ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਸੰਵਾਦ

 • ਅਜੋਕੀ ਤ੍ਰਾਸਦੀ ਦਾ ਇਤਿਹਾਸਕ ਸੋਝੀ ਅਧਾਰਤ ਹੱਲ

 • ― ਗੁਰਤੇਜ ਸਿੰਘ, 9 ਅਪ੍ਰੈਲ 2018

  ਪਿਛਲੇ ਕੁਝ ਦਿਨਾਂ ਵਿੱਚ ਏਨੀਆਂ ਅਹਿਮ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚੋਂ ਹਰ ਘਟਨਾ ਪੰਜਾਬ ਦੇ ਸਿਆਸੀ ਅਤੇ ਸਮਾਜਕ ਮਾਹੌਲ ਵਿੱਚ ਤਰਥੱਲੀ ਲਿਆਉਣ ਦੀ ਸਮਰੱਥਾ ਰੱਖਦੀ ਸੀ। ਪੰਜਾਬ ਦੇ ਜਾਇਆਂ ਦੀਆਂ 31 ਲਾਸ਼ਾਂ ਇਰਾਕ ਤੋਂ ਆਈਆਂ, ਚਾਰ ਅਰੇਬੀਆ ਤੋਂ (40 ਹੋਰ ਆਉਣ ਵਾਲੀਆਂ ਹਨ), ਤਿੰਨ ਮਨੀਲਾ ਤੋਂ ਅਤੇ ਇੱਕ ਦੁਬਈ ਤੋਂ। ਪਿਛਲੇ ਸਮਿਆਂ ਵਿੱਚ ਦੁਬਈ ਤੋਂ ਆਉਣ ਵਾਲੀਆਂ 53 ਲਾਸ਼ਾਂ ਦੀ ਕੰਨਸੋਅ ਵੀ ਮਿਲੀ ਹੈ। ਹਰ ਸਾਲ ਵਾਂਗ ਆਈ.ਐਸ.ਆਈ. ਦਾ ਬਹਾਨਾ ਬਣਾ ਕੇ ਘੱਟੋ-ਘੱਟ 5 ਗੱਭਰੂਆਂ ਨੂੰ ਖ਼ਤਰਨਾਕ ਅੱਤਵਾਦੀ ਦੱਸ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਠ ਕੁ ਸਾਲ ਪਹਿਲਾਂ ਨਰਾਇਣ ਸਿੰਘ ਅਤੇ ਪਾਲ ਸਿੰਘ ਫ਼ਰਾਂਸ ਨੂੰ ਵੀ ਇਵੇਂ ਹੀ ਅੱਤਵਾਦ ਦੀ ਕਾਵਾਂ ਰੌਲੀ ਪਾ ਕੇ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਇਆ ਸੀ। ਪਿਛਲੇ ਹਫ਼ਤੇ ਇਹਨਾਂ ਨੂੰ ਸਾਲਾਂ ਬੱਧੀ ਰੱਜ ਕੇ ਤਸ਼ੱਦਦ ਕਰਨ ਤੋਂ ਬਾਅਦ ਨਿਰਦੋਸ਼ ਦੱਸ ਕੇ ਬਰੀ ਕਰ ਦਿੱਤਾ ਗਿਆ ਹੈ। 2026 ਵਿੱਚ ਇਵੇਂ ਹੀ ਹੁਣ ਫ਼ੜ੍ਹਿਆਂ ਨੂੰ ਛੱਡ ਦਿੱਤਾ ਜਾਵੇਗਾ। ਪੰਜਾਬ ਪੁਲਿਸ ਨਸ਼ਿਆਂ ਦੀ ਦੁਨੀਆ ਵਿੱਚ ਕੀ ਭੂਮਿਕਾ ਅਦਾ ਕਰ ਰਹੀ ਹੈ, ਬਾਰੇ ਸੱਚਾਈ ਸੱਤ ਪਰਦੇ ਪਾੜ ਕੇ ਬਾਹਰ ਆਉਣ ਨੂੰ ਤਤਪਰ ਹੈ। ਨਿਰੋਲ ਸਿੱਖੀ ਪ੍ਰਚਾਰ ਨੂੰ ਸਰਕਾਰੀ ਮਦਦ ਨਾਲ ਅੰਮ੍ਰਿਤਸਰ ਵਿੱਚ ਇਵੇਂ ਬੰਦ ਕਰਵਾਇਆ ਗਿਆ ਹੈ ਜਿਵੇਂ ਕਦੇ ਗੁਰੂ ਤੇਗ਼ ਬਹਾਦਰ ਨੂੰ ਦਰਬਾਰ ਸਾਹਿਬ ਨਹੀਂ ਸੀ ਆਉਣ ਦਿੱਤਾ ਗਿਆ। ਦੇਸ਼-ਵਿਦੇਸ਼ ਵਿੱਚ ਹੋਏ ਪੰਥਕ ਏਕੇ ਦੇ ਯਤਨਾਂ ਨੂੰ ਕਰੂਰਤਾ ਨਾਲ ਖ਼ਤਮ ਕੀਤਾ ਗਿਆ ਹੈ। ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਸ਼ਹਾਦਤ ਨੂੰ ਕੌਮੀ ਜਜ਼ਬੇ ਦੀ ਕੰਗਾਲੀ ਕਾਰਣ ਢੁਕਵੀਂ ਸ਼ਰਧਾਂਜਲੀ ਵੀ ਦਿੱਤੀ ਨਹੀਂ ਜਾ ਸਕੀ। ਸ਼ਬਦ-ਗੁਰੂ ਸੰਕਲਪ ਨੂੰ ਢਾਅ ਲਾਉਣ ਵਾਲੀ ਫ਼ਿਲਮ ਨਾਨਕ ਸ਼ਾਹ ਫ਼ਕੀਰ ਦਾ ਨਿਰਮਾਤਾ ਫ਼ਿਲਮ ਨੂੰ ਵੇਖਣ ਲਈ ਜਨਤਕ ਕਰਨ ਦੇ ਦਮਗਜ਼ੇ ਮਾਰ ਰਿਹਾ ਹੈ। ਕੈਨੇਡਾ, ਇੰਗਲੈਂਡ ਵਿੱਚ ਸਿੱਖ ਸਿਆਸੀ ਚੜ੍ਹਤ ਨੂੰ ਜੜ੍ਹੋਂ ਵੱਢਣ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਪੰਜਾਬ ਵਿੱਚ ਨਸਲਕੁਸ਼ੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਚੁੱਕੀ ਹੈ।

  ਸਭ ਨੂੰ ਇੱਕੋ ਵਾਕ ਵਿੱਚ ਲਪੇਟਣਾ ਹੋਵੇ ਤਾਂ ‘ਕਾਲੀਆ ਨਾਗ ਸੈਂਕੜੇ ਜ਼ਹਿਰੀਲੇ ਫਨ ਚੁੱਕ ਕੇ ਡੰਗਣ ਦੀਆਂ ਤਿਆਰੀਆਂ ਕਰ ਚੁੱਕਾ ਹੈ।’ ਸਾਨੂੰ ਕੁਝ ਵੀ ਪੋਹ ਨਹੀਂ ਰਿਹਾ ― ਇਹ ਨੀਂਦ ਹੈ, ਗ਼ਫ਼ਲਤ ਹੈ ਜਾਂ ਨੀਮ ਬੇਹੋਸ਼ੀ? ਕੀ ਅਸੀਂ ਸਦਾ ਜਾਗਦੇ ਗੁਰੂ ਦੇ ਸਿੱਖ ਹਾਂ? ਕੌਮ ਦੇ ਆਤਮਘਾਤੀ ਅਮਲ ਨੂੰ ਕਿਵੇਂ ਸਮਝਿਆ ਜਾਵੇ?

  ਅਸਲ ਮੁੱਢਲਾ ਕਾਰਣ ਤਾਂ ਹੈ ਕੌਮ ਵਿੱਚ ਆਪਸੀ ਪਾਟੋਧਾੜ ― ਜਿਸ ਦਾ ਪੁਖਤਾ ਇੰਤਜ਼ਾਮ ਦੁਸ਼ਮਣ ਨੇ 1989 ਵਿੱਚ ਕੌਮ ਦੇ ਵਿਹੜੇ ਸਿਹ ਦਾ ਤੱਕਲਾ ਗੱਡ ਕੇ ਸਦਾ ਲਈ ਕਰ ਦਿੱਤਾ ਸੀ। ਓਸ ਦਿਨ ਤੋਂ ਅੱਜ ਤੱਕ ਕੌਮ ਦਾ ਏਕਾ ਕਰਨ ਦਾ ਹਰ ਯਤਨ ਕੇਵਲ ਏਸ ਤੱਕਲੇ ਦੇ ਹਲਾਹਲ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਚੁੱਕਾ ਹੈ। ਜਦੋਂ ਤੱਕ ਇਹ ਤੱਕਲਾ ਪੁੱਟਿਆ ਨਹੀਂ ਜਾਂਦਾ, ਕੌਮ ਬਿਨਾ ਸ਼ੱਕ ਏਸੇ ਤਰ੍ਹਾਂ ਖਖੜੀਆਂ-ਕਰੇਲੇ ਰਹੇਗੀ ਅਤੇ ਗਾਫ਼ਲ ਹੋ ਕਤਲਗਾਹ ਵੱਲ ਚਾਲੇ ਪਾਉਂਦੀ ਰਹੇਗੀ।

  ਸਾਡੇ ਸਮਾਜ ਵਿੱਚ ਸੰਵੇਦਨਸ਼ੀਲਤਾ, ਸੁਹਜ ਅਤੇ ਬੌਧਿਕਤਾ ਨੂੰ ਸਾਡੇ ਸਿਆਸੀ ਆਗੂਆਂ ਨੇ ਦੁਸ਼ਮਣ ਨਾਲ ਮਿਲ ਕੇ ਮਨਫ਼ੀ ਕੀਤਾ ਹੈ। ਰੋਜ਼ੀ-ਰੋਟੀ ਖ਼ਾਤਰ ਪਲਾਇਨ ਕਰਦੇ ਬੱਚਿਆਂ ਦੇ ਮਨ ਦੀ ਇਕੱਲ ਨੂੰ ਅਸੀਂ ਬੁੱਝਣ ਤੋਂ ਰਹਿ ਗਏ ਹਾਂ। ਨਿੱਤ ਦੀਆਂ ਖ਼ੁਦਕੁਸ਼ੀਆਂ ਪਿੱਛੇ ਉੱਸਰੇ ਮੁਸ਼ਕਲਾਂ ਦੇ ਪਹਾੜ ਸਾਨੂੰ ਦਿੱਸਦੇ ਨਹੀਂ। ਨਿੱਤ ਨਵੇਂ ਸੂਰਜ ਆਉਂਦੇ ਲਾਸ਼ਾਂ ਦੇ ਤਾਬੂਤ ਸਾਨੂੰ ਹੋਰ ਰਾਹ ਤਲਾਸ਼ਣ ਦੀ ਦੱਸ ਨਹੀਂ ਪਾਉਂਦੇ। ਮਣਾਂ ਮੂੰਹੀਂ ਡੁੱਲ੍ਹਦੀ ਰੱਤ ਵਿੱਚੋਂ ਉੱਠਦੇ ਆਹਾਂ ਦੇ ਵਾਵਰੋਲੇ ਅਤੇ ਜਜ਼ਬਾਤਾਂ ਦੇ ਮੱਚਦੇ ਭਾਂਬੜ ਸਾਡੇ ਵਿੱਚ ਇਹ ਸਿਲਸਿਲਾ ਬੰਦਵਕਰਨ ਲਈ ਸਭ ਕੁਝ ਦਾਅ ਉੱਤੇ ਲਾਉਣ ਦਾ ਦੈਵੀ ਜਜ਼ਬਾ ਪਰਗਟ ਨਹੀਂ ਕਰਦੇ। ਅਸੀਂ ਆਪਣੇ ਜ਼ਖ਼ਮਾਂ ਨੂੰ ਚੱਟ ਕੇ ਆਪਣੇ ਲਹੂ ਦੇ ਸੁਆਦ ਨਾਲ ਖੀਵੇ ਹੋਏ ਪਏ ਹਾਂ। ਜੇ ਉਪਰੋਕਤ ਸਭ ਝੂਠ ਹੈ ਤਾਂ ਅਸੀਂ ਆਪਣੀ ਤ੍ਰਾਸਦੀ ਦੇ ਸਪੋਲੀਏ ਨਾਲ ਬਾਜ ਬਣ ਕਿਉਂ ਨਹੀਂ ਨਜਿੱਠਦੇ? ਇਹਨਾਂ ਵਿੱਚ ਕੋਈ ਮਸਲਾ ਐਸਾ ਨਹੀਂ ਜਿਸ ਨੂੰ ਸੁਹਿਰਦ ਆਗੂ ਜਾਂ ਸਜੱਗ ਸਿੱਖ ਸਮੂਹ ਪਲ਼ੋ ਪਲ਼ੀ ਨਜਿੱਠਣ ਦੇ ਕਾਬਲ ਨਾ ਹੋਵੇ। ਜੇ ਆਗੂ ਚਾਹੁੰਣ ਤਾਂ ਕੇਵਲ ਦਸ ਦਿਨਾਂ ਵਿੱਚ ਉਹ ਫਜ਼ੂਲ ਖਰਚੀਆਂ, ਮਹਿੰਗੇ ਵਿਆਹ, ਨਿਰਾਰਥਕ ਸਮਾਜਕ ਰਸਮਾਂ, ਜੋ ਕਈ ਮੁਸ਼ਕਲਾਂ ਦਾ ਮੂਲ ਹਨ, ਖ਼ਤਮ ਹੋ ਜਾਣ।

  ਅਜੋਕੇ ਪੰਜਾਬ ਨੂੰ ਭੁਲਾ ਦਿੱਤਾ ਗਿਆ ਹੈ ਕਿ ਲੱਚਰ ਗਾਣਿਆਂ ਤੋਂ ਪਹਿਲਾਂ ਦੀ, ਰੂਹ ਨੂੰ ਸਰਸ਼ਾਰ ਕਰਨ ਵਾਲੀ, ਗਾਇਕੀ ਕਹਿੰਦੀ ਸੀ, “ਸਾਊ ਬਾਪ ਦੀ ਮੈਂ ਬੇਟੀ, ਪੱਟ ਰੇਸ਼ਮੀ ਲਪੇਟੀ; ਪੰਜਾਂ ਪਾਣੀਆਂ ’ਚ ਮਿਸ਼ਰੀ ਘੋਲਦੀ ਫਿਰਾਂ” ਅਤੇ “ਮੈਂ ਆਖਾਂ ਵੇ ਇੰਦਰਾ ਤੇਰੇ ਸੁਰਗ ਨੂੰ ਮਾਰਾਂ ਲੱਤ, ਬਣ ਜਾਂਦੇ ਸਰੂ ਸਵਰਗ ਦੇ ਮੇਰੇ ਪੈਰ ਛੂਹ ਕੇ ਕੱਖ।” ਕੇਵਲ ਇਹੋ ਜਿਹੇ ਗੀਤਾਂ ਨੂੰ ਸੁਣਨ ਦਾ ਅਹਿਦ ਹਰ ਪਿੰਡ ਵੱਲੋਂ ਲਿਆ ਜਾਣਾ ਭਲਾ ਕਿੰਨਾਂ ਕੁ ਮੁਸ਼ਕਿਲ ਹੈ? ਹਾਈਕੋਰਟ ਵਿੱਚ ਪੁਲੀਸ ਵੱਲ ਇਸ਼ਾਰੇ ਹੋਏ ਹਨ ਕਿ ਨਸ਼ਿਆਂ ਦੀ ਤਸਕਰੀ ਵਿੱਚ ਗਲਤਾਨ ਹੈ। ਜੇ ਨਸ਼ਿਆਂ ਦੇ ਹੜੱਪੇ ਇੱਕ ਸੌ ਬੱਚਿਆਂ ਦੇ ਮਾਪੇ ਇਕੱਠੇ ਹੋ ਕੇ ਅਦਾਲਤ ਅਤੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ ਤਾਂ ਭਲਾ ਕੌਣ ਹੈ ਜੋ ਇਹਨਾਂ ਨੂੰ ਰੋਕ ਸਕੇ? ‘ਆਪਣ ਹੱਥੀਂ ਆਪੇ ਕਾਜ ਸਵਾਰਨ’ ਦਾ ਮੋਰਚਾ ਹਰ ਪੱਖੋਂ ਪੰਜਾਬ ਦੀ ਕਾਇਆ ਕਲਪ ਕੁਝ ਦਿਨਾਂ ਵਿੱਚ ਹੀ ਕਰ ਸਕਦਾ ਹੈ। ਕੀ ਅਸੀਂ ਏਨੇਂ ਨਿੱਘਰ ਗਏ ਹਾਂ ਕਿ ਆਹ ਕੁਝ ਕਰਨ ਜੋਗੇ ਵੀ ਨਹੀਂ ਰਹੇ?

  ਕੌਮ ਦੇ ਏਕੇ ਵਿਰੁੱਧ ਉਹ ਲੋਕ ਹਨ ਜਿਹੜੇ ਨਿਰੋਲ ਗੁਰੂ ਗ੍ਰੰਥ ਦੇ ਪ੍ਰਚਾਰ ਨੂੰ ਕਾਫ਼ੀ ਨਹੀਂ ਸਮਝਦੇ ਅਤੇ ਲੋਕਾਂ ਦੇ ਸ਼ੋਸ਼ਣ ਲਈ ਘੜੀਆਂ ਕਥਾ-ਕਹਾਣੀਆਂ ਜਾਂ ਗੁਆਂਢੀਆਂ ਕੋਲੋਂ ਮਾਂਗਵੀਆਂ ਲਈਆਂ ਜਾਤ-ਪਾਤੀ ਸਮਾਜ ਦੀਆਂ ਧਾਰਨਾਵਾਂ ਨੂੰ ਆਗੂਆਂ ਦੀ ਅਤੇ ਸਰਕਾਰੀ ਸ਼ਹਿ ਨਾਲ ਸਿੱਖਾਂ ਉੱਤੇ ਲੱਦਣਾ ਚਾਹੁੰਦੇ ਹਨ। ਹੁਣ ਗੱਲ ਕਤਲਾਂ ਅਤੇ ਨਿਰੋਲ ਸਿੱਖੀ ਪ੍ਰਚਾਰ ਨੂੰ ਬੰਦ ਕਰਵਾਉਣ ਤੱਕ ਪਹੁੰਚ ਗਈ ਹੈ। ਕੀ ਸਿੱਖੀ-ਪ੍ਰਚਾਰ ਉਹੋ ਹੈ ਜਿਹੜਾ ਸਾਡੇ ਮੀਸਣੇ ਸਿਆਸੀ ਆਗੂਆਂ ਅਤੇ ਸਰਕਾਰ ਨੂੰ ਨਾ ਚੁਭੇ? ਏਸ ਦਾ ਨਿਰਣਾ ਵੀ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਜੋ ਥੋੜ੍ਹੇ ਤਰੱਦਦ ਨਾਲ ਨੇਪਰੇ ਚੜ੍ਹ ਸਕਦਾ ਹੈ।

  ਕੈਦੀਆਂ ਦੀ ਰਿਹਾਈ, ਵਿਦੇਸ਼ੀ ਉਡਾਰੀਆਂ, ਬਾਹਰ ਭੇਜਣ ਦੇ ਨਾਂਅ ਉੱਤੇ ਲੁੱਟ ਨਾਲ ਸਬੰਧਤ ਮਸਲੇ ਵੀ ਸਹਿਜੇ ਹੱਲ ਹੋਣ ਦੇ ਕਾਬਲ ਹਨ। ਏਹੋ ਕੁਝ ‘ਨਾਨਕ ਸ਼ਾਹ ਫ਼ਕੀਰ’ ਬਾਰੇ ਕਿਹਾ ਜਾ ਸਕਦਾ ਹੈ। ਸਭ ਕਾਸੇ ਲਈ ਅਸਾਨੂੰ ਇੱਕਮੁੱਠ ਹੋ ਕੇ ਅਵਾਜ਼ ਉਠਾਉਣ ਦੀ ਲੋੜ ਹੈ। ਇੱਕ ਬਲ਼ਸ਼ਾਲੀ ਸੁਧਾਰ ਲਹਿਰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਪੂਰਤੀ ਲਈ ਉਠਾ ਕੇ ਗੁਰਬਾਣੀ ਦੀ ਸੇਧ ਵਿੱਚ ਤੁਰਨ ਦੀ ਲੋੜ ਹੈ! ਜੇ ਕਿਤੇ ਅਸੀਂ ਇੱਕ ਪਲ਼ ਵੀ ਗੰਭੀਰ ਚਿੰਤਨ ਕਰੀਏ ਤਾਂ ਅਨੇਕ ਹੱਲ ਲੱਭ ਜਾਣਗੇ।

  ‘ਬਾਣੇ’ ਦਾ ਮਸਲਾ ਵੀ ਸਾਡਾ ਆਪਣਾ ਉਭਾਰਿਆ ਹੈ ਜਿਸ ਨੇ ਕੌਮ ਦੇ ਵੱਡੇ ਹਿੱਸੇ ਨੂੰ ‘ਬਾਣਾ’ ਨਾ ਧਾਰਨ ਕਾਰਣ ਘਟੀਆ ਸਿੱਖ ਹੋਣ ਦਾ ਅਹਿਸਾਸ ਕਰਵਾਇਆ ਹੈ। ਸਿੱਖੀ ‘ਬਾਣੇ’ ਦਾ ਅਧਾਰ ਕੀ ਹੈ, ਕੋਈ ਨਹੀਂ ਦੱਸਦਾ। ਜਨਮਸਾਖੀਆਂ ਕਹਿੰਦੀਆਂ ਹਨ ਕਿ ਗੁਰੂ ਨਾਨਕ ਨੀਲੇ ਵਸਤਰ ਪਹਿਨ ਕੇ ਮੱਕੇ ਗਏ ਸਨ, ਚਮੜੇ ਦੀ ਪੋਸਤੀਨ ਪਹਿਨ ਕੇ ਕੈਲਾਸ਼, ਮਾਨਸਰੋਵਰ ਅਤੇ ਧੋਤੀ ਧਾਰਨ ਕਰ ਕੇ ਦੱਖਣ ਵੱਲ। ਸਿੱਖ ਨੇ ਕਿਰਦਾਰ ਤੋਂ ਜਾਣਿਆ ਜਾਣਾ ਹੈ ਜਾਂ ਬਾਣੇ ਤੋਂ? ਸਾਢੇ ਤ੍ਰੈ-ਤ੍ਰੈ ਗਜ ਦੀਆਂ ਧੋਤੀਆ, ਤਿਹਰੇ ਤੱਗਾਂ ਵਾਲਿਆਂ ਨੂੰ ਗੁਰਬਾਣੀ ਕੀ ਜਾਣਦੀ ਹੈ, ਆਖਣ ਦੀ ਲੋੜ ਨਹੀਂ। ਫ਼ਤਹਿ ਸਿੰਘ (ਸੰਤ) ਨੇ ਇਹ ਬਾਣਾ ਅਤੇ ਪੜ੍ਹੇ-ਲਿਖਿਆਂ ਵਿਰੁੱਧ ਮੁਹਿੰਮ ਨੂੰ ਮੁੱਢਲੇ ਰੂਪ ਵਿੱਚ ਇਹ ਆਖ ਕੇ ਸਿੱਖ ਜਗਤ ਵਿੱਚ ਠੇਲ੍ਹਿਆ ਸੀ ਕਿ ‘ਜਿਸ ਦੇ ਪਿੱਛੇ ਜੇਬ੍ਹ ਹੈ ਓਸ ਦਾ ਰਤਾ ਇਤਬਾਰ ਨਹੀਂ ਕਰਨਾ ਚਾਹੀਦਾ। ਕੀ ਬੌਧਿਕਤਾ ਵਿਰੁੱਧ ਵਿੱਢੀ ਓਸ ਦੀ ਮੁਹਿੰਮ, ਜਿਸ ਬਾਰੇ ਸਿਰਦਾਰ ਕਪੂਰ ਸਿੰਘ ਦੀ ਵਿਆਖਿਆ ਸੀ ਕਿ “ਪੰਥ ਕੇ ਦਰਦ ਹਿਤ ਬੁੱਧੀ ਕੀ ਜੋ ਸੇਧ ਦੇਵੇਂ ਨਿਕਟ ਨ ਆਣੇ ਪਾਵੇਂ ਰਾਜ ਭਾਗ ਕਾਜ ਕੇ”, ਨੂੰ ਇੱਕੀਵੀਂ ਸਦੀ ਵਿੱਚ ਚਾਲੂ ਰੱਖਣਾ ਪੰਥ ਦੇ ਭਲ਼ੇ ਵਿੱਚ ਹੈ ਜਾਂ ਨਹੀਂ ― ਏਸ ਨੂੰ ਨਵੇਂ ਸਿਰਿਓਂ ਵਿਚਾਰਨ ਦੀ ਲੋੜ ਹੈ।

  ਬੜੇ ਤਾਜੁੱਬ ਦੀ ਗੱਲ ਹੈ ਕਿ ਡੇਢ-ਦੋ ਕਰੋੜ ਦੀ ਅਬਾਦੀ ਵਿੱਚੋਂ ਸਿੱਖ ਕੌਮ ਸੌ/ਪੰਜਾਹ ਸਾਂਝੇ ਬੰਦੇ ਨਹੀਂ ਕੱਢ ਸਕਦੀ ਜੋ ਜਨ ਸਭਾ ਬਣ ਦੋ ਸਾਲ ਨਿਸ਼ਕਾਮ ਅਗਵਾਈ ਦੇ ਸਕਣ। ਪੰਜਾਬ ਅਤੇ ਕੌਮ ਨੂੰ ਦਲਦਲ ਵਿੱਚੋਂ ਕੱਢਣ ਦਾ ਇਹ ਇੱਕੋ-ਇੱਕ ਵਿਕਲਪ ਅਜੋਕੇ ਸਮਿਆਂ ਵਿੱਚ ਰਹਿ ਗਿਆ ਜਾਪਦਾ ਹੈ। ਮੇਰੇ ਵਰਗਾ ਥੋੜ੍ਹੀ ਜਾਣਕਾਰੀ ਰੱਖਣ ਵਾਲਾ ਵੀ, ਘੱਟੋ-ਘੱਟ 200 ਐਸੇ ਸਿੱਖਾਂ ਨੂੰ ਜਾਣਦਾ ਹੈ ਜਿਨ੍ਹਾਂ ਦੀ ਦਾਨਾਈ, ਦਿਆਨਤਦਾਰੀ, ਕੌਮੀ ਜਜ਼ਬੇ, ਲੋਕ ਭਲਾਈ ਦੀ ਤੜਪ, ਦੁਖੀਆਂ ਦੇ ਦਰਦੀ ਅਤੇ ਗੁਰਸਿੱਖ ਹੋਣ ਉੱਤੇ ਰੱਤੀ ਭਰ ਸ਼ੰਕਾ ਨਹੀਂ ਕੀਤੀ ਜਾ ਸਕਦੀ। ਸਭ ਦਾ ਸੋਚਣਾ ਬਣਦਾ ਹੈ ਕਿ ਅਸੀਂ ਸਭ ਕੁਝ ਹੁੰਦਿਆਂ ਸੁੰਦਿਆਂ ਕਿਉਂ ਨਰਕ ਭੋਗ ਰਹੇ ਹਾਂ? ਜੇ ਨਿਮਾਣੇ ਹੋ ਕੇ ਗੁਰੂ ਦੇ ਦਰ ਉੱਤੇ ਢਹਿ ਪੈਣ ਦਾ ਮਾਦਾ ਵੀ ਸਾਡੇ ਵਿੱਚ ਨਹੀਂ ਤਾਂ ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ?

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕਥਨ ਸ਼ੇਖ ਸਾਅਦੀ

 • ਕਥਨ ਸ਼ੇਖ ਸਾਅਦੀ    

   

  # ਸ਼ੇਖ਼ ਸਾਅਦੀ ਨੂੰ ਕਿਸੇ ਨੇ ਪੁੱਛਿਆ ਕਿ ਤੁਸੀਂ ਏਨੀ ਅਕਲ ਅਤੇ ਦਾਨਿਸ਼ਮੰਦੀ ਕਿਸ ਤੋਂ ਸਿੱਖੀ?
  ਸ਼ੇਖ਼ ਸਾਅਦੀ ਨੇ ਕਿਹਾ
  "ਮੂਰਖਾਂ ਅਤੇ ਜਾਹਲਾਂ ਤੋਂ।"
  "ਉਹ ਕਿਵੇਂ?"
  "ਮੈਂ ਇਸ ਗੱਲ ਲਈ ਸੁਚੇਤ ਹੋ ਗਿਆ ਕਿ ਮੈਂ ਉਨ੍ਹਾਂ ਵਿਚ ਜਿਹੜੀ ਗੱਲ ਵੇਖਾਂ ਕਮ -ਕਮ ਮੇਰੇ ਵਿਚ ਨਾ ਹੋਵੇ।"

  # ਜਿਸ ਵਿਅਕਤੀ ਕੋਲ ਤਾਕਤ ਹੈ ਪਰ ਬੁੱਧੀ ਨਹੀਂ ਉਹ ਕਮਜ਼ੋਰ ਕੋਲੋਂ ਵੀ ਹਾਰ ਸਕਦਾ ਹੈ ਅਤੇ ਜ਼ਲਾਲਤ ਦੀ ਮੌਤ ਮਰਦਾ ਹੈ।

  # ਇਕ ਧਰਮਾਤਮਾ ਰੂਪੀ ਪੁਰਸ਼ ਨੇ ਇਕ ਬੱਚੇ ਨਾਲ ਮਖੌਲ ਕੀਤਾ ਤੇ ਹੱਸਿਆ।
  ਇਹ ਗੱਲ ਆਮ ਲੋਕਾਂ ਵਿਚ ਫੈਲ ਗਈ।
  ਲੋਕਾਂ ਨੇ ਧਰਮਾਤਮਾ ਨਾਲ ਇਸ ਚਰਚਾ ਸੰਬੰਧੀ ਜ਼ਿਕਰ ਛੇੜਿਆ।
  ਧਰਮਾਤਮਾ ਨੇ ਕਿਹਾ ਕਿ ਜੇ ਮੈਂ ਬੱਚੇ ਨਾਲ ਮਖੌਲ ਕਰ ਕੇ ਗੁਨਾਹ ਕੀਤਾ ਹੈ ਤਾਂ ਤੁਸੀਂ ਚੁਗਲੀ ਕਰ ਕੇ ਕਿਹੜਾ ਪੁੰਨ ਖੱਟ ਲਿਆ ਹੈ?

  # ਇੱਕ ਸੁੰਦਰ ਇਸਤਰੀ ਹੀਰਾ ਹੈ ਪਰ ਸਿਆਣੀ ਇਸਤਰੀ ਖ਼ਜ਼ਾਨਾ ਹੈ।

  # ਮਰਦੁਮ ਰਾ ਮੇ ਸ਼ਨਾਸਦ ਅਜ਼, ਰਫਤਾਰੋ ਗੁਫਤਾਰੋ ਦਸਤਾਰ।
  (ਆਦਮੀ ਦੀ ਪਛਾਣ ਚਾਲ, ਬੋਲ ਤੇ ਪੱਗ ਅਰਥਾਤ ਲਿਬਾਸ ਤੋਂ ਹੁੰਦੀ ਹੈ।
  )

  # ਕਾਨੂੰਨ ਇੱਕ ਮੱਕੜੀ ਦਾ ਜਾਲਾ ਹੈ, ਜਿਸ ਵਿੱਚ ਛੋਟੇ-ਮੋਟੇ ਕੀੜੇ-ਮਕੌੜੇ ਤਾਂ ਫਸ ਜਾਂਦੇ ਹਨ ਪਰ ਹਾਥੀ ਤੋੜ ਕੇ ਨਿੱਕਲ ਜਾਂਦਾ ਹੈ।

  # ਇਲਮ ਚੰਦਾਂ ਕਿ ਬੇਸ਼ਤਰ ਖਾਮੀ ਗਰਅਮਲ ਦਸਤੇ ਨੇਸਤ ਨਾਦਾਨੀ ।
  ਨ ਮੁਹਰਤ ਬਵਦ ਨ ਦਾਨਿਸ਼ਮੰਦ ਚਾਰ ਪਾਏ ਬਠੌਏ ਕਿਤਾਬੇ ਚੰਦ ।
  ਸ਼ੇਖ ਸਾਅਦੀ ਕਹਿੰਦੇ ਨੇ ਕਈ ਮਨੁੱਖ ਪੜ੍ਹ ਲਿਖ
  ਲੈਂਦੇ ਨੇ ਵਿਦਵਾਨ ਬਣ ਜਾਂਦੇ ਨੇ
  ...
  ਜੇ ਉਸ ਗਿਆਨ ਨੂੰ ਅਮਲ ਵਿੱਚ ਨਹੀਂ ਲੈ ਕੇ ਆਉਂਦੇ
  ਤਾਂ ਉਹ ਬੰਦਾ ਉਸ ਖੋਤੇ ਦੀ ਤਰ੍ਹਾਂ ਹੈ..ਜੋ ਸਾਰੀਆਂ
  ਕਿਤਾਬਾਂ ਚੁੱਕ ਕੇ ਤੁਰਦਾ ਹੈ।
  ਇੰਨਾ ਭਾਰ ਸਿਰ 'ਤੇ ਚੁੱਕਣ ਨਾਲ ਉਹ ਕੋਈ ਪੰਡਤ ਜਾਂ ਮਹਾਂ ਗਿਆਨੀ ਨਹੀ ਬਣ ਗਿਆ।
  ਫਰਕ ਸਿਰਫ ਏਨਾ ਹੈ..ਇੱਥੇ ਗਰੰਥਾਂ ਦਾ ਭਾਰ ਖੋਤੇ ਦੇ ਤਨ 'ਤੇ ਲੱਦਿਆ ਹੋਇਆ ਹੈ ਤੇ ਮਨੁੱਖ ਆਪਣੇ ਦਿਮਾਗ 'ਤੇ ਲੱਦ ਲੈਂਦਾ ਹੈ। ਸਿਰ 'ਤੇ ਲੱਦਣ ਨਾਲ ਉਹ ਕੋਈ ਮਹਾਂ ਗਿਆਨੀ ਜਾਂ ਸੰਤ ਨਹੀਂ ਬਣ ਗਿਆ।

  # ਡੱਡੂ ਭਾਵੇਂ ਸੋਨੇ ਦੀ ਇੱਟ 'ਤੇ ਬੈਠਾ ਹੋਵੇ ਪਰ ਛਾਲ ਓਹਨੇ ਛੱਪੜ 'ਚ ਹੀ ਮਾਰਨੀ ਹੈ।

  # ਰੜੇ ਮੈਦਾਨ ਨਾਲੋਂ ਚਰਾਂਦ ਹਜ਼ਾਰ ਦਰਜੇ ਚੰਗੀ ਹੈ, ਪਰ ਇਹ ਗੱਲ ਆਪਣੇ ਹੱਥ ਨਹੀਂ।

  # ਉਹ ਮੂਰਖ ਜੋ ਦਿਨੇ ਦੀਵਾ ਜਗਾਈ ਫਿਰਦਾ ਹੈ, ਰਾਤ ਨੂੰ ਪਛਤਾਵੇਗਾ ਕਿਉਂਕਿ ਰਾਤ ਨੂੰ ਉਸਦਾ ਤੇਲ ਮੁੱਕ ਜਾਵੇਗਾ।

  # ਜਿਸ ਨਸੀਹਤ ਵਿੱਚ ਸੁਆਰਥ ਨਾ ਹੋਵੇ ਉਹ ਕੌੜੀ ਦਵਾਈ ਵਾਂਗ ਹੁੰਦੀ ਹੈ।

  # ਜੇਕਰ ਮਨੁੱਖ ਪਰਉਪਕਾਰੀ ਨਹੀਂ ਹੈ, ਉਹਦੇ ਅਤੇ ਕੰਧ ਉੱਤੇ ਉਲੀਕੇ ਚਿੱਤਰ ਵਿੱਚ ਕੋਈ ਫਰਕ ਨਹੀਂ ਹੈ

  # ਉਸ ਮਾਂ ਬਾਪ ਅੱਗੇ ਕਦੇ ਜ਼ੁਬਾਨ ਨਾ ਲੜਾਓ , ਜਿਸਨੇ ਤੁਹਾਨੂੰ ਬੋਲਣਾ ਸਿਖਾਇਆ ਹੈ।

  # ਸਹੁੰ ਖਾ ਕੇ ਆਖਣ ਦੀ ਕੀ ਲੋੜ ਹੈ ਕਿ ਸੋਨਾ ਖਰਾ ਹੈ ਕਸਵੱਟੀ ਆਪ ਹੀ ਨਿਰਣਾ ਕਰ ਦੇਵੇਗੀ।

  # ਜੇ ਤੁਸੀਂ ਕਿਸੇ ਨਾਲ ਉਮਰ ਭਰ ਰਿਸ਼ਤਾ ਨਿਭਾਉਣਾ ਹੈ ਤਾਂ ਆਪਣੇ ਦਿਲ 'ਚ ਇਕ ਕਬਰਿਸਤਾਨ ਜਰੂਰ ਬਣਵਾ ਲਉ, ਜਿਥੇ ਤੁਸੀਂ ਆਪਣੇ ਪਿਆਰੇ ਦੀਆਂ ਗਲਤੀਆਂ ਨੂੰ ਦਫ਼ਨਾ ਸਕੋ।

  # ਉਹ ਮਨੁੱਖ ਸਚਮੁੱਚ ਬੁੱਧੀਮਾਨ ਹੈ ਜਿਹੜਾ ਗੁੱਸੇ ਦੀ ਹਾਲਤ ਵਿੱਚ ਵੀ ਕੋਈ ਗੱਲ ਮੂੰਹੋਂ ਨਹੀਂ ਕੱਢਦਾ।

  # ਅਕਲ ਦਾ ਉਮਰ, ਅਹੁਦੇ ਅਤੇ ਅਮੀਰੀ ਨਾਲ ਕੋਈ ਸਬੰਧ ਨਹੀਂ ਹੁੰਦਾ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਬੂ ਰਜ਼ਬ ਅਲੀ ਤੇ ਨੌਜਵਾਨ ਪੀੜ੍ਹੀ

 • ਪ੍ਰਭਜੋਤ ਕੌਰ ਸਿੱਧੂ, 8360733039

  ਪਿਛਲੇ ਲੰਮੇ ਸਮੇਂ ਤੋਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਰਾਸ਼ਟਰੀ ਮੀਡੀਆ ਦੇ ਕੁਝ ਤਬਕੇ ਤੇ ਵੱਖ-ਵੱਖ ਸਾਧਨਾਂ ਰਾਹੀਂ ਰਾਸ਼ਟਰਵਾਦ ਨਾਮ ਦਾ ਜ਼ਹਿਰ ਪਰੋਸਿਆ ਜਾ ਰਿਹਾ ਏ । ਇਸ ਜ਼ਹਿਰ ਦਾ ਆਖਰੀ ਪੜਾਅ ਨੌਜਵਾਨਾਂ ਨੂੰ ਮੂਰਖ ਵੋਟਰਾਂ ‘ਚ ਤਬਦੀਲ ਕਰਨ ਦਾ ਹੈ । ਮੀਡੀਆ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੀ ਅਲੋਚਨਾ ਦੇਸ਼ ਦੀ ਅਲੋਚਨਾ ਹੈ। ਜੇਕਰ ਕੋਈ ਗਵਾਂਢੀ ਮੁਲਕ ਨਾਲ ਸਹਿਯੋਗ ਵਧਾਉਣ ਦੀ ਗੱਲ ਕਰੇ ਤਾਂ ਦੇਸ਼ ਧ੍ਰੋਹ ਦੇ ਤਗਮੇ ਤਿਆਰ ਰੱਖੇ ਜਾਂਦੇ ਨੇ ਪਰ ਅਤੀਤ ‘ਚ ਸਾਡੇ ਤੋਂ ਨਿੱਖੜੇ ਕਿੱਸੇ ਖਿੱਤੇ ਬਾਰੇ ਅਜਿਹਾ ਕਿਵੇਂ ਕਿਹਾ ਜਾ ਸਕਦਾ ਹੈ । ਦੇਸ਼ ਦੀ ਵੰਡ ਤੇ ਫੌਜੀ ਜੰਗਾਂ ਨੂੰ ਪੰਜਾਬ ਨੇ ਸਭ ਤੋਂ ਵੱਧ ਆਪਣੇ ਪਿੰਡੇ ‘ਤੇ ਹੰਡਾਇਆ, ਪਰ ਪੰਜਾਬ ਦਾ ਕੋਈ ਵੀ ਵਸਨੀਕ ਗਵਾਂਢੀ ਮੁਲਕ ਪ੍ਰਤੀ ਨਫ਼ਰਤ ਨਹੀਂ ਰੱਖਦਾ । ਇਸਦਾ ਇੱਕ ਵੱਡਾ ਕਾਰਨ ਗੁਰੂਆਂ ਵੱਲੋਂ ਸਰਬੱਤ ਦਾ ਭਲਾ ਮੰਗਣ ਦੀ ਸਿੱਖਿਆ ਤੇ ਬਾਬੂ ਰਜ਼ਬ ਅਲੀ ਖਾਂ ਵਰਗੇ ਫੱਕਰ ਸ਼ਾਇਰਾਂ ਦਾ ਇਸ ਧਰਤੀ ‘ਤੇ ਪੈਦਾ ਹੋਣਾ ਵੀ ਹੈ । ਮੋਗੇ ਦੇ ਪਿੰਡ ਸਾਹੋਕੇ ‘ਚ ਜਨਮੇ ਸ਼ਾਇਰ ਬਾਬੂ ਰਜ਼ਬ ਅਲੀ ਖਾਂ ਤੋਂ ਅੱਜ ਦੀ ਪੀੜੀ ਕਾਫ਼ੀ ਸੇਧ ਲੈ ਸਕਦੀ ਹੈ । ੧੯੪੭ ਦੀ ਵੰਡ ਨੇ ਇਸ ਸ਼ਾਇਰ ਦੇ ਦਿਲ ਨੂੰ ਵਲੂੰਧਰ ਕੇ ਰੱਖ ਦਿੱਤਾ ਸੀ । ਬਾਬੂ ਜੀ ਨੂੰ ਆਪਣਾ ਉਹ ਪਿੰਡ ਛੱਡਣਾ ਪਿਆ, ਜਿਸ ਨੂੰ ਬਾਬੂ ਜੀ ਨੇ ਆਪਣੀ ਸ਼ਾਇਰੀ ‘ਚ ਇੰਦਰਪੁਰੀ ਤੋਂ ਵੀ ਸੋਹਣਾ ਕਿਹਾ ਸੀ।ਵੰਡ ਦੇ ਸੰਤਾਪ ਨੂੰ ਹੰਡਾਉਂਦੇ ਬਾਬੂ ਰਜ਼ਬ ਅਲੀ ਪਾਕਿਸਤਾਨ ਚਲੇ ਗਏ, ਜਿੱਥੇ ਉਨ੍ਹਾਂ ਨੇ ਲਿਖਿਆ..
  ਮੁਝੇ ਰੱਖ ਲੋ ਨਗਰ ਮੇਂ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ
  ਬਾਬੂ ਜਾਣ ਦੇਵਣਾ ਨਾ ਦਾਸ ਦੀ ਕਬਰ ਬਣਾ ਲੋ ਸਾਹੋ
  ਲਾਸ਼ ਦੱਬ ਦਿਉ ਗਾਮ ਮੇਂ ਜੀ, ਸੱਚੇ ਕੋਲ ਭੌਰ ਪਹੁੰਚ ਜੂ ਗਾਂ-ਗਾਂ
  ਮੈਨੂੰ ਉਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਘਾਂ

  ਭਾਰਤ ਦੇ ਰਾਸ਼ਟਰੀ ਮੀਡੀਆ ਵੱਲੋਂ ਘੋਲੀ ਜਾ ਰਹੀ ਜ਼ਹਿਰ ਦੇ ਪ੍ਰਭਾਵ ਹੇਠ ਆ ਰਹੀ ਪੀੜ੍ਹੀ ਨੂੰ ਇਹ ਸਮਝਾਉਣਾ ਬੜਾ ਜ਼ਰੂਰੀ ਹੈ ਕਿ ਸਾਡੇ ਅਜ਼ੀਜ਼ ਪਾਕਿਸਤਾਨ ‘ਚ ਬੈਠੇ ਵੀ ਸਾਡੇ ਵਤਨ ਲਈ ਦੁਆਵਾਂ  ਮੰਗਦੇ ਰਹੇ ਨੇ, ਕਿਉਂਕਿ ਅਸਲ ਵਿੱਚ ਦੋਵਾਂ ਪਾਸਿਆਂ ਦੇ ਲੋਕ ਇੱਕੋ ਪ੍ਰੇਮ ਭਾਵਨਾ ‘ਚ ਪਰੋਏ ਹੋਏ ਨੇ।
  ਬਾਬੂ ਰਜ਼ਬ ਅਲੀ ਦੀ ਕਵਿਤਾ ਹਮੇਸ਼ਾ ਆਪਣੇ ਸਮੇਂ ਤੋਂ ਕਾਫ਼ੀ ਅੱਗੇ ਰਹੀ। ਬਾਬੂ ਜੀ ਨੇ ਅਜ਼ਾਦੀ ਤੋਂ ਪਹਿਲਾਂ ਹੀ ਨੌਜਵਾਨਾਂ ਦੇ ਕਿਰਤ ਤੋਂ ਬੇਮੁੱਖ ਹੋਣ ਦੇ ਰੁਝਾਣ ਨੂੰ ਸਮਝ ਲਿਆ ਸੀ…
  ਅੱਖ ਪੱਟ ਕੇ ਵੇਖ ਲਉ ਵੇ, ਚੜ੍ਹ ਗਿਆ ਤਾਰਾ
  ਕੱਤੇ ਕੰਮ ਭਾਰ, ਉੱਠੋ ਹਲ ਜੋੜੋ, ਖੇਤ ਵੱਲ ਮੋੜੋ,
  ਮਹਿਲ ‘ਚੋ ਨਿਕਲ ਅੰਗਣ ਵਿੱਚ ਖੜ੍ਹ ਗਈ
  ਮਾਂ ਦੇ ਮਖਣੀ ਖਾਣਿਉਂ ਵੇ,
  ਸੂਰਮਿਉਂ ਪੁੱਤਰੋ ਚੁਬਾਰਿਉਂ ਉੱਤਰੋ
  ਫਰਕਦੇ ਬਾਜ਼ੂ, ਜਵਾਨੀ ਚੜ੍ਹ ਗਈ
  ਅਜੀਹਿਆਂ ਹਜ਼ਾਰਾਂ ਗੱਲਾਂ ਨੇ ਜੋ ਨੌਜਵਾਨ ਪੀੜ੍ਹੀ ਬਾਬੂ ਜੀ ਨੂੰ ਪੜ੍ਹ ਕੇ ਸਿੱਖ ਸਕਦੀ ਹੈ ਪਰ ਬਾਬੂ ਜੀ ਦੀ ਸਭ ਤੋਂ ਵੱਡੀ ਵਿਲੱਖਣਤਾ ਬਾਬੂ ਜੀ ਦਾ ਦੂਸਰੇ ਧਰਮਾਂ ਬਾਰੇ ਅਥਾਹ ਸਤਿਕਾਰ ਨਾਲ ਭਰੇ ਹੋਣਾ ਸੀ । ਬਾਬੂ ਜੀ ਨੇ ਜੋ ਕੁਝ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਹੈ ਉਸਨੂੰ ਪੜ ਕੇ ਕੋਈ ਵਾਹ ਕਹਿਣ ਤੋਂ ਆਪਣੇ ਆਪ ਨੂੰ ਨਹੀਂ ਰੋਕ ਸਕਦਾ, ਬਾਬੂ ਜੀ ਲਿਖਦੇ ਨੇ….
  ਤਸਵੀਰ ਬਣੀ ਮਨ-ਮੋਹਣੀ ,ਕਦ ਮਿਆਨਾ ਸਜੇ ਖੜ੍ਹੋਣੀ,
  ਦੰਦਰਾਲ ਯੂਸਫੋਂ ਸੋਹਣੀ, ਜਬ ਹੱਸਦੇ ਫਲਾਵਰ ਡੁੱਲਦੇ ਐ,
  ਗੁਰੂ ਨਾਨਕ ਸਾਂਝੇ ਕੁੱਲ ਦੇ ਐਂ
  ……………………

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਦੇਸ਼ ਲਈ ਖ਼ਤਰਨਾਕ ਧਾਰਮਿਕ ਕੱਟੜਤਾ

 • ਹਰਬੰਸ ਸਿੰਘ

  ਹਰਬੰਸ ਸਿੰਘ ਬਠਿੰਡਾ

  ਸੰਪਰਕ : 94649-22547

  ਕੋਈ ਵੀ ਧਰਮ ਜ਼ਿਆਦਾ ਸਮੇਂ ਤਕ ਆਪਣੀ ਮੁੱਢਲੀ ਵਿਚਾਰਧਾਰਾ ਨੂੰ ਕਾਇਮ ਨਹੀਂ ਰੱਖ ਸਕਦਾ। ਉਸ ਵਿੱਚ ਹੌਲੀ ਹੌਲੀ ਰਵਾਇਤੀ ਕਮੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਕਰਕੇ ਧਰਮਾਂ ਵਿੱਚ ਸੁਧਾਰਵਾਦੀ ਲਹਿਰਾਂ ਚਲਦੀਆਂ ਰਹਿੰਦੀਆਂ ਹਨ। ਕਈ ਵਾਰੀ ਤਾਂ ਇਨ੍ਹਾਂ ਲਹਿਰਾਂ ਦੀ ਵਜ੍ਹਾ ਕਰਕੇ ਧਰਮਾਂ ਵਿੱਚ ਧਡ਼ੇਬੰਦੀ ਇਸ ਹੱਦ ਤਕ ਵਧ ਜਾਂਦੀ ਹੈ ਕਿ ਉਹ ਲੋਕ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਜਾਂਦੇ ਹਨ, ਜਿਵੇਂ ਕਿ ਇਸਲਾਮ ਧਰਮ ਵਿੱਚ ਸ਼ੀਆ ਅਤੇ ਸੁੰਨੀ ਦਾ ਵਿਚਾਰਧਾਰਕ ਟਕਰਾਅ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਹੈ। ਸਾਡੇ ਹਿੰਦੂ ਧਰਮ ਨੂੰ ਮੰਨਣ ਵਾਲੇ ਸਾਧੂਆਂ ਦੇ ਕਈ ਅਖਾਡ਼ੇ ਹਨ। ਇਹ ਸਾਧੂ ਕੁੰਭ ਦੇ ਮੌਕੇ ਇਸ਼ਨਾਨ ਮੌਕੇ ਅਕਸਰ ਇਸੇ ਗੱਲ ਤੋਂ ਹੀ ਝਗਡ਼ ਪੈਂਦੇ ਹਨ ਕਿ ਪਹਿਲਾਂ ਕਿਹਡ਼ਾ ਅਖਾਡ਼ਾ ਇਸ਼ਨਾਨ ਕਰੇਗਾ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਤਕਰਾਰ ਕਈ ਵਾਰ ਮਾਰ ਕੁਟਾਈ ਤਕ ਜਾ ਪਹੁੰਚਦੀ ਹੈ। ਦੇਸ਼ ਅੰਦਰ ਹਿੰਦੂ, ਸਿੱਖ, ਮੁਸਲਿਮ, ਇਸਾਈ, ਬੋਧੀ ਤੇ ਜੈਨ ਧਰਮ ਦੇ ਪੈਰੋਕਾਰ ਰਲ ਮਿਲ ਕੇ ਭਾਈਚਾਰਕ ਸ਼ਾਂਤੀ ਤੇ ਅਮਨ ਅਮਾਨ ਨਾਲ ਸਦੀਆਂ ਤੋਂ ਰਹਿ ਰਹੇ ਹਨ। ਇਨ੍ਹਾਂ ਨੂੰ ਭਾਵੇਂ ਇਤਿਹਾਸਕ ਤੌਰ ’ਤੇ ਕਈ ਵਾਰ ਧਾਰਮਿਕ ਕੱਟਡ਼ਵਾਦ ਦਾ ਸਾਹਮਣਾ ਕਰਨਾ ਪਿਆ ਹੈ, ਪਰ ਫ਼ਿਰ ਵੀ ਸਾਡੇ ਲੋਕਾਂ ਦੀ ਖਾਸੀਅਤ ਰਹੀ ਹੈ ਕਿ ਉਨ੍ਹਾਂ ਦੀ ਲੰਬੇ ਸਮੇਂ ਤਕ ਭਾਈਚਾਰਕ ਸਾਂਝ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ। ਦੇਸ਼ ਦੀ ਵੰਡ ਸਮੇਂ ਟਕਰਾਅ ਵਿੱਚ ਲੱਖਾਂ ਲੋਕਾਂ ਦੇ ਮਰਨ ਤੋਂ ਬਾਅਦ ਵੀ ਛੇਤੀ ਹੀ ਵੱਖ ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਕੇ ਰਹਿਣ ਨੂੰ ਤਰਜੀਹ ਦੇਣ ਲੱਗ ਪਏ। ਪਿਛਲੇ 70 ਸਾਲਾਂ ਵਿੱਚ ਦੇਸ਼ ਦੀ ਤਰੱਕੀ ਵਿੱਚ ਹਰ ਧਰਮ ਦੇ ਲੋਕਾਂ ਨੇ ਵੱਡਾ ਯੋਗਦਾਨ ਪਾਇਆ ਹੈ। ਦੇਸ਼ ਦੀ ਖ਼ੁਸ਼ਹਾਲੀ ਤੇ ਤਰੱਕੀ ਦਾ ਸਿਹਰਾ ਕਿਸੇ ਇੱਕ ਧਰਮ ਜਾਂ ਫ਼ਿਰਕੇ ਨੂੰ ਨਹੀਂ ਦਿੱਤਾ ਜਾ ਸਕਦਾ। ਸਾਡਾ ਦੇਸ਼ ਬਹੁ ਧਰਮੀ, ਬਹੁ ਜਾਤੀ ਅਤੇ ਬਹੁ-ਭਾਸ਼ਾਈ ਹੈ। ਅੱਜ ਅਸੀਂ ਸੰਸਾਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਅਰਥ ਵਿਵਸਥਾ ਵਾਲਾ ਦੇਸ਼ ਮੰਨੇ ਜਾਂਦੇ ਹਾਂ। ਅਸੀਂ ਤੇਜ਼ੀ ਨਾਲ ਵਿਕਾਸ ਕਰਨਾ ਚਾਹੁੰਦੇ ਹਾਂ ਅਤੇ ਗ਼ਰੀਬੀ, ਕੁਪੋਸ਼ਣ, ਅਨਪਡ਼੍ਹਤਾ ਅਤੇ ਬੇਰੁਜ਼ਗਾਰੀ ਵਰਗੀਆਂ ਬਿਮਾਰੀਆਂ ਨੂੰ ਜਡ਼ ਤੋਂ ਖ਼ਤਮ ਕਰਨਾ ਚਾਹੁੰਦੇ ਹਾਂ। ਸਾਡਾ ਗੁਆਂਢੀ ਦੇਸ਼ ਸਾਡੇ ਤੋਂ ਵੱਧ ਅਾਬਾਦੀ ਹੋਣ ਦੇ ਬਾਵਜੂਦ ਹਰ ਖੇਤਰ ਵਿੱਚ ਸਾਡੇ ਤੋਂ ਅੱਗੇ ਨਿਕਲ ਚੁੱਕਾ ਹੈ। ਇਸਦਾ ਇੱਕ ਵੱਡਾ ਕਾਰਨ ਉੱਥੋਂ ਦੇ ਲੋਕਾਂ ਦਾ ਵੱਖ ਵੱਖ ਧਰਮਾਂ ਅਤੇ ਜਾਤਾਂ ਵਿੱਚ ਵੰਡੇ ਨਾ ਹੋਣਾ ਵੀ ਹੈ।

   ਅਸੀਂ ਸਾਰੇ ਹੀ ਕਿਤੇ ਨਾ ਕਿਤੇ ਧਰਮ ਅਤੇ ਜਾਤ ਦੇ ਅਾਧਾਰ ’ਤੇ ਇੱਕ ਦੂਜੇ ਪ੍ਰਤੀ ਗ਼ੈਰ-ਭਰੋਸਗੀ ਦਾ ਸ਼ਿਕਾਰ ਰਹਿੰਦੇ ਹਾਂ ਜਿਸ ਨਾਲ ਸਾਡੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਜਦੋਂ ਇੱਕ ਧਰਮ ਜਾਂ ਜਾਤ ਦੇ ਬੰਦੇ ਆਪਣੇ ਆਪ ਨੂੰ ਹੀ ਉੱਚ ਕੋਟੀ ਦਾ ਸਮਝਦੇ ਹਨ ਤਾਂ   ਇਸ ਨਾਲ ਦੂਜੇ ਲੋਕਾਂ ਨੂੰ ਬਰਾਬਰੀ ਦੇ ਮਾਨ ਸਨਮਾਨ ਦੀ ਘਾਟ ਮਹਿਸੂਸ ਹੋਣ ਲੱਗਦੀ ਹੈ।
  ਪਿਛਲੇ ਕੁਝ ਸਮੇਂ ਤੋਂ ਸਾਡੇ ਦੇਸ਼ ਵਿੱਚ ਧਾਰਮਿਕ ਕੱਟਡ਼ਵਾਦ ਦਾ ਬੋਲਬਾਲਾ ਕਾਫ਼ੀ ਵਧ ਗਿਆ ਹੈ। ਇਸ ਨਾਲ ਹੁਣ ਸਾਨੂੰ ਹਿੰਦੂ ਕੱਟਡ਼ਵਾਦ, ਮੁਸਲਿਮ ਕੱਟਡ਼ਵਾਦ ਤੇ ਸਿੱਖ ਕੱਟਡ਼ਵਾਦ ਵਰਗੇ ਸ਼ਬਦ ਆਮ ਹੀ ਸੁਣਨ ਨੂੰ ਮਿਲਦੇ ਹਨ। ਸਾਰੇ ਲੋਕ ਹੀ ਆਪਣੇ ਧਰਮ ਦੀ ਕੱਟਡ਼ਤਾ ਨੂੰ ਜਾਇਜ਼ ਠਹਿਰਾਉਣ ਬਾਰੇ ਤਰਕ ਦਿੰਦੇ ਹਨ। ਸੋਸ਼ਲ ਮੀਡੀਆ ਇਸ ਮੁੱਦੇ ਨੂੰ ਹਵਾ ਦੇਣ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਸਦੀਆਂ ਤੋਂ ਅਮਨ-ਅਮਾਨ ਨਾਲ ਮਿਲ ਕੇ ਰਹਿ ਰਹੇ ਹਾਂ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋ ਰਹੇ ਹਾਂ ਤਾਂ ਹੁਣ ਕਿਉਂ     ਇਸ ਕੱਟਡ਼ਤਾ ਨੂੰ ਵਧਾਇਆ ਜਾ    ਰਿਹਾ ਹੈ।
  ਮੈਂ ਇਸ ਮੁੱਦੇ ਨੂੰ ਕੁਝ ਰਾਜਨੀਤਕ ਲੋਕਾਂ ਵੱਲੋਂ ਆਪਣੇ ਨਿੱਜੀ ਮੁਫਾਦਾਂ ਲਈ ਕੀਤੀ ਜਾ ਰਹੀ ਘਟੀਆ ਹਰਕਤ ਮੰਨਦਾ ਹਾਂ। ਇਸ ਨਾਲ ਵਕਤੀ ਤੌਰ ’ਤੇ ਤਾਂ ਰਾਜਨੀਤਕ ਲਾਭ ਹੋ ਸਕਦਾ ਹੈ, ਪਰ ਇਸ ਨਾਲ ਜੋ ਨੁਕਸਾਨ ਦੇਸ਼ ਅਤੇ ਸਮਾਜ ਦੇ ਲੋਕਾਂ ਦਾ ਹੁੰਦਾ ਹੈ, ਉਸਦੀ ਭਰਪਾਈ ਲਈ ਕਈ ਵਾਰ ਸਦੀਆਂ ਲੱਗ ਜਾਂਦੀਆਂ ਹਨ। ਦੇਸ਼ ਦੇ ਸ਼ਾਂਤੀ ਭਰੇ ਮਾਹੌਲ ਵਿੱਚ ਲੋਕ ਜ਼ਿਆਦਾ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਵਿਕਾਸ ਵੀ ਤੇਜ਼ੀ ਨਾਲ ਹੁੰਦਾ ਹੈ, ਵਿਅਕਤੀਗਤ ਕਮਾਈ ਵਧ ਹੁੰਦੀ ਹੈ। ਵਧ ਕਮਾਈ ਹੋਣ ਨਾਲ ਬਾਜ਼ਾਰਾਂ ਦੀ ਖ਼ਰੀਦਦਾਰੀ ਵਿੱਚ ਤੇਜ਼ੀ ਆਉਂਦੀ ਹੈ। ਉਦਯੋਗ ਜਗਤ ਨੂੰ ਹੁਲਾਰਾ ਮਿਲਦਾ ਹੈ। ਆਰਥਿਕ ਸਰਗਰਮੀਆਂ ਤੇਜ਼ੀ ਨਾਲ ਅੱਗੇ ਵਧਦੀਆਂ ਹਨ। ਅੱਜ ਵਿਸ਼ਵ ਅੰਦਰ ਆਰਥਿਕ ਤਾਕਤ ਹੋਣਾ ਹੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ। ਇਸ ਹੁਲਾਰੇ ਨਾਲ ਹੀ ਅਸੀਂ ਵਿਕਾਸਸ਼ੀਲ ਤੋਂ ਵਿਕਸਤ ਦੇਸ਼ ਬਣ ਸਕਦੇ ਹਾਂ। ਕਿਸੇ ਇੱਕ ਧਰਮ ਜਾਂ ਫ਼ਿਰਕੇ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣ ਨਾਲ    ਦੇਸ਼ ਦਾ ਸਮੁੱਚਾ ਵਿਕਾਸ ਨਹੀਂ ਕੀਤਾ  ਜਾ ਸਕਦਾ।
  ਜੇਕਰ ਧਰਮ ਹੀ ਲੋਕਾਂ ਨੂੰ ਜੋਡ਼ ਕੇ ਰੱਖਦਾ ਹੁੰਦਾ ਤਾਂ ਇਰਾਨ ਤੇ ਇਰਾਕ ਵਿੱਚ ਕਦੇ ਵੀ ਜੰਗ ਨਾ ਹੁੰਦੀ। ਮਿਸਰ ਅੰਦਰ ਖਾਨਾਜੰਗੀ ਵਾਲੇ ਹਾਲਾਤ ਨਾ ਬਣਦੇ। ਪਾਕਿਸਤਾਨ ਤੋਂ ਲੈ ਕੇ ਅਫ਼ਗਾਨਿਸਤਾਨ ਦੀਆਂ ਹੱਦਾਂ ’ਤੇ ਮਾਰਾਮਾਰੀ ਨਾ ਹੁੰਦੀ। ਸੋ, ਵਿਚਾਰਨ ਵਾਲੀ ਗੱਲ ਇਹ ਕਿ ਧਰਮ ਦਾ ਦਖ਼ਲ ਸਿਰਫ਼ ਨਿੱਜੀ ਜ਼ਿੰਦਗੀ ਤਕ ਹੀ ਰਹੇ ਤਾਂ ਬਹੁਤ ਚੰਗੀ ਗੱਲ ਹੋਵੇਗੀ। ਇਸ ਨਾਲ ਅਸੀਂ ਵਿਸ਼ਵ ਦੇ ਨਕਸ਼ੇ ਉੱਪਰ ਤਾਕਤਵਰ ਧਿਰ ਬਣ ਕੇ ਅੱਗੇ ਵਧਾਂਗੇ। ਆਓ ਸਾਰੇ ਰਲ ਮਿਲ ਕੇ ਯਤਨ    ਕਰੀਏ ਕਿ, ‘ਧਰਮ ਜੋਡ਼ਦਾ ਹੈ, ਤੋਡ਼ਦਾ ਨਹੀਂ’ ਦੀ ਭਾਵਨਾ ਨੂੰ ਇਸੇ ਤਰ੍ਹਾਂ ਕਾਇਮ ਰੱਖ ਸਕੀੲੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਚੋਣਾਂ ਜਿੱਤਣ ਲਈ ਡਿਜੀਟਲ ਦਾਅ ਪੇਚ !

 •   ਜੀ. ਐੱਸ. ਗੁਰਦਿੱਤ (+919417193193)

   

   

  ਉਂਜ ਤਾਂ ਸਾਰੀ ਦੁਨੀਆ ਵਿੱਚ ਹੀ ਪਰ ਭਾਰਤ ਵਰਗੇ ਲੋਕਤੰਤਰ ਵਿੱਚ ਤਾਂ ਖ਼ਾਸ ਕਰਕੇ, ਚੋਣਾਂ ਜਿੱਤਣ ਲਈ ਝੂਠ ਬੋਲਣਾ ਬੜੀ ਆਮ ਜਿਹੀ ਗੱਲ ਹੈ ਇਹਨਾਂ ਝੂਠਾਂ ਵਿੱਚ ਕਦੇ ‘ਗਰੀਬੀ ਹਟਾਉ,’ ਕਦੇ ‘ਚਮਕਦਾ ਭਾਰਤ’ ਅਤੇ ਕਦੇ ‘ਅੱਛੇ ਦਿਨਾਂ’ ਵਰਗੇ ਸਬਜ਼ਬਾਗ ਵਿਖਾਏ ਜਾਂਦੇ ਹਨ ਵਿਦੇਸ਼ੀ ਬੈਂਕਾਂ ਤੋਂ ਕਾਲੇ ਧਨ ਦੀ ਵਾਪਸੀ, ਹਰ ਆਦਮੀ ਦੇ ਖਾਤੇ ਵਿੱਚ 15-15 ਲੱਖ ਰੁਪਏ, ਮੁਫ਼ਤ ਲੈਪਟਾਪ, ਮੁਫ਼ਤ ਸਮਾਰਟ ਫੋਨ, ਮੁਫ਼ਤ ਇੰਟਰਨੈੱਟ, ਮੁਫ਼ਤ ਟਰੈਕਟਰ, ਖੇਤੀ ਜਿਣਸਾਂ ਦੇ ਉੱਚੇ ਭਾਅ, ਵਪਾਰੀਆਂ ਨੂੰ ਟੈਕਸਾਂ ਤੋਂ ਛੁਟਕਾਰਾ, ਬੇਰੁਜ਼ਗਾਰਾਂ ਲਈ ਪੱਕੀਆਂ ਨੌਕਰੀਆਂ, ਗਰੀਬਾਂ ਲਈ ਪੱਕੇ ਘਰ ਅਤੇ ਹੋਰ ਪਤਾ ਨਹੀਂ ਕੀ-ਕੀ ਝੂਠੇ ਵਾਅਦੇ ਕੀਤੇ ਜਾਂਦੇ ਹਨ ਅਖ਼ਬਾਰਾਂ ਵਿੱਚ ਆਪਣੀ ਪਾਰਟੀ ਦੇ ਹੱਕ ਵਿੱਚ ਝੂਠੀਆਂ ਅਤੇ ਮੁੱਲ ਦੀਆਂ ਖ਼ਬਰਾਂ ਛਪਵਾਈਆਂ ਜਾਂਦੀਆਂ ਹਨ, ਟੀਵੀ ਚੈਨਲਾਂ ਉੱਤੇ ਘੜੇ-ਘੜਾਏ, ਮੁੱਲ ਦੇ ਪ੍ਰੋਗਰਾਮ ਅਤੇ ਝੂਠੇ ਸਰਵੇਖਣ ਕਰਵਾਏ ਜਾਂਦੇ ਹਨ ਵਿਰੋਧੀ ਪਾਰਟੀਆਂ ਜਾਂ ਉਮੀਦਵਾਰਾਂ ਦਾ ਅਕਸ ਖ਼ਰਾਬ ਕਰਨ ਲਈ ਘਟੀਆ ਤੋਂ ਘਟੀਆ ਹੱਥਕੰਡੇ ਵਰਤਣ ਵਿੱਚ ਵੀ ਕੋਈ ਸ਼ਰਮ ਨਹੀਂ ਕੀਤੀ ਜਾਂਦੀ ਇਸਦੇ ਵਾਸਤੇ ਧਰਮ, ਜਾਤ-ਪਾਤ, ਦੰਗਾ-ਫਸਾਦ, ਗੁੰਡਾਗਰਦੀ ਅਤੇ ਅੱਤਵਾਦੀਆਂ ਦੀ ਸਹਾਇਤਾ ਲੈਣ ਵਿੱਚ ਵੀ ਕੋਈ ਸੰਕੋਚ ਨਹੀਂ ਕੀਤਾ ਜਾਂਦਾ

                  ਪਰ ਮੌਜੂਦਾ ਸਮੇਂ, ਇਹਨਾਂ ਤੋਂ ਇਲਾਵਾ ਹੋਰ ਨਵੀਆਂ ਤਕਨੀਕਾਂ ਦਾ ਰੁਝਾਨ ਵੀ ਵਧ ਰਿਹਾ ਹੈ ਜਿਵੇਂ-ਜਿਵੇਂ ਦੁਨੀਆ ਵਿੱਚ ਸੰਚਾਰੀ ਸਾਧਨ ਤਰੱਕੀ ਕਰ ਰਹੇ ਹਨ ਤਾਂ ਇਹਨਾਂ ਸਾਧਨਾਂ ਦੀਆਂ ਕੀਮਤਾਂ ਵੀ ਘਟ ਰਹੀਆਂ ਹਨ ਇਸ ਕਾਰਨ ਅਜਿਹੇ ਸਾਧਨ ਮੱਧ ਵਰਗ ਦੇ ਨਾਲ-ਨਾਲ ਆਮ ਲੋਕਾਂ ਕੋਲ ਵੀ ਪਹੁੰਚ ਰਹੇ ਹਨ ਇਹਨਾਂ ਹੀ ਸੰਚਾਰੀ ਸਾਧਨਾਂ ਦੀ ਇੱਕ ਕਿਸਮ ਹੈ ਇੰਟਰਨੈੱਟ ਜਿਸ ਦੀ ਸਭ ਤੋਂ ਵੱਧ ਹਰਮਨ-ਪਿਆਰੀ ਵੰਨਗੀ ਹੈ ਸੋਸ਼ਲ ਮੀਡੀਆ ਜਿਸ ਵਿੱਚ ਫੇਸਬੁੱਕ, ਵਟਸਐਪ, ਯੂ-ਟਿਊਬ ਅਤੇ ਟਵਿਟਰ ਆਦਿ ਆ ਜਾਂਦੇ ਹਨ ਇਹ ਉਹ ਚੀਜ਼ਾਂ ਹਨ ਜਿੰਨ੍ਹਾਂ ਨੇ ਅੱਜਕੱਲ ਦੁਨੀਆ ਨੂੰ ਸੱਚਮੁੱਚ ਹੀ ਇੱਕ ਪਿੰਡ ਬਣਾ ਕੇ ਰੱਖ ਦਿੱਤਾ ਹੈ ਫੇਸਬੁੱਕ ਇੱਕ ਪੇਂਡੂ ਸੱਥ ਵਰਗਾ ਮੰਚ ਹੈ ਜਿਥੇ ਬੈਠ ਕੇ ਲੋਕ ਆਪੋ-ਆਪਣੇ ਮਨ ਦੀਆਂ ਗੱਲਾਂ ਕਰਦੇ ਹਨ ਭਾਵੇਂ ਕੋਈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਪਰ ਫੇਸਬੁੱਕ ਉੱਤੇ ਗੱਲਬਾਤ ਕਰਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਪਿੰਡ ਦੇ ਕਿਸੇ ਖੁੰਢ ਉੱਤੇ ਬੈਠੇ ਗੱਲਾਂ ਕਰ ਰਹੇ ਹੋਣ ਇੰਜ ਹੀ ਵਟਸਐਪ ਦੇ ਗਰੁੱਪਾਂ ਵਿੱਚ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ ਯੂ-ਟਿਊਬ ਉੱਤੇ ਲੋਕ ਆਪੋ-ਆਪਣੀਆਂ ਵੀਡੀਓਜ਼ ਪਾ ਕੇ ਆਪਣੇ ਵਿਚਾਰ ਦੱਸਦੇ ਰਹਿੰਦੇ ਹਨ ਅਤੇ ਦੂਜਿਆਂ ਦੇ ਵਿਚਾਰ ਉਹਨਾਂ ਦੀਆਂ ਟਿੱਪਣੀਆਂ ਦੇ ਰੂਪ ਵਿੱਚ ਜਾਣਦੇ ਰਹਿੰਦੇ ਹਨ ਇਸ ਤਰਾਂ ਸੋਸ਼ਲ ਮੀਡੀਆ ਨੇ ਸਮੁੰਦਰ ਪਾਰ ਦੀਆਂ ਦੂਰੀਆਂ ਮਿਟਾ ਦਿੱਤੀਆਂ ਹਨ

                 ਜਦੋਂ ਇਹ ਤਕਨੀਕਾਂ ਇੰਨੀਆਂ ਅਹਿਮ ਬਣ ਚੁੱਕੀਆਂ ਹਨ ਤਾਂ ਸਿਆਸਤ ਦੇ ਬਾਜ਼ਾਂ ਦੀਆਂ ਨਜ਼ਰਾਂ ਤੋਂ ਕਿਵੇਂ ਅਛੂਤੀਆਂ ਰਹਿ ਸਕਦੀਆਂ ਹਨ ? ਇਸ ਕਰਕੇ ਉਹਨਾਂ ਨੇ ਵੀ ਇਹਨਾਂ ਤਕਨੀਕੀ ਮੰਚਾਂ ਉੱਤੇ ਆਪਣਾ ਚੋਗਾ ਖਿਲਾਰਨ ਅਤੇ ਸ਼ਿਕਾਰ ਫਸਾਉਣ ਵਾਸਤੇ ਕਾਰਵਾਈਆਂ ਸ਼ੁਰੂ ਦਿੱਤੀਆਂ ਹਨ ਹੁਣ ਮਾਹਰ ਸ਼ਿਕਾਰੀ ਦੀ ਤਾਂ ਕਾਬਲੀਅਤ ਹੀ ਇਹ ਹੁੰਦੀ ਹੈ ਕਿ ਸ਼ਿਕਾਰ ਨੂੰ ਆਪਣੀਆਂ ਗਤੀਵਿਧੀਆਂ ਬਾਰੇ ਪਤਾ ਹੀ ਨਾ ਲੱਗਣ ਦਿੱਤਾ ਜਾਵੇ ਇਹੀ ਕੰਮ ਅੱਜਕੱਲ ਦੇ ਕਥਿਤ ਚੁਣਾਵੀ ਮਾਹਰ ਅਤੇ ਉਹਨਾਂ ਦੀਆਂ ਡਾਟਾ ਵਿਸ਼ਲੇਸ਼ਕ ਕੰਪਨੀਆਂ ਕਰ ਰਹੀਆਂ ਹਨ ਉਹਨਾਂ ਦੇ ਏਜੰਟ ਵੱਖ-ਵੱਖ ਪਾਰਟੀਆਂ ਜਾਂ ਉਮੀਦਵਾਰਾਂ ਨਾਲ ਸੰਪਰਕ ਕਰਦੇ ਹਨ ਕਿ ਹਰ ਹਾਲਤ ਚੋਣਾਂ ਜਿੱਤਣ ਦੀ ਗਰੰਟੀ ਲੈਣ ਲਈ ਉਹਨਾਂ ਨਾਲ ਸੌਦੇਬਾਜ਼ੀ ਕੀਤੀ ਜਾਵੇ ਫਿਰ ਉਹ ਕੰਪਨੀਆਂ ਇਹਨਾਂ ਤਕਨੀਕੀ ਮੰਚਾਂ ਉੱਤੋਂ ਲੋਕਾਂ ਦਾ ਹਰ ਕਿਸਮ ਦਾ ਨਿੱਜੀ ਡਾਟਾ ਪ੍ਰਾਪਤ ਕਰਦੇ ਹਨ ਉਸ ਡਾਟੇ ਤੋਂ ਉਹ ਲੋਕਾਂ ਦੀਆਂ ਰੁਚੀਆਂ, ਖਾਹਿਸ਼ਾਂ, ਸੁਆਦ, ਸੁਭਾਅ ਅਤੇ ਸਿਆਸੀ ਝੁਕਾਅ ਆਦਿ ਬਾਰੇ ਪਤਾ ਲਗਾਉਂਦੇ ਹਨ ਇਸ ਤੋਂ ਬਾਅਦ ਉਹ ਇੱਕੋ ਕਿਸਮ ਦੇ ਰੁਝਾਨ ਵਾਲੇ ਲੋਕਾਂ ਦੀਆਂ ਲਿਸਟਾਂ ਬਣਾਉਂਦੇ ਹਨ ਅਤੇ ਫਿਰ ਫੈਸਲਾ ਕਰਦੇ ਹਨ ਕਿ ਕਿਹੜੀ ਲਿਸਟ ਵਾਲੇ ਲੋਕਾਂ ਦੇ ਵਿਚਾਰਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਵੇ ਲੋਕਾਂ ਦੀ ਸਿਆਸੀ ਸੋਚ ਨੂੰ ਪ੍ਰਭਾਵਿਤ ਕਰਨ ਲਈ ਉਹ ਨਕਲੀ ਫੋਟੋਆਂ, ਝੂਠੇ ਦਸਤਾਵੇਜ਼ਾਂ, ਝੂਠੀਆਂ ਅਫ਼ਵਾਹਾਂ ਅਤੇ ਤੋੜ-ਮਰੋੜ ਕੇ ਬਣਾਈਆਂ ਵੀਡੀਓਜ਼ ਆਦਿ ਵਰਗੇ ਝੂਠੇ ਪ੍ਰਚਾਰ ਦਾ ਸਹਾਰਾ ਲੈਂਦੇ ਹਨ ਉਹ ਸੋਸ਼ਲ ਸਾਈਟਾਂ ਉੱਤੇ ਵੱਖ-ਵੱਖ ਕਿਸਮ ਦੇ ਗਰੁੱਪ ਬਣਾ ਕੇ ਲੋਕਾਂ ਨੂੰ ਉਸ ਵਿੱਚ ਸ਼ਾਮਿਲ ਕਰਦੇ ਹਨ ਅਤੇ ਆਪਣੇ ਵਿਚਾਰਾਂ ਨਾਲ ਉਹਨਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਆਪਣੀ ਗਾਹਕ ਸਿਆਸੀ ਪਾਰਟੀ ਦਾ ਭਾਸ਼ਣ ਲਿਖਣ, ਸਰਵੇਖਣ ਕਰਨ ਅਤੇ ਚੋਣ-ਘੋਸ਼ਣਾ ਪੱਤਰ ਤਿਆਰ ਕਰਨ ਵੇਲੇ ਸੋਸ਼ਲ ਮੀਡੀਆ ਤੋਂ ਪ੍ਰਾਪਤ ਅੰਕੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਆਮ ਲੋਕਾਂ ਦੇ ਨਾਲ-ਨਾਲ ਪੜ੍ਹੇ ਲਿਖੇ ਅਤੇ ਸੂਝਵਾਨ ਵੋਟਰਾਂ ਦੀ ਵੀ ਨਬਜ਼ ਪਛਾਣੀ ਜਾ ਸਕੇ ਇੰਨਾ ਹੀ ਨਹੀਂ ਉਹ ਆਪਣੀ ਗਾਹਕ ਸਿਆਸੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਇਸਦੇ ਵਾਸਤੇ ਮੋਟੀਆਂ ਰਕਮਾਂ, ਮਹਿੰਗੀਆਂ ਜਾਇਦਾਦਾਂ, ਸੂਹੀਆ ਤੰਤਰ, ਵਿਕਾਊ ਮੀਡੀਆ, ਨਸ਼ੇ ਅਤੇ ਬਹੁਤ ਸਾਰੀਆਂ ਹਾਲਤਾਂ ਵਿੱਚ ਵੇਸਵਾਵਾਂ ਦੀ ਵੀ ਸਹਾਇਤਾ ਲਈ ਜਾਂਦੀ ਹੈ ਵਿਰੋਧੀ ਉਮੀਦਵਾਰਾਂ ਦੀਆਂ ਮਨੁੱਖੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਸਟਿੰਗ ਉਪਰੇਸ਼ਨ ਕੀਤੇ ਜਾਂਦੇ ਹਨ ਅਤੇ ਬਲੈਕਮੇਲ ਕੀਤਾ ਜਾਂਦਾ ਹੈ ਇਸ ਤਰਾਂ ਉਹ ਕੰਪਨੀਆਂ ਚੋਣਾਂ ਤੋਂ ਪਹਿਲਾਂ, ਲੋਕ-ਰਾਇ ਨੂੰ ਧੁਰ-ਅੰਦਰ ਤੱਕ ਪ੍ਰਭਾਵਿਤ ਕਰਨ ਦੀ ਹੱਦ ਤੱਕ ਪਹੁੰਚ ਜਾਂਦੀਆਂ ਹਨ ਜਦੋਂ ਤੱਕ ਲੋਕਾਂ ਨੂੰ ਆਪਣੇ ਵਰਤੇ ਜਾਣ ਦਾ ਪਤਾ ਲੱਗਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ ਉਹ ਅਜਿਹੇ ਆਗੂਆਂ ਦੀ ਸਰਕਾਰ ਬਣਾ ਚੁੱਕੇ ਹੁੰਦੇ ਹਨ ਜਿੰਨ੍ਹਾਂ ਨੂੰ ਉਹਨਾਂ ਦੇ ਦੁੱਖਾਂ-ਦਰਦਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ

                  ਹੋਰਨਾਂ ਮੁਲਕਾਂ ਵਾਂਗ ਭਾਰਤ ਵਿੱਚ ਵੀ ਚੋਣਾਂ ਵਿੱਚ ਡਿਜੀਟਲ ਢੰਗ ਤਰੀਕੇ ਵਰਤਣ ਦਾ ਰਿਵਾਜ਼ ਵਧਦਾ ਜਾ ਰਿਹਾ ਹੈ ਇਸਦਾ ਕਾਰਨ ਇਹ ਹੈ ਕਿ ਭਾਰਤ ਵਿੱਚ ਹੁਣ ਸੋਸ਼ਲ ਮੀਡੀਆ ਪਿੰਡਾਂ ਵਿੱਚ ਵੀ ਬਹੁਤ ਪੈਰ ਪਸਾਰ ਚੁੱਕਾ ਹੈ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਤਕਰੀਬਨ 25 ਕਰੋੜ ਲੋਕ ਫੇਸਬੁੱਕ ਚਲਾਉਂਦੇ ਹਨ ਇਸ ਲਈ ਇੱਥੇ ਵੀ ਚੁਣਾਵੀ ਮਾਹਰਾਂ ਦੀ ਮੰਗ ਵਧ ਰਹੀ  ਹੈ ਮਿਸਾਲ ਵਜੋਂ ਪ੍ਰਸ਼ਾਂਤ ਕਿਸ਼ੋਰ ਇੱਕ ਅਜਿਹਾ ਹੀ ਚੁਣਾਵੀ ਮਾਹਰ ਹੈ ਜਿਸਨੇ 2014 ਵਿੱਚ ਭਾਜਪਾ ਦੀ ਚੋਣ ਮੁਹਿੰਮ ਚਲਾਈ ਸੀ ਫਿਰ 2015 ਵਿੱਚ ਬਿਹਾਰ ਵਿੱਚ ਨਿਤੀਸ਼ ਕੁਮਾਰ ਅਤੇ 2017 ਵਿੱਚ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਉਣ ਵਿੱਚ ਵੀ ਉਸਦਾ ਸਰਗਰਮ ਰੋਲ ਰਿਹਾ ਹੈ ਇਹਨਾਂ ਪਾਰਟੀਆਂ ਦੇ ਚੋਣ ਘੋਸ਼ਣਾ ਪੱਤਰ ਤਿਆਰ ਕਰਨ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ ਪਰ ਕੀਤੇ ਹੋਏ ਵਾਅਦਿਆਂ ਮੁਤਾਬਕ ਨਾ ਤਾਂ ਮੋਦੀ ਸਰਕਾਰ ਵੱਲੋਂ ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15 ਲੱਖ ਰੁਪਏ ਆਏ ਅਤੇ ਨਾ ਹੀ ਕੈਪਟਨ ਸਰਕਾਰ ਤੋਂ ਪੰਜਾਬੀਆਂ ਨੂੰ ਅਜੇ ਤਕ ਸਮਾਰਟ ਫੋਨ ਅਤੇ ਘਰ-ਘਰ ਨੌਕਰੀ ਮਿਲਣ ਦੀ ਉਮੀਦ ਬਣੀ ਹੈ ਇਹ ਸਭ ਝੂਠੇ ਅਤੇ ਬੇਬੁਨਿਆਦ ਲਾਰੇ ਹੀ ਸਨ ਜਿੰਨ੍ਹਾਂ ਨਾਲ ਲੋਕਾਂ ਨੂੰ ਲਾਲਚ ਦੇ ਕੇ ਮੂਰਖ ਬਣਾਇਆ ਗਿਆ

                   ਕੈਂਬਰਿਜ ਐਨਾਲਿਟਿਕਾ ਵੀ ਇੱਕ ਅਜਿਹੀ ਹੀ ਅਮਰੀਕੀ ਡਾਟਾ ਵਿਸ਼ਲੇਸ਼ਕ ਕੰਪਨੀ ਹੈ ਜਿਸ ਦੀਆਂ ਡਾਟਾ ਚੋਰੀ ਦੀਆਂ ਕਾਰਵਾਈਆਂ ਦਾ ਹਾਲ ਹੀ ਵਿੱਚ ਪਰਦਾਫਾਸ਼ ਹੋਇਆ ਹੈ ਇਸ ਕੰਪਨੀ ਉੱਤੇ ਇਹ ਦੋਸ਼ ਹੈ ਕਿ ਇਸ ਨੇ ਕੋਈ 5 ਕਰੋੜ ਗਾਹਕਾਂ ਦੇ ਨਿੱਜੀ ਵੇਰਵੇ ਫੇਸਬੁੱਕ ਤੋਂ ਚੋਰੀ ਇਕੱਤਰ ਕੀਤੇ ਅਜਿਹਾ ਫੇਸਬੁੱਕ ਵੱਲੋਂ ਡਾਟੇ ਦੀ ਸਹੀ ਸੁਰੱਖਿਆ ਯਕੀਨੀ ਨਾ ਬਣਾਏ ਜਾਣ ਕਾਰਨ ਵਾਪਰਿਆ ਕੈਂਬਰਿਜ ਐਨਾਲਿਟਿਕਾ ਨੇ 2016 ਵਿੱਚ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਚਲਾਈ ਸੀ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਟਰੰਪ ਨੇ ਇਸ ਕੰਪਨੀ ਨਾਲ ਸੌਦੇਬਾਜ਼ੀ ਨਾ ਕੀਤੀ ਹੁੰਦੀ ਤਾਂ ਅੱਜ ਉਸ ਦੀ ਥਾਂ ਉੱਤੇ ਅਮਰੀਕਾ ਦੀ ਰਾਸ਼ਟਰਪਤੀ ਹਿਲੇਰੀ ਕਲਿੰਟਨ ਹੁੰਦੀ ਭਾਰਤ ਵਿੱਚ ਹੁਣ ਭਾਜਪਾ ਨੇ ਕਾਂਗਰਸ ਪਾਰਟੀ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵਾਸਤੇ ਇਸ ਕੰਪਨੀ ਨਾਲ ਸੌਦਾ ਕਰ ਰਹੀ ਹੈ ਭਾਜਪਾ ਨੂੰ ਡਰ ਹੈ ਕਿ ਕਰਨਾਟਕਾ ਚੋਣਾਂ ਵਿੱਚ ਵੀ ਇਸਦਾ ਫਾਇਦਾ ਉਠਾਇਆ ਜਾ ਸਕਦਾ ਹੈ ਕਿਉਂਕਿ ਉਸ ਮੁਤਾਬਕ ਪਿਛਲੀਆਂ ਗੁਜਰਾਤ ਚੋਣਾਂ ਵਿੱਚ ਵੀ ਕਾਂਗਰਸ ਨੇ ਇਸ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ ਭਾਜਪਾ ਨੇ ਕੰਪਨੀ ਦੇ ਬਦਨਾਮ ਸਾਬਕਾ ਸੀਈਓ ਅਲੈਗਜ਼ੈਂਡਰ ਨਿਕਸ ਨਾਲ ਕਾਂਗਰਸੀ ਨੇਤਾਵਾਂ ਦੀਆਂ ਮੀਟਿੰਗਾਂ ਦੇ ਦੋਸ਼ ਵੀ ਲਗਾਏ ਹਨ ਇਸੇ ਸੰਬੰਧ ਵਿੱਚ ਭਾਜਪਾ ਨੇ ਫੇਸਬੁੱਕ ਨੂੰ ਵੀ ਭਾਰਤੀ ਵੋਟਰਾਂ ਦੇ ਡਾਟੇ ਦੀ ਕਥਿਤ ਚੋਰੀ ਤੋਂ ਬਾਜ਼ ਆਉਣ ਲਈ ਕਿਹਾ ਹੈ ਕਾਂਗਰਸ ਨੇ ਇਹਨਾਂ ਦੋਸ਼ਾਂ ਨੂੰ ਮੂਲੋਂ ਹੀ ਰੱਦ ਕਰਦੇ ਹੋਏ ਉਲਟਾ ਭਾਜਪਾ ਉੱਤੇ ਅਜਿਹੇ ਇਲਜ਼ਾਮ ਲਗਾਏ ਹਨ ਉਸਦਾ ਕਹਿਣਾ ਹੈ ਕਿ 2010 ਦੀਆਂ ਬਿਹਾਰ ਚੋਣਾਂ ਵਿੱਚ ਭਾਜਪਾ ਅਤੇ ਨਿਤੀਸ਼ ਕੁਮਾਰ ਵੱਲੋਂ ਇਸ ਕੰਪਨੀ ਨਾਲ ਸੌਦੇਬਾਜ਼ੀ ਕੀਤੀ ਗਈ ਸੀ

               ਅਨੈਤਿਕਤਾ ਦੀ ਸਿਖਰ ਇਹ ਹੈ ਕਿ ਇੱਕੋ ਹੀ ਏਜੰਸੀ ਕਿਸੇ ਵੀ ਦੋ ਸਿਆਸੀ ਤੌਰ ਤੇ ਦੁਸ਼ਮਣ ਪਾਰਟੀਆਂ ਵਿੱਚੋਂ ਕਿਸੇ ਲਈ ਵੀ ਕੰਮ ਕਰਨ ਨੂੰ ਤਿਆਰ ਰਹਿੰਦੀ ਹੈ ਉਸ ਨੂੰ ਤਾਂ ਸਿਰਫ ਉਸ ਮੋਟੀ ਰਕਮ ਨਾਲ ਹੀ ਮਤਲਬ ਹੈ ਜਿਹੜੀ ਉਸ ਦੀ ਗਾਹਕ ਸਿਆਸੀ ਪਾਰਟੀ ਨੇ ਫੀਸ ਵਜੋਂ ਅਦਾ ਕਰਨੀ ਹੁੰਦੀ ਹੈ ਕੈਂਬਰਿਜ ਐਨਾਲਿਟਿਕਾ ਵਰਗੀਆਂ ਕੰਪਨੀਆਂ ਦਾ ਤਾਂ ਚਲੋ ਕਾਰੋਬਾਰ ਹੀ ਇਹ ਹੈ ਪਰ ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਅਦਾਰੇ ਫੇਸਬੁੱਕ ਦਾ ਅਜਿਹੇ ਵਿਵਾਦਾਂ ਵਿੱਚ ਘਿਰਨਾ ਹੋਰ ਵੀ ਅਫ਼ਸੋਸਨਾਕ ਹੈ ਇੰਜ ਸੋਸ਼ਲ ਮੀਡੀਆ ਤੋਂ ਲੋਕਾਂ ਦਾ ਨਿੱਜੀ ਡਾਟਾ ਪ੍ਰਾਪਤ ਕਰਕੇ ਆਪਣੇ ਇਰਾਦਿਆਂ ਨੂੰ ਅੰਜ਼ਾਮ ਦੇਣਾ ਇਹਨਾਂ ਕੰਪਨੀਆਂ ਲਈ ਹੋਰ ਵੀ ਸੌਖਾ ਹੋ ਜਾਂਦਾ ਹੈ ਇਹ ਰੁਝਾਨ ਲੋਕਤੰਤਰ ਲਈ ਬਹੁਤ ਹੀ ਘਾਤਕ ਹੈ      

   

   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜੇ ਮਨੁੱਖ ਨਾ ਹੁੰਦਾ ਤਾਂ ਧਰਤੀ ਕਿੰਨੀ ਸੁੰਦਰ ਅਤੇ ਸੁਰੱਖਿਅਤ ਹੋਣੀ ਸੀ

 • ਰਣਦੀਪ ਰਾਓ

  ਦੋਸਤੋ ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਇਸ ਧਰਤੀ ਤੇ ਮਨੁੱਖ ਨਾਂ ਹੁੰਦਾ ਤਾਂ ਧਰਤੀ ਕਿੰਨੀ ਸੁੰਦਰ ਤੇ ਸੁਰੱਖਿਅਤ ਰਹਿੰਦੀ। ਮੈਂ ਬਹੁਤ ਵਾਰ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਇਹ ਕਹਿੰਦੇ ਸੁਣਿਆਂ ਹੈ ਕਿ ਮਨੁੱਖਾ ਜੀਵਨ 84 ਲੱਖ ਜੂਨਾਂ ਭੋਗਣ ਤੋਂ ਬਾਅਦ ਮਿਲਦਾ ਹੈ ਪਰ ਮੇਰੇ ਖਿਆਲ ਚ' ਇਹ ਸਭ ਮਨਘੜਤ ਗੱਲਾਂ ਨੇਂ ਚਲੋ ਜੇ ਇਹ ਸਹੀ ਵੀ ਹੋਵੇ ਏਸ ਕੱਲੇ ਮਨੁੱਖ ਨੇਂ ਸਾਰੇ ਜੀਵ ਜੰਤੂਆਂ ਦੇ ਨਾਲ਼ ਨਾਲ਼ ਅਪਣੀ ਨਸਲ ਨੂੰ ਵੀ ਤਬਾਹ ਕਰਨ ਤੇ ਲੱਕ ਬੰਨਿਆ ਹੋਇਆ ਹੈ। ਅਸੀਂ ਸਾਰੇ ਬੜੇ ਮਾਣ ਨਾਲ਼ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਇਨਸਾਨ ਹਾਂ ਤੇ ਸਾਡਾ ਦਿਮਾਗ ਜਾਨਵਰਾਂ ਨਾਲ਼ੋ ਬਹੁਤ ਤੇਜ਼ ਹੈ ਤੇ ਇਹ ਗੱਲ ਕੁਛ ਹੱਦ ਤੱਕ ਠੀਕ ਵੀ ਹੈ ਕਿਉਂਕਿ ਬੰਦੇ ਨੇ ਹਾਥੀ ਵਰਗੇ ਵੱਡੇ ਵੱਡੇ ਜਾਨਵਰ ਵੀ ਵੱਸ ਚ' ਕਰ ਲਏ ਪਰ ਹਥਿਆਰਾਂ ਤੇ ਦਵਾਈਆਂ ਦੇ ਸਹਾਰੇ।
  ਸੋਚਣ ਵਾਲ਼ੀ ਗੱਲ ਇਹ ਹੈ ਕਿ ਅਸੀਂ ਮਾਰ ਕਿੱਥੇ ਖਾ ਗਏ ਤੁਸੀਂ ਕਦੇ ਸੋਚਿਆ ਕਿ ਕੁਦਰਤ ਨੇ ਸਾਨੂੰ ਜ਼ੁਬਾਨ ਦਿੱਤੀ ਹੈ ਤੇ ਜਾਨਵਰਾਂ ਨੂੰ ਸਾਡੇ ਵਾਂਗ ਬੋਲਣ ਦੀ ਕਲਾ ਪ੍ਰਦਾਨ ਨਹੀਂ ਕੀਤੀ ਏਥੇ ਵੀ ਓਹ ਸਾਡੇ ਨਾਲ਼ੋਂ ਮਹਾਨ ਨੇ ਕਿਓਂਕਿ ਜੇ ਇਹ ਬੋਲਦੇ ਨਹੀਂ ਤਾਂ ਝੂਠ ਬੋਲਣ ਦਾ ਸਵਾਲ ਈ ਪੈਦਾ ਨਹੀਂ ਹੁੰਦਾ। ਕਈ ਵਾਰ ਮੈਂ ਜਦੋਂ ਮਨੁੱਖ ਤੇ ਜਾਨਵਰਾਂ ਵਿਚਲੇ ਅੰਤਰ ਬਾਰੇ ਸੋਚਦਾ ਹਾਂ ਜੋ ਮੇਰੇ ਮਨ ਚ ਜੋ ਵਿਚਾਰ ਆਓਂਦੇ ਨੇ ਉਹ ਤੁਹਾਡੇ ਨਾਲ਼ ਸਾਂਝੇ ਕਰਨੇ ਚਾਹੁੰਦਾ ਹਾਂ।।
  1 । ਬੋਲੀ ਵਾਲ਼ੀ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਇਹ ਝੂਠ ਨਹੀਂ ਬੋਲਦੇ।।
  2 । ਤੁਸੀਂ ਕਦੇ ਸੋਚਿਐ ਕਿ ਸਾਡੇ ਕੱਪੜੇ ਅਲੱਗ ਅਲੱਗ ਹੁੰਦੇ ਨੇ ਦਫ਼ਤਰ ਆਲ਼ੇ ਹੋਰ ਘਰ ਆਲ਼ੇ ਹੋਰ ਤੇ ਅਪਣੇ ਕੰਮਾਂ ਦੇ ਅਨੁਸਾਰ।ਤੇ ਇਹਨਾਂ ਦੇ ਕੱਪੜੇ ਹੁੰਦੇ ਈ ਨੀ ਫ਼ੇਰ ਵੀ ਸਾਡੇ ਨਾਲ਼ੋਂ ਸੋਹਣੇ ਲੱਗਦੇ ਨੇਂ। ਕਦੇ ਅਪਣੇ ਮਨ ਚ' ਇਹ ਖਿਆਲ ਨੀ ਆਉਂਦਾ ਕਿ ਯਾਰ ਇਹ ਕੁੱਤਾ ਘੋੜਾ ਜਾ ਝੋੱਟਾ ਨੰਗਾ ਈ ਤੁਰਿਆ ਫਿਰਦੈ।
  3 । ਤੀਜਾ ਫ਼ਰਕ ਇਹ ਹੈ ਕਿ ਕੁਦਰਤ ਨੇ ਜਿਹੜਾ ਜਾਨਵਰ ਸ਼ਾਕਾਹਾਰੀ ਬਣਾਇਆ ਓਹ ਸਾਰੀ ਉਮਰ ਸ਼ਾਕਾਹਾਰੀ ਹੀ ਰਹੂ ਤੇ ਜਿਹੜਾ ਮਾਸਾਹਾਰੀ ਬਣਾਤਾ ਓਹ ਮਾਸਾਹਾਰੀ ਹੀ ਰਹੂ ਕੁਦਰਤ ਦੇ ਅਸੂਲ ਨੀ ਤੋੜਦਾ ਭਾਵੇਂ ਮਰ ਹੀ ਕਿਓਂ ਨਾ ਜਾਵੇ।ਪਰ ਬੰਦੇ ਨੂੰ ਅਜੇ ਤੱਕ ਇਹ ਨੀ ਪਤਾ ਲੱਗਿਆ ਕਿ ਇਹ ਮਾਸਾਹਾਰੀ ਐ ਜਾਂ ਸ਼ਾਕਾਹਾਰੀ ।।
  4 । ਤੁਸੀਂ ਕਦੇ ਬਈਆ ਪੰਛੀ ਦੇਖਿਆ ਹੋਊ ਜੋ ਅਪਣਾ ਆਹਲਣਾ ਕੱਖਾਂ ਦਾ ਬਣਾਓਂਦਾ ਹੈ ਬਿਨਾਂ ਕਿਸੇ ਦੀ ਮਦਦ ਦੇ ਤੇ ਜੇ ਬੰਦੇ ਨੇ ਅਪਣਾ ਘਰ ਬਣਾਉਣਾ ਹੋਵੇ ਤਾਂ ਉਸਨੂੰ ਘੱਟੋ ਘੱਟ 6-7 ਅਲੱਗ ਤਰਾਂ ਦੇ ਮਿਸਤਰੀ ਤੇ ਢੇਰ ਸਾਰਾ ਪੈਸਾ ਚਾਹੀਦੈ।
  ਦੋਸਤੋ ਫ਼ਰਕ ਤਾਂ ਬਹੁਤ ਨੇਂ ਜਿਵੇਂ ਜਾਨਵਰ ਕਿਸੇ ਦੂਜੇ ਜਾਨਵਰ ਨੂੰ ਨਾਂ ਗੁਲਾਮ ਬਣਾਓਂਦੇ ਨੇ ਤੇ ਨਾਂ ਗੁਲਾਮ ਬਣਦੇ ਨੇਂ, ਨਾਂ ਕਿਸੇ ਨੂੰ ਧੋਖਾ ਦਿੰਦੇ ਨੇਂ ਤੇ ਨਾਂ ਲੁੱਟਦੇ ਨੇਂ, ਇਹਨਾਂ ਨੂੰ ਸਿਰਫ ਜਿਓਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦੈ ਜੇ ਮਾਸਾਹਾਰੀ ਨੇ ਤਾਂ ਸ਼ਿਕਾਰ ਕਰਦੇ ਨੇ ਤੇ ਜੇ ਸ਼ਾਕਾਹਾਰੀ ਨੇਂ ਤਾਂ ਸ਼ਿਕਾਰ ਹੋਣ ਤੋਂ ਬਚਦੇ ਨੇਂ।ਪਰ ਬੰਦਾ ਕਿਸੇ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਓਂਦਾ ਹੈ ਤੇ ਕਿਸੇ ਨੂੰ ਪੈਸੇ ਲਈ ਕਤਲ ਕਰਦਾ ਹੈ।।
  ਬੇਨਤੀ ਇਹੀ ਐ ਕਿ ਤੁਸੀਂ ਆਪ ਦੱਸੋ ਕਿ ਥੋਨੂੰ 84 ਲੱਖ ਜੂਨਾਂ ਤੋਂ ਬਾਅਦ ਮਿਲ਼ੀ ਅਪਣੀ ਇਸ ਮਨੁੱਖੀ ਜੂਨ ਤੇ ਫ਼ਕਰ ਮਹਿਸੂਸ ਹੋਇਆ ਜਾਂ ਸ਼ਰਮਿੰਦਗੀ ?

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਉਮਰ ਕੈਦ ਬਨਾਮ ਮਰਨ ਤੱਕ ਉਮਰ ਕੈਦ ਦੀ ਸਿਆਸਤ

 • -ਐਡਵੋਕੇਟ ਜਸਪਾਲ ਸਿੰਘ ਮੰਝਪੁਰ
  ਜਿਲ੍ਹਾ ਕਚਹਿਰੀਆਂ, ਲੁਧਿਆਣਾ।
  98554-01843

   

   

  17 ਮਾਰਚ 2018 ਨੂੰ 1992 ਵਿਚ ਕੇਂਦਰ ਦੀ ਥਾਪੀ ਨਾਲ ਘੱਟਗਿਣਤੀ ਵੋਟਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿਉਂ ਦੇ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਉਮਰ ਕੈਦ ਨੂੰ ਤਾਅ ਉਮਰ ਦੀ ਉਮਰ ਕੈਦ ਜਾਂ ਮਰਨ ਤੱਕ ਦੀ ਉਮਰ ਕੈਦ ਦੇ ਲਕਬਾਂ ਨਾਲ ਨਿਵਾਜ਼ਿਆ ਗਿਆ ਅਤੇ ਬਹੁਤਿਆਂ ਵਲੋਂ ਇਹੀ ਪਰਚਾਰ ਕੀਤਾ ਜਾ ਰਿਹਾ ਹੈ ਕਿ ਭਾਈ ਤਾਰੇ ਨੂੰ ਰਹਿੰਦੀ ਜਿੰਦਗੀ ਤੱਕ ਹੁਣ ਜੇਲ੍ਹ ਵਿਚ ਹੀ ਰਹਿਣਾ ਪਵੇਗਾ ਜਿਹਾ ਕਿ ਇਸ ਕੇਸ ਵਿਚ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਖਤਮ ਕਰਕੇ ਕੁਦਰਤੀ ਉਮਰ ਤੱਕ ਜੇਲ੍ਹ ਵਿਚ ਰੱਖਣ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਅਤੇ ਇਹ ਵੀ ਜਿਕਰਯੋਗ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਨੂੰ ਸਾਰੀ ਉਮਰ ਦੀ ਉਮਰ ਕੈਦ ਦੀ ਸਜ਼ਾ ਦਾ ਜਿਕਰ ਅਦਾਲਤਾਂ ਨੇ ਕੀਤਾ ਹੋਵੇ ਸਗੋਂ ਅਜਿਹਾ ਬਹੁਤ ਸਾਰੇ ਕੇਸਾਂ ਵਿਚ ਪਹਿਲਾਂ ਵੀ ਫੈਸਲੇ ਹੋ ਚੁੱਕੇ ਹਨ ਅਤੇ ਉਮਰ ਕੈਦ ਜਾਂ ਸਾਰੀ ਉਮਰ ਦੀਆਂ ਉਮਰ ਕੈਦਾਂ ਵਾਲੇ ਬਹੁਤ ਸਾਰੇ ਲੋਕ ਮਰਨ ਤੋਂ ਪਹਿਲਾਂ 14-20 ਆਦਿ ਸਾਲਾਂ ਬਾਅਦ ਰਿਹਾਅ ਹੋ ਚੁੱਕੇ ਹਨ। ਉਮਰ ਕੈਦ ਜਾਂ ਸਾਰੀ ਉਮਰ ਦੀ ਉਮਰ ਕੈਦ  ਦਾ ਘਚੋਲਾ ਸਿਰਫ ਸਿਆਸਤ ਤੋਂ ਪਰੇਰਤ ਹੈ ਅਤੇ ਜੇਕਰ ਉਮਰ ਕੈਦ ਦਾ ਮਤਲਬ ਵਾਕਿਆ ਹੀ ਸਾਰੀ ਉਮਰ ਕੈਦ ਹੈ ਤਾਂ ਕਿਸੇ ਇਕ ਉਮਰ ਕੈਦੀ ਦਾ ਨਾਮ ਦੱਸੋਂ ਜੋ 1947 ਜਾਂ 1950 ਤੋਂ ਬਾਅਦ ਹੁਣ ਤੱਕ ਸਾਰੀ ਉਮਰ ਦੀ ਉਮਰ ਕੈਦ ਕੱਟ ਰਿਹਾ ਹੋਵੇ ਜਾਂ ਕੱਟੀ ਹੋਵੇ? ਅਸਲ ਵਿਚ ਉਮਰ ਕੈਦੀ ਜਾਂ ਸਾਰੀ ਉਮਰ ਦੇ ਉਮਰ ਕੈਦੀ ਦੀ ਰਿਹਾਈ ਸਿੱਧੇ ਤੌਰ 'ਤੇ ਸਿਆਸੀ ਹੱਥਾਂ ਦੀ ਖੇਡ ਹੈ ਜਿਸਨੂੰ ਸਮਝਣਾ ਅਤੇ ਇਸ ਅਧੀਨ ਬੰਦੀਆਂ ਦੀ ਰਿਹਾਈ ਲਈ ਸੁਹਿਰਦ ਸਿਆਸੀ ਤੇ ਕੂਟਨੀਤਕ ਯਤਨਾਂ ਦੀ ਲੋੜ ਹੈ।


  ਉਮਰ ਕੈਦ ਦੀ ਸਜ਼ਾ ਸਾਰੀ ਉਮਰ ਦੀ ਉਮਰ ਕੈਦ ਹੁੰਦੀ ਹੈ ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਜਾਂ ਹੋਰ ਹਾਈ ਕੋਰਟਾਂ ਵਿਚ ਕਾਫੀ ਭਿੰਨ-ਭੇਦ ਰਿਹਾ ਹੈ ਅਤੇ ਦੋਹਾਂ ਹੀ ਪੱਖ ਦੀਆਂ ਕਈ ਜੱਜਮੈਂਟਾਂ ਮਿਲ ਜਾਂਦੀਆਂ ਹਨ।ਪਰ ਇੱਥੇ ਉਮਰ ਕੈਦ ਜਾਂ ਸਾਰੀ ਉਮਰ ਦੀ ਉਮਰ ਕੈਦ ਸਬੰਧੀ ਭੇਦ ਜਾਂ ਸਮਾਨਤਾ ਦੀ ਗੱਲ ਹੀ ਕਰਾਂਗੇ।


  ਸਭ ਤੋਂ ਪਹਿਲਾਂ ਮੁੱਖ ਰੂਪ ਵਿਚ ਸਮਝਣ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 72 ਅਤੇ 161 ਅਧੀਨ ਕ੍ਰਮਵਾਰ ਰਾਸ਼ਰਟਪਤੀ ਅਤੇ ਗਵਰਨਰਾਂ ਕੋਲ ਅਤੇ ਫੌਜਦਾਰੀ ਜਾਬਤੇ ਦੀਆਂ ਧਾਰਾਵਾਂ 432/433 ਅਧੀਨ ਕੇਂਦਰ ਤੇ ਪ੍ਰਾਂਤਕ ਸਰਕਾਰਾਂ ਕੋਲ ਅਸੀਮਤ ਤਾਕਤਾਂ ਹਨ ਜਿਹਨਾਂ ਰਾਹੀਂ ਕਿਸੇ ਵੀ ਕਿਸਮ ਦੇ ਕੈਦੀ, ਉਮਰ ਕੈਦੀ ਜਾਂ ਸਾਰੀ ਉਮਰ ਦੇ ਉਮਰ ਕੈਦੀ ਦੀ ਸਜ਼ਾ ਪੂਰੀ ਖਤਮ, ਕਟੌਤੀ ਜਾਂ ਮੁਆਫ ਕੀਤੀ ਜਾ ਸਕਦੀ ਹੈ ਅਤੇ ਇਹਨਾਂ ਤਾਕਤਾਂ ਵਿਚ ਕੋਈ ਵੀ ਅਦਾਲਤ, ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਕੋਈ ਦਖਲ ਨਹੀਂ ਦੇ ਸਕਦੀਆਂ। ਭਾਵ ਕਿ ਕੈਦ ਦੀ ਸਜ਼ਾ ਖਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਹੀ ਕਾਫੀ ਹੈ ਜਾਂ ਕਹਿ ਸਕਦੇ ਹਾਂ ਕਿ ਸਿਆਸੀ ਦਬਾਅ ਨਾਲ ਕਿਸੇ ਕੈਦੀ ਨੂੰ ਵੀ ਛੱਡਿਆ ਜਾਂ ਛੁਡਾਇਆ ਜਾ ਸਕਦਾ ਹੈ।

  ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੇਣ ਵਾਲੀ ਅਦਾਲਤ ਵਲੋਂ ਦਿੱਤੇ ਫੈਸਲੇ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਇਹ ਜੱਜਮੈਂਟ ਆਪਾ ਵਿਰੋਧੀ ਹੈ, ਇਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਕਤਲ ਵਿਚ ਸਾਜ਼ਿਸ਼ ਦੀਆਂ ਦੋ ਕੈਟਾਗਰੀਆਂ ਹਨ, ਏ ਕੈਟਾਗਰੀ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਸ਼ਾਮਲ ਹਨ ਅਤੇ ਬੀ ਕੈਟਾਗਰੀ ਵਿਚ ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਪਰ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਦੀ ਸੁਣਾ ਦਿੱਤੀ ਗਈ ਜਦ ਕਿ ਭਾਈ ਜਗਤਾਰ ਸਿੰਘ ਤਾਰਾ ਦਾ ਕੇਸ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗਾ ਨਹੀਂ ਸਗੋਂ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਵਰਗਾ ਸੀ ਤਾਂ ਭਾਈ ਜਗਤਾਰ ਸਿੰਘ ਤਾਰੇ ਨੂੰ ਸਜ਼ਾ ਉਮਰ ਕੈਦ ਹੀ ਦੇਣੀ ਚਾਹੀਦੀ ਸੀ ਨਾ ਕਿ ਸਾਰੀ ਉਮਰ ਦੀ ਉਮਰ ਕੈਦ। ਜਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰੇ ਦੀ ਫਾਂਸੀ ਦੀ ਸਜ਼ਾ ਨੂੰ ਸਾਰੀ ਉਮਰ ਦੀ ਉਮਰ ਕੈਦ ਵਿਚ ਤਬਦੀਲ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਕਿ ਭਾਈ ਜਗਤਾਰ ਸਿੰਘ ਹਵਾਰਾ ਸਾਜ਼ਿਸ ਦੀ ਏ ਕੈਟਾਗਰੀ ਵਿਚ ਸ਼ਾਮਲ ਸੀ ਪਰ ਕਿਉਂਕਿ ਉਹ ਮੌਕੇ ਪਰ ਹਾਜ਼ਰ ਨਹੀਂ ਸੀ ਇਸ ਲਈ ਇਸਨੂੰ ਦੁਰਲਭ ਤੋਂ ਦੁਰਲਭ ਕੇਸ ਨਹੀਂ ਕਿਹਾ ਜਾ ਸਕਦਾ। ਇਸ ਲਈ ਇਹ ਸਮਝਣਾ ਔਖਾ ਨਹੀਂ ਕਿ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸਾਜ਼ਿਸ ਦੀ ਬੀ ਕੈਟਾਗਰੀ ਦਾ ਮੰਨਿਆ ਗਿਆ ਹੈ ਅਤੇ ਭਾਈ ਜਗਤਾਰ ਸਿੰਘ ਤਾਰੇ ਦੀ ਸਜ਼ਾ ਅਪੀਲ ਵਿਚ ਸਾਰੀ ਉਮਰ ਦੀ ਉਮਰ ਕੈਦ ਟੁੱਟ ਕੇ ਉਮਰ ਕੈਦ ਵਿਚ ਤਬਦੀਲ ਹੋ ਸਕਦੀ ਹੈ, ਭਾਵੇਂਕਿ ਉਮਰ ਕੈਦ ਅਤੇ ਸਾਰੀ ਉਮਰ ਦੀ ਉਮਰ ਕੈਦ ਵਿਚ ਕਾਨੂੰਨਨ ਜਾਂ ਸਿਆਸੀ ਤੌਰ 'ਤੇ ਕੋਈ ਭਿੰਨਤਾ ਨਹੀਂ ਪਰ ਭਾਈ ਜਗਤਾਰ ਸਿੰਘ ਤਾਰੇ ਨੂੰ ਜੇ ਕਰ ਸਾਰੀ ਉਮਰ ਦੀ ਉਮਰ ਕੈਦ ਦੀ ਥਾਂ ਉਮਰ ਕੈਦ ਸੁਣਾਈ ਜਾਂਦੀ ਤਾਂ ਉਹਨਾਂ ਨੂੰ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਵਾਂਗ ਪੈਰੋਲ ਵੀ ਮਿਲ ਸਕਦੀ ਹੈ ਜੋ ਕਿ ਪੱਕੀ ਰਿਹਾਈ ਦਾ ਮਜਬੂਤ ਆਧਾਰ ਬਣ ਸਕਦਾ ਹੈ।

  ਸਾਰੀ ਉਮਰ ਦੀ ਉਮਰ ਕੈਦ ਲਈ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਦੇਣ ਲਈ ਜੋ ਜੱਜਮੈਂਟ ਸਿੱਧੇ ਰੂਪ ਵਿਚ ਵਰਤੀ ਗਈ ਉਸਦਾ ਫੈਸਲਾ ਭਾਰਤੀ ਸੁਪਰੀਮ ਕੋਰਟ ਦੇ ਤੀਹਰੇ ਬੈਂਚ ਵਲੋਂ 22 ਜੁਲਾਈ 2008 ਨੂੰ ਸਵਾਮੀ ਸ਼ਰਧਾਨੰਦ ਉਰਫ ਮੁਰਲੀ ਮਨੋਹਰ ਜੋਸ਼ੀ ਦੇ ਕੇਸ ਵਿਚ ਕੀਤਾ ਗਿਆ ਸੀ ਜਿਸ ਵਿਚ ਸ਼ਰਧਾਨੰਦ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਾਰੀ ਉਮਰ ਦੀ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ ਸੀ।ਇਸ ਕੇਸ ਦਾ ਪਿਛੋਕੜ ਸੀ ਕਿ ਸ਼ਰਧਾਨੰਦ ਜੋ ਕਿ ਇਕ ਧਾਰਮਿਕ ਦੰਭੀ ਸੀ, ਨੇ ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕ ਇਕ ਤਲਾਕਸ਼ੁਦਾ ਮੁਸਲਮਾਨ ਔਰਤ ਨਾਲ ਵਿਆਹ ਕਰਵਾਇਆ ਅਤੇ ਉਸਨੂੰ ਐਨਾ ਜਿਆਦਾ ਵਿਸ਼ਵਾਸ ਵਿਚ ਲਿਆ ਕਿ ਮਈ 1991 ਵਿਚ ਇਕ ਦਿਨ ਸ਼ਰਧਾਨੰਦ ਨੇ ਆਪਣੀ ਪਤਨੀ ਨੂੰ ਡੂੰਘੀ ਨੀਂਦ ਵਿਚ ਹੁੰਦਿਆਂ ਇਕ ਬਕਸੇ ਵਿਚ ਬੰਦ ਕਰ ਦਿੱਤਾ ਅਤੇ ਉਸ ਬਕਸੇ ਨੂੰ ਘਰ ਵਿਚ ਇਕ ਟੋਆ ਪੁੱਟ ਕੇ ਉਸ ਵਿਚ ਦੱਬ ਦਿੱਤਾ। ਇਸ ਕਤਲ ਬਾਰੇ ਖੁਲਾਸਾ ਮਾਰਚ 1994 ਵਿਚ ਹੋਇਆ ਅਤੇ ਸ਼ਰਧਾਨੰਦ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਤੇ ਬਾਅਦ ਵਿਚ ਫਾਂਸੀ ਦੀ ਸਜ਼ਾ ਨੂੰ ਸਾਰੀ ਉਮਰ ਦੀ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਸ਼ਰਧਾਨੰਦ ਦਾ ਕੇਸ ਸਿੱਧੇ ਕਤਲ ਦਾ ਕੇਸ ਹੈ ਪਰ ਭਾਈ ਜਗਤਾਰ ਸਿੰਘ ਹਵਾਰੇ ਤੇ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸਿੱਧੇ ਕਤਲ ਦਾ ਨਾ ਹੋ ਕੇ ਕਤਲ ਦੀ ਸਾਜ਼ਿਸ਼ ਦਾ ਹੈ।

  ਸਾਰੀ ਉਮਰ ਦੀ ਉਮਰ ਕੈਦ ਲਈ ਜੋ ਦੂਸਰੀ ਮੁੱਖ ਜਜਮੈਂਟ ਵਰਤੀ ਜਾਂਦੀ ਹੈ ਉਸਦਾ ਫੈਸਲਾ ਭਾਰਤੀ ਸੁਪਰੀਮ  ਕੋਰਟ ਦੇ ਦੋਹਰੇ ਬੈਂਚ ਨੇ 16 ਸਤੰਬਰ 2005 ਨੂੰ ਮੁਹੰਮਦ ਮੁੰਨਾ ਦੇ ਕੇਸ ਵਿਚ ਕੀਤਾ ਸੀ ਜੋ ਕਿ ਸਿੱਧੇ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਕੇਸ ਵਿਚ ਵੀ ਕਿਹਾ ਕਿ ਉਮਰ ਕੈਦ ਦਾ ਮਤਲਬ ਰਹਿੰਦੀ ਸਾਰੀ ਕੁਦਰਤੀ ਜਿੰਦਗੀ ਦੀ ਕੈਦ ਹੈ ਅਤੇ ਸਰਕਾਰ ਛੋਟ ਅਤੇ ਰਿਹਾਈ ਦੇ ਸਕਦੀ ਹੈ।
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਬਰੀ ਮਸੀਤ ਤੋਂ ਬਾਅਦ ਗਿਆਨਵਾਪੀ ਮਸੀਤ!

 • - ਗੁਰਪ੍ਰੀਤ ਸਿੰਘ ਸਹੋਤਾ

  ਕਾਸ਼ੀ, ਵਾਰਾਣਸੀ, ਬਨਾਰਸ ਇਹ ਸਭ ਇੱਕ ਹੀ ਸ਼ਹਿਰ ਦੇ ਨਾਮ ਹਨ, ਜੋ ਕਿ ਬਹੁਤ ਪਵਿੱਤਰ ਸ਼ਹਿਰ ਹੈ। ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੇ ਇਤਿਹਾਸਕ ਸਥਾਨ ਮੌਜੂਦ ਹਨ। ਇੱਥੇ ਹੀ ਸਥਿਤ ਹੈ ਇਹ ਗਿਆਨਵਾਪੀ ਮਸੀਤ, ਜਿਸਨੂੰ ਬਾਬਰੀ ਮਸੀਤ ਵਾਂਗ ਕਦੇ ਵੀ ਢਾਹਿਆ ਜਾ ਸਕਦਾ ਹੈ, ਤਿਆਰੀਆਂ ਮੁਕੰਮਲ ਹਨ। ਜਗ੍ਹਾ ਦੇ ਝਗੜੇ ਨੂੰ ਲੈ ਕੇ ਮੁਕੱਦਮਾ ਅਦਾਲਤ 'ਚ ਪਹਿਲਾਂ ਹੀ ਚੱਲ ਰਿਹਾ ਹੈ।

  ਬਨਾਰਸ ਤੋਂ ਅੱਜ ਇੱਕ ਦੋਸਤ ਨੇ ਦੱਸਿਆ ਕਿ ਹਿੰਦੂ ਕੱਟੜਪੰਥੀ ਇਸ ਮਸੀਤ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਦੱਸਦੇ ਹਨ ਤੇ ਕਿਹਾ ਜਾਂਦਾ ਹੈ ਕਿ ਇਹ ਮਸੀਤ ਔਰੰਗਜ਼ੇਬ ਵਲੋਂ ਮੰਦਰ ਤੋੜ ਕੇ ਬਣਾਈ ਗਈ ਸੀ।

  ਇਹ ਗਿਆਨਵਾਪੀ ਮਸੀਤ ਉਨ੍ਹਾਂ 9 ਮਸੀਤਾਂ 'ਚ ਸ਼ੁਮਾਰ ਹੈ, ਜਿਨ੍ਹਾਂ ਬਾਰੇ ਭਾਜਪਾ ਆਗੂ ਸੁਬਰਮਨੀਅਮ ਸਵਾਮੀ ਨੇ ਕੁਝ ਅਰਸਾ ਪਹਿਲਾਂ ਕਿਹਾ ਸੀ ਜੇ ਮੁਸਲਮਾਨਾਂ ਨੇ ਭਾਰਤ ਵਿਚਲੀਆਂ ਲੱਖਾਂ ਮਸੀਤਾਂ ਬਚਾਉਣੀਆਂ ਹਨ ਤਾਂ ਇਹ 9 ਮਸੀਤਾਂ ਮੁਸਲਮਾਨ ਸਾਡੇ ਹਵਾਲੇ ਕਰ ਦੇਣ। 1992 'ਚ ਢਾਹੀ ਗਈ ਬਾਬਰੀ ਮਸੀਤ ਵੀ ਇਨ੍ਹਾਂ 9 ਮਸੀਤਾਂ 'ਚੋਂ ਇੱਕ ਸੀ, 7 ਹੋਰ ਹਨ।

  ਬਨਾਰਸੀ ਮਿੱਤਰ ਮੁਤਾਬਿਕ ਮਸੀਤ ਦਾ ਆਲਾ-ਦੁਆਲਾ ਘਰ ਤੋੜ ਕੇ ਪੱਧਰ ਕਰ ਲਿਆ ਗਿਆ ਹੈ। ਜਿੱਥੇ ਪਹਿਲਾਂ ਕੇਵਲ 50 ਕੁ ਹਜ਼ਾਰ ਬੰਦਾ ਖੜ੍ਹ ਸਕਦਾ ਸੀ, ਹੁਣ 10-12 ਲੱਖ ਬੰਦਾ ਖੜ੍ਹਨ ਦਾ ਪ੍ਰਬੰਧ ਕਰ ਲਿਆ ਗਿਆ ਹੈ। ਕਦੇ ਵੀ ਇੱਥੇ ਕੋਈ ਵੱਡਾ ਇਕੱਠ ਕੀਤਾ ਜਾ ਸਕਦਾ ਹੈ ਤੇ ਫਿਰ ਕਿਹਾ ਜਾ ਸਕਦਾ ਹੈ ਕਿ ਭੀੜ ਬੇਕਾਬੂ ਹੋ ਗਈ। ਕਹਿੰਦਾ ਅੱਧੇ ਘੰਟੇ ਦਾ ਕੰਮ ਆ ਮਸਜਿਦ ਢਾਹੁਣਾ।

  ਯਾਦ ਰਹੇ ਕਿ ਹਿੰਦੂਤਵੀਆਂ ਨੇ ਗੁਰਦੁਆਰਾ ਗਿਆਨ ਗੋਦੜੀ ਅਤੇ ਗੁਰਦੁਆਰਾ ਸਿੰਘ ਸਭਾ ਨਿਰਮਲ ਛਾਉਣੀ ਪਹਿਲਾਂ ਹੀ ਢਾਹ ਕੇ ਕਬਜ਼ੇ 'ਚ ਕਰ ਲਏ ਸਨ, ਜਿਨ੍ਹਾਂ ਨੂੰ ਵਾਪਸ ਲੈਣ ਲਈ ਸਿੱਖ ਸੰਘਰਸ਼ ਕਰ ਰਹੇ ਹਨ।

  ਜਿਹਦੀ ਡਾਂਗ, ਓਹਦੀ ਮੱਝ ਵਾਲਾ ਹਿਸਾਬ ਹੋਣਾ। ਬੋਧੀ ਸਤੂਪ ਢਾਹ ਕੇ ਹਿੰਦੂਆਂ ਨੇ ਮੰਦਰ ਬਣਾਏ। ਵੈਸ਼ਨਵ ਮੰਦਰ ਢਾਹ ਕੇ ਸ਼ਿਵ ਭਗਤਾਂ ਨੇ ਸ਼ਿਵਾਲੇ ਬਣਾਏ। ਸ਼ਿਵਾਲੇ ਤੇ ਮੰਦਰ ਢਾਹ ਕੇ ਮੁਸਲਮਾਨਾਂ ਨੇ ਮਸੀਤਾਂ ਬਣਾ ਦਿੱਤੀਆਂ ਤੇ ਹੁਣ ਸਮੇਂ ਦਾ ਚੱਕਰ ਫਿਰ ਓਸੇ ਥਾਂ ਆਣ ਪਹੁੰਚਾ ਹੈ।

  ਬਨਾਰਸ 'ਚ ਮੁਸਲਮਾਨਾਂ ਦੀ ਵੀ ਵੱਡੀ ਆਬਾਦੀ ਹੈ, ਇਸ ਲਈ ਜਕਦੇ ਵੀ ਹਨ। ਪਰ ਇਹ ਰੌਲਾ ਹੁਣ ਕਿਸੇ ਵੀ ਸਮੇਂ ਪੈ ਸਕਦਾ। ਇਸ ਇਲਾਕੇ 'ਚ ਅਚਾਨਕ ਪੁਲਿਸ ਦੀ ਨਫਰੀ ਵਧਣੀ ਅਤੇ ਅੰਦਰਗਤੀ ਤਿਆਰੀਆਂ ਇਸੇ ਵੱਲ ਸੰਕੇਤ ਹਨ।


  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਉੱਤਰ-ਪੂਰਬੀ ਰਾਜਾਂ ਦੀਆਂ ਚੋਣਾਂ ਦੇ ਸਬਕ

 • ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀਆਂ ਸਰਕਾਰਾਂ ਉੱਤਰ-ਪੂਰਬੀ ਤਿੰਨ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਇੱਕੀ ਰਾਜਾਂ ਤੱਕ ਫੈਲ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਜਿੱਤ ਹੈ। ਭਗਵੇਂਕਰਨ ਦੇ ਇਸ ਪਾਸਾਰ ਨੇ ਪਾਰਲੀਮਾਨੀ ਲੋਕਤੰਤਰ ਪ੍ਰਣਾਲੀ ਰਾਹੀਂ ਭਾਰਤੀ ਪਰੰਪਰਾਵਾਂ ਅਤੇ ਕੌਮੀ ਮੁਕਤੀ ਅੰਦੋਲਨ 'ਚੋਂ ਉੱਭਰੇ ਧਰਮ-ਨਿਰਪੱਖ ਸਰੂਪ ਸਾਹਮਣੇ ਇੱਕ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ। ਇਸ ਸਥਿਤੀ ਦੇ ਕਈ ਕਾਰਨ ਹਨ, ਜਿਵੇਂ ਆਰ ਐੱਸ ਐੱਸ ਦੇ ਵਰਕਰਾਂ ਦਾ ਆਮ ਲੋਕਾਂ ਦੀ ਪੱਧਰ ਉੱਤੇ ਜਾ ਕੇ ਕੰਮ ਕਰਨਾ, ਆਮ ਲੋਕਾਂ ਦੇ ਮਨਾਂ ਵਿੱਚ ਪਏ ਉਨ੍ਹਾਂ ਦੇ ਅਖੌਤੀ ਗੌਰਵ ਨੂੰ ਜਗਾਉਣਾ, ਉਨ੍ਹਾਂ ਦੀਆਂ ਜੀਵਨ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਮਦਦ ਕਰਨਾ, ਸੱਤਾ ਉੱਤੇ ਲੰਮਾ ਸਮਾਂ ਕਾਬਜ਼ ਕਾਂਗਰਸ ਵਿੱਚ ਫੈਲਿਆ ਭ੍ਰਿਸ਼ਟ ਤੰਤਰ, ਧਰਮ-ਨਿਰਪੱਖ ਅਤੇ ਲੋਕਤੰਤਰੀ ਮੁੱਲਾਂ ਉੱਤੇ ਪਹਿਰਾ ਨਾ ਦੇਣਾ, ਪਾਰਟੀ ਦੇ ਅੰਦਰਲੇ ਲੋਕਤੰਤਰ ਨੂੰ ਖ਼ਤਮ ਕਰਨਾ ਅਤੇ ਸਭ ਤੋਂ ਮਹੱਤਵ ਪੂਰਨ ਮੁੱਦਾ ਖੱਬੇ-ਪੱਖੀ ਸ਼ਕਤੀਆਂ ਦਾ ਬਿਖਰਾਅ, ਸੰਘਰਸ਼ ਨੂੰ ਤਿਲਾਂਜਲੀ ਦੇ ਕੇ ਸੱਤਾ ਲਈ ਮੌਕਾਪ੍ਰਸਤ ਸ਼ਕਤੀਆਂ ਨਾਲ ਗੱਠਜੋੜ ਕਰਨਾ, ਪਾਰਟੀਆਂ ਦੇ ਅੰਦਰੂਨੀ ਤੰਤਰ ਉੱਤੇ ਕਬਜ਼ੇ ਨੂੰ ਲੈ ਕੇ ਲੋਕ ਸੰਘਰਸ਼ਾਂ ਤੋਂ ਟੁੱਟੇ ਲੋਕਾਂ ਨਾਲ ਬੇਅਸੂਲੇ ਗੱਠਜੋੜ। ਇਹਨਾਂ ਸਾਰੀਆਂ ਸਥਿਤੀਆਂ ਨੇ ਦੇਸ਼ ਅੰਦਰ ਲੋਕਤੰਤਰੀ ਸੰਸਥਾਵਾਂ ਲਈ ਖ਼ਤਰਾ ਖੜਾ ਕਰ ਦਿੱਤਾ। ਇਸ ਵਿੱਚੋਂ ਇੱਕ ਅਣਐਲਾਨੀ ਡਿਕਟੇਟਰਸ਼ਿਪ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ।
  ਇਨ੍ਹਾਂ ਚੋਣਾਂ ਵਿੱਚ ਤ੍ਰਿਪੁਰਾ ਦੇ ਚੋਣ ਨਤੀਜਿਆਂ ਨੇ ਗੰਭੀਰ ਅਤੇ ਸੋਚਣ ਵਾਲੇ ਲੋਕਾਂ ਲਈ ਕਈ ਅਹਿਮ ਸਵਾਲ ਖੜੇ ਕਰ ਦਿੱਤੇ ਹਨ। ਖੱਬਾ ਮੋਰਚਾ ਤ੍ਰਿਪੁਰਾ ਵਿੱਚ ਪਿਛਲੇ ਪੱਚੀ ਸਾਲਾਂ ਤੋਂ ਸੱਤਾ ਵਿੱਚ ਸੀ। ਸਾਰੇ ਭਾਰਤ ਦੇ ਰਾਜਾਂ ਦੇ ਮੁੱਖ ਮੰਤਰੀਆਂ ਵਿੱਚ ਤ੍ਰਿਪੁਰਾ ਦੇ ਮੁੱਖ ਮੰਤਰੀ ਇਮਾਨਦਾਰੀ ਦੀ ਮਿਸਾਲ ਸਨ। ਮੰਤਰੀ ਮੰਡਲ ਅਤੇ ਵਿਧਾਇਕਾਂ ਵਿੱਚ ਕਿਸੇ ਉੱਤੇ ਵੀ ਭ੍ਰਿਸ਼ਟਾਚਾਰ ਦੇ ਦਾਗ ਨਹੀਂ ਸਨ। ਤ੍ਰਿਪੁਰਾ ਦਾ ਖੱਬਾ ਮੋਰਚਾ ਆਦਿ ਵਾਸੀਆਂ ਅਤੇ ਪਛੜੇ ਲੋਕਾਂ ਦੇ ਮਸਲਿਆਂ ਲਈ ਸੰਘਰਸ਼ ਨਾਲ ਜੁੜਿਆ ਰਿਹਾ ਹੈ। ਸਾਲ 2013 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਵਿਧਾਨਕਾਰ ਨਹੀਂ ਸੀ ਅਤੇ ਕੁੱਲ ਡੇਢ ਪ੍ਰਤੀਸ਼ਤ ਵੋਟਾਂ ਉਨ੍ਹਾਂ ਦੇ ਹਿੱਸੇ ਆਈਆਂ ਸਨ, ਪੰ੍ਰਤੂ ਹੁਣ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀ 43 ਸੀਟਾਂ ਉੱਤੇ ਕਾਬਜ਼ ਹਨ। ਆਰ ਐੱਸ ਐੱਸ ਨੇ ਤ੍ਰਿਪੁਰਾ ਵਿੱਚ ਆਮ ਲੋਕਾਂ ਵਿੱਚ ਕੰਮ ਕੀਤਾ। ਆਰ ਐੱਸ ਐੱਸ ਨੇ ਉਥੇ ਆਪਣੇ ਕਾਰਕੁਨ ਦਿਓਧਰ ਨੂੰ ਭੇਜਿਆ। ਉਹ ਤ੍ਰਿਪੁਰਾ ਦੇ ਲੋਕਾਂ ਵਿੱਚ ਹੀ ਰਿਹਾ। ਉਥੋਂ ਦੀ ਭਾਸ਼ਾ ਸਿੱਖੀ ਅਤੇ ਉਥੇ ਜਾ ਕੇ 'ਮਾਈ ਹੋਮ ਇੰਡੀਆ' ਐੱਨ ਜੀ ਓ ਬਣਾ ਕੇ ਕੰਮ ਕੀਤਾ। ਖੱਬੇ-ਪੱਖੀ ਮੋਰਚੇ ਵਿੱਚ ਉਹ ਏਕਤਾ ਨਹੀਂ ਸੀ, ਜਿਹੜੀ ਇੱਕ ਪਾਰਟੀ ਵਿੱਚ ਭਾਵੁਕ ਪੱਧਰ ਉੱਤੇ ਹੁੰਦੀ ਹੈ। ਹਰ ਪਾਲਸੀ ਅਤੇ ਕੰਮ ਪਿੱਛੇ ਪਾਰਟੀ ਮੁਫ਼ਾਦ ਮੌਜੂਦ ਹੁੰਦਾ ਸੀ। ਇਹ ਸਥਿਤੀ ਪਹਿਲਾਂ ਪੱਛਮੀ ਬੰਗਾਲ ਵਿੱਚ ਬਣੀ ਹੋਈ ਸੀ। ਖੱਬੇ ਮੋਰਚੇ ਵਿੱਚ ਸਭ ਤੋਂ ਵੱਡੀ ਪਾਰਟੀ ਨੂੰ ਵੱਡੇ ਭਰਾ ਦੀ ਭੂਮਿਕਾ ਵਿੱਚ ਹੋਣਾ ਚਾਹੀਦਾ ਸੀ। ਜਦੋਂ ਵੱਡੀ ਧਿਰ ਛੋਟੀ ਨੂੰ ਸਿਰਫ਼ ਪਿੱਛੇ ਤੁਰਨ ਵਾਲਾ ਸਮਝਦੀ ਹੈ ਤਾਂ ਭਾਵੁਕ ਏਕਤਾ ਵਿੱਚ ਸਮੱਸਿਆ ਆ ਜਾਂਦੀ ਹੈ। ਉਂਝ ਵੀ ਜ਼ਮੀਨੀ ਸੁਧਾਰ ਦੇ ਸੰਘਰਸ਼ ਵਿੱਚੋਂ ਜਿਹੜਾ ਕਿਸਾਨੀ ਵਰਗ ਖੱਬੇ-ਪੱਖੀ ਪਾਰਟੀਆਂ ਨਾਲ ਜੁੜਿਆ ਸੀ, ਉਸ ਨਾਲ ਜੁੜਿਆ ਇੱਕ ਨਵਾਂ ਵਰਗ ਸਾਹਮਣੇ ਆਇਆ, ਜਿਹੜਾ ਨਵੇਂ ਆਰਥਿਕ ਪ੍ਰਬੰਧ ਵਿੱਚ ਪੱਛੜ ਗਿਆ। ਇਹ ਵਰਗ ਨਵੇਂ ਮੌਕਿਆਂ ਦੀ ਤਲਾਸ਼ ਵਿੱਚ ਸੀ। ਇਹ ਨਵਾਂ ਵਰਗ ਪੁਰਾਣੇ ਜਮਾਤੀ ਸੰਘਰਸ਼ ਦੇ ਪੈਂਤੜੇ ਉੱਤੇ ਖੱਬੇ ਮੋਰਚੇ ਤੋਂ ਪਾਸੇ ਹਟਦਾ ਚਲਾ ਗਿਆ। ਇਸ ਵਿੱਚੋਂ ਤ੍ਰਿਣਮੂਲ ਕਾਂਗਰਸ ਨੇ ਆਪਣਾ ਆਧਾਰ ਤਲਾਸ਼ ਲਿਆ। ਉਂਝ ਵੀ ਐਮਰਜੈਂਸੀ ਤੋਂ ਬਾਅਦ ਖੱਬੀਆਂ ਪਾਰਟੀਆਂ ਖੱਬੇ-ਸੱਜੇ ਦੀ ਰਾਜਨੀਤੀ ਵਿੱਚ ਸਪੱਸ਼ਟ ਸਟੈਂਡ ਲੈਣ ਤੋਂ ਝਿਜਕਦੀਆਂ ਰਹੀਆਂ। ਭਾਰਤ ਦੇ ਵੱਡੇ ਹਿੱਸੇ ਵਿੱਚ ਨਕਸਲਬਾੜੀ ਗੁੱਟਾਂ ਦੀ ਲੜਾਈ ਨੇ ਵੀ ਖੱਬੇ ਮੋਰਚੇ ਦੀ ਏਕਤਾ ਲਈ ਸੰਕਟ ਹੀ ਖੜੇ ਕੀਤੇ ਹਨ। ਭਾਰਤ ਦੀਆਂ ਖੱਬੀਆਂ ਧਿਰਾਂ ਨੂੰ ਨੇਪਾਲ ਦੀ ਕਮਿਊਨਿਸਟ ਲਹਿਰ ਤੋਂ ਸਿੱਖਣ ਦੀ ਲੋੜ ਹੈ। ਉਹ ਸੰਘਰਸ਼ ਦੇ ਵੱਖ-ਵੱਖ ਪੜਾਵਾਂ 'ਚੋਂ ਨਿਕਲ ਕੇ ਪਾਰਲੀਮਾਨੀ ਲੋਕਤੰਤਰ ਰਾਹੀਂ ਇਥੋਂ ਦੇ ਖੱਬੇ ਮੋਰਚੇ ਤੋਂ ਵੱਖਰੀ ਸਥਿਤੀ ਵਿੱਚ ਹਨ।
  ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿੱਚ ਰਾਜਸੀ ਗੱਠਜੋੜਾਂ ਦੀ ਸੱਤਾ ਚੱਲਦੀ ਰਹੀ ਹੈ। ਇਸ ਤਰ੍ਹਾਂ ਕਮਜ਼ੋਰ ਸਰਕਾਰਾਂ ਹੀ ਸਾਹਮਣੇ ਆਈਆਂ। ਇਨ੍ਹਾਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਨੂੰ ਸੰਸਥਾਈ ਰੂਪ ਵਿੱਚ ਬਦਲ ਦਿੱਤਾ। ਇਸ ਸਾਰੇ ਦੌਰ ਵਿੱਚ ਆਰ ਐੱਸ ਐੱਸ ਨੇ ਘੱਟ-ਗਿਣਤੀਆਂ ਦੇ ਤੁਸ਼ਟੀਕਰਨ ਦਾ ਪ੍ਰਚਾਰ ਖ਼ਾਸ ਕਰ ਉੱਤਰੀ ਭਾਰਤ ਵਿੱਚ ਵੱਡੇ ਪੱਧਰ ਉੱਤੇ ਕੀਤਾ। ਇਸ ਪ੍ਰਚਾਰ ਦੇ ਨਾਲ-ਨਾਲ ਮਜ਼ਬੂਤ ਵਿਅਕਤੀ ਦੀ ਅਗਵਾਈ ਦਾ ਇੱਕ ਬਿੰਬ ਉਸਾਰਿਆ ਗਿਆ। ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਨਰਮ ਦਿੱਖ ਵਾਲੇ ਸਾਰੇ ਆਗੂਆਂ ਨੂੰ ਪਿੱਛੇ ਧੱਕ ਦਿੱਤਾ ਗਿਆ। ਇਸ ਦੇ ਨਾਲ ਕਾਰਪੋਰੇਟ ਜਗਤ ਨਾਲ ਗੱਠਜੋੜ ਕਰ ਕੇ ਮੀਡੀਆ ਨੂੰ ਆਪਣੇ ਨਾਲ ਮਿਲਾ ਕੇ ਇੱਕ ਵਿਅਕਤੀ ਦਾ ਬਿੰਬ ਉਸਾਰਨ ਉੱਤੇ ਪਾਰਟੀ ਦੀ ਸਾਰੀ ਮਸ਼ੀਨਰੀ ਨੂੰ ਲਾ ਦਿੱਤਾ। ਕਾਂਗਰਸ ਦੇ ਅੰਦਰਲਾ ਸੰਕਟ ਅਤੇ ਧਰਮ-ਨਿਰਪੱਖਤਾ ਤੇ ਭ੍ਰਿਸ਼ਟਾਚਾਰ ਪ੍ਰਤੀ ਸਪੱਸ਼ਟ ਪਹੁੰਚ ਨਾ ਹੋਣ ਕਰ ਕੇ ਦੇਸ਼ ਇੱਕ ਫ਼ਾਸ਼ੀਵਾਦੀ ਮਾਹੌਲ ਵਿੱਚ ਪ੍ਰਵੇਸ਼ ਕਰ ਗਿਆ।
  ਹੁਣ ਦੀਆਂ ਤਾਜ਼ਾ ਸਥਿਤੀਆਂ ਤੋਂ ਸਪੱਸ਼ਟ ਹੈ ਕਿ ਫਾਸ਼ੀਵਾਦ ਅਤੇ ਮੌਕਾਪ੍ਰਸਤ ਤਾਕਤਾਂ ਦੇ ਗੱਠਜੋੜ ਨਾਲ ਲੜਾਈ ਲਈ ਸਮਾਜਿਕ ਧਿਰਾਂ ਦੇ ਵੱਡੇ ਏਕੇ ਦੀ ਲੋੜ ਹੈ, ਕਾਂਗਰਸ ਨੂੰ ਡੰਗ-ਟਪਾਊ ਅਤੇ ਬਿਆਨਬਾਜ਼ੀ 'ਤੇ ਆਧਾਰਤ ਲੜਾਈ ਦੀ ਥਾਂ ਇੱਕ ਨਿਰੰਤਰ ਵੱਡੀਆਂ ਧਿਰਾਂ ਦੀ ਏਕਤਾ 'ਤੇ ਆਧਾਰਤ ਮੋਰਚੇ ਦੀ ਲੋੜ ਹੈ। ਖੱਬੀਆਂ ਧਿਰਾਂ ਨੂੰ ਕਿਸੇ ਭੁਲੇਖੇ ਦੀ ਥਾਂ ਸੱਚ ਨੂੰ ਪਛਾਣ ਕੇ ਲੋਕਾਂ ਨਾਲ ਜੁੜਨ ਅਤੇ ਸਪੱਸ਼ਟ ਵਿਚਾਰਧਾਰਕ ਪੈਂਤੜਾ ਲੈਣ ਦੀ ਲੋੜ ਹੈ।

  ਨਵਾ ਜਮਾਨਾਂ ਤੋਂ ਧੰਨਵਾਦ ਸਾਹਿਤ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭ੍ਰਿਸ਼ਟਾਚਾਰ ਮੁਕਤ ਭਾਰਤ ਅਤੇ ਮੋਦੀ ਸਰਕਾਰ

 • ਭ੍ਰਿਸ਼ਟਾਚਾਰ ਭਾਰਤੀ ਜੀਵਨ ਜਾਚ ਦਾ ਹਿੱਸਾ ਬਣ ਗਿਆ ਹੈ। ਪੈਸੇ ਅਤੇ ਜਾਇਦਾਦ ਦੇ ਰੂਪ ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ ਹੁਣ ਰਾਜਸੀ ਤਬਦੀਲੀ ਦਾ ਸਾਧਨ ਬਣ ਗਿਆ ਹੈ। ਦੇਸ ਦੀ ਆਜ਼ਾਦੀ ਲਹਿਰ ਵਿੱਚੋਂ ਪੈਦਾ ਹੋਈ ਰਾਜਸੀ ਚੇਤਨਾ ਇੱਕ ਪੜਾਅ ਉੱਤੇ ਪਹੁੰਚ ਕੇ ਕਿੱਤਾ ਅਤੇ ਫਿਰ ਦੌਲਤ ਇਕੱਠੀ ਕਰਨ ਦਾ ਸਾਧਨ ਬਣ ਗਈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭ੍ਰਿਸ਼ਟਾਚਾਰ ਸੱਤਾ ਤਬਦੀਲੀ ਦਾ ਇੱਕ ਪ੍ਰਮੁੱਖ ਕਾਰਕ ਬਣ ਗਿਆ ਸੀ। ਇਸ ਤੋਂ ਪਹਿਲਾਂ ਸੱਤਾ ਦੇ ਕੇਂਦਰ ਦੇ ਸਿਖ਼ਰ ਉੱਤੇ ਬੈਠੇ ਲੋਕਾਂ ਉੱਤੇ ਇਹ ਇਲਜ਼ਾਮ ਕਈ ਸੂਬਿਆਂ ਦੇ ਆਗੂਆਂ ਉੱਤੇ ਲੱਗਦੇ ਰਹੇ ਹਨ। ਅਸਿੱਧੇ ਰੂਪ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਉੱਤੇ ਵੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵੱਟਣ ਦੀ ਗੱਲ ਆ ਜਾਂਦੀ ਸੀ। ਇਹ ਗੱਲਾਂ ਇੰਦਰਾ ਗਾਂਧੀ ਦੇ ਸਮੇਂ ਉੱਠਣ ਲੱਗ ਪਈਆਂ ਸਨ। ਰਾਜੀਵ ਗਾਂਧੀ ਦੇ ਰਿਕਾਰਡ-ਤੋੜ ਬਹੁਮੱਤ ਪ੍ਰਾਪਤ ਕਰਨ ਤੋਂ ਬਾਅਦ ਵਿਰੋਧੀ ਧਿਰ ਨੂੰ ਉਸ ਸਮੇਂ ਤਾਕਤ ਮਿਲੀ, ਜਦੋਂ ਬੋਫ਼ਰਜ਼ ਤੋਪ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ। ਇਸ ਘੁਟਾਲੇ ਦੀਆਂ ਗੱਲਾਂ ਕਾਂਗਰਸ ਅੰਦਰੋਂ ਹੀ ਹੋਣ ਲੱਗ ਪਈਆਂ। ਅਖ਼ੀਰ ਵਿੱਚ ਇਹ ਇਲਜ਼ਾਮ ਸੱਤਾ ਤਬਦੀਲੀ ਦਾ ਪ੍ਰਮੁੱਖ ਕਾਰਕ ਬਣ ਗਿਆ। ਇਸ ਸੱਤਾ ਤਬਦੀਲੀ ਦੇ ਸਿੱਟੇ ਵਜੋਂ ਖੱਬੇ ਅਤੇ ਸੱਜਿਆਂ ਦੀ ਸਹਾਇਤਾ ਨਾਲ ਇੱਕ ਕਮਜ਼ੋਰ ਸਰਕਾਰ ਬਣੀ, ਜਿਹੜੀ ਮੰਡਲ ਕਮਿਸ਼ਨ ਅਤੇ ਅਡਵਾਨੀ ਦੀ ਰੱਥ ਯਾਤਰਾ ਦੀ ਭੇਟ ਚੜ੍ਹ ਗਈ। ਅਖ਼ੀਰ ਅਜਿਹੀਆਂ ਹੀ ਕਮਜ਼ੋਰ ਸਰਕਾਰਾਂ ਤੋਂ ਬਾਅਦ ਨਰਸਿਮਹਾ ਰਾਓ ਦੀ ਸਰਕਾਰ ਬਣੀ। ਲੋਕ ਸਭਾ ਵਿੱਚ ਬਹੁਮੱਤ ਲਈ ਭ੍ਰਿਸ਼ਟਾਚਾਰ ਦੇ ਮਸਲਿਆਂ ਉੱਤੇ ਚਰਚਾ ਚੱਲਦੀ ਰਹੀ, ਪਰੰਤੂ ਯੂ ਪੀ ਏ ਦੀ ਦੂਜੀ ਵਾਰੀ ਦੀ ਮਨਮੋਹਨ ਸਿੰਘ ਸਰਕਾਰ ਉੱਤੇ ਭ੍ਰਿਸ਼ਟਾਚਾਰ ਦੇ ਰਿਕਾਰਡ-ਤੋੜ ਇਲਜ਼ਾਮ ਲੱਗੇ। ਇਹਨਾਂ ਵਿੱਚੋਂ ਵੱਡਾ ਘੁਟਾਲਾ ਅਜੇ ਸਾਬਤ ਹੋਣਾ ਬਾਕੀ ਹੈ। ਇਸ ਸਥਿਤੀ ਨੂੰ ਭਾਰਤੀ ਜਨਤਾ ਪਾਰਟੀ ਨੇ ਸੱਤਾ ਪ੍ਰਾਪਤੀ ਲਈ ਵਰਤਿਆ।

  ਭਾਰਤੀ ਜਨਤਾ ਪਾਰਟੀ ਦੇ ਪਰਧਾਨ ਮੰਤਰੀ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਨੇ 'ਨਾ ਖਾਊਂਗਾ ਨਾ ਖਾਣੇ ਦੂੰਗਾ' ਦਾ ਨਾਹਰਾ 2014 ਸਾਲ ਦੀ ਹਰ ਚੋਣ ਰੈਲੀ ਵਿੱਚ ਦਿੱਤਾ ਅਤੇ ਆਪਣੇ ਆਪ ਨੂੰ ਭਾਰਤੀ ਲੋਕਾਂ ਨੇ ਹਿੱਤਾਂ ਦੀ ਰਾਖੀ ਕਰਨ ਵਾਲਾ ਚੌਕੀਦਾਰ ਗਰਦਾਨ ਦਿੱਤਾ। ਭਾਰਤ ਦੇ ਲੋਕਾਂ ਨੇ ਇਸ ਗੱਲ ਉੱਤੇ ਭਰੋਸਾ ਕਰ ਕੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਦਿੱਤਾ। ਇਸ ਤੋਂ ਬਾਅਦ ਦੀ ਹਰ ਚੋਣ ਵਿੱਚ ਭ੍ਰਿਸ਼ਟਾਚਾਰ ਪ੍ਰਮੁੱਖ ਮੁੱਦਾ ਬਣਦਾ ਰਿਹਾ। ਪ੍ਰਧਾਨ ਮੰਤਰੀ ਜੀ ਹਰ ਸੂਬੇ ਦੀ ਚੋਣ ਵਿੱਚ ਤਾਬੜ-ਤੋੜ ਰੈਲੀਆਂ ਕਰਦੇ ਅਤੇ ਧਾਰਮਿਕ ਧਰੁਵੀਕਰਨ ਦੇ ਨਾਲ-ਨਾਲ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾਉਂਦੇ ਰਹੇ। ਪੰਜਾਬ, ਦਿੱਲੀ ਅਤੇ ਬਿਹਾਰ ਦੇ ਲੋਕਾਂ ਨੂੰ ਛੱਡ ਕੇ ਉਹ ਬਾਕੀ ਸੂਬਿਆਂ ਵਿੱਚ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਨਾਹਰੇ ਉੱਤੇ ਜਿੱਤਾਂ ਹਾਸਲ ਕਰਦੇ ਰਹੇ। ਹਾਂ, ਇਸ ਸਮੇਂ ਹੋਈਆਂ ਜ਼ਿਮਨੀ ਚੋਣਾਂ ਵਿੱਚ ਨਤੀਜੇ ਉਲਟ ਵੀ ਆਉਂਦੇ ਰਹੇ। ਇਹਨਾਂ ਚਾਰ ਸਾਲਾਂ ਵਿੱਚ ਭ੍ਰਿਸ਼ਟਾਚਾਰ ਦੇ ਕਈ ਮਹੱਤਵ ਪੂਰਨ ਮਾਮਲੇ ਸਾਹਮਣੇ ਆਏ। ਇਹਨਾਂ ਮਾਮਲਿਆਂ ਦੇ ਮੁੱਖ ਦੋਸ਼ੀਆਂ ਦੀਆਂ ਤਾਰਾਂ ਸੱਤਾ ਦੇ ਕੇਂਦਰ ਨਾਲ ਜੁੜੀਆਂ ਵਿਖਾਈ ਦਿੰਦੀਆਂ ਰਹੀਆਂ। ਭਾਰਤੀ ਜਨਤਾ ਪਾਰਟੀ ਇਹਨਾਂ ਵੱਡੇ ਘੁਟਾਲਿਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਾਂਗਰਸ ਨਾਲ ਜੋੜਦੀ ਰਹੀ, ਪਰੰਤੂ ਮੁੱਖ ਦੋਸ਼ੀ ਸੱਤਾਧਾਰੀਆਂ ਦੀ ਮਿਲੀ-ਭੁਗਤ ਨਾਲ ਦੇਸ ਤੋਂ ਬਾਹਰ ਭੱਜਣ ਵਿੱਚ ਕਾਮਯਾਬ ਹੁੰਦੇ ਰਹੇ। ਕੇਂਦਰ ਦੀ ਮੁੱਖ ਏਜੰਸੀ ਦੋਸ਼ੀਆਂ ਨੂੰ ਫੜਨ ਅਤੇ ਦੇਸ ਵਾਪਸ ਲਿਆਉਣ ਵਿੱਚ ਸਫ਼ਲ ਨਹੀਂ ਹੋਈ।
  ਮੋਦੀ ਸਰਕਾਰ ਦੇ ਚਾਰ ਸਾਲਾਂ ਵਿੱਚ ਵਿਜੇ ਮਾਲਿਆ ਦਾ ਕੇਸ ਸਾਹਮਣੇ ਆਇਆ। ਉਹ ਨੌਂ ਹਜ਼ਾਰ ਕਰੋੜ ਤੋਂ ਵੱਧ ਦਾ ਘੁਟਾਲਾ ਕਰ ਕੇ ਇੰਗਲੈਂਡ ਜਾ ਵੜਿਆ। ਇਸ ਤੋਂ ਬਾਅਦ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਦੂਜੇ ਉੱਤੇ ਦੋਸ਼ ਲਾਉਣ ਦੀ ਝੜੀ ਲਾ ਦਿੱਤੀ, ਪਰੰਤੂ ਸਿੱਟਾ ਕੋਈ ਵੀ ਨਹੀਂ ਨਿਕਲਿਆ। ਲਲਿਤ ਮੋਦੀ ਦਾ ਕਿੱਸਾ ਸਾਹਮਣੇ ਆਇਆ। ਇਸ ਕੇਸ ਦੀ ਸਿੱਧੀ ਸੂਈ ਸੱਤਾਧਾਰੀ ਪਾਰਟੀ ਉੱਤੇ ਆ ਕੇ ਟਿਕਦੀ ਸੀ, ਪਰੰਤੂ ਸੀ ਬੀ ਆਈ ਨੇ ਕਿਸੇ ਨੂੰ ਹੱਥ ਨਹੀਂ ਪਾਇਆ। ਹੁਣ ਨੀਰਵ ਮੋਦੀ ਅਤੇ ਉਸ ਦਾ ਮਾਮਾ ਮੇਹੁਲ ਚੋਕਸੀ ਪੰਜਾਬ ਨੈਸ਼ਨਲ ਬੈਂਕ ਨਾਲ 11400 ਕਰੋੜ ਦੀ ਹੇਰਾ-ਫੇਰੀ ਕਰ ਕੇ ਬਾਹਰ ਚਲੇ ਗਏ ਅਤੇ ਹੁਣ ਸੀ ਬੀ ਆਈ ਨੂੰ ਸਹਿਯੋਗ ਕਰਨ ਤੋਂ ਇਨਕਾਰ ਕਰ ਰਹੇ ਹਨ। ਸੀ ਬੀ ਆਈ ਰੋਜ਼ ਇਹਨਾਂ ਦੀਆਂ ਹਜ਼ਾਰਾਂ-ਕਰੋੜਾਂ ਰੁਪਏ ਦੀਆਂ ਸੰਪਤੀਆਂ ਜ਼ਬਤ ਕਰਨ ਦਾ ਦਾਅਵਾ ਕਰਦੀ ਹੈ। ਅਸਲ ਵਿੱਚ ਇਹ ਸੰਪਤੀ ਕਿੰਨੇ ਦੀ ਹੈ ਅਤੇ ਇਹਨਾਂ ਸੰਪਤੀਆਂ ਤੋਂ ਅਸਲ ਵਿੱਚ ਕਿੰਨੇ ਪੈਸੇ ਮਿਲਣਗੇ, ਇਸ ਬਾਰੇ ਠੀਕ-ਠੀਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਅੱਜ ਤੱਕ ਮੱਧ ਪ੍ਰਦੇਸ਼ ਵਿਚਲੇ ਵਿਆਪਮ ਘੁਟਾਲੇ ਦਾ ਕੋਈ ਸਿੱਟਾ ਨਹੀਂ ਨਿਕਲਿਆ। ਰੋਟੋਮੈਕ ਘੁਟਾਲਾ ਅਜੇ ਵਿੱਚੇ ਹੀ ਹੈ। ਹੁਣ ਕਾਰਤਿਕ ਚਿਦੰਬਰਮ ਦਾ ਮਸਲਾ ਸਾਹਮਣੇ ਆ ਗਿਆ ਹੈ। ਸਾਲ 2019 ਤੱਕ ਇਹਨਾਂ ਕੇਸਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਬਣੀ ਰਹੇਗੀ।
  ਇਹਨਾਂ ਘੁਟਾਲਿਆਂ ਨਾਲ ਜੁੜੇ ਲੋਕਾਂ ਨੂੰ ਸਜ਼ਾ ਦੁਆਉਣਾ ਦੂਰ ਦੀ ਗੱਲ ਹੈ। ਸਜ਼ਾ ਦੁਆਉਣ ਵਾਲੀਆਂ ਏਜੰਸੀਆਂ ਅਕਸਰ ਸਰਕਾਰੀ ਦਬਾਅ ਅਤੇ ਰਾਜਸੀ ਗਿਣਤੀਆਂ-ਮਿਣਤੀਆਂ ਅਨੁਸਾਰ ਕੰਮ ਕਰਦੀਆਂ ਹਨ। ਮੀਡੀਆ ਆਪਣੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਕੰਮ ਕਰਦਾ ਹੈ। ਕੁਝ ਸਮੇਂ ਬਾਅਦ ਲੋਕਾਂ ਸਾਹਮਣੇ ਕੋਈ ਹੋਰ ਘਟਨਾ ਆ ਜਾਂਦੀ ਹੈ। ਲੋਕ ਸਿਰਫ਼ ਦਰਸ਼ਕ ਬਣੇ ਹੋਏ ਹਨ। ਮੋਦੀ ਸਰਕਾਰ ਭ੍ਰਿਸ਼ਟਾਚਾਰ ਦੀਆਂ ਘਟਨਾਵਾਂ ਵਿੱਚੋਂ ਚੋਣਾਂ ਦੀਆਂ ਗਿਣਤੀਆਂ-ਮਿਣਤੀਆਂ ਤਲਾਸ਼ ਰਹੀ ਹੈ।
  ਨਵਾਂ ਜ਼ਮਾਨਾ ਤੋਂ ਧੰਨਵਾਦ ਸਾਹਿਤ
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  [1] 2 3 4  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!