ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ

 • ਭਾਰਤ ਨੂੰ ਕੱਚਾ ਤੇਲ ਸਸਤਾ ਹੋਣ ਨਾਲ ਹੋਇਆ ਬਹੁਤ ਲਾਭ - ਆਈ.ਐਮ.ਐਫ.

 • ਕੌਮਾਂਤਰੀ ਮੁਦਰਾ ਫ਼ੰਡ (ਆਈ.ਐਮ.ਐਫ.) ਨੇ ਕਿਹਾ ਕਿ ਵਿਸ਼ਵ ਬਾਜ਼ਾਰ 'ਚ ਕੱਚੇ ਤੇਲ ਦੀ ਨਰਮੀ ਕਾਰਨ ਭਾਰਤ ਨੂੰ ਜ਼ਬਰਦਸਤ ਲਾਭ ਹੋਇਆ ਹੈ |  ਆਈ.ਐਮ.ਐਫ. ਮੁਤਾਬਿਕ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਭਾਰਤ ਲਈ ਭਾਰੀ ਲਾਭ ਵਾਲੀ ਸਥਿਤੀ ਹੈ| ਜਿਸ ਨਾਲ ਦੇਸ਼ ਲਈ ਸਾਮਾਨ ਤੇ ਸੇਵਾਵਾਂ 'ਤੇ ਵੱਧ ਖ਼ਰਚ ਕਰਨ ਦੀ ਗੁੰਜਾਇਸ਼ ਬਣੀ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੁਸ਼ੱਰਫ ਦੀ ਗ੍ਰਿਫਤਾਰੀ ਦੇ ਵਾਰੰਟ -16 ਮਾਰਚ ਤੱਕ ਕੋਰਟ ਚ ਪੇਸ਼ ਕਰਨ ਦੇ ਆਦੇਸ਼

 • ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੇ ਖਿਲਾਫ ਸਾਬਕਾ ਨਾਇਬ ਖਤੀਬ ਗਾਜੀ ਅਬਦੁੱਲ ਰਸ਼ੀਦ ਦੀ ਹੱਤਿਆ ਦੇ ਇੱਕ ਮਾਮਲੇ 'ਚ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ| ਦ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਿਕ, ਇੱਕ ਸੈਸ਼ਨ ਜੱਜ ਨੇ ਸ਼ਨੀਵਾਰ ਨੂੰ ਵਾਰੰਟ ਜਾਰੀ ਕੀਤਾ ਤੇ ਪ੍ਰਸ਼ਾਸਨ ਨੂੰ 2007 'ਚ ਲਾਲ ਮਸਜਿਦ 'ਚ ਹੋਈ ਫ਼ੌਜੀ ਕਾਰਵਾਈ ਦੇ ਦੌਰਾਨ ਕੱਟੜਪੰਥੀ ਗ਼ਾਜ਼ੀ ਅਬਦੁਲ ਰਸ਼ੀਦ ਦੀ ਹੱਤਿਆ ਦੇ ਮਾਮਲੇ 'ਚ ਮੁਸ਼ੱਰਫ਼ ਨੂੰ 16 ਮਾਰਚ ਨੂੰ ਅਦਾਲਤ 'ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ| ਜਿਕਰਯੋਗ ਹੈ ਇਸ ਮਾਮਲੇ ਸਬੰਧੀ ਹੁਣ ਤੱਕ 54 ਵਾਰ ਸੁਣਵਾਈ ਹੋ ਚੁੱਕੀ ਹੈ ਪਰ ਸਾਬਕਾ ਰਾਸ਼ਟਰਪਤੀ ਮੁੱਸ਼ਰਫ ਇੱਕ ਵਾਰ ਵੀ ਅਦਾਲਤ ਚ ਪੇਸ਼ ਨਹੀਂ ਹੋਏ, ਪਹਿਲਾਂ ਵੀ ਉਹਨਾਂ ਦੀ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਹਾਈ ਕੋਰਟ ਨੇ ਇਹ ਕਹਿ ਕੇ ਛੋਟ ਦਿੱਤੀ  ਸੀ ਕਿ ਵਕੀਲ ਅਦਾਲਤ ਨੇ ਮਾਮਲੇ 'ਚ ਹੋਰ ਸਮੱਗਰੀ ਇੱਕਤਰ ਕਰਨਾ ਚਾਹੁੰਦੇ ਹਨ| ਅਦਾਲਤ ਨੇ ਇਸ ਮਾਮਲੇ 'ਚ ਪੇਸ਼ ਹੋਣ ਲਈ ਸਥਾਈ ਛੂਟ ਦੇਣ ਦੀ ਮੁਸ਼ੱਰਫ਼ ਦੀ ਅਰਜ਼ੀ ਨੂੰ ਵੀ ਨਾਮਨਜ਼ੂਰ ਕਰ ਦਿੱਤਾ ਹੈ|
  ਇਸਲਾਮਾਬਾਦ ਉੱਚ ਕੋਰਟ ਨੇ ਜੁਲਾਈ 2013 ਚ ਪੁਲਿਸ ਨੂੰ ਨਿਰਦੇਸ਼ ਦਿੱਤੇ ਸਨ ਕਿ ਲਾਲ ਮਸਜਿਦ ਚ ਸੈਨਾ ਅਪਰੇਸ਼ਨ ਦੇ ਸਬੰਧ ਚ ਮੁੱਸ਼ਰਫ ਦਾ ਜੇਕਰ ਕੋਈ ਅਪਰਾਧ ਬਣਦਾ ਹੈ ਤਾਂ ਉਹਨਾਂ ਖਿਲਾਫ ਕੇਸ ਕੀਤਾ ਜਾਵੇ, ਇਸ ਆਪਰੇਸ਼ਨ ਚ ਕਰੀਬੁ 100 ਤੋਂ ਜਿਆਦਾ ਲੋਕਾਂ ਦੀ ਮੌਤ ਹੋਈ ਸੇ| ਪਰ ਉਸ ਵਕਤ ਪਾਕਿਸਤਾਨ ਸਰਕਾਰ ਨੇ ਇਹ ਕਿਹਾ ਸੀ ਕਿ ਮਸਜਿਦ ਚ ਮੁਜਾਹਿਦੀਆਂ ਨੇ ਸ਼ਰਣ ਲੈ ਰੱਖੀ ਸੀ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਆ.. 100 ਦੀ ਸਪੀਡ, ਚਲਦੀ ਹੋਈ ਕਾਰ, ਤਾਕੀਆਂ ਰਾਹੀਂ ਦੋ ਸੈਲਾਨੀ ਕਰ ਰਹੇ ਸਨ ਪਿਸ਼ਾਬ • ਆਕਲੈਂਡ 20 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਆਮ ਬੋਲਚਾਲ ਦੇ ਵਿਚ ਕਈ ਵਾਰ ਮੂਰਖਤਾਂ ਦੀਆਂ ਉਦਾਹਰਣਾਂ ਵੇਖ ਕੇ ਆਪ ਮੁਹਾਰੇ ਮੂੰਹੋ ਨਿਕਲ ਜਾਂਦਾ ਹੈ ਕਿ 'ਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਆ' ਇਕ ਅਜਿਹੀ ਹੀ ਮੂਰਖਤਾ ਵਾਲੀ ਉਦਾਹਰਣ ਫਰਾਂਸ ਤੋਂ ਇਥੇ ਘੁੰਮਣ ਆਏ ਦੋ ਵਿਅਕਤੀਆਂ ਨੇ ਪੇਸ਼ ਕੀਤੀ। ਬੀਤੇ ਸੋਮਵਾਰ ਜਦੋਂ ਇਹ ਜੋੜਾ ਕ੍ਰਾਈਸਟਚਰਚ ਸ਼ਹਿਰ ਤੋਂ ਇਕ ਰੈਂਟਲ ਕਾਰ ਦੇ ਵਿਚ ਹਾਈਵੇਅ ਉਤੇ 100 ਦੀ ਸਪੀਡ ਉਤੇ ਘੁੰਮਣ ਜਾ ਰਹੇ ਸਨ ਤਾਂ ਰਸਤੇ ਵਿਚ ਉਨ੍ਹਾਂ ਨੂੰ ਪਿਸ਼ਾਬ ਆ ਗਿਆ। ਉਨ੍ਹਾਂ ਕਿਸੇ ਢੁੱਕਵੇਂ ਥਾਂ ਉਤੇ ਕਾਰ ਖੜੀ ਕਰਨ ਦੀ ਬਜਾਏ ਕਾਰ ਦੀਆਂ ਤਾਕੀਆਂ ਵਿਚੋਂ ਅੱਧੇ-ਅੱਧੇ ਬਾਹਰ ਨਿਕਲ ਕੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ। ਇਸ ਸਾਰੇ ਕਾਰੇ ਨੂੰ ਰਸਤੇ ਦੇ ਵਿਚ ਜਾਂਦਿਆ ਹੋਰ ਲੋਕਾਂ ਨੇ ਵੇਖਿਆ ਅਤੇ ਇਕ ਨੇ ਇਹ ਤਸਵੀਰ ਅਤੇ ਵੀਡੀਓ ਬਣਾ ਕੇ ਮੀਡੀਆ ਨੂੰ ਜਾਰੀ ਕਰ ਦਿੱਤੀ। ਪੁਲਿਸ ਨੇ ਗੱਡੀ ਨੰਬਰ ਰਾਹੀਂ ਉਨ੍ਹਾਂ ਨੂੰ ਲੱਭ ਲਿਆ। ਚੰਗੀ ਪੁੱਛ-ਪੜ੍ਹਤਾਲ ਹੋਈ। ਪੁਲਿਸ ਨੇ ਜਿੱਥੇ ਉਨ੍ਹਾਂ ਨੂੰ ਅੱਗੇ ਵਾਸਤੇ ਅਜਿਹੀ ਮੂਰਖਤਾ ਕਰਨ ਤੋਂ ਵਰਜਦਿਆਂ ਚੇਤਾਵਨੀ ਦਿੱਤੀ ਹੈ ਉਥੇ ਕਾਰ ਰੈਂਟਲ ਕੰਪਨੀ ਨੇ ਉਨ੍ਹਾਂ ਨੂੰ ਬਲੈਕ ਲਿਸਟਡ ਕਰ ਦਿੱਤਾ ਹੈ। ਕਾਰ ਕੰਪਨੀ ਨੇ ਪੇਸ਼ਾਬ ਦਾ ਕਾਰਨ ਕਾਰ ਦੇ ਵਿਚ ਵੀ ਛਿੱਟੇ ਪੈ ਜਾਣ ਕਾਰਨ ਇਨ੍ਹਾਂ ਨੂੰ 250 ਡਾਲਰ ਜ਼ੁਰਮਾਨਾ ਕੀਤਾ ਹੈ। ਅੱਜ ਇਹ ਸੈਲਾਨੀ ਦੇਸ਼ ਛੱਡ ਕੇ ਜਾਣ ਵਿਚ ਹੀ ਆਪਣੀ ਭਲਾਈ ਸਮਝਦੇ ਹੋਏ ਭੱਜ ਨਿਕਲੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਓਬਾਮਾ ਵਲੋਂ ਉੱਤਰ ਕੋਰੀਆ ਤੇ ਬੈਨ

 •  

  ਵਾਸ਼ਿੰਗਟਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਾਲ ਹੀ ਵਿੱਚ ਕੀਤੇ ਗਏ ਪ੍ਰਮਾਣੂ ਨਿਰੀਖਣ ਅਤੇ ਰਾਕੇਟ ਉਡਾਣ ਨਿਰੀਖਣ ਦੀ ਭੜਕਾਉ ਕਾਰਵਾਈ ਨੂੰ ਲੈ ਕੇ ਉੱਤਰ ਕੋਰੀਆ ਨੂੰ ਸਜਾ ਦੇਣ ਲਈ ਉਸ ਦੇ ਖਿਲਾਫ ਨਵੇਂ ਪ੍ਰਤੀਬੰਧਾਂ ਤੇ ਦਸਤਖਤ ਕਰ ਦਿੱਤੇ ਹਨ| 

  ਵਾਇਟ ਹਾਊਸ ਨੇ ਦੱਸਿਆ ਕਿ ਓਬਾਮਾ ਨੇ ਕਾਂਗਰਸ ਦੁਆਰਾ ਪੇਸ਼ ਕੀਤੇ ਪ੍ਰਸਤਾਵ ਤੇ ਦਸਤਖਤ ਕੀਤੇ ਜਿਸ ਵਿੱਚ ਉੱਤਰ ਕੋਰੀਆ ਵਿੱਚ ਘਾਤਕ ਹਥਿਆਰਾਂ ਸੰਬੰਧੀ ਤਕਨੀਕ ਜਾਂ ਸਮਾਨ ਦਾ ਆਯਾਤ ਕਰਨ ਵਾਲੇ ਜਾਂ ਮਾਨਵ ਅਧਿਕਾਰਾਂ ਦਾ ਉਲੰਘਣ ਕਰਨ ਚ ਜਾਣ ਬੁੱਝ ਕੇ ਸ਼ਾਮਿਲ ਹੋਣ ਵਾਲਿਆਂ ਉੱਤੇ ਪ੍ਰਤੀਬੰਧ ਹੋਰ ਵੀ ਸਖਤ ਕਰਨ ਦੇ ਤਰੀਕੇ ਵੀ ਸ਼ਾਮਿਲ ਹਨ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਠਾਨਕੋਟ ਅੱਤਵਾਦੀ ਹਮਲੇ `ਤੇ ਪਾਕਿਸਤਾਨ `ਚ ਐਫ ਆਈ ਆਰ ਦਰਜ- ਸੰਮੇਲਨ ਚ ਮੋਦੀ ਸ਼ਰੀਫ ਦੀ ਮੁਲਾਕਾਤ ਦੇ ਆਸਾਰ|

 • ਪਠਾਨਕੋਟ ਅੱਤਵਾਦੀ ਹਮਲੇ ਮਾਮਲੇ ਦੇ ਸਬੰਧ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਦਾ ਨਾਮ ਲਿਖੇ ਬਿਨਾਂ ਇੱਕ ਐਫ ਆਈ ਆਰ ਦਰਜ ਕੀਤੀ ਹੈ| ਜਿਸ ਵਿੱਚ ਭਾਰਤ ਦਾ ਇਲਜ਼ਾਮ ਹੈ ਕਿ ਅਜ਼ਹਰ ਇਸ ਹਮਲੇ ਦਾ ਮਾਸਟਰਮਾਇੰਡ ਸੀ| ਜਿਕਰਯੋਗ ਹੈ ਕਿ ਇਹ ਐਫ ਆਈ ਆਰ ਹਮਲੇ ਦੀ ਕਈ ਹਫ਼ਤੇ ਦੀ ਜਾਂਚ ਤੋਂ ਬਾਅਦ ਵੀ  ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤੀ ਗਈ|
  ਦੂਜੇ ਪਾਸੇ ਆਉਣ ਵਾਲੇ ਅਗਲੇ ਮਹੀਨੇ 31 ਮਾਰਚ ਤੋਂ 1 ਅਪ੍ਰੈਲ ਤੱਕ ਅਮਰੀਕਾ ਚ ਪ੍ਰਮਾਣੂ ਸੁਰੱਖਿਆ ਸੰਮੇਲਨ ਹੋਣ ਜਾ ਰਿਹਾ ਹੈ| ਜਿਸ 'ਚ ਹਿੱਸਾ ਲੈਣ ਲਈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਸੱਦਾ ਦਿੱਤਾ ਹੈ| ਸੂਤਰਾਂ ਮੁਤਾਬਿਕ ਇਸ ਸੰਮੇਲਨ 'ਚ ਹਿੱਸਾ ਲੈਣ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਖਰੇ ਤੌਰ 'ਤੇ ਮੁਲਾਕਾਤ ਕਰ ਸਕਦੇ ਹਨ| ਜੇਕਰ ਇਹ ਮੁਲਾਕਾਤ ਹੁੰਦੀ ਹੈ ਤਾਂ ਇਹ ਪਠਾਨਕੋਟ ਏਅਰ ਬੇਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਨੇਤਾਵਾਂ 'ਚ ਪਹਿਲੀ ਮੁਲਾਕਾਤ ਹੋਵੇਗੀ| 

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਾਕਿਸਤਾਨ : ਭਾਰਤੀ ਜਾਸੂਸ ਨੂੰ ਤਿੰਨ ਸਾਲ ਦੀ ਸਜ਼ਾ

 • IST : 4:15 PM /  17 Feb 2016 ਪਾਕਿਸਤਾਨ ‘ਚ ਇੱਕ ਭਾਰਤੀ ਨਾਗਰਿਕ ਨੂੰ ਜਾਸੂਸੀ ਦੇ ਦੋਸ਼ ਤਹਿਤ ਤਿੰਨ ਸਾਲ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ।
  ਭਾਰਤ ਵਿੱਚੋਂ ਤਿੰਨ ਸਾਲ ਤੋਂ ਲਾਪਤਾ  ਹਾਮਿਦ ਅੰਸਾਰੀ  ਨੂੰ ਇੱਕ ਫੋਜੀ ਅਦਾਲਤ ਨੇ ਜਾਸੂਸੀ ਦੇ ਦੋਸ਼ ‘ਚ ਕਰਾਰ ਦਿੱਤਾ।
  ਦੋਸ਼ ਕਿ ਹਾਮਿਦ ਅੰਸਾਰੀ ਨੇ ਸਾਲ 2012 ਵਿੱਚ ਅਫ਼ਗਾਨਿਸਤਾਨ ਦੇ ਰਸਤੇ ਪਾਕਿਸਤਾਨ ਦੇ ਕੋਹਾਟ ਇਲਾਕੇ  ਵਿੱਚੋ ਘੁਸਪੈਠ ਕੀਤੀ ਸੀ ਜਿੱਥੇ ਉਹ ਸੁਰੱਖਿਆ ਬਲਾਂ  ਦੇ ਅੜਿੱਕੇ ਆ ਗਿਆ।
  ਇਸ ਦੌਰਾਨ ਭਾਰਤ ਵਿੱਚ ਉਸਾ ਪਰਿਵਾਰ ਉਸਨੂੰ ਭਾਲਣ ਦੀ ਕੋਸਿ਼ਸ਼  ਕਰਦਾ ਰਿਹਾ ਪਰਿਵਾਰ ਦੇ ਮੈਂਬਰਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਹਾਮਿਦ ਅੰਸਾਰੀ  ਦੀ ਕਿਸੇ ਪਾਕਿਸਤਾਨੀ ਔਰਤ ਨਾਲ ਇੰਟਰਨੈੱਟ ‘ਤੇ ਦੋਸਤੀ ਹੋ ਗਈ ਅਤੇ ਉਸਨੂੰ ਮਿਲਣ ਪਾਕਿਸਤਾਨ ਚਲੇ ਗਏ।
  ਉਧਰ ਪੇਸ਼ਾਵਰ ਦੀ ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਮਿਦ ਨੇ ਜਾਸੂਸੀ ਦੀ ਗੱਲ ਕਬੂਲ ਕੀਤੀ ਹੈ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਜਨਾਥ ਆਪਣੇ ਹੀ ਲੋਕਾਂ ਨੂੰ ਕਰ ਰਿਹਾ ਹੈ ਗੁਮਰਾਹ - ਹਾਫਿਜ ਸਇਦ

 • ਜੇ ਐਨ ਯੁ ਮਾਮਲੇ ਨੂੰ ਲੈ ਕੇ ਜਮਾਤ ਉਦ-ਦਾਵਾ ਦੀ ਮੁਖੀ ਹਾਫਿਜ ਸਇਦ ਨੇ ਪਹਿਲੀ ਬਾਰ ਬਿਆਨ ਦਿੱਤਾ | ਉਸ ਨੇ ਇੱਕ ਵੀਡਿਓ ਰਾਹੀਂ ਸੰਦੇਸ਼ ਦਿੱਤਾ ਕਿ ਜੇ ਐਨ ਯੁ ਵਿਵਾਦ ਨਾਲ ਉਹਦਾ ਕੋਈ ਸੰਬੰਧ ਨਹੀਂੇ | ਉਹ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ "ਜੇਐਨਯੂ ਚ ਹੋ ਰਹੇ ਵਿਵਾਦ ਪ੍ਰਦਰਸ਼ਨ ਚ ਸਇਦ ਦਾ ਹੱਥ ਹੈ" ਦੇ ਜਵਾਬ ਚ ਇਹ ਸਟੇਟਮੈਂਟ ਦਿੱਤਾ| ਹਾਫਿਜ ਨੇ ਕਿਹਾ ਕਿ ਮੈਂ ਰਿਪੋਰਟ ਪੜਕੇ ਹੈਰਾਨ ਹਾਂ ਕਿ ਭਾਰਤ ਦੀ ਯੁਨੀਵਰਸਿਟੀ ਚ ਹੋ ਰਹੇ ਵਿਰੋਧ ਪ੍ਰਦਰਸ਼ਨ ਚ ਮੇਰਾ ਨਾ ਉਛਾਲਿਆ ਗਿਆ| ਗ੍ਰਹਿ ਮੰਤਰੀ ਰਾਜਨਾਥ ਨੇ ਆਪਣੇ ਬਿਆਨ ਚ  ਮੇਰੇ ਨਾਮ ਦੇ ਟਵੀਟਰ ਹੈਂਡਲ ਨਾਲ ਕੀਤੇ ਟਵੀਟ ਦਾ ਹਵਾਲਾ ਦਿੱਤਾ ਸੀ| ਉਹ ਟਵੀਟ ਫਰਜੀ ਸੀ| ਰਾਜਨਾਥ ਜੇ ਐਨ ਯੂ ਵਿਵਾਦ ਨਾਲ ਮੇਰਾ ਨਾਮ ਜੋੜ ਕੇ ਆਪਣੇ ਹੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਮੈ ਜੇ ਐਨ ਯੂ ਨੂੰ ਲੈ ਕੇ ਕੋਈ ਟਵੀਟ ਜਾਂ ਸਮਰਥਨ ਨਹੀਂ ਕੀਤਾ ਅਤੇ ਇਹ ਪੂਰੀ ਤਰ੍ਹਾਂ ਨਾਲ ਕਸ਼ਮੀਰੀਆਂ ਦਾ ਵਿਰੋਧ ਪ੍ਰਦਰਸ਼ਨ ਹੈ|"
  ਜਿਕਰਯੌਗ ਹੈ ਕਿ ਸਇਦ ਨੇ ਪਾਕਿਸਤਾਨੀ ਕਬਜੇ ਹੇਠਲੇ ਕਸ਼ਮੀਰ ਚ ਇਸੇ ਮਹੀਨੇ ਇੱਕ ਰੈਲੀ ਦੌਰਾਨ ਕਿਹਾ ਕਿ ਭਾਰਤ ਚ ਪਠਾਣਕੋਟ ਵਰਗੇ ਹੋਰ ਵੀ ਹਮਲੇ ਹੋਣਗੇ| ਮੀਰਪੁਰ ਸੋਲਿਡੇਟਰੀ ਕਸ਼ਮੀਰ ਕਾਨਫਰੰਸ ਚ ਵੀ ਉਸਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਕਸ਼ਮੀਰੀ ਅੱਤਵਾਦੀ ਸਾਇਦ ਸਲਾਓਦਦੀਨ ਦਾ ਸ਼ੁਕਰੀਆ ਅਦਾ ਕਰਨਾਂ ਚਾਹੀਦਾ ਹੈ ਜਿਸਦੀ ਆਰਗਾਨਾਈਜੇਸ਼ਨ ਨੇ ਪਠਾਣਕੋਟ ਹਮਲੇ ਦੀ ਜਿੰਮੇਵਾਰੀ ਲਈ ਹੈ| ਗੌਰਤਲਬ ਹੈ ਕਿ ਅਮਰੀਕਾ ਸਇਦ ਤੇ ਇੱਕ ਕਰੋੜ ਡਾਲਰ ਇਲਾਮ ਦਾ ਐਲਾਨ ਕਰ ਚੁੱਕੀ ਹੈ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸ੍ਰੀ ਨਿਵਾਸਨ ਪਹਿਲੇ ਭਾਰਤੀ ਹੋ ਸਕਦੇ ਨੇ ਅਮਰੀਕਾ ਸੁਪਰੀਮ ਕੋਰਟ ਦੇ ਜੱਜ

 • ਭਾਰਤ-ਅਮਰੀਕੀ ਜੱਜ ਸ੍ਰੀ ਨਿਵਾਸਨ ਨੂੰ ਅਮਰੀਕੀ ਸੁਪਰੀਮ ਕੋਰਟ ਚ ਨਿਯੁਕਤ ਕੀਤਾ ਜਾ ਸਕਦਾ ਹੈ ਜਿਸ ਨਾਲ ਉਹ ਇਸ ਆਹੁਦੇ ਨੂੰ ਪਾਉਣ ਵਾਲੇ ਪਹਿਲੇ ਭਾਰਤੀ ਹੋਣਗੇ| ਹਾਈਕੋਰਟ ਚ ਲੁੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਜਸਟਿਸ ਏਟੋਨਿਲ ਸਕੈਲੀਆ ਦੀ ਮੌਤ ਤੋਂ ਬਾਦ ਇਸ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਅਮਰੀਕੀ ਰਾਸਟਰਪਤੀ ਬਰਾਕ ਉੁਬਾਮਾ ਉਦਾਰ ਜੱਜ ਨੂੰ ਨਿਯੁਕਤ ਕਰ ਸਕਦੇ ਹਨ| 
  ਸੀ ਐਨ ਐਨ ਨੇ ਕਿਹਾ ਕਿ ਸੰਭਾਵਿਤ ਜੱਜਾਂ ਦੀ ਪਹਿਲਾਂ ਤੋਂ ਹੀ ਇੱਕ ਸੂਚੀ ਬਣਾ ਲਈ ਗਈ ਹੈ ਅਤੇ ਓਬਾਮਾ ਦੀ ਚਾਹਤ ਹੈ ਕਿ ਕਿਸੇ ਅਜਿਹੇ ਵਿਅਕਤੀ ਦੀ ਨਿਯੁਕਤੀ ਕੀਤੀ ਜਾਵੇ ਜਿਸ ਨੂੰ ਕਾਂਗਰਸ ਚ ਰਿਪਬਲਿਕਨਾਂ ਦਾ ਵੀ ਸਮਰਥਨ ਹਾਸਿਲ ਹੋ ਸਕੇ| ਉਹਨੇ ਇਹ ਵੀ ਕਿਹਾ ਕਿ ਸੂਚੀ ਚ ਸਭ ਤੋਂ ਉੱਪਰ ਸ੍ਰੀ ਨਿਵਾਸਨ (48) ਦਾ ਨਾਮ ਸ਼ਾਮਿਲ ਹੈ ਜੋ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਲਈ ਯੂ ਐਸ ਕੋਰਟ ਆਫ ਅਪੀਲਜ ਦੇ ਮੈਂਬਰ ਹਨ|
  ਓਬਾਮਾ ਨੇ ਸ੍ਰੀ ਨਿਵਾਸਨ ਨੂੰ ਪਹਿਲੀ ਬਾਰ ਇਸ ਅਹੁਦੇ ਲਈ 2012 ਚ ਨਿਯੁਕਤ ਕੀਤਾ ਸੀ ਅਤੇ ਸੇਨੇਟ ਨੇ ਮਈ 2013 ਚ ਉਹਨਾਂ ਦੇ ਨਾਮ ਦੀ ਪੁਸ਼ਟੀ ਕੀਤੀ| ਇਥੇ ਤੱਕ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਦੀ ਦੌੜ ਚ ਸ਼ਾਮਿਲ ਰਿਪਲਿਕਨ ਟੇਡ ਕਰੂਜ  ਅਤੇ ਮਾਰਕੋ ਰੂਬੀਓ ਨੇ ਵੀ ਉਹਨਾਂ ਦਾ ਸਮਰਥਨ ਕੀਤਾ ਸੀ| ਉਹ ਓਬਾਮਾ ਦੇ ਪ੍ਰਧਾਨ ਉਪ  ਸਾਲਿਸਟਰ ਜਨਰਲ ਸੀ| ਉਹਨਾਂ ਨੈ ਰੱਖਿਆ ਵਿਆਹ ਕਾਨੂੰਨ ਦੇ ਖਿਲਾਫ ਸਫਲ ਲੜਾਈ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ|

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਖੇਤਰ ’ਚ 5.7 ਤੀਬਰਤਾ ਵਾਲਾ ਜਬਰਦਸਤ ਭੁਚਾਲ

 • -ਸੁਪਰਮਾਰਕੀਟਾਂ ਦਾ ਹੋਇਆ ਨੁਕਸਾਨ-ਲੋਕ ਜਾਨੀ ਨੁਕਸਾਨ ਤੋਂ ਬਚੇ

  ਆਕਲੈਂਡ 14 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-
  ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਵਿਚ ਵਸੇ ਸ਼ਹਿਰ ਕ੍ਰਾਈਸਟਚਰਚ ਨੂੰ ਲਗਾਤਾਰ ਭੁਚਾਲ ਦੇ ਝਟਕਿਆਂ ਨਾਲ ਕਈ ਸਾਲਾਂ ਤੋਂ ਜੂਝਨਾ ਪੈ ਰਿਹਾ ਹੈ। ਅੱਜ ਦੁਪਹਿਰ 1.13 ਮਿੰਟ ਉਤੇ 5.7 ਤੀਬਰਤਾ ਵਾਲਾ ਭੁਚਾਲ ਆਇਆ। ਇਸ ਦਾ ਘੇਰਾ 15 ਕਿਲੋਮੀਟਰ ਕ੍ਰਾਈਸਟਚਰਚ ਦੇ ਪੂਰਬ ਵਾਲੇ ਪਾਸੇ ਅੰਕਿਆ ਗਿਆ। ਭੁਚਾਲ ਗ੍ਰਸਤ ਘੇਰਾ ਸਿਰਫ ਸ਼ਹਿਰ ਤੋਂ 15 ਕਿਲੋਮੀਟਰ ਦੂਰ ਰਿਹਾ। ਇਸ ਭੁਚਾਲ ਦੇ ਨਾਲ ਦੁਕਾਨਾਂ ਅਤੇ ਸੁਪਰ ਮਾਰਕੀਟਾਂ ਅੰਦਰ ਪਿਆ ਸਾਮਾਨ ਸ਼ੈਲਫਾਂ ਤੋਂ ਹੇਠਾਂ ਡਿਗ ਪਿਆ। ਲੋਕ ਘਰਾਂ ਤੋਂ ਬਾਹਰ ਆ ਗਏ, ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਲੋਕ ਸਹਿਮ ਕੇ ਰਹਿ ਗਏ। ਭੁਚਾਲ ਦੇ ਕਾਰਨ ਇਕ ਵੱਡੀ ਢਿੱਗ ਵੀ ਡਿਗੀ ਜਿਸ ਦੇ ਨਾਲ ਪੂਰੇ ਇਲਾਕੇ ਵਿਚ ਖਤਰੇ ਦਾ ਦਹਿਲ ਫੈਲ ਗਿਆ। ਭੁਚਾਲ ਤੋਂ ਬਾਅਦ ਵੀ ਲਗਾਤਾਰ ਹਲਕੇ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ। ਭੁਚਾਲ ਦੇ ਤੁਰੰਤ ਬਾਅਦ ਇਕ 60 ਸਾਲਾ ਔਰਤ ਨੂੰ ਦਿਲ ਦਾ ਦੌਰਾ ਵੀ ਪਿਆ। ਵਰਨਣਯੋਗ ਹੈ ਕਿ ਇਸੇ ਖੇਤਰ ਦੇ ਵਿਚ ਪਹਿਲਾਂ 4 ਸਤੰਬਰ 2010 ਨੂੰ 7.1 ਤੀਬਰਤਾ ਵਾਲਾ ਭੁਚਾਲ ਆਇਆ ਸੀ ਅਤੇ ਫਿਰ 22 ਫਰਵਰੀ, 2011 ਨੂੰ 6.3 ਤੀਬਰਤਾ ਵਾਲਾ ਭੁਚਾਲ ਆਇਆ ਸੀ, ਜਿਸ ਦੇ ਨਾਲ 185 ਲੋਕਾਂ ਦੀ ਜਾਨ ਵੀ ਚਲੇ ਗਈ ਸੀ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪਾਕਿ-ਭਾਰਤ ਚ ਦੋਸਤੀ ਚਾਹੁੰਦੀ ਹੈ ਆਮ ਜਨਤਾ

 • ਅੰਮ੍ਰਿਤਸਰ ਫੋਕਲੋਰ ਰੀਸਰਚ ਅਕਾਦਮੀ ਵੱਲੋਂ 'ਭਾਰਤ ਪਾਕਿ ਸਬੰਧ ਚ ਦੁਵੱਲੀ ਗੱਲਬਾਤ' ਵਿਸ਼ੇ 'ਤੇ ਕਰਵਾਏ ਸੈਮੀਨਾਰ ਵਿੱਚ ਵਿਦਵਾਨਾਂ ਨੇ ਕਿਹਾ ਕਿ ਭਾਰਤ-ਪਾਕਿ ਦੇ ਮਸਲਿਆਂ ਦੇ ਹੱਲ ਲਈ ਦੁਵੱਲੀ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਬਿਨਾਂ ਗੱਲਬਾਤ ਕਿਸੇ ਵੀ ਮਸਲੇ ਦਾ ਹੱਲ ਸੰਭਵ ਨਹੀਂ ਅਤੇ ਨਾ ਹੀ ਅਮਨ ਕਾਇਮ ਹੋ ਸਕਦਾ ਹੈ| ਇਹ ਵੀ ਕਿਹਾ ਗਿਆ ਕਿ ਦੋਵਾਂ ਮੁਲਕਾਂ ਵਿਚਾਲੇ ਬਣਨ ਵਾਲੇ ਸੁਖਾਵੇਂ ਸਬੰਧਾਂ ਸਦਕਾ ਹੀ ਭਾਈਚਾਰਕ ਸਾਂਝ ਬਣੇਗੀ ਅਤੇ ਦੁਵੱਲਾ ਵਪਾਰ ਪ੍ਰਫੁੱਲਤ ਹੋਵੇਗਾ, ਜਿਸ ਦਾ ਲਾਭ ਭਾਰਤ ਨਾਲੋਂ ਵੱੱਧ ਪਾਕਿਸਤਾਨ ਨੂੰ ਹੋਵੇਗਾ|
  ਸ੍ਰੀ ਮਾਣਕ ਨੇ ਕਿਹਾ ਕਿ ਕੰਟਰੋਲ ਰੇਖਾ ਨੂੰ ਕੌਮਾਂਤਰੀ ਸਰਹੱਦ ਐਲਾਨਿਆ ਜਾਵੇ| ਦੋਵਾਂ ਦੇਸ਼ਾਂ ਦੇ ਅਮਨ ਪਸੰਦ ਲੋਕ ਬਹਿ ਕੇ ਮਸਲਿਆਂ ਬਾਰੇ ਸਹਿਮਤੀ ਬਣਾਉਣ| ਇਸ ਮਗਰੋਂ ਹੀ ਰਾਜਸੀ ਸਹਿਮਤੀ ਬਣ ਸਕਦੀ ਹੈ| ਉਨ੍ਹਾਂ ਕਿਹਾ ਕਿ ਭਾਵੇਂ ਅੱਜ ਦੋਵੇਂ ਮੁਲਕਾਂ ਵਿੱਚ ਅਸਹਿਣਸ਼ੀਲਤਾ ਹੈ ਪਰ ਇਸ ਦੇ ਬਾਵਜੂਦ ਵੀ ਅਮਨ ਪਸੰਦ ਲੋਕਾਂ ਨੂੰ ਬਿਹਤਰੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ| ਦਿੱਲੀ ਤੋਂ ਆਏ ਕਮਰ ਆਗਾ ਨੇ ਕਿਹਾ ਕਿ ਜੰਗ ਲੜਨ ਜਾਂ ਦਹਿਸ਼ਤ ਫੈਲਾਉਣ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਹੋਣਾ ਅਤੇ ਗੱਲਬਾਤ ਤੇ ਦਹਿਸ਼ਤ ਦਾ ਦੌਰ ਨਾਲੋ-ਨਾਲ ਨਹੀਂ ਚੱਲ ਸਕਦੇ| ਪਾਕਿਸਤਾਨ ਨੂੰ ਫ਼ੌਜ ਅਤੇ ਦਹਿਸ਼ਤਗਰਦਾਂ ਦੇ ਗੱਠਜੋੜ ਨੂੰ ਤੋੜ ਕੇ ਗੱਲਬਾਤ ਜਾਰੀ ਰੱਖਣੀ ਪਵੇਗੀ|
  ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਦੋਵੇਂ ਦੇਸ਼ ਦੁਖਾਂਤ ਭੋਗ ਰਹੇ ਹਨ| ਦੋਵੇਂ ਦੇਸ਼ਾਂ ਦੀ ਵਿਰਾਸਤ ਸਾਂਝੀ ਹੈ| ਭਾਸ਼ਾ, ਸਾਹਿਤ, ਖੇਤੀ, ਵਪਾਰ ਆਦਿ ਸਭ ਕੁਝ ਸਾਂਝਾ ਹੈ, ਇਸ ਲਈ ਮਿਲ ਕੇ ਦੋਵੇਂ ਦੇਸ਼ ਤਰੱਕੀ ਕਰ ਸਕਦੇ ਹਨ|
  ਪਾਕਿਸਤਾਨ ਤੋਂ ਆਏ ਪਾਕਿਸਤਾਨ-ਇੰਡੀਆ ਫੋਰਮ ਦੇ ਨੁਮਾਇੰਦੇ ਆਈ.ਏ. ਰਹਿਮਾਨ ਨੇ ਕਿਹਾ ਕਿ ਅੱਜ ਪਾਕਿਸਤਾਨ ਦੀ ਸਥਿਤੀ ਬਹੁਤ ਚਿੰਤਾਜਨਕ ਹੈ| ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੀ ਗ਼ਰੀਬੀ ਬਦਨਾਮੀ ਦਾ ਕਾਰਨ ਬਣੀ ਹੋਈ ਹੈ, ਇਸ ਲਈ ਲੋਕਾਂ ਦੇ ਹਿੱਤਾਂ ਵਾਸਤੇ ਮਸਲਿਆਂ ਦਾ ਹੱਲ ਮਿਲ ਬੈਠ ਕੇ ਕੀਤਾ ਜਾਵੇ ਅਤੇ ਭਾਰਤ-ਪਾਕਿ ਜੇ ਮਿਲ ਕੇ ਕੰਮ ਕਰਦੇ ਤਾਂ ਅੱਜ ਅਫ਼ਗਾਨਿਸਤਾਨ ਦਾ ਹਾਲ ਮਾੜਾ ਨਾ ਹੁੰਦਾ| ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਮੁਲਕ ਹੁਣ ਵੀ ਮਿਲ ਕੇ ਕੰਮ ਕਰਨ ਤਾਂ ਦੱਖਣੀ ਏਸ਼ੀਆ ਦਾ ਮੁਕੱਦਰ ਬਦਲ ਸਕਦੇ ਹਨ| ਦੋਵਾਂ ਮੁਲਕਾਂ ਦੀ ਆਬਾਦੀ ਦੁਨੀਆਂ ਦੀ ਆਬਾਦੀ ਦਾ ਪੰਜਵਾਂ ਹਿੱਸਾ ਹੈ ਪਰ ਤਰੱਕੀ ਨਹੀਂ ਕਰ ਸਕੇ| ਦੋਵੇਂ ਮੁਲਕਾਂ ਦੇ ਲੋਕ ਮੌਜੂਦਾ ਸਿਆਸਤ ਵਿਰੁੱਧ ਬੋਲਣ ਤਾਂ ਹੀ ਲੋਕਾਂ ਦਾ ਰਾਜ ਕਾਇਮ ਹੋ ਸਕੇਗਾ| ਹਿੰਦ-ਪਾਕਿ ਦੋਸਤੀ ਮੰਚ ਦੇ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸਿਆਸੀ ਲੋਕਾਂ ਉਪਰੋਕਤ ਗੱਲਾਂ ਸਮਝਣ ਤੇ ਇਸ ਤੋਂ ਬਾਅਦ ਹੀ ਕਸ਼ਮੀਰ ਮਸਲੇ 'ਤੇ ਗੱਲ ਹੋਵੇ| ਪਾਕਿਸਤਾਨ ਤੋਂ ਹੀ ਆਏ ਜਮਾਲ ਖਾਂ ਨੇ ਆਸ ਪ੍ਰਗਟਾਈ ਕਿ ਸਬੰਧ ਠੀਕ ਹੋਣਗੇ ਕਿਉਂਕਿ ਭਲਾ ਅਮਨ ਵਿੱਚ ਹੀ ਹੈ| ਉਨ੍ਹਾਂ ਕਿਹਾ ਕਿ ਵੀਜ਼ਾ ਖੁੱਲ੍ਹਾ ਹੋਵੇ ਤੇ ਆਉਣ ਜਾਣ ਵਧੇ| ਦਿੱਲੀ ਤੋਂ ਆਏ ਇੰਡੀਆ ਪਾਕਿ ਫੋਰਮ ਦੇ ਦਲੀਪ ਕੁਮਾਰ ਨੇ ਕਿਹਾ ਕਿ ਮੇਲ ਜੋਲ ਵੀ ਅਮਨ ਦਾ ਹਿੱਸਾ ਹੈ| ਉਨ੍ਹਾਂ ਕਿਹਾ ਕਿ ਕਲਾ, ਸਭਿਆਚਾਰ ਤੇ ਸਾਹਿਤ ਦਾ ਆਦਾਨ ਪ੍ਰਦਾਨ ਜ਼ਰੂਰੀ ਹੈ| ਪ੍ਰੋ. ਬਾਵਾ ਸਿੰਘ ਮੁਤਾਬਿਕ ਦੋਵੇਂ ਦੇਸ਼ਾਂ ਦੀਆ ਸਰਕਾਰਾਂ ਚਾਹੁਣ ਤਾਂ ਮਸਲੇ ਹੱਲ ਹੋ ਸਕਦੇ ਹਨ| ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਉਹ ਅਮਨ ਦੋਸਤੀ ਲਈ ਯਤਨਸ਼ੀਲ ਰਹਿਣਗੇ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 3 [4] 5 6 7  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨੇਂ ਦੇ ਕੇ ਪੈਸੇ ਕਢਵਾਉਣਗੀਆਂ ਬੈਕਾਂ
 • ਪਾਕਿਸਤਾਨ ਵਾਲੇ ਬਿਆਨ ਤੇ ਘਿਰੇ ਮੋਦੀ
 • ਕ੍ਰਿਕਟਰ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਦਾ ਵਿਆਹ
 • ਰਾਹੁਲ ਗਾਂਧੀ ਨੂੰ ਮਿਲੀ ਪ੍ਰਧਾਨਗੀ
 • ਜ਼ਾਇਰਾ ਵਸੀਮ ਛੇੜਖਾਨੀ ਮਾਮਲੇ ‘ਚ 39 ਸਾਲਾਂ ਵਿਆਕਤੀ ਵਿਕਾਸ ਸਚਦੇਵ ਗ੍ਰਿਫਤਾਰ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
 • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
 • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
 • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
 • ਇੰਗਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਨਾਕਾਮ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!