ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪੰਜਾਬ

 • ਗੁਰਦਾਸਪੁਰ ਚੋਣ: ਕਾਂਗਰਸ ਵਿੱਚ ਹਲਚਲ ਸ਼ੁਰੂ,ਉਮੀਦਵਾਰ ਲਈ ਜਾਖੜ ਦਾ ਨਾਮ ਸਭ ਤੋਂ ਅੱਗੇ

 • ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ਦੌਰੇ ਤੋਂ ਪਰਤਦਿਆਂ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਗੁਰਦਾਸਪੁਰ ਲੋਕ ਸਭਾ ਹਲਕੇ ਦੀ 11 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਬਾਰੇ ਮੀਟਿੰਗ ਕੀਤੀ।
  ਤਿੰਨੇ ਆਗੂ ਇਸ ਗੱਲ ’ਤੇ ਸਹਿਮਤ ਹਨ ਕਿ ਉਸ ਆਗੂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ, ਜਿਸ ਦਾ ਅਕਸ ਸਾਫ਼ ਹੋਵੇ ਤੇ ਉਹ ਚੋਣ ਜਿੱਤਣ ਦੀ ਸਮਰੱਥਾ ਰੱਖਦਾ ਹੋਵੇ।
  ਕਾਂਗਰਸ ਪਾਰਟੀ ਦੇ  ਕੁਝ ਆਗੂਆਂ ਨੇ ਸਥਾਨਕ ਆਗੂ ਭਾਵ ਜ਼ਿਲ੍ਹੇ ਦੇ ਕਿਸੇ ਆਗੂ ਨੂੰ ਟਿਕਟ ਦੇਣ ਦੇ ਹੱਕ ਵਿੱਚ ਵੀ ਆਵਾਜ਼ ਉਠਾਈ ਹੈ। ਕਾਂਗਰਸ ਹਲਕਿਆਂ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਂ ’ਤੇ ਸਹਿਮਤੀ ਬਣਨ ਦੇ ਸਭ ਤੋਂ ਵੱਧ ਆਸਾਰ ਹਨ।
  ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਆਪਣੀ ਪਤਨੀ ਚਰਨਜੀਤ ਬਾਜਵਾ ਨੂੰ ਉਮੀਦਵਾਰ ਬਣਾਉਣ ਲਈ ਯਤਨਸ਼ੀਲ ਹਨ। ਇਸ ਤੋਂ ਇਲਾਵਾ ਇਸ ਹਲਕੇ ਦੇ ਕੁਝ ਹੋਰ ਆਗੂ ਵੀ ਉਮੀਦਵਾਰ ਬਣਨ ਦੇ ਚਾਹਵਾਨ ਹਨ ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲਾ: 7 ਮੁਲਾਜਮਾਂ ਖਿ਼ਲਾਫ ਮਾਮਲਾ ਦਰਜ

 • ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਿੱਚ ਲਗਪਗ 80 ਕਰੋੜ ਰੁਪਏ ਖੁਰਦ ਬੁਰਦ ਹੋਣ ਦੀ ਸੰਭਾਵਨਾ ਹੈ ਅਤੇ ਇਸ ਘੁਟਾਲੇ ਦੀ ਵਿਭਾਗੀ ਜਾਂਚ ਤੋਂ ਬਾਅਦ ਮਾਮਲਾ ਅਗਲੇਰੀ ਕਾਰਵਾਈ ਲਈ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲੀਸ ਨੇ ਟਰੱਸਟ ਦੇ 7 ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਖੁਲਾਸਾ ਇਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ।
  ਥਾਣਾ ਸਿਵਲ ਲਾਈਨ ਵਿੱਚ ਆਈਏਐਸ ਅਧਿਕਾਰੀ ਸਤੀਸ਼ ਚੰਦਰਾ ਦੀ ਸ਼ਿਕਾਇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਝੂਠੇ ਕੇਸਾਂ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਮੁੱਖ ਮੰਤਰੀ ਨੂੰ ਦਿੱਤੀ ਪਹਿਲੀ ਰਿਪੋਰਟ

 • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੂਠੇ ਕੇਸਾਂ ਦੀ ਜਾਂਚ ਲਈ ਬਣਾਏ ਗਏ ਸੇਵਾ ਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਦੀ ਅਗਵਾਈ ਵਿਚਲੇ ਕਮਿਸ਼ਨ ਵੱਲੋਂ ਆਪਣੀ ਪਹਿਲੀ ਅੰਤਿ੍ਮ ਰਿਪੋਰਟ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਪੇਸ਼ ਕੀਤੀ ਗਈ । ਇਸ ਕਮਿਸ਼ਨ ਨੂੰ ਕੁੱਲ ਕੋਈ 4200 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ ਕੋਈ 178 ਕੇਸਾਂ 'ਚ ਜਾਂਚ ਦਾ ਕੰਮ ਕੀਤਾ ਗਿਆ ਹੈ । ਮੁੱਖ ਮੰਤਰੀ ਵੱਲੋਂ ਰਾਜ ਦੇ ਸਕੱਤਰ ਗ੍ਰਹਿ ਅਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਨੂੰ ਇਹ ਰਿਪੋਰਟ ਅਤੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਸਮੇਂਬੱਧ ਤਰੀਕੇ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ।
  ਕਮਿਸ਼ਨ ਵੱਲੋਂ ਆਪਣੇ ਜਾਇਜ਼ੇ ਦੌਰਾਨ ਪਾਇਆ ਗਿਆ ਕਿ ਭਾਰਤ ਸਰਕਾਰ ਦੇ ਐਨਫੋਰਸਮੈਂਟ ਵਿਭਾਗ ਵੱਲੋਂ 79 ਕੇਸਾਂ ਵਿਚ ਆਪਣੀ ਜਾਂਚ ਤੋਂ ਬਾਅਦ ਕੇਸ ਝੂਠੇ ਪਾਏ । ਜਦੋਂਕਿ ਕਮਿਸ਼ਨ ਵੱਲੋਂ ਹੋਰ 19 ਕੇਸ ਬਕਾਇਦਾ ਬਿਆਨ ਅਤੇ ਸਬੂਤ ਰਿਕਾਰਡ ਕਰਨ ਤੋਂ ਬਾਅਦ ਐਫ ਆਈ ਆਰ  ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਝੋਨੇ ਦੀ ਕਟਾਈ ਤੋ ਪਹਿਲਾਂ ਕੰਬਾਇਨਾਂ ‘ਚ `ਸਟਰਾਅ ਮੈਨੇਜਮੈਂਟ ਸਿਸਟਮ` ਲਗਵਾਉਣਾ ਜਰੂਰੀ

 • ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕੰਬਾਈਨ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀਆਂ ਕੰਬਾਈਨਾਂ ਦੇ ਨਾਲ ਤੁਰੰਤ 'ਸਟਰਾਅ ਮੈਨੇਜਮੈਂਟ ਸਿਸਟਮ ਲਗਵਾਉਣ । ਇਸ ਫ਼ੈਸਲੇ ਨੂੰ 100 ਫੀਸਦੀ ਲਾਗੂ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਤੁਰੰਤ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਰਾਹੀਂ ਕੰਬਾਈਨ ਮਾਲਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਇਹ ਸਿਸਟਮ ਲਗਵਾਉਣ ਲਈ ਪ੍ਰੇਰਿਤ ਕਰਨ । ਇਸ ਲਈ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ । ਇਸ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਐਸ.ਐਮ.ਐਸ. ਸਿਸਟਮ ਨਾ ਲਗਵਾਉਣ ਵਾਲੀ ਕੰਬਾਈਨ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ,ਅਜਿਹੀ ਕੰਬਾਈਨ ਨੂੰ ਚਲਾਨ ਕਰਕੇ ਤੁਰੰਤ ਬੰਦ ਕਰ ਦਿੱਤਾ ਜਾਵੇ ।

  ਜ਼ਿਕਰਯੋਗ ਹੈ ਕਿ ਐਸ.ਐਮ.ਐਸ. ਸਿਸਟਮ ਅਜਿਹਾ ਸਿਸਟਮ ਹੈ ਜੋ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੁਤੜ ਦੇਵੇਗਾ, ਜਿਸ ਨੂੰ ਕਿਸਾਨ ਰੋਟਾਵੇਟਰ ਨਾਲ ਖੇਤ 'ਚ ਹੀ ਵਾਹ ਦੇਣਗੇ ।

  ਕੰਬਾਈਨ ਮਾਲਕਾਂ ਦਾ ਕਹਿਣਾ ਹੈ ਕਿ ਕੰਬਾਈਨਾਂ ਨਾਲ ਐਸ ਐਮ ਐਸ ਸਿਸਟਮ ਲਗਵਾਉਣ ਲਈ ਕਰੀਬ 1 ਲੱਖ ਰੁਪਏ ਖ਼ਰਚ ਹੋਣਗੇ । ਇਸ ਦੇ ਨਾਲ ਤੇਲ ਖਰਚਾ ਵੀ ਵਧੇਗਾ । ਉਨ੍ਹਾਂ ਕਿਹਾ ਕਿ ਮੌਕੇ 'ਤੇ ਇਕ ਲੱਖ ਰੁਪਏ ਖ਼ਰਚ ਕਰਨੇ ਹਰੇਕ ਕੰਬਾਈਨ ਮਾਲਕ ਲਈ ਬਹੁਤ ਮੁਸ਼ਕਿਲ ਹੈ । ਇਸ ਦੇ ਨਾਲ ਹੀ ਝੋਨੇ ਦੀ ਕਟਾਈ ਦਾ ਰੇਟ ਵੀ ਵਧਾਉਣਾ ਪਵੇਗਾ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬ ਦਾ ਕਰਜ਼ਾ

 • ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਿਰ ਕਰਜ਼ੇ ਦਾ ਬੋਝ ਵਧ ਕੇ ਦੋ ਲੱਖ ਕਰੋੜ ਰੁਪਏ ਹੋ ਗਿਆ ਹੈ। ਲੋਕਾਂ ਨੂੰ ਸੂਬੇ ਦੀ ਖਸਤਾ ਮਾਲੀ ਹਾਲਤ ਤੋਂ ਜਾਣੂ ਕਰਾਉਣ ਲਈ ਸਰਕਾਰ ਵ੍ਹਾਈਟ ਪੇਪਰ ਲਿਆਵੇਗੀ।ਇਸ ਦੇ ਨਾਲ ਹੀ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਕਦਮ ਚੁੱਕੇ ਜਾਣਗੇ।ਉਨ੍ਹਾ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੂਬੇ ਦੇ ਮਾਲੀ ਸੋਮਿਆਂ ਨੂੰ ਲੁੱਟਣ 'ਚ ਅੰਗਰੇਜ਼ਾਂ ਤੇ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ।
  ਉਹਨਾ ਦਾਅਵਾ ਕੀਤਾ ਕਿ ਅਨਾਜ ਦੀ ਖਰੀਦ ਵਿੱਚ ਹੋਈਆਂ ਬੇਨਿਯਮੀਆਂ ਕਾਰਨ ਸੂਬੇ ਸਿਰ 31,000 ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੈ।ਪਾਵਰਕਾਮ ਦਾ 20 ਹਜ਼ਾਰ ਕਰੋੜ ਰੁਪਏ ਕਰਜ਼ਾ ਹੈ।
  ਮੰਡੀ ਬੋਰਡ ਤੇ ਪੀ ਆਈ ਡੀ ਬੀ ਦਾ 300 ਤੋਂ 400 ਕਰੋੜ ਦਾ ਕਰਜ਼ਾ ਹੈ।ਸੂਬੇ ਦਾ ਮਾਲੀ ਘਾਟਾ ਅੱਠ ਹਜ਼ਾਰ ਕਰੋੜ ਰੁਪਏ ਹੈ।ਰਾਜ ਸਰਕਾਰ ਦੀ ਉਧਾਰ ਲੈਣ ਦੀ ਹੱਦ ਤੇਰਾਂ ਹਜ਼ਾਰ ਕਰੋੜ ਰੁਪਏ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਬਜ਼ੀ ਦੀ ਮੰਦੀ ਝੱਲ ਰਹੇ ਕਿਸਾਨਾਂ ਦੀ ਹੁਣ ਕਣਕ ਦੀ ਫ਼ਸਲ ਤੇ ਬੱਝੀ ਆਸ !

 • ਜੰਡਿਆਲਾ ਗੁਰੂ 13 ਫ਼ਰਵਰੀ (ਕੁਲਜੀਤ ਸਿੰਘ ) : ਨੋਟਬੰਦੀ ਦੇ ਕਾਰਣ ਇਸ ਵਾਰ ਕਿਸਾਨਾਂ ਦੀ ਹਾਲਤ ਬਹੁਤ ਪਤਲੀ ਹੋ ਗਈ ਹੈ ਕਿਓਂਕਿ ਸਰਦੀਆਂ ਦੇ ਮੌਸਮ ਵਾਲੀਆਂ ਸਬਜ਼ੀਆਂ ਜਿਵੇਂ ਮਟਰ ,ਗੋਭੀ ,ਆਲੂ ਅਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਹਨ।ਮਟਰ ਇਸ ਵਾਰ 4 ਰੁਪਏ ਕਿਲੋ ਤੱਕ ਵਿੱਕ ਗਏ ।ਇਸ ਭਾਅ ਵਿਕਣ ਨਾਲ ਕਿਸਾਨਾਂ ਦਾ ਲਾਗਤ ਮੁੱਲ ਵੀ ਪੂਰਾ ਨਹੀਂ ਹੋ ਸਕਿਆ ।ਪੱਤਰਕਾਰ ਨਾਲ ਜੰਡਿਆਲਾ ਗੁਰੂ ਦੇ ਆਸਪਾਸ ਪੈਂਦੇ ਪਿੰਡਾਂ ਦੇ ਕਿਸਾਨਾਂ ਨਾਲ।ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਇਸ ਘਾਟੇ ਨਾਲ ਉਨ੍ਹਾਂ ਉੱਪਰ ਹੋਰ ਕਰਜ਼ੇ ਦਾ ਬੋਝ ਵੱਧ ਗਿਆ ਹੈ।ਕਈ ਜਗ੍ਹਾ ਤਾ ਕਿਸਾਨਾਂ ਨੇ ਮਜਬੂਰਨ ਮਟਰਾਂ ਦੀ ਫਸਲ ਤੇ ਹੱਲ ਚਲਾਉਣਾ ਪਿਆ।ਕਿਸਾਨਾਂ ਨੇ ਆਖਿਆ ਕਿ ਹੁਣ ਉਹਨਾਂ ਦੀ ਕਣਕ ਦੀ ਫਸਲ ਤੇ ਆਸ ਬੱਝੀ ਹੈ ਤਾ ਜੋ ਕੇਂਦਰ ਸਰਕਾਰ ਉਨ੍ਹਾਂ ਨੂੰ ਫ਼ਸਲ ਦਾ ਸਮਰਥਨ ਮੁੱਲ ਵਧਾ ਕੇ ਕੁਝ ਰਾਹਤ ਦੇ ਸਕੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • `ਲਾਲ ਲਕੀਰ` ਤੋਂ ਮੁੱਕਤ ਹੋਏ ਲੋਕ ਲੋਜਪਾ ਦਾ ਵੱਡਾ ਵੋਟ ਬੈਂਕ- ਗਹਿਰੀ


 •  

   

  ਨਥਾਣਾ ਪਰਮਿੰਦਰ ਸਿੱਧੂ : ਹਲਕਾ ਭੁੱਚੋ ਤੋਂ ਲੋਕ ਜਨਸ਼ਕਤੀ ਪਾਰਟੀ ਦੇ ਉਮੀਦਵਾਰ ਕਿਰਨਜੀਤ ਸਿੰਘ ਗਹਿਰੀ ਵੱਲੋਂ ਅੱਜ ਪਿੰਡ ਬੁਰਜਡੱਲਾ, ਮਾੜੀ, ਨਾਥਪੁਰਾ, ਨਥਾਣਾ, ਢੇਲਵਾਂ, ਭੈਣੀ, ਗੰਗਾ, ਵਿਖੇ ਚੋਣ ਪ੍ਰਚਾਰ ਕੀਤਾ ਗਿਆ।ਇੰਨਾ ਪਿੰਡਾਂ ਵਿੱਚ ਹੋਏ ਭਰਵੇਂ ਇਕੱਠਾਂ ਨੂੰ ਸਬੋਧਨ ਕਰਦੇ ਗਹਿਰੀ ਨੇ ਕਿਹਾ ਕਿ ਉਨਾਂ 'ਲਾਲ ਲਕੀਰ' ਖਤਮ ਕਰਵਾਕੇ ਲੋਕਾਂ ਨੂੰ ਦੇਸ਼ ਦੀ ਅਜਾਦੀ ਤੋਂ ਬਾਅਦ ਇਹ ਦੂਸਰੀ ਅਜਾਦੀ ਦਿਵਾਈ ਹੈ ਅਤੇ ਇਸ 'ਲਾਲ ਲਕੀਰ' ਤੋਂ ਛੁਟਕਾਰਾ ਪਾ ਕੇ ਆਪਣੇ ਘਰਾਂ ਦੇ ਅਸਲੀ ਮਾਲਿਕ ਬਨਣ ਵਾਲੇ ਇਹ ਲੋਕ ਹੀ ਉਨਾਂ ਦਾ ਅਤੇ ਲੋਕ ਜਨਸ਼ਕਤੀ ਪਾਰਟੀ ਦਾ ਮਜਬੂਤ ਵੋਟ ਬੈਂਕ ਹਨ। ਗਹਿਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੋਟਾਂ ਮੰਗਣ ਲਈ ਆ ਰਹੇ ਉਮੀਦਵਾਰਾਂ ਤੋਂ ਪੁੱਛਣ ਕਿ ਉਨਾ ਉਮੀਦਵਾਰਾਂ ਜਾਂ ਉਨਾ ਦੀਆਂ ਪਾਰਟੀਆਂ ਨੇ ਲਾਲ ਲਕੀਰ ਖਤਮ ਕਰਵਾਉਣ ਲਈ ਕਦੇ ਆਵਾਜ ਉਠਾਈ ਹੈ। ਗਹਿਰੀ ਨੇ ਕਿਹਾ ਕਿ ਉਹ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਲੜੀ ਗਈ ਲੜਾਈ ਦੇ ਅਧਾਰ ਤੇ ਵੋਟਾਂ ਦੀ ਮੰਗ ਕਰਦੇ ਹਨ ਕਿ ਆਉਣ ਵਾਲੀ 4 ਫਰਵਰੀ ਨੂੰ ‘ਬੈਟਰੀ’ ਚੋਣ ਨਿਸ਼ਾਨ ਦਾ ਬਟਨ ਦਬਾਅ ਕੇ ਉਨਾ ਦਾ ਸਾਥ ਦੇਣਤੇ ਉਨਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਮੌਕੇ ਗਹਿਰੀ ਦੇ ਚੋਣ ਪ੍ਰਚਾਰ ਲਈ ਦਿੱਲੀ ਤੋਂ ਵਿਸ਼ੇਸ ਤੌਰ ਤੇ ਪੁੱਜੇ ਲੋਜਪਾ ਦੇ ਕੌਮੀ ਜਨਰਲ ਸਕੱਤਰ ਗਿਆਨ ਚੰਦ ਗੌਤਮ ਨੇ ਕਿਹਾ ਕਿ ਗਹਿਰੀ ਵੱਲੋਂ ਬੇਇਨਸਾਫੀ ਅਤੇ ਧੱਕੇਸ਼ਾਹੀ ਖਿਲਾਫ ਕੀਤੇ ਸੰਘਰਸ਼ ਵਿੱਚ ਲੋਜਪਾ ਦੀ ਕੌਮੀ ਲੀਡਰਸ਼ਿਪ ਪੂਰੀ ਤਰਾਂ ਗਹਿਰੀ ਦੇ ਨਾਲ ਚੱਟਾਨ ਵਾਂਗ ਖੜੀ ਹੈ। ਇਸ ਦੌਰਾਨ ਗਹਿਰੀ ਦੇ ਚੋਣ ਪ੍ਰਚਾਰ ਨਾਲ ਚੱਲ ਰਹੇ ਢਾਡੀ ਮਿਲਖਾ ਸਿੰਘ ਮੁਸਾਫਿਰ ਦੇ ਢਾਡੀ ਜਥੇ ਵੱਲੋਂ ਸਿੱਖ ਇਤਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ ਗਿਆ।ਇਸ ਮੌਕੇ ਗਹਿਰੀ ਨਾਲ ਦੁਲਾ ਸਿੰਘ ਸਿੱਧੂ, ਸੁਖਦੇਵ ਸਿੰਘ ਐਨਐਫਐਲ, ਮੋਦਨ ਸਿੰਘ ਪੰਚ ਗੋਬਿੰਦਪੁਰਾ, ਜੋਗਿੰਦਰ ਸਿੰਘ ਭੈਣੀ, ਨੱਥੂ ਸਿੰਘ ਨਾਥਪੁਰਾ, ਅਮ੍ਰਿਤਪਾਲ ਸਿੰਘ ਤੇ ਬਿੱਲੂ ਸਿੰਘ ਮੈਂਬਰ ਢੇਲਵਾਂ, ਰਾਜਵਿੰਦਰ ਸਿੰਘ ਬੱਜੋਆਣਾ, ਸਾਬਕਾ ਸਰਪੰਚ ਹਰਦੇਵ ਸਿੰਘ ਬੁਰਜਡੱਲਾ, ਗੁਰਤੇਜ ਸਿੰਘ ਗੰਗਾ, ਗੁਰਦੀਪ ਸਿੰਘ ਬੱਜੋਆਣਾ, ਜੋਧਾ ਸਿੰਘ ਗੋਬਿੰਦਪੁਰਾ ਆਦਿ ਮੌਜੂਦ ਸਨ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜੇਕਰ ਲੋਕ ਕਹਿਣਗੇ ਤਾਂ ਖੇਮਕਰਨ ਤੋਂ ਅਜਾਦ ਚੋਣ ਜਰੂਰ ਲੜਾਗਾਂ:-ਸਰਵਨ ਸਿੰਘ ਧੁੰਨ

 • ਭਿੱਖੀਵਿੰਡ 23 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਮੂਹ ਲੋਕਾਂ ਨੇ ਜੋ ਮੈਨੂੰ ਪਿਆਰ ਦਿੱਤਾ ਹੈ, ਉਸ ਵਾਸਤੇ ਮੈਂ ਹਲਕਾ ਖੇਮਕਰਨ ਦੇ ਲੋਕਾਂ ਦਾ ਸਦਾ ਰਿਣੀ ਰਹਾਂਗਾ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸੁਖਪਾਲ ਸਿੰਘ ਭੁੱਲਰ ਨੂੰ ਟਿਕਟ ਦੇਣ ਸੰਬੰਧੀ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਇਸ ਸੰਬੰਧੀ ਉਹ ਹਲਕਾ ਖੇਮਕਰਨ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ ਅਤੇ ਜੇਕਰ ਲੋਕ ਕਹਿਣਗੇ ਤਾਂ ਉਹ ਹਲਕਾ ਖੇਮਕਰਨ ਤੋਂ ਜਰੂਰ ਚੋਣ ਲੜਨਗੇ। ਸਰਵਨ ਸਿੰਘ ਧੁੰਨ ਨੇ ਆਖਿਆ ਕਿ ਹਲਕਾ ਖੇਮਕਰਨ ਦੇ ਲੋਕਾਂ ਦੇ ਉਹ ਕਰਜਦਾਰ ਹਨ, ਕਿਉਕਿ ਲੋਕਾਂ ਨੇ ਉਹਨਾਂ ਨੂੰ ਬਹੁਤ ਜਿਆਦਾ ਪਿਆਰ ਤੇ ਸਤਿਕਾਰ ਦਿੱਤਾ ਹੈ, ਜਿਸ ਵਾਸਤੇ ਉਹ ਸਦਾ ਰਿਣੀ ਰਹਿਣਗੇ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 2000 ਦਾ ਨਵਾਂ ਨੋਟ ਲੈ ਕੇ ਨੌਜਵਾਨ ਨੂੰ ਚੜਿਆ ਚਾਅ


 • ਸਰਕਾਰੀ ਬੈਂਕ ਵਿਚੋਂ ਸਭ ਤੋਂ ਪਹਿਲਾਂ 2000 ਦਾ ਨੋਟ ਲੈ ਕੇ ਬਾਹਰ ਆਏ ਇਕ ਨੌਜਵਾਨ ਨੇ ਬੜੀ ਖੁਸ਼ੀ ਵਿਚ ਬੈਂਕ ਤੋਂ ਬਾਹਰ ਆਇਆ। ਉਸਨੇ ਲਾਈਨ ਵਿਚ ਖੜੇ ਹੋਰ ਲੋਕਾਂ ਨੂੰ ਵੀ ਦੋ ਹਜ਼ਾਰ ਦਾ ਨੋਟ ਦਿਖਾਇਆ ਅਤੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਬੈਂਕ ਦੇ ਅੰਦਰ ਕਰੰਸੀ ਐਕਸਚੇਂਜ ਹੋ ਰਹੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਐਸ.ਵਾਈ.ਐਲ `ਤੇ ਪੱਖ ਸਪੱਸ਼ਟ ਕਰਨ ਕੇਜਰੀਵਾਲ: ਕੈਪਟਨ ਅਮਰਿੰਦਰ

 • ਚੰਡੀਗੜ੍ਹ, 10 ਨਵੰਬਰ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਐਸ.ਵਾਈ.ਐਲ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ।
  ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਜਾਣਨਾ ਚਾਹਿਆ ਹੈ ਕਿ ਕੀ ਕੇਜਰੀਵਾਲ ਪੰਜਾਬ ਦੇ ਪਾਣੀ ਨੂੰ ਹਰਿਆਣਾ ਤੇ ਦਿੱਲੀ ਨੂੰ ਭੇਜਣ ਦੀ ਇਜ਼ਾਜਤ ਦੇਣਗੇ ਜਾਂ ਫਿਰ ਇਸ ਅਹਿਮ ਘੜੀ 'ਚ ਪੰਜਾਬ ਦੇ ਲੋਕਾਂ ਨਾਲ ਖੜ੍ਹਨਗੇ।
  ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਦੇ ਲੋਕ ਤੁਹਾਡੇ ਤੋਂ ਜਵਾਬ ਚਾਹੁੰਦੇ ਹਨ। ਜਿਨ੍ਹਾਂ ਨੇ ਕੇਜਰੀਵਾਲ ਨੂੰ ਮਾਮਲੇ 'ਤੇ ਸਪੱਸ਼ਟੀਕਰਨ ਦੇਣ ਅਤੇ ਆਪਣੇ ਵਿਸ਼ੇਸ਼ ਸਿਆਸੀ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਗੇਮ ਖੇਡਣੀ ਬੰਦ ਕਰਨ ਲਈ ਕਿਹਾ ਹੈ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਸੱਚਾਈ ਦੇ ਮੱਦੇਨਜ਼ਰ ਕਿ ਕੇਜਰੀਵਾਲ ਹਰਿਆਣਾ ਨਾਲ ਸਬੰਧਤ ਹਨ ਤੇ ਦਿੱਲੀ ਦੇ ਮੁੱਖ ਮੰਤਰੀ ਹਨ, ਉਹ ਕਦੇ ਵੀ ਐਸ.ਵਾਈ.ਐਲ ਦੇ ਮੁੱਦੇ 'ਤੇ ਪੰਜਾਬ ਦਾ ਪੱਖ ਨਹੀਂ ਲੈਣਗੇ। ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਅਸਲਿਅਤ 'ਚ ਕੇਜਰੀਵਾਲ ਸਰਕਾਰ ਨੇ ਉਕਤ ਮੁੱਦੇ 'ਤੇ ਹਰਿਆਣਾ ਦਾ ਸਮਰਥਨ ਕਰਦਿਆਂ ਸੁਪਰੀਮ ਕੋਰਟ 'ਚ ਹਲਫੀਆ ਬਿਆਨ ਦਿੱਤਾ ਸੀ। ਲੇਕਿਨ ਪੰਜਾਬ ਚੋਣਾਂ 'ਤੇ ਅੱਖ ਰੱਖੀ ਬੈਠੇ ਕੇਜਰੀਵਾਲ ਕਿਸੇ ਵੀ ਕੀਮਤ 'ਤੇ ਇਸਨੂੰ ਜਿੱਤਣਾ ਚਾਹੁੰਦੇ ਹਨ ਅਤੇ ਬਾਅਦ 'ਚ ਉਨ੍ਹਾਂ ਦੀ ਦਿੱਲੀ ਸਰਕਾਰ ਨੇ ਆਪਣਾ ਪੱਖ ਵਾਪਿਸ ਲੈਂਦਿਆਂ ਕਿਹਾ ਕਿ ਦਾਇਰ ਕੀਤਾ ਗਿਆ ਹਲਫੀਆਨਾਮਾ ਇਕ ਤਕਨੀਕੀ ਗਲਤੀ ਸੀ, ਜਿਨ੍ਹਾਂ ਨੇ ਇਸ ਲਈ ਆਪਣੇ ਵਕੀਲ ਨੂੰ ਵੀ ਹਟਾ ਦਿੱਤਾ।
  ਕੈਪਟਨ ਅਮਰਿੰਦਰ ਨੇ ਐਸ.ਵਾਈ.ਐਲ ਦੇ ਮੁੱਦੇ 'ਤੇ ਕੇਜਰੀਵਾਲ ਦੇ ਆਪਸੀ ਵਿਰੋਧੀ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਪ੍ਰਤੀ ਚਿੰਤਾ ਦੇ ਮੁੱਦੇ 'ਤੇ ਉਨ੍ਹਾਂ ਦਾ ਦੋਗਲਾਪਣ ਇਕ ਵਾਰ ਫਿਰ ਤੋਂ ਸਾਹਮਣੇ ਆ ਗਿਆ ਹੈ। ਐਸ.ਵਾਈ.ਐਲ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਦੀ ਡਰਾਮੇਬਾਜੀ ਪੰਜਾਬ ਦੇ ਹਿੱਤਾਂ ਪ੍ਰਤੀ ਉਨ੍ਹਾਂ 'ਚ ਇਮਾਨਦਾਰੀ ਦੀ ਘਾਟ ਨੂੰ ਦਰਸਾਉਂਦੀ ਹੈ, ਜਿਹੜੇ ਵਿਧਾਨ ਸਭਾ ਚੋਣਾਂ ਨਜ਼ਦੀਕ ਹਣ ਕਾਰਨ ਸਤਲੁਜ ਦੇ ਪਾਣੀ ਦੇ ਮੁੱਦੇ 'ਤੇ ਸੂਬੇ ਦੇ ਦਾਅਵਿਆਂ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਪਾ ਰਹੇ ਹਨ।
  ਜਿਸ 'ਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਕਤ ਆ ਗਿਆ ਹੈ ਕਿ ਕੇਜਰੀਵਾਲ ਮੁੱਦੇ 'ਤੇ ਆਪਣਾ ਪੱਖ ਪੂਰੀ ਤਰ੍ਹਾਂ ਸਪੱਸ਼ਟ ਕਰਨ। ਆਪ ਦੇ ਕੌਮੀ ਕਨਵੀਨਰ ਆਪਣੇ ਗੁੰਮਰਾਹਕੁੰਨ ਬਿਆਨਾਂ ਰਾਹੀਂ ਸੂਬੇ ਦੇ ਲੋਕਾਂ ਨੂੰ ਲਗਾਤਾਰ ਬੇਵਕੂਫ ਨਹੀਂ ਬਣਾ ਸਕਦੇ।
  ਜਦਕਿ ਕੋਈ ਵੀ ਪੱਖ ਲੈਣਾ ਕੇਜਰੀਵਾਲ ਦਾ ਵਿਸ਼ੇਸ਼ ਅਧਿਕਾਰ ਹੈ, ਜਿਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੰਭੀਰ ਮੁੱਦਿਆਂ 'ਤੇ ਲਗਾਤਾਰ ਸਿਆਸਤ ਖੇਡਣ ਦੀ ਕੋਸ਼ਿਸ਼ ਲੋਕ ਸਵੀਕਾਰ ਨਹੀਂ ਕਰਨਗੇ। ਖਾਸ ਕਰਕੇ ਪੰਜਾਬ ਦੇ ਲੋਕ ਉਨ੍ਹਾਂ ਦੀ ਲਾਗਤ 'ਤੇ ਗੰਦੀ ਸਿਆਸਤ ਖੇਡਣ ਸਬੰਧੀ ਕੇਜਰੀਵਾਲ ਦੀਆਂ ਕੋਸ਼ਿਸ਼ਾਂ ਨੂੰ ਦੇਖ ਚੁੱਕੇ ਹਨ।
  ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸਪੱਸ਼ਟ ਕੀਤਾ ਸੀ ਕਿ ਐਸ.ਵਾਈ.ਐਲ ਨਹਿਰ ਪੂਰੀ ਨਹੀਂ ਹੋਣੀ ਚਾਹੀਦੀ ਹੈ, ਲੇਕਿਨ ਦਿੱਲੀ ਵਾਪਿਸ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਬੜੀ ਅਸਾਨੀ ਤੇ ਬੇਸ਼ਰਮੀ ਨਾਲ ਆਪਣਾ ਪੱਖ ਬਦਲਦਿਆਂ ਐਲਾਨ ਕੀਤਾ ਸੀ ਕਿ ਪਾਣੀ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸ.ਵਾਈ.ਐਲ ਉਪਰ ਪੱਖ ਲੈਣ ਦੇ ਮੁੱਦੇ 'ਤੇ ਕੇਜਰੀਵਾਲ ਨੇ ਨਾ ਸਿਰਫ ਇੱਛਾ ਦੀ ਕਮੀ ਦਿਖਾਈ ਸੀ, ਬਲਕਿ ਪੰਜਾਬ ਦੇ ਲੋਕਾਂ ਲਈ ਜਿੰਦਗੀ ਤੇ ਮੌਤ ਦੇ ਇਸ ਮੁੱਦੇ ਉਨ੍ਹਾਂ ਨੇ ਗੰਦੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ।
  ਕੈਪਟਨ ਅਮਰਿੰਦਰ ਨੇ ਕਿਹਾ ਕਿ ਗੰਭੀਰ ਮੁੱਦਿਆਂ 'ਤੇ ਸਿਆਸੀ ਫਾਇਦਾ ਲੈਣ ਖਾਤਿਰ ਝੂਠ ਬੋਲਣਾ ਕੇਜਰੀਵਾਲ ਦੇ ਚਰਿੱਤਰ ਦੀ ਵਿਸ਼ੇਸ਼ਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਆਗੂ ਪੰਜਾਬ ਤੇ ਹਰਿਆਣਾ ਵਿਚਾਲੇ ਦੂਜੇ ਮਹੱਤਵਪੂਰਨ ਮੁੱਦਿਆਂ ਉਪਰ ਵੀ ਆਪਣਾ ਪੱਖ ਸਾਫ ਕਰਨ 'ਚ ਨਾਕਾਮ ਰਹੇ ਹਨ, ਜਿਵੇਂ ਚੰਡੀਗੜ੍ਹ ਤੇ ਪੰਜਾਬੀ ਬੋਲੀ ਵਾਲੇ ਇਲਾਕੇ ਟ੍ਰਾਂਸਫਰ ਕਰਨ ਬਾਰੇ।
  ਲੇਕਿਨ ਪੰਜਾਬ ਦੇ ਲੋਕ ਕੇਜਰੀਵਾਲ ਦੀਆਂ ਅਜਿਹੀਆਂ ਹਰਕਤਾਂ ਨੂੰ ਸਹਿਣ ਨਹੀਂ ਕਰਨ ਵਾਲੇ ਅਤੇ ਜਿੰਨਾ ਜ਼ਲਦੀ ਕੇਜਰੀਵਾਲ ਇਹ ਗੱਲ ਸਮਝ ਜਾਣ, ਉਨ੍ਹਾਂ ਵਾਸਤੇ ਵਧੀਆ ਹੈ।
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 [3] 4 5 6  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਦੂਲੋਂ ਅਨੁਸਾਰ ਕੈਪਟਨ ਸਰਕਾਰ ਦਲਿਤ ਵਿਰੋਧੀ
 • ਕੇਜਰੀਵਾਲ ਦੇ ਸਰਕਾਰੀ ਘਰ ਦੀ ਪੁਲਿਸ ਨੇ ਲਈ ਤਲਾਸ਼ੀ
 • ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਲੋੜੀਦਾ ਰੋਮੀ ਦੀ ਹਾਗਕਾਂਗ ‘ਚ ਗ੍ਰਿਫਤਾਰ
 • `ਬੜੇ ਬੇਆਬਰੂ ਹੋ ਕੇ ਆਪਣੇ ਕੂਚੇ ਸੇ ਨਿਕਲੇ ਹਮ`
 • ਜਗਮੀਤ ਸਿੰਘ ਦਾ ਹੋਇਆ ਵਿਆਹ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ


 • Facebook Activity

  Widgetize!