ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸਰਗਰਮੀਆਂ

 • ਵਿਸ਼ਵ ਪੰਜਾਬੀ ਕਾਨਫਰੰਸ-2011 ਵਾਈਟ ਹਾਰਨ ਕਮਿਓਨਟੀ ਹਾਲ ਕੈਲਗਰੀ ਵਿੱਚ 10-11 ਜੂਨ ਨੂੰ ਹੋਵੇਗੀ

 • ਪੰਜਾਬੀ ਲਿਖ਼ਾਰੀ ਸਭਾ  ਦੀ ਆਪਣੀ ਵੈਬ ਸਾਈਟ www.punjabilikharisabha.com ਰਿਲੀਜ਼                                                            
  ਕੈਲਗਰੀ  (ਤਰਲੋਚਨ ਸੈਹਿੰਬੀ) ਪੰਜਾਬੀ ਲਿਖ਼ਾਰੀ ਸਭਾ(ਰਜ਼ਿ) ਕੈਲਗਰੀ ਦੀ ਮਈ ਮਹੀਨੇ ਦੀ   ਮੀਟਿੰਗ 15 ਮਈ 2011 ਦਿਨ ਐਤਵਾਰ ਨੂੰ ਕੋਸੋ ਦੇ ਦਫ਼ਤਰ ਵਿੱਚ ਹੋਈ | ਸਭਾ ਦੇ ਜਨਰਲ ਸਕੱਤਰ ਤਰਲੋਚਨ ਸੈਹਿੰਬੀ ਨੇ ਸਭ ਤੋਂ ਪਹਿਲਾਂ ਲਿਖ਼ਾਰੀ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਅਤੇ ਸਾਬਕਾ ਪ੍ਰਧਾਨ ਜੋਗਿੰਦਰ ਸੰਘਾ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸੱਦਾ ਦਿੱਤਾ |  ਭੋਲਾ ਸਿੰਘ ਚੌਹਾਨ ਨੇ ਜੋਗਿੰਦਰ ਸੰਘਾ ਦਾ ਲਿਖ਼ਿਆ ਮਦਰਜ਼ ਡੇ ਨਾਲ ਸਬੰਧਤ ਗੀਤ,ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

  ' ਤੂੰ ਸੀ ਠੰਡੀ ਛਾਂ ਨੀ ਛੱਡ ਕੇ ਜਾਂਦੀਏ ਮਾਏ  
  ਮਾਂ ਕਿਸ ਨੂੰ ਆਖ਼ ਬੁਲਾਂ ਨੀ ਛੱਡ ਕੇ ਜਾਂਦੀਏ ਮਾਏ                                      
  ਹਰਬੰਸ ਬੁੱਟਰ ਨੇ ਪੰਜਾਬੀ ਲਿਖ਼ਾਰੀ ਸਭਾ ਦੇ ਸਲਾਨਾ ਸਮਾਗਮ ਜੋ ਕਿ ਸਾਲ 2000 ਤੋਂ ਲੈਕੇ ਅੱਜ ਤੱਕ ਹਰ ਸਾਲ ਲਗਾਤਾਰ ਕਰਾਇਆ ਜਾਦਾਂ ਹੈ ਬਾਰੇ ਜਾਣਕਾਰੀ ਦਿੱਤੀ। ਹਰ ਸਾਲ ਕਨੇਡਾ ਦੇ ਚੋਣਵੇ ਇੱਕ  ਸਾਹਿਤਕਾਰ ਨੂੰ "ਇਕਬਾਲ ਅਰਪਨ ਯਾਦਗਾਰੀ ਐਵਾਰਡ" ਅਤੇ ਨਕਦ ਰਾਸੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਸ ਸਾਲ ਵਾਰਸਿਕ ਸਮਾਂਗਮ ਤੋਂ ਇਲਾਵਾ ਇਸ "ਵਰਲਡ ਪੰਜਾਬੀ ਕਾਨਫਰੰਸ" ਜੋ ਕਿ ਦੋ ਦਿਨ ਦਾ ਪ੍ਰੋਗਰਾਮ ਹੈ, 10 ਅਤੇ 11 ਜੂਨ 2011ਦਿਨ ਸ਼ੁæਕਰਵਾਰ ਅਤੇ ਸਨੱਚਰਵਾਰ ਵਾਈਟ ਹੌਰਨ ਕਮਿਊਨਿਟੀ ਹਾਲ ਕੈਲਗਰੀ ਵਿੱਚ ਕਰਵਾਉਣ ਬਾਰੇ ਸਰੋਤਿਆ ਨੂੰ ਜਾਣਕਾਰੀ ਦਿੱਤੀ। ਇਸ ਕਾਨਫਰੰਸ ਵਿੱਚ ਇੰਡੀਆ, ਅਮਰੀਕਾ, ਇੰਗਲੈਡ;ਜਾਪਾਨ,ਕੈਨੇਡਾ,ਡੁਬਈ,ਜਰਮਨੀ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਲਿਖ਼ਾਰੀ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬੁੱਧੀਜੀਵੀ ਪਹੁੰਚ ਰਹੇ ਹਨ| ਹਰਬੰਸ ਬੁੱਟਰ ਜੋ ਕਿ "ਲੋਕ ਅਵਾਜ਼" ਅਖਬਾਰ ਦੇ ਸਬ ਐਡੀਟਰ ਵੀ ਹਨ, ਨੇ ਸਾਰੇ ਲੇਖਕਾਂ ਨੂੰ ਆਪਣੀਆਂ ਰਚਨਾਵਾ ਅਖਬਾਰ ਵਿੱਚ ਛਪਣ ਲਈ
  buttar101@yahoo.com ਉੱਪਰ  ਭੇਜਣ ਦੀ ਬੇਨਤੀ ਵੀ ਕੀਤੀ।
  ਇਸ ਤੋਂ ਬਾਦ ਬੀਜਾ ਰਾਮ ਨੇ ਇੱਕ ਗਜ਼ਲ ਪੜੀ ਜਿਸਦੇ ਬੋਲ ਸਨ:-
          ਯਾਦਾਂ ਦਾ ਇੱਕ ਸਾਗਰ ਆਇਆ ਮੈਨੂੰ ਮਿਲਣ ਵਰ੍ਹਿਆਂ ਬਾਅਦ,                      
          ਪਹਿਲਾਂ  ਏਨਾ  ਰੋਏ  ਨਹੀ  ਸੀ  ਜਿੰਨਾ ਰੋਏ ਵਰ੍ਹਿਆਂ ਬਾਅਦ।                                  
  ਹਰੀਪਾਲ ਨੇ 'ਕਨੇਡਾ ਦੇ ਵਾਸੀ' ਕਹਾਣੀ ਪੜੀ ਜੋ ਕਿ ਕਨੇਡਾ ਵਿੱਚ ਰਹਿੰਦੇ ਪ੍ਰਦੇਸੀ ਦੀ ਦੁੱਖ਼ ਭਰੀ ਦਾਸਤਾਨ ਬਿਆਨ ਕਰਦੀ ਸੀ ਸਰੋਤਿਆ ਵੱਲੋਂ ਬਹੁਤ ਪਸੰਦ ਕੀਤੀ ਗਈ |ਬਲਵੀਰ ਗੋਰੇ ਰਕਬੇ ਵਾਲੇ ਨੇ ਬਹੁਤ ਹੀ ਭਾਵਪੂਰਤ ਗੀਤ ਗਾਇਆ| ਜੋਗਿੰਦਰ ਸੰਘਾ ਵਲੋਂ 'ਮੁਕਤੀ' ਕਹਾਣੀ ਪੜੀ ਗਈ ਜਿਸ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ| ਵਿੰਨੀਪਿਗ ਤੋਂ ਆਏ ਰਾਣਾ ਚਾਨਾ ਨੇ ਇੱਕ ਧਾਰਮਿਕ ਗੀਤ ਗਾਇਆ| ਚਾਹ ਨਾਲ ਅਤਿ ਸੁਆਦੀ ਵੇਸਣ ਮਿਠਾਈ ਦਾ ਪ੍ਰਬੰਧ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਕੀਤਾ ਗਿਆ।  ਚਾਹ ਦੀ ਬਰੇਕ ਤੋਂ ਬਾਅਦ ਪਰਮਜੀਤ ਸੰਦਲ ਨੇ ਚੁਟਕਲੇ ਸੁਣਾਏ ਅਤੇ ਸੰਦਲ ਪ੍ਰੋਡਕਸਨ ਦੀ ਆਉਣ ਵਾਲੀ ਫਿਲਮ "ਦਿਲ ਦਰਿਆ ਸਮੂੰਦਰੋਂ ਡੂੰਘੇ" ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸ਼ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂੰਵਾਲਾ ਦੇ ਬਚਪਨ ਤੋਂਂ ਲੈਕੇ ਆਖਰੀ ਸਾਹਾਂ ਤੱਕ ਦੇ ਸਾਥੀ ਰਹੇ  ਗੁਰਨਾਮ ਸਿੰਘ ਗਿੱਲ ਨੇ ਕਵੀਸਰæੀ ਸੁਣਾਕੇ ਪਿੰਡ ਰਾਮੂੰਵਾਲੇ  ਦੇ ਪੌਣ ਪਾਣੀ ਵਿੱਚ ਕਵੀਸ਼ਰੀ ਰੰਗ ਹੋਣ ਦਾ ਸਬੂਤ ਦਿੱਤਾ। ਸੁਰਿੰਦਰ ਸਿੰਘ ਢਿੱਲੋਂ ਵੱਲੋਂ ਬਾਬਾ ਬੁਲ੍ਹੇ  ਸ਼ਾæਹ ਦੀਆਂ ਕਾਫ਼ੀਆਂ ਬਾਰੇ ਜਾਣਕਾਰੀ ਦਿੱਤੀ ਗਈ| ਸੋਹਨ ਮਾਨ ਵੱਲੋਂ ਪ੍ਰੋਗੇਸਿਵ ਕਲਚਰ ਐਸੋਸੀਏਸ਼ਨ ਵੱਲੋਂ ਵਰਲਡ ਪੰਜਾਬੀ ਕਾਨਫ਼ਰੰਸ ਵਿੱਚ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ,ਜਿਸਦਾ ਸਰੋਤਿਆਂ ਨੇ ਤਾੜੀਆਂ ਮਾਰਕੇ ਸਵਾਗਤ ਕੀਤਾ| ਸਭਾ ਦੇ ਖ਼ਜ਼ਾਨਚੀ ਬਲਜਿੰਦਰ ਸੰਘਾ ਵੱਲੋਂ 2011 ਦੇ ਬਣੇ ਮੈਂਬਰਾਂ ਦੀ ਲਿਸਟ ਨੂੰ ਪੜ੍ਹ ਕੇ ਸੁਣਾਇਆ ਗਿਆ | ਮਹਿੰਦਰ ਪਾਲ ਸਿੰਘ ਪਾਲ ਨੇ  ਆਪਣੀ  ਲਿਖ਼ੀ ਗਜ਼ਲ ਪੜੀ| ਕੋਸੋ ਦੇ ਪ੍ਰਧਾਨ ਹੈਪੀ ਮਾਨ ਨੇ ਆਪਣੇ ਵਿਚਾਰ ਦਿੱਤੇ ,ਜਸਵੀਰ ਸਿਹੋਤਾ ਨੇ ਕਵਿਤਾ ਅਤੇ ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਸੁਣਾਈ। ਹਰਪ੍ਰਕਾਸ਼ ਜਨਾਗਲ ਨੇ ਇੱਕ ਮੈਗਜ਼ੀਨ "ਸੋਚ ਦੀ ਸ਼ਕਤੀ" ਦਿਖਾਇਆ, ਜਿਸ ਵਿੱਚ ਜਨਾਗਲ ਸਾਹਿਬ ਦੀ ਪ੍ਰਦਰਸਨੀ ਵਾਰੇ ਰਿਪੋਰਟ ਅਤੇ ਉਹਨਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ । ਮਨਜੋਤ ਗਿੱਲ ਨੇ ਮਿੰਨੀ ਕਹਾਣੀ "ਸਾਦਗੀ ਦੀ ਪ੍ਰੀਭਾਸਾæ  ਅਤੇ ਇੱਕ ਕਵਿਤਾ ਪੜੀ। ਚੰਦ ਸਿੰਘ ਸਦਿਉੜਾ ਨੇ ਇੱਕ ਕਿਤਾਬ "ਪੰਜਾਬੀ ਸੱਭਿਆਚਾਰ ਰਿਸ਼ਤਿਆਂ ਦੀ ਸੰਬਾਦਿਕਤਾ" ਜੋ ਕਿ ਜਲੌਰ ਸਿੰਘ ਖ਼ੀਵਾ (ਡਾ:) ਦੀ ਲਿਖ਼ੀ ਹੋਈ ਹੈ, ਪੰਜਾਬੀ ਲਿਖ਼ਾਰੀ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੂੰ ਭੇਟ ਕੀਤੀ | ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ  "ਵਰਲਡ ਪੰਜਾਬੀ ਕਾਨਫਰੰਸ" ਅਤੇ ਸਲਾਨਾ ਸਮਾਗਮ ਲਈ, ਫਾਊਂਡਰ ਮੈਂਬਰ ਜਸਵੰਤ ਸਿੰਘ ਗਿੱਲ ਵੱਲੋ ਲੋੜੀਂਦੀ ਵਿੱਤੀ ਸਹਾਇਤਾ ਦੀ ਪੇਸ਼ਕਸ ਦਾ ਹਾਜ਼ਰੀਨ ਨੇ ਤਾੜੀਆਂ ਨਾਲ ਸਵਾਗਤ ਕੀਤਾ। ਂ"ਇਕਬਾਲ ਅਰਪਨ ਯਾਦਗਾਰੀ ਐਵਾਰਡ" ਨਾਲ ਸਨਮਾਨੇ ਜਾਣ ਵਾਲੇ ਲੇਖਕ ਜਰਨੈਲ ਸਿੰਘ ਕਹਾਣੀਕਾਰ ਬਾਰੇ ਮੈਬਰਾਂ ਨੂੰ ਜਾਣਕਾਰੀ ਦਿੱਤੀ ਅਤੇ ਸਾਰੇ ਹੀ ਸਾਹਿਤ ਪ੍ਰੇਮੀਆਂ  ਅਤੇ ਹੋਰ ਜਥੇਬੰਦੀਆਂ ਨੂੰ ਵੀ ਇਸ ਵਿੱਚ ਆਉਣ ਦਾ ਸੱਦਾ ਦਿੱਤਾ। ਅੰਤ ਵਿੱਚ ਪ੍ਰਧਾਨ ਨੇ ਸਾਰੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ|

              ਪੰਜਾਬੀ ਲਿਖ਼ਾਰੀ ਸਭਾ (ਰਜ਼ਿ) ਕੈਲਗਰੀ  ਦੀ ਵੈਬਸਾਈਟ www.punjabilikharisabha.com   ਵੀ ਲਾਂਚ ਕੀਤੀ  ਗਈ,ਜਿਸ ਉੱਪਰ ਕਲਿੱਕ ਕਰਕੇ ਹੁਣ ਤੁਸੀਂ ਪੰਜਾਬੀ ਲਿਖ਼ਾਰੀ ਸਭਾ(ਰਜ਼ਿ) ਕੈਲਗਰੀ ਦਾ ਇਤਿਹਾਸ ਅਤੇ ਸਰਗਰਮੀਆਂ ਦੇਖ ਸਕੋਗੇ।  ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਜਰਨੈਲ ਸਿੰਘ ਤੱਗੜ,ਕੁਲਦੀਪ ਸੰਘਾ,ਬਲਦੇਵ ਸਿੰਘ ਕੰਗ, ਮਾæ ਭਜਨ ਸਿੰਘ ਗਿੱਲ, ਗੁਰਮੀਤ ਭੱਟੀ, ਲਵਲੀਨ ਭੱਟੀ,ਗੁਰਲਾਲ ਸਿੰਘ ਰੁਪਾਲੋਂ,ਰਾਜਕਿਰਨ ਕੌਰ ਰੁਪਾਲੋਂ, ਨਰਿੰਜਨ ਸਿੰਘ ਸੰਘਾ,ਰਣਜੀਤ ਸਿੰਘ ਲਾਡੀ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ| ਪੰਜਾਬੀ ਲਿਖ਼ਾਰੀ ਸਭਾ(ਰਜ਼ਿ) ਕੈਲਗਰੀ ਦੀ ਹਰ ਮਹੀਨੇਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ ਹਰ ਮਹੀਨੇ ਦੇ ਤੀਜੇ ਐਂਤਵਾਰ ਦਿਨ ਦੇ 2:00 ਵਜੇ ਹੁੰਦੀ ਹੈ,ਜਿਸ ਵਿੱਚ ਸਮੁੱਚੇ ਸਾਹਿਤ ਪਰੇਮੀਆਂ ਨੂੰ ਖੁੱਲਾ ਸੱਦਾ ਹੁੰਦਾ ਹੈ ।ਹੋਰ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਸਿੰਘ ਬਰਾੜ  403- 470-2628 ਜਨਰਲ ਸਕੱਤਰ ਤਰਲੋਚਨ ਸੈਹਿੰਬੀ  403- 650-3759 ਤੇ ਸੰਪਰਕ ਕਰ ਸਕਦੇ ਹੋ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੈਨੇਡਾ ਦੀ ਮਰਦਮਸ਼ੁਮਾਰੀ ਚ ਮਾਂ ਬੋਲੀ ਪੰਜਾਬੀ ਲਿਖਣਾ 'ਲਹਿਰ' ਹੋ ਨਿਬੜਿਆ-ਗਿੱਲ

 • ਸਰੀ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-'ਕੈਨੇਡਾ ਦੀ ਧਰਤੀ 'ਤੇ 2011 ਦੀ ਮਰਦਮਸ਼ੁਮਾਰੀ 'ਚ ਪੰਜਾਬੀ ਲਿਖਵਾਉਣ ਦੇ ਅਣਥਕ ਯਤਨ 'ਲਹਿਰ' ਹੋ ਨਿਬੜੇ ਹਨ ਤੇ ਦੇਸ਼ ਭਰ 'ਚ ਪੰਜਾਬੀ ਲੇਖਕ, ਅਧਿਆਪਕ ਤੇ ਮਾਪੇ ਮਰਦਮਸ਼ੁਮਾਰੀ ਫਾਰਮਾਂ 'ਚ ਮਾਂ-ਬੋਲੀ 'ਪੰਜਾਬੀ' ਲਿਖਵਾ ਰਹੇ ਹਨਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਪੁਸਤਕ ਰਿਲੀਜ਼ ਸਮਾਗਮ 'ਚ ਸੰਸਥਾ ਦੇ ਪ੍ਰਧਾਨ ਸ: ਮੋਹਣ ਸਿੰਘ ਗਿੱਲ ਨੇ ਕੀਤਾਨੌਜਵਾਨ ਸ਼ਾਇਰ ਜਸਪ੍ਰੀਤ ਸਿੰਘ ਕਿਲਾ ਹਾਂਸ ਦੀ ਕਿਤਾਬ 'ਗਮਾਂ ਦੀ ਭੱਠੀ' ਲੋਕ ਅਰਪਿਤ ਕਰਦਿਆਂ ਸਭਾ ਦੀਆਂ ਹੋਰਨਾਂ ਉੱਘੀਆਂ ਸ਼ਖ਼ਸੀਅਤਾਂ ' ਬੀਬੀ ਇੰਦਰਜੀਤ ਕੌਰ ਸਿੱਧੂ, ਪ੍ਰਿਤਪਾਲ ਸਿੰਘ ਗਿੱਲ, ਮਨਜੀਤ ਸਿੰਘ ਮੀਤ, ਗਿੱਲ ਮੋਰਾਂਵਾਲੀ, ਦਲਜੀਤ ਸਿੰਘ ਕਲਿਆਣਪੁਰੀ, ਸੁਰਿੰਦਰਪਾਲ ਕੌਰ ਬਰਾੜ, ਹਰਚੰਦ ਸਿੰਘ ਬਾਗੜੀ, ਸੁੱਚਾ ਸਿੰਘ ਕਲੇਰ, ਚਰਨ ਸਿੰਘ, ਇੰਦਰਜੀਤ ਸਿੰਘ ਧਾਮੀ, ਅੰਗਰੇਜ਼ ਸਿੰਘ ਬਰਾੜ, ਗੁਰਮੇਲ ਸਿੰਘ ਬਦੇਸ਼ਾ, ਦਰਸ਼ਨ ਸਿੰਘ ਸੰਘਾ, ਪਰਮਿੰਦਰ ਸਵੈਚ ਤੇ ਹੋਰਨਾਂ ਲੇਖਕਾਂ ਤੋਂ ਇਲਾਵਾ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਹਾਜ਼ਰ ਸਨ, ਜਿਨ੍ਹਾਂ ਪ੍ਰਿੰ: ਸਰਵਣ ਸਿੰਘ ਦੀ ਪੁਸਤਕ 'ਅੱਖੀਂ ਦੇਖਿਆ ਕਬੱਡੀ ਵਰਲਡ ਕੱਪ' ਸਭ ਨੂੰ ਭੇਟ ਕੀਤਾਬੀਬੀ ਦਿਲਪ੍ਰੀਤ ਕੌਰ ਨੇ ਆਪਣੇ ਸ਼ਾਇਰ ਪਤੀ ਜਸਪ੍ਰੀਤ ਸਿੰਘ ਕਿਲਾ ਹਾਂਸ ਦੀ ਕਾਵਿ ਰਚਨਾ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ

  Related Stories
  ਕੈਨੇਡਾ ਦੀ ਧਰਤੀ    ਮਰਦਮਸ਼ੁਮਾਰੀ    ਪੰਜਾਬੀ ਲਿਖਵਾਉਣ    ਲਹਿਰ ਹੋ ਨਿਬੜੇ    ਪੰਜਾਬੀ ਲੇਖਕ    ਅਧਿਆਪਕ    ਮਾਪੇ    ਮਰਦਮਸ਼ੁਮਾਰੀ ਫਾਰਮਾਂ    ਮਾਂ-ਬੋਲੀ 'ਪੰਜਾਬੀ' ਲਿਖਵਾ    ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ    ਸ: ਮੋਹਣ ਸਿੰਘ ਗਿੱਲ    ਜਸਪ੍ਰੀਤ ਸਿੰਘ ਕਿਲਾ ਹਾਂਸ    ਗਮਾਂ ਦੀ ਭੱਠੀ    ਬੀਬੀ ਇੰਦਰਜੀਤ ਕੌਰ ਸਿੱਧੂ    ਪ੍ਰਿਤਪਾਲ ਸਿੰਘ ਗਿੱਲ    ਮਨਜੀਤ ਸਿੰਘ ਮੀਤ    ਗਿੱਲ ਮੋਰਾਂਵਾਲੀ    ਦਲਜੀਤ ਸਿੰਘ ਕਲਿਆਣਪੁਰੀ      
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਤੀਜੇ ਬਦਲ ਦਾ ਸੱਚ: ਅਕਾਲ ਤਖਤ ਸਾਹਿਬ ਦੀ ਗਲੋਬਲ ਦ੍ਰਿਸ਼ਟੀ, ਤੇ ਵਿਚਾਰ ਚਰਚਾ

 • Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ

 • ਐਡੀਲੇਡ (ਰਿਸ਼ੀ ਗੁਲਾਟੀ) : ਆਸਟ੍ਰੇਲੀਅਨ ਸਿੱਖ ਖੇਡਾਂ ਦੇ ਇਤਿਹਾਸ ‘ਚ ਪਹਿਲੀ ਵਾਰ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ  ਵੱਲੋਂ ਮਾਂ ਬੋਲੀ ਪੰਜਾਬੀ ਦੇ ਸੰਬੰਧ ‘ਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਤੇ ਕਿਸੇ ਨਾ ਕਿਸੇ ਰੂਪ ‘ਚ ਮਾਂ ਬੋਲੀ ਦੀ ਸੇਵਾ ਕਰ ਰਹੇ ਆਸਟ੍ਰੇਲੀਆ ਦੇ ਵਸਨੀਕ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ‘ਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ‘ਚ ਸਭ ਨੂੰ ਜੀ ਆਇਆਂ ਕਹਿੰਦਿਆਂ ਲੇਖਕਾਂ ਤੇ ਕਵੀਆਂ ਨੂੰ ਆਸਟ੍ਰੇਲੀਆ ਦੀ ਪਹਿਲੀ ਪੰਜਾਬੀ ਸਾਹਿਤਕ ਵੈੱਬਸਾਈਟ “ਸ਼ਬਦ ਸਾਂਝ” ਨੂੰ ਆਪਣੀਆਂ ਰਚਨਾਵਾਂ ਭੇਜਣ ਦਾ ਖੁੱਲਾ ਸੱਦਾ ਦਿੱਤਾ । ਆਸਟ੍ਰੇਲੀਆ ‘ਚ ਇਹ ਪਹਿਲਾ ਮੌਕਾ ਸੀ ਜਦ ਕਿ ਪੰਜਾਬੀ ਮੀਡੀਆ ਨਾਲ ਜੁੜੀਆਂ ਹਸਤੀਆਂ, ਲੇਖਕ ‘ਤੇ ਪੰਜਾਬੀ ਕਲਾਕਾਰ ਵੱਡੀ ਗਿਣਤੀ ‘ਚ ਇੱਕ ਮੰਚ ‘ਤੇ ਇੱਕਠੇ ਹੋਏ । ਇਸ ਮੌਕੇ ‘ਤੇ ਬਹੁਤ ਸਾਰੇ ਉੱਘੇ ਬੁਲਾਰਿਆਂ ਨੇ ਵਿਦੇਸ਼ਾਂ ‘ਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਵਿਸ਼ੇ ‘ਤੇ ਵਿਚਾਰਾਂ ਕੀਤੀਆਂ ।

   
  ਇਸ ਮੌਕੇ ‘ਤੇ ਸਨਮਾਨ ਹਾਸਲ ਕਰਨ ਵਾਲਿਆਂ ‘ਚ ਉੱਘੇ ਲੇਖਕ ਗਿਆਨੀ ਸੰਤੋਖ ਸਿੰਘ, ਅਜੀਤ ਸਿੰਘ ਰਾਹੀ, ਆਸਟ੍ਰੇਲੀਆ ਦੇ ਪਹਿਲੇ 24 ਘੰਟੇ ਚੱਲਣ ਵਾਲੇ ਹਰਮਨ ਰੇਡੀਓ ਤੋਂ ਅਮਨਦੀਪ ਸਿੰਘ ਸਿੱਧੂ, ਰੇਡੀਓ ਸੰਚਾਲਕ ਦਲਵੀਰ ਹਲਵਾਰਵੀ, ਆਸਟ੍ਰੇਲੀਅਨ ਚਿੱਤਰਕਾਰ ਡੇਨੀਅਲ ਕੌਨਲ, ਲਿਬਰਲ ਨੇਤਾ ਗੋਲਡੀ ਬਰਾੜ, ਇੰਡੋਜ਼ ਆਸਟ੍ਰੇਲੀਆ ਦੇ ਚੇਅਰਮੈਨ ਪਰਮਜੀਤ ਸਿੰਘ ਸਰਾਏ, ਚੜ੍ਹਦੀਕਲਾ ਦੇ ਸੰਪਾਦਕ ਚਰਨਜੀਤ ਸਿੰਘ, ਦਲਜੀਤ ਸਿੰਘ ਸੈਣੀ, ਗੁਰਦੀਪ ਨਿੱਝਰ, ਹਰਭਜਨ ਸਿੰਘ ਖੈਹਰਾ, ਪੰਜਾਬ ਐਕਸਪ੍ਰੈਸ ਦੇ ਸੰਪਾਦਕ ਰਾਜਵੰਤ ਸਿੰਘ, ਦ ਪੰਜਾਬ ਦੇ ਸੰਪਾਦਕ ਮਨਜੀਤ ਬੋਪਾਰਾਏ, ਦ ਪੇਜ਼ ਦੇ ਸੰਪਾਦਕ ਹਰਬੀਰ ਕੰਗ, ਇੰਡੋ ਟਾਈਮਜ਼ ਦੇ ਸੰਪਾਦਕ ਤਸਵਿੰਦਰ ਸਿੰਘ, ਕਬੱਡੀ ਕਮੈਂਟੇਟਰ ਰਣਜੀਤ ਸਿੰਘ ਖੈਹਰਾ ਤੇ ਚਰਨਾਮਤ ਸਿੰਘ, ਵਿਦਵਾਨ ਰਜਿੰਦਰ ਸਿੰਘ ਗੱਬੀ, ਜੱਗਬਾਣੀ ਦੇ ਪੱਤਰਕਾਰ ਅਮਰਜੀਤ ਖੇਲਾ ਤੇ ਬਲਜੀਤ ਖੇਲਾ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜਸ਼ਦੀਪ ਸਿੰਘ, ਅਜੀਤ ਦੇ ਪੱਤਰਕਾਰ ਸਰਤਾਜ ਧੌਲ, ਗਾਇਕ ਵਿਨੇਪਾਲ ਬੁੱਟਰ, ਲੇਖਕ ਡਾ. ਅਮਰਜੀਤ ਟਾਂਡਾ, ਹਰਜਿੰਦਰ ਜੌਹਲ, ਮਲਵਿੰਦਰ ਪੰਧੇਰ, ਅੰਮ੍ਰਿਤਪਾਲ ਸਿੰਘ, ਬਲਦੇਵ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿੱਝਰ, ਹਰਪ੍ਰੀਤ ਸਿੰਘ, ਕ੍ਰਿਸ਼ਨ ਨਾਗੀਆ, ਮਹਿੰਦਰ ਸਿੰਘ ਕਾਹਲੋਂ, ਬਲਦੇਵ ਸਿੰਘ ਧਾਲੀਵਾਲ , ਨਿਰਮਲ ਸਿੰਘ, ਡਾ. ਪ੍ਰੀਤਇੰਦਰ ਗਰੇਵਾਲ, ਸ਼ਾਮ ਕੁਮਾਰ, ਚਿੱਤਰਕਾਰ ਸਵਰਨ ਬਰਨਾਲਾ, ਸ਼ਾਮਲ ਸਨ ।
   
  ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਦੇ ਡਾਇਰੈਕਟਰ ਬਿੱਕਰ ਸਿੰਘ ਬਰਾੜ, ਪ੍ਰਿੰਸੀਪਲ ਨਵਤੇਜ ਸਿੰਘ ਬੱਲ, ਉੱਘੇ ਸਨਅਤਕਾਰ ਅਮਰੀਕ ਸਿੰਘ ਥਾਂਦੀ ਨੇ ਆਪਣੇ ਕਰ ਕਮਲਾਂ ਨਾਲ਼ ਹਸਤੀਆਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਐਸੋਸੀਏਸ਼ਨ ਮੈਂਬਰਾਂ ਸ਼ਮੀ ਜਲੰਧਰੀ, ਬਖਸਿ਼ੰਦਰ ਸਿੰਘ, ਜੌਹਰ ਗਰਗ, ਸੁਮਿਤ ਟੰਡਨ, ਜਗਤਾਰ ਸਿੰਘ ਨਾਗਰੀ, ਸੁਲੱਖਣ ਸਿੰਘ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਸਰੂਪ ਸਿੰਘ ਜੌਹਲ, ਗੁਰਪ੍ਰੀਤ ਸਿੰਘ ਬੁੱਟਰ, ਰੁਪਿੰਦਰ ਸਿੰਘ, ਜਸਮਿੱਤਰ ਸਿੰਘ ਹਾਜ਼ਰ ਸਨ । ਸਟੇਜ ਸਕੱਤਰ ਗਿਆਨੀ ਸੰਤੋਖ ਸਿੰਘ ਦੀਆਂ ਰੋਚਕ ਗੱਲਾਂ ਨੇ ਚੰਗਾ ਸਮਾਂ ਬੰਨਿਆਂ । ਇਸ ਮੌਕੇ ‘ਤੇ ਸਨਮਾਨਿਤ ਹੋਣ ਵਾਲਿਆਂ ‘ਚ ਪੰਜਾਬੀ ਦੇ ਸਥਾਪਿਤ ਹਸਤਾਖਰਾਂ ਦੇ ਨਾਲ਼-ਨਾਲ਼ ਨਵੀਂ ਪੀੜ੍ਹੀ ਦੇ ਉੱਭਰ ਰਹੇ ਮਾਂ ਬੋਲੀ ਦੇ ਸੇਵਾਦਾਰਾਂ ਵੀ ਸ਼ਾਮਲ ਸਨ ਤਾਂ ਜੋ ਉਹ ਹੋਰ ਉਤਸ਼ਾਹ ਨਾਲ਼ ਮਾਂ ਬੋਲੀ ਦੀ ਸੇਵਾ ਕਰ ਸਕਣ । ਪ੍ਰੋਗਰਾਮ ਦੇ ਅਖੀਰ ‘ਚ ਐਸੋਸੀਏਸ਼ਨ ਦੇ ਸਕੱਤਰ ਤੇ ਕਈ ਵਰ੍ਹਿਆਂ ਤੋਂ ਆਸਟ੍ਰੇਲੀਆ ‘ਚ ਪੰਜਾਬੀ ਰੇਡੀਓ ਚਲਾ ਰਹੇ ਹਰਵਿੰਦਰ ਸਿੰਘ ਗਰਚਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਜਿ਼ਕਰਯੋਗ ਹੈ ਕਿ ਐਸੋਸੀਏਸ਼ਨ ‘ਚ ਵੀ ਅਜਿਹੇ ਕਈ ਸਰਗਰਮ ਮੈਂਬਰ ਹਨ, ਜੋ ਕਿ ਵੱਖ ਵੱਖ ਢੰਗਾਂ ਨਾਲ਼ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਨਮਾਨ ਪੱਤਰ ਭੇਂਟ ਨਹੀਂ ਕੀਤੇ ਗਏ, ਕਿਉਂ ਜੋ ਪੰਜਾਬੀ ਕਲਚਰਲ ਐਸੋਸੀਏਸ਼ਨ, ਸਾਊਥ ਆਸਟ੍ਰੇਲੀਆ ਪਰਿਵਾਰ ਨੇ ਹੀ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ । ਇਸੇ ਸਵੇਰ ਨੂੰ ਸਿਡਨੀ ਨਿਵਾਸੀ ਚਿੱਤਰਕਾਰ ਸਵਰਨ ਬਰਨਾਲਾ ਦੀ ਚਿੱਤਰਕਾਰੀ ਦੀ ਪ੍ਰਦਰਸ਼ਨੀ ਵੀ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤੀ ਗਈ । ਪੰਜਾਬੀ ਦਰਸ਼ਕਾਂ ਦੇ ਨਾਲ਼ ਨਾਲ਼ ਆਸਟ੍ਰੇਲੀਆ ਨਿਵਾਸੀਆਂ ਨੇ ਵੀ ਇਸ ਪ੍ਰਦਰਸ਼ਨੀ ਦਾ ਭਰਪੂਰ ਆਨੰਦ ਮਾਣਿਆ ।

  Related Stories
  ਉੱਘੇ ਲੇਖਕ    ਗਿਆਨੀ ਸੰਤੋਖ ਸਿੰਘ    ਅਜੀਤ ਸਿੰਘ ਰਾਹੀ    ਆਸਟ੍ਰੇਲੀਆ ਦੇ ਪਹਿਲੇ 24 ਘੰਟੇ ਚੱਲਣ ਵਾਲੇ    ਹਰਮਨ ਰੇਡੀਓ    ਅਮਨਦੀਪ ਸਿੰਘ ਸਿੱਧੂ    ਰੇਡੀਓ ਸੰਚਾਲਕ ਦਲਵੀਰ ਹਲਵਾਰਵੀ    ਆਸਟ੍ਰੇਲੀਅਨ ਚਿੱਤਰਕਾਰ ਡੇਨੀਅਲ ਕੌਨਲ    ਲਿਬਰਲ ਨੇਤਾ ਗੋਲਡੀ ਬਰਾੜ    ਇੰਡੋਜ਼ ਆਸਟ੍ਰੇਲੀਆ ਦੇ ਚੇਅਰਮੈਨ ਪਰਮਜੀਤ ਸਿੰਘ ਸਰਾਏ    ਚੜ੍ਹਦੀਕਲਾ ਦੇ ਸੰਪਾਦਕ ਚਰਨਜੀਤ ਸਿੰਘ    ਦਲਜੀਤ ਸਿੰਘ ਸੈਣੀ    ਗੁਰਦੀਪ ਨਿੱਝਰ    ਹਰਭਜਨ ਸਿੰਘ ਖੈਹਰਾ    ਪੰਜਾਬ ਐਕਸਪ੍ਰੈਸ ਦੇ ਸੰਪਾਦਕ ਰਾਜਵੰਤ ਸਿੰਘ    ਦ ਪੰਜਾਬ ਦੇ ਸੰਪਾਦਕ ਮਨਜੀਤ ਬੋਪਾਰਾਏ    ਦ ਪੇਜ਼ ਦੇ ਸੰਪਾਦਕ ਹਰਬੀਰ ਕੰਗ    ਇੰਡੋ ਟਾਈਮਜ਼ ਦੇ ਸੰਪਾਦਕ ਤਸਵਿੰਦਰ ਸਿੰਘ    ਕਬੱਡੀ ਕਮੈਂਟੇਟਰ ਰਣਜੀਤ ਸਿੰਘ ਖੈਹਰਾ ਤੇ ਚਰਨਾਮਤ ਸਿੰਘ    ਵਿਦਵਾਨ ਰਜਿੰਦਰ ਸਿੰਘ ਗੱਬੀ    ਜੱਗਬਾਣੀ ਦੇ ਪੱਤਰਕਾਰ ਅਮਰਜੀਤ ਖੇਲਾ ਤੇ ਬਲਜੀਤ ਖੇਲਾ    ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜਸ਼ਦੀਪ ਸਿੰਘ    ਅਜੀਤ ਦੇ ਪੱਤਰਕਾਰ ਸਰਤਾਜ ਧੌਲ    ਗਾਇਕ ਵਿਨੇਪਾਲ ਬੁੱਟਰ    ਲੇਖਕ ਡਾ. ਅਮਰਜੀਤ ਟਾਂਡਾ    ਹਰਜਿੰਦਰ ਜੌਹਲ    ਮਲਵਿੰਦਰ ਪੰਧੇਰ    ਅੰਮ੍ਰਿਤਪਾਲ ਸਿੰਘ    ਬਲਦੇਵ ਸਿੰਘ ਧਾਲੀਵਾਲ    ਬਲਦੇਵ ਸਿੰਘ ਨਿੱਝਰ    ਹਰਪ੍ਰੀਤ ਸਿੰਘ    ਕ੍ਰਿਸ਼ਨ ਨਾਗੀਆ    ਮਹਿੰਦਰ ਸਿੰਘ ਕਾਹਲੋਂ    ਬਲਦੇਵ ਸਿੰਘ ਧਾਲੀਵਾਲ    ਨਿਰਮਲ ਸਿੰਘ    ਡਾ. ਪ੍ਰੀਤਇੰਦਰ ਗਰੇਵਾਲ    ਸ਼ਾਮ ਕੁਮਾਰ    ਚਿੱਤਰਕਾਰ ਸਵਰਨ ਬਰਨਾਲਾ    ਸ਼ਾਮਲ ਸਨ । ਇੰਪੀਰੀਅਲ ਕਾਲਜ ਆਫ਼ ਟ੍ਰੇਡਰਜ਼ ਦੇ ਡਾਇਰੈਕਟਰ ਬਿੱਕਰ ਸਿੰਘ ਬਰਾੜ    ਪ੍ਰਿੰਸੀਪਲ ਨਵਤੇਜ ਸਿੰਘ ਬੱਲ    ਉੱਘੇ ਸਨਅਤਕਾਰ ਅਮਰੀਕ ਸਿੰਘ ਥਾਂਦੀ    ਸ਼ਮੀ ਜਲੰਧਰੀ    ਬਖਸਿ਼ਦਰ ਸਿੰਘ    ਜੌਹਰ ਗਰਗ    ਸੁਮਿਤ ਟੰਡਨ    ਜਗਤਾਰ ਸਿੰਘ ਨਾਗਰੀ    ਸੁਲੱਖਣ ਸਿੰਘ    ਸਰੂਪ ਸਿੰਘ ਜੌਹਲ    ਗੁਰਪ੍ਰੀਤ ਸਿੰਘ ਬੁੱਟਰ    ਰੁਪਿੰਦਰ ਸਿੰਘ    ਜਸਮਿੱਤਰ ਸਿੰਘ    ਹਰਵਿੰਦਰ ਸਿੰਘ ਗਰਚਾ    ਪੰਜਾਬੀਅਤ ਦੀ ਸੇਵਾ    ਪੰਜਾਬੀ ਕਲਚਰਲ ਐਸੋਸੀਏਸ਼ਨ    ਸਾਊਥ ਆਸਟ੍ਰੇਲੀਆ ਪਰਿਵਾਰ    ਚਿੱਤਰਕਾਰ ਸਵਰਨ ਬਰਨਾਲਾ    ਚਿੱਤਰਕਾਰੀ ਦੀ ਪ੍ਰਦਰਸ਼ਨੀ    ਆਸਟ੍ਰੇਲੀਅਨ ਸਿੱਖ ਖੇਡਾਂ    ਇਤਿਹਾਸ ‘ਚ ਪਹਿਲੀ ਵਾਰ    ਪ੍ਰਧਾਨ ਮਿੰਟੂ ਬਰਾੜ      
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬੀ ਯੂਨੀਵਰਸਿਟੀ ਵਿਖੇ ਸੂਫ਼ੀ-ਮਤ, ਸੂਫ਼ੀ-ਕਾਵਿ ਅਤੇ ਪੰਜਾਬੀਅਤ ਵਿਸ਼ੇ `ਤੇ ਸੈਮੀਨਾਰ

 •  
  ਪਟਿਆਲਾ : ਡਾ਼ ਪਰਮਿੰਦਰ ਸਿੰਘ ਤੱਗੜ ( ਆਨਰੇਰੀ ਸਾਹਿਤ ਸੰਪਾਦਕ )

  ਪੰਜਾਬੀ ਯੂਨੀਵਰਸਿਟੀ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਸੂਫ਼ੀ ਦਰਸ਼ਨ ਅਤੇ ਚਿੰਤਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜਾਂ ਤਹਿਤ ‘ਸੂਫ਼ੀ-ਮਤ, ਸੂਫ਼ੀ-ਕਾਵਿ ਅਤੇ ਪੰਜਾਬੀਅਤਵਿਸ਼ੇ ਤੇ ਇਕ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਅਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤੀਸੈਮੀਨਾਰ ਦੇ ਮੁੱਖ ਵਕਤਾ ਸਨ- ਪੰਜਾਬ ਯੂਨੀਵਰਸਿਟੀ ਦੇ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਪ੍ਰੋਫ਼ੈਸਰ ਡਾ. ਜਗਜੀਤ ਸਿੰਘਉਰਦੂ ਜ਼ੁਬਾਨ ਵਿਚ ਖ਼ੂਬਸੂਰਤੀ ਸਹਿਤ ਮੰਚ ਸੰਚਾਲਨ ਕਰਦਿਆਂ ਸਮਾਗਮ ਦੇ ਕੋਆਰਡੀਨੇਟਰ ਡਾ. ਨਾਸ਼ਿਰ .ਕੁਰੈਸ਼ੀ ਨੇ ਇਸੇ ਸਾਲ ਸ਼ੁਰੂ ਹੋਏ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ ਜਾਰੀ ਭਾਸ਼ਣ ਲੜੀ ਦੇ ਮਨੋਰਥ ਬਾਰੇ ਜਾਣਕਾਰੀ ਦਿੱਤੀਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਪ੍ਰੋਫ਼ੈਸਰ ਡਾ. ਧਨਵੰਤ ਕੌਰ ਨੇ ਆਏ ਮਹਿਮਾਨ ਵਿਦਵਾਨਾਂ ਦਾ ਸੁਆਗਤ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਡਾ. ਜਸਪਾਲ ਸਿੰਘ ਉਪ ਕੁਲਪਤੀ ਦੀ ਸੁਯੋਗ ਅਗਵਾਈ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਮੱਦੇਨਜ਼ਰ ਕੀਤੇ ਜਾ ਰਹੇ ਕਾਰਜਾਂ ਤੇ ਯੋਜਨਾ-ਅਧੀਨ ਕਾਰਜਾਂ ਦਾ ਖ਼ੁਲਾਸਾ ਕੀਤਾ ਅਤੇ ਸੂਫ਼ੀ ਸੰਗੀਤ, ਸਭਿਆਚਾਰ ਅਤੇ ਇਸ ਦੀ ਅਕਾਦਮਕ ਰੰਗਤ ਨੂੰ ਸਾਂਭਣ ਲਈ ਉਲੀਕੇ ਜਾ ਰਹੇ ਵਿਭਿੰਨ ਕਾਰਜਾਂ ਦੀ ਤਫ਼ਸੀਲ ਬਿਆਨ ਕੀਤੀ
  ਡਾ. ਧਨਵੰਤ ਨੇ ਉਕਤ ਸੈਂਟਰ ਨੂੰ ਸਥਾਪਤ ਕਰਨ ਦਾ ਸਿਹਰਾ ਉਪ ਕੁਲਪਤੀ ਡਾ. ਜਸਪਾਲ ਸਿੰਘ ਸਿਰ  ਬੰਨ੍ਹਦਿਆਂ ਕਿਹਾ ਕਿ ਡਾ. ਸਿੰਘ ਖ਼ੁਦ ਇਨਸਾਨੀ ਕਦਰਾਂ-ਕੀਮਤਾਂ ਦੇ ਪ੍ਰਚਾਰਕ ਅਤੇ ਫ਼ਿਲਾਸਫ਼ਰ ਹਨ ਅਤੇ ਸੂਫ਼ੀ ਵਿਚਾਰਧਾਰਾ ਦੇ ਪ੍ਰਸ਼ੰਸਕ ਹਨ

  ਮੁੱਖ ਵਕਤਾ ਡਾ. ਜਗਜੀਤ ਸਿੰਘ ਨੇ ਆਪਣੇ ਭਾਸ਼ਣ ਸੂਫ਼ੀ-ਮਤ, ਸੂਫ਼ੀ-ਕਾਵਿ ਅਤੇ ਪੰਜਾਬੀਅਤਦੀ ਸ਼ੁਰੂਆਤ ਮੌਕੇ ਸ਼ਿਵ ਦੀ ਸਤਰ ਪੇਸ਼ ਕਰਦਿਆਂ ਜੀਭ ਹੋ ਜਾਏ ਮਾਖਿਉਂ ਮਾਏ ਨੀ ਤੇਰਾ ਨਾਂਅ ਲਿਆਂਵਿਚਲੇ ਮਾਂ ਲਫ਼ਜ਼ ਰਾਹੀਂ ਮਮਤਾ ਦੇ ਵਿਸਮਾਦੀ ਆਨੰਦ ਦਾ ਜ਼ਿਕਰ ਕਰਨ ਉਪਰੰਤ ਸੂਫ਼ੀਲਫ਼ਜ਼ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਇਕ ਅਜਿਹਾ ਸ਼ਬਦ ਹੈ ਜਿਸ ਨੂੰ ਉਚਾਰਦਿਆਂ ਤੇ ਸੁਣਦਿਆਂ ਰੂਹ ਪੂਰੀ ਦੀ ਪੂਰੀ ਆਨੰਦ ਨਾਲ਼ ਸਰਸ਼ਾਰ ਹੋ ਜਾਂਦੀ ਹੈ ਉਨ੍ਹਾਂ ਅਜੋਕੇ ਯੁੱਗ ਵਿਚ ਸੂਫ਼ੀਮਤ ਦੀ ਅਹਿਮੀਅਤ ਦਾ ਮਹੱਤਵ ਵਿਸਤ੍ਰਿਤ ਰੂਪ 'ਚ ਪੇਸ਼ ਕੀਤਾ

  ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਮੌਕੇ ਡਾ਼ ਜਗਜੀਤ ਸਿੰਘ ਦੇ ਭਾਸ਼ਣ ਵਿਚੋਂ ਨੁਕਤਿਆਂ ਨੂੰ ਹੋਰ ਵਿਸਥਾਰ ਦਿੱਤਾ ਅਤੇ ਕਿਹਾ ਕਿ ਸੂਫ਼ੀ-ਮਤ ਇਕ ਕ੍ਰਾਂਤੀਕਾਰੀ ਸਮਾਜਕ ਪਰਿਵਰਤਨ ਲਿਆਉਣ ਵਜੋਂ ਪੇਸ਼ ਹੋਇਆ ਹੈ ਜਿਸ ਨੇ ਮਨੁੱਖ ਨੂੰ, ਮਨੁੱਖ ਤੋਂ ਇਨਸਾਨ ਬਨਣ ਦਾ ਸੁਨੇਹਾ ਦਿੱਤਾ ਹੈ, ਇਸ ਦਾ ਰਸਤਾ ਦਿਖਾਇਆ ਹੈ ਅਤੇ ਆਤਮ-ਚਿੰਤਨ ਦਾ ਮਾਡਲ ਪੇਸ਼ ਕੀਤਾ ਹੈਡਾ. ਸਿੰਘ ਨੇ ਧਰਮ ਦੀ ਅਸਲ ਭਾਵਨਾ ਨੂੰ ਆਧੁਨਿਕ ਸਾਧਨਾਂ ਦੀ ਵਰਤੋਂ ਕਰ ਕੇ ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕਰ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ ਉਨ੍ਹਾਂ ਸੂਫ਼ੀਮਤ ਸਬੰਧੀ ਯੂਨੀਵਰਸਿਟੀ ਵੱਲੋਂ ਚੁੱਕੇ ਜਾ ਰਹੇ ਸੰਜੀਦਾ ਕਦਮਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅਣਵੰਡੇ ਪੰਜਾਬ ਵਿੱਚ ਸਥਿਤ ਸੂਫ਼ੀ ਦਰਗਾਹਾਂ 'ਤੇ ਦਸਤਾਵੇਜ਼ੀ ਫਿ਼ਲਮਾਂ ਤਿਆਰ ਕਰੇਗੀ ਅਤੇ ਇਸ ਸਾਲ ਅਕਤੂਬਰ ਦੇ ਮਹੀਨੇ ਵਿੱਚ ਸੂਫ਼ੀ-ਮਤ ਤੇ ਇੱਕ ਕੌਮਾਂਤਰੀ ਸੈਮੀਨਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾਇਨ੍ਹਾਂ ਦੋਹਾਂ ਕੰਮਾਂ ਵਿੱਚ ਸੂਫ਼ੀ ਫਾਊਂਡੇਸ਼ਨ ਆਫ ਇੰਡੀਆ ਦਾ ਸਹਿਯੋਗ ਲਿਆ ਜਾਵੇਗਾਡਾ. ਸਿੰਘ ਨੇ ਕਿਹਾ ਕਿ ਸੂਫ਼ੀਵਾਦ ਨਾਲ ਸਬੰਧਿਤ ਸਾਰੇ ਸੰਭਵ ਦਸਤਾਵੇਜ਼ ਇਕੱਠੇ ਕਰਨ ਦੇ ਉਪਰਾਲੇ ਕੀਤੇ ਜਾਣਗੇਯੂਨੀਵਰਸਿਟੀ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਸੈਮੀਨਾਰ ਵਿਚ ਸ਼ਾਮਲ ਬੁੱਧੀਜੀਵੀਆਂ ਦਾ ਧਨਵਾਦ ਕੀਤਾ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

 • Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਲਮ ਫਾਊਂਡੇਸ਼ਨ ਅਤੇ ਉਨਟਾਰੀਓ ਫਰੈਂਡਜਲ ਕਲੱਬ ਨੇ ਵਿਸਾਖੀ ਮੇਲਾ ਅਤੇ ਮਦਰਜ਼ ਡੇਅ ਮਨਾਇਆ

 • ਟਰਾਂਟੋ (ਰੰਧਾਵਾ)
  ਕਲਮ ਫਾਊਂਡੇਸ਼ਨ ਅਤੇ ਉਨਟਾਰੀਉ ਫਰੈਂਡਜ਼ ਕਲੱਬ ਦੇ ਸਾਂਝੇ ਉਦਮ ਨਾਲ ਆਯੋਜਿਤ ਵਿਸਾਖੀ ਮੇਲਾ ਅਤੇ ਮਦਰਜ਼ ਡੇਅ ਬੜੇ ਹੀ ਚਾਵਾਂ ਅਤੇ ਜੋਸ਼ੋ ਖ਼ਰੋਸ਼ ਨਾਲ ਸ਼ੈਰੀਡਨ ਕਾਲਜ ੳਕਵਿੱਲ ਵਿਖੇ ਮਨਾਇਆ ਗਿਆ। ਵਰਲਡ ਪੰਜਾਬੀ ਕਾਨਫਰੰਸ  2011 ਦੇ ਮੀਤ ਪ੍ਰਧਾਨ ਡਾ: ਪਰਗਟ ਸਿੰਘ ਬੱਗਾ ਨੇ ਬਹੁਤ ਹੀ ਸਤਿਕਾਰਤ ਅਤੇ ਸ਼ਾਇਰਾਨਾ ਅੰਦਾਜ਼ ਨਾਲ ਕਲਮ ਅਤੇ ਉਨਟਾਰੀਉ ਫਰੈਂਡਜ਼ ਕਲੱਬ ਦੇ ਸਾਰੇ ਮੈਬਰਾਂ ਦੀ ਜਾਣ ਪਹਿਚਾਣ ਦਰਸ਼ਕਾਂ ਨਾਲ ਸਾਂਝੀ ਕੀਤੀ। ਸ਼੍ਰੀ ਮਾਨ ਇਮਰਾਨ ਅਲੀ ਡਿਪਟੀ ਕੌਂਸਲਰ ਪਾਕਿਸਤਾਨ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।   
   ਬੀਬੀ ਜਸਪਾਲ ਰਾਏ ਅਤੇ ਪੁਨੀਤ ਸੰਘਾ ਵਲੋਂ ਵਿਸਾਖੀ ਮੇਲੇ ਦੀ ਸ਼ੁਰੂਆਤ ਅਤੇ ਪ੍ਰੋਗਰਾਮ ਦੀ ਜਾਣਕਾਰੀ ਪੇਸ਼ ਕਰਦੀ ਬਹੁਤ ਹੀ ਰੌਚਕ ਸਕਿੱਟ ਪੇਸ਼ ਕੀਤੀ ਗਈ। ਇਹ ਸਕਿੱਟ ਜਿੱਥੇ ਅਜੋਕੀਆਂ ਵੱਚ ਸਮਾਜਿਕ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦੀ ਨਿਖੇਧੀ ਕਰਦੀ ਨਜ਼ਰ ਆਈ ਉਥੇ ਰਸਮੀ ਤੌਰ ਤੇ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਦਾ ਮਾਧਿਅਮ ਵੀ ਬਣੀ। ਡਾ: ਜਤਿੰਦਰ ਕੌਰ ਰੰਧਾਵਾ, ਪ੍ਰਧਾਨ ਕਲਮ ਫਾਊਂਡੇਸ਼ਨ ਨੇ ਬਹੁਤ ਹੀ ਸੀਮਤ ਸ਼ਬਦਾਂ ਨਾਲ ਪ੍ਰੋਗਰਾਮ ਦੀ ਰੂਪ ਰੇਖਾ ਸਰੋਤਿਆਂ ਨਾਲ ਸਾਝਿਆਂ ਕਰਦੇ ਹੋਏ ਮੇਲੇ ‘ਚ ਆਏ ਮੇਲੀਆਂ ਨੂੰ ਜੀ ਆਇਆ ਕਿਹਾ। ਡਾ: ਰੰਧਾਵਾ ਨੇ ਕਲਚਰਲ ਪ੍ਰੋਗਰਾਮਾਂ ਦਾ ਰਸਮੀੰ ਅਗਾਜ਼ ਕਰਦਿਆਂ ਮੰਚ ਸੰਚਾਲਨ ਦੀ ਜੁੰਮੇਵਾਰੀ ਉਨਟਾਰੀਉ ਫਰੈਂਡਜ਼ ਕਲੱਬ ਦੇ ਮੀਡੀਆ ਕੁਆਰਡੀਨੇਟਰ ਅਤੇ ਕਲਮ ਪ੍ਰੀਵਾਰ ਦੇ ਮੈਂਬਰ ਸ: ਕੁਲਜੀਤ ਸਿੰਘ ਜੰਜੂਆ ਅਤੇ ਸ: ਸੰਤੋਖ ਸਿੰਘ ਸੰਧੂ ਹੋਰਾਂ ਨੂੰ ਸੌਂਪੀ। ਕੁਲਜੀਤ ਸਿੰਘ ਜੰਜੂਆ ਅਤੇ ਸੰਤੋਖ ਸਿੰਘ ਸੰਧੂ ਨੇ ਬਹੁਤ ਹੀ ਖੂਬਸੂਰਤ ਅੰਦਾਜ ਵਿੱਚ ਰੰਗਾ ਰੰਗ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸੋਲੋ ਡਾਂਸ, ਗਰੁਪ ਡਾਂਸ, ਗਾਇਕੀ ਮੁਕਾਬਲੇ ਅਤੇ ਹਾਸ ਰੱਸ ਸਕਿਟਾਂ ਭਰਪੂਰ ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਦੇ ਮਨੋਰੰਜਨ ਦਾ ਬਹੁਤ ਚੰਗਾ ਪ੍ਰਬੰਧ ਕੀਤਾ ਗਿਆ ਜੋ ਕਿ ਕਾਬਲੇ ਤਾਰੀਫ ਸੀ।
   ਲਗਾਤਾਰ 6 ਘੰਟੇ ਚੱਲੇ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬੀ ਭਾਸ਼ਾ ਅਤੇ ਲੋਕ ਗੀਤਾਂ ਦਾ ਬੋਲ ਬਾਲਾ ਰਿਹਾ। ਰਾਣੀ ਪੰਜ ਦਰਿਆਵਾਂ ਦੀ ਅਤੇ ਗੱਭਰੂ ਪੰਜਾਬ ਦਾ ਮੁਕਾਬਲੇ ਵਿਸ਼ੇਸ਼ ਖਿੱਚ ਦਾ ਵਿਸ਼ਾ ਬਣੇ। ਸੱ਼ੁਭਦੀਪ ਰੰਧਾਵਾ, ਰਾਣੀ ਪੰਜ ਦਰਿਆਵਾਂ ਦੀ ਐਲਾਨੀ  ਗਈ। ਅਰਸ਼ਦੀਪ ਅਤੇ ਸ਼ਰਲੀਨ ਧਾਲੀਵਾਲ ਕ੍ਰਮਵਾਰ ਫਸਟ ਅਤੇ ਸੈਕਿੰਡ ਰਨਰਜ਼ ਅੱਪ ਐਲਾਨੇ ਗਏ। ਹਰਮਨ ਸਿੰਘ ਗੱਭਰੂ ਪੰਜਾਬ ਦਾ ਚੁਣਿਆ ਗਿਆ ਅਤੇ ਅਵਨੀਤ ਰਾਏ ਸੈਕਿੰਡ ਰਨਰਜ਼ ਅੱਪ ਰਹੇ। ਵਧੀਆ ਸਿੰਗਰ ਦਾ ਖਿਤਾਬ ਪੁਨੀਤ ਸੰਘਾ ਨੂੰ ਅਤੇ ਅੱਵਲ ਡਾਂਸਰ ਹੋਣ ਦਾ ਮਾਣ ਮਿਸ ਸੱ਼ੁਭਦੀਪ ਰੰਧਾਵਾ ਦੀ ਝੋਲੀ ਪਿਆ। ਗਗਨ ਚੱਠਾ ਐਂਡ ਪਾਰਟੀ ਦਾ ਗੱਧਾ, ਕਿਚਨਰ-ਵਾਟਰਲੂ ਤੋਂ ਆਈ ਟੀਮ (ਜੋਸ਼ ਭੰਗੜਾ ਗਰੁੱਪ) ਦਾ ਭੰਗੜਾ ਬਹੁਤ ਹੀ ਪਸੰਦੀਦਾ ਪ੍ਰੋਗਰਾਮ ਰਹੇ। ਪਰਮਜੀਤ ਦਿਉਲ ਅਤੇ ਹੀਰਾ ਰੰਧਾਵਾ ਵੱਲੋਂ ਪੇਸ਼ ਕੀਤੀਆ ਗਈਆਂ ਸਕਿੱਟਾਂ ਸਰੋਤਿਆ ਵੱਲੋਂ ਬਹੁਤ ਹੀ ਸਲਾਹੀਆਂ ਗਈਆਂ। ਕੈਂਬਰਿਜ ਤੋਂ ਸਪੈਸ਼ਲ ਤੌਰ ਤੇ ਪਹੁੰਚੀਆਂ ਬੀਬੀਆਂ ਦੀ ਖਾਸ ਪੇਸ਼ਕਸ਼, ਬਾਜੀਗਰਨੀਆਂ ਦਾ ਗਿੱਧਾ, ਨੇ ਸਭਨਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰ ਦਿੱਤਾ। ਕੁਲਦੀਪ ਕਲਕੱਟ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਸਾਰਾ ਮਹੌਲ ਹੀ ਰੰਗ ਬਿਰੰਗਾ ਕਰ ਦਿੱਤਾ। ਵਿਸਾਖੀ ਮੇਲੇ ਦੀ ਖਾਸੀਅਤ ਇਹ ਰਹੀ ਕਿ ਪ੍ਰਬੰਧਕਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਖਾਣ ਪੀਣ ਦਾ ਵੀ ਬਹੁਤ ਵਧੀਆ ਇੰਤਜਾਮ ਕੀਤਾ ਗਿਆ ਸੀ। ਸਵੇਰ ਦੇ ਨਾਸ਼ਤੇ ਵਿੱਚ ਚਾਹ, ਪਕੌੜੇ, ਜਲੇਬੀਆਂ ਅਤੇ ਦੁਪਹਿਰ ਦੇ ਖਾਣੇ ਦਾ ਸਾਰਾ ਹੀ ਸਮਾਨ ਪੂਰੇ ਮੇਲੇ ਦੋਰਾਨ ਅਟੁੱਟ ਵਰਤਿਆ। ਗੱਲ ਕੀ, ਕਲਮ ਫਾਊਂਡੇਸ਼ਨ ਅਤੇ ਉਨਟਾਰੀਉ ਫਰੈਂਡਜ਼ ਕਲੱਬ ਵਲੋਂ ਆਯੋਜਿਤ ਵਿਸਾਖੀ ਮੇਲੇ ਅਤੇ ਮਦਰਜ਼ ਡੇਅ ਦੀ ਇਹ ਕੋਸਿ਼ਸ਼ ਬੇਹੱਦ ਸਫਲ ਰਹੀ ।
   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰੀ :ਗੁਰੂ ਨਾਨਕ ਕਾਲਜ ਮੋਗਾ ਦੇ ਸਾਬਕਾ ਵਿਦਿਆਰਥੀਆਂ ਦਾ ਸਾਲਾਨਾ ਇਕੱਠ

 • ਸਰੀ:(ਗੁਰਵਿੰਦਰ ਸਿੰਘ ਧਾਲੀਵਾਲ)
  -
  ਕੈਨੇਡਾ ਵਸਦੇ ਪੰਜਾਬੀਆਂ
  ਅੰਦਰ ਮਾਂ ਵਿਦਿਅਕ ਸੰਸਥਾਵਾਂ ਦੀ ਸਾਂਝ ਬਰਕਰਾਰ ਹੋਣ ਦੀ ਤਾਜ਼ਾ ਮਿਸਾਲ, ਮਾਲਵੇ ਦਾ ਮਸ਼ਹੂਰ ਗੁਰੂ ਨਾਨਕ ਕਾਲਜ ਮੋਗਾ ਦੇ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਇਕੱਤਰਤਾ ਹੋਈ ਜਿੱਥੇ ਮਿਰਾਜ ਬੈਂਕੁਇਟ ਹਾਲ ਵਿਚ ਸਮਾਜਿਕ ਤੇ ਸਭਿਆਚਾਰਕ ਯਾਦਾਂ ਸਾਂਝੀਆਂ ਕੀਤੀਆਂ ਗਈਆਂਸਮਾਗਮਾਂ ਦੀ ਆਰੰਭਤਾ ਮੀਡੀਆ ਸ਼ਖ਼ਸੀਅਤ ਸਰਸਿੰਦਰ ਸਿੰਘ ਦੂਹੜਾ ਵੱਲੋਂ ਭਾਵਪੂਰਤ ਸ਼ਬਦਾਂ ਰਾਹੀਂ ਕੀਤੀ ਗਈ ਤੇ ਗੁਰੂ ਨਾਨਕ ਕਾਲਜ ਮੋਗਾ ਦੇ ਸਬੰਧ 'ਚ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂਸਰਬਜੀਤ ਸ਼ਾਹਕੋਟੀ, ਬੀਬਾ ਕਮਲਜੀਤ 'ਕੋਮਲ' ਪ੍ਰੋ: ਮੋਹਨ ਸਿੰਘ, ਹਰਜਿੰਦਰ ਸਿੰਘ ਥਿੰਦ, ਹਰਜੀਤ ਸਿੰਘ ਗਿੱਲ ਤੇ ਬਲਜੀਤ ਕੌਰ ਲੇਡੀ 'ਬੀ', ਤੇਜਿੰਦਰ ਸੇਖੋਂ, ਗੁਰਮਿੰਦਰ ਸਿੱਧੂ, ਬਲਜਿੰਦਰ ਸਿੰਘ ਬਿੱਲ ਨੰਦਾ, ਡਾ: ਪ੍ਰਗਟ ਸਿੰਘ ਭੂਰਜੀ ਤੇ ਸ਼ਾਂਤੀ ਸਰੂਪ ਸਮੇਤ ਪ੍ਰਸਿੱਧ ਕਬੱਡੀ ਖਿਡਾਰੀਆਂ ਨੇ ਹਾਜ਼ਰੀ ਲੁਆਈਇਸ ਸਮਾਗਮ ਦੀ ਸਫਲਤਾ 'ਚ ਗੀਚਾ ਗੱਜਣਵਾਲਾ, ਰਾਮ ਦਾਰਾਪੁਰੀਆ ਤੇ ਨਿੱਘ ਘਾਲੀ ਸਣੇ ਸਮੂਹ ਸਾਬਕਾ ਵਿਦਿਆਰਥੀਆਂ ਨੇ ਭਰਪੂਰ ਯੋਗਦਾਨ ਪਾਇਆ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੂਬਾ ਪੱਧਰੀ ਲੜਕੀਆਂ ਦੀ ਹਾਕੀ ਚੈਂਪੀਅਨਸ਼ਿਪ: ਮਾਨਸਾ ਦਾ ਕਪੂਰਥਲਾ ਨੂੰ 4-1 ਫੇ ਫਰਕ ਨਾਲ ਹਰਾ ਕੇ ਚੈਪੀਅਨਸ਼ਿਪ ਤੇ ਕਬਜ਼ਾ

 • ਫਤਿਹਗੜ ਸਾਹਿਬ: (ਬਹਾਦਰ ਸਿੰਘ ਟਿਵਾਣਾ)
  ਤਿੰਨ ਰੋਜ਼ਾ ਸੂਬਾ ਪੱਧਰੀ ਪੈਪਸੂ ਵੂਮੈਨ ਹਾਕੀ ਯੂਨੀਅਰ ਚੈਪੀਅਨਸ਼ਿਪ ਅੱਜ ਸਾਬਕਾ ਮੈਂਬਰ ਪ੍ਰਬੰਧਕੀ ਬੋਰਡ ਪੀ.ਐਂਸ.ਈ.ਬੀ. ਹਰਦਿਆਲ ਸਿੰਘ ਕੰਬੋਜ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਸਮਾਪਤ ਹੋ ਗਈ । ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਕਾਗਰਸੀ ਮੰਤਰੀ ਡਾ: ਹਰਬੰਸ ਲਾਲ ਨੇ ਕੀਤੀ। ਇਸ ਮੋਕੇ ਆਪਣੇ ਸੰਬੋਧਨ ਸ. ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਹਾਕੀ ਨੂੰ ਵੀ ਕ੍ਰਿਕਟ ਤੇ ਕਬੱਡੀ ਦੀ ਖੇਡ ਵਾਂਗ ਘਰ ਘਰ ਪਹੁੰਚਾਇਆ ਜਾਵੇਗਾ ਤੇ ਹਾਕੀ ਦੀ ਟੀਮਾਂ ਵਿਚ ਲੜਕੀਆਂ ਨੂੰ ਵੀ ਅੱਗੇ ਲਿਆਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਟਿਵਾਣਾ ਤੇ ਐਸੋਸੀਏਸ਼ਨ ਸਾਥੀਆਂ ਵਲੋਂ ਸ. ਹਰਦਿਆਲ ਸਿੰਘ ਕੰਬੋਜ਼ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਅੱਜ ਦੇ ਫਾਇਨਲ ਮੈਚ ਵਿਚ ਮਾਨਸਾ ਨੇ- ਕਪੂਰਥਲਾ ਨੂੰ 4-1  ਹਰਾਇਆ। ਅੱਜ ਦੇ ਸਵੇਰੇ ਹੋਏ ਸੇਮੀਫਾਈਨਲ ਮੈਚਾਂ ਵਿਚ ਕਪੂਰਥਲਾਂ ਨੇ ਪਟਿਆਲਾ ਨੂੰ 5-0 ਦੇ ਫਰਕ , ਮਾਨਸਾ ਨੇ ਬਠਿੰਡਾ ਨੂੰ 3-0 ਦੇ ਫਰਕ, ਬਠਿੰਡਾ ਨੇ ਪਟਿਆਲਾ ਨੂੰ 5-2 ਦੇ ਫਰਕ ਨਾਲ ਹਰਾਇਆ। ਚੈਪੀਅਨਸ਼ਿਪ ਦੇ ਦੂਜੇ ਦਿਨ ਚਾਰ ਮੈਚ ਕਰਵਾਏ ਗਏ। ਪਹਿਲੇ ਮੈਚ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕੀਤਾ ਜਦੋਂਕਿ ਸ਼ਾਮ ਦੇ ਮੈਚਾਂ ਦਾ ਉਦਘਾਟਨ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਸੰਦੀਪ ਵਰਮਾ ਨੇ ਕੀਤਾ।  ਹੋਏ ਮੈਚਾਂ ਵਿਚ ਪਟਿਆਲਾ ਦੀ ਟੀਮ ਨੇ ਸੰਗਰੂਰ ਨੂੰ 19-0 ਦੇ ਫਰਕ ਨਾਲ ਹਰਾਇਆ ਜਦੋ ਕਿ ਦੂਜਾ ਮੈਚ ਕਪੂਰਥਲਾ ਅਤੇ ਫਤਹਿਗੜ ਸਾਹਿਬ ਦੀਆਂ ਟੀਮਾਂ ਦੇ ਵਿਚਾਲੇ ਹੋਇਆ ਜੋ ਬਹੁਤ ਹੀ ਆਕਰਸ਼ਿਕ ਅਤੇ ਫਸਵਾ ਸੀ ਪਟਿਆਲਾ ਦੀ ਕੋਚ ਪੂਨਮ ਨੇ ਦੱਸਿਆ ਕਿ ਇਸ ਮੈਚ ਦੌਰਾਨ ਡਬਲ ਪਨਲਟੀ ਸਟੋਕ ਰਾਂਹੀ ਜਿੱਤ ਹਾਰ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਕਪੂਰਥਲਾ ਜੇਤੂ ਰਿਹਾ ਤੀਜਾ ਮੈਚ ਬਠਿੰਡਾ ਦੀ ਟੀਮ ਨੇ ਫਰੀਦਕੋਟ ਤੋ 17-0 ਨਾਲ ਜਿੱਤਿਆ। ਚੌਥਾ ਮੈਚ ਮਾਨਸਾ ਨੇ ਮੁਕਤਸਰ ਦੀ ਟੀਮ ਨੂੰ 6-0 ਦੇ ਫਰਕ ਨਾਲ ਹਰਾਇਆ   ਪਹਿਲੇ ਦਿਨ ਦੇ ਮੈਚਾਂ ਦੀ ਸ਼ੁਰੂਆਤ ਉੱਘੇ ਸਮਾਜ ਸੇਵਕ ਅਤੇ ਬਾਬਾ ਮੇਹਰ ਚੈਰੀਟੇਬਲ ਦੇ ਸਰਪ੍ਰਸਤ   ਹਰੀ ਦਰਸਨ  ਸਿੰਘ ਮੇਜੀ ਵੱਲੋਂ ਕੀਤੇ ਉਦਘਾਟਨ ਉਪਰੰਤ ਹੋਈ ਪਹਿਲਾ ਮੈਚ ਫਤਹਿਗੜ ਸਾਹਿਬ ਨੇ ਬਰਨਾਲਾ ਤੋ 8-0 ਦੇ ਫਰਕ ਨਾਲ ਜਿੱਤ ਲਿਆ ਦੂਜੇ ਮੈਚ ਦਾ ਉਦਘਾਟਨ ਅਨੂਪਇੰਦਰ ਕੌਰ ਸੰਧੂ ਵੱਲੋਂ ਕੀਤਾ ਇਹ ਮੈਚ ਮਾਨਸਾ ਨੇ ਮੋਗਾ ਤੋ 11-0 ਦੇ ਫਰਕ ਨਾਲ ਜਿੱਤ ਲਿਆ ।  ਅੰਤਰਾਸ਼ਟਰੀ ਹਾਕੀ ਖਿਡਾਰੀ
  ਦਾ ਵਿਸ਼ੇਸ਼ ਸਨਮਾਨ ਕੀਤਾ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਲੱਖਣ ਰੰਗਮੰਚ ਵੱਲੋਂ ਕੌਮਾਂਤਰੀ ਮਾਂ ਦਿਵਸ ’ਤੇ ਭਾਵਪੂਰਤ ਸਮਾਗਮ

 • ਫ਼ਰੀਦਕੋਟ (ਅੰਮ੍ਰਿਤ ਅਮੀ)
  ਘਰ ’ਚ ਸਥਾਪਤ ਕੀਤੇ ਰੰਗਮੰਚ ਵਜੋਂ ਪ੍ਰਸਿਧ, ‘ਵਿਲੱਖਣ ਰੰਗਮੰਚਵੱਲੋਂ ਸਥਾਨਕ ਮੈਨੀ ਓਪਨ ਏਅਰ ਥੀਏਟਰ ਵਿਖੇ ਮਾਂ ਦਿਵਸ ਨੂੰ ਸਮਰਪਿਤ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆਜਿਸ ਦੇ ਮੁੱਖ ਮਹਿਮਾਨ ਸਨ ਪ੍ਰਸਿਧ ਪੰਜਾਬੀ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ, ਇੰਚਾਰਜ ਉਪ ਦਫ਼ਤਰ ਅਜੀਤ ਫ਼ਰੀਦਕੋਟਵਿਸ਼ੇਸ਼ ਮਹਿਮਾਨਾਂ ਵਜੋਂ ਸਰਦਾਰਨੀ ਸਤਨਾਮ ਕੌਰ, ਪੰਜਾਬੀ ਯੂਨੀਵਰਸਿਟੀ ਰੀਜਨਲ ਇੰਸਟੀਚਿਊਟ ਆਫ਼ ਬਿਜ਼ਨਸ ਸਟੱਡੀਜ਼ ਤਲਵੰਡੀ ਸਾਬੋ ਦੇ ਇੰਚਾਰਜ ਡਾ. ਅਮਨਦੀਪ ਸਿੰਘ ਤੇ ਪ੍ਰੋ. ਸੰਦੀਪ ਰਾਣਾ ਅਤੇ ਡਾ. ਪਰਮਿੰਦਰ ਸਿੰਘ ਤੱਗੜ ਨੇ ਸ਼ਿਰਕਤ ਕੀਤੀਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਮਹਿਮਾਨਾਂ ਨੂੰ ਵਿਲੱਖਣ ਰੰਗਮੰਚ ਨਾਲ਼ ਜੁੜੀਆਂ ਦੁਰਲੱਭ ਵਸਤਾਂ ਦਿਖਾਈਆਂ ਗਈਆਂਵਿਲੱਖਣ ਰੰਗਮੰਚ ਦੇ ਕਰਤਾ-ਧਰਤਾ ਤੇ ਪਿਛਲੇ 25-28 ਸਾਲਾਂ ਤੋਂ ਪੰਜਾਬੀ ਰੰਗਮੰਚ ਨੂੰ ਸਮਰਪਿਤ ਪ੍ਰਸਿੱਧ ਨਿਰਦੇਸ਼ਕ ਸੁਦਰਸ਼ਨ ਮੈਨੀ ਨੇ ਮਾਂ ਦਿਵਸ ਨੂੰ ਸਮਰਪਿਤ ਦਿਖਾਈ ਜਾਣ ਵਾਲ਼ੀ ਟੈਲੀਫ਼ਿਲਮ ਜਾਗੋਦੇ ਫ਼ਿਲਮਾਂਕਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਰੂਣ ਹੱਤਿਆ-ਇਕ ਸਮਾਜਕ ਅਲਾਮਤਬਾਰੇ ਲੋਕਾਂ ਨੂੰ ਜਾਗ੍ਰਤ ਕਰਕੇ ਭਵਿੱਖ ਦੀਆਂ ਮਾਵਾਂ ਦੀ ਜਾਨ ਦੀ ਸੁਰੱਖਿਆ ਯਕੀਨੀ ਬਨਾਉਣਾ ਹੀ ਇਸ ਫ਼ਿਲਮ ਦਾ ਉਦੇਸ਼ ਹੈਫ਼ਿਲਮ ਦੀ ਸ਼ੁਰੂਆਤ ਪਿਆਰੀ ਬੱਚੀ ਸਗਲਪ੍ਰੀਤ ਸੱਗੀ ਵੱਲੋਂ ਆਪਣੀ ਪ੍ਰਥਮ ਉਂਗਲ ਦੇ ਕੋਮਲ ਪੋਟੇ ਦੁਆਰਾ ਰਿਮੋਟ ਦਬਾ ਕੇ ਕੀਤੀ ਗਈਦਾਜ ਦੀ ਲਾਅਨਤ, ਨਸ਼ੇ, ਭਰੂਣ ਹੱਤਿਆ ਜਿਹੀਆਂ ਸਮਾਜਕ ਅਲਾਮਤਾਂ ਸਬੰਧੀ ਵਿਸ਼ਿਆਂ ਨੂੰ ਲੈ ਕੇ ਤਿਆਰ ਕੀਤੀ ਇਹ ਟੈਲੀਫ਼ਿਲਮ ਆਮ ਲੋਕਾਂ ਨੂੰ ਜਾਗ੍ਰਤ ਕਰਨ ਦਾ ਸਾਰਥਕ ਯਤਨ ਹੈਇਸ ਵਿਚ ਰੰਗਮੰਚ ਅਤੇ ਪੰਜਾਬੀ ਫ਼ਿਲਮ-ਜਗਤ ਦੀਆਂ ਪ੍ਰਸਿਧ ਹਸਤੀਆਂ ਨੇ ਆਪਣੀ ਅਭਿਨੈ ਕਲਾ ਦਾ ਪ੍ਰਦਰਸ਼ਨ ਕੀਤਾ ਹੈ, ਜਿਨ੍ਹਾਂ ਚ ਡਾ. ਸੁਰਿੰਦਰ ਸ਼ਰਮਾ, ਨਿਰਮਲ ਰਿਸ਼ੀ, ਹਰਭਜਨ ਜੱਬਲ, ਗੁਰਮੀਤ ਸਾਜਨ, ਚਰਨਜੀਤ ਸਿੰਘ ਚੰਨੀ, ਗੁਰਮੇਲ ਮੂਰਤੀਕਾਰ ਤੇ ਖ਼ੁਦ ਸੁਦਰਸ਼ਨ ਮੈਨੀ ਸ਼ਾਮਲ ਹਨਫ਼ਿਲਮ ਦੇ ਪ੍ਰਦਰਸ਼ਨ ਉਪਰੰਤ ਸੰਬੋਧਿਤ ਹੁੰਦਿਆਂ ਗੁਰਮੀਤ ਸਿੰਘ ਕੋਟਕਪੂਰਾ ਨੇ ਕਿਹਾ ਕਿ ਸੁਦਰਸ਼ਨ ਮੈਨੀ ਦੁਆਰਾ ਰੰਗਮੰਚ ਦੇ ਜ਼ਰੀਏ ਜਿਸ ਨਿਸ਼ਠਾ ਨਾਲ਼ ਸਮਾਜਕ ਬੁਰਾਈਆਂ ਬਾਰੇ ਚੇਤਨਾ ਪੈਦਾ ਕਰਨ ਵਿਚ ਵਰ੍ਹਿਆਂ ਬੱਧੀ ਆਪਣਾ  ਉੱਤਮ ਫ਼ਰਜ਼  ਨਿਭਾਇਆ ਹੈ, ਉਹ ਕਾਬਲ-ਏ-ਤਾਰੀਫ਼ ਹੈਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਜਾਗੋਫ਼ਿਲਮ ਸਮਾਜਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਜਾਗ੍ਰਤ ਕਰਨ ਦੇ ਨਾਲ਼-ਨਾਲ਼ ਪੰਜਾਬੀ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤਾਂ ਦੀ ਜਾਣਕਾਰੀ ਲਈ ਆਉਣ ਵਾਲ਼ੀਆਂ ਪੀੜ੍ਹੀਆਂ ਵਾਸਤੇ ਸੰਭਾਲਣ ਯੋਗ ਦਸਤਾਵੇਜ਼ ਹੈਵਿਲੱਖਣ ਰੰਗਮੰਚ ਵੱਲੋਂ ਗੁਰਮੀਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਤੱਗੜ ਨੂੰ ਸਨਮਾਨ ਨਿਸ਼ਾਨੀਆਂ ਭੇਟ ਕੀਤੀਆਂ ਗਈਆਂਅੰਤ ਵਿਚ ਦੁਨੀਆਂ ਭਰ ਦੀਆਂ ਮਾਂਵਾਂ ਲਈ ਸਤਿਕਾਰ ਵਿਅਕਤ ਕੀਤਾ ਗਿਆ ਅਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਮਾਵਾਂ ਨੂੰ ਸਿਜਦਾ ਕਰਨ ਲਈ ਕੁਝ ਪਲ ਸ਼ਾਤ ਖੜ੍ਹੇ ਹੋ ਕੇ ਖ਼ਿਰਾਜ-ਇ-ਅਕੀਦਤ ਪੇਸ਼ ਕੀਤਾ ਗਿਆਸਮਾਗਮ ਵਿਚ ਸ੍ਰੀ ਧਰਮਪਾਲ (ਬੰਬਈ), ਸ੍ਰੀ ਗੁਰਿੰਦਰ ਸਿੰਘ ਸਮੇਤ ਚੋਣਵੀਆਂ ਸ਼ਖ਼ਸੀਅਤਾਂ ਸ਼ਾਮਲ ਸਨ


  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  << First    << 59 60 61 [62]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!