤ ਪਾਉਂਦਾ ਕਹਾਣੀ ਸੰਗ੍ਰਹਿ ‘ਨੰਗੀਆਂ ਅੱਖੀਆਂ’ਅਤੇ ਹੋਰ ਅਨੇਕਾਂ ਲਿਖਤਾਂ  ‘ਤਪ’, ਵਸਤਰ, ਜੁਗਨੀ,ਆਦਿ ਲਿਖ ਚੁੱਕਿਆ ਬਲਰਾਜ ਇੱਕ ਵਧੀਆਂ ਗੀਤਕਾਰ ਵੀ ਹੈ।ਵੱਖ ਵੱਖ ਨਾਮੀ ਗਾਇਕਾਂ ਦੀ ਆਵਾਜ਼ਾਂ ਵਿਚ ਉਸਦੇ ਲਿਖੇ ਕੋਈ 50 ਤੋਂ ਵੱਧ ਗੀਤ ਰਿਕਾਰਡ ਹੋਏ ਹਨ।

  ਰਾਜ ਫ਼ਿਲਮਜ਼ ਦੇ ਬੈਨਰ ਹੈਠ ਬਣਨ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਨਿਰਭੈ ਧਾਲੀਵਾਲ ਤੇ ਪੁਨੀਤ ਧਾਲੀਵਾਲ ਨੇ ਸਾਂਝੇ ਤੌਰ ‘ਤੇ ਕੀਤਾ ਹੈ।ਬਲਰਾਜ ਸਿੱਧੂ,ਰਾਜ ਧਾਲੀਵਾਲ,ਕਿਰਨਪ੍ਰੀਤ ਕੌਰ,ਜੋਬਨ ਧਾਲੀਵਾਲ,ਰਛਪਾਲ ਸਿੰਘ,ਬਲਜੀਤ ਕੌਰ,ਹਰਗੁਣ ਈਮਾਨ ਸੋਮਲ, ਤੀਰਥ ਸਿੰਘ,ਜਗਦੀਪ ਸਿੰਘ ਅਤੇ ਨਾਜ਼ਰ ਸਿੰਘ ਇਸ ਫ਼ਿਲਮ ‘ਚ ਕੰਮ ਕਰਨ ਵਾਲੇ ਅਹਿਮ  ਕਲਾਕਾਰ ਹਨ।ਫ਼ਿਲਮ ਦਾ ਸੰਗੀਤ ਹਰਪ੍ਰੀਤ ਅਨਾੜੀ ਨੇ ਤਿਆਰ ਕੀਤਾ ਹੈ।ਇਸ ਫ਼ਿਲਮ ਬਾਰੇ ਇੱਕ ਹੋਰ ਸੱਚਾਈ ਇਹ ਵੀ ਹੈ ਕਿ ਇਸ ਫ਼ਿਲਮ ਰਾਹੀਂ ਬਲਰਾਜ ਸਿੱਧੂ ਨੇ ਕਲਾ ਦਾ ਸ਼ੌਕ ਰੱਖਣ ਵਾਲੇ ਨਵੇ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੈ।ਫ਼ਿਲਮ ਦੀ ਸਾਰੀ ਤਕਨੀਕੀ ਟੀਮ ਪਟਿਆਲਾ ਯੂਨੀਵਰਸਿਟੀ ਨਾਲ ਜੁੜੇ ਨੌਜਵਾਨਾਂ ਦੀ ਹੈ ਜੋ ਥੀਏਟਰ ਅਤੇ  ਟੈਲੀਵਿਜ਼ਨ ਵਿਭਾਗ ਨਾਲ ਜੁੜੇ ਹੋਏ ਹਨ।ਇਸ ਬਾਰੇ ਬਲਰਾਜ ਸਿੱਧੂ ਦਾ ਕਹਿਣਾ ਹੈ ਕਿ ਨਵੇਂ ਯੁਵਕਾਂ ਨੂੰ ਆਪਣੀ ਕਲਾ ਮੌਕਾ ਮਹੁੱਈਆਂ ਕਰਵਾਉਣ ਦੇ ਮਕਸਦ ਨਾਲ ਉਨ੍ਹਾਂ ਨੇ ਇਹ ਰਿਸਕ ਹੱਸ ਕੇ ਲਿਆ ਹੈ।ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਇੰਗਲੈਂਡ ਵਿਚ ਹਾਲੀਵੁੱਡ ਫ਼ਿਲਮ ‘ਬਲੈਕ ਪ੍ਰਿੰਸ਼’ ਕਰ ਚੁੱਕੇ ਮਨੋਜ ਰਿੱਕੀ ਵਲੋਂ ਕੀਤੀ ਜਾ ਰਹੀ ਹੈ।ਸਿਨਮੈਟੋਗ੍ਰਾਫੀ ਹਰਪ੍ਰੀਤ ਸਿੰਘ ਦੀ ਹੈ।ਗੋਪੀ ਆਲਮਪੁਰੀਆ ਇਸਦੇ ਡੀ ਓ ਪੀ ਹਨ। 

  -0-         

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤੀਆਂ ਦੇ ਮੇਲੇ ਤੇ ਬੀਬੀਆਂ ਨੇ ਬਹਿਜਾ ਬਹਿਜਾ ਕਰਵਾਈ


 •     

  ਰਾਜਦੀਪ ਮੁੰਡੀ ਤੇ ਜਗਦੀਸ ਬੋਪਾਰਾਏ ਦੀ ਕੋਰਿਉਗ੍ਰਾਫੀ ਪ੍ਰੋਗਰਾਮ ਦਾ ਸਿਖਰ ਸੀ
  ਐਡਮਿੰਟਨ ( ਹਰਬੰਸ ਬੁੱਟਰ )
  ਐਡਮਿੰਟਨ ਦੀ ਮਸਹੂਰ ਸੰਸਥਾ ਲੋਕ ਵਿਰਸਾ ਕਲੱਬ ਤੇ ਮਨੋਰੰਜਨ ਕਲੱਬ ਵੱਲੋ ਬੀਬੀਆਂ ਦੇ ਲਈ 21ਵੇਂ ਤੀਆਂ ਦੇ ਮੇਲੇ ਦਾ ਆਯੋਜਿਨ ਜੈਕਸਨ ਹਾਈਟ 4304-41 ਐਵਨਿਉ ਬਰਨਵੁਡ ਲੀਗ ਕਨਿਸਕੀ ਗਾਰਡਨ ਵਿਚ ਸਰਦਿੰਰ ਔਜਲਾ,ਸੁਖਪਾਲ ਗਰੇਵਾਲ,ਹਰਪ੍ਰੀਤ ਗਿੱਲ,ਵਰਦਿੰਰ ਨਿੱਝਰ ਵੱਲੋ ਕੀਤਾ ਗਿਆ, ਜਿਸ ਵਿਚ ਐਡਮਿੰਟਨ ਅਤੇ ਆਸਪਾਸ ਦੀਆਂ ਮੁਟਿਆਰਾਂ,ਬੀਬੀਆਂ ਤੇ ਬੱਚੀਆਂ ਵੱਲੋ ਗਿੱਧੇ ਭੰਗੜੇ ਦੀਆਂ ਆਈਟਮਾਂ ਪੇਸ ਕੀਤੀਆਂ ਗਈਆਂ । ਮਿਸ ਪੰਜਾਬਣ ਦੀ ਚੋਣ ਲਈ ਬਖਸ ਸੰਘਾ,ਅੰਮ੍ਰਿਤਪਾਲ ਸੇਖੋ,ਜਗਦੀਸ ਬੋਪਾਰਾਏ ਨੇ ਵਧੀਆ ਜੱਜਾਂ ਦਾ ਰੋਲ ਨਿਭਾਉਂਦੇ ਹੋਏ 13-18 ਸਾਲ  ਦੀ ਉਮਰ ਦੇ ਗਰੁੱਪ ਵਿਚ ਮਹਿਤਾਬ ਔਲਖ ਨੂੰ ਮਿੱਸ ਪੰਜਾਬਣ ਦੇ ਲਈ  ਤੇ ਦੂਜੇ ਸਥਾਨ ਦੇ ਲਈ  ਦਿਲਦੀਪ ਪਾਬਲਾ ਤੀਜੇ ਸਥਾਨ ਤੇ ਹਰਰੂਪ  ਨੂੰ ਚੁਣਿਆ। 18 ਸਾਲ ਤੋ ਲੈ ਕੇ ਵੱਡੀ ਉਮਰ ਦੀਆਂ ਬੀਬੀਆਂ ਦੇ ਲਈ ਵਧੀਆ ਸੁੱਘੜ  ਸੁਆਣੀ ਦਾ ਰੁਤਬਾ ਦੇਣ ਦੇ ਲਈ ਪਹਿਲਾ ਇਨਾਮ ਪਵਨ ਕੌਰ ਗਿੱਲ ਨੂੰ ਤੇ ਦੂਜੇ ਸਥਾਨ ਦਾ ਸਾਂਝਾ ਇਨਾਮ ਸੁਖਬੀਰ ਬਾਜਵਾ,ਹਰਲੀਨ ਕੌਰ ਤੇ ਤੀਜੇ ਸਥਾਨ ਲਈ ਸੋਨੀ ਬਰਾੜ ਦੇ ਹਿੱਸੇ ਆਇਆ। ਪ੍ਰੋਗਰਾਮ ਦ ਿਇੱਕ ਸਿਫਤ ਇਹ ਵੀ  ਸੀ ਕਿ ਕੁਲਦੀਪ ਕੌਰ ਸਰਾਭਾ ਤੇ ਜਗਜੀਤ ਕੌਰ ਦਿਉਲ ਨੇ ਆਪਣੀਆਂ ਵਧੀਆ ਕਾਵਿ ਟੁਕੜੀਆਂ ਜੋ ਕਿ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸੀ ਪੇਸ਼ਕਾਰੀਆਂ ਤੋ ਪਹਿਲਾ  ਪੇਸ਼ ਕਰਕੇ ਵਾਹ ਵਾਹ ਖੱਟੀ। ਜਸਦੀਸ ਕੌਰ ਬੋਪਾਰਾਏ ਤੇ ਰਾਜਦੀਪ ਕੌਰ ਮੁੰਡੀ ਵੱਲੋ ਰਾਏ ਜੁਝਾਰ ਦੇ ਗੀਤ “ਹਾਏ ਕੈਨੇਡਾ” ਦੀ ਪੇਸਕਾਰੀ ਪ੍ਰੋਗਰਾਮ ਦਾ ਸਿਖਰ ਹੋ ਨਿਬੜੀ। ਇੰਦਰਜੀਤ ਕੌਰ ਗਿੱਲ ਦੇ ਸਹਿਯੋਗ ਨਾਲ ਪੇਸ ਕੀਤੀ ਗਈ ਗੇਜੇ ਵਾਲੀ ਆਈਟਮ “ਮੇਲਾ” ਵੀ ਸਲਾਹਣਯੋਗ ਸੀ।ਮਨਜੀਤ ਸਿੰਘ ਵੱਲੋ ਜਿੱਥੇ ਸਟੇਜ ਤੇ ਬੋਲੀਆਂ ਪਾਈਆਂ ਗਈਆ ਸਨ ਉਥੇ ਇੰਡੀਆ ਤੋ ਆਏ ਢੋਲੀ ਬਿੱਟੂ ਢੋਲੀ ਨੇ ਢੋਲ ਵਜਾ ਕੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ।ਇਸ ਤੀਆ ਦੇ ਮੇਲੇ ਵਿਚ ਸੈਕੜੇ ਡੋਰ ਪ੍ਰਾਈਜ ਵੀ ਕੱਢੇ ਗਏ ਜਿਸ ਵਿਚ ਟੀ.ਵੀ. ਸੈਟ ਤੋ ਇਲਾਵਾ ਗੁਰਦਾਸ ਮਾਨ ਦੇ ਸੋਅ ਦੀਆਂ ਟਿਕਟਾਂ,ਰਸੋਈ ਵਿਚ ਕੰਮ ਆਉਣ ਵਾਲਾ ਸਾਜੋ ਸਮਾਨ,ਮੰਜੇ ਅਤੇ ਸੋਨੇ ਦੀਆਂ ਵਾਲੀਆਂ ਵੀ ਕੱਢੀਆ ਗਈਆ ਸਨ। ਮੇਲੇ ਵਿਚ ਮਹਿੰਦੀ ਲਾਉਣ ਦੇ ਸਟਾਲ,ਦਿਲੇ-ਪੰਜਾਬ ਰੈਸਟੋਰੈਟ ਵਾਲੇ ਅਰਮਾਨ ਸਾਹਿਬ ਵੱਲੋ ਖਾਣ ਪੀਣ ਦੇ ਲਈ ਵੀ ਪ੍ਰਬੰਧ ਕੀਤਾ ਗਿਆ ਸੀ।ਡਾ. ਤਾਨੀਆ ਥਾਪਰ ਇਸ ਮੇਲੇ ਵਿਚ ਵਿਸੇਸ ਤੌਰ ਤੇ ਪਹੁੰਚੇ ਹੋਏ ਸਨ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦਸਮੇਸ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਦੀ ਚੋਣ ਹੋਈ

 • ਕੈਲਗਰੀ ( ਹਰਬੰਸ ਬੁੱਟਰ ) ਕਨੇਡਾ ਵਿੱਚ ਪਰਵਾਸ ਕਰ ਆਏ ਬਜ਼ਰਗਾਂ ਨੇ ਆਪਣੀ ਜਿੰਦਗੀ ਦੇ ਆਖਰੀ ਹਿੱਸੇ ਨੂੰ ਰੌਚਿਕ ਬਣਾਉਣ ਦੇ ਲਈ ਦਸਮੇਸ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਦਾ ਘਠਨ ਕੀਤਾ ਹੋਇਆ ਹੈ । ਕੈਲਗਰੀ ਦੀ ਸਭ ਤੋਂ ਵੱਡੀ ਇਸ ਸੰਸਥਾ ਦੇ 310 ਮੈਂਬਰਾਂ ਨੇ ਹਰ ਸਾਲ ਆਪਣਾ ਕੰਮ ਕਾਜ਼ ਚਲਾਉਣ ਲਈ ਐਗਜੈਕਟਿਵ ਕਮੇਟੀ ਹਰ ਸਾਲ ਚੁਣਨੀ ਹੁੰਦੀ ਹੈ। ਇਸ ਵਾਰ ਵੀ ਪਿਛਲੇ ਸਾਲ ਤੋਂ ਹੀ ਕੰਮ ਕਰਦੀ ਆ ਰਹੀ ਕਮੇਟੀ ਨੂੰ ਹੀ ਚੁਣ ਲਿਆ ਗਿਆ ਹੈ। ਸ: ਸੁਖਦੇਵ ਸਿੰਘ ਖੈਰਾ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ ਉਂਝ ਵੈਸੇ ਉਹ ਛੇਵੀਂ ਵਾਰ ਪ੍ਰਧਾਨ ਚੁਣੇ ਗਏ ਹਨ।ਵਾਈਸ ਪ੍ਰਧਾਨ ਵਰਿੰਦਰਜੀਤ ਸਿੰਘ ਭੱਟੀ,ਸੈਕਟਰੀ ਮਹਿੰਦਰ ਸਿੰਘ ਢਿੱਲੋਂ,ਖਜਾਨਚੀ ਜਗਮੇਲ ਸਿੰਘ ਮੱਲੀ, ਜਦੋਂ ਕਿ ਡਾਇਰੈਕਟਰ ਪ੍ਰੀਤਮ ਸਿੰਘ ਕਾਹਲੋਂ,ਬਲਵੰਤ ਸਿੰਘ ਗਿੱਲ, ਹਰਬੰਸ ਸਿੰਘ ਸਿੱਧੂ,ਮਾ: ਸੁਖਦੇਵ ਸਿੰਘ ਧਾਲੀਵਾਲ,ਜਸਵੰਤ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਧਾਲੀਵਾਲ ਚੁਣੇ ਗਏ ਹਨ। ਮੈਂਬਰਾਂ ਵਿੱਚੋਂ ਹੀ ਚੁਣੇ ਗਏ ਚੋਣ ਅਫਸਰ ਦਰਸਨ ਸਿੰਘ ਧਾਲੀਵਾਲ ਨੇ ਉਸ ਕੋਲ ਪੁੱਜੀ ਇੱਕੋ ਇੱਕ ਸਲੇਟ ਪੇਸ਼ ਕੀਤੀ ਤਾਂ ਤਾਂ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਈ। ਇਸ ਸੋਸਾਇਟੀ ਦਾ ਮੁੱਖ ਉਦੇਸ ਪਰਵਾਸ ਕਰਕੇ ਆਏ ਲੋਕਾਂ ਖਾਸ ਕਰ ਬਜ਼ੁਰਗਾਂ ਲਈ ਸੁੱਖ ਸਹੂਲਤਾਂ ਮੁਹੱਈਆਂ ਕਰਵਾਉਣਾਂ ਹੈ, ਜਿਹਨਾਂ ਵਿੱਚ ਮੁੱਖ ਤੌਰ ‘ਤੇ ਓਲਡ ਏਜ਼ ਸਕਿਓਰਿਟੀ, ਕਨੇਡੀਅਨ ਪੈਨਸ਼ਨ,ਅਲਬਰਟਾ ਸੀਨੀਅਰਜ਼ ਲਈ ਸਹੂਲਤਾਂ,ਬੇਰੁਜ਼ਗਾਰੀ ਭੱਤੇ,ਸਿਟੀਜਸਿੱਪ ਲਈ ਅਰਜੀਆਂ, ਇੰਡੀਆਂ ਦੇ ਵੀਜ਼ੇ ਲਈ ਅਰਜ਼ੀਆਂ,ਕਾਗਜ਼ ਪੱਤਰਾਂ ਦੀ ਟਰਾਂਸਲੇਸ਼ਨ,ਅਤੇ ਹੋਰ ਬਹੁਤ ਸਾਰੀਆਂ ਜਿੰ਼ਦਗੀ ਦੀਅਂ ਲੋੜਾਂ ਦੀ ਪੂਰਤੀ ਲਈ ਉਪਰਾਲੇ ਕੀਤੇ ਜਾਂਦੇ ਹਨ। ਬੁਢਾਪੇ ਵੇਲੇ ਇਕੱਲਤਾ ਦੀ ਵਜਾਹ ਕਾਰਨ  ਉਦਾਸੀ ਦੂਰ ਕਰਨ ਲਈ ਸੈਰ ਸਪਾਟੇ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਸੰਸਥਾ ਦੀ  ਬਿਲਡਿੰਗ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਬਿਲਕੁੱਲ ਨਾਲ ਲੱਗਵੀਂ ਹੈ, ਜਿੱਥੇ ਦਿਨ ਵੇਲੇ ਤਾਂਸ ਦੀ ਬਾਜ਼ੀ ਲੱਗਦੀ ਦੇਖ ਪੰਜਾਬ ਦੀਆਂ ਸੱਥਾਂ ਵਿੱਚੋਂ ਗੁੰਮ ਚੁੱਕੀ ਰੌਣਕ ਦੀ ਝਲਕ ਪੈਂਦੀ ਹੈ। 


  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦਾ ਯੂ ਕੇ ਵਿਚ ਸਵਾਗਤ


 • ਐਤਵਾਰ 19 ਜੁਲਾਈ ਨੂੰ ਗੁਰੂ ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਵਿਖੇ ਸ: ਅਜਮੇਰ ਸਿੰਘ ਦੀ ਨਵੀਂ ਕਿਤਾਬ ਤੀਸਰੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦਾ ਯੂ ਕੇ ਦੇ ਲੇਖਕਾਂ, ਬੁੱਧੀਜੀਵੀਆਂ ਅਤੇ ਪ੍ਰਮੁਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਪੁਰਜੋ਼ਰ ਸਵਾਗਤ ਕਰਦਿਆਂ ਇਹ ਕਿਤਾਬ ਜੈਕਾਰਿਆਂ ਦੀ ਗੂੰਜ ਵਿਚ ਯੂ ਕੇ ਵਿਚ ਰਲੀਜ਼ ਕੀਤੀ ਗਈ। ਇਸ ਮੌਕੇ ਤੇ ਸ: ਅਮਰਜੀਤ ਸਿੰਘ ਖਾਲੜਾ, ਜਥੇਦਾਰ ਮਹਿੰਦਰ ਸਿੰਘ ਖੈਰਾ, ਡਾ: ਸਰੂਪ ਸਿੰਘ ਅਲੱਗ, ਸ: ਚਰਨਜੀਤ ਸਿੰਘ ਸੁੱਜੋਂ, ਸ: ਗੁਰਚਰਨ ਸਿੰਘ ਗੁਰਾਇਆ (ਜਰਮਨੀ), ਸ: ਅਵਤਾਰ ਸਿੰਘ ਵਾਲਸਾਲ, ਸ: ਮਹਿੰਦਰ ਸਿੰਘ ਜਵੰਦਾ WSO ਕਨੇਡਾ, ਸ: ਲਵਛਿੰਦਰ ਸਿੰਘ ਡੱਲੇਵਾਲ, ਸ: ਅਮਰੀਕ ਸਿੰਘ ਧੌਲ ਅਤੇ ਬੀਬੀ ਰੁਪਿੰਦਰਜੀਤ ਕੌਰ (ਮੁਖੀ ਮਾਤਾ ਭਾਗ ਕੌਰ ਸੁਸਾਇਟੀ) ਨੇ ਸਟੇਜ ਤੋਂ ਸੰਗਤਾਂ ਨੂੰ ਮੁਖਾਤਬ ਕੀਤਾ ਅਤੇ ਇਸ ਕਿਤਾਬ ਦਾ ਜ਼ਿਕਰ ਕਰਦਿਆਂ ਸ: ਅਜਮੇਰ ਸਿੰਘ ਦੀ ਇਤਹਾਸਕ ਸਾਹਿਤਕ ਦੇਣ ਦਾ ਪੁਰਜ਼ੋਰ ਸ਼ਬਦਾਂ ਵਿਚ ਸਵਾਗਤ ਕੀਤਾ। ਕੇਵਲ ਦੋ ਘੰਟੇ ਦੇ ਸੀਮਤ ਸਮੇਂ ਵਿਚ ਸਟੇਜ ਸਕੱਤਰ ਸ: ਕੁਲਵੰਤ ਸਿੰਘ ਢੇਸੀ ਨੇ ਜਥੇਬੰਦੀਆਂ ਦੇ ਉਹਨਾਂ ਸਮੂਹ ਆਗੂਆਂ ਤੋਂ ਖਿਮਾ ਮੰਗੀ ਜਿਹਨਾਂ ਵਿਚ ਅੰਮ੍ਰਿਤਸਰ ਅਕਾਲੀ ਦਲ ਦੇ ਸ: ਜਸਪਾਲ ਸਿੰਘ ਬੈਂਸ, ਸ: ਅਵਤਾਰ ਸਿੰਘ ਖੰਡਾ, ਕੇਸਰੀ ਲਹਿਰ ਦੇ ਸ: ਜਰਨੈਲ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਸਾਥੀ, ਪਾਕਿਸਤਾਨ ਗੁਰਧਾਮ ਕਾਰ ਸੇਵਾ ਦੇ ਸ: ਅਵਤਾਰ ਸਿੰਘ ਸੰਘੇੜਾ, ਪੰਜਾਬੀ ਸੱਥ ਦੇ ਸ: ਮੋਤਾ ਸਿੰਘ ਸਰਾਏ ਤੇ ਉਹਨਾ ਦੇ ਸਾਥੀ, ਦਲ ਖਾਲਸਾ ਦੇ ਸ:ਗੁਰਚਰਨ ਸਿੰਘ ਤੇ ਉਹਨਾਂ ਦੇ ਸਾਥੀ ਅਤੇ ਅਨੇਕਾਂ ਹੋਰ ਸ਼ਖਸੀਅਤਾਂ ਹਾਜਰ ਸਨ ਜਿਹਨਾਂ ਨੂੰ ਕਿ ਸਮੇਂ ਦੀ ਮਜ਼ਬੂਰੀ ਕਾਰਨ ਸਟੇਜ ਤੋਂ ਸਮਾਂ ਨਾ ਦੇ ਹੋਇਆ।

   

  ਚੇਤੇ ਰਹੇ ਕਿ ਇਸ ਪੁਸਤਕ ਵਿਚ ਸ: ਅਜਮੇਰ ਸਿੰਘ ਨੇ ਚੁਰਾਸੀ ਦੇ ਦੌਰ ਵਿਚ ਜਿਥੇ ਭਾਰਤ ਦੇ ਖਬੇ ਪੱਖੀਆਂ ਵਲੋਂ ਸਰਕਾਰੀ ਸੱਜਾ ਹੱਥ ਬਣ ਕੇ ਸਿੱਖ ਵਿਦਰੋਹੀਆਂ ਖਿਲਾਫ ਭੁਗਤਣ ਨੂੰ ਆਢੇ ਹੱਥੀਂ ਲਿਆ ਹੈ ਉਥੇ ਉਸ ਨੇ ਪੰਜਾਬੀ ਸਾਹਿਤ ਦੇ ਉਹਨਾਂ ਵੱਡੇ ਵੱਡੇ ਨਾਵਾਂ ਦੀ ਉਲਾਰ, ਤਲਚੱਟ ਅਤੇ ਸਰਕਾਰੀ ਮਾਨਸਿਕਤਾ ਦਾ ਜ਼ਿਕਰ ਵੀ ਕੀਤਾ ਹੈ ਜਿਹਨਾਂ ਦੇ ਨਾਮ ਪੰਜਾਬੀ ਸਾਹਿਤ ਦੇ ਧੁਨੰਤਰ ਹੋਣ ਦਾ ਭੁਲੇਖਾ ਪਾਉਂਦੇ ਹਨ। ਸ: ਅਜਮੇਰ ਸਿੰਘ ਨੇ ਇਸ ਗੱਲ ਤੇ ਬੇਹੱਦ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੱਛਮੀ ਸਭਿਆਚਾਰਕ ਸਮਾਜਾਂ (Civic Societies) ਦਾ ਲੋਕ ਰਾਜ ਦਾ ਵਿਕਸਤ ਸੰਕਲਪ ਜਦੋਂ ਵਰਣ ਵੰਡ ਤੇ ਅਧਾਰਤ ਭਾਰਤੀ ਬਹੁਗਿਣਤੀ ਤੇ ਲਾਗੂ ਕੀਤਾ ਜਾਂਦਾ ਹੈ ਤਾਂ ਉਹ ਉਸ ਬਹੁਗਿਣਤੀ ਨੂੰ ਰਾਜ ਭਾਗ ਸੌਂਪਦਾ ਹੈ ਜੋ ਕਿ ਘੱਟ ਗਿਣਤੀਆਂ ਦੇ ਸਰਬਨਾਸ਼ (genocide) ਵਿਚ ਹੀ ਆਪਣਾ ਬੋਲ ਬਾਲਾ ਸਮਝਦਾ ਹੈ ਪਰ ਇਸ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿੱਖ ਮਰਜੀਵੜਿਆਂ ਵਲੋਂ ਲੜੇ ਜਾ ਰਹੇ ਅਜ਼ਾਦੀ ਦੇ ਅੰਦੋਲਨ ਨੂੰ ਅਖੌਤੀ ਅਗਾਂਹ ਵਧੂ ਲੇਖਕ ਅਤੇ ਖੱਬੇ ਪੱਖੀ ਲੋਕ ਅੰਧਾਧੁੰਦ ਫਿਰਕੂ, ਰਾਖਸ਼ੀ, ਦੇਸ਼ ਧ੍ਰੋਹੀ, ਵੱਖਵਾਦੀ ਅਤੇ ਅਤੰਕਵਾਦੀ ਦੇ ਫਤਵੇ ਜਾਰੀ ਕਰਦੇ ਹੋਏ ਜ਼ਾਲਮ ਹਾਕਮ ਜਮਾਤ ਦੇ ਹੱਕ ਵਿਚ ਜਾ ਖੜ੍ਹਦੇ ਹਨ ਜਿਸ ਨੇ ਕਿ ਬਖਸ਼ਣਾਂ ਕਿਸੇ ਨੂੰ ਵੀ ਨਹੀਂ ਅਤੇ ਅਖੀਰ ਤੇ ਜਿਸ ਨੇ ਭਾਰਤ ਦੇ ਟੋਟੇ ਟੋਟੇ ਕਰਨ ਵਿਚ ਪ੍ਰਮੁਖ ਭੂਮਿਕਾ ਅਦਾ ਕਰਨੀ ਹੈ।

   

   

  ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਟਰੱਸਟੀ ਅਤੇ ਪੰਥਕ ਆਗੂ ਸ: ਜੋਗਾ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਕਿ ਯੂ ਕੇ ਦੇ ਲੇਖਕਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ: ਅਜਮੇਰ ਸਿੰਘ ਦੀ ਕਿਤਾਬ ਤੇ ਅਧਾਰਤ ਸਿੱਖ ਕੇਸ ਦੇ ਬਣ ਰਹੇ ਉਸ ਅਧਾਰ ਨੂੰ ਪਛਾਣਿਆਂ ਹੈ ਜਿਸ ਤੋਂ ਕਿ ਦੁਨੀਆਂ ਦਾ ਕੋਈ ਵੀ ਇਨਸਾਫ ਪਸੰਦ ਵਿਅਕਤੀ ਅਤੇ ਮਨੁੱਖੀ ਹੱਕਾਂ ਨੂੰ ਪਰਨਾਇਆ ਵਿਅਕਤੀ ਇਨਕਾਰ ਨਹੀਂ ਕਰ ਸਕਦਾ। ਉਹਨਾਂ ਹੋਰ ਕਿਹਾ ਕਿ ਭਾਰਤ ਵਿਚ ਜਾਤ ਪਾਤ, ਕਾਣੀ ਵੰਡ, ਫਿਰਕੂ ਅਤੇ ਅਣਮਨੁੱਖੀ ਮੁੱਲਾਂ ਦੀ ਪਾਲਤੂ ਹਾਕਮ ਜਮਾਤ ਦੀ ਗੁਲਾਮੀ ਚੋਂ ਨਿਕਲਣਾਂ ਹਰ ਘੱਟ ਗਿਣਤੀ ਦਾ ਜਨਮ ਸਿੱਧ ਅਧਿਕਾਰ ਹੈ ਜਿਸ ਵਿਚ ਪਹਿਲ ਕਦਮੀ ਸਿੱਖਾਂ ਨੂੰ ਹੀ ਕਰਨੀ ਪੈਣੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  << First    << 1 2 [3] 4 5 6  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਦੂਲੋਂ ਅਨੁਸਾਰ ਕੈਪਟਨ ਸਰਕਾਰ ਦਲਿਤ ਵਿਰੋਧੀ
 • ਕੇਜਰੀਵਾਲ ਦੇ ਸਰਕਾਰੀ ਘਰ ਦੀ ਪੁਲਿਸ ਨੇ ਲਈ ਤਲਾਸ਼ੀ
 • ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਲੋੜੀਦਾ ਰੋਮੀ ਦੀ ਹਾਗਕਾਂਗ ‘ਚ ਗ੍ਰਿਫਤਾਰ
 • `ਬੜੇ ਬੇਆਬਰੂ ਹੋ ਕੇ ਆਪਣੇ ਕੂਚੇ ਸੇ ਨਿਕਲੇ ਹਮ`
 • ਜਗਮੀਤ ਸਿੰਘ ਦਾ ਹੋਇਆ ਵਿਆਹ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ


 • Facebook Activity

  Widgetize!