ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ

  • ਹਲੇਰੀ ਦੀ ਦੇਸੀ ਲੁੱਕ

  • ਹਾਂਗਕਾਂਗ 26 ਐਪ੍ਰਲ 2016 ( ਅ.ਸ.ਗਰੇਵਾਲ): ਜਿਥੇ ਪਿਛਲੇ ਦਿਨੀ ਅਮਰੀਕਾ ਰਾਸਟਰਪਤੀ ਦੇ ਅਹੁਦੇ ਦੀ ਦੌੜ ਵਿਚ ਸਾਮਲ ਡੋਨਲਡ ਟਰੱਫ ਭਾਰਤੀਆਂ ਦਾ ਮਜਾਕ ਉਡਾ ਰਿਹਾ ਹੀ ਉਥੇ ਹੀ ਹਲੇਰੀ ਕਲਿਨਟਨ ਦੇਸੀ ਜੇਕਟ ਵਿਚ ਦੇਸੀ ਲੱਕ ਵਿਚ ਨਜਰ ਆਈ। ਉਸ ਦੇ ਰੰਗਬਰੰਗੀ ਜਾਕਟ ਬਾਰੇ ਪਤਾ ਲੱਗਾ ਹੈ ਕਿ ਇਹ ਇਕ ਭਾਰਤੀ ਮੂਲ਼ ਦੀ ਜੂਹੀ ਕਿਲਾਚਾਦ ਨਾਮੀ ਡਜਾਇਨਰ ਨੇ ਡਜਾਇਨ ਕੀਤੀ ਹੈ। ਇਥੈ ਹੀ ਬਸ ਨਹੀ ਸਗੋ ਇਸ ਲਈ ਕੱਪੜਾ ਲੁਧਿਆਣਾ ਦੀ ਇਕ ਸਿੰਗੋਰਾ ਸਾਵਾਲ ਨਾਮੀ ਕੰਪਨੀ ਵੱਲੋ ਬਣਾਇਆ ਹੋਇਆ ਸੀ ਜਿਸ ਨੂੰ ਵਿਸੇਸੇ ਤੌਰ ਤੇ ਜੂਹੀ ਕਿਲਾਚਾਦ ਨੇ ਮੰਗਵਾਇਆ ਸੀ ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਪਾਕਿ ਚ ਸੌਰਨ ਸਿੰਘ ਦੀ ਮੌਤ ਖਾਰਬਾਜੀ ਦਾ ਨਤੀਜਾ

  • ਪਾਕਿਸਤਾਨ ਤੋ ਮਿਲੀ ਖਬਰ ਅਨੁਸਾਰ ਪੀ ਟੀ ਆਈ ( ਪਾਕਿਸਤਾਨ ਤੇਹਿਰੀਕ ਏ ਇਨਸਾਫ਼ ) ਦੇ ਲੋਕਲ ਨੇਤਾ ਬਲਦੇਵ ਕੁਮਾਰ ਨੇ ਦਸ ਲੱਖ ਦੇ ਕੇ ਕਰਵਾਈ ਡਾਕਟਰ ਸੌਰਨ ਸਿੰਘ ਦੀ ਹੱਤਿਆ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਖਵਾ ਦੇ ਕਸਬੇ ਬੁਨੇਰ ਵਿਚ ਹੋਈ ਉੱਘੇ ਸਮਾਜ ਸੇਵੀ ਅਤੇ ਸਿੱਖ ਸਿਆਸਤਦਾਨ ਡਾਕਟਰ ਸੌਰਨ ਸਿੰਘ ਦੀ ਹੱਤਿਆ ਨੇ ਇੱਕ ਨਵਾਂ ਮੋੜ ਲੈ ਲਿਆ ਹੈ | ਗ੍ਰਿਫਤਾਰ ਨੇਤਾ ਬਲਦੇਵ ਕੁਮਾਰ ਦੀ ਖਬਰ ਆਉਣ ਨਾਲ ਹਿੰਦੂ ਅਤੇ ਸਿੱਖ ਭਾਈਚਾਰੇ ਵਿਚ ਊਥਲ ਪੁਥਲ ਅਤੇ ਅਨਿਸ਼ਚਿਤਤਾ ਵਾਲਾ ਮਾਹੌਲ ਬਣ ਗਿਆ ਹੈ | ਬਲਦੇਵ ਕੁਮਾਰ ਸਵਾਤ ਤੋਂ ਇਮਰਾਨ ਖਾਨ ਦੀ ਪਾਰਟੀ ਦੇ ਕੌਂਸਲਰ ਹਨ| ਦੱਸਿਆ ਜਾਂਦਾ ਹੈ ਕਿ ਡਾਕਟਰ ਸੌਰਨ ਸਿੰਘ ਨਾਲ ਬਲਦੇਵ ਕੁਮਾਰ ਦੀ  ਖਾਰਬਾਜੀ ਵੀ ਕਾਫੀ ਸਮੇਂ ਤੋਂ ਚੱਲਦੀ ਸੀ ਜੋ ਜੱਗ ਜਾਹਿਰ ਹੈ |  ਮਾਲਾਕੰਡ ਡਵੀਜਨ ਦੇ ਵੱਡੇ ਪਿਲਸ ਅਫਸਰ ਅਜਾਦ ਖਾਂ ਨੇ ਦੱਸਿਆ ਹੈ ਕਿ ਬਲਦੇਵ ਕੁਮਾਰ ਨੇ ਤੇਹਿਰੀਕ ਏ ਤਾਲਿਬਾਨ ਪਾਕਿਸਤਾਨ ਨੂੰ ਕਤਲ ਵਾਸਤੇ ਦਸ ਲੱਖ ਰੁਪੈ ਦਿੱਤੇ ਨੇ , ਪ੍ਰੰਤੂ ਆਮ ਹਿੰਦੂ ਅਤੇ ਸਿਖ ਭਾਈਚਾਰੇ ਵਿਚ ਅਫਵਾਹਾਂ ਦਾ ਬਜਾਰ ਵੀ ਕਾਫੀ ਗਰਮ ਹੈ| ਇਸ ਲਈ ਹਾਲੇ ਕਿਸੇ ਵੀ ਸਿੱਟੇ ਤੇ ਪਹੁੰਚਣਾ ਮੁਨਾਸਿਬ ਨਹੀ ਹੋਵੇਗਾ , ਡੀ ਆਈ ਜੀ ਮਾਲਾਕੰਡ ਖਾਨ ਮਾਮਲੇ ਦੀ ਛਾਣਬੀਣ ਕਰ ਰਹੇ ਹਨ|

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਪਾਕਿ ਮਾਡਲ ਕੰਦੀਲ ਫਿਰ ਸੁਰਖੀਆਂ ਚ


  • 20-20 ਸੰਸਾਰ ਕੱਪ ਤਾਂ ਕਦੋਂ ਦਾ ਖਤਮ ਹੋ ਗਿਆ ਹੈ| ਜਦੋਂ ਇੱਕ ਪਾਸੇ ਖਿਡਾਰੀ ਚੌਕੇ-ਛੱਕੇ ਲਗਾ ਕੇ ਸੁਰਖੀਆਂ ਬਟੋਰ ਰਹੇ ਸਨ ਅਤੇ ਦੂਜੇ ਪਾਸੇ ਇੱਕ ਪਾਕਿ ਮਾਡਲ ਆਪਣੇ ਤਮਾਸ਼ੇ ਨਾਲ ਸੁਰਖੀਆਂ 'ਚ ਬਣੀ ਹੋਈ ਸੀ| ਪਾਕਿ ਮਾਡਲ ਕੰਦੀਲ ਬਲੋਚ ਟੀ-20 ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਕੁਝ ਦਿਨ ਤਕ ਸੋਸ਼ਲ ਮੀਡੀਆ ਤੋਂ ਗਾਇਬ ਹੋ ਗਈ ਸੀ| ਪਰ ਜਿਵੇਂ ਹੀ IPL ਸ਼ੁਰੂ ਹੋਇਆ ਤਾਂ ਨਾਲ ਹੀ ਸ਼ੁਰੂ ਹੋ ਗਿਆ ਕੰਦੀਲ ਬਲੋਚ ਦਾ ਤਮਾਸ਼ਾ| ਕੰਦੀਲ ਬਲੋਚ ਨੇ ਇੱਕ ਵਾਰ ਫਿਰ ਤੋਂ ਆਪਣਾ ਜਲਵਾ ਵਿਖਾਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ| ਕੰਦੀਲ ਬਲੋਚ ਨੇ ਬਾਲੀਵੁੱਡ ਦੇ ਕਿੰਗ ਖਾਨ ਅਤੇ ਕੋਲਕਾਤਾ ਨਾਇਟ ਰਾਈਡਰਸ ਦੀ ਟੀਮ ਲਈ ਇੱਕ ਟਵੀਟ ਕੀਤਾ ਹੈ ਅਤੇ ਨਾਲ ਹੀ ਇੱਕ ਵੀਡੀਓ ਮੈਸੇਜ ਵੀ ਭੇਜਿਆ ਹੈ| ਕੰਦੀਲ ਬਲੋਚ ਨੇ ਆਪਣੇ ਇਸ ਵੀਡੀਓ 'ਚ ਹਾਟ ਅੰਦਾਜ਼ ਤਾਂ ਵਿਖਾਇਆ ਹੀ ਹੈ ਪਰ ਨਾਲ ਹੀ ਕੁਝ ਮੌਕਿਆਂ 'ਤੇ ਗਲਤ ਭਾਸ਼ਾ ਦਾ ਇਸਤੇਮਾਲ ਵੀ ਕੀਤਾ ਹੈ ਅਤੇ ਆਪਣੇ ਟਵੀਟ 'ਚ ਕਿੰਗ ਖਾਨ ਦੀ ਟੀਮ ਦੀ ਜਿੱਤ ਦੀ ਆਸ ਜਤਾਈ ਹੈ| ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕੋਲਕਾਤਾ ਦੀ ਟੀਮ ਜਿੱਤ ਦਰਜ ਕਰਦੀ ਹੈ ਤਾਂ ਓਹ ਕੁਝ ਅਜਿਹਾ ਕਰੇਗੀ ਕਿ ਲੋਕ ਹੈਰਾਨ ਰਹਿ ਜਾਣਗੇ|

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਦੁਬਈ ਚ ਬਣੇਗਾ ਬੁਰਜ ਖਲੀਫਾ ਤੋਂ ਵੀ ਉੱਚਾ ਟਾਵਰ

  • ਦੁਬਈ -ਯੂਨਾਈਟਿਡ ਅਰਬ ਅਮਾਰਾਤ -ਦੁਨੀਆ ਵਿਚ ਆਪਣੀ ਵੱਖਰੀ ਪਹਿਚਾਨ ਨਾਲ ਉੱਭਰਿਆ ਖਾੜੀ ਦਾ ਪ੍ਰਮੁੱਖ ਦੇਸ਼ ਦੁਬਈ ਇੱਕ ਵਾਰ ਫਿਰ ਤੋਂ ਖਬਰਾਂ ਚ ਹੈ | ਦੁਬਈ ਇੱਕ ਅਜਿਹਾ ਟਾਵਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਜੋ ਬੁਰਜ ਖ਼ਲੀਫ਼ਾ ਤੋਂ ਵੀ ਉੱਚਾ ਹੋਵੇਗਾ ਅਤੇ ਉਸ ਉੱਤੇ ਇੱਕ ਅਰਬ ਡਾਲਰ ਦੀ ਲਾਗਤ ਆਵੇਗੀ | ਹੁਣ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖ਼ਲੀਫ਼ਾ ਹੈ| ਇਸ ਉੱਚੀ ਇਮਾਰਤ ਨੂੰ ਬਣਾਉਣ ਦੀ ਜ਼ਿੰਮੇਵਾਰੀ ਪ੍ਰਾਪਰਟੀ ਡਿਵੈਲਪਰ ਅਦਾਰੇ ਐਮਾਰ ਨਿਭਾਉਣ ਜਾ ਰਹੀ ਹੈ| ਕੰਪਨੀ ਅਨੁਸਾਰ ਦੁਬਈ ਦੇ ਕਰੀਕ ਹਾਰਬਰ ਵਿਚ 6 ਵਰਗ ਕਿੱਲੋਮੀਟਰ ਦਾ ਮਾਸਟਰ ਡਿਵੈਲਪਮੈਂਟ 825 ਮੀਟਰ ਦੇ ਬੁਰਜ ਖ਼ਲੀਫ਼ਾ ਤੋਂ ਕੁੱਝ ਉੱਚਾ ਹੋਵੇਗਾ| ਐਮਾਰ ਦੇ ਚੇਅਰਮੈਨ ਮੁਹੰਮਦ ਅਵਾਬਰ ਨੇ ਟਾਵਰ ਦੀ ਉਚਾਈ ਬਾਰੇ ਤਾਂ ਨਹੀਂ ਦੱਸਿਆ ਪਰ ਉਨ੍ਹਾਂ ਇੰਨਾ ਜ਼ਰੂਰ ਦੱਸਿਆ ਹੈ ਕਿ ਇਸ ਦੀ ਉਚਾਰੀ ਬੁਰਜ ਖ਼ਲੀਫ਼ਾ ਤੋਂ ਵੀ ਉੱਚੀ ਹੋਵੇਗੀ ਅਤੇ ਇਸ ਦੀ ਬਾਲਕੋਨੀ ਘੁੰਮਣ ਵਾਲੀ ਹੋਵੇਗੀ| ਇਸ ਸ਼ਾਨਦਾਰ ਇਮਾਰਤ ਨੂੰ ਦੁਬਈ ਵਿੱਚ 2020 ਵਿੱਚ ਹੋਣ ਵਾਲੇ ਵਰਲਡ ਐਕਸਪੋ ਤੋਂ ਪਹਿਲਾਂ ਤਿਆਰ ਕਰ ਲਿਆ ਜਾਵੇਗਾ|

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਦੁਨੀਆ ਦਾ ਸਭ ਤੋ ਲੰਮੀ ਫਿਲਮ

  • ਹਾਂਗਕਾਂਗ 25 ਅਪ੍ਰੈਲ 2016 ( ਅਮਰਜੀਤ ਸਿੰਘ ਗਰੇਵਾਲ): ਕੀ ਤੁਸੀ ਅੰਦਾਜਾ ਲਗਾ ਸਕਦੇ ਹੋ ਕਿ ਇਕ ਫਿਲਮ ਕਿੰਨੀ ਲੰਮੀ ਹੋ ਸਕਦੀ ਹੈ? 4 ਘੰਟੇ 8 ਘੰਟੇ ਜਾਂ 10 ਘੰਟੇ, ਜੀ ਨਹੀਂ । ਤੁਹਾਨੂੰ ਹੈਰਾਨੀ ਹੋਵੇਗੀ ਕਿ 13 ਦਸੰਬਰ 2020 ਨੂੰ ਰਲੀਜ਼ ਹੋਣ ਵਾਲੀ ਇਸ ਫਿਲਮ ਦਾ ਟਰੇਲਰ ਹੀ 7 ਘੰਟੇ 20 ਮਿੰਟ ਲੰਮਾ ਹੈ ਤੇ ਪੂਰੀ ਫਿਲਮ 720 ਘੰਟੇ ਦੀ ਹੋਵੇਗੀ। ਐਮਬੀਅਸ ( Ambiancé ) ਨਾਮੀ ਇਸ ਫਿਲਮ ਨੂੰ ਸਟੀਵਡਨ ਦਾ ਇਕ ਵਿਅਕਤੀ ਬਣਾ ਰਿਹਾ ਹੈ। ਉਸ ਦੇ ਦੱਸਣ ਅਨੁਸਾਰ ਇਸ ਫਿਲਮ ਨੂੰ ਇਕ ਟੇਕ ਵਿਚ ਹੀ ਫਿਲਮਾਇਆ ਜਾਣਾ ਹੇੈ ਭਾਵ ਇਸ ਫਿਲਮ ਵਿਚ ਕੋਈ ਕੱਟ ਆਦਿ ਨਹੀ ਲਾਏ ਜਾਣਗੇ। ਇਸ ਫਿਲਮ ਵਿਚ ਸਿਰਫ 2 ਹੀ ਕਰੈਕਟਰ ਹਨ ਜੋ ਕਿ ਬੀਚ ਕੰਢੇ ਮਿਲਦੇ ਹਨ ਤੇ ਸਾਰੀ ਫਿਲ਼ਮ ਇਥੇ ਹੀ ਪੂਰੀ ਕੀਤੀ ਗਈ ਹੈ। ਇਸ ਦਾ ਦੂਜਾ ਟਰੇਲਰ ਸਨ 2018 ਵਿਚ ਜਾਰੀ ਕਰਨ ਦੀ ਯੋਜਨਾ ਹੈ । ਇਸ ਦੇ ਨਿਰਮਾਤਾ ਨੇ ਇਹ ਵੀ ਐਲਾਨ ਕੀਤਾ ਜਾਵੇਗਾ ਕਿ ਇਸ ਫਿਲਮ ਨੂੰ ਸਾਰੀ ਦੁਨੀਆ ਵਿੱਚ ਰਲੀਜ ਕੀਤਾ ਜਾਵੇਗਾ ਤੇ ਜਦ ਸਾਰੀ ਦੁਨੀਆ ਨੇ ਇਸ ਨੂੰ ਦੇਖ ਲਿਆ ਤਾ ਇਸ ਦੀ ਇਕੋ ਇਕ ਕਾਪੀ ਨੂੰ ਨਸਟ ਕਰ ਦਿਤਾ ਜਾਵੇਗਾ ਤਾਂ ਜੋ ਇਸ ਨੂੰ ‘ਸਭ ਤੋ ਲੰਮੀ ਫਿਲਮ, ਜੋ ਹੁਣ ਮੌਜੂਦ ਨਹੀ ਹੈ’ ਹੋਣ ਦਾ ਮਾਣ ਬਣਿਆ ਰਹੇਗਾ। ਇਹ ਵੀ ਜਿਕਰਯੋਗ ਹੈ ਕਿ ਜਾਰੀ ਕੀਤੇ ਇਸ 7 ਘੰਟੇ 20 ਮਿੰਟ ਦੇ ਟਰੇਲਰ ਵਿਚ ਇਕ ਵੀ ਡਾਇਲਾਗ ਨਹੀਂ ਸਗੋ ਸਭ ਸੰਗੀਤ ਹੀ ਹੈ। ਇਸ ਫਿਲਮ ਦਾ ਟਰੇਲਰ ਯੂਟਿਊਬ ਤੋ ਮੌਜੂਦ ਹੈ: https://www.youtube.com/watch?v=RLevgVmZ8rE
    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਪਾਕਿਸਤਾਨ ਗੁਰੂਦਵਾਰੇ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਚੋਰੀ

  • ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸਿੰਧੀ ਬਿਰਾਦਰੀ ਦੇ ਗੁਰਦਵਾਰੇ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ |  ਪ੍ਰਸਿੱਧ ਖੋਜਕਾਰ ਸੁਰਿੰਦਰ ਕੋਛੜ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਜਿਲਾ ਕੱਚੀ ਦੇ ਪਿੰਡ ਹਾਜੀ ਸ਼ਹਿਰ ਵਿੱਚ ਸਿੰਧੀ ਬਿਰਾਦਰੀ ਦੇ ਗੁਰਦਵਾਰੇ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਿਆ ਹੈ ਅਤੇ ਚੋਰ ਸਾਰਾ ਸਮਾਨ ਜਿਸ ਵਿੱਚ ਚੌਰ ਸਾਹਿਬ , ਜੋਤ ਵਾਲਾ ਸਮਾਨ  ਅਤੇ ਹੋਰ ਸਮਾਨ ਵੀ  ਲੈ ਗਏ ਹਨ | ਧਿਆਨਯੋਗ ਹੈ ਕਿ  ਇਸ ਸਥਾਨ ਤੇ ਹਿੰਦੂ ਸਿੰਧੀ ਬਿਰਾਦਰੀ ਵੱਲੋਂ ਹੀ ਸੇਵਾ ਕੀਤੀ ਜਾਂਦੀ ਹੈ |  ਕੱਚੀ ਜਿਲੇ ਦੇ ਹਿੰਦੂ ਵਪਾਰੀਆਂ ਨੇ ਰੋਸ ਵਜੋਂ ਅੱਜ ਬਜਾਰ ਬੰਦ ਰੱਖੇ ਗਏ ਅਤੇ ਰੋਸ ਮਾਰਚ ਵੀ ਕੱਢਿੱਆ ਗਿਆ| ਸਥਾਨਕ ਪੁਲੀਸ ਨੂੰ ਘਟਨਾ ਦੀ ਇਤਲਾਹ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਕਿਸੇ ਗ੍ਰਿਫਤਾਰੀ ਦੀ ਕੋਈ ਖਬਰ ਨਹੀਂ ਹੈ |

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਉਤੇ ਗਲਤ ਅਲਾਰਮ ਵੱਜਣ ਨਾਲ ਫਲਾਈਟਾਂ ਰੁਕੀਆਂ-ਥੋੜੇ ਸਮੇਂ ਬਾਅਦ ਫਿਰ ਬਹਾਲ

  • ਆਕਲੈਂਡ-4 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਆਕਲੈਂਡ ਇੰਟਰਨੈਸ਼ਨਲ ਏਅਰਪੋਰਟ ਉਤੇ ਅੱਜ ਸ਼ਾਮ 7 ਕੁ ਵਜੇ ਗਲਤ ਧੂੰਆ ਅਲਾਰਮ ਵੱਜਣ ਕਾਰਨ ਹਫਰਾ-ਤਫਰਾ ਪੈ ਗਈ। ਏਅਰਪੋਰਟ ਦੇ ਬਹੁਤ ਸਾਰੇ ਹਿੱਸਿਆਂ ਨੂੰ ਜਿੱਥੇ ਖਾਲੀ ਕਰਵਾ ਲਿਆ ਗਿਆ ਉਤੇ ਕੁਝ ਸਮੇਂ ਲਈ ਫਲਾਈਟਾਂ ਵੀ ਰੁਕ ਗਈਆਂ। ਜਹਾਜ਼ਾਂ ਦੇ ਵਿਚ ਸਵਾਰੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਾਂਚ ਪੜ੍ਹਤਾਲ ਸ਼ੁਰੂ ਕੀਤੀ ਗਈ। ਥੋੜ੍ਹੇ ਸਮੇਂ ਬਾਅਦ ਪਾਇਆ ਗਿਆ ਕਿ ਅਲਾਰਮ ਗਲਤ ਵੱਜ ਗਿਆ। ਇਸ ਤੋਂ ਬਾਅਦ ਸਾਰੀਆਂ ਸੇਵਾਵਾਂ ਮੁੜ ਤੋਂ ਬਹਾਲ ਕੀਤੀਆਂ ਗਈਆਂ। ਇਸ ਗਲਤ ਅਲਾਰਮ ਦਾ ਕਾਰਨ ਉਪਕਰਨ ਦੇ ਵਿਚ ਨੁਕਸ ਪੈਣਾ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕ ਸ਼ਸ਼ੋਪੰਜ ਦੇ ਵਿਚ ਫਸੇ ਰਹੇ ਕਿਉਂਕਿ ਸਾਰੇ ਗੇਟ ਆਦਿ ਬੰਦ ਕਰ ਦਿੱਤੇ ਗਏ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਬਰੇਸਲਸ ਚ ਪੁਲਿਸ ਅਤੇ ਫਾਸੀਵਾਦੀਆਂ ਚ ਝੜਪਾਂ |

  • ਰੱਖਿਆ ਯੰਤਰਾਂ ਨਾਲ ਲੈੱਸ ਪੁਲਿਸ ਨੇ ਬਰੇਸਲਸ ਚ ਭੀੜ ਨੂੰ ਤਿਤਰ ਬਿਤਰ ਕਰਨ ਲਈ ਪਾਣੀ ਦੀ ਤੇਜ ਬੌਛਾੜ ਕੀਤੀ| ਸ਼ਹਿਰ ਦੇ ਮੁੱਖ ਚੌਰਾਹੇ ਤੇ ਜਮਾ ਲੋਕਾਂ ਨੇ ਖੁਦ ਨੂੰ ਫਾਸੀਵਾਦੀ ਦੱਸ ਰਹੇ ਸਨ| ਅਤੇ ਨਾਜੀ ਦੇ ਤਰ੍ਹਾਂ ਸਲਾਮ ਕਰਦੇ ਸਨ| ਇਹ ਲੋਕ ਉਥੇ ਮੌਜੂਦ ਮੁਸਲਿਮ ਔਰਤਾਂ ਨੂੰ ਪਿਛਲੇ ਹਫਤੇ ਹਮਲੇ ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਦੇ ਸਨ| ਪੁਲਿਸ ਹੁਦ ਤੱਕ ਦੇਸ਼ ਚ ਛਾਪੇ ਮਾਰ ਕੇ ਹਮਲਾਵਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ| ਉਹਨਾਂ ਨੇ ਹੁਣ ਤੱਕ 9 ਲੋਕਾਂ ਨੂੰ ਹਿਰਾਸਤ ਚ ਲਿਆ ਸੀ ਜਿਨਾਂ ਵਿਚਂ ਹੁਣ ਵੀ ਚਾਰ ਤੋਂ ਪੁੱਛਗਿੱਛ ਜਾਰੀ ਹੈ| ਜਿਕਰਯੋਗ ਹੈ ਕਿ ਬਰੇਸਲਸ ਹਵਾਈ ਅੱਡੇ ਅਤੇ ਮੈਟਰੋ ਹਮਲਿਆਂ ਚ 31 ਲੋਕਾਂ ਦੀ ਮੌਤ ਹੋ ਗਈ ਸੀ|

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਰਾਸ਼ਟਰੀ ਝੰਡਾ ਨਵਾਂ ਹੋਵੇਗਾ ਜਾਂ ਪੁਰਾਣਾ?

  • ਨਿਊਜ਼ੀਲੈਂਡ ਦੇ ਰਾਸ਼ਟਰੀ ਝੰਡੇ ਦੇ ਬਦਲਾਅ ਲਈ ਕਰਵਾਏ ਗਏ ਜਨ-ਮੱਤ ਦਾ ਨਤੀਜਾ ਅੱਜ ਸ਼ਾਮ 7 ਵਜੇ
    ਆਕਲੈਂਡ-24 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇਸ਼ ਦਾ ਰਾਸ਼ਟਰੀ ਝੰਡਾ ਬਦਲਣ ਦੇ ਲਈ ਸਰਕਾਰ ਵੱਲੋਂ ਦੋ ਜਨ-ਮੱਤ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਪਹਿਲਾ ਜਨ-ਮੱਤ ਹੋ 20 ਨਵੰਬਰ ਤੋਂ 11 ਦਸੰਬਰ 2015 ਦੌਰਾਨ ਹੋ ਚੁੱਕਾ ਹੈ ਅਤੇ ਹੁਣ 3 ਮਾਰਚ ਤੋਂ 24 ਮਾਰਚ ਤੱਕ ਦੂਜਾ ਜਨ-ਮੱਤ ਕਰਵਾਇਆ ਜਾ ਰਿਹਾ ਹੈ। ਅੱਜ ਇਸ ਜਨਮੱਤ ਦਾ ਆਖਰੀ ਦਿਨ ਹੈ ਅਤੇ ਸ਼ਾਮ 7 ਵਜੇ ਤੱਕ ਪ੍ਰਾਰੰਭਿਕ (ਕੱਚਾ) ਨਤੀਜਾ ਆ ਜਾਵੇਗਾ ਕਿ ਨਵਾਂ ਝੰਡਾ ਜਿੱਤਿਆ ਜਾਂ ਪੁਰਾਣਾ ਝੰਡਾ।  ਅਧਿਕਾਰਕ ਤੌਰ 'ਤੇ ਸਰਕਾਰੀ ਨਤੀਜਾ 30 ਮਾਰਚ ਨੂੰ ਐਲਾਨਿਆ ਜਾਵੇਗਾ। ਉਦੋਂ ਤੱਕ ਰਹਿੰਦੀਆਂ ਵੋਟਾਂ ਵੀ ਮਿਲ ਜਾਣਗੀਆਂ।
    ਕਿਸੇ ਦੀਆਂ ਵੋਟਾਂ ਕਿਸੇ ਨੇ ਪਾਈਆਂ: ਇਲੈਕਟਰੋਲ ਕਮਿਸ਼ਨ ਨੇ ਇਕ ਫੇਸ ਬੁੱਕ ਪੋਸਟ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਗੱਲ ਪੁਲਿਸ ਦੇ ਧਿਆਨ ਵਿਚ ਲਿਆਂਦੀ ਹੈ ਕਿ ਕੁਝ ਲੋਕਾਂ ਨੇ ਆਪਣੀ ਫੇਸ ਬੁੱਕ ਉਤੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਤੋਂ ਵੱਧ ਵਾਰ ਵੋਟ ਪਾਈ ਹੈ। ਉਨ੍ਹਾਂ ਨੇ ਕਿਸੇ ਹੋਰ ਦੇ ਵੋਟਿੰਗ ਪੇਪਰ ਵਰਤਣ ਦੀ ਗੱਲ ਕੀਤੀ ਹੈ। ਜੇਕਰ ਅਜਿਹਾ ਕੋਈ ਦੋਸ਼ੀ ਫੜਿਆ ਜਾਂਦਾ ਹੈ ਕਾਂ 2 ਸਾਲ ਦੀ ਸਜ਼ਾ ਹੈ ਅਤੇ 40000 ਡਾਲਰ ਦਾ ਜ਼ੁਰਮਾਨਾ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਵੱਖ-ਵੱਖ ਘਟਨਾਵਾਂ `ਚ ਫਰੂਟ ਐਂਡ ਵੈਜ਼ੀਟੇਬਲ ਪ੍ਰੋਸੈਸਿੰਗ ਕੰਪਨੀ ਦੇ ਤਿੰਨ ਕਾਮਿਆਂ ਦੀਆਂ ਸੱਤ ਉਂਗਲਾਂ ਕੱਟੀਆਂ

  • - ਕੰਪਨੀ ਨੂੰ ਹੋਇਆ ਲਗਪਗ 2 ਲੱਖ ਡਾਲਰ ਦਾ ਜ਼ੁਰਮਾਨਾ
    ਆਕਲੈਂਡ-4 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ 'ਚ ਇਕ ਫਰੂਟ ਐਂਡ ਵੈਜ਼ੀਟੇਬਲ ਪ੍ਰੋਸੈਸਿੰਗ ਕੰਪਨੀ ਦੇ ਵਿਚ ਤਿੰਨ ਕਾਮਿਆਂ ਦੀਆਂ ਸੱਤ ਉਂਗਲਾਂ ਵੱਖ-ਵੱਖ ਘਟਨਾਵਾਂ ਦੇ ਵਿਚ ਕੱਟੀਆਂ ਗਈਆਂ ਸਨ। ਜਿਸ ਮਸ਼ੀਨ ਉਤੇ ਇਹ ਘਟਨਾਵਾਂ ਘਟੀਆਂ ਉਹ ਬੈਲਟ ਸਲਾਈਸਰ ਮਸ਼ੀਨ ਸੀ। ਮੈਨੁਕਾਓ ਜ਼ਿਲ੍ਹਾ ਅਦਾਲਤ ਨੇ ਪਾਇਆ ਕਿ ਇਸ ਮਸ਼ੀਨ ਉਤੇ ਜੋ ਸੁਰੱਖਿਅਤ ਰਹਿ ਕੇ ਕੰਮ ਰਹਿਣ ਦੇ ਇੰਤਜ਼ਾਮ ਸਨ ਉਹ ਨਾ ਕਾਫੀ ਸਨ ਅਤੇ ਪਹਿਲੀ ਘਟਨਾ ਤੋਂ ਬਾਅਦ ਵੀ ਸੁਧਾਰੇ ਨਹੀਂ ਗਏ। ਪਹਿਲੀ ਘਟਨਾ ਜੁਲਾਈ 2013 ਦੇ ਵਿਚ ਹੋਈ ਜਿਸ ਦੇ ਵਿਚ ਇਕ ਕਾਮੇ ਦੀ ਸੱਜੀ ਮੱਧ ਵਾਲੀ ਉਂਗਲ ਅਤੇ ਇਕ ਹੋਰ ਉਂਗਲ ਦਾ ਮੂਹਰਲਾ ਪਾਸਾ ਕੱਟਿਆ ਗਿਆ। ਦੋ ਘਟਨਾਵਾਂ ਫਿਰ ਨਵੰਬਰ 2014 ਦੇ ਵਿਚ ਹੋਈਆਂ।  ਇਕ ਹੋਰ ਕਾਮੇ ਦੀਆਂ ਤਿੰਨ ਉਂਗਲਾ ਅਤੇ ਇਕ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ।  ਕੰਪਨੀ ਨੂੰ ਹੁਣ 57000 ਡਾਲਰ ਹਰੇਕ ਪੀੜ੍ਹਤ ਧਿਰ ਨੂੰ ਦੇਣ ਵਾਸਤੇ ਕਿਹਾ ਗਿਆ ਹੈ। ਸੋ ਲਗਪਗ 2 ਲੱਖ ਡਾਲਰ ਦਾ ਜ਼ੁਰਮਾਨਾ ਕੀਤਾ ਗਿਆ ਹੈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     << First    << 1 2 [3] 4 5 6  >>    Last >>
  • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
  • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
  • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
  • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
  • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
  • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
  • 
    SocialTwist Tell-a-Friend
  • ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨੇਂ ਦੇ ਕੇ ਪੈਸੇ ਕਢਵਾਉਣਗੀਆਂ ਬੈਕਾਂ
  • ਪਾਕਿਸਤਾਨ ਵਾਲੇ ਬਿਆਨ ਤੇ ਘਿਰੇ ਮੋਦੀ
  • ਕ੍ਰਿਕਟਰ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਦਾ ਵਿਆਹ
  • ਰਾਹੁਲ ਗਾਂਧੀ ਨੂੰ ਮਿਲੀ ਪ੍ਰਧਾਨਗੀ
  • ਜ਼ਾਇਰਾ ਵਸੀਮ ਛੇੜਖਾਨੀ ਮਾਮਲੇ ‘ਚ 39 ਸਾਲਾਂ ਵਿਆਕਤੀ ਵਿਕਾਸ ਸਚਦੇਵ ਗ੍ਰਿਫਤਾਰ
  • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
  • 24 ਕੈਰੇਟ ਖਰੀ ਭਾਪਣ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
  • ਜੇ ਕੋਈ ਸਮਝੇ ਤਾਂ...
  • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


  • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
  • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
  • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
  • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
  • ਇੰਗਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਨਾਕਾਮ
  • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
  • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
  • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
  • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
  • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


  • Facebook Activity

    Widgetize!