ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਦੁਨੀਆ

 • ਕੈਨੇਡਾ ਦੀ ਫੌਜ ਨੇ ਕੰਧਾਰ ਜੰਗ ਦਾ ਮੈਦਾਨ ਅਮਰੀਕਾ ਹਵਾਲੇ ਕੀਤਾ

 • ਔਟਵਾ (ਜਰਨੈਲ ਬਸੋਤਾ) ਕੈਨੇਡਾ ਦੀ ਫੌਜ ਵੀਰਵਾਰ ਤੋਂ ਮੋਹਰੀ ਮੋਰਚਿਆਂ ਤੇ ਲੜਾਈ ਦੀ ਜ਼ਿੰਮੇਵਾਰੀ ਹੁਣ ਅਮਰੀਕਾ ਦੇ ਹਵਾਲੇ ਕਰਨ ਜਾ ਰਹੀ ਹੈ। ਕੈਨੇਡਾ ਨੇ ਆਪਣਾ ਮਿਸ਼ਨ ਇਸੇ ਮਹੀਨੇ ਸਮਾਪਤ ਕਰਕੇ ਵਾਪਸ ਪਰਤਣਾ ਸ਼ੁਰੂ ਵੀ ਕਰ ਦਿੱਤਾ ਹੈ। ਵਰਣਨਯੋਗ ਹੈ ਕਿ ਮਿਸ਼ਨ ਸਮਾਪਤੀ ਬਾਰੇ ਸਾਲ 2008 ਵਿਚ ਕੈਨੇਡਾ ‘ਚ ਰਾਜਨੀਤੀ ਕਾਫੀ ਗਰਮ ਰਹੀ ਅਤੇ ਪਾਰਲੀਮੈਂਟ ਵਿਚ ਜੁਲਾਈ 2011 ਤੱਕ ਫੌਜ ਵਾਪਸੀ ਦਾ ਮਤਾ ਵੀ ਪਾਸ ਹੋਇਆ, ਜਿਸ ਤਹਿਤ ਵੀਰਵਾਰ ਨੂੰ ਕੈਨੇਡਾ ਅਫ਼ਗਾਨਿਸਤਾਨ ਜੰਗੀ ਮੋਰਚਾ ਅਧਿਕਾਰਿਤ ਤੌਰ ਤੇ ਬੰਦ ਕਰ ਰਿਹਾ ਹੈ। ਅਫ਼ਗਾਨਿਸਤਾਨ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਫੌਜ ਨੇ ਜੰਗ ਸਮਾਪਤੀ ਦਾ ਐਲਾਨ ਕਰਨ ਲਈ ਇਕ ਸਮਾਰੋਹ ਮਾਸੂਮ ਗਰ ਵਿਚ ਰੱਖਿਆ ਹੈ, ਜਿੱਥੇ ਰੋਇਲ 22ਵੀਂ ਰਜਿਮੈਂਟ ਦੇ ਅਧਿਕਾਰੀ ਅਧਿਕਾਰਿਤ ਤੌਰ ਤੇ ਜੰਗੀ ਮੋਰਚਾ ਅਮਰੀਕਾ ਦੇ ਹਵਾਲੇ ਕਰ ਰਹੇ ਹਾਂ। ਇਕ ਫੌਜ ਅਧਿਕਾਰੀ ਨੇ ਦੱਸਿਆ ਕਿ ਇਹ ਪਲ ਸਾਡੇ ਲਈ ਬਹੁਤਾ ਯਾਦਗਾਰ ਤਾਂ ਨਹੀਂ ਪਰ ਅਸੀਂ 2006 ਵਿਚ ਮਾਸੂਮ ਗਰ ਤਾਲਿਬਾਨ ਤੋਂ ਜਿੱਤਿਆ ਸੀ, ਜਿਸ ਕਰਕੇ ਇੱਥੇ ਹੀ ਅਧਿਕਾਰ ਸੌਂਪਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਤੀਜੀ ਬਟਾਲੀਅਨ 21ਵੀਂ ਅਮਰੀਕੀ ਇਨਫੈਂਟਰੀ ਰਜਿਮੈਂਟ ਦੀ ਕਮਾਂਡ ਸੰਭਾਲ ਰਹੇ ਲੈਫਟੀਨੈਂਟ ਕਰਨਲ ਸਟੀਵ ਮਿਲਰ ਨੇ ਦੱਸਿਆ ਕਿ ਇਹ ਜੰਗ ਦਾ ਮੈਦਾਨ ਸਾਡੇ ਲਈ ਇਕ ਨਵਾਂ ਤਜਰਬਾ ਰਿਹਾ ਹੈ। ਅਸਲ ਵਿਚ ਅਸੀਂ ਇੱਥੇ ਕੋਈ ਸਿੱਧੀ ਜੰਗ ਨਹੀਂ ਲੜੀ ਬਲਕਿ ਗੁਰੀਲਾ ਜੰਗ ਲੜੀ ਹੈ। ਉਹਨਾਂ ਕਿਹਾ ਕਿ ਅਸੀਂ ਪਿਛਲੇ 30 ਦਿਨਾਂ ਤੋਂ ਜੰਗ ਰੋਕ ਦਿੱਤੀ ਹੈ। ਇਸ ਖੇਤਰ ਵਿਚ ਅਫੀਮ ਦੀ ਵੱਡੀ ਮਾਤਰਾ ਵਿਚ ਖੇਤੀ ਹੁੰਦੀ ਹੈ, ਇਸ ਕਾਰਨ ਇਸ ਖੇਤਰ ਵਿਚ ਤਾਲਿਬਾਨ ਨਸ਼ੇ ਵੇਚ ਕੇ ਹਥਿਆਰ ਜੁਟਾ ਲੈਂਦਾ ਹੈ। ਹੁਣ ਅਫ਼ਗਾਨਿਸਤਾਨ ਵਿਚ ਕੈਨੇਡਾ ਦੇ ਸਿਰਫ 950 ਸੈਨਿਕ ਰਹਿ ਜਾਣਗੇ, ਜਿਹੜੇ 2014 ਤੱਕ ਟਰੇਨਿੰਗ ਦਾ ਕੰਮ ਕਰਨਗੇ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਟਰਾਂਸ ਕਾਨ ਤੇ ‘ ਜ਼ਬਰਦਸਤੀ’ ਦਾ ਨਵਾਂ ਦੋਸ਼

 • ਬਲਾਤਕਾਰ ਦੇ ਯਤਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਸਾਬਕਾ ਮੁਖੀ ਡੋਮੀਨਿਕ  ਸਟਰਾਂਸ ਕਾਨ ਉਪਰ  ਬਲਾਤਕਾਰ ਦੇ ਯਤਨ ਦਾ ਇੱਕ ਹੋਰ ਮੁਕੱਦਮਾ  ਦਰਜ਼ ਹੋਣ ਜਾ ਰਿਹਾ ਹੈ।

   ਹੁਣ ਇਹ ਦੋਸ਼  ਫਰਾਂਸੀਸੀ ਲੇਖਿਕਾ  ਟ੍ਰਿਸਟੇਨ ਬੈਨਨ ਨੇ ਲਗਾਏ ਹਨ ।
   ਉਸਦਾ ਦੋਸ਼ ਹੈ ਕਿ ਸਟਰਾਂਸ ਕਾਨ ਨੇ ਸਾਲ 2003 ਵਿੱਚ ਉਸ ਨਾਲ ਬਲਾਤਕਾਰ ਦੀ ਕੋਸਿ਼ਸ਼ ਕੀਤੀ ਸੀ ਜਦੋਂ ਉਹ ਉਸਦਾ  ਇੰਟਰਵਿਊ ਲੈਣ ਪਹੁੰਚੀ ਸੀ ।
  ਉਧਰ   ਕਾਨ ਨੇ ਕਿਹਾ ਕਿ ਉਹ ਲੇਖਿਕਾ ਟ੍ਰਿਸਟੇਨ ਬੈਨਨ ਖਿਲਾਫ਼  ਗਲਤ ਦੋਸ਼ ਲਾਉਣ ਦਾ ਮੁਕੱਦਮਾ ਦਾਇਰ ਕਰਨਗੇ ।
   ਫਹਿਲਾ 14 ਮਈ  ਨੂੰ ਨਿਊਯਾਰਕ ਦੇ ਇੱਕ ਹੋਟਲ ਦੀ ਕਰਮਚਾਰੀ ਨੇ  ਕਾਨ ਦੇ ਇਹੀ ਦੋਸ਼ ਲਾਏ ਸਨ ।
  ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣੇ ਹੀ ਨਜ਼ਰਬੰਦੀ ਤੋਂ ਮੁਕਤ ਹੋਏ ਸਨ ।
   ਹੁਣ ਇਹ ਲੇਖਿਕਾ   ਦਾ ਕਹਿਣਾ ਹੈ  ਕਾਨ ਨੇ ਉਸ ਨਾਲ  ਬਲਾਤਕਾਰ ਦੀ ਕੋਸਿ਼ਸ਼ ਕੀਤੀ ਸੀ। 
  ਉਸਨੇ  ਉਦੋਂ  ਪੁਲੀਸ ਕੋਲ ਸਿ਼ਕਾਇਤ ਨਹੀਂ ਕੀਤੀ ਸੀ  ਪਰ ਸਾਲ 2007 ਵਿੱਚ ਇੱਕ ਟੀ ਵੀ ਚੈਟ ਸੌ਼ਅ ਦੌਰਾਨ  ਉਸਨੇ ਇਹ ਦੋਸ਼ ਲਾਏ ਸਨ ਪਰ  ਉਸ ਸਮੇਂ ਸਟਰਾਂਸ ਕਾਨ ਦਾ ਨਾਂਮ ਪ੍ਰਸਾਰਿਤ ਨਹੀਂ ਕੀਤਾ ਗਿਆ ਸੀ ਅਤੇ ਉਸਦੀ  ਜਗਾ  ਬੀਪ ( Beep  ) ਦੀ ਆਵਾਜ਼  ਪਾ ਦਿੱਤੀ ਸੀ ।
  ਵਕੀਲ ਡੇਵਿਡ ਕਾਊਬੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਲੇਖਿਕਾ ਬੈਨਨ ਨੇ ਉਸਨੂੰ ਨਿਰਦੇਸ਼ ਦਿੱਤੇ ਹਨ ਕਿ ਉਹ  ਸਟਰਾਂਸ ਕਾਨ ਖਿਲਾਫ਼ ਬਲਾਤਕਾਰ ਦੀ ਕੋਸਿ਼ਸ਼ ਦਾ ਮਾਮਲਾ ਦਰਜ਼ ਕਰਵਾਉਣ ।
  32 ਸਾਲਾ  ਲੇਖਿਕਾ ਟ੍ਰਿਸਟੇਨ ਦਾ ਦਾਅਵਾ ਹੈ ਕਿ ਇੱਕ ਇੰਟਰਵਿਊ ਦੌਰਾਨ ਕਾਨ ਨੇ ਕਿਹਾ ਸੀ ਕਿ ਉਹ ਉਸ ਨਾਲ ਤਾਂ ਹੀ ਗੱਲ ਕਰਨਗੇ  ਜੇਕਰ  ਉਹ ਉਹਨਾਂ ਦਾ ਹੱਥ ਫੜਕੇ ਬੈਠੇਗੀ ।
   ਜਿਵੇਂ ਇਹ ਲੇਖਿਕਾਂ  ਦੱਸਦੀ ਹੈ ਇਸ ਮੁਤਾਬਿਕ  ਕਾਨ ਨੇ ਉਸ ਨਾਲ ਜ਼ਬਰਦਸਤੀ ਦੀ ਕੋਸਿ਼ਸ਼ ਕੀਤੀ ਅਤੇ ਉਸਨੂੰ ਜ਼ਮੀਨ ਤੇ ਸੁੱਟ ਲਿਆ  ਫਿਰ ਉਸਦੀ ਬਰਾ ਦੀ ਹੁੱਕ ਅਤੇ ਜੀਨਸ ਉਤਾਰਨ ਦੀ ਕੋਸਿ਼ਸ਼ ਕੀਤੀ ।
  । ਦੂਜੇ ਪਾਸੇ ਕਾਨ ਦੇ ਫਰਾਂਸੀਸੀ ਵਕੀਲਾਂ ਨੇ ਸੋਮਵਾਰ ਨੂੰ ਕਿਹਾ ਕਿ ਉਹਨਾ ਨੂੰ ਹੁਕਮ ਮਿਲੇ ਹਨ ਕਿ ਉਹ ਟ੍ਰਿਸਟੇਨ ਬੈਨਨ ਦੇ ਖਿਲਾਫ਼  ਇਸ ਕਾਲਪਨਿਕ ਘਟਨਾ ਬਾਰੇ  ਗਲਤ ਬਿਆਨ ਜਾਰੀ ਕਰਨ  ਸਬੰਧੀ  ਇੱਕ ਸਿ਼ਕਾਇਤ ਦਰਜ ਕਰਨ ।
   ਟ੍ਰਿਸਟੇਨ ਦੀ ਮਾਂ  ਅਨੇ ਮੈਸੋਰੇ  ਖੁਦ ਵੀ ਸੋਸ਼ਲਿਸਟ ਪਾਰਟੀ ਦੀ ਮੈਂਬਰ ਹੈ ਅਤੇ ਉਸਦਾ ਕਹਿਣਾ ਹੈ  ਜਦੋ ਉਸਦੀ ਧੀ ਨਾਲ ਇਹ ਘਟਨਾ ਵਾਪਰੀ ਤਾਂ  ਉਸ ਨੇ ਹੀ ਸਿ਼ਕਾਇਤ ਨਾ ਕਰਨ  ਲਈ ਆਪਣੀ ਬੇਟੀ ਨੂੰ ਸਮਝਾਇਆ ਸੀ ।
   ਨਿਊਯਾਰਕ ਵਿੱਚ ਮਾਮਲਾ ਦਰਜ਼ ਹੋਣ ਤੋਂ ਪਹਿਲਾਂ  ਕਾਨ ਫਰਾਂਸ ਦੀ ਸੋਸ਼ਲਿਸਟ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰਾਂ ਵਿੱਚੋਂ ਸਭ ਤੋਂ ਮੂਹਰੇ ਸਨ ।  ਇਹ ਘਟਨਾ ਪਿੱਛੋਂ ਉਹਨਾਂ ਨਾਂਮ ਇਸ ਦੌੜ ਵਿੱਚੋਂ ਆਪਣੇ ਆਪ  ਹਟ ਗਿਆ ।


  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਇਟਲੀ ਦੇ ਪ੍ਰਧਾਨ ਮੰਤਰੀ ਆਪਣੇ ਬੰਗਲੇ ਵਿੱਚ ਹੀ ਕਰਦਾ ਸੀ ਅੱਯਾਸੀ


 • ਰੋਮ : ਇਟਲੀ  ਦੇ ਪ੍ਰਧਾਨ ਮੰਤਰੀ  ਸਿਲਿਵਆਂ ਬਰੂਸਕੋਨੀ  ਦਾ ਬੰਗਲਾ ਅੱਯਾਸੀ ਦਾ ਅੱਡਾ ਸੀ  ਜਿੱਥੇ ਵੱਡੇ ਪੈਮਾਨੇ ਦੇ ਬੁੰਗਾ –ਬੁੰਗਾ ਪਾਰਟੀਆਂ ਲਈ ਲੜਕੀਆ ਅਤੇ ਵੇਸ਼ਵਾਵਾਂ ਲਿਆਦੀਆਂ ਜਾਂਦੀਆਂ ਸਨ।  ਬਰੂਸਕੋਨੀ  ਉਪਰ ਨਾਬਾਲਿਗ ਵੇਸਵਾ ਨਾਲ  ਸਰੀਰਕ ਸਬੰਧ ਕਾਇਮ ਕਰਨ ਦਾ ਮੁਕੱਦਮਾ ਚੱਲ  ਰਿਹਾ ਹੈ।  ਇਸ  ਸਿਲਸਿਲੇ ਵਿੱਚ   ਪਹਿਲੇ ਦਿਨ ਅਦਾਲਤ   ਵਿੱਚ ਤਿੰਨ ਵਿਅਕਤੀ ਦੇ ਮਾਮਲੇ ਦੀ ਸੁਣਵਾਈ ਹੋਈ ਜਿੰਨ੍ਹਾਂ ਉਪਰ ਦੋਸ਼ ਹੈ ਕਿ ਉਹ  ਪਾਰਟੀ ਲਈ ਲੜਕੀਆਂ  ਲਿਆਉਂਦੇ ਸਨ  । 
  74 ਸਾਲਾ ਬਲੂਸਕੋਨੀ   ਖਿਲਾਫ਼ ਦੋਸ਼ ਹੈ ਕਿ  ਉਸਨੇ ਆਪਣੇ ਵਿਲਾ ਦੇ ਕਈ  ਬੁੰਗਾ- ਬੁੰਗਾ ਪਾਰਟੀਆਂ ਕੀਤੀਆਂ ਅਤੇ 33  ਲੜਕੀਆਂ ਨੂੰ ਕਾਮੁਕਤਾ ਵੱਸ ਹੋ ਕੇ ਨਕਦੀ ਅਤੇ ਬੇਸ਼ਕੀਮਤੀ ਗਹਿਣੇ ਦਿੱਤੇ ।  
  ਬੁੰਗਾ- ਬੁੰਗਾ ਇੱਕ ਸੈਕਸ ਗੇਮ ਹੈ ਜਦੋਂ  ਡਿਨਰ ਦੇ ਬਾਅਦ ਖੇਡੀ ਜਾਂਦੀ ਹੈ , ਪ੍ਰਧਾਨ ਮੰਤਰੀ ਤੇ  ਦੋਸ਼ ਹੈ ਕਿ ਪਾਰਟੀ ਵਿੱਚ ਆਉਣ ਵਾਲੀਆਂ ਔਰਤਾਂ  ਨੂੰ  ਬਲੂਸਕੋਨੀ ਦੇ  ਨਜ਼ਦੀਕੀ ਦੋਸਤ  ਅਤੇ ਟੀਵੀ ਹੋਸਟ ਅਮਿਲਿਓ ਫਿਡੇ ਅਤੇ  ਸੋ਼ ਬਿਜਨੈਸ਼  ਏਜੰਟ  ਲੇਲੇ ਮੋਰਾ  ਲਿਆਉਂਦੇ ਸਨ ।  ਇਸ ਮਾਮਲੇ ਇਸ ਇੱਕ ਦੰਦਾਂ ਦੀ ਸਾਬਕਾ   ਡਾਕਟਰ ਵੀ ਫਸੀ ਹੋਈ ਹੈ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 95 ਸਾਲਾ ਔਰਤ ਦਾ ਏਅਰਪੋਰਟ ਤੇ ਡਾਈਪਰ ਉਤਾਰਿਆ

 • Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਾਈਕਲ ਜੈਕਸ਼ਨ ਦੀ ਭੈਣ ਨੂੰ ਟਾਪਲੈਸ ਪੋਜ ਦੇਣ ਲਈ ਉਸਦੇ ਪਤੀ ਨੇ ਮਜਬੂਰ ਕੀਤਾ ਸੀ

 • ਵਾਸਿੰਗਟਨ : ਮਾਈਕਲ ਜੈਕਸਨ ਦੀ ਭੈਣ ਲਾ ਟੋਆ ਜੈਕਸਨ ਨੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਦੱਸਿਆ ਕਿ ਪਲੇਅ ਬੁਆਏ ਮੈਗਜ਼ੀਨ ਦੇ ਕਵਰ ਲਈ ਟਾਪਲੈਸ ਪੋਜ ਦੇਣ ਲਈ ਉਸਦੇ ਪਤੀ ਨੇ ਮਜਬੂਰ ਕੀਤਾ ਸੀ ।

  ਇਹ ਪੋਜ਼  1989 ਵਿੱਚ ਪਲੇ ਬੁਆਏ ਦੀ ਪ੍ਰਕਾਸ਼ਤ ਹੋਇਆ ਸੀ।
  ਲਾ ਟੋਆ ਨੇ ਫਾਕਸ ਨਿਊਜ  ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਮੈਨੂੰ ਟਾਪਲੈਸ ਪੋਜ਼  ਦੇਣ ਲਈ ਮੇਰੇ ਪਤੀ ਨੇ ਮਜ਼ਬੂਰ ਕੀਤਾ ਪਰ ਬਾਅਦ ਵਿੱਚ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ। 
   ਹਾਲਾਂਕਿ  ਟੋਆ ਨੇ  ਪਹਿਲਾਂ ਇਹ ਕਿਹਾ ਸੀ ਕਿ  , ‘ਅਜਿਹਾ ਇਸ ਲਈ ਕੀਤਾ ਕਿ ਮੈਂ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ ਕਿ  ਮੈਂ ਰੂੜੀਵਾਦੀ  ਬੰਧਨ ਤੋੜ ਚੁੱਕੀ ਹਾਂ।”  ਹਾਲਾਂਕਿ  ਇਸਦੇ ਬਾਅਦ ਉਸਨੇ ਕਦੇ  ਕੋਈ  ਅਜਿਹਾ ਪੋਜ਼ ਨਹੀਂ ਦਿੱਤਾ ।
  ਟੋਆ  ਦੀ ਨਵੀਂ ਕਿਤਾਬ ਜਲਦ ਹੀ ਆਉਣ ਵਾਲੀ ਹੈ  ਇਸ ਕਿਤਾਬ ਵਿਚ ਉਸਨੇ   ਕਈ ਐਸੇ ਪਹਿਲੂਆਂ ਦਾ ਖੁਲਾਸਾ  ਕੀਤਾ ਹੈ  ਜਿਸਦੇ ਬਾਰੇ ਬਹੁਤ ਥੋੜੇ  ਲੋਕ  ਜਾਣਦੇ ਹਨ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜਿਸਮਾਨੀ ਹਮਲਾ ਕਰਨ ਵਾਲਾ ਜੀਭ ਕਟਵਾ ਬੈਠਾ

 • ਸਟੇਮਫੋਰਡ-ਅਮਰੀਕਾ-(ਜਸਵਿੰਦਰ ਸਿੰਘ ਭੁੱਲਰ-) ਕਨੈਕਟੀਕਟ ਸਟੇਟ ‘ਚ ਸਟੇਮਫੋਰਡ ਸ਼ਹਿਰ ‘ਚ ਵੀਰਵਾਰ  ਸ਼ਾਮ ਨੂੰ ਜਦ ਇਕ ਔਰਤ ਐਟਲਾਂਟਿਕ ਐਵੀਨਿਊ ਤੇ ਸਥਿਤ ਚਰਚ ਦੇ ਕੋਲੋਂ ਲੰਘ ਰਹੀ ਸੀ ਤਾਂ ਉਸ ਨੂੰ ਇੱਕ ਵਿਅਕਤੀ ਚਰਚ ਦੇ ਬਾਹਰ ਮਿਲਿਆ ਜੋ ਉਸ ਨੂੰ ਜੱਫੀ ਪਾਉਣਾ ਚਾਹੁੰਦਾ ਸੀ ਪਰ ਉਸ ਔਰਤ ਨੇ ਉਸ ਨੂੰ ਮਨ੍ਹਾ ਕਰ ਦਿੱਤਾ।ਇਸ ਤੇ ਉਹ ਵਿਅਕਤੀ ਨੇ ਉਸ ਔਰਤ ਨੂੰ ਜਬਰਦਸਤੀ ਫੜ੍ਹ ਕੇ ਘਾਹ ਤੇ ਢਾਹ ਲਿਆ ਅਤੇ ਆਪਣੀ ਜੀਭ ਉਸ ਔਰਤ ਦੇ ਮੂੰਹ ‘ਚ ਪਾ ਦਿੱਤੀ।ਉਸ ਔਰਤ ਨੇ ਹਮਲਾਵਰ ਨੂੰ ਇਨੀ ਜ਼ੋਰ ਦੀ ਦੰਦੀ ਭਰੀ ਕਿ ਉਸ ਦੀ ਜੀਭ ਦਾ ਕੁਝ ਹਿੱਸਾ ਹੀ ਕੱਟ ਦਿੱਤਾ।ਉਸ ਔਰਤ ਦੀਆਂ ਚੀਕਾਂ ਸੁਣ ਕਰ ਚਰਚ ‘ਚੋਂ ਕਿਸੇ ਨੇ ਪੁਲੀਸ ਨੂੰ ਫੋਨ ਕਰ ਦਿੱਤਾ।ਗਿਰਾਰਡ ਮਾਈਕਲ ਲੇਡਨ ਤਾਂ ਆਪਣੀ ਜੀਭ ਕਟਾ ਕੇ ਦੌੜ ਚੁਕਾ ਸੀ।ਉਸ ਔਰਤ ਦੀ ਸ਼ਿਕਾਇਤ ਤੇ ਪੁਲੀਸ ਨੇ ਰਿਪੋਰਟ ਦਰਜ ਕਰ ਲਈ ਅਤੇ ਸਿਟੀ ਦੇ ਹਸਪਤਾਲਾਂ ਅਤੇ ਕਲੀਨਿਕਾਂ ਨੂੰ ਸੂਚਿਤ ਕਰ ਦਿੱਤਾ।ਅਗਲੇ ਦਿਨ ਸਟੇਮਫੋਰਡ ਮਸਾਜ਼ ਐਂਡ ਕੇਰੋਪਰੈਕਟਰ ਤੇ ਜਦ ਮਾਈਕਲ ਇਲਾਜ਼ ਲਈ ਪਹੁੰਚਿਆ ਤਾਂ ਉਨ੍ਹਾਂ ਨੇ ਪੁਲੀਸ ਨੂੰ ਬੁਲਾ ਲਿਆ।ਪੁਲੀਸ ਨੂੰ ਵੇਖਦਿਆਂ ਹੀ ਮਾਈਕਲ ਫਿਰ ਦੌੜ ਗਿਆ ।ਪੁਲੀਸ ਨੇ ਪਿੱਛਾ ਕਰ ਕੇ ਗ੍ਰਿਫਤਾਰ ਕਰ ਲਿਆ।ਮਾਈਕਲ ਨੂੰ  ਸਟੈਮਫੋਰਡ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਉਸ ਦੀ ਜੀਭ ਦਾ ਇਲਾਜ਼ ਕੀਤਾ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ।ਪੁਲੀਸ ਨੇ ਘਾਹ ਵਿੱਚੋਂ ਮਾਈਕਲ ਦੀ ਜੀਭ ਦਾ ਟੁਕੜਾ ਲੱਭ ਲਿਆ ਹੈ।  ਮਾਈਕਲ ਲੇਡਨ ਤੇ ਫਸਟ ਡਿਗਰੀ ਸੈਕਸੁਅਲ ਅਸਾਲਟ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਲਈ 5,00000 ਡਾਲਰ ਦੀ ਜਮਾਨਤ ਰੱਖੀ ਗਈ ਹੈ। 46 ਸਾਲਾ ਮਾਈਕਲ ਵਿਰਜਨ ਆਈਲੈਂਡ ਦਾ ਵਸਨੀਕ ਹੈ।ਮਾਈਕਲ ਨੂੰ ਸੋਮਵਾਰ ਨੂੰ ਸਟੈਮਫੋਰਡ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਜਿੱਥੇ ਉਸ ਤੇ ਕੁਝ ਹੋਰ ਵੀ ਧਾਰਾਵਾਂ ਲੱਗਣਗੀਆਂ ਜਿਹੜਾ ਉਸ ਨੇ ਔਰਤ ਦੀਆਂ ਛਾਤੀਆਂ ਨਾਲ ਛੇੜਛਾੜ ਕੀਤੀ ਸੀ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਿਊਯਾਰਕ : ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ

 • ਨਿਊਯਾਰਕ /ਜਸਵਿੰਦਰ ਸਿੰਘ ਭੁੱਲਰ  25 June  :
  ਨਿਊਯਾਰਕ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ 6ਵਾਂ ਰਾਜ ਬਣ ਗਿਆ ਹੈ।ਇਹ ਕਾਨੂੰਨ ਡੈਮੋਕਰੇਟਿਕ ਪਾਰਟੀ ਦੀਆਂ ਸਰਕਾਰਾਂ ਹੇਠਲੀਆਂ ਸਟੇਟਾਂ ‘ਚ ਹੀ ਬਣੇ ਹਨ ਕਿਉਂਕਿ ਰਿਪਬਲੀਕਨ ਪਾਰਟੀ ਜਿਸ ਦਾ ਜ਼ਿਆਦਾ ਅਧਾਰ ਦੱਖਣ ਅਤੇ ਪੱਛਮ ਵਲ ਹੈ ,ਉਥੇ ਧਾਰਮਿਕ ਖਿਆਲਾਂ ਵਾਲੇ ਨਾਗਰਿਕ ਖੁਲ੍ਹੇਆਮ ਇਸ ਦਾ ਵਿਰੋਧ ਕਰਦੇ ਹਨ  ਦੱਖਣੀ ਸਟੇਟਾਂ ਧਰਮ ਦੇ ਮਾਮਲੇ ‘ਚ ਜਿਆਦਾ ਕੱਟੜ ਹਨ ਉਥੇ ਉੱਤਰ ਦੀਆਂ ਸਟੇਟਾਂ ਲਿਬਰਲ ਹਨ ।ਨਿਊਯਾਰਕ ਦੀ ਸਟੇਟ ਅਸੰਬਲੀ ਨੇ 2007 ਤੋਂ 4 ਵਾਰ ਸੇਮ ਸੈਕਸ ਬਿੱਲ ਪਾਸ ਕੀਤਾ ਸੀ ਪਰ ਸਟੇਟ ਸੇਨੇਟ ‘ਚ ਰਿਪਬਲਕਿਨ ਬਹੁਸੰਮਤੀ ਹੋਣ ਕਾਰਨ ਇਹ ਬਿੱਲ ਉਥੇ ਪਾਸ ਨਹੀਂ ਸੀ ਹੋ ਸਕਿਆ।ਇਸ ਵੇਲੇ ਨਿਊਯਾਰਕ ਸੇਨੇਟ ‘ਚ 31 ਡੈਮੋਕਰੇਟਿਕ ਮੈਂਬਰ ਹਨ ਜਿਨ੍ਹਾਂ ਲਈ ਇਹ ਬਿੱਲ ਪਾਸ ਕਰਨਾ ਸੰਭਵ ਨਹੀਂ ਸੀ ।ਇਹ ਬਿੱਲ ਪੇਸ਼ ਹੋਣ ਤੋਂ ਪਹਿਲਾਂ ਰਿਪਬਲੀਕਨਾਂ ਦੀ 6 ਘੰਟੇ ਬੂਹਾ ਬੰਦ ਕਰਕੇ ਮੀਟਿੰਗ ਹੁੰਦੀ ਰਹੀ ਹੈ।ਕੁਝ ਮੈਂਬਰ ਇਹ ਬਿੱਲ ਪੇਸ਼ ਕਰਨ ਦੇ ਹੱਕ ‘ਚ ਨਹੀਂ ਸਨ ,ਉਹ ਚਾਹੁੰਦੇ ਸਨ ਵੋਟਰਾਂ ਕੋਲ ਰੈਫਰੈੰਡਮ ਲਈ ਭੇਜਿਆ ਜਾਵੇ।ਅਖੀਰ ਇਸ ਬਿੱਲ ਨੂੰ ਪੇਸ਼ ਕਰਨ ਦਾ ਫੈਸਲਾ ਹੋ ਗਿਆ ਜਿਹੜਾ ਰਿਪਲੀਕਨਾਂ ਨੂੰ ਮਹਿੰਗਾ ਪਿਆ।ਇਹ ਬਿੱਲ 33 -29 ਦੇ ਫਰਕ ਨਾਲ ਪਾਸ ਹੋ ਗਿਆ।ਇਸ ਬਿੱਲ ਲਈ 2 ਰਿਪਬਲੀਕਨਾਂ ਨੇ ਇਸ ਬਿੱਲ ਦੇ ਹੱਕ ‘ਚ ਵੋਟ ਦਿੱਤੇ ਜਿਸ ਕਰਕੇ ਇਹ ਬਿੱਲ ਪਾਸ ਹੋ ਗਿਆ ਅਤੇ ਰਾਤ ਦੇ 11.55 ਤੇ ਗਵਰਨਰ ਐਡਰੀਓ ਕੋਮੋ ਨੇ ਇਸ ਤੇ ਦਸਤਖਤ ਕਰ ਦਿੱਤੇ ਅਤੇ ਇਹ ਕਨੂੰਨ ਬਣ ਗਿਆ ਇਸ ਕਨੂੰਨ ਨੇ 30 ਦਿਨਾਂ ਬਾਅਦ ਲਾਗੂ ਹੋਣਾ ਹੈ।ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣਨਾ ਨੌਜਵਾਨ ਗਵਰਨਰ ਲਈ ਵੱਡੀ ਜਿੱਤ ਹੈ ਜਿਸ ਦਾ ਇਸ ਬਿੱਲ ਨੂੰ ਪਾਸ ਕਰਾਉਣ ਲਈ ਬਹੁਤ ਜ਼ੋਰ ਲਗਿਆ ਹੋਇਆ ਸੀ ਅਤੇ ਰਿਪਬਲੀਕਨਾਂ ਲਈ ਵੱਡੀ ਹਾਰ ਸਾਬਤ ਹੋਇਆ ਹੈ।ਨਿਊਯਾਰਕ ਦੀਆਂ ਗੇਅ ( ਸਮਲਿੰਗੀ ਮਰਦ) ਅਤੇ ਲੈਸਬੀਅਨ( ਔਰਤ ਸਮਲਿੰਗੀ )  ਜਥੇਬੰਦੀਆਂ ਜਿੱਥੇ ਅੱਜ ਰਾਤ ਇਹ ਕਾਨੂੰਨ ਬਨਣ ਤੇ ਜਸ਼ਨ ਮਨਾ ਰਹੇ ਹਨ ਉਥੇ ਚਰਚ ਨਾਲ ਸਬੰਧਤ ਲੀਡਰ ਨਾ ਖੁਸ਼ੀ ਦਾ ਇਜ਼ਹਾਰ ਵੀ ਕਰ ਰਹੇ ਹਨ ।
      ਨਿਊਯਾਰਕ ਦੇ ਅਰਚ ਬਿਸਪ ਟਿਮੋਥੀ ਡੋਲਾਨ ਨੇ ਇਸ ਤੇ ਪ੍ਰਤੀਕਰਮ ਕਰਦਿਆਂ ਕਿਹਾ ਹੈ ਕੇ ਸਦੀਆਂ ਤੋਂ ਵਿਆਹ ਇੱਕ ਮਰਦ ਅਤੇ ਇੱਕ ਔਰਤ ਦਰਮਿਆਨ ਹੁੰਦਾ ਆਇਆ ਹੈ ।ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਸਮਾਜ ਲਈ ਮਾੜਾ ਹੈ ਅਤੇ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਸ਼ਾਦੀ ਬਾਰੇ ਮੁਢਲੇ ਸੱਚ ਨੂੰ ਬਦਲ ਸਕੇ।
      ਦੋਹਾਂ ਪਾਰਟੀਆਂ ਦੀ ਸਹਿਮਤੀ ਨਾਲ ਧਾਰਮਿਕ ਸੰਸਥਾਵਾਂ ਨੂੰ ਕੁਝ ਛੋਟਾਂ ਦਿੱਤੀਆ ਜਾਣਗੀਆਂ ਇਹ ਕਨੂੰਨ ਉਨ੍ਹਾਂ ਧਾਰਮਿਕ ਅਦਾਰਿਆਂ ਨੂੰ ਜੋ ਇਸ ਨੂੰ ਲਾਗੂ ਕਰਨ ਤੋਂ ਅਸਮਰਥ ਹੋਣਗੇ ਹਰਜ਼ਾਨੇ ਤੋਂ ਜਰੂਰ ਛੋਟਾਂ ਦੇਵੇਗਾ।


   

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਔਰਤ ਨੂੰ ਅਗਵਾ ਕਰਕੇ ਫੇਸਬੁੱਕ ਅਪਡੇਟ ਕਰਦਾ ਰਿਹਾ

 •  ਅਮਰੀਕਾ  ਵਿੱਚ ਇੱਕ ਅਪਰਾਧੀ ਨੇ ਇੱਕ  ਔਰਤ ਨੂੰ 16 ਘੰਟੇ ਤੋਂ  ਵੱਧ ਸਮਾਂ ਬੰਦੀ ਬਣਾ ਕੇ  ਰੱਖਿਆ ਅਤੇ ਲਗਾਤਾਰ ਆਪਣਾ  ਫੇਸ ਬੁੱਕ ਸਟੇਟਸ  ਅਪਡੇਟ ਕਰਦਾ ਰਿਹਾ ।  ਜਦੋਂ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰ ਪਹੁੰਚੀ ਤਾਂ ਉਸਨੇ ਖੁਦ ਨੂੰ ਗੋਲੀ ਮਾਰ ਲਈ । 
   ਜੈਸਨ ਬਲਦੇਜ ਯੂ ਐਸ  ਪੁਲੀਸ ਲਈ ਕੋਈ ਨਵਾਂ ਨਾਂ  ਨਹੀਂ ਹੈ।  ਉਸਦਾ  ਨਾਂਮ ਅਮਰੀਕੀ ਪੁਲੀਸ ਦੇ ਕਰਾਈਮ ਰਿਕਾਰਡ ਵਿੱਚ ਦਰਜ਼ ਹੈ।   ਅਧਿਕਾਰੀਆਂ ਨੇ ਦੱਸਿਆ ਕਿ  ਜੈਸਨ ਨੇ ਇੱਕ ਔਰਤ ਨੂੰ ਹੋਟਲ ਵਿੱਚੋਂ ਬੰਧੀ ਬਣਾ ਲਿਆ ਸੀ। ਪੁਲੀਸ  16  ਘੰਟੇ ਤਲਾਸ਼ਦੀ ਰਹੀ ।  ਪਰ ਇਸ ਦੌਰਾਨ  ਜੈਸਨ  ਫੇਸਬੁੱਕ  ਤੇ  ਆਪਣੇ ਦੋਸਤਾਂ ਅਤੇ   ਪਰਿਵਾਰ ਬਾਰੇ  ਜਾਣਕਾਰੀ ਦਿੰਦਾ ਰਿਹਾ ।ਉਸਦੇ ਇੱਕ ਦੋਸਤ  ਉਸਨੂੰ ਫੇਸਬੁੱਕ ਤੇ ਹੀ ਦੱਸਿਆ ਕਿ  , “ਪੁਲੀਸ ਵਾਲੇ ਝਾੜੀਆਂ ਵਿੱਚ ਲੁਕੇ ਹੋਏ ਨੇ  ”।
   ਫਿਰ ਉਸਨੇ ਰਿਪਲਾਈ ਕੀਤਾ  , “ ਥੈਕ ਯੂ ਹੋਮੀ ,ਚੰਗਾ ਕੀਤਾ  ਦੱਸ ਦਿੱਤਾ , ਮੈਂ ਦੇਖਦਾ ਹਾਂ । ” 
  ਜਿਉਂ ਹੀ ਪੁਲੀਸ ਵਾਲੇ ਨੂੰ  ਗ੍ਰਿਫ਼ਤਾਰ ਕਰਨ ਲਈ  ਹੋਟਲ ਪਹੁੰਚੇ  ਤਾਂ ਉਸਨੇ ਆਪਣੀ ਛਾਤੀ ਤੇ ਗੋਲੀ ਮਾਰ ਲਈ ।   ਹਾਲੇ ਉਸਦੀ ਹਾਲਤ  ਨਾਜ਼ੁਕ ਹੈ।
   ਪੁਲੀਸ ਨੇ ਦੱਸਿਆ ਕਿ ਅਗਵਾ ਕਰਨ ਮਗਰੋਂ ਉਸਨੇ  ਕਰੀਬ  6 ਪੋਸਟ ਕੀਤੇ ਅਤੇ  ਦਰਜਨ ਲੋਕਾਂ ਨੂੰ ਫਰੈਂਡ ਲਿਸਟ ਵਿੱਚ ਸ਼ਾਮਿਲ ਕੀਤਾ।  ਇਸ ਦੌਰਾਨ ਉਸਦੇ ਪਰਿਵਾਰ ਨੇ ਵੀ 100 ਕਰੀਬ  ਮੈਸੇਜ  ਰਿਪਲਾਈ ਕੀਤੇ ਸਨ ।
  ਉਸਦਾ ਕ੍ਰਿਮੀਨਲ   ਰਿਕਾਰਡ ਰਿਹਾ ਹੈ  ਘਰੇਲੂ ਹਿੱਸਾ ਦੇ ਮਾਮਲੇ ਵਿੱਚ ਉਸਦੇ ਖਿਲਾਫ਼  ਕੇਸ ਦਰਜ਼ ਹੋਇਆ ਸੀ।  1 ਜੂਨ ਨੂੰ  ਕੋਰਟ ਦੀ ਕਾਰਵਾਈ ਦੌਰਾਨ ਗਾਇਬ ਹੋਣ ਕਰਕੇ ਉਸ ਖਿਲਾਫ਼  ਵਾਰੰਟ ਵੀ ਜਾਰੀ ਕੀਤੇ ਸਨ ।


  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਨ ਕੀ ਮੂਨ ਫਿਰ ਸੰਯੁਕਤ ਰਾਸ਼ਟਰ ਦੇ ਸਕੱਤਰ ਨਿਯੁਕਤ

 • ਸੰਯੁਕਤ ਰਾਸ਼ਟਰ ਮਹਾ-ਸਭਾ ਦੇ 192 ਮੈਂਬਰ ਦੇਸ਼ਾਂ ਨੇ ਸਰਬਸੰਮਤੀ ਨਾਲ ਬਾਨ ਕੀ ਮੂਨ ਨੂੰ ਮੁੜ ਇਸ ਕੌਮਾਂਤਰੀ ਸੰਸਥਾ ਦਾ ਜਨਰਲ ਸਕੱਤਰ ਚੁਣਿਆ ਹੈ। ਮਹਾ-ਸਭਾ ਨੇ ਦੱਖਣੀ ਕੋਰੀਆ ਦੇ ਇਸ 67 ਸਾਲਾ ਆਗੂ ਨੂੰ 5 ਸਾਲਾਂ ਲਈ ਇਹ ਅਹੁਦਾ ਸੌਂਪਿਆ ਹੈ। ਉਨ੍ਹਾਂ ਦਾ ਦੂਜਾ ਕਾਰਜਕਾਲ 1 ਜਨਵਰੀ, 2012 ਤੋਂ ਸ਼ੁਰੂ ਹੋਵੇਗਾ।
  ਜ਼ਿਕਰਯੋਗ ਹੈ ਕਿ ਬਾਨ ਕੀ ਮੂਨ ਨੂੰ ਚੁਣੌਤੀ ਦੇਣ ਲਈ ਕੋਈ ਵੀ ਉਮੀਦਵਾਰ ਮੈਦਾਨ ‘ਚ ਨਹੀਂ ਸੀ ਤੇ ਬਾਨ ਨੇ ਦੋ ਹਫ਼ਤੇ ਪਹਿਲਾਂ ਖ਼ੁਦ ਨੂੰ ਇਸ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ। ਬਾਨ ਨੇ ਖ਼ੁਦ ਨੂੰ ਦੁਬਾਰਾ ਚੁਣੇ ਜਾਣ ‘ਤੇ ਵੱਡੇ ਮਾਣ ਵਾਲੀ ਗੱਲ ਦੱਸਿਆ। ਦੱਸਣਾ ਬਣਦਾ ਹੈ ਕਿ ਉਨ੍ਹਾਂ ਦਾ ਪਹਿਲਾ ਕਾਰਜਕਾਲ ਸਿਫ਼ਤਾਂ ਤੇ ਆਲੋਚਨਾਵਾਂ ਦੇ ਚੱਲਦਿਆਂ ਵਿਵਾਦਾਂ ‘ਚ ਰਿਹਾ ਹੈ।
  ਇਕ ਪਾਸੇ ਜਿੱਥੇ ਕਈ ਦੇਸ਼ਾਂ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਮੌਸਮੀ ਤਬਦੀਲੀਆਂ ਤੇ ਔਰਤਾਂ ਦੇ ਅਧਿਕਾਰ ਬਾਰੇ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਵੀ ਹੋਈ ਹੈ। ਬਾਨ ਕੀ ਮੂਨ ਦੇ ਦੁਬਾਰਾ ਚੁਣੇ ਜਾਣ ‘ਤੇ ਅਮਰੀਕਾ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੱਤੀ ਹੈ। ਸੰਯੁਕਤ ਰਾਸ਼ਟਰ ‘ਚ ਅਮਰੀਕੀ ਰਾਜਦੂਤ ਸੁਜੈਨ ਰਾਈਸ ਨੇ ਕਿਹਾ ਕਿ ਸ੍ਰੀ ਮੂਨ ਹੀ ਇਸ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਉਹ ਹਰ ਇਕ ਧਿਰ ਦੀ ਆਵਾਜ਼ ਸੁਣਦੇ ਹਨ ਅਤੇ ਇਸ ਤਰ੍ਹਾਂ ਦੀ ਯੋਗਤਾ ਕਿਸੇ-ਕਿਸੇ ‘ਚ ਹੁੰਦੀ ਹੈ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਗੂਗਲ ਨੇ ਇੱਕ ਮਹੀਨੇ ‘ਚ ਅਰਬ ਵਿਜ਼ਟਰ ਦਾ ਨਵਾਂ ਰਿਕਾਰਡ ਬਣਾਇਆ

 • ਸ਼ਾਨਫਰਾਸਿਸਕੋ -(ਜਸਵਿੰਦਰ ਸਿੰਘ ) -ਇਥੇ ਇੰਡਸਟਰੀ ਟਰੈਕਰ ਕੰਪਨੀ ਕਾਮਸਕੋਰ ਨੇ ਮਈ ਮਹੀਨੇ ਦੇ ਅੰਕੜੇ ਜਾਰੀ ਕੀਤੇ ਹਨ ਕਿ ਗੂਗਲ ਇੱਕ ਮਹੀਨੇ ‘ਚ ਇੱਕ ਅਰਬ ( ਬਿਲੀਅਨ) ਵਿਜ਼ਟਰ ਪ੍ਰਾਪਤ ਕਰਨ ਵਾਲੀ ਪਹਿਲੀ ਆਨ ਲਾਈਨ ਕੰਪਨੀ ਬਣ ਗਿਆ ਹੈ।ਮਈ ਮਹੀਨੇ ‘ਚ ਗੂਗਲ ਤੇ ਇੱਕ ਅਰਬ ਤੋਂ ਕੁਝ ਜਿਆਦਾ ਵਿਜ਼ਟਰਾਂ ਨੇ ਗੂਗਲ ਵਰਤਿਆ ਹੈ ਗੂਗਲ ਦੀ ਟਰੈਫਿਕ 8.4% ਵਾਧਾ ਹੋਇਆ।ਮਾਈਕਰੋਸੌਫਟ ਨੂੰ ਇੱਕ ਮਹੀਨੇ ‘ਚ 90 ਕਰੋੜ 50 ਲੱਖ ਵਿਅਕਤੀਆਂ ਨੇ ਵਿਜ਼ਟ ਕੀਤਾ ਅਤੇ 15% ਵਾਧਾ ਰਿਕਾਰਡ ਹੋਇਆ।  ਫੇਸਬੁੱਕ ਦੀ ਇਸ ਮਹੀਨੇ ਵਿਜ਼ਟ ਕਰਨ ਵਾਲਿਆ ਦੀ ਗਿਣਤੀ 30% ਵਧੀ ਹੈ । ਫੇਸਬੁੱਕ ਤੀਜੇ ਨੰਬਰ ਤੇ ਰਹੀ ਪਰ ਫੇਸਬੁੱਕ ਤੇ ਆਉਣ ਵਾਲੇ ਵਿਜ਼ਟਰ ਇਥੇ ਲੰਬਾ ਸਮਾਂ ਬਿਤਾਂਉਂਦੇ ਹਨ ।ਮਈ ਵਿੱਚ 71 ਕਰੋੜ 40 ਲੱਖ ਵਿਅਕਤੀਆਂ ਨੇ ਫੇਸਬੁੱਕ ਵਿਜ਼ਟ ਕੀਤੀ ਸੀ ਅਤੇ ਯਾਹੂ 68 ਕਰੋੜ 90 ਲੱਖ ਵਿਜ਼ਟਰਾਂ ਨਾਲ ਚੌਥੇ ਨੰਬਰ ਤੇ ਰਿਹਾ ਅਤੇ ਇਸ ਦੇ ਵਿਜ਼ਟਰਾਂ ‘ਚ 10.8% ਵਾਧਾ ਰਿਕਾਰਡ ਕੀਤਾ ਗਿਆ।ਕਾਮਸਕੋਰ ਕੰਪਨੀ ਨੇ 2006 ਤੋਂ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ । 2006 ਵਿੱਚ ਗੂਗਲ ਨੂੰ ਔਸਤਨ 49 ਕਰੋੜ 60 ਲੱਖ ਵਿਜ਼ਟਰ ਵਿਜ਼ਟ ਕਰਦੇ ਸਨ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 38 39 40 [41] 42 43 >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!