ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਰਗਰਮੀਆਂ

 • ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ `ਚੰਨ ਪ੍ਰਦੇਸੀ` ਦੀ 6ਵੀਂ ਵਰੇਗੰਢ `ਤੇ ਕਰਵਾਇਆ ਸੈਮੀਨਾਰ

 • ਰੇਡੀਓ ਚੰਨ ਪ੍ਰਦੇਸੀ ਦੀ 6ਵੀਂ ਵਰੇਗੰਢ ਮੌਕੇ ''ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅਜੋਕਾ ਮੀਡੀਆ'' ਵਿਸ਼ੇ 'ਤੇ ਕਰਵਾਇਆ ਗਿਆ ਸੈਮੀਨਾਰ ਦੇਸ਼ਾਂ, ਧਰਮਾਂ, ਜਾਤਾਂ, ਨਸਲਾਂ ਅਤੇ ਔਰਤਾਂ ਤੇ ਮਰਦਾਂ ਵਿੱਚੋਂ ਨਾਬਰਾਬਰੀ ਨੂੰ ਖਤਮ ਕਰਨ ਦਾ ਸੁਨੇਹਾ ਦਿੰਦਾ ਹੋਇਆ ਅਜੋਕੇ ਮੀਡੀਆ ਨੂੰ ਇਸ ਨਾਬਰਾਬਰੀ ਨੂੰ ਖਤਮ ਕਰਨ ਲਈ ਆਲਮੀ ਇਨਕਲਾਬ ਵਿੱਚ ਹਿੱਸਾ ਪਾਉਣ ਦਾ ਸੱਦਾ ਦੇ ਗਿਆ। ਸਥਾਨਿਕ ਥਾਪਰ ਆਡੀਟੋਰੀਅਮ ਵਿੱਚ 'ਰੇਡੀਓ ਚੰਨ ਪ੍ਰਦੇਸੀ' ਦੇ ਮੁੱਖ ਪ੍ਰਬੰਧਕ ਸਰਵਨ ਸਿੰਘ ਟਿਵਾਣਾ ਅਤੇ ਬਾਈ ਦਰਸ਼ਨ ਸਿੰਘ ਬਸਰਾਉਂ ਦੀ ਨਿਰਦੇਸਨਾਂ ਹੇਠ ਇੰਡੀਆ ਹੈਡ ਜੋਗਿੰਦਰ ਸਿੰਘ ਮਹਿਰਾ ਦੀ ਅਗਵਾਈ 'ਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਸਭ ਤੋਂ ਪਹਿਲਾਂ ਪ੍ਰਸਿੱਧ ਰੇਡੀਓ ਹੋਸਟ ਸੁਖਨੈਬ ਸਿੱਧੂ ਨੇ 'ਰੇਡੀਓ ਚੰਨ ਪ੍ਰਦੇਸੀ' ਦੇ ਹੁਣ ਤੱਕ ਦੇ ਸਫਰ ਬਾਰੇ ਸਰੋਤਿਆਂ ਨੂੰ ਦੱਸਿਆ। ਪ੍ਰੋਗਰਾਮ ਦੀ ਰਸਮੀ ਸੁਰੂਆਤ ਕਰਦਿਆਂ ਸ੍ਰੀ ਮੋਹਨ ਸ਼ਰਮਾ (ਕੋਆਰੀਨੇਟਰ, ਰੈਡ ਕਰਾਸ ਨਸ਼ਾ ਛਡਾਊ ਕੇਂਦਰ, ਸੰਗਰੂਰ )ਨੇ ਪੰਜਾਬ ਅੰਦਰ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ  ਬੋਲਦਿਆਂ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਧਾਰਧਾਰਾ ਨੂੰ ਅਪਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਆਪੋ ਆਪਣੇ ਘਰਾਂ ਵਿੱਚ ਔਰਤਾਂ ਨੂੰ ਬਰਾਬਰੀ ਦੇਣੀ ਪਵੇਗੀ ਅਤੇ ਫੇਰ ਹੀ ਅਸੀਂ ਸਮਾਜ ਵਿੱਚੋਂ ਨਾਬਰਾਬਰੀ ਦਾ ਖਾਤਮਾ ਕਰ ਸਕਾਂਗੇ। ਉਹਨਾਂ ਕਿਹਾ ਕਿ ਸਾਨੂੰ ਪੂਰੀ ਦੁਨੀਆਂ ਦੇ ਮੁਲਕਾਂ, ਧਰਮਾਂ, ਜਾਤਾਂ ਅਤੇ ਨਸਲਾਂ ਨੂੰ ਇੱਕੋ ਨਜ਼ਰੀਏ ਨਾ ਦੇਖਣਾ ਪਵੇਗਾ। ਇਸ ਮੌਕੇ ਮੁੱਖ ਬੁਲਾਰੇ ਪ੍ਰੋ: ਹਰਵਿੰਦਰ ਸਿੰਘ ਭੱਟੀ (ਡੀਨ ਪੰਜਾਬੀ ਯੂਨੀਵਰਸਟੀ) ਨੇ ਕਿਹਾ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਮੀਡੀਆ ਵੱਡਾ ਯੋਗਦਾਨ ਪਾ ਸਕਦਾ ਹੈ ਅਤੇ ਮਨੁੱਖ ਦੀ ਮਨੁੱਖ ਹੱਥੋਂ ਹੁੰਦੀ ਲੁੱਟ ਅਤੇ ਹੋ ਰਹੇ ਸ਼ੋਸ਼ਣ ਖਿਲਾਫ ਮੀਡੀਆ ਹੀ ਸਭ ਤੋਂ ਵੱਧ ਅਤੇ ਵੱਡੀ ਆਵਾਜ ਉਠਾ ਸਕਦਾ ਹੈ। ਪ੍ਰਸਿੱਧ ਪੱਤਰਕਾਰ ਬਲਤੇਜ ਪੰਨੂੰ, ਸਾਬਕਾ ਡੀ।ਪੀ।ਆਰ।ਓ ਉਜਾਗਰ ਸਿੰਘ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਰੱਖੇ। ਇਸ ਮੌਕੇ ਹੈਪੀ ਭਗਤਾ ਅਤੇ ਉਹਨਾਂ ਟੀਮ ਵੱਲੋਂ ਪੇਸ਼ ਕੀਤਾ ਕਾਵਿ ਨਾਟਕ 'ਬੁਝਾਰਤਾਂ' ਦਰਸ਼ਕ ਨੇ ਬਹੁਤ ਪਸੰਦ ਕੀਤਾ। ਰੇਡੀਓ ਦੇ ਸਾਰੇ ਹੋਸਟਾਂ ਸੁਖਨੈਬ ਸਿੱਧੂ ਵੱਲੋਂ 'ਸਿੱਧੂ ਲਾਇਵ' ਅਮਨਦੀਪ ਬੇਦੀ ਵੱਲੋਂ 'ਅਮਨ ਲਾਈਵ' ਗੁਰਪ੍ਰੀਤ ਚਹਿਲ-ਸੰਦੀਪ ਚਹਿਲ ਵੱਲੋਂ 'ਪੰਜਾਬ ਲਾਇਵ' ਅਮਨ ਬੇਦੀ ਵੱਲੋਂ 'ਜਜਬਾਤ ਦਿਲਾਂ ਦੇ' ਹੈਪੀ ਭਗਤ ਤੇ ਕਿਰਨ ਵੱਲੋਂ 'ਰਵਾਨਗੀ' ਕਿਰਨਜੀਤ ਰੋਮਾਣਾ ਤੇ ਸਰਵਨ ਟਿਵਾਣਾ ਦੇ 'ਪੰਜਾਬੀ ਸੱਥ' ਸੰਦੀਪ ਮਹਿਰਾ ਵੱਲੋਂ 'ਰੰਗਲੇ ਬੋਲ' , ਜੀਤ ਕੱਦੋ ਦੇ 'ਪੰਜਾਬੀ ਢੋਲ', ਗੁਰਬਚਨ ਮਾਨ ਵੱਲੋਂ 'ਸਾਡੇ ਮਸਲੇ ਸਾਡੀਆਂ ਸਾਂਝਾ' ਅਤੇ ਪਰਮਜੀਤ ਬਾਠ ਵੱਲੋਂ ਖਬਰਾਂ ਦੇ ਵਿਸਲੇਸ਼ਣ ਸਬੰਧੀ ਦਰਸਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ: ਹਰਕੀਰਤ ਸਿੰਘ ਸਿੱਧੂ ਯਾਦਗਾਰੀ ਪੁਰਸਕਾਰ ਅਤੇ ਕੁਝ ਨਕਦ ਰਾਸੀ ਐਸ।ਜੀ।ਬੀ  ਫਾਊਡੇਸ਼ਨ, ਧਾਮ ਤਲਵੰਡੀ ਖੁਰਦ ਨੂੰ ਦਿੱਤੀ ਗਈ। ਇਸ ਤਰਾਂ ਭਾਈ ਘਨੱਈਏ ਦੇ ਵਾਰਿਸ ਪੁਰਸਕਾਰ ਭਾਨ ਸਿੰਘ ਜੱਸੀ ਨੂੰ, ਵਿਰਸੇ ਦੀ ਵਾਰਿਸ ਪੁਰਸਕਾਰ ਵੀਰਪਾਲ ਕੌਰ ਤੇ ਪਵਨਦੀਪ ਕੌਰ ਨੂੰ, ਝੱਖੜ 'ਚ ਬਲਦਾ ਚਿਰਾਗ ਪੁਰਸਕਾਰ ਸ੍ਰੀ ਮਹੇਸ ਇੰਦਰ ਖੋਸਲਾ ਨੂੰ , ਚਿਰਾਗਾਂ ਦਾ ਰਾਖਾ ਪੁਰਸਕਾਰ ਸ੍ਰੀ ਮੋਹਨ ਸ਼ਰਮਾ ਤੇ ਡਾ: ਗੁਰਮੇਲ ਸਿੰਘ ਵਿਰਕ ਨੂੰ, ਧਰਤੀ ਦਾ ਪੁੱਤ ਪੁਰਸਕਾਰ ਕਮਲਜੀਤ ਸਿੰਘ ਹੇਅਰ ਨੂੰ ਸਭਿਆਚਾਰਕ ਦਾ ਰਾਖਾ ਪੁਰਸਕਾਰ ਬਲਵੀਰ ਚੋਟੀਆ ਨੂੰ ਅਤੇ ਹਿੰਮਤੀ ਧੀ ਪੁਰਸਕਾਰ ਨਾਲ ਕਾਰਤਿਕਤਾ ਨੂੰ ਨਿਵਾਜਿਆ ਗਿਆ। ਇਸ ਸੈਮੀਨਾਰ ਦੌਰਾਨ ਜੋਗਿੰਦਰ ਸਿੰਘ ਸਿਬੀਆ ਅਤੇ ਸੁਖਵੀਰ ਕੌਰ ਸਰਾਂ ਦੀਆਂ ਕਿਤਾਬਾਂ ਵੀ ਲੋਕ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਸੁਖਦੇਵ ਸਿੰਘ ਪਟਵਾਰੀ, ਦਵੀ ਸਿੱਧੂ, ਜਸਵਿੰਦਰ ਸਿੰਘ ਮਿਸੀਸਿੱਪੀ, ਜਰਨੈਲ ਘੁੰਮਾਣ, ਮਾਲਵਿੰਦਰ ਸਿੰਘ ਮਾਲੀ, ਬਲਵੀਰ ਜਲਾਲਾਬਾਦੀ, ਜਸਵੀਰ ਸਿੰਘ ਖੀਵਾ, ਘੁਣਤਰੀ ਜਗਸੀਰ ਸਿੰਘ ਸੰਧੂ, ਜੈਸਮੀਨ ਚੋਟੀਆਂ, ਗਾਇਕ ਤੇ ਗੀਤਕਾਰ ਫਤਿਹ ਸ਼ੇਰਗਿੱਲ, ਗੁਰਾਦਿੱਤਾ ਸੰਧੂ, ਹਰਬੰਸ ਸਿੰਘ ਬਠਿੰਡਾ, ਨਵਰੀਤ ਸਿਬੀਆ, ਫੋਟੋਗ੍ਰਾਫਰ ਸਚਵਿੰਦਰ, ਹਰਵਿੰਦਰਜੀਤ ਜੱਸੋਵਾਲ, ਨਾਮਦੇਵ ਸਿੱਧੂ, ਸੱਤਪਾਲ ਸਿਬੀਆ, ਆਦਿ ਸਖਸੀਅਤਾਂ ਨੇ ਵਿਸੇਸ ਤੌਰ 'ਤੇ ਹਾਜਰੀ ਲਵਾਈ ਅਤੇ ਕੋ-ਲਿੰਕਰ ਦਾ ਵਿਸੇਸ਼ ਸਹਿਯੋਗ ਰਿਹਾ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ

 • ਪਰਮਿੰਦਰ ਸਿੱਧੂ
  ਅਦਾਰਾ ਰੇਡੀਓ ਚੰਨ ਪ੍ਰਦੇਸੀ ਵੱਲੋਂ   ਆਪਣੀ 6ਵੀਂ ਵਰੇਗੰਢ ਮੌਕੇ ‘ਸ਼ਹੀਦ ਭਗਤ ਸਿੰਘ ਦੀ ਵਿਚਾਰਾਧਾਰਾ ਅਤੇ ਅਜੋਕਾ ਮੀਡੀਆ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ  ਦੋਆਬਾ ਕਾਲਜ  ਜਲੰਧਰ  ਦੇ  ਪੱਤਰਕਾਰਿਤਾ ਵਿਭਾਗ ਦੇ ਮੁਖੀ ਡਾ : ਸਿਮਰਨ  ਸਿੱਧੂ,   ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ  ਹਰਵਿੰਦਰ ਸਿੰਘ ਭੱਟੀ ਅਤੇ  ਮੈਂਬਰ ਪਾਰਲੀਮੈਂਟ  ਡਾ: ਧਰਮਵੀਰ ਗਾਂਧੀ  ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨਗੇ ।
  ਇਸ ਦੌਰਾਨ ਅਦਾਰਾ ਚੰਨ ਪ੍ਰਦੇਸੀ  ਦੇ ਸੰਸਥਾਪਕ ਸਰਵਨ ਸਿੰਘ ਟਿਵਾਣਾ ਅਤੇ ਦਰਸ਼ਨ ਬਸਰਾਓ ਨੇ ਲਿਖਤੀ ਪ੍ਰੈਸ ਨੋਟ ਰਾਂਹੀ ਦੱਸਿਆ ਕਿ  ਇਸ ਮੌਕੇ ਵੱਖ -ਵੱਖ  ਖੇਤਰਾਂ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।  ਇਸ ਮੌਕੇ  ਡਾ: ਹਰਕੀਰਤ ਸਿੰਘ ਸਿੱਧੂ ਯਾਦਗਾਰੀ ਪੁਰਸਕਾਰ – ਐਸਜੀਬੀ  ਫਾਊਡੇਸ਼ਨ  , ਧਾਮ ਤਲਵੰਡੀ  ਖੁਰਦ ਨੂੰ ਦਿੱਤਾ ਜਾਵੇਗਾ । ਭਾਈ ਘਨੱਈਏ ਦੇ ਵਾਰਿਸ - ਭਾਨ ਸਿੰਘ ਜੱਸੀ , ਵਿਰਸੇ ਦੀ ਵਾਰਿਸ - ਵੀਰਪਾਲ ਕੌਰ ,  ਪਵਨਦੀਪ  ਕੌਰ , ਝੱਖੜ 'ਚ ਬਲਦਾ ਚਿਰਾਗ-  ਸ੍ਰੀ ਮਹੇਸ ਇੰਦਰ ਖੋਸਲਾ , ਚਿਰਾਗਾਂ ਦਾ ਰਾਖਾ -  ਸ੍ਰੀ : ਮੋਹਨ ਸ਼ਰਮਾ ਅਤੇ ਡਾ: ਗੁਰਮੇਲ ਸਿੰਘ ਵਿਰਕ   ਧਰਤੀ ਦਾ ਪੁੱਤ  :   ਸ:  ਕਮਲਜੀਤ ਸਿੰਘ ਹੇਅਰ  , ਸਭਿਆਚਾਰਕ ਦਾ ਰਾਖਾ - ਬਲਵੀਰ ਚੋਟੀਆ ਅਤੇ  ਹਿੰਮਤੀ ਧੀ   ਪੁਰਸਕਾਰ ਨਾਲ  ਕਾਰਤਿਕਤਾ  ਨੂੰ  ਨਿਵਾਜਿਆ ਜਾਵੇਗਾ ।
  ਇਸ ਮੌਕੇ ਰੇਡੀਓ ਦੇ ਇੰਡੀਆ ਹੈੱਡ – ਜੋਗਿੰਦਰ ਸਿੰਘ ਮਹਿਰਾ ਨੇ  ਦੱਸਿਆ ਕਿ 24 ਮਾਰਚ ਨੂੰ ਪਟਿਆਲਾ ਦਾ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ‘ਚ ਹੋ ਰਹੇ ਇਸ ਪ੍ਰੋਗਰਾਮ ‘ਚ   ਜੋਗਿੰਦਰ ਸਿੰਘ ਸਿਬੀਆ ਅਤੇ ਸੁਖਪਾਲ ਕੌਰ ਸਰਾ ਦੀਆਂ ਕਿਤਾਬਾਂ ਵੀ ਲੋਕ ਅਰਪਿਤ ਕੀਤੀਆਂ ਜਾਣਗੀਆਂ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ

 • ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਪ੍ਰਿੰਸੀਪਲ ਡਾ ਜਰਨੈਲ ਸਿੰਘ
  ਆਨੰਦ ਨੂੰ ਪਿਛਲੇ ਦਿਨੀਂ ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਡਾਕਟਰ ਆਫ ਲੈਟਰਜ (ਡੀ.ਲਿਟ) ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ । ਡਾ ਆਨੰਦ ਨੂੰ ਇਹ ਸਨਮਾਨ ਉਹਨਾਂ ਦੀਆਂ ਸਾਹਿਤਿਕ ਖੋਜਾਂ,
  ਵਿੱਦਿਅਕ ਅਤੇ ਵਿਚਾਰਧਾਰਕ ਯੋਗਦਾਨ ਨੂੰ ਮੁੱਖ ਰੱਖਦਿਆਂ ਪ੍ਰਦਾਨ ਕੀਤਾ ਗਿਆ ਹੈ ।
  ਡਾ। ਆਨੰਦ ਨੇ 50 ਦੇ ਕਰੀਬ ਅੰਗਰੇਜੀ ਦੀਆਂ ਕਿਤਾਬਾਂ ਦੀ ਰਚਨਾ ਕੀਤੀ ਹੈ। ਇਸ ਤੋਂ ਇਲਾਵਾ ਖੋਜ ਦੇ ਖੇਤਰ ਵਿਚ ਵੀ
  ਉਨਾਂ ਨੇ ਬਾਇਓਟੈਕਸਟ ਦੀ ਨਵੀਂ ਥਿਉਰੀ ਨੂੰ ਜਨਮ ਦਿੱਤਾ ਹੈ। ਉਹਨਾਂ ਦੀਆਂ ਦੋ ਕਿਤਾਬਾਂ ਦਾ ਫਾਰਸੀਂ ਵਿਚ ਵੀ
  ਤਰਜਮਾਨ ਹੋ ਚੁੱਕਿਆ ਹੈ। ਜਿਕਰਯੋਗ ਹੈ ਕਿ ਡਾ। ਆਨੰਦ ਨੂੰ ਇਸ ਤੋਂ ਪਹਿਲਾਂ ਵੀ ਲਾਰਡ ਆਫ ਪੀਸ ਐਂਡ ਲਿਟਰੇਚਰ,
  ਵਰਲਡ ਆਈਕਨ ਆਫ ਪੀਸ (ਨਾਇਜੀਰੀਆ), ਕਰਾਸ ਆਫ ਲਿਟਰੇਚਰ ਅਤੇ ਕਰਾਸ ਆਫ ਪਾਸ ਆਦਿ ਐਵਾਰਡਾਂ
  ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ। ਆਨੰਦ ਦੀ ਸੰਸਾਰ ਪ੍ਰਸਿੱਧ ਪੁਸਤਕ ‘ਗੀਤ-ਦਾ ਸਾਂਗ ਇਟਰਨਲ‘ ਵੀ
  ਸਾਹਿਤਕ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਹ ਪੁਸਤਕ ਮਿਲਟਨ ਦੇ ਮਹਾਂਕਾਵਿ ‘ਪੈਰਾਡਈਜ
  ਲਾਸਟ‘ ਦਾ ਸੀਕਿਉਲ ਹੈ। 283 ਪੰਨਿਆਂ ਦੀ ਇਹ ਪੁਸਤਕ ਭਾਰਤੀ ਅਧਿਆਤਮਕ ਪਰੰਪਰਾ ਅਤੇ ਗੀਤਾ ਦੀ ਕਾਰਮਿਕ
  ਫਿਲਾਸਫੀ ਨੂੰ ਆਧਾਰ ਬਣਾ ਕੇ ਮਨੁੱਖ ਦੇ ਜਿੰਦਗੀ ਜੀਣ ਦੇ ਤਰੀਕਿਆਂ ਅਤੇ ਉਸਦੇ ਰੱਬੀ ਰਿਸ਼ਤਿਆਂ ਤੇ ਪ੍ਰਸ਼ਨ-ਚਿਨ
  ਲਗਾਉਂਦੀ ਹੈ। ਡਾ ਆਨੰਦ ਅਕਤੂਬਰ 2018 ਵਿਚ ਸਾਰਕ ਦੁਆਰਾ ਆਯੋਜਿਤ ਸਾਰਕ ਅੰਤਰਰਾਸ਼ਟਰੀ
  ਸਾਹਿਤਿਕ ਸੰਮੇਲਨ ਵਿਚ ਵੀ ਆਨਰਡ ਗੈਸਟ ਵਜੋਂ ਸ਼ਿਰਕਤ ਕਰ ਰਹੇ ਹਨ।
  ਇਸ ਮੌਕੇ ਕਾਲਜ ਦੀ ਮੈਨੇਜਮੈਂਟ ਦੇ ਚੈਅਰਮੈਨ ਸ। ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਸ। ਲਖਵਿੰਦਰ ਸਿੰਘ
  ਰੋਹੀਵਾਲਾ, ਸਕੱਤਰ ਸ  ਦਲਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਡਾ  ਆਨੰਦ ਸਾਹਿਤ ਅਤੇ ਖੋਜ ਖੇਤਰ ਵਿਚ ਇਕ
  ਅੰਤਰਰਾਸ਼ਟਰੀ ਸਖਸ਼ੀਅਤ ਹੈ ਜਿਸ ਦਾ ਸਾਡੇ ਇਲਾਕੇ ਅਤੇ ਸਾਡੇ ਕਾਲਜ ਵਿਚ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ।
  ਇਸ ਮੌਕੇ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਡਾ  ਆਨੰਦ ਨੂੰ ਇਸ ਉਪਲਬਧੀ ਲਈ ਮੁਬਾਰਕਬਾਦ
  ਦਿੱਤੀ ਗਈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ

 • ਗੁਰਨਾਮ ਸਿੰਘ ਅਕੀਦਾ
  ਪਟਿਆਲਾ, 22 ਫਰਵਰੀ

  ਇੱਥੇ ਪੰਜਾਬੀ ਯੂਨੀਵਰਸਿਟੀ ਵਿਚ ਪਰਵਾਸੀ ਪੰਜਾਬੀ ਪੱਤਰਕਾਰ ਸ਼ਮੀਲ ਦੀ ਸੰਪਾਦਿਤ ਅਤੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਦੀ ਲਿਖੀ ਕਿਤਾਬ 'ਪੰਜਾਬ ਦੇ ਪੰਛੀ' ਦਾ ਲੋਕ ਅਰਪਣ ਅਤੇ ਗੋਸ਼ਟੀ ਕੀਤੀ ਗਈ। ਇਸ ਕਿਤਾਬ ਬਾਰੇ ਹੈਰਾਨੀਜਨਕ ਜਾਣਕਾਰੀ ਇਹ ਹੈ ਕਿ ਇਸ ਕਿਤਾਬ ਦੇ ਮੂਲ ਲੇਖਕ ਰਾਜਪਾਲ ਸਿੰਘ ਸਿੱਧੂ ਦੇ 2015 ਵਿਚ ਅਕਾਲ ਚਲਾਣਾ ਕਰਨ ਤੋਂ ਬਾਅਦ ਇਹ ਕਿਤਾਬ ਹੁਣ ਪ੍ਰਕਾਸ਼ਿਤ ਹੋਈ ਹੈ, ਵਿਦਵਾਨਾਂ ਅਨੁਸਾਰ ਇਹ ਕਿਤਾਬ ਲੇਖਕ ਸਿੱਧੂ ਦੀ ਸਾਰੀ ਉਮਰ ਦੀ ਘਾਲਣਾ ਹੈ, ਜਿਨ੍ਹਾਂ ਨੇ ਪੰਛੀਆਂ ਦੇ ਮਗਰ ਮਗਰ ਫਿਰ ਕੇ ਪੰਛੀਆਂ ਬਾਰੇ ਸਾਨੂੰ ਅਹਿਮ ਜਾਣਕਾਰੀ ਪ੍ਰਦਾਨ ਕੀਤੀ  ਹੈ, ਪੰਜਾਬ ਦੇ ਪੰਛੀਆਂ ਬਾਬਤ ਅਜਿਹੀ ਪਹਿਲੀ ਕਿਤਾਬ ਹੈ, ਜੋ ਪੰਛੀਆਂ ਬਾਰੇ ਸਾਰੀ ਜਾਣਕਾਰੀ ਤੇ ਉਸ ਦੇ ਅਸਲ ਨਾਮ, ਸੁਭਾਅ ਤੇ ਰੰਗ ਰੂਪ ਵੀ ਬਿਆਨ ਕਰਦੀ ਹੈ ਤੇ ਲੇਖਕ ਨੇ ਪੰਛੀਆਂ ਦੇ ਚਿੱਤਰ ਵੀ ਬਣਾ ਕੇ ਦਿਖਾਇਆ ਹੈ ਕਿ ਕਿਹੜਾ ਪੰਛੀ ਕਿਹੋ ਜਿਹਾ ਲੱਗਦਾ ਹੈ।
      ਇਸ ਕਿਤਾਬ ਦੇ ਸੰਪਾਦਕ ਕੈਨੇਡਾ ਵਾਸੀ ਸ੍ਰੀ ਸ਼ਮੀਲ ਦਾ ਕਹਿਣਾ ਹੈ ਕਿ ਇਸ ਕਿਤਾਬ ਵਿਚ 'ਚਿੱਟਿਆਂ ਬਾਜਾਂ ਵਾਲੇ' ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਿੱਟੇ ਬਾਜ ਬਾਰੇ ਸਪਸ਼ਟ ਤੌਰ ਤੇ ਦਸਿਆ ਹੈ। ਲੇਖਕ ਨੇ ਚਿੱਟੇ ਬਾਜ ਬਾਰੇ ਅਧਿਐਨ ਕੀਤਾ ਤੇ ਉਸ ਕੋਲ ਪੰਜਾਬ ਭਾਰਤ ਵਿਚ ਕੋਈ ਚਿੱਟੇ ਬਾਜ ਦੀ ਹੋਂਦ ਦਾ ਪਤਾ ਨਹੀਂ ਲੱਗਾ, ਇਹ ਚਿੱਟਾ ਬਾਜ ਸੈਂਟਰਲ ਏਸ਼ੀਆ ਵਿਚ ਮਿਲਦਾ ਹੈ, ਜੋ ਗੁਰੂ ਸਾਹਿਬ ਨੂੰ ਕਿਸੇ ਸ਼ਰਧਾਲੂ ਨੇ ਤੋਹਫ਼ੇ ਵਜੋਂ ਦਿੱਤਾ ਸੀ। ਇਸ ਬਾਜ਼ ਦੀ ਇਸ ਕਿਤਾਬ ਵਿਚ ਫ਼ੋਟੋ ਵੀ ਲਗਾਈ ਹੈ, ਸੰਪਾਦਕ ਨੇ ਦਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਤਾਂ ਪਰਿਵਾਰ ਨਾਲ ਰਾਬਤਾ ਕਾਇਮ ਹੋਇਆ, ਲੇਖਕ ਦੇ ਪਰਿਵਾਰ ਵਿਚੋਂ ਅੱਜ ਕੱਲ੍ਹ ਉਨ੍ਹਾਂ ਦਾ ਬੇਟਾ ਰਾਜ ਕੰਵਲ ਸਿੰਘ ਸਿੱਧੂ, ਪਤਨੀ ਰਾਜਿੰਦਰਪਾਲ ਕੋਰ ਸਿੱਧੂ, ਪੋਤਰੇ ਹਰਸ਼ੇਰ ਤੇ ਦਿਲਸ਼ੇਰ ਹਨ, ਸ਼ਮੀਲ ਨੇ ਕਿਹਾ ਕਿ ਇਸ ਕਿਤਾਬ ਦਾ ਖਰੜਾ ਹਾਸਲ ਕਰਨ ਤੋਂ ਬਾਅਦ ਉਸ ਨੇ ਖ਼ੁਦ ਵੀ ਪੰਛੀਆਂ ਬਾਰੇ ਅਧਿਐਨ ਕੀਤਾ ਜਿਸ ਤੋਂ ਪਾਇਆ ਕਿ ਇਹ ਕਿਤਾਬ ਸੱਚੀਂ ਮੁੱਚੀਂ ਸਾਂਭਣ ਯੋਗ ਹੈ, ਜਿਸ ਦੇ ਛਪਣ ਨਾਲ ਪੰਛੀਆਂ ਬਾਰੇ ਹੋਰ ਕਈ ਰਸਤੇ ਖੁੱਲ੍ਹਣਗੇ ਜੋ ਪੰਛੀਆਂ ਬਾਰੇ ਗਲਤ ਰਾਵਾਂ ਪ੍ਰਚਲਿਤ ਹਨ ਉਹ ਵੀ ਦੂਰ ਹੋਣਗੀਆਂ, ਇਸ ਕਿਤਾਬ ਵਿਚ 275 ਪੰਛੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਬੋਲਦਿਆਂ ਲੁਧਿਆਣਾ ਸਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੰਛੀਆਂ ਬਾਰੇ ਇਸ ਵਿੱਚ ਜੋ ਜਾਣਕਾਰੀ ਹੈ ਉਹ ਆਹਲਾ ਦਰਜੇ ਦੀ ਹੈ, ਜਿਸ ਦਾ ਹੋਣਾ ਪੰਜਾਬ ਲਈ ਲਾਜ਼ਮੀ ਸੀ। ਇਸ ਸਬੰਧੀ ਬੋਲਦਿਆਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਕਈ ਲੋਕ ਕਹਿੰਦੇ ਹਨ ਕਿ ਪੰਜਾਬੀ ਪੰਛੀਆਂ ਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ, ਇਕ ਪਾਸੇ ਜਾਣਕਾਰਾਂ ਦਾ ਸ਼ਿਕਾਰ ਕਰਨਾ ਤੇ ਦੂਜੇ ਪਾਸੇ ਉਨ੍ਹਾਂ ਨੂੰ ਪਿਆਰ ਕਰਨਾ ਇਸ ਕਿਤਾਬ ਵਿਚੋਂ ਸਪਸ਼ਟ ਝਲਕਦਾ ਹੈ, ਬੇਸ਼ੱਕ ਰਾਜਪਾਲ ਦੇ ਮਾਪੇ ਸ਼ਿਕਾਰੀ ਸਨ ਪਰ ਉਸ ਵਿਚ ਆਈ ਸੰਵੇਦਨਸ਼ੀਲਤਾ ਨੇ ਪੰਛੀਆਂ ਦਾ ਹਰ ਰੰਗ ਸਾਡੇ ਸਨਮੁੱਖ ਪੇਸ਼ ਕਰਕੇ ਪੰਜਾਬੀਆਂ ਨੂੰ ਕੋਮਲ ਬੁੱਧੀ ਦੇ ਮਾਲਕ ਹੋਣ ਦਾ ਮਾਣ ਵੀ ਦਿੱਤਾ ਹੈ। ਇਸ ਵੇਲੇ ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸਤੀਸ਼ ਵਰਮਾ, ਨਾਵਲਕਾਰ ਜਸਬੀਰ ਮੰਡ, ਚਰਨ ਗਿੱਲ, ਡਾ. ਸਰਬਜਿੰਦਰ ਸਿੰਘ ਤੇ ਹੋਰ ਕਈ ਵਿਦਵਾਨ ਵੀ ਮੌਜੂਦ ਸਨ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ

 • ਫਰੀਦਕੋਟ 6 ਨਵੰਬਰ (ਗੁਰਭੇਜ ਸਿੰਘ ਚੌਹਾਨ ) ਬਾਬਾ ਫਰੀਦ ਅਤੇ ਹੋਰ ਮਹਾਂਪੁਰਸ਼ਾਂ ਦੀ ਵਰੋਸਾਈ ਫ਼ਰੀਦਕੋਟ ਦੀ ਇਸ ਇਤਿਹਾਸਕ ਧਰਤੀ ’ਤੇ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਮੁਲਾਜ਼ਮਾਂ, ਅਧਿਆਪਕਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਸਾਹਿਤਕਾਰਾਂ ਅਤੇ ਹੋਰ ਪੰਜਾਬ ਹਿਤਾਇਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ 5 ਨਵੰਬਰ, 2017 ਨੂੰ ਕਰਵਾਇਆ ਗਿਆ ਇਹ ‘ਮਾਂ-ਬੋਲੀ ਸਤਿਕਾਰ ਸਮਾਗਮ’ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਰਾਜ ਵਿਚ ਸਿੱਖਿਆ ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿਚ ਰਾਜ ਦੇ ਲੋਕਾਂ ਦੀ ਭਾਸ਼ਾ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਹੇਠ ਲਿਖੀਆਂ ਮੰਗਾਂ ਪੇਸ਼ ਕਰਦਾ ਹੈ :
  1.    ਪੰਜਾਬ ਸਰਕਾਰ ਵਿਧਾਨ ਸਭਾ ਤੋਂ ਇਕ ਕਾਨੂੰਨ ਪਾਸ ਕਰਵਾਏ ਜਿਸ ਦੇ ਰਾਹੀਂ ਰਾਜ ਵਿਚ ਲੱਗਣ ਵਾਲੇ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਬੋਰਡਾਂ ’ਤੇ ਸਭ ਤੋਂ ਉ¤ਪਰ ਪੰਜਾਬੀ ਵਿਚ ਜਾਣਕਾਰੀ ਲਿਖਣ ਨੂੰ ਯਕੀਨੀ ਬਣਾਇਆ ਜਾਵੇ।
  2.    ਰਾਜ ਸਰਕਾਰ 2008 ਦੇ ਰਾਜ ਭਾਸ਼ਾ ਐਕਟ ਅਤੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ•ਾਈ ਸਬੰਧੀ ਕਾਨੂੰਨ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਕਰਵਾਏ ਅਤੇ ਇਨ•ਾਂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਇਸ ਕਾਨੂੰਨ ਵਿਚ ਲੋੜੀਂਦੀ ਸੋਧ ਕੀਤੀ ਜਾਵੇ। ਇਸ ਕਾਨੂੰਨ ਦੇ ਮੁਤਾਬਿਕ ਪ੍ਰਸ਼ਾਸਨ ਦਾ ਸਾਰਾ ਕੰਮ-ਕਾਜ ਅਤੇ ਜ਼ਿਲ•ਾ ਪੱਧਰ ਦੀਆਂ ਅਦਾਲਤਾਂ ਦਾ ਸਾਰਾ ਕੰਮ-ਕਾਜ ਪੰਜਾਬੀ ਵਿਚ ਯਕੀਨੀ ਬਣਾਇਆ ਜਾਵੇ ਅਤੇ ਰਾਜ ਦੇ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਨੂੰ ਇਕ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ•ਾਇਆ ਜਾਵੇ।
  3.    ਰਾਜ ਸਰਕਾਰ 2008 ਦੇ ਭਾਸ਼ਾ ਕਾਨੂੰਨ ਨੂੰ ਅਮਲ ਵਿਚ ਲਿਆਉਣ ਅਤੇ ਰਾਜ ਦੇ ਹੋਰ ਭਾਸ਼ਾਈ ਅਤੇ ਸੱਭਿਆਚਾਰਕ ਸਰੋਕਾਰਾਂ ਦੀ ਪੂਰਤੀ ਲਈ ਰਾਜ ਭਾਸ਼ਾ ਕਮਿਸ਼ਨ ਦਾ ਗਠਨ ਕਰੇ ਅਤੇ ਉਸ ਨੂੰ ਲੋੜੀਂਦੇ ਨਿਆਂਇਕ ਅਧਿਕਾਰ ਦਿੱਤੇ ਜਾਣ ਅਤੇ ਉਸ ਦੇ ਫ਼ੈਸਲਿਆਂ ’ਤੇ ਅਪੀਲ ਸਿਰਫ਼ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿਚ ਹੀ ਹੋਵੇ।
  4.    ਚੰਡੀਗੜ• ਪੰਜਾਬੀ ਬੋਲਦੇ 28 ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਵਜੋਂ ਵਸਾਇਆ ਗਿਆ ਸੀ ਅਤੇ ਪੰਜਾਬੀ ਬੋਲਦੇ 24 ਪਿੰਡ ਅਜੇ ਵੀ ਚੰਡੀਗੜ• ਕੇਂਦਰੀ ਪ੍ਰਸ਼ਾਸਤ ਖੇਤਰ ਦਾ ਹਿੱਸਾ ਹਨ। ਦੇਸ਼ ਦੇ ਹੋਰ ਛੇ ਕੇਂਦਰ ਪ੍ਰਸ਼ਾਸਤ ਖੇਤਰਾਂ ਵਿਚ ਸਿੱਖਿਆ ਅਤੇ ਪ੍ਰਸ਼ਾਸਨ ਦਾ ਸਾਰਾ ਕੰਮ-ਕਾਜ ਉਥੋਂ ਦੀਆਂ ਖੇਤਰੀ ਜ਼ੁਬਾਨਾਂ ਵਿਚ ਹੁੰਦਾ ਹੈ ਪਰ ਕੇਂਦਰੀ ਸਰਕਾਰਾਂ ਨੇ ਪਿਛਲੇ 51 ਸਾਲਾਂ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਚੰਡੀਗੜ• ਕੇਂਦਰ ਪ੍ਰਸ਼ਾਸਤ ਖੇਤਰ ’ਤੇ ਅੰਗਰੇਜ਼ੀ ਠੋਸ ਰੱਖੀ ਹੈ। ਅਜਿਹਾ ਕਰਕੇ ਉਸ ਨੇ ਇਸ ਖਿਤੇ ਦੇ ਲੋਕਾਂ ਦੇ ਭਾਸ਼ਾਈ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ। ਇਸ ਜ਼ਿਆਦਤੀ ਨੂੰ ਜਲਦੀ ਤੋਂ ਜਲਦੀ ਖ਼ਤਮ ਕਰਦਿਆਂ ਚੰਡੀਗੜ• ਕੇਂਦਰ ਪ੍ਰਸ਼ਾਸਤ ਇਲਾਕੇ ਦੀ ਪਹਿਲੀ ਭਾਸ਼ਾ ਪੰਜਾਬੀ ਬਣਾਈ ਜਾਵੇ ਅਤੇ ਇਸ ਖੇਤਰ ਦੇ ਲੋਕਾਂ ਨੂੰ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਪੰਜਾਬੀ ਵਿਚ ਮੁਹੱਈਆ ਕੀਤਾ ਜਾਵੇ ਅਤੇ ਦੂਜੀਆਂ ਭਾਸ਼ਾਵਾਂ ਲੋਕਾਂ ਦੀਆਂ ਲੋੜਾਂ ਮੁਤਾਬਕ ਪੜ•ਾਈਆਂ ਜਾਣ।
  5.    ਰਾਜ ਦੇ ਸੱਭਿਆਚਾਰਕ ਅਤੇ ਸਥਾਨਕ ਸਰਕਾਰਾਂ ਸਬੰਧੀ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਸਮੇਂ ਵਿਚ ਰਾਜ ਦੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨਾਲ ਵਿਚਾਰ ਕਰਕੇ ਰਾਜ ਲਈ ਜੋ ਸੱਭਿਆਚਾਰਕ ਨੀਤੀ ਬਣਾਈ ਗਈ ਹੈ, ਪੰਜਾਬ ਮੰਤਰੀ ਮੰਡਲ ਉਸ ਨੂੰ ਪ੍ਰਵਾਨ ਕਰਕੇ ਕਾਨੂੰਨੀ ਦਸਤਾਵੇਜ਼ ਦਾ ਰੂਪ ਦੇਵੇ ਅਤੇ ਬਾਅਦ ਵਿਚ ਉਸ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਰਾਜ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨ ਪੀੜ•ੀ ਵਿਚ ਚੰਗੀਆਂ ਕਦਰਾਂ-ਕੀਮਤਾਂ ਪੈਦਾ ਕੀਤੀਆਂ ਜਾ ਸਕਣ ਅਤੇ ਲੱਚਰ ਸੱਭਿਆਚਾਰ ਦਾ ਪ੍ਰਭਾਵੀ ਢੰਗ ਨਾਲ ਵਿਰੋਧ ਕੀਤਾ ਜਾ ਸਕੇ।
  6.    ਰਾਜ ਵਿਚ ਵਿਧਾਨ ਸਭਾ ਤੋਂ ਇਕ ਕਾਨੂੰਨ ਪਾਸ ਕਰਵਾ ਕੇ ਜਲਦੀ ਤੋਂ ਜਲਦੀ ਲਾਇਬ੍ਰੇਰੀ ਐਕਟ ਬਣਾਇਆ ਜਾਵੇ ਤਾਂ ਜੋ ਰਾਜ ਵਿਚ ਲਾਇਬ੍ਰੇਰੀਆਂ ਦਾ ਜਾਲ ਵਿਛਾ ਕੇ ਨੌਜਵਾਨ ਪੀੜ•ੀ ਵਿਚ ਪੁਸਤਕ ਸੱਭਿਆਚਾਰ ਪੈਦਾ ਕੀਤਾ ਜਾ ਸਕੇ ਅਤੇ ਇਸ ਸਬੰਧ ਵਿਚ ਕੇਂਦਰ ਤੋਂ ਮਿਲਣ ਤੋਂ ਵਾਲੀ ਆਰਥਿਕ ਸਹਾਇਤਾ ਰਾਜ ਸਰਕਾਰ ਹਾਸਲ ਕਰਨ ਦੇ ਸਮਰਥ ਹੋ ਸਕੇ।
  7.    ਪਿਛਲੇ ਦਿਨੀਂ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹ ਰਾਹ ਨੰਬਰ 54 ’ਤੇ ਜੋ ਸਭ ਤੋਂ ਉ¤ਪਰ ਹਿੰਦੀ ਲਿਖ ਕੇ ਅਤੇ ਪੰਜਾਬੀ ਨੂੰ ਤੀਜਾ ਦਰਜਾ ਦੇ ਕੇ ਗ਼ਲਤ ਕਿਸਮ ਦੇ ਬੋਰਡ ਲਗਾਏ ਗਏ ਹਨ। ਨੈਸ਼ਨਲ ਹਾਈਵੇਜ਼ ਅਥਾਰਿਟੀ ਉਨ•ਾਂ ਨੂੰ ਜਲਦੀ ਤੋਂ ਜਲਦੀ ਠੀਕ ਕਰਵਾ ਕੇ ਸਭ ਤੋਂ ਉ¤ਪਰ ਪੰਜਾਬੀ ਵਿਚ ਜਾਣਕਾਰੀ ਲਿਖਣ ਦੀ ਵਿਵਸਥਾ ਕਰੇ ਅਤੇ ਇਸ ਸੰਦਰਭ ਵਿਚ ਰੋਸ ਪ੍ਰਗਟ ਕਰਦਿਆਂ ਕੁਝ ਥਾਵਾਂ ’ਤੇ ਨੌਜਵਾਨਾਂ ਵਲੋਂ ਬੋਰਡਾਂ ’ਤੇ ਜੋ ਸਿਆਹੀ ਪੋਚੀ ਗਈ ਸੀ ਅਤੇ ਇਸ ਦੋਸ਼ ਵਿਚ ਉਨ•ਾਂ ’ਤੇ ਜੋ ਮੁਕੱਦਮੇ ਦਰਜ ਕੀਤੇ ਗਏ ਹਨ ਉਹ ਵਾਪਸ ਲਏ ਜਾਣ ਤੇ ਇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਵੀ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
  ਆਖਰ ਵਿਚ ਇਹ ਸਮਾਗਮ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਸਿੱਖਿਆ, ਪ੍ਰਸ਼ਾਸਨ ਤੇ ਨਿਆਂ ਦੇ ਖੇਤਰ ਵਿਚ ਆਪਣੀ ਮਾਂ-ਬੋਲੀ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ ਅਤੇ ਆਪਣੇ ਭਾਸ਼ਾਈ ਅਧਿਕਾਰਾਂ ਦੀ ਰੱਖਿਆ ਲਈ ਜਾਗਰੂਕ  ਅਤੇ ਇਕਮੁੱਠ ਹੋ ਕੇ ਅੱਗੇ ਆਉਣ ਅਤੇ ਜਮਹੂਰੀ ਢੰਗ ਤਰੀਕਿਆਂ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਕਰਨ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ

 • ਪੱਤਰਕਾਰਾਂ ਦੇ ਆਰਥਿਕ ਸੋਮੇ ਵਧਾਉਣ ਲਈ ਬਣੇਗੀ ਵਿਸ਼ੇਸ਼ ਕਾਰਜ ਯੋਜਨਾ
  21 ਮੈਂਬਰੀ ਐਡਹਾਕ ਕਮੇਟੀ ਚਲਾਏਗੀ ਵਿਸ਼ੇਸ਼ ਮੁਹਿੰਮ

  ਲੁਧਿਆਣਾ: 10 ਅਗਸਤ 2017: "ਲੋਕ ਮੀਡੀਆ ਮੰਚ" ਵੱਲੋਂ "ਪੱਤਰਕਾਰਾਂ 'ਤੇ ਆਰਥਿਕ ਦਬਾਅ" ਬਾਰੇ ਕਰਾਏ ਗਏ ਸੈਮੀਨਾਰ ਵਿੱਚ ਇਸ ਦਬਾਅ ਦੇ ਕਈ ਪਹਿਲੂਆਂ ਬਾਰੇ ਸੰਖੇਪ ਵਿੱਚ ਚਰਚਾ ਹੋਈ। ਇਸ ਵਿਚਾਰ ਚਰਚਾ ਵਿੱਚ ਕਈ ਬੁਧੀਜੀਵੀਆਂ ਅਤੇ ਪੱਤਰਕਾਰਾਂ ਨੇ ਸਰਗਰਮ ਭਾਗ ਲਿਆ। ਸੈਮੀਨਾਰ ਵਿੱਚ ਪੱਤਰਕਾਰਿਤਾ ਨਾਲ ਸਬੰਧਿਤ ਇਸ ਆਰਥਿਕ ਸੰਕਟ ਦੇ ਅਤੀਤ ਅਤੇ ਮੌਜੂਦਾ ਸਮੇਂ ਦੇ ਰੂਪਾਂ ਦੀ ਚਰਚਾ ਵੀ ਕੀਤੀ ਗਈ। ਆਖਿਰ ਕਿਉਂ ਬਹੁਤ ਸਾਰੇ ਪੱਤਰਕਾਰ//ਕਲਮਕਾਰ ਆਰਥਿਕ ਹਾਲਤਾਂ ਕਰਕੇ ਖ਼ੁਦਕੁਸ਼ੀ ਕਰ ਗਏ? ਆਖਿਰ ਕਿਓਂ ਬਹੁਤ ਸਾਰੇ ਕਲਮਕਾਰਾਂ ਨੂੰ ਵੇਲੇ ਸਿਰ ਇਲਾਜ ਮੁਹਈਆ ਨਹੀਂ ਕਰਾਇਆ ਜਾ ਸਕਿਆ? ਆਖਿਰ ਕਿਓਂ ਸਾਰੇ ਪੱਤਰਕਾਰਾਂ ਦੀ ਆਰਥਿਕ ਹਾਲਤ ਵਿੱਚ ਮਿਸਾਲੀ ਸੁਧਾਰ ਨਹੀਂ ਆ ਸਕਿਆ? ਜਿਹਨਾਂ ਦੀ ਜ਼ਿੰਦਗੀ ਵਿੱਚ ਅਰਥੀ ਸੁਧਾਰ ਆਇਆ ਉਹਨਾਂ ਵੱਲ ਸ਼ੱਕ ਦੀ ਨਜ਼ਰ ਨਾਲ ਦੇਖਣਾ ਇੱਕ ਰਿਵਾਜ ਕਿਓਂ ਬਣ ਗਿਆ? ਜੰਗ ਦੇ ਮੈਦਾਨਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਦੀਆਂ ਕੁਰਬਾਨੀ ਕਿਓਂ ਨਹੀਂ ਲੋਕਾਂ ਸਾਹਮਣੇ ਆ ਸਕੀਆਂ? ਖਤਰਨਾਕ ਬਿਮਾਰੀਆਂ ਦੇ ਪ੍ਰਭਾਵਾਂ ਵਾਲੇ ਇਲਾਕਿਆਂ ਵਿੱਚ ਜਾ ਕੇ ਖੋਜ ਪੂਰਨ ਰਿਪੋਰਟਾਂ ਕੱਢ ਕੇ ਲਿਆਉਣ ਦਾ ਖਤਰਿਆਂ ਭਰਿਆ ਕੰਮ ਅਕਸਰ ਨਜ਼ਰ ਅੰਦਾਜ਼ ਕਿਓਂ ਹੁੰਦਾ ਰਿਹਾ? ਸਿਰਫ ਸੱਚ ਲਿਖਣ ਜਾਂ ਬੋਲਣ ਕਾਰਣ ਕਿਸੇ ਨ ਕਿਸੇ ਬਾਹੂਬਲੀ ਦੀ ਦੁਸ਼ਮਣੀ ਦਾ ਸ਼ਿਕਾਰ ਹੋਏ ਪੱਤਰਕਾਰਾਂ ਨੂੰ ਕਦੇ ਇਨਸਾਫ ਮਿਲ ਸਕਿਆ? ਖੁਦ ਨੂੰ ਨਿੱਤ ਕਿਸੇ ਖਤਰੇ ਵਿੱਚ ਪਾ ਕੇ ਸੱਚ ਲੱਭ ਕੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਲੱਗੀ ਆਰਥਿਕ ਸੰਕਟਾਂ ਦੇ ਘੁਣ ਨੇ ਸਮੇਂ ਤੋਂ ਪਹਿਲਾਂ ਹੀ ਸਾਡੇ ਕੋਲੋਂ ਖੋਹ ਲਿਆ। ਆਖਿਰ ਕਿ ਹੈ ਇਸ ਮਸਲੇ ਦਾ ਹੱਲ?
  ਮਹਿਸੂਸ ਕੀਤਾ ਗਿਆ ਕਿ ਜਦੋਂ ਮੀਡੀਆ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹਾਂ ਬਹੁਤ ਹੀ ਘੱਟ ਹੁੰਦੀਆਂ ਸਨ ਉਦੋਂ ਵੀ ਇਹ ਸੰਕਟ ਮੌਜੂਦ ਸੀ ਅਤੇ ਹੁਣ ਜਦੋਂ ਕਿ ਤਨਖਾਹਾਂ ਬਹੁਤ ਵੱਧ ਗਈਆਂ ਹਨ ਹੁਣ ਵੀ ਇਹ ਸੰਕਟ ਮੌਜੂਦ ਹੈ। ਪੱਤਰਕਾਰੀ ਦੇ ਮੌਜੂਦਾ ਦੌਰ ਵਿੱਚ ਜਿੱਥੇ ਤਕਨੀਕੀ ਵਿਕਾਸ ਨੇ ਇਸਦੀ ਤੇਜ਼ ਰਫ਼ਤਾਰੀ ਅਤੇ ਛਪਾਈ ਵਰਗੀਆਂ ਖੂਬੀਆਂ ਨੂੰ ਹੈਰਾਨੀਜਨਕ ਹੱਦ ਤੱਕ ਵਿਕਸਿਤ ਕੀਤਾ ਹੈ ਉੱਥੇ ਆਰਥਿਕ ਸੰਕਟ ਦੀਆਂ ਮੌਜੂਦਾ ਹਾਲਤਾਂ  ਨੇ ਕਲਮੀ ਆਜ਼ਾਦੀ, ਸੋਚ ਦੀ ਸੁਤੰਤਰਤਾ ਅਤੇ ਖਿਆਲਾਂ ਦੀ ਉਡਾਣ ਉੱਤੇ ਮਾੜਾ ਅਸਰ ਪਾਇਆ ਹੈ। ਬਹੁਤ ਹੀ ਚੰਗੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੇ ਗਏ ਬੀਟ ਸਿਸਟਮ ਦਾ ਇੱਕ ਇਫੈਕਟ ਇਹ ਵੀ ਹੋਇਆ ਕਿ ਸਿਆਸੀ ਪਾਰਟੀਆਂ ਨੇ ਆਪਣੀ ਆਪਣੀ ਬੀਟ ਵਾਲੇ ਪੱਤਰਕਾਰਾਂ ਨੂੰ "ਆਪਣਾ ਆਪਣਾ ਬੰਦਾ" ਸਮਝਣਾ ਸ਼ੁਰੂ ਕਰ ਦਿੱਤਾ। ਸਿਆਸੀ ਲੀਡਰਾਂ ਦੀ ਇਸ ਸਿਆਸੀ ਨਜ਼ਰ ਤੋਂ ਸਿਰਫ ਉਹੀ ਪੱਤਰਕਾਰ ਖੁਦ ਨੂੰ ਬਚਾ ਸਕੇ ਜਿਹਨਾਂ ਨੇ ਵਿਚਾਰਾਂ ਦੀ ਮਿਸ਼ਾਲ ਨੂੰ ਰੌਸ਼ਨ ਰੱਖਿਆ ਅਤੇ ਕਿਸੇ ਵੀ ਤਰ੍ਹਾਂ ਆਰਥਿਕ ਸੰਕਟ ਨੂੰ ਆਪਣੀ ਜ਼ਿੰਦਗੀ 'ਤੇ ਅਸਰ ਅੰਦਾਜ਼ ਨਹੀਂ ਹੋਣ ਦਿੱਤਾ।  ਲਾਲਚਾਂ ਅਤੇ ਗਰਜ਼ਾਂ ਤੋਂ ਮੁਕਤ ਰਹਿ ਕੇ ਸਿਰਫ ਵਿਚਾਰਾਂ ਦੇ ਪ੍ਰਗਟਾਵੇ ਨੂੰ ਸਮਰਪਿਤ ਰਹੇ ਕਲਮ ਦੇ ਇਹਨਾਂ ਸਿਪਾਹੀਆਂ ਨੇ ਹੀ ਹਵਾ ਦੇ ਉਲਟ ਤੁਰਨ ਦਾ ਖਤਰਾ ਉਠਾਇਆ ਅਤੇ ਖਬਰਾਂ ਦੇ ਮਾਮਲੇ ਵਿੱਚ ਨਵਾਂ ਇਤਿਹਾਸ ਸਿਰਜਿਆ।
  ਅੱਜ ਦੇ ਇਸ ਵਿਚਾਰ ਵਟਾਂਦਰੇ ਦੌਰਾਨ ਆਨਲਾਈਨ ਮੀਡੀਆ ਦੇ ਮਜ਼ਬੂਤ ਹੋਣ ਵਾਲੇ ਰੁਝਾਣ ਨੂੰ ਵੀ ਜੀਅ ਆਇਆਂ ਕਿਹਾ ਗਿਆ। ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਸਬੰਧੀ ਪੈਦਾ ਹੋ ਰਹੇ ਖਤਰਿਆਂ ਦੀ ਚਰਚਾ ਕਰਦਿਆਂ ਨਵੇਂ ਨਵੇਂ ਤਕਨੀਕੀ ਵਿਕਾਸ ਅਤੇ ਇਸਦੇ ਫਾਇਦਿਆਂ ਬਾਰੇ ਵੀ ਦੱਸਿਆ। ਦੀਪ ਜਗਦੀਪ ਸਿੰਘ ਨੇ ਆਰਥਿਕ ਦਬਾਅ ਦੇ ਮੌਜੂਦਾ ਦੌਰ ਵਾਲੇ ਰੂਪਾਂ ਦੀ ਵੀ ਚਰਚਾ ਕੀਤੀ।
  ਆਨਲਾਈਨ ਚੈਨਲ ਚਲਾ ਰਹੇ ਪ੍ਰਦੀਪ ਸਿੰਘ ਅਤੇ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੇ ਸੀਮਿਤ ਜਿਹੇ ਸਾਧਨਾਂ ਨਾਲ ਲੋਕਾਂ ਦਾ ਸੱਚ ਲੋਕਾਂ ਤੱਕ ਪਹੁੰਚਾਉਣ ਲਈ ਦਿਨ ਲੱਗੇ ਰਹਿੰਦੇ ਹਨ।
  ਇਸ ਸਮੱਸਿਆ ਵਰਗੇ ਕਈ ਮਸਲਿਆਂ ਦੇ ਕਿਸੇ ਸਥਾਈ ਹੱਲ ਲਈ ਇੱਕ ਵਿਸ਼ੇਸ਼ ਯੋਜਨਾ ਬਾਰੇ ਵੀ ਵਿਚਾਰ ਹੋਇਆ ਜਿਸ ਅਧੀਨ ਪੱਤਰਕਾਰਾਂ 'ਤੇ ਵੱਧ ਰਹੇ ਆਰਥਿਕ ਦਬਾਅ ਨੂੰ ਦੂਰ ਕਰਨ ਲਈ ਅਮਲੀ ਤੌਰ ਤੇ ਵੀ ਬਹੁਤ ਕੁਝ ਕੀਤਾ ਜਾਏਗਾ। ਮੀਡੀਆ ਦੇ ਬੇਹਤਰੀ ਅਤੇ ਖੁਸ਼ਹਾਲੀ ਲਈ "ਦ ਪੀਪਲਜ਼ ਮੀਡੀਆ ਲਿੰਕ" ਦੀ ਇੱਕੀ ਮੈਂਬਰੀ ਐਡਹਾਕ ਕਮੇਟੀ ਵੀ ਬਣਾਈ ਗਈ।  ਇਸ ਕਮੇਟੀ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਦੀਪ ਜਗਦੀਪ, ਯੂ ਕੇ ਸ਼ਾਰਦਾ, ਜਸਵੰਤ ਜੀਰਖ,  ਪ੍ਰਦੀਪ ਸ਼ਰਮਾ ਇਪਟਾ, ਐਮ ਐਸ ਭਾਟੀਆ, ਰਮੇਸ਼ ਰਤਨ,  ਅਨੀਤਾ ਸ਼ਰਮਾ, ਕਾਰਤਿਕਾ ਸਿੰਘ, ਸ਼ੀਬਾ ਸਿੰਘ,ਸਤੀਸ਼ ਸਚਦੇਵਾ, ਡਾਕਟਰ ਭਾਰਤ, ਅਰੁਣ ਕੌਸ਼ਲ, ਪ੍ਰਦੀਪ ਸਿੰਘ, ਵਾਹਿਗੁਰੂ ਪਾਲ ਸਿੰਘ ਅਤੇ ਰੈਕਟਰ ਕਥੂਰੀਆ ਦੇ ਨਾਮ ਵੀ ਸ਼ਾਮਿਲ ਹਨ। ਇਹ ਕਮੇਟੀ ਜਿੱਥੇ ਮੀਡੀਆ ਦੀ ਬੇਹਤਰੀ ਅਤੇ ਇੱਕਜੁੱਟਤਾ ਦਾ ਮਾਹੌਲ ਤਿਆਰ ਕਰੇਗੀ ਉੱਥੇ ਪੱਤਰਕਾਰਾਂ ਦੇ ਆਰਥਿਕ ਸੋਮਿਆਂ ਦੀ ਤਲਾਸ਼ ਅਤੇ ਪ੍ਰਬੰਧਾਂ ਵਾਲੇ ਪਾਸੇ ਵੀ ਸਰਗਰਮੀ ਨਾਲ ਕੰਮ ਕਰੇਗੀ ਤਾਂ ਕਿ ਲੋਕ ਪੱਖੀ ਮੀਡੀਆ ਨੂੰ ਲੋਕ ਪੱਖੀ ਸਾਧਨਾਂ ਨਾਲ ਹੀ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮਕਸਦ ਲਈ ਮੀਡੀਆ ਸੰਸਥਾਨਾਂ ਦੇ ਸੰਚਾਲਕਾਂ ਅਤੇ ਸਬੰਧਿਤ ਵਿਭਾਗਾਂ ਤੱਕ ਵੀ ਪਹੁੰਚ ਕੀਤੀ ਜਾਏਗੀ ਤਾਂਕਿ ਇਸ ਮਕਸਦ ਲਈ ਹੋਰ ਬੇਹਤਰ ਰਸਤੇ ਲੱਭੇ ਜਾ ਸਕਣ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’

 • ਰੇਡੀਓ 'ਚੰਨ ਪਰਦੇਸੀ' ਅਤੇ ਸੋਢੀ ਯੂ ਐਸ ਏ ਇੰਕ ਵਲੋਂ ਮਿਲ ਕੇ ਪਿਛਲੇ ਦਿਨੀਂ ਇਥੇ ਮੈਡਮ ਵਾਕਰ ਹਾਲ ਵਿਚ ਪ੍ਰੋਗਰਾਮ 'ਆਵਾਜ਼ਾਂ ਪੰਜਾਬ ਦੀਆਂ' ਕਰਵਾਇਆ ਗਿਆ । ਜਿਸ ਵਿੱਚ ਪੌਪ ਗਾਇਕਾ ਜੈਸਮੀਨ ਸੈਂਡਲਸ, ਰੁਪਿੰਦਰ ਹਾਂਡਾ, ਸ਼ੈਰੀ ਮਾਨ ਤੇ ਨਿੰਮਾ ਡੱਲੇਵਾਲੀਆ ਨੇ ਰੌਣਕਾਂ ਲਗਾਈਆਂ। ਜੈਸਮੀਨ ਸੈਂਡਲਸ, ਰੁਪਿੰਦਰ ਹਾਂਡਾ ਤੇ ਸ਼ੈਰੀ ਮਾਨ ਦਾ ਸਿ਼ਕਾਗੋ ਤੋਂ ਬਾਅਦ ਦੂਜਾ ਸ਼ੋਅ ਸੀ। ਜਿਥੇ ਸ਼ਿਕਾਗੋ ਦਾ ਸ਼ੋਅ ਇਕ ਖੁੱਲ੍ਹੇ ਅਖਾੜੇ ਦੇ ਰੂਪ ਵਿਚ ਹੋਇਆ, ਉਥੇ ਇਹ ਪ੍ਰੋਗਰਾਮ ਇਕ ਆਡੀਟੋਰੀਅਮ ਵਿਚ ਸੀ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ

 • ਜੈਤੋ,

  ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ ਦੇ ਕੌਮੀ ਸੇਵਾ ਯੋਜਨਾ ਦੇ ਦੋ ਯੂਨਿਟਾਂ ਵੱਲੋਂ ਸੱਤ ਰੋਜ਼ਾ ਕੈਂਪ, ਕਾਲਜ ਕੈਂਪਸ ਵਿਖੇ ਲਗਾਇਆ ਗਿਆ ਜਿਸ ਵਿਚ 51 ਲੜਕੀਆਂ ਅਤੇ 50 ਲੜਕਿਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਓਲ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਪ੍ਰੋਗਰਾਮ ਅਫ਼ਸਰ ਡਾ. ਪਰਮਿੰਦਰ ਸਿੰਘ ਤੱਗੜ ਅਤੇ ਡਾ. ਰੂਪਕਮਲ ਕੌਰ ਦੁਆਰਾ ‘ਸਵੱਛ ਕੈਂਪਸ’ ਥੀਮ ਤਹਿਤ ਮਿੱਥੇ ਪ੍ਰਾਜੈਕਟ ਸਫ਼ਲਤਾ ਸਹਿਤ ਮੁਕੰਮਲ ਕੀਤੇ ਗਏ। ਕੈਂਪ ਦੌਰਾਨ ਅਕਾਦਮਿਕ ਸੈਸ਼ਨਾਂ ਵਿਚ ਜਗਜੀਤ ਸਿੰਘ ਚਾਹਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰਿੰਸੀਪਲ ਹਰੀ ਸਿੰਘ ਮੋਹੀ, ਸਮਾਜ ਸੇਵੀ ਕੁਲਦੀਪ ਸਿੰਘ ਮਾਣੂੰਕੇ, ਡਾ. ਅਮਨਦੀਪ ਸਿੰਘ ਮੁਖੀ, ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਸ਼ਾਮਲ ਹੋਏ ਅਤੇ ਵੱਖ-ਵੱਖ ਵਿਸ਼ਿਆਂ ’ਤੇ ਵਲੰਟੀਅਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
  ਕੈਂਪ ਦੇ ਸਮਾਪਨ ਸਮਾਰੋਹ ਵਿਚ ਮੁੱਖ ਮਾਰਗ-ਦਰਸ਼ਕ ਵਜੋਂ ਪ੍ਰਿੰਸੀਪਲ ਮਿਹਰ ਸਿੰਘ ਸੰਧੂ ਸ਼ਾਮਲ ਹੋਏ। ਉਨ•ਾਂ ਨਾਲ ਜਾਣ-ਪਛਾਣ ਕਰਾਉਂਦਿਆਂ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਪਿੰ੍ਰ. ਸੰਧ ੂਨੇ ਆਪਣੇ ਅਧਿਆਪਨ ਅਤੇ ਸਿਖਿਆ-ਪ੍ਰਸ਼ਾਸਨ ਕਾਲ ਦੌਰਾਨ ਜੋ ਵਿਦਿਆਰਥੀ ਸਮਾਜ ਨੂੰ ਦਿੱਤੇ ਹਨ ਉਨ•ਾਂ ਦੀ ਸੋਚ ਸਮਾਜਕ ਸਰੋਕਾਰਾਂ ਨਾਲ ਜੁੜੀ ਹੋਈ ਹੈ। ਉਨ•ਾਂ ਇਸ ਕੈਂਪ ਦੀ ਪ੍ਰਵਾਨਗੀ ਲਈ ਡਾ. ਪਰਮਵੀਰ ਸਿੰਘ ਮੁਖੀ ਕੌਮੀ ਸੇਵਾ ਯੋਜਨਾ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਤੀ ਧੰਨਵਾਦ ਵਿਅਕਤ ਕੀਤਾ। ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆਂ ਪ੍ਰਿੰ. ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੇ ਜੀਵਨ ਤੋਂ ਪਰੇਰਨਾ ਲੈ ਕੇ ਸਮਾਜ ਅਤੇ ਦੇਸ਼ ਪ੍ਰਤੀ ਬਣਦੇ ਫ਼ਰਜ਼ ਅਦਾ ਕਰਨੇ ਚਾਹੀਦੇ ਹਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਕੱਤਰ ਮਿਸ ਜਸਲੀਨ ਕੌਰ ਸੰਧੂ ਦੇ ਸਤਿਕਾਰਤ ਪਿਤਾ ਹੋਣ ਦੇ ਨਾਤੇ ਵਲੰਟੀਅਰਾਂ ਵੱਲੋਂ ਪ੍ਰਿੰ. ਸੰਧੂ ਤੋਂ ਜਦ ਜਸਲੀਨ ਦੀ ਸਫ਼ਲਤਾ ਦੀ ਗਾਥਾ ਸੁਣਨ ਦੀ ਇੱਛਾ ਪ੍ਰਗਟਾਈ ਗਈ ਤਾਂ ਉਨ•ਾਂ ਵਲੰਟੀਅਰਾਂ ਨੂੰ ਸਿਵਲ ਸੇਵਾਵਾਂ ਵਿਚ ਜਾਣ ਲਈ ਕਾਮਯਾਬ ਹੋਣ ਦੇ ਗੁਰ ਦੱਸੇ ਅਤੇ ਸਫ਼ਲਤਾ ਪ੍ਰਾਪਤ ਹੋਣ ਉਪਰੰਤ ਇਮਾਨਦਾਰੀ ਨਾਲ ਆਪਣੇ ਅਹੁਦੇ ਰਾਹੀਂ ਸਮਾਜ ਦੀ ਸੇਵਾ ਕਰਨ ਦੀ ਤਾਕੀਦ ਕੀਤੀ। ਧੰਨਵਾਦੀ ਸ਼ਬਦ ਡਾ. ਰੂਪ ਕਮਲ ਕੌਰ ਨੇ ਸਾਂਝੇ ਕੀਤੇ।
  ਕੈਂਪ ਦੌਰਾਨ ਵੱਖ-ਵੱਖ ਗਰੁੱਪਾਂ ਦੀ ਬਿਹਤਰ ਕਾਰਗ਼ੁਜ਼ਾਰੀ ਦੇ ਆਧਾਰ ’ਤੇ ਉਨ•ਾਂ ਦਾ ਸਨਮਾਨ ਕੀਤਾ ਗਿਆ। ਸਰਵੋਤਮ ਗਰੁੱਪ ਲੀਡਰ ਦਾ ਖ਼ਿਤਾਬ ਧੀਰਜ ਕੁਮਾਰ ਅਤੇ ਸੁਮਨਪ੍ਰੀਤ ਕੌਰ ਨੂੰ ਮਿਲਿਆ। ਜਦਕਿ ਸਰਵੋਤਮ ਵਲੰਟੀਅਰ ਵਜੋਂ ਗੁਰਮੀਤ ਸਿੰਘ ਮੀਤ ਬੀ. ਏ. ਭਾਗ ਦੂਜਾ ਅਤੇ ਅਰਸ਼ਦੀਪ ਕੌਰ ਬੀ. ਕਾਮ. ਭਾਗ ਤੀਜਾ ਸਨਮਾਨੇ ਗਏ। ਕੈਂਪ ਦੇ ਪ੍ਰਬੰਧ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਵਲੰਟੀਅਰ ਅਰਸ਼ਦੀਪ ਸਿੰਘ ਅਤੇ ਗਗਨਦੀਪ ਸਿੰਘ ਨੂੰ ਵਿਸ਼ੇਸ਼ ਇਨਾਮ ਮਿਲੇ। ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਊਸ਼ਾ ਜੈਨ ਨੂੰ ਬੀਤੇ ਸਾਲ ਦੌਰਾਨ ਕੌਮੀ ਸੇਵਾ ਯੋਜਨਾ ਤਹਿਤ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਸੁਭਾਸ਼ ਚੰਦਰ ਅਰੋੜਾ, ਅਮਰਪ੍ਰੀਤ ਕੌਰ, ਰਾਜਵਿੰਦਰ ਸਿੰਘ ਸੰਧੂ, ਮੀਨਾਕਸ਼ੀ ਸ਼ਰਮਾ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ, ਕੈਲਾਸ਼ ਕੁਮਾਰ ਆਦਿ ਸ਼ਾਮਲ ਸਨ।
  ਤਸਵੀਰਾਂ :
  (1ਤੋਂ5) ਯੂਨੀਵਰਸਿਟੀ ਕਾਲਜ, ਜੈਤੋ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੀ ਸਮਾਪਤੀ ਮੌਕੇ ਬਿਹਤਰ ਕਾਰਗ਼ਜ਼ਾਰੀ ਵਾਲੇ ਗਰੁੱਪ ਨੂੰ ਇਨਾਮ ਦਿੰਦੇ ਹੋਏ ਪ੍ਰਿੰ. ਮਿਹਰ ਸਿੰਘ ਸੰਧੂ, ਡਾ. ਪਰਮਿੰਦਰ ਤੱਗੜ, ਡਾ. ਰੂਪ ਕਮਲ, ਡਾ. ਊਸ਼ਾ ਜੈਨ ਅਤੇ ਸਟਾਫ਼ ਮੈਂਬਰਾਨ।
  6. ਯੂਨੀਵਰਸਿਟੀ ਕਾਲਜ, ਜੈਤੋ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਿੰਸੀਪਲ ਮਿਹਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਡਾ. ਪਰਮਿੰਦਰ ਤੱਗੜ, ਡਾ. ਰੂਪ ਕਮਲ, ਡਾ. ਊਸ਼ਾ ਜੈਨ ਅਤੇ ਸਟਾਫ਼ ਮੈਂਬਰਾਨ।


  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ

 • ‘ਜੰਗਲੀ ਪਿਕਚਰਸ’ ਹੁਣ ਵੱਡੇ ਬਜਟ ਦੀਆਂ ਬਾਲੀਬੁੱਡ ਫਿਲਮਾਂ ਬਣਾਵੇਗੀ। ਇਸ ਵਿੱਚ ‘ਜੰਗਲੀ ਪਿਕਚਰਸ’ ਦਾ ਸਾਥ ਦੇਣਗੇ ਪੰਜਾਬੀ ਫਿਲਮਾਂ ਦਾ ਵੱਡਾ ਨਾਮ ਅਨੁਰਾਗ ਸਿੰਘ ਜੋ ਕਿ ਪੰਜਾਬ 1984,ਜੱਟ ਐਂਡ ਜੂਲੀਅਟ 1 ਤੇ 2 ਬਣਾ ਚੁੱਕੇ ਹਨ। ਅਨੁਰਾਗ ਸਿੰਘ ਕਾਫੀ ਸਮੇਂ ਤੋ ਹਿੰਦੀ ਫਿਲਮ ਬਣਾਉਣਾ ਚਾਹੁੰਦੇ ਸਨ। ਹੁਣ ‘ਜੰਗਲੀ ਪਿਕਚਰਸ’ ਨਾਲ ਮਿਲ ਕੇ ਅਨੁਰਾਗ ਆਪਣਾ ਸੁਪਨਾ ਪੂਰਾ ਕਰਣਗੇ। ਫਿਲਮ ਦਾ ਨਾਮ ਅਜੇ ‘ਹਨੂ ਮਾਨ’ ਰੱਖਿਆ ਗਿਆ ਹੈ ਜੋ ਪੱਕੇ ਤੌਰ ਤੇ ਨਹੀ ਰੱਖਿਆ । ਫਿਲਮ ਦੀ ਕਹਾਣੀ ਪੁਰਾਣੀ ਕਥਾ ਤੇ ਅਧਾਰਤ ਹੈ ਪਰ ਇਸ ਨੂੰ ਪੇਸ਼ ਨਵੇਂ ਤਰੀਕੇ ਨਾਲ ਕੀਤਾ ਗਿਆ ਹੈ। ਅਨੁਰਾਗ ਦੇ ਦੱਸਣ ਅਨੁਸਾਰ ਇਹ ਸੁਪਰਹੀਰੋ ਦੀ ਕਹਾਣੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ • •    150 ਦੇ ਕਰੀਬ ਡੈਲੀਗੇਟਾਂ ਨੇ ਤਰਕਸ਼ੀਲ ਟਰੇਨਿੰਗਿ ਵਰਕਸ਼ਾਪ ਵਿੱਚ ਹਿੱਸਾ ਲਿਆ

  ਬਰਨਾਲਾ,

      ਤਰਕਸ਼ੀਲ ਸੁਸਾਇਟੀ ਭਾਰਤ ਦਾ ਇਜਲਾਸ ਸ਼੍ਰੀ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਇਆ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵਿਗਿਆਨਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਸੈਕੜੇ ਡੈਲੀਗੇਟਾਂ ਨੇ ਹਿੱਸਾ ਲਿਆ, ਹਰਿਆਣਾ ਤੋਂ ਵੀ ਕਾਫੀ ਤਰਕਸ਼ੀਲ ਇਸ ਸਮਾਗਮ ਵਿੱਚ ਪਹੁੰਚੇ ਹੋਏ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਡੈਲੀਗੇਟਾਂ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ। ਪਹਿਲੇ ਸੈਸ਼ਨ ਵਿੱਚ ਤਰਕਸ਼ੀਲ ਲਹਿਰ ਦੇ ਬਾਨੀ ਆਗੂ ਮੇਘ ਰਾਜ ਮਿੱਤਰ ਵੱਲੋਂ ਵੱਖ ਵੱਖ ਮੁੱਦਿਆਂ ’ਤੇ ਪੁੱਛੇ ਸਵਾਲਾਂ ਦੇ ਜੁਆਬ ਦਿੱਤੇ। ਤਰਕਸ਼ੀਲ ਲੇਖਕ ਅਜਮੇਰ ਸਿੱਧੂ ਦੁਆਰਾ ਸੁਸਾਇਟੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨੌਜਵਾਨ ਭਾਰਤ ਸਭਾ ਦੇ ਆਗੂ ਨਵਕਿਰਨ ਪੱਤੀ ਨੇ ਸਾਰੇ ਡੈਲੀਗੇਟਾਂ ਨੂੰ ਸਮੇਂ ਦੀ ਪਿਛਾਂਹਖਿੱਚੂ ਵਿਵਸਥਾ ਅਤੇ ਟੀ. ਵੀ. ਚੈਨਲਾਂ ਦੇ ਨਾਂਹਪੱਖੀ ਰੋਲ ਬਾਰੇ ਚੇਤੰਨ ਕਰਦੇ ਹੋਏ ਨਵੇਂ ਤਰਕਸ਼ੀਲਾਂ ਨੂੰ ਹੋਰ ਵੱਧ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸੈਸ਼ਨ ਦੀ ਪ੍ਰਧਾਨਗੀ ਅਜਮੇਰ ਸਿੱਧੂ, ਮੇਘਰਾਜ ਮਿੱਤਰ, ਸਰਜੀਤ ਤਲਵਾਰ, ਗੁਰਨਾਮ ਮਹਿਸਮਪੁਰੀ, ਅਧਿਆਪਕ ਆਗੂ ਰਾਜੀਵ ਕੁਮਾਰ ਅਤੇ ਐਮ. ਐਸ. ਰੰਧਾਵਾ ਨੇ ਕੀਤੀ।
      ਨੌਜਵਾਨ ਤਰਕਸ਼ੀਲ ਸਾਥੀਆਂ ਨੂੰ ਜਾਦੂ ਅਤੇ ਹਿਪਨੋਟਿਜ਼ਮ ਬਾਰੇ ਜਾਣਕਾਰੀ ਰਾਜਾ ਰਾਮ ਹੰਢਿਆਇਆ ਅਤੇ ਲਖਵਿੰਦਰ ਹਾਲੀ ਦੁਆਰਾ ਦਿੱਤੀ ਗਈ। ਸਾਥੀਆਂ ਨੂੰ ਜਾਦੂ ਦੇ ਟ੍ਰਿੱਕ ਦਿਖਾਏ ਅਤੇ ਸਿਖਾਏ ਗਏ, ਸਟੇਜ ’ਤੇ ਹੀ ਇੱਕ ਬੱਚੇ ਨੂੰ ਹਿਪਨੋਟਾਈਜ਼ ਕਰਕੇ ਵੀ ਵਿਖਾਇਆ ਗਿਆ। ਭੂਤ-ਪ੍ਰੇਤਾਂ ਦੀਆਂ ਕਸਰਾਂ ਅਤੇ ਰਹੱਸਮਈ ਘਟਨਾਵਾਂ ਨਾਲ ਸੰਬੰਧਤ ਕੇਸਾਂ ਨੂੰ ਹੱਲ ਕਰਨ ਵਾਸਤੇ ਜਾਣਕਾਰੀ ਸਰਜੀਤ ਤਲਵਾਰ ਅਤੇ ਮੇਘਰਾਜ ਮਿੱਤਰ ਦੁਆਰਾ ਦਿੱਤੀ ਗਈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਕੋਲ ਵੱਖ ਵੱਖ ਸਮਿਆਂ ’ਤੇ ਆਏ ਪੁਨਰ-ਜਨਮ ਵਾਲੇ ਕੇਸਾਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਗਿਆ। ਵਰਿੰਦਰ ਦੀਵਾਨਾ ਨੇ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਵਿਛੋੜਾ ਦੇ ਨੌਜਵਾਨ ਤਰਕਸ਼ੀਲ ਸਾਥੀ ਅਮਨ ਭਾਰਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਖਵੀਰ ਜੋਗਾ ਨੇ ਆਪਣੇ ਪ੍ਰਗਤੀਸ਼ੀਲ ਵਿਚਾਰ ਪੇਸ਼ ਕੀਤੇ।
      ਦੁਪਹਿਰ ਦੇ ਖਾਣੇ ਤੋਂ ਬਾਅਦ ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਮੇਘ ਰਾਜ ਰੱਲਾ, ਜਗਦੇਵ ਕੰਮੋਮਾਜਰਾ, ਨਾਟਕਕਾਰ ਹਰਵਿੰਦਰ ਦਿਵਾਨਾ, ਨਗਿੰਦਰ ਮਾਨਾ, ਲਖਵਿੰਦਰ ਹਾਲੀ ਅਤੇ ਪ੍ਰਿਸੀਪਲ ਗੁਰਵਿੰਦਰ ਸਿੰਘ ਚੀਕਾ ਦੁਆਰਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦਾ ਸੰਵਿਧਾਨ ਸਰਜੀਤ ਤਲਵਾਰ ਦੁਆਰਾ ਪੜ•ਕੇ ਸੁਣਾਇਆ ਗਿਆ ਅਤੇ ਹਾਜ਼ਰ ਸਮੂਹ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਇਸ ਨੂੰ ਪਾਸ ਕੀਤਾ। ਇਸ ਤੋਂ ਬਾਅਦ ਸੂਬਾ ਕਮੇਟੀ ਅਤੇ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਪ੍ਰਸਤ ਮੇਘਰਾਜ ਮਿੱਤਰ, ਕੌਮੀ ਪ੍ਰਧਾਨ ਰਾਜਾਰਾਮ ਹੰਢਿਆਇਆ, ਸਕੱਤਰ ਸਰਜੀਤ ਤਲਵਾਰ, ਵਿੱਤ ਸਕੱਤਰ ਅਮਿੱਤ ਮਿੱਤਰ ਚੁਣੇ ਗਏ।
      ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਮੇਘ ਰਾਜ ਰੱਲਾ, ਉਪ ਪ੍ਰਧਾਨ ਲਖਵਿੰਦਰ ਹਾਲੀ, ਸਕੱਤਰ ਗੁਰਪ੍ਰੀਤ ਮੱਲੋਕੇ, ਸਹਿ ਸਕੱਤਰ ਐਮ. ਐਸ. ਰੰਧਾਵਾ ਅਤੇ ਸਤਨਾਮ ਜਵੰਧਾ, ਪ੍ਰਚਾਰ ਸਕੱਤਰ ਅਮਰਜੀਤ ਢਿੱਲੋਂ ਦਬੜੀਖਾਨਾ, ਸੁਖਬੀਰ ਜੋਗਾ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ 31 ਮੈਂਬਰੀ ਸੂਬਾ ਕਮੇਟੀ ਵੀ ਬਣਾਈ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਰਾਜਾ ਰਾਮ ਹੰਢਿਆਇਆ ਦੁਆਰਾ ਨਿਭਾਈ ਗਈ।
      ਨਵੇਂ ਚੁਣੇ ਗਏ ਸੂਬਾ ਪ੍ਰਧਾਨ ਮੇਘਰਾਜ ਰੱਲਾ ਨੇ ਸੂਬਾ ਕਮੇਟੀ ਦੇ ਸਹਿਯੋਗ ਨਾਲ ਤਰਕਸ਼ੀਲ ਲਹਿਰ ਨੂੰ ਵੱਧ ਤੋਂ ਵੱਧ ਜਨਤਾ ਤੱਕ ਲੈ ਕੇ ਜਾਣ ਦਾ ਭਰੋਸਾ ਦਿਵਾਇਆ ਅਤੇ ਮੈਗਜ਼ੀਨ ‘ਵਿਗਿਆਨ ਜੋਤ’ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਨਿਸਚਾ ਲਿਆ। ਇਸ ਦੌਰਾਨ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਹਨਾਂ ਵਿੱਚ ਮੱਖਣ ਸਿੰਘ ਜੌਹਲ ਦੀ ਕਿਤਾਬ ‘ਤਰਕਸ਼ੀਲ ਵਿਚਾਰ ਸੰਚਾਰ’ ਅਤੇ ਰਾਜਾਰਾਮ ਹੰਢਿਆਇਆ ਦੀ ਕਿਤਾਬ ‘ਮੇਰੇ ਸੁਪਨੇ ਮੇਰੀ ਸੋਚ’ ਸ਼ਾਮਿਲ ਹਨ। ਅੰਤ ਵਿੱਚ ਮੇਘ ਰਾਜ ਮਿੱਤਰ ਨੇ ਸਭ ਡੈਲੀਗੇਟਾਂ ਦਾ ਇਜਲਾਸ ਵਿੱਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  [1] 2 3 4  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!