ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਰਗਰਮੀਆਂ

  • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ

  • ਜੈਤੋ,

    ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ ਦੇ ਕੌਮੀ ਸੇਵਾ ਯੋਜਨਾ ਦੇ ਦੋ ਯੂਨਿਟਾਂ ਵੱਲੋਂ ਸੱਤ ਰੋਜ਼ਾ ਕੈਂਪ, ਕਾਲਜ ਕੈਂਪਸ ਵਿਖੇ ਲਗਾਇਆ ਗਿਆ ਜਿਸ ਵਿਚ 51 ਲੜਕੀਆਂ ਅਤੇ 50 ਲੜਕਿਆਂ ਨੇ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਦਿਓਲ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਪ੍ਰੋਗਰਾਮ ਅਫ਼ਸਰ ਡਾ. ਪਰਮਿੰਦਰ ਸਿੰਘ ਤੱਗੜ ਅਤੇ ਡਾ. ਰੂਪਕਮਲ ਕੌਰ ਦੁਆਰਾ ‘ਸਵੱਛ ਕੈਂਪਸ’ ਥੀਮ ਤਹਿਤ ਮਿੱਥੇ ਪ੍ਰਾਜੈਕਟ ਸਫ਼ਲਤਾ ਸਹਿਤ ਮੁਕੰਮਲ ਕੀਤੇ ਗਏ। ਕੈਂਪ ਦੌਰਾਨ ਅਕਾਦਮਿਕ ਸੈਸ਼ਨਾਂ ਵਿਚ ਜਗਜੀਤ ਸਿੰਘ ਚਾਹਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਪ੍ਰਿੰਸੀਪਲ ਹਰੀ ਸਿੰਘ ਮੋਹੀ, ਸਮਾਜ ਸੇਵੀ ਕੁਲਦੀਪ ਸਿੰਘ ਮਾਣੂੰਕੇ, ਡਾ. ਅਮਨਦੀਪ ਸਿੰਘ ਮੁਖੀ, ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼, ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਸ਼ਾਮਲ ਹੋਏ ਅਤੇ ਵੱਖ-ਵੱਖ ਵਿਸ਼ਿਆਂ ’ਤੇ ਵਲੰਟੀਅਰ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।
    ਕੈਂਪ ਦੇ ਸਮਾਪਨ ਸਮਾਰੋਹ ਵਿਚ ਮੁੱਖ ਮਾਰਗ-ਦਰਸ਼ਕ ਵਜੋਂ ਪ੍ਰਿੰਸੀਪਲ ਮਿਹਰ ਸਿੰਘ ਸੰਧੂ ਸ਼ਾਮਲ ਹੋਏ। ਉਨ•ਾਂ ਨਾਲ ਜਾਣ-ਪਛਾਣ ਕਰਾਉਂਦਿਆਂ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਪਿੰ੍ਰ. ਸੰਧ ੂਨੇ ਆਪਣੇ ਅਧਿਆਪਨ ਅਤੇ ਸਿਖਿਆ-ਪ੍ਰਸ਼ਾਸਨ ਕਾਲ ਦੌਰਾਨ ਜੋ ਵਿਦਿਆਰਥੀ ਸਮਾਜ ਨੂੰ ਦਿੱਤੇ ਹਨ ਉਨ•ਾਂ ਦੀ ਸੋਚ ਸਮਾਜਕ ਸਰੋਕਾਰਾਂ ਨਾਲ ਜੁੜੀ ਹੋਈ ਹੈ। ਉਨ•ਾਂ ਇਸ ਕੈਂਪ ਦੀ ਪ੍ਰਵਾਨਗੀ ਲਈ ਡਾ. ਪਰਮਵੀਰ ਸਿੰਘ ਮੁਖੀ ਕੌਮੀ ਸੇਵਾ ਯੋਜਨਾ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਤੀ ਧੰਨਵਾਦ ਵਿਅਕਤ ਕੀਤਾ। ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆਂ ਪ੍ਰਿੰ. ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੇ ਜੀਵਨ ਤੋਂ ਪਰੇਰਨਾ ਲੈ ਕੇ ਸਮਾਜ ਅਤੇ ਦੇਸ਼ ਪ੍ਰਤੀ ਬਣਦੇ ਫ਼ਰਜ਼ ਅਦਾ ਕਰਨੇ ਚਾਹੀਦੇ ਹਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਕੱਤਰ ਮਿਸ ਜਸਲੀਨ ਕੌਰ ਸੰਧੂ ਦੇ ਸਤਿਕਾਰਤ ਪਿਤਾ ਹੋਣ ਦੇ ਨਾਤੇ ਵਲੰਟੀਅਰਾਂ ਵੱਲੋਂ ਪ੍ਰਿੰ. ਸੰਧੂ ਤੋਂ ਜਦ ਜਸਲੀਨ ਦੀ ਸਫ਼ਲਤਾ ਦੀ ਗਾਥਾ ਸੁਣਨ ਦੀ ਇੱਛਾ ਪ੍ਰਗਟਾਈ ਗਈ ਤਾਂ ਉਨ•ਾਂ ਵਲੰਟੀਅਰਾਂ ਨੂੰ ਸਿਵਲ ਸੇਵਾਵਾਂ ਵਿਚ ਜਾਣ ਲਈ ਕਾਮਯਾਬ ਹੋਣ ਦੇ ਗੁਰ ਦੱਸੇ ਅਤੇ ਸਫ਼ਲਤਾ ਪ੍ਰਾਪਤ ਹੋਣ ਉਪਰੰਤ ਇਮਾਨਦਾਰੀ ਨਾਲ ਆਪਣੇ ਅਹੁਦੇ ਰਾਹੀਂ ਸਮਾਜ ਦੀ ਸੇਵਾ ਕਰਨ ਦੀ ਤਾਕੀਦ ਕੀਤੀ। ਧੰਨਵਾਦੀ ਸ਼ਬਦ ਡਾ. ਰੂਪ ਕਮਲ ਕੌਰ ਨੇ ਸਾਂਝੇ ਕੀਤੇ।
    ਕੈਂਪ ਦੌਰਾਨ ਵੱਖ-ਵੱਖ ਗਰੁੱਪਾਂ ਦੀ ਬਿਹਤਰ ਕਾਰਗ਼ੁਜ਼ਾਰੀ ਦੇ ਆਧਾਰ ’ਤੇ ਉਨ•ਾਂ ਦਾ ਸਨਮਾਨ ਕੀਤਾ ਗਿਆ। ਸਰਵੋਤਮ ਗਰੁੱਪ ਲੀਡਰ ਦਾ ਖ਼ਿਤਾਬ ਧੀਰਜ ਕੁਮਾਰ ਅਤੇ ਸੁਮਨਪ੍ਰੀਤ ਕੌਰ ਨੂੰ ਮਿਲਿਆ। ਜਦਕਿ ਸਰਵੋਤਮ ਵਲੰਟੀਅਰ ਵਜੋਂ ਗੁਰਮੀਤ ਸਿੰਘ ਮੀਤ ਬੀ. ਏ. ਭਾਗ ਦੂਜਾ ਅਤੇ ਅਰਸ਼ਦੀਪ ਕੌਰ ਬੀ. ਕਾਮ. ਭਾਗ ਤੀਜਾ ਸਨਮਾਨੇ ਗਏ। ਕੈਂਪ ਦੇ ਪ੍ਰਬੰਧ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਵਲੰਟੀਅਰ ਅਰਸ਼ਦੀਪ ਸਿੰਘ ਅਤੇ ਗਗਨਦੀਪ ਸਿੰਘ ਨੂੰ ਵਿਸ਼ੇਸ਼ ਇਨਾਮ ਮਿਲੇ। ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਊਸ਼ਾ ਜੈਨ ਨੂੰ ਬੀਤੇ ਸਾਲ ਦੌਰਾਨ ਕੌਮੀ ਸੇਵਾ ਯੋਜਨਾ ਤਹਿਤ ਪਾਏ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਸੁਭਾਸ਼ ਚੰਦਰ ਅਰੋੜਾ, ਅਮਰਪ੍ਰੀਤ ਕੌਰ, ਰਾਜਵਿੰਦਰ ਸਿੰਘ ਸੰਧੂ, ਮੀਨਾਕਸ਼ੀ ਸ਼ਰਮਾ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ, ਕੈਲਾਸ਼ ਕੁਮਾਰ ਆਦਿ ਸ਼ਾਮਲ ਸਨ।
    ਤਸਵੀਰਾਂ :
    (1ਤੋਂ5) ਯੂਨੀਵਰਸਿਟੀ ਕਾਲਜ, ਜੈਤੋ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੀ ਸਮਾਪਤੀ ਮੌਕੇ ਬਿਹਤਰ ਕਾਰਗ਼ਜ਼ਾਰੀ ਵਾਲੇ ਗਰੁੱਪ ਨੂੰ ਇਨਾਮ ਦਿੰਦੇ ਹੋਏ ਪ੍ਰਿੰ. ਮਿਹਰ ਸਿੰਘ ਸੰਧੂ, ਡਾ. ਪਰਮਿੰਦਰ ਤੱਗੜ, ਡਾ. ਰੂਪ ਕਮਲ, ਡਾ. ਊਸ਼ਾ ਜੈਨ ਅਤੇ ਸਟਾਫ਼ ਮੈਂਬਰਾਨ।
    6. ਯੂਨੀਵਰਸਿਟੀ ਕਾਲਜ, ਜੈਤੋ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਿੰਸੀਪਲ ਮਿਹਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਡਾ. ਪਰਮਿੰਦਰ ਤੱਗੜ, ਡਾ. ਰੂਪ ਕਮਲ, ਡਾ. ਊਸ਼ਾ ਜੈਨ ਅਤੇ ਸਟਾਫ਼ ਮੈਂਬਰਾਨ।


    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ

  • ‘ਜੰਗਲੀ ਪਿਕਚਰਸ’ ਹੁਣ ਵੱਡੇ ਬਜਟ ਦੀਆਂ ਬਾਲੀਬੁੱਡ ਫਿਲਮਾਂ ਬਣਾਵੇਗੀ। ਇਸ ਵਿੱਚ ‘ਜੰਗਲੀ ਪਿਕਚਰਸ’ ਦਾ ਸਾਥ ਦੇਣਗੇ ਪੰਜਾਬੀ ਫਿਲਮਾਂ ਦਾ ਵੱਡਾ ਨਾਮ ਅਨੁਰਾਗ ਸਿੰਘ ਜੋ ਕਿ ਪੰਜਾਬ 1984,ਜੱਟ ਐਂਡ ਜੂਲੀਅਟ 1 ਤੇ 2 ਬਣਾ ਚੁੱਕੇ ਹਨ। ਅਨੁਰਾਗ ਸਿੰਘ ਕਾਫੀ ਸਮੇਂ ਤੋ ਹਿੰਦੀ ਫਿਲਮ ਬਣਾਉਣਾ ਚਾਹੁੰਦੇ ਸਨ। ਹੁਣ ‘ਜੰਗਲੀ ਪਿਕਚਰਸ’ ਨਾਲ ਮਿਲ ਕੇ ਅਨੁਰਾਗ ਆਪਣਾ ਸੁਪਨਾ ਪੂਰਾ ਕਰਣਗੇ। ਫਿਲਮ ਦਾ ਨਾਮ ਅਜੇ ‘ਹਨੂ ਮਾਨ’ ਰੱਖਿਆ ਗਿਆ ਹੈ ਜੋ ਪੱਕੇ ਤੌਰ ਤੇ ਨਹੀ ਰੱਖਿਆ । ਫਿਲਮ ਦੀ ਕਹਾਣੀ ਪੁਰਾਣੀ ਕਥਾ ਤੇ ਅਧਾਰਤ ਹੈ ਪਰ ਇਸ ਨੂੰ ਪੇਸ਼ ਨਵੇਂ ਤਰੀਕੇ ਨਾਲ ਕੀਤਾ ਗਿਆ ਹੈ। ਅਨੁਰਾਗ ਦੇ ਦੱਸਣ ਅਨੁਸਾਰ ਇਹ ਸੁਪਰਹੀਰੋ ਦੀ ਕਹਾਣੀ ਹੈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਤਰਕਸ਼ੀਲ ਸੁਸਾਇਟੀ ਭਾਰਤ ਦੇ ਇਜਲਾਸ ਵਿੱਚ ਨਵੀਂ ਟੀਮ ਦੀ ਚੋਣ



  • •    150 ਦੇ ਕਰੀਬ ਡੈਲੀਗੇਟਾਂ ਨੇ ਤਰਕਸ਼ੀਲ ਟਰੇਨਿੰਗਿ ਵਰਕਸ਼ਾਪ ਵਿੱਚ ਹਿੱਸਾ ਲਿਆ

    ਬਰਨਾਲਾ,

        ਤਰਕਸ਼ੀਲ ਸੁਸਾਇਟੀ ਭਾਰਤ ਦਾ ਇਜਲਾਸ ਸ਼੍ਰੀ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਇਆ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵਿਗਿਆਨਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਸੈਕੜੇ ਡੈਲੀਗੇਟਾਂ ਨੇ ਹਿੱਸਾ ਲਿਆ, ਹਰਿਆਣਾ ਤੋਂ ਵੀ ਕਾਫੀ ਤਰਕਸ਼ੀਲ ਇਸ ਸਮਾਗਮ ਵਿੱਚ ਪਹੁੰਚੇ ਹੋਏ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ ਡੈਲੀਗੇਟਾਂ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ। ਪਹਿਲੇ ਸੈਸ਼ਨ ਵਿੱਚ ਤਰਕਸ਼ੀਲ ਲਹਿਰ ਦੇ ਬਾਨੀ ਆਗੂ ਮੇਘ ਰਾਜ ਮਿੱਤਰ ਵੱਲੋਂ ਵੱਖ ਵੱਖ ਮੁੱਦਿਆਂ ’ਤੇ ਪੁੱਛੇ ਸਵਾਲਾਂ ਦੇ ਜੁਆਬ ਦਿੱਤੇ। ਤਰਕਸ਼ੀਲ ਲੇਖਕ ਅਜਮੇਰ ਸਿੱਧੂ ਦੁਆਰਾ ਸੁਸਾਇਟੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨੌਜਵਾਨ ਭਾਰਤ ਸਭਾ ਦੇ ਆਗੂ ਨਵਕਿਰਨ ਪੱਤੀ ਨੇ ਸਾਰੇ ਡੈਲੀਗੇਟਾਂ ਨੂੰ ਸਮੇਂ ਦੀ ਪਿਛਾਂਹਖਿੱਚੂ ਵਿਵਸਥਾ ਅਤੇ ਟੀ. ਵੀ. ਚੈਨਲਾਂ ਦੇ ਨਾਂਹਪੱਖੀ ਰੋਲ ਬਾਰੇ ਚੇਤੰਨ ਕਰਦੇ ਹੋਏ ਨਵੇਂ ਤਰਕਸ਼ੀਲਾਂ ਨੂੰ ਹੋਰ ਵੱਧ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸੈਸ਼ਨ ਦੀ ਪ੍ਰਧਾਨਗੀ ਅਜਮੇਰ ਸਿੱਧੂ, ਮੇਘਰਾਜ ਮਿੱਤਰ, ਸਰਜੀਤ ਤਲਵਾਰ, ਗੁਰਨਾਮ ਮਹਿਸਮਪੁਰੀ, ਅਧਿਆਪਕ ਆਗੂ ਰਾਜੀਵ ਕੁਮਾਰ ਅਤੇ ਐਮ. ਐਸ. ਰੰਧਾਵਾ ਨੇ ਕੀਤੀ।
        ਨੌਜਵਾਨ ਤਰਕਸ਼ੀਲ ਸਾਥੀਆਂ ਨੂੰ ਜਾਦੂ ਅਤੇ ਹਿਪਨੋਟਿਜ਼ਮ ਬਾਰੇ ਜਾਣਕਾਰੀ ਰਾਜਾ ਰਾਮ ਹੰਢਿਆਇਆ ਅਤੇ ਲਖਵਿੰਦਰ ਹਾਲੀ ਦੁਆਰਾ ਦਿੱਤੀ ਗਈ। ਸਾਥੀਆਂ ਨੂੰ ਜਾਦੂ ਦੇ ਟ੍ਰਿੱਕ ਦਿਖਾਏ ਅਤੇ ਸਿਖਾਏ ਗਏ, ਸਟੇਜ ’ਤੇ ਹੀ ਇੱਕ ਬੱਚੇ ਨੂੰ ਹਿਪਨੋਟਾਈਜ਼ ਕਰਕੇ ਵੀ ਵਿਖਾਇਆ ਗਿਆ। ਭੂਤ-ਪ੍ਰੇਤਾਂ ਦੀਆਂ ਕਸਰਾਂ ਅਤੇ ਰਹੱਸਮਈ ਘਟਨਾਵਾਂ ਨਾਲ ਸੰਬੰਧਤ ਕੇਸਾਂ ਨੂੰ ਹੱਲ ਕਰਨ ਵਾਸਤੇ ਜਾਣਕਾਰੀ ਸਰਜੀਤ ਤਲਵਾਰ ਅਤੇ ਮੇਘਰਾਜ ਮਿੱਤਰ ਦੁਆਰਾ ਦਿੱਤੀ ਗਈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਕੋਲ ਵੱਖ ਵੱਖ ਸਮਿਆਂ ’ਤੇ ਆਏ ਪੁਨਰ-ਜਨਮ ਵਾਲੇ ਕੇਸਾਂ ਬਾਰੇ ਵੀ ਵਿਸਥਾਰ ਸਹਿਤ ਦੱਸਿਆ ਗਿਆ। ਵਰਿੰਦਰ ਦੀਵਾਨਾ ਨੇ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਵਿਛੋੜਾ ਦੇ ਨੌਜਵਾਨ ਤਰਕਸ਼ੀਲ ਸਾਥੀ ਅਮਨ ਭਾਰਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੁਖਵੀਰ ਜੋਗਾ ਨੇ ਆਪਣੇ ਪ੍ਰਗਤੀਸ਼ੀਲ ਵਿਚਾਰ ਪੇਸ਼ ਕੀਤੇ।
        ਦੁਪਹਿਰ ਦੇ ਖਾਣੇ ਤੋਂ ਬਾਅਦ ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਮੇਘ ਰਾਜ ਰੱਲਾ, ਜਗਦੇਵ ਕੰਮੋਮਾਜਰਾ, ਨਾਟਕਕਾਰ ਹਰਵਿੰਦਰ ਦਿਵਾਨਾ, ਨਗਿੰਦਰ ਮਾਨਾ, ਲਖਵਿੰਦਰ ਹਾਲੀ ਅਤੇ ਪ੍ਰਿਸੀਪਲ ਗੁਰਵਿੰਦਰ ਸਿੰਘ ਚੀਕਾ ਦੁਆਰਾ ਕੀਤੀ ਗਈ। ਇਸ ਮੌਕੇ ਸੁਸਾਇਟੀ ਦਾ ਸੰਵਿਧਾਨ ਸਰਜੀਤ ਤਲਵਾਰ ਦੁਆਰਾ ਪੜ•ਕੇ ਸੁਣਾਇਆ ਗਿਆ ਅਤੇ ਹਾਜ਼ਰ ਸਮੂਹ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਇਸ ਨੂੰ ਪਾਸ ਕੀਤਾ। ਇਸ ਤੋਂ ਬਾਅਦ ਸੂਬਾ ਕਮੇਟੀ ਅਤੇ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸਰਪ੍ਰਸਤ ਮੇਘਰਾਜ ਮਿੱਤਰ, ਕੌਮੀ ਪ੍ਰਧਾਨ ਰਾਜਾਰਾਮ ਹੰਢਿਆਇਆ, ਸਕੱਤਰ ਸਰਜੀਤ ਤਲਵਾਰ, ਵਿੱਤ ਸਕੱਤਰ ਅਮਿੱਤ ਮਿੱਤਰ ਚੁਣੇ ਗਏ।
        ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਮੇਘ ਰਾਜ ਰੱਲਾ, ਉਪ ਪ੍ਰਧਾਨ ਲਖਵਿੰਦਰ ਹਾਲੀ, ਸਕੱਤਰ ਗੁਰਪ੍ਰੀਤ ਮੱਲੋਕੇ, ਸਹਿ ਸਕੱਤਰ ਐਮ. ਐਸ. ਰੰਧਾਵਾ ਅਤੇ ਸਤਨਾਮ ਜਵੰਧਾ, ਪ੍ਰਚਾਰ ਸਕੱਤਰ ਅਮਰਜੀਤ ਢਿੱਲੋਂ ਦਬੜੀਖਾਨਾ, ਸੁਖਬੀਰ ਜੋਗਾ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ 31 ਮੈਂਬਰੀ ਸੂਬਾ ਕਮੇਟੀ ਵੀ ਬਣਾਈ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਰਾਜਾ ਰਾਮ ਹੰਢਿਆਇਆ ਦੁਆਰਾ ਨਿਭਾਈ ਗਈ।
        ਨਵੇਂ ਚੁਣੇ ਗਏ ਸੂਬਾ ਪ੍ਰਧਾਨ ਮੇਘਰਾਜ ਰੱਲਾ ਨੇ ਸੂਬਾ ਕਮੇਟੀ ਦੇ ਸਹਿਯੋਗ ਨਾਲ ਤਰਕਸ਼ੀਲ ਲਹਿਰ ਨੂੰ ਵੱਧ ਤੋਂ ਵੱਧ ਜਨਤਾ ਤੱਕ ਲੈ ਕੇ ਜਾਣ ਦਾ ਭਰੋਸਾ ਦਿਵਾਇਆ ਅਤੇ ਮੈਗਜ਼ੀਨ ‘ਵਿਗਿਆਨ ਜੋਤ’ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਨਿਸਚਾ ਲਿਆ। ਇਸ ਦੌਰਾਨ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਹਨਾਂ ਵਿੱਚ ਮੱਖਣ ਸਿੰਘ ਜੌਹਲ ਦੀ ਕਿਤਾਬ ‘ਤਰਕਸ਼ੀਲ ਵਿਚਾਰ ਸੰਚਾਰ’ ਅਤੇ ਰਾਜਾਰਾਮ ਹੰਢਿਆਇਆ ਦੀ ਕਿਤਾਬ ‘ਮੇਰੇ ਸੁਪਨੇ ਮੇਰੀ ਸੋਚ’ ਸ਼ਾਮਿਲ ਹਨ। ਅੰਤ ਵਿੱਚ ਮੇਘ ਰਾਜ ਮਿੱਤਰ ਨੇ ਸਭ ਡੈਲੀਗੇਟਾਂ ਦਾ ਇਜਲਾਸ ਵਿੱਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਧੁਰ ਅੰਦਰੋਂ ਹਲੂਣਿਆ

  • ਸਰੀ  :   ਇਕਬਾਲ ਪੁਰੇਵਾਲ 604 720 1652 

    6 ਨਵੰਬਰ, 2016 ਨੂੰ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸ਼ੀਏਸ਼ਨ ਵਲੋਂ ਪ੍ਰੋਗਰੈਸਿਵ ਆਰਟ ਕਲੱਬ ਦੀ ਮੱਦਦ ਨਾਲ ਸਰ੍ਹੀ ਦੇ ਸਰ੍ਹੀ ਆਰਟ ਸੈਂਟਰ ਵਿੱਚ  ਇੱਕ ਸਭਿਆਚਾਰਕ ਨਾਟਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪ੍ਰੋ. ਜਸਕਰਨ ਸਿੰਘ ਤੇ ਪਰਮਿੰਦਰ ਸਵੈਚ ਦੋਨਾਂ ਦੀ ਨਿਰਦੇਸ਼ਨਾਂ ਦੇ ਤਹਿਤ ਤਿੰਨ ਲਘੂ ਨਾਟਕ “ਬਲ਼ਦੇ ਬਿਰਖ”, “ਉਪਾਅ” ਤੇ “ਸ਼ਹੀਦ ਭਗਤ ਸਿੰਘ ਇੱਕ ਸੋਚ” ਪੇਸ਼ ਕੀਤੇ ਗਏ। “ਬਲ਼ਦੇ ਬਿਰਖ” ਵਿੱਚ ਕਨੇਡਾ ਵਿੱਚ ਫੈਲ ਰਹੀ ਡਰੱਗ ਦੀ ਸਮੱਸਿਆ ਜਿਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਦਿਨੋ ਦਿਨ ਮਰ ਰਹੀ ਹੈ ਜਾਂ ਡਰੱਗ ਦੀ ਮਾਰ ਹੇਠ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੀ ਹੈ, ਉਸਦੀ ਅਸਲੀਅਤ ਜੋ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ, ਉਸਦਾ ਪਰਦਾ ਫਾਸ਼ ਕਰਨਾ ਸੀ ਤਾਂ ਕਿ ਸਮੁੱਚੀ ਕਮਿਊਨਿਟੀ ਇਸਤੋਂ ਸੁਚੇਤ ਹੋ ਕੇ ਨਿੱਗਰ ਕਦਮ ਚੁੱਕਣ ਲਈ ਆਪਣਾ ਯੋਗਦਾਨ ਪਾ ਸਕੇ। ਦੂਸਰਾ ਨਾਟਕ ਉਹ ਲੁਟੇਰੀ ਜਮਾਤ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਦੇ ਦੁੱਖਾਂ ਤਕਲੀਫਾਂ ਦਾ ਫਾਇਦਾ ਉਠਾ ਕੇ ਆਪਣੇ ਉਪਾਅ ਕਰ ਰਹੀ ਹੈ, ਉਹਨਾਂ ਦੀਆਂ ਕੋਝੀਆਂ ਹਰਕਤਾਂ ਨੂੰ ਨਾਟਕੀ ਰੂਪ ਵਿੱਚ ਦਰਸਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਸੀ ਚਾਹੇ ਉਹ ਕਿਸੇ ਵੀ ਭੇਸ ਵਿੱਚ ਹੋਣ ਜਿਵੇਂ ਕਿ ਬਾਬੇ, ਜੋਤਸ਼ੀ, ਪੰਡਤ, ਕਾਲੇ ਜਾਦੂ ਵਾਲੇ ਜਾਂ ਹੋਰ ਨਾਵਾਂ ਨਾਲ ਜਾਣੇ ਜਾਂਦੇ ਹੋਣ। ਤੀਸਰਾ ਨਾਟਕ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਰਪਤ ਸੀ ਜੋ ਉਸਦੀ ਆਪਦੀ ਲਿਖਤ “ਮੈਂ ਨਾਸਤਕ ਕਿਉਂ ਹਾਂ” ਤੇ ਅਧਾਰਤ ਸੀ ਜਦ ਕਿ ਅੱਜ ਕੱਲ ਉਸਦੀ ਸੋਚ ਦੇ ਉਲਟ ਉਸਦੇ ਫਲਸਫੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਉਸਦੇ ਅਖੰਡ ਪਾਠ ਖੁਲਵਾ ਕੇ ਉਸਦੀ ਸਿੱਚਾਈ ਨੂੰ ਰੱਦ ਕੀਤਾ ਜਾ ਰਿਹਾ ਹੈ। ਇਹਨਾਂ ਨਾਟਕਾਂ ਵਿੱਚ ਇੱਥੋਂ ਦੇ ਜੰਮਪਲ ਬੱਚੇ ਈਸ਼ਾ ਗਿੱਲ, ਫਤਿਹ ਸਿੰਘ ਕੰਗ, ਕੌਤਕ ਸਿੰਘ, ਸੁਖਮਨੀ ਥਿੰਦ (ਦੋ ਨਾਟਕਾਂ ਵਿੱਚ), ਗੁਰਅਜ਼ੀਜ਼ ਸਿੰਘ (ਪੰਡਤ), ਗੁਰਵੀਰ ਕੌਰ(ਪੰਡਤਾਣੀ), ਨਿਰਮਲ ਕਿੰਗਰਾ ਨੇ ਵੱਖਰੇ ਵੱਖਰੇ ਰੋਲ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਬੱਚਿਆਂ ਨੇ ਆਪਣੀ ਭੂਮਿਕਾ ਤਨੋਂ ਮਨੋਂ ਪੂਰੀ ਤਰ੍ਹਾਂ ਨਿਭਾਈ। ਇਹਨਾਂ ਤੋਂ ਇਲਾਵਾ ਭਗਤ ਸਿੰਘ ਦੇ ਰੋਲ ਵਿੱਚ ਨਰਿੰਦਰ(ਹੈਪੀ) ਮੰਗੂਵਾਲ, ਬੋਗੇ ਦੇ ਰੋਲ ਵਿੱਚ ਕੇ.ਪੀ. ਸਿੰਘ, ਚਤਰ ਸਿੰਘ ਦੇ ਰੋਲ ਵਿੱਚ ਅਵਤਾਰ ਗਿੱਲ ਨੇ ਲੋਕਾਂ ਨੂੰ ਸੋਚਣ ਲਾ ਦਿੱਤਾ। ਕਮਲ ਸਿੱਧੂ ਨੇ ਦੋ ਨਾਟਕ ਬਲ਼ਦੇ ਬਿਰਖ ਤੇ ਭਗਤ ਸਿੰਘ ਇੱਕ ਸੋਚ ਵਿੱਚ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਕੁਲਦੀਪ ਟੋਨੀ ਨੇ ਉਪਾਅ ਅਤੇ ਭਗਤ ਸਿੰਘ ਇੱਕ ਸੋਚ ਵਿੱਚ ਆਪਣੇ ਕਰੈਕਟਰ ਨਾਲ ਪੂਰਾ ਦਾ ਪੂਰਾ ਇਨਸਾਫ ਕੀਤਾ। ਜਿੱਥੇ ਪਰਮਿੰਦਰ ਸਵੈਚ ਇਹਨਾਂ ਨਾਟਕਾਂ ਦੀ ਲੇਖਿਕਾ ਵੀ ਹੈ ਉੱਥੇ ਉਸਨੇ ਆਪਣੇ ਕਿਰਦਾਰ ਵੀ ਬਾਖੂਬੀ ਨਿਭਾਏ ਤੇ ਮਲਕੀਤ ਸਵੈਚ ਤੇ ਜੱਗਾ ਬਾਸੀ  ਨੇ ਵੀ ਪਹਿਲੀ ਵਾਰੀ ਸਟੇਜ ਕਰਕੇ ਪਰ ਪੁਰਾਣੇ ਕਲਾਕਾਰਾਂ ਦਾ ਮੁਹਾਂਦਰਾ ਪੇਸ਼ ਕੀਤਾ। ਸਭ ਤੋਂ ਵੱਧ ਕੋਸ਼ਿਸ਼ ਸੰਤੋਖ ਸਿੰਘ ਢੇਸੀ ਜਿਹਨਾਂ ਨੇ ਜਿੱਥੇ ਤਿੰਨੇ ਨਾਟਕਾਂ ਵਿੱਚ ਆਪਣੀ ਕਲਾਕਾਰੀ ਪੇਸ਼ ਕੀਤੀ ਉੱਥੇ ਹਰ ਕਿਸਮ ਦਾ ਸਮਾਨ ਜੋ ਨਾਟਕ ਵਿੱਚ ਚਾਹੀਦਾ ਸੀ ਤੇ ਬਾਕੀ ਸਭ ਤਰ੍ਹਾਂ ਦਾ ਪ੍ਰਬੰਧ ਇਕਬਾਲ ਪੁਰੇਵਾਲ ਦੀ ਮੱਦਦ ਨਾਲ ਕੀਤਾ। ਮਿਊਜ਼ਿਕ ਤੇ ਜੇ.ਪੀ. ਢੇਸੀ ਤੇ ਕੰਵਲ ਕਿੰਗਰਾ ਅਤੇ ਲਾਈਟਿੰਗ ਤੇ ਪ੍ਰੋ. ਜਸਕਰਨ ਸਿੰਘ ਨੇ ਆਪਣੀ ਜੁੰਮੇਵਾਰੀ ਨਿਭਾਈ। ਇਸਤੋਂ ਇਲਾਵਾ ਰੁਪਿੰਦਰਜੀਤ ਸ਼ਰਮਾ, ਦਵਿੰਦਰ ਸਿੰਘ ਕੰਗ, ਮਨਜੀਤ ਲਿੱਧੜ, ਸਾਧੂ ਸਿੰਘ ਗਿੱਲ ਆਦਿ ਨੇ ਵੱਖਰੇ ਵੱਖਰੇ ਨਾਟਕਾਂ ਦੇ ਸਮਾਨ ਚੱਕਣ ਰੱਖਣ ਵਿੱਚ ਮੱਦਦ ਕੀਤੀ। ਜਿੱਥੇ ਇਹ ਪ੍ਰੋਗਰਾਮ ਨਾਟਕਾਂ ਦਾ ਸੀ ਉੱਥੇ ਇੰਦਰਜੀਤ ਸਿੰਘ ਔਲਖ (ਜਿੱਕੀ) ਦੇ ਉਪਰਾਲੇ ਸਦਕਾ ਇੱਕ ਦਿਲਚਸਪ ਗੱਲ ਇਹ ਹੋਈ ਕਿ ਤਿੰਨੇ ਨਾਟਕਾਂ ਦੇ ਦਰਮਿਆਨ ਇੱਕ ਬਹੁਤ ਹੀ ਮਸ਼ਹੂਰ ਗਾਇਕ ਜੋੜੀ “ਲੱਖਾ ਤੇ ਨਾਜ਼” ਜਿਹਨਾਂ ਨੇ ਦੇਸ਼ ਭਗਤੀ, ਕ੍ਰਾਤੀਕਾਰੀ ਤੇ ਸਭਿਆਚਾਰਕ ਗੀਤਾਂ ਤੇ ਉਪੇਰਿਆਂ ਨਾਲ ਸਟੇਜ਼ ਦਾ ਰੰਗ ਬੰਨ੍ਹੀ ਰੱਖਿਆ। ਇਸਤੋਂ ਵੀ ਜ਼ਿਆਦਾ ਦਿਲਚਸਪ ਗੱਲਾਂ ਨਾਲ ਗੁਰਪ੍ਰੀਤ ਗਿੱਲ (ਭਦੌੜ) ਨੇ ਆਪਣੀ ਸਿਰਤੋੜ ਜ਼ੁੰਮੇਵਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਤਿੰਨ ਘੰਟੇ ਦੇ ਪ੍ਰੋਗਰਾਮ ਵਿੱਚ ਨਾ ਹਿੱਲਣ ਲਈ ਮਜ਼ਬੂਰ ਕਰੀ ਰੱਖਿਆ। ਸਮੁੱਚੇ ਪ੍ਰੋਗਰਾਮ ਨੇ ਲੋਕਾਂ ਨੂੰ ਰੁਆਇਆ ਵੀ, ਹਸਾਇਆ ਵੀ ਤੇ ਸੋਚਣ ਵੀ ਲਾ ਦਿੱਤਾ। ਹਾਜ਼ਰ ਹੋਏ ਲੋਕਾਂ ਨੇ ਪ੍ਰੋਗਰੈਸਿਵ ਆਰਟ ਕਲੱਬ ਦੀ ਟੀਮ ਤੋਂ ਮੰਗ ਕੀਤੀ ਕਿ ਉਹ ਲਗਾਤਾਰ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਤਾਂ ਕਿ ਲੋਕਾਂ ਵਿੱਚ ਵਧੀਆ ਕਲਚਰ ਦਾ ਬੀਜ ਬੀਜਿਆ ਜਾਵੇ। ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਐਸੋਸ਼ੀਏਸ਼ਨ ਤੇ ਪ੍ਰੋਗਰੈਸਿਵ ਆਰਟ ਕਲੱਬ ਸਾਰੇ ਕਲਾਕਾਰਾਂ, ਵਲੰਟੀਅਰਾਂ,  ਮੱਦਦਗਾਰਾਂ , ਸੰਪੋਂਸਰਾਂ, ਦਰਸ਼ਕਾਂ, ਪ੍ਰਬੰਧਕਾਂ ਤੇ ਸਾਰੇ ਮੀਡੀਏ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ।                          

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • `ਕੰਧਾਂ ਰੇਤ ਦੀਆਂ` ਸਫ਼ਲ ਪੇਸ਼ਕਾਰੀ


  • ਬਲਜਿੰਦਰ ਸਿੰਘ ਸੇਖਾ
    ਕਿਸੇ ਨਾਟਕ ਦੇ ਤੀਸਰੇ ਸ਼ੋਅ ਦਾ ਇੱਕ ਹੀ ਸ਼ਹਿਰ ਵਿੱਚ ਸੋਲਡ ਆਊਟ ਹੋਣਾ ਕਨੇਡਾ ਵਰਗੇ ਦੇਸ਼ ਵਿਚ ਪੰਜਾਬੀ ਥਿਏਟਰ ਦੇ ਲਈ ਸੁੱਭ ਸ਼ਗਨ ਹੈ ।ਐਤਵਾਰ ਸਾਮ ਪੰਜ ਵਜੇ ਬਰੈਪਂਟਨ ਦੇ ਪੀਅਰਸਨ ਥਿਏਟਰ ਵਿੱਚ ਦਰਸਕਾਂ ਦੀਆਂ ਲਾਈਨਾ ਲੱਗੀਆਂ ਸਨ ।ਕਨੇਡਾ ਦੇ ਵਿੱਚ ਪਹਿਲੀ ੲਿੰਮੀਗਰਾਟਾ ਦੀ ਪੀੜੀ ਵੱਲੋਂ ਆਪਣਾ ਨੱਕ ਰੱਖਣ ਲਈ ਤੇ ਦੁਨੀਆ ਕੀ ਕਹੂ ? ਦੇ ਲਈ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਕਮਾਏ ਡਾਲਰ ਫ਼ੌਕੀ ਸ਼ੌਹਰਤ ਲਈ " ਵਿਆਹ ਦੀ ਪਰੀਭਾਸਾ ਨੂੰ ਦਿਖਾਵੇ ਦੀ ਨਿਸ਼ਾਨੀ ਨਾਲ ਆਪਣਾ ਤੇ ਹੋਰਾਂ ਦਾ ਖ਼ਰਚੇ ਨਾਲ ਕਚੂੰਬਰ ਕੱਢਣਾ ਸਾਡੇ ਬੌਧਿਕ ਵਿਕਾਸ ਦੀ ਨਿਸ਼ਾਨੀ ਏ "ਅਸੀਂ ਕਨੇਡਾ ਆ ਕੇ ਵੀ ਆਪਣੇ ਵਾਧੂ ਸਸਕਾਰ ਅਟੈਚੀ ਵਿੱਚ ਪਾ ਕੇ ਵਾਧੂ ਭਾਰ ਵਾਂਗ ਨਾਲ ਚੱਕੀ ਫਿਰਦੇ ਹਾਂ । ਵੈਨਕੂਵਰ ਵਾਲੇ ਹਰਪ੍ਰੀਤ ਸੇਖਾ ਦੀ ਲਿਖੀ ਕਹਾਣੀ ਦੇ ਸੱਚ ਨੂੰ ਐਡਮਿੰਟਨ ਵਾਲੇ ਪਰਮਜੀਤ ਗਿੱਲ ਨੇ ਨਾਟਕੀ ਰੂਪ ਨੂੰ ਟੋਰਾਂਟੋ ਦੇ ਵਿਚ ਤੀਜੀ ਵਾਰ ਸਫਲਤਾ ਨਾਲ ਪੇਸ਼ ਕਰਨਾ ,ਪੰਜਾਬੀ ਆਰਟਸ ਐਸੋਸੀਏਸਨ ਦੀ ਕਨੇਡਾ ਦੇ ਸਮਾਜ ਵਿੱਚ ਪੰਜਾਬੀ ਸੱਭਿਅਤਾ ਦੀ ੲਿਸ "ਫੋਕੀ ਵਿਆਹ ਤੇ ਫ਼ਜ਼ੂਲ-ਖ਼ਰਚ " ਦੀ ਰਸਮ ਨੂੰ ਪੇਸ ਕਰਨਾ ਸਫਲਤਾ ਨਾਲ ਪੇਸ ਕਰਦਾ ਪ੍ਰਪਤੀ ਕਹੀ  ਸਕਦੀ ਹੈ  । ਸਾਨੂੰ ਸੂਤਰਧਾਰ ਬਾਪ ਦੇ ਰੂਪ ਵਿੱਚ ਜੱਗੇ ( ਜਗਵਿੰਦਰ ਜੱਜ ) ਦੀ ਗੱਲ ਮੰਨਣੀ ਪੈਣੀ ਏ । ਵਿਆਹ ਦੇ ਖ਼ਰਚੇ ਸੀਮਤ ਕਰਕੇ ਮਾਂ ਬਾਪ ਵੱਲੋਂ ਬੱਚਿਆਂ ਨੂੰ ਵਿਆਹ ਕੀ ਹੈ ਇਸਦੀ ਪਰੀਭਾਸਾ ਸਮਝਣ ਤੇ ਸਮਝਾਉਣ ਦੀ ਜਰੂਰਤ ਹੈ ਨਹੀਂ ਤਾਂ ਸਿਰਫ ਅਸੀ ਜਜਬਾਤੀ ਡਾਇਲਾਂਗਾ ਤੇ ਤਾੜੀ ਮਾਰਣ ਜੋਗੇ ਰਹਿ ਜਾਵਾਂਗੇ । ਇਸ ਨਾਟਕ ਨੂੰ ਫਿਲਮੀ ਰੂਪ ਵੀ ਦਿੱਤਾ ਜਾ ਸਕਦਾ ਹੈ ਤੇ ਇਸ ਦੇ ਸ਼ੌਅ ਕੈਨੇਡਾ ਦੇ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ । ਟੋਰਾਂਟੋ ਦੇ ਸਾਰਾ ਮੀਡੀਆ ਵੀ ਆਪਣੀ ਜਿੰਮੇਵਾਰੀ ਤੇ ਸ਼ਫਲਤਾ ਲਈ ਵਧਾਈ ਦੀ ਪਾਤਰ ਹੈ। ਸਾਰੇ ਕਲਾਕਾਰਾਂ ਦੀ ਟੀਮ ਦੀ ਸਖਤ ਮਿਹਨਤ ਬਲਜਿੰਦਰ ਲੇਲ਼ਣਾ , ਸਰਬਜੀਤ ਅਰੋੜਾ ,ਕੁਲਦੀਪ ਰੰਧਾਵਾ ਦੀ ਮਿਹਨਤ ਦੀ ਦਾਦ ਬਣਦੀ ਹੈ । ਉਕਾਂਪਰੀਤ ਦੇ ਗੀਤ ਦੀ ਦਾਦ ਦੇਣੀ ਬਣਦੀ ਹੈ ।ਕਨੇਡਾ ਦੇ ਕੇਂਦਰੀ ਮੰਤਰੀ ਅਮਰਜੀਤ ਸ਼ੋਹੀ ਵੱਲੋਂ ਆਪਣੀ ਪਤਨੀ ਸਰਬਜੀਤ ਸੋਹੀ ਦੇ ਨਾਲ ਸਾਰੇ ਨਾਟਕ ਨੂੰ ਉਚੇਚੇ ਤੋਰ ਦੇਖਣਾ ੲਿਸ ਨਾਟਕ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ।ਉਮੀਦ ਹੈ ਕਨੇਡਾ ਦੇ ਵਿਆਹਾਂ ਦੀ ਨਵੀਂ ਜਾਗੋ " ਘੱਟ ਖ਼ਰਚਿਆਂ ਦੇ ਲਈ ਹੋਕਾ ਦੇਵੇਗੀ " ਭਵਿੱਖ ਵਿੱਚ ਸੀ ਬੀ ਸੀ ਨੈੱਟਵਰਕ ਸਾਨੂੰ ਬੁੱਧੀਜੀਵੀ ਹੋਣ ਦਾ ਖਿਤਾਬ ਦੇਵੇਗਾ ਇਹ ਹੀ ਇਸ ਨਾਟਕ ਦੀ ਪ੍ਰਾਪਤੀ ਹੋਵੇਗੀ ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਆਸਟ੍ਰੇਲੀਆ ਦੀ ਕੰਪਨੀ ਨੇ ਚੰਡੀਗੜ ਵਿੱਚ ਆਪਣਾ ਆਫਿਸ ਖੋਲਿਆ


  • ਅਸਟ੍ਰੇਲੀਆ ਦੀ ਇੱਕ ਕੰਪਨੀ ਬ੍ਰਿਜ ਬਲਿਊ ਗਲੋਬਲ ਐਜੂਕੇਸ਼ਨ ਨੇ ਇੰਡਸਟਰੀਅਲ ਏਰੀਆ ਚੰਡੀਗੜ ਵਿਖੇ ਆਪਣਾ 21ਵਾਂ ਆਫਿਸ ਖੋਲਿਆ। ਬ੍ਰਿਜ ਬਲਿਊ, ਜਿਸਦਾ ਹੈੱਡ ਆਫਿਸ ਸਿਡਨੀ ਵਿੱਚ ਹੈ 2004 ਤੋਂ ਇੱਕ ਸਥਾਪਿਤ ਨਾਮ ਹੈ ਜੋ ਅਸਟ੍ਰੇਲੀਆ, ਕਨੇਡਾ, ਯੂਐਸਏ, ਯੂਕੇ ਅਤੇ ਨਿਊਜ਼ੀਲੈਂਡ ਵਿੱਚ 400 ਤੋਂ ਵੱਧ ਇੰਸਟੀਚਿਊਟਾਂ ਨੂੰ ਰੀਪ੍ਰੈਜੈਂਟ ਕਰਦਾ ਹੈ। ਭਾਰਤ ਵਿੱਚ ਇਸਦੇ ਆਫਿਸ ਦੇ ਨਾਲ-ਨਾਲ ਕੰਪਨੀ ਦੇ 18 ਦੇਸ਼ਾਂ ਵਿੱਚ ਹੋਰ ਵੀ ਆਫਿਸ ਹਨ। ਬ੍ਰਿਜ ਬਲਿਊ ਐਜੂਕੇਸ਼ਨ ਚੰਡੀਗੜ ਦੇ ਐਗਜ਼ੀਕਿਉਟਿਵ ਮੈਨੇਜਰ ਸ਼੍ਰੀ ਸਚਿਨ ਗੁਪਤਾ ਨੇ ਕਿਹਾ ਕਿ ਕੰਪਨੀ ਦਾ ਉਦੇਸ਼ ਪ੍ਰੋਫੈਸ਼ਨਲ ਸੇਵਾਵਾਂ ਨੂੰ ਐਜੂਕੇਸ਼ਨ ਕੰਸਲਟੈਂਟਸ ਦੇ ਰੂਪ ਵਿੱਚ ਪ੍ਰਮੋਟ ਕਰਨਾ ਹੈ। ਉਸਨੇ ਕਿਹਾ ਕਿ ਕੋਰਸਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਆਪਣੇ ਗਲੋਬਲ ਆਫਿਸ ਦੇ ਨੈਟਵਰਕ ਦੇ ਜਰੀਏ ਪ੍ਰਮੋਟ ਕਰਨ ਦੇ ਨਾਲ-ਨਾਲ ਅਸੀਂ ਵਿਦਿਆਰਥੀਆਂ ਦੀ ਐਪਲੀਕੇਸ਼ਨ ਦੀ ਪੂਰੀ ਪ੍ਰਕਿਰਿਆ ਵਿੱਚ ਮਦਦ ਕਰ ਰਹੇ ਹਾਂ ਜਿਸ ਵਿੱਚ ਵੀਜ਼ਾ ਐਪਲੀਕੇਸ਼ਨ ਅਤੇ ਪੋਸਟ-ਲੈਂਡਿੰਗ ਸੇਵਾਵਾਂ ਸ਼ਾਮਿਲ ਹਨ। ਇੰਡਸਟਰੀ ਨੂੰ ਚਲਾਉਣ ਵਾਲੇ ਸਰਕਾਰ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਦੇ ਹੋਏ ਕੰਪਨੀ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਸਚਾਈ ਨਾਲ ਬਿਨਾਂ ਕਿਸੇ ਤਰਾਂ ਦਾ ਸਮਝੌਤਾ ਕੀਤੇ ਬਿਹਤਰ ਨਿਜੀ ਸੇਵਾਵਾਂ ਵੀ ਦੇ ਰਹੀ ਹੈ।
    ਉਸਨੇ ਕਿਹਾ ਕਿ ਵਿਦਿਆਰਥੀਆਂ ਦੀ ਮਦਦ ਕਰਨ ਤੋਂ ਇਲਾਵਾ ਕੰਪਨੀ ਇਮੀਗ੍ਰੇਸ਼ਨ ਸੇਵਾਵਾਂ ਅਤੇ ਪੋਸਟ ਲੈਂਡਿੰਗ ਸਹਿਯੋਗ ਵੀ ਪ੍ਰਦਾਨ ਕਰਦੀ ਹੈ। ਕੰਪਨੀ ਨੇ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਪਿਛਲੇ ਦਸ ਸਾਲਾਂ ਵਿੱਚ ਹੁਣ ਸਫਲਤਾ ਪੂਰਵਕ ਅਸਟ੍ਰੇਲੀਆ ਵਿੱਚ ਸੈੱਟ ਹਨ। ਸ਼੍ਰੀ ਗੁਪਤਾ ਨੇ ਅੱਗੇ ਕਿਹਾ ਕਿ ਕੰਪਨੀ ਦੀ ਸੇਵਾ ਵਿੱਚ ਆਸਟ੍ਰੇਲੀਆ ਦੇ ਵੀਜ਼ੇ ਜਿਵੇਂ ਕਿ ਕੁਸ਼ਲ, ਬਿਜਨਸ, ਸਟੂਡੈਂਟ ਸਪਾਂਸਰਡ, ਫੈਮਿਲੀ ਅਤੇ ਮਾਨਵਤਾਵਾਦੀ ਵਰਗੇ ਵੀਜ਼ੇ ਸ਼ਾਮਿਲ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਦੀ ਅਸਟ੍ਰੇਲੀਅਨ ਇੰਸਟੀਚਿਊਟ ਆਫ਼ ਐਕਸਪੋਰਟ ਦੁਆਰਾ 2007 ਅਤੇ 2008 ਵਿੱਚ ਬ੍ਰਿਜ ਬਲਿਊ ਨੂੰ ਪ੍ਰੀਮੀਅਰ ਦੇ ਐਨਐਸਡਬਲਿਊ ਐਕਸਪੋਰਟ ਅਵਾਰਡ ਲਈ ਇਕ ਸ਼ਾਨਦਾਰ ਐਂਟਰੀ ਦੇ ਤੌਰ ਤੇ ਪਛਾਣਿਆ ਗਿਆ ਸੀ ਅਤੇ 2011 ਵਿੱਚ ਇਹ ਕੰਪਨੀ ਐਜੂਕੇਸ਼ਨ ਅਤੇ ਟ੍ਰੇਨਿੰਗ ਅਵਾਰਡ ਦੀ ਸ਼੍ਰੇਣੀ ਦੇ ਅੰਤਰਗਤ ਇੱਕ ਫਾਇਨਲਿਸਟ ਦੇ ਰੂਪ ਵਿੱਚ ਅੱਗੇ ਆਈ ਸੀ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ‘ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ’ ਬਹੁਤ ਕਾਮਯਾਬੀ ਨਾਲ ਸਿਰੇ ਚੜ੍ਹਿਆ


  • ਈਸਟ ਇੰਡੀਅਨ ਡੀਫੈਸ ਕਮੇਟੀ ਵੈਨਕੂਵਰ (ਕੈਨੇਡਾ) ਵਲੋਂ ‘ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ’ ਪ੍ਰੋਗਰੈਸਿਵ ਕਲਚਰਲ ਸੈਂਟਰ ਸਰ੍ਹੀ ਵਿਖੇ ਕਰਵਾਇਆ ਗਿਆ ਜਿਸਦੇ ਮੁੱਖ ਮਹਿਮਾਨ ਪੰਜਾਬ ਤੋਂ ਆਏ ਹੋਏ ਉੱਘੇ ਸਾਹਿਤਕਾਰ ਅਜਮੇਰ ਸਿੱਧੂ ਸਨ। ਸਮਾਰੋਹ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ (ਸਿਰਜਣਾ), ਡਾ. ਨਿਰਮਲ ਸਿੰਘ (ਪੰਜਾਬੀ ਸੱਥ ਲਾਂਬੜਾ) ਤੇ ਕਾਮਰੇਡ ਹਰਭਜਨ ਚੀਮਾ ਨੇ ਕੀਤੀ। ਪਰਮਿੰਦਰ ਕੌਰ ਸਵੈਚ ਦੀਆਂ ਪੁਸਤਕਾਂ “ਤਵਾਰੀਖ਼ ਬੋਲਦੀ ਹੈ ਤੇ ਹੋਰ ਨਾਟਕ” (ਨਾਟ-ਸੰਗ੍ਰਹਿ) ਅਤੇ “ਲਹਿਰਾਂ ਦੀ ਵੇਦਨਾ” (ਕਾਵਿ-ਸੰਗ੍ਰਹਿ) ਇਸ ਮੌਕੇ ਲੋਕ ਅਰਪਣ ਕੀਤੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਹਰਭਜਨ ਚੀਮਾ ਨੇ ਜਿੱਥੇ ਆਏ ਲੋਕਾਂ ਨੂੰ ਜੀ ਆਇਆਂ ਕਿਹਾ ਉੱਥੇ ਉਸਨੇ ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਕੰਮਾਂ-ਕਾਰਾਂ ਬਾਰੇ ਦਸਦਿਆਂ ਕਿਹਾ ਕਿ ਇਹ ਲੋਕ ਪੱਖੀ ਕਾਰਜਾਂ, ਸੰਘਰਸ਼ਾਂ ਅਤੇ ਲੋਕ ਪੱਖੀ ਸਾਹਿਤ ਲਈ ਸਰਗਰਮ ਜਥੇਬੰਦੀ ਹੈ।ਇਸਦੀ ਹੀ ਸਰਗਰਮ ਮੈਂਬਰ ਪਰਮਿੰਦਰ ਸਵੈਚ ਦੀ ਸਾਹਿਤ ਨੂੰ ਦੇਣ ਤੇ ਕਮਿਊਨਿਟੀ ਵਿੱਚ ਕੰਮ ਕਰਨ ਬਾਰੇ ਥੋੜੇ ਸ਼ਬਦਾਂ ਵਿੱਚ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਪਰਮਿੰਦਰ ਦਾ ਸਾਹਿਤ ਹਨੇਰਿਆਂ ਵਿੱਚ ਲੋਅ ਛੱਡਦਾ ਸਾਹਿਤ ਹੈ।
    ਪਹਿਲੇ ਸੈਸ਼ਨ ਵਿੱਚ ਅਜਮੇਰ ਸਿੱਧੂ ਨੇ ‘ਕਨੇਡਾ ਦਾ ਪੰਜਾਬੀ ਨਾਟਕ ਮੂਲ ਸਰੋਕਾਰ(ਪਰਮਿੰਦਰ ਕੌਰ ਸਵੈਚ ਦੀ ਨਾਟਕਕਾਰੀ ਦੇ ਸੰਦਰਭ ਵਿੱਚ)’ ਪੜ੍ਹਿਆ। ਉਹਨਾਂ ਕਿਹਾ ਕਿ ਕੈਨੇਡਾ ਦਾ ਨਾਟਕ/ ਸਾਹਿਤ ਪਰਵਾਸ ਦੀ ਸੰਵੇਦਨਾ ਨੂੰ ਖੂਬਸੂਰਤੀ ਨਾਲ ਫੜ ਰਿਹਾ ਹੈ। ਕੈਨੇਡਾ ਦੀ ਧਰਤੀ ਉੱਤੇ ਪੰਜਾਬੀ ਨਾਟਕ ਦੀ ਸਿਰਜਣਾ ਦੇ ਖੇਤਰ ਵਿੱਚ ਸਵੈਚ ਦਾ ਨਾਂ ਵੀ ਸ਼ਾਮਲ ਹੈ। ਪਰਮਿੰਦਰ ਦੇ ਨਾਟਕ ਦਾ ਮਿਸ਼ਨ ਸਮਾਜਿਕ ਯਥਾਰਥ ਨੂੰ ਮਹਿਜ਼ ਸਮਝਣ ਦਾ ਨਹੀਂ, ਨਾ ਹੀ ਉਸਦੀ ਵਿਆਖਿਆ ਦਾ ਹੈ ਬਲਕਿ ਸਮਾਜ ਨੂੰ ਕ੍ਰਾਂਤੀਕਾਰੀ ਤਬਦੀਲੀ ਵੱਲ ਲਿਜਾਣ ਦਾ ਹੈ। ਇਸ ਪੇਪਰ ਉੱਤੇ ਹੋਈ ਬਹਿਸ ਵਿੱਚ ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਕਿੰਗਰਾ, ਅਜਮੇਰ ਰੋਡੇ, ਸੁਰਜੀਤ ਕਲਸੀ, ਹਰਜੀਤ ਦੌਧਰੀਆ ਅਤੇ ਅਨਮੋਲ ਸਵੈਚ ਆਦਿ ਨੇ ਹਿੱਸਾ ਲਿਆ।
    ਦੂਜੇ ਸੈਸ਼ਨ ਵਿੱਚ ਅਜਮੇਰ ਸਿੱਧੂ ਨੇ ‘ਲਹਿਰਾਂ ਦੀ ਲੋਕ ਪੱਖੀ ਵੇਦਨਾ ਦਾ ਕਾਵਿ ਚਿੰਤਨ-ਲਹਿਰਾਂ ਦੀ ਵੇਦਨਾ’ ਪੇਪਰ ਪੜ੍ਹਿਆ। ਉਹਨਾਂ ਕਿਹਾ ਕਿ ਪਰਮਿੰਦਰ ਦਾ ਕਾਵਿ ਚਿੰਤਨ ਕਿਸੇ ਇੱਕ ਵਰਗ, ਦੇਸ, ਕਾਲ ਜਾਂ ਨਸਲ ਦੇ ਲੋਕਾਂ ਤੱਕ ਸੀਮਤ ਨਹੀਂ ਇਸਦਾ ਘੇਰਾ ਵਿਸ਼ਾਲ ਹੈ। ਉਹ ਹੱਕ, ਸੱਚ ਅਤੇ ਇਨਸਾਫ਼ ਲਈ ਜੂਝਦੀਆਂ ਧਿਰਾਂ ਦੀ ਪੈਰ੍ਹਵਈ ਕਰਦੀ ਹੈ। ਇਹ ਉਸਦੀ ਕਵਿਤਾ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਪਰਵਾਸੀ ਤੇ ਆਵਾਸੀ ਚੇਤਨਾ ਦਾ ਬਰਾਬਰ ਦਾ ਮੇਲਜੋਲ ਹੈ। ਇਸ ਪੇਪਰ ਉੱਤੇ ਬਹਿਸ ਸ਼ੁਰੂ ਕਰਦਿਆਂ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਦੀ ਸਿਧਾਂਤਕਾਰੀ ਵਿੱਚ ਇਸਦਾ ਸਿੱਧਾ ਸਬੰਧ ਜੀਵਨ ਸੱਚ ਨਾਲ ਜੁੜਦਾ ਹੈ। ਇਸ ਬਹਿਸ ਵਿੱਚ ਮਨਜੀਤ ਕੰਗ, ਗੁਰਪ੍ਰੀਤ ਸਿੰਘ, ਜਰਨੈਲ ਸੇਖਾ, ਅਮਰੀਕ ਪਲਾਹੀ, ਸੁਰਜੀਤ ਕਲਸੀ, ਮੋਹਣ ਗਿੱਲ, ਗੁਰਬਚਨ ਕੌਰ ਢਿੱਲੋਂ, ਗੁਰਦਰਸ਼ਨ ਬਾਦਲ ਆਦਿ ਨੇ ਹਿੱਸਾ ਲਿਆ ਤੇ ਕਵਿਤਾ ਦੀ ਪੁਣਛਾਣ ਕਰਦੇ ਹੋਏ ਆਪਦੇ ਵਿਚਾਰ ਸਾਂਝੇ ਕੀਤੇ।ਡਾ. ਨਿਰਮਲ ਸਿੰਘ ਨੇ ਕਿਹਾ ਕਿ ਜਿਹੜਾ ਸਾਹਿਤ ਲੋਕਾਂ ਦੀ ਰੂਹ ਵਿੱਚ ਉੱਤਰ ਜਾਵੇ, ਉਹ ਹਮੇਸ਼ਾਂ ਜਿਊਂਦਾ ਰਹਿੰਦਾ ਹੈ। ਅਜਿਹੇ ਸਾਹਿਤ ਦੀ ਸਿਰਜਣਹਾਰ ਪਰਮਿੰਦਰ ਵਧਾਈ ਦੀ ਹੱਕਦਾਰ ਹੈ। ਡਾ. ਰਘਬੀਰ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦਿਆ ਕਿਹਾ ਕਿ ਪਰਮਿੰਦਰ ਲੋਕ ਪੱਖੀ ਕਵਿਤਾ ਤੇ ਨਾਟਕ ਦੀ ਸਿਰਜਕ ਹੈ। ਇਹ ਲੋਕ ਦੋਖੀ ਪ੍ਰਬੰਧ ਨੂੰ ਖ਼ਤਮ ਕਰਨ ਲਈ ਤਤਪਰ ਹੈ ਅਤੇ ਇਨਕਲਾਬੀ ਲਹਿਰਾਂ ਦੀ ਵਿਰਾਸਤ ਨੂੰ ਸਾਂਭਣ ਅਤੇ ਉਭਰਨ ਲਈ ਸੱਦਾ ਦਿੰਦੀ ਹੈ।ਇਸ ਦੌਰਾਨ ਪਰਮਿੰਦਰ ਨੇ ਵੀ ਆਪਣੀਆਂ ਕੁੱਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
    ਇਸ ਸਮਾਰੋਹ ਵਿੱਚ ਬਹੁਤ ਸਾਰੀਆਂ ਹੋਰ ਵੀ ਉੱਘੀਆਂ ਸ਼ਖ਼ਸ਼ੀਅਤਾਂ ਨਾਮਵਰ ਲੇਖਕ ਜੋਗਿੰਦਰ ਸ਼ਮਸ਼ੇਰ, ਹਰਦਮ ਸਿੰਘ ਮਾਨ, ਸੋਹਣ ਪੂਨੀ, ਡਾ. ਜਸਵਿੰਦਰ ਸਿੰਘ(ਵਿਨੀਪੈੱਗ), ਡਾ. ਜਸ ਮਲਕੀਤ, ਸੁਰਿੰਦਰ ਸਿੰਘ ਮੰਗੂਵਾਲ, ਕ੍ਰਿਪਾਲ ਬੈਂਸ, ਪਰਸ਼ੋਤਮ ਦੁਸਾਂਝ, ਸੇਵਾ ਬਿਨਿੰਗ ਅਤੇ ਹੋਰ ਬਹਤ ਸਾਰੇ ਹੋਣਹਾਰ ਕਲਾਕਾਰ ਬੱਚੇ ਅਤੇ ਸਾਹਿਤ ਸਨੇਹੀ ਪਹੁੰਚੇ ਹੋਏ ਸਨ। ਅੰਤ ਵਿੱਚ ਸੰਤੋਖ ਢੇਸੀ ਨੇ ਸਮਾਗਮ ਤੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੀ ਮੰਚ ਸੰਚਾਲਨਾ ਦੀ ਜ਼ੁੰਮੇਵਾਰੀ ਜਸਵੀਰ ਮੰਗੂਵਾਲ ਨੇ ਬਾਖੂਬੀ ਨਿਭਾਈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਖੇਤਰ ਦੇ ਸਹੋਦਯਾ ਇੰਡੀਪੇਂਡਟੇਂਡ ਸਕੂਲਾਂ ਦੇ ਲਈ ਔਰਿਐਂਟੇਸ਼ਨ ਵਰਕਸ਼ਾਪ ਦਾ ਆਯੋਜਨ


  • ਜਲੰਧਰ, 27 ਅਗਸਤ, 2016 : ਦਾ ਇੰਟਰਨੈਸ਼ਨਲ ਅਵਾਰਡ ਫੋਰ ਯੰਗ ਪੀਪਲ, ਇੰਡਿਆ ਵਲੋਂ ਅਜ ਫਗਵਾੜਾ ਵਿਖੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਚ ਪ੍ਰਿੰਸੀਪਲਾਂ ਅਤੇ ਟੀਚਰਾਂ ਦੇ ਲਈ ਇਕ ਔਰਿਐਂਟੇਸ਼ਨ ਵਰਕਸ਼ਾਪ ਦਾ ਆਯੌਜਤ ਕੀਤਾ ਗਿਆ । ਇਸ ਵਰਕਸ਼ਾਪ ਨੂੰ ਆਯੋਜਤ ਕਰਵਾਉਣ ਦਾ ਮੰਤਵ ਸਹੋਦਯਾ ਸਕੂਲਾਂ ਵਿਚ ਅਵਾਰਡ ਪ੍ਰੋਗਰਾਮ ਦੇ ਵਿਸ਼ਾ ਤੋਂ ਆਗੂ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਵਿਚ ਇਸ ਸਿਖਿਆ ਪ੍ਰਣਾਲੀ ਦੇ ਲਾਭਾਂ ਬਾਰੇ ਦਸਣਾ ਸੀ । ਇਸ ਵਰਕਸ਼ਾਪ ਵਿਚ ਵ¤ਡੀ ਭਾਗੀਦਾਰੀ ਵੇਖਣ ਨੂੰ ਮਿਲੀ ਜਿਸ ਵਿਚ ਖੇਤਰ ਦੇ 19 ਸਕੂਲਾਂ ਨੇ ਭਾਗ ਲਿਆ ।


    ਜਲੰਧਰ ਇੰਡੀਪੇਂਡਟੇਂਡ ਸਹੋਦਯਾ ਸਕੂਲਾਂ ਦੇ ਚੈਅਰਮੇਨ ਸ਼੍ਰੀ ਜੋਰਾਵਰ ਸਿੰਘ ਨੇ ਆਈਏਵਾਈਪੀ ਟੀਮ ਤੋਂ ਆਗੂ ਕਰਵਾਇਆ ਜਿਸਦੇ ਬਾਅਦ ਆਈਏਵਾਈਪੀ ਦੇ ਨੈਸ਼ਨਲ ਡਾਇਰੇਕਟਰ ਕਪਿਲ ਭਲਾ ਨੇ ਅਪਣੀ ਪ੍ਰੇਜੇਂਟੇਸ਼ਨ ਵਿਚ ਅਵਾਰਡ ਪ੍ਰੋਗਰਾਮ, ਇਸਦੀ ਫਿਲਾਸਫੀ, ਫ੍ਰੈਮਵਰਕ ਅਤੇ ਹੋਰ ਲਾਭਾਂ ਬਾਰੇ ਆਏ ਪ੍ਰਤਿਨਿਧਿਆਂ ਨੂੰ ਦਸਿਆ । ਆਈਏਵਾਈਪੀ ਦੇ ਪ੍ਰੋਗਰਾਮ ਮੈਨੇਜਰ ਬਿਵੂਜੀਤ ਮਖੂਤੀ ਨੇ ਦਸਿਆ ਕਿ ਇਸ ਪ੍ਰੋਗਰਾਮ ਦੇ ਚਾਰ ਆਧਾਰੇ ਹਨ ਜਿਸ ਵਿਚ ਸਕਿਲਸ, ਸਰਵਿਸ, ਫਿਜਿਕਲ ਮਨੋਰੰਜਨ ਅਤੇ ਐਡਵੇਂਚਰਸ ਯਾਤਰਾ ਦੇ ਨਾਲ ਨਾਲ ਰੇਜਿਡੇਂਸ਼ਿਅਲ ਪ੍ਰੋਜੇਕਟ ਪਰਮੂਖ ਹਨ ।


    ਵਰਕਸ਼ਾਪ ਦਾ ਸਮਾਪਨ ਇਸ ਪ੍ਰੋਗਰਾਮ ਦੇ ਗੋਲਡ ਅਵਾਰਡ ਜੇਤੂ ਗੂਰਕਰਣ ਸਿੰਘ ਨੇ ਅਨੁਭਵ ਸਾਂਝੇ ਕੀਤੇ ਵਿਚਾਰਾਂ ਦੇ ਨਾਲ ਹੋਇਆ ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਸਾਹਿਤਕ ਮਸਲਿਆਂ ’ਤੇ ਸੈਮੀਨਾਰ ਹੋ ਨਿਬੜਿਆ ਸ਼ਾਹ ਚਮਨ ਯਾਦਗਾਰੀ ਸਨਮਾਨ ਸਮਾਗਮ

  • Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਬਿਨਾ ਦਾਜ ਕੈਨੇਡੀਅਨ ਬੇਟੇ ਦੇ ਵਿਆਹ ’ਚ ਕਿਤਾਬ ਰਿਲੀਜ਼ ਕਰਕੇ ਅਤੇ ਪੌਦੇ ਲਾ ਕੇ ਨਵੀਂ ਪਿਰਤ ਪਾਈ


  •   ਕਰਮਜੀਤ ਕੌਰ
    ਬਾਜਾਖਾਨਾ 28 ਮਾਰਚ

     ਕੁਝ ਲੋਕ ਸਮਾਜ ਹਮੇਸ਼ਾ ਨਵੀਆਂ ਅਤੇ ਨਰੋਈ ਕਿਸਮ ਦੀ ਰਵਾਇਤਾਂ ਕਾਇਮ ਕਰਕੇ ਤੰਦਰੁਸਤ ਅਤੇ ਨਰੋਆ ਸਿਰਜਣ ਦੀਆਂ ਕੋਸ਼ਿਸ਼ਾਂ ਵਿਚ ਮਸਰੂਫ਼ ਰਹਿੰਦੇ ਹਨ। ਕੁਦਰਤ ਪ੍ਰੇਮੀ ਅਤੇ ਵਿਗਿਆਨਕ ਵਿਚਾਰਧਾਰਾ ਦੇ ਲੇਖਕ ਅਮਰਜੀਤ ਢਿੱਲੋਂ ਗੋਬਿੰਦਗੜ (ਦਬੜ•ੀਖਾਨਾ) ਨੇ ਆਪਣੇ ਕੈਨੇਡੀਅਨ ਬੇਟੇ ਮਨੋਹਰਦੀਪ ਢਿੱਲੋਂ ਦੇ ਵਿਆਹ ਸਮੇਂ ਇਸ ਤਰ•ਾਂ ਹੀ ਕਰਨ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਇਹ ਵਿਆਹ ਬਿਨਾ ਕਿਸੇ ਦਾਜ ਦਹੇਜ ਦੇ ਕੀਤਾ ਜਦੋਂ ਕਿ ਅੱਜ ਕੱਲ ਕੈਨੇਡੀਅਨ ਲੜਕਿਆਂ ਦੇ ਮਾਤਾ ਪਿਤਾ ਬੋਲੀ ਲਾਉਂਦੇ ਹਨ ਅਤੇ 50- 50 ਲੱਖ ਰੁਪੈ ’ਚ ਸੌਦੇ ਹੁੰਦੇ ਹਨ। ਲੜਕੀ ਅਮਨਦੀਪ ਕੌਰ ਮਾਨ ਜੋ ਕਿ ਲੈਕਚਰਾਰ ਹੈ ਲੜਕੇ ਦੀ ਆਪਣੀ ਪਸੰਦ ਸੀ ਅਤੇ ਮਨੋਹਰਦੀਪ ਢਿੱਲੋਂ ਕੈਨੇਡਾ ’ਚ ਕੰਪਿਊਟਰ ਅਪਰੇਟਰ ਅਤੇ ਇਕ ਟਰੱਕਿੰਗ ਕੰਪਨੀ ਸੁਪਰਵਾਈਜ਼ਰ ਹੈ ਜੋ ਲੜਕੀ ਦੀ ਪਸੰਦ ਸੀ।  ਫਗਵਾੜਾ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਖੇ ਸਿੱਖੀ ਰਹਿਤ ਮਰਿਯਾਦਾ ਅਨੁਸਾਰ ਅਨੰਦ ਕਾਰਜ ਕਰਨ ਤੋਂ ਬਾਦ ਸਭ ਤੋਂ ਪਹਿਲਾਂ ਇਸ ਜੋੜੀ ਨੇ ਗੁਰਦਵਾਰਾ ਸਾਹਿਬ ਦੇ ਵਿਹੜੇ ’ਚ ਦੁਸਹਿਰੀ ਅੰਬ ਦੇ ਬੂਟੇ ਲਾਏ, ਇਹ ਬੂਟੇ ਇਥੋਂ ਹੀ ਨਾਲ ਲੈ ਕੇ ਗਏ ਸਨ।
    ਉਸਤੋਂ ਬਾਦ ਨਵੀਂ ਕਿਤਾਬ ਰਿਲੀਜ਼ ਕਰਨ ਦੀ ਰਸਮ ਕੀਤੀ ਗਈ। ਲੇਖਕ ਅਮਰਜੀਤ ਢਿੱਲੋਂ ਨੇ ਆਪਣੀ ਨਵੀਂ ਕਿਤਾਬ ਇਹਨਾਂ ਦੋਵਾਂ ਬੱਚਿਆਂ ਦੇ ਨਾਮ ਸਮੱਰਿਪਤ ਕੀਤੀ ਹੈ ਅਤੇ ਇਹਨਾਂ ਦੇ ਸ਼ਗਨ ਮੌਕੇ ਹਾਜਰ ਸ਼ਖਸ਼ੀਅਤਾਂ ਤੋਂ ਹੀ  ਇਹ ਕਿਤਾਬ ਰਿਲੀਜ਼ ਕਰਵਾਈ ਗਈ। ਇਹ ਕਿਤਾਬ ਗੁਲਾਮ ਪ੍ਰਥਾ ਦਾ ਖਾਤਮਾ ਕਰਨ ਵਾਲੇ ( ਲਕੜਹਾਰੇ ਮਜ਼ਦੂਰ ਤੋਂ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚੇ) ਅਮਰੀਕਾ ਦਾ ਪਿਤਾਮਾ ਕਹਾਉਣ ਵਾਲੇ ਮਹਾਨ ਵਿਅੱਕਤੀ ਅਬਰਾਹਮ ਲਿੰਕਨ ਬਾਰੇ ਹ,ੈ ਜੋ ਜ਼ਿੰਦਗੀ ’ਚ ਸੰਘਰਸ਼ ਕਰਨ ਅਤੇ ਸੱਚਾ ਸੁੱਚਾ ਮਨੁੱਖ ਬਨਣ ਦੀ ਪ੍ਰੇਰਨਾ ਦਿੰਦੀ ਹੈ। ਸਮੁੱਚੀ ਬਰਾਤ ’ਚ ਪੜੇ ਲਿਖੇ ਵਿਅੱਕਤੀਆਂ ਨੂੰ ਇਹ ਪੁਸਤਕ ਤੋਹਫੇ ਦੇ ਤੌਰ ’ਤੇ ਦਿਤੀ ਗਈ। ਪਿੰਡ ਦਬੜੀਖਾਨਾ ਪਹੁੰਚਣ ’ਤੇ ਵੀ ਇਸ ਜੋੜੀ ਵਲੋਂ ਪਿੰਡ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਆਮਰਪਾਲੀ ਅੰਬ ਦੇ ਪੌਦੇ ਲਗਾਏ ਗਏ। ਇਸ ਮੌਕੇ ਹਾਜਰ ਪਤਵੰਤਿਆਂ ਨੇ  ਕੈਨੇਡਾ ਦੇ ਪੱਕੇ ਵਸਨੀਕ ਲੜਕੇ ਵਲੋਂ ਅਤੇ ਉਸਦੇ ਪਿਤਾ ਵਲੋਂ ਬਿਨਾ ਕਿਸੇ ਦਾਜ ਦੇ ਵਿਆਹ ਕਰਨ, ਇਸ ਮੌਕੇ ਪੌਦੇ ਲਾਉਣ ਅਤੇ ਕਿਤਾਬ ਰਿਲੀਜ਼ ਕਰਨ ਵਰਗੇ ਨਿਵੇਕਲੇ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਲੇਖਕ ਪਾਠਕ ਮੰਚ ਬਾਜਾਖਾਨਾ ਦੇ ਪ੍ਰਧਾਨ ਵਾਸਦੇਵ ਸ਼ਰਮਾ, ਗਾਇਕ ਅਦਾਕਾਰ ਹਰਭਜਨ ਮਾਨ ਦੇ ਮਾਮਾ ਅਤੇ ਆਪ ਆਗੂ ਨਛੱਤਰ ਸਿੰਘ ਸਿੱਧੂ, ਉਜਾਗਰ ਸਿੰਘ ਢਿੱਲੋਂ ਭਗਤਾ ,ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਸਲਾਹਕਾਰ ਕਮੇਟੀ ਮੈਂਬਰ ਜੀਤ ਸਿੰਘ ਗਿੱਲ,ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਦਰਸ਼ਨ ਸਿੰਘ ਬਲਾੜੀਆ, ਹੰਸ ਰਾਜ ਵਿਦਿਅਕ ਸੰਸਥਾਵਾਂ ਬਾਜਾਖਾਨਾ ਦੇ ਐਮ ਡੀ ਉਪਿੰਦਰ ਸ਼ਰਮਾ,ਅਗਰਵਾਲ ਸਭਾ ਬਾਜਾਖਾਨਾ ਦੇ ਪ੍ਰਧਾਨ ਜੀਵਨ ਗਰਗ,ਗੋਬਿੰਦਗੜ ਦੇ ਸਰਪੰਚ ਗੁਰਦਿਤ ਸਿੰਘ ਢਿੱਲੋਂ,ਗੁਰਪ੍ਰੀਤ ਮਾਨ ਮੌੜ,ਗੁਰਮੀਤ ਸਿੰਘ ਬਰਾੜ ਜੈਤੋ,ਗੁਰਜੰਟ ਸਿੰਘ ਪੁੰਨੀ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜਰ ਸਨ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    [1] 2 3 4  >>    Last >>
  • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
  • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
  • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
  • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
  • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
  • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
  • 
    SocialTwist Tell-a-Friend
    Unicode Convert Fonts Punjabi Unicode Type
    iPolls.org
  • ਘੱਟ ਗਿਣਤੀ ਕਮਿਸ਼ਨ ਤੇ ਮੰਤਰਾਲੇ ਨੂੰ ਖ਼ਤਮ ਕਰਨ ਦੀ VHP ਨੇ ਕੀਤੀ ਮੰਗ
  • ਦਸਤਾਰ ਬੇਅਦਬੀ ਮਾਮਲਾ: ਕਾਂਗਰਸੀਆਂ ਦੇ ਨਾਲ ਅਕਾਲੀਆਂ ਖਿ਼ਲਾਫ ਵੀ ਕਾਰਵਾਈ ਦੀ ਮੰਗ
  • ਇਟਲੀ ਵਿੱਚ ਸਿੱਖਾਂ ਨੂੰ ਵਿਸ਼ੇਸ਼ ਕਿਸਮ ਦੀ ਕਿਰਪਾਨ ਪਾਉਣ ਦੀ ਮਿਲੀ ਮਨਜੂਰੀ
  • ਰਾਜਧਾਨੀ ਦਿੱਲੀ ‘ਚ ਅਖੌਤੀ ਦੇਸ਼ ਭਗਤਾਂ ਦਾ ਕਾਰਨਾਮਾਂ
  • ਪੰਜਾਬ ‘ਚ ਇੱਕ ਹੋਰ ਨਵਾਂ ਜਿਲ੍ਹਾ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
  • ਜੇ ਕੋਈ ਸਮਝੇ ਤਾਂ...
  • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
  • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
  • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


  • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
  • ਉਮਰਾਂ `ਚ ਕੀ ਰੱਖਿਆ : 82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ `ਚ ਰੌਣਕ ਲਿਆਂਦੀ
  • ਅਮਰੀਕਾ `ਚ ਭਾਰਤੀ ਕਾਮਿਆਂ ਲਈ ਬੁਰੀ ਖ਼ਬਰ
  • ਕੈਲੀਫੋਰਨੀਆ ਦੇ ਸਕੂਲ ’ਚ ਗੋਲੀ ਚੱਲੀ, ਤਿੰਨ ਹਲਾਕ
  • ਨਿਊਜ਼ੀਲੈਂਡ `ਚ ਪੰਜਾਬੀ ਕੁੜੀ ਸੈਂਡੀ ਸੇਖੋਂ ਨੇ 15000 ਫੁੱਟ ਤੋਂ ਲਾਇਆ `ਸਕਾਈ ਜੰਪ`
  • ਕੈਨੇਡਾ ‘ਚ ਦੋ ਪੰਜਾਬੀ ਗ੍ਰਿਫਤਾਰ
  • ਪਤਨੀ ਦਾ ਕਤਲ ਕਾਰਨ ਵਾਲਾ ਪੰਜਾਬੀ ਗ੍ਰਿਫ਼ਤਾਰ
  • ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਤੂਫ਼ਾਨ


  • Facebook Activity

    Widgetize!