ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪੰਜਾਬ

 • ਬੱਬਰ ਖਾਲਸਾ ਦਾ ਕਾਰਕੁੰਨ ਕਾਬੂ

 • ਅੰਮ੍ਰਿਤਸਰ  :   ਸਥਾਨਕ ਪੁਲੀਸ ਨੇ ਬੱਬਰ ਖਾਲਸਾ ਦੇ ਨਵੇਂ ਧੜੇ ਦਾ ਸਰਗਨਾ, ਜੇਲ੍ਹ ਤੋਂ ਭਗੌੜਾ ਅਤੇ ਅੱਜ ਕੱਲ੍ਹ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸਰਗਰਮ ਬਲਜਿੰਦਰ ਸਿੰਘ ਉਰਫ਼ ਡਿਪਟੀ  ਨੂੰ ਗ੍ਰ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।  ਪੁਲਿਸ ਨੇ 30 ਅਤੇ 32 ਬੋਰ ਦੀਆਂ ਦੋ ਪਿਸਤੌਲਾਂ ਅਤੇ 12 ਬੋਰ ਦੀ ਇੱਕ ਦੋਨਾਲੀ ਬੰਦੂਕ ਸਮੇਤ 5 ਰੌਂਦ, ਤਿੰਨ ਜ਼ਿੰਦਾ ਕਾਰਤੂਸ ਅਤੇ ਢਾਈ ਲੱਖ ਰੁਪਏ ਦੀ ਕੀਮਤ ਦਾ 100 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਬਲਜਿੰਦਰ ਸਿੰਘ ਉਰਫ਼ ਡਿਪਟੀ ਪੁੱਤਰ ਗੁਰਮੇਜ ਸਿੰਘ ਵਾਸੀ ਚੋਗਾਵਾਂ ਅਜੇ ਜੱਜ ਨਗਰ ਦਾ  ਵਸਨੀਕ ਹੈ ।
   ਪੁਲੀਸ ਅਨੁਸਾਰ  ਬਲਜਿੰਦਰ ਸਿੰਘ ਉਰਫ਼ ਡਿਪਟੀ ਅੱਤਵਾਦ ਸਮੇਂ ਬੀਟੀਐਫ਼ (ਸੱਤਾ ਛੀਨਾ) ਨਾਲ ਵੀ ਕੰਮ ਕਰਦਾ ਸੀ ਅਤੇ ਦਹਿਸ਼ਤਵਾਦ ਦੇ ਖ਼ਾਤਮੇ ਪਿੱਛੋਂ ਬੜੌਦਾ ਵਾਲੇ ਪਾਸੇ ਟਰੱਕਾਂ ਦੇ ਕਾਰੋਬਾਰ ਨਾਲ ਜੁੜ ਗਿਆ।
  1998 ਵਿੱਚ ਮੁੜ ਪੰਜਾਬ ਆਕੇ ਉਸ ਨੇ 2004 ਵਿੱਚ ਜਗਤਾਰ ਸਿੰਘ ਭਾਗੋਵਾਲੀਆ ਨਾਲ ਰਲ ਕੇ ਬਾਬਾ ਜਗਤਾਰ ਸਿੰਘ ਅਕਾਲ ਡੇਰਾ ਤਰਨ ਤਾਰਨ ਵੇਲੇ ‘ਤੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਵਿੱਚ ਬਾਬਾ ਜਗਤਾਰ ਸਿੰਘ ਅਤੇ ਉਸ ਦੇ ਇੱਕ ਸਾਥੀ ਦੀ ਮੌਤ ਹੋਣ ਸਮੇਂ ਕੁਝ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ।
   ਡਿਪਟੀ ਕਮਿਸ਼ਨਰ ਆਫ਼ ਪੁਲਿਸ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਉਪਰ 2004 ਵਿਚ ਫਾਇਰਿੰਗ ਕਰਨ ਪਿੱਛੋਂ ਉਹ ਡੀਸੀ ਪੁਲਿਸ ਦੇ ਕਾਬੂ ਆ ਗਿਆ ਅਤੇ ਉਸ ਪਾਸੋਂ ਤਿੰਨ ਪਿਸਟਲ, ਇਕ ਏ ਕੇ 47 ਅਸਾਲਟ ਅਸਲੇ ਸਮੇਤ ਫੜੇ ਗਈ ਸਨ।  ਉਹ 2004 ਤੋਂ 2007 ਤੱਕ ਜੇਲ੍ਹ ਵਿਚ ਬੰਦ ਰਿਹਾ, ਪੈਰੋਲ ‘ਤੇ ਜੇਲ੍ਹੋ ਆ ਕੇ ਭਗੋੜਾ ਹੋ ਗਿਆ ਸੀ ।
  ਉਨ੍ਹਾਂ ਕਿਹਾ ਕਿ ਦੋਵੇਂ ਜਣੇ ਬੱਬਰ ਖਾਲਸਾ ਦਾ ਇਕ ਨਵਾਂ ਧੜਾ ਗਠਿਤ ਕਰਨ ‘ਚ ਲੱਗੇ ਹੋਏ ਸਨ ਕਿ ਇਸੇ ਦੌਰਾਨ ਬਖਸ਼ੀਸ਼ ਸਿੰਘ ਫ਼ੜਿਆ ਗਿਆ।
  ਬਲਜਿੰਦਰ ਸਿੰਘ ਉਰਫ਼ ਡਿਪਟੀ ਅੰਮ੍ਰਿਤਸਰ, ਮਾਛੀਵਾੜਾ, ਲੁਧਿਆਣਾ ਅਤੇ ਦਿੱਲੀ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਈ ਸਰਗਰਮ ਸੀ ਅਤੇ ਉਸ ਨੇ ਇਕੱਠੇ ਅੰਮ੍ਰਿਤਸਰ ਸ਼ਹਿਰ, ਮਜੀਠਾ ਅਤੇ ਤਰਨ ਤਾਰਨਵਿਚ ਲੁੱਟਾਂ ਖੋਹਾਂ ਦੀਆਂ 12 ਵਾਰਦਾਤਾਂ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਡਿਪਟੀ ਦੋ ਭਗੌੜੇ ਹੋਏ ਹੋਰ ਦੋ ਸਾਥੀਆਂ ਬਲਰਾਜ ਸਿੰਘ ਉਰਫ਼ ਰਾਜੂ ਸੋਨੂੰ ਵਾਸੀ ਮੰਨਵ ਅਤੇ ਸੁਰਜਣ ਸਿੰਘ ਵਾਸੀ ਠੱਠੀ ਖਾਰ ਦੀ ਅਜੇ ਤਲਾਸ਼ ਹੈ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰਾਜਸੀ ਲੋਕਾਂ ਨੂੰ ਕੇਵਲ 13 ਦਿਨ ਹੀ ਗੁਰਦੇਵ ਸਿੰਘ ਗਿੱਲ ਦੀ ਮੰਡਲ ਸਿਖਿਆ ਅਫ਼ਸਰੀ ਰਾਸ ਆਈ

 • ਫ਼ਰੀਦਕੋਟ (ਅੰਮ੍ਰਿਤ ਅਮੀ) ਪ੍ਰਮੁੱਖ ਸਕੱਤਰ, ਸਿਖਿਆ ਵਿਭਾਗ ਪੰਜਾਬ ਦੇ ਹੁਕਮਾਂ ਤੇ ਸਿਖਿਆ ਮਹਿਕਮੇ ਚ ਈਮਾਨਦਾਰ ਅਤੇ ਪ੍ਰੋੜ ਪ੍ਰਸ਼ਾਸਨਿਕ ਕੁਸ਼ਲਤਾ ਰੱਖਣ ਵਾਲ਼ੇ ਸਿਖਿਆ ਮਾਹਰ ਗੁਰਦੇਵ ਸਿੰਘ ਗਿੱਲ ਨੇ ਸਥਾਨਕ ਜ਼ਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾ (ਡਾਈਟ) ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈਇਸ ਤੋਂ ਪਹਿਲਾਂ  ਉਨ੍ਹਾਂ ਨੇ ਬੀਤੀ 29 ਅਪਰੈਲ ਨੂੰ ਪ੍ਰਿੰਸੀਪਲ ਸਰਕਾਰੀ ਸੇਵਾਕਾਲੀਨ ਸਿਖਲਾਈ ਸੰਸਥਾ ਫ਼ਰੀਦਕੋਟ-ਕਮ-ਮੰਡਲ ਸਿੱਖਿਆ ਅਫ਼ਸਰ ਦਾ ਦੋਹਰਾ ਅਹੁਦਾ ਸੰਭਾਲਿਆ ਸੀ ਅਤੇ ਕੇਵਲ 13 ਦਿਨ ਆਪਣੀਆਂ ਪ੍ਰਸ਼ਾਸਨਿਕ ਵਿਸ਼ੇਸ਼ਤਾਵਾਂ ਦਾ ਮੁਜ਼ਾਹਰਾ ਕਰਦਿਆਂ ਖ਼ੁਦ ਸਮੇਂ ਸਿਰ ਦਫ਼ਤਰ ਪੁੱਜਣ ਅਤੇ ਆਪਣੇ ਅਧੀਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਆਪਣੀਆਂ ਸੀਟਾਂ ਤੇ ਪੁੱਜ ਕੇ ਕੰਮ ਵਿਚ ਜੁਟ ਜਾਣ ਦਾ ਮਾਹੌਲ ਸਿਰਜ ਦਿੱਤਾ ਸੀ ਕਿ ਅਚਾਨਕ  ਉਨ੍ਹਾਂ ਦੀ ਬਦਲੀ ਫ਼ਰੀਦਕੋਟ ਦੀ ਜ਼ਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾ ਵਿਖੇ ਬਤੌਰ ਪ੍ਰਿੰਸੀਪਲ ਕਰ ਦਿੱਤੀ ਗਈਵਿਦਿਅਕ ਹਲਕਿਆਂ ਵਿਚ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਗੁਰਦੇਵ ਸਿੰਘ ਗਿੱਲ ਦੀ ਕਾਰਜ ਸ਼ੈਲੀ ਦੀ ਵਿਸ਼ੇਸ਼ਤਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਦਬਾਅ ਹੇਠ ਆ ਕੇ ਗ਼ਲਤ ਕੰਮ ਕਰਨ ਦੇ ਆਦੀ ਨਹੀਂ ਹਨਇਸੇ ਕਰਕੇ ਸਿਖਿਆ ਮੰਡਲ ਫ਼ਰੀਦਕੋਟ ਅਧੀਨ ਪੈਂਦੇ ਇਕ ਜ਼ਿਲ੍ਹੇ ਦੇ ਸਿਰਕੱਢ ਰਾਜਸੀ ਆਗੂ ਦੀ ਨਾਖ਼ੁਸ਼ੀ ਨੂੰ ਖ਼ੁਸ਼ੀ ਵਿਚ ਬਦਲਣ ਲਈ ਇਹ ਬਦਲੀ ਕੀਤੀ ਗਈ ਜਾਪ ਰਹੀ ਹੈ। । ਗੁਰਦੇਵ ਸਿੰਘ ਗਿੱਲ ਨੂੰ ਰਾਜਸੀ ਨੇਤਾਵਾਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਅਕਸਰ ਹੋਣਾ ਪੈਂਦਾ ਰਿਹਾ ਹੈ ਇਹੀ ਕਾਰਨ ਹੈ ਕਿ  ਉਨ੍ਹਾਂ ਦੀਆਂ 31 ਸਾਲ ਦੀ ਸੇਵਾ ਦੌਰਾਨ 28 ਬਦਲੀਆਂ ਹੋਈਆਂ ਹਨ ਜਿਨ੍ਹਾਂ ਚੋਂ 24 ਬਦਲੀਆਂ ਦਾ ਕਾਰਨ ਰਾਜਸੀ ਦਬਾਅ ਨਾ ਮੰਨਣਾ ਹੈਅਗਾਂਹਵਧੂ ਵਿਚਾਰਧਾਰਾ ਦੇ ਧਾਰਨੀ ਸ੍ਰੀ ਗਿੱਲ 1996 ਬੈਚ ਦੇ ਪੀ.ਈ.ਐਸ. ਅਧਿਕਾਰੀ ਹਨ  ਉਨ੍ਹਾਂ ਦੇ ਨਵਾਂ ਅਹੁਦਾ ਸੰਭਾਲਣ ਮੌਕੇ ਨਾਲ਼ ਪੁੱਜੀਆਂ ਸ਼ਖ਼ਸੀਅਤਾਂ ਵਿਚ ਪ੍ਰਿੰਸੀਪਲ ਗੁਰਦੀਪ ਸਿੰਘ ਢੁੱਡੀ, ਮਿਹਰ ਸਿੰਘ ਸੰਧੂ ਸਟੇਟ ਐਵਾਰਡੀ, ਪ੍ਰਿੰਸੀਪਲ ਅਮਰਜੀਤ ਸਿੰਘ ਖੋਖਰ, ਪਵਨ ਗੁਲਾਟੀ ਜਿਹੇ ਬੁੱਧੀਜੀਵੀਆਂ ਤੋਂ ਇਲਾਵਾ ਤੇਜਿੰਦਰ ਸਿੰਘ ਬਰਾੜ, ਬਲਜੀਤ ਸਿੰਘ ਧਾਲੀਵਾਲ ਅਤੇ ਰਛਪਾਲ ਸਿੰਘ ਸ਼ਾਮਲ ਸਨਡਾਈਟ ਦੇ ਲੈਕਚਰਾਰ ਜਰਨੈਲ ਸਿੰਘ ਵੱਸਣ, ਡਾ. ਮੁਕੇਸ਼ ਭੰਡਾਰੀ, ਪ੍ਰਭਜੋਤ ਕੌਰ, ਸੁਖਬੀਰ ਇੰਦਰ ਸਿੰਘ ਨੇ ਨਵੇਂ ਪ੍ਰਿੰਸੀਪਲ ਵਜੋਂ ਸ੍ਰੀ ਗਿੱਲ ਦਾ ਸੁਆਗਤ ਕੀਤਾ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਘੁਣਤਰਾਂ : ਆਖਰ ਕੈਪਟਨ ਸਾਬ ਨੂੰ ਵੀ ਚੇਤਾ ਆ ਈ ਗਿਐ ਵਰਕਰਾਂ ਨੂੰ ਮਿਲਣ ਦਾ


 •  ''ਲੈ ਬਈ ਕਾਮਰੇਡਾ! ਹੁਣ ਆਇਐ ਕੈਪਟਨ ਲੀਹ 'ਤੇ, ਐਤਕੀਂ ਗਰਮੀ 'ਚ  ਫਿਰਦੈ ਵਰਕਰ ਨੂੰ ਮਿਲਣ ਲਈ ਗੇੜੇ ਕੱਢਦਾ'' ਬਿੱਕਰ ਜੁੱਤੀ ਲਾਹ ਕੇ ਤਖਤਪੋਸ਼ 'ਤੇ ਬੈਠ ਗਿਆ। ''ਓ ਅਮਲੀਆ! ਤੂੰ ਕੈਪਟਨ ਦੇ ਕਿਧਰਲੇ ਗੇੜੇ ਦੇਖ ਆਇਐਂ, ਤੇ ਕੀਹੜੀ ਲੀਹ 'ਤੇ ਚਾੜ•ੀ ਜਾਨੈਂ ਕੈਪਟਨ ਨੂੰ'' ਸ਼ਿੰਦਾ ਵੀ ਹੱਸਦਾ-ਹੱਸਦਾ ਬਿਕਰ ਦੇ ਨੇੜੇ ਆ ਬੈਠਿਆ। ''ਕਾਮਰੇਡਾ! ਪਹਿਲਾਂ ਭਾਵੇਂ ਆਪਣੀ ਸਰਕਾਰ ਮੌਕੇ ਕੈਪਟਨ ਅਮਰਿੰਦਰ ਸਿਹੁੰ ਕਿਸੇ ਨੂੰ ਮਿਲਦਾ ਵੀ ਨਈਂ ਸੀ ਹੁੰਦਾ, ਪਰ ਲੱਗਦੈ ਰਾਜ ਭਾਗ ਗਏ ਤੋਂ ਬਾਅਦ ਉਹਨੂੰ ਪਤਾ ਲੱਗਿਐ ਬਈ ਵਰਕਰਾਂ ਦੇ ਸਿਰ 'ਤੇ ਈ ਇਹ ਰਾਜ ਭਾਗ ਮਿਲਦੈ, ਤਾਂਹੀ ਤਾਂ ਹੁਣ ਐਨੀ ਗਰਮੀ 'ਚ ਵਰਕਰਾਂ ਨਾਲ ਮਿਲਣੀਆਂ ਕਰਦਾ ਫਿਰਦੈ'' ਬਿੱਕਰ ਦੀ ਗੱਲ 'ਤੇ ਹੱਸ ਕੇ ਬਾਬਾ ਲਾਭ ਸਿੰਘ ਕਹਿਣ ਲੱਗਿਆ ''ਹਾਂ ਸ਼ੇਰੋ! ਸੁਣਿਐ, ਹੁਣ ਰਾਜਾ ਸਾਬ• ਹਰੇਕ ਹਲਕੇ ਜਾ ਕੇ ਕਾਂਗਰਸੀ ਵਰਕਰਾਂ ਨੂੰ ਮਿਲਕੇ ਉਹਨਾਂ ਦੀ ਸਲਾਹਾਂ ਲੈ ਰਹੇ ਨੇ, ਬਈ ਕਾਂਗਰਸ ਪਾਰਟੀ ਮਜ਼ਬੂਤ ਕਿਵੇਂ ਹੋ ਸਕਦੀ ਐ ਤੇ ਦੁਬਾਰੇ ਰਾਜ ਭਾਗ ਕਿਵੇਂ ਲਿਆਂਦਾ ਜਾ ਸਕਦੈ'' ਬਾਬਾ ਲਾਭ ਸਿੰਘ ਦੀ ਗੱਲ 'ਤੇ ਸ਼ਿੰਦੇ ਨੇ ਟਿੱਪਣੀ ਕੀਤੀ ''ਬਾਬਾ ਜੀ! ਕਿਤੇ ਇਹ ਨਾ ਹੋਵੇ ਬਈ ਰਾਜ ਭਾਗ ਲੈ ਕੇ ਰਾਜਾ ਸਾਬ• ਫੇਰ ਪਹਿਲਾਂ ਵਾਂਗੂ ਆਪਣੇ ਮਹਿਲਾਂ ਦੀ ਕੁੰਡੀ ਲਾ ਕੇ ਬੈਠ ਜਾਣ, ਉਦੋਂ ਵਰਕਰ ਤਾਂ ਵਰਕਰ, ਵਿਚਾਰੇ ਐਮ.ਐਲ.ਏ. ਵੀ ਰੌਲਾ ਪਾਈ  ਗਏ ਨੇ, ਬਈ ਸਾਨੂੰ ਤਾਂ ਕੈਪਟਨ ਸਾਬ• ਮਿਲਦੇ ਈ ਨਈਂ''। ''ਹਾਂ ਕਾਮਰੇਡਾ! ਇਹ ਗੱਲ ਤਾਂ ਤੇਰੀ ਠੀਕ ਐ ਪਿਛਲੀ ਵਾਰੀ ਕਿੰਨਾ ਰੌਲਾ ਪੈਂਦਾ ਰਿਹੈ, ਬਈ ਕੈਪਟਨ ਦੇ ਦੁਆਲੇ ਤਾਂ ਪੰਜ-ਸੱਤ ਬੰਦਿਆਂ ਦੀ ਈ ਘੇਰਾਬੰਦੀ ਹੋ 'ਗੀ ਐ, ਉਥੇ ਤਾਂ ਹੋਰ ਕਿਸੇ ਨੂੰ ਫਟਕਣ ਵੀ ਨਈਂ ਦਿੱਤਾ ਜਾਂਦੈ, ਕਹਿੰਦੇ ਨੇ ਪਿਛਲੀ ਵਾਰੀ ਤਾਂ ਮੋਤੀ ਮਹਿਲ ਦੇ ਗੇਟਾਂ ਤੋਂ ਗਾਹਾਂ ਜਾਣਾ ਪਾਕਿਸਤਾਨ ਦਾ ਬਾਰਡਰ ਲੰਘਣ ਵਰਗਾ ਹੋ ਗਿਆ ਸੀ'' ਬਿੱਕਰ ਨੇ ਪੂਰੀ ਲੈਅ ਨਾਲ ਗੱਲ ਮੁਕਾਈ। ''ਅਮਲੀਆ! ਪਹਿਲੀ ਚੰਗੀ ਗੱਲ ਤਾਂ ਐਤਕੀਂ ਇਹ ਹੋਈ ਐ, ਬਈ ਆਖਰ ਕੈਪਟਨ ਸਾਬ• ਨੂੰ ਚੇਤਾ ਆ ਈ ਗਿਐ ਵਰਕਰਾਂ ਨੂੰ ਮਿਲਣ ਦਾ, ਦੂਜੀ ਗੱਲ ਇਹ ਐ ਬਈ ਜਿਵੇਂ ਹੁਣ ਤੋਂ ਈ ਹੈਲੀਕਾਪਟਰ ਭਜਾ ਲਿਐ ਤੇ ਲੋਕਾਂ 'ਚ ਜਾਣਾ ਸ਼ੁਰੂ ਕਰ 'ਤੈ, ਉਹਦੇ ਨਾਲ ਲੱਗਦੈ ਬਈ ਐਤਕੀਂ ਕੈਪਟਨ ਸਾਬ• ਵੀ ਬਾਦਲ ਵਾਂਗੂੰ ਮੇਹਨਤ ਕਰਨ ਲੱਗ 'ਪੇ ਨੇ'' ਸ਼ਿੰਦੇ ਦੀ ਗੱਲ 'ਤੇ ਚਿੱਟੀ ਦਾੜ•ੀ 'ਚ ਮੁਸ਼ਕਰਾਉਂਦਿਆਂ ਬਾਬਾ ਲਾਭ ਸਿੰਘ ਨੇ ਕਿਹਾ ''ਪੁੱਤਰੋ! ਐਤਕੀਂ ਜੇ ਇਕ ਪਾਸੇ ਬਾਦਲ ਸਾਬ• ਨੇ ਤਾਂ ਦੂਜੇ ਪਾਸਿਓਂ ਮਨਪ੍ਰੀਤ ਬਾਦਲ ਵੀ ਕਾਂਗਰਸ ਨੂੰ ਮਾਰ ਕਰੂਗਾ, ਚੰਗੀ ਗੱਲ ਐ ਜੇ ਕੈਪਟਨ ਸਾਬ ਨੇ ਹੁਣ ਤੋਂ ਈ ਮੇਹਨਤ ਕਰਨੀ ਸ਼ੁਰੂ ਕਰ 'ਤੀ ਐ, ਐਤਕੀਂ ਭਾਈ ਕੈਪਟਨ ਨੂੰ ਬਹੁਤ ਜੋਰ ਲਾਉਣਾ ਪੈਣੈ, ਫੇਰ ਈ ਕੁਰਸੀ ਦੇ ਨੇੜੇ ਪਹੁੰਚਿਆ ਜਾਊ''। '' ਬਾਬਾ ਜੀ! ਜੇ ਰਾਜਾ ਸਾਬ• ਮੇਹਨਤ ਕਰ ਲੂ ਤਾਂ ਚੰਗਾ ਰਹੂ, ਨਈਂ ਤਾਂ ਐਤਕੀ ਦਾ ਮਾਂਜਿਆ ਮੁੜ ਕੇ ਉਠਣ ਜੋਗਾ ਨਈਂ ਰਹਿਣਾ'' ਬਿੱਕਰ ਦੀ ਇਸ ਗੱਲ 'ਤੇ ਹੱਸਦੇ-ਹੱਸਦੇ ਸਾਰੇ ਉਠ ਖੜੇ ਹੋਏ।

                                                                                                                                  ਘੁਣਤਰੀ
                                                                                                                 98764-16009  

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਿੰਦੁਸਤਾਨ ਟਾਈਮਜ਼ ਦੇ ਪੱਤਰਕਾਰ `ਤੇ ਹਮਲਾ

 • ਮਾਨਸਾ-
  ਸ਼ਨੀਵਾਰ ਦੀ ਸ਼ਾਮ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਹਿੰਦੁਸਤਾਨ ਟਾਈਮਜ਼ ਦੇ ਮਾਨਸਾ ਤੋਂ ਪੱਤਰਕਾਰ ਭਰਤ ਖੰਨਾ 'ਤੇ ਮਾਨਸਾ 'ਚ ਹਮਲਾ ਕਰ ਦਿੱਤਾ। ਉਹ ਮਾਨਸਾ ਦੇ ਕਾਂਗਰਸੀ ਵਿਧਾਇਕ ਸ਼ੇਰ ਸਿੰਘ ਗਾਗੋਵਾਲ ਨੂੰ ਮਿਲਣ ਲਈ ਜਾ ਰਿਹਾ ਸੀ। ਉਸਨੂੰ ਵਿਧਾਇਕ ਦੇ ਘਰ ਨੇੜੇ ਹੀ ਘੇਰ ਲਿਆ ਗਿਆ।
                        ਨੇੜਲੇ ਘਰਾਂ ਦੇ ਲੋਕਾਂ ਨੇ ਭਰਤ ਖੰਨਾ ਨੂੰ ਹਮਲਾਵਰਾਂ ਦੇ ਚੁੰਗਲ 'ਚ ਛੁਡਾਇਆ ਪਰ ਲੋਕ ਹਮਲਾਵਰਾਂ ਨੂੰ ਕਾਬੂ ਨਾ ਕਰ ਸਕੇ। ਹਮਲਾਵਰ ਆਪਣੇ ਮੋਟਰਸਾਈਕਲ 'ਤੇ ਫਰਾਰ ਹੋ ਗਏ ਜਦਕਿ ਭਰਤ ਖੰਨਾ ਨੇ ਮੋਟਰਸਾਈਕਲ ਦਾ ਨੰਬਰ (ਪੀ.ਬੀ.-03-ਟੀ-1881) ਨੋਟ ਕਰ ਲਿਆ। ਖੰਨਾ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਉਸਦੇ ਸਿਰ ਤੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ ਤੇ ਉਸਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਕੁਝ ਤਿੱਖੀਆਂ ਖ਼ਬਰਾਂ ਲਾਉਣ ਕਰਕੇ ਮਾਨਸਾ ਪੁਲੀਸ ਸ਼੍ਰੀ ਖੰਨਾ ਤੋਂ ਕਾਫੀ ਦੁਖੀ ਸੀ, ਜਿਸ ਕਾਰਨ ਸੂਈ ਸਿੱਧੀ ਮਾਨਸਾ ਪੁਲੀਸ ਵੱਲ ਉਠਦੀ ਹੈ। ਮਾਨਸਾ ਪੁਲੀਸ ਦੇ ਐਸ.ਐਚ.ਓ. ਸਿਟੀ ਵੰਨ ਸੁਲੱਖਣ ਸਿੰਘ ਸਬੰਧੀ ਸ਼੍ਰੀ ਖੰਨਾ ਨੇ ਇਕ ਖਬਰ ਛਾਪੀ ਸੀ ਪਰ ਸ਼੍ਰੀ ਸੁਲੱਖਣ ਨੇ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
                          ਇਸ ਤੋਂ ਵੱਡੀ ਸਿਤਮਜ਼ਰੀਫੀ ਕੀ ਹੋਵੇਗੀ ਕਿ ਪੁਲੀਸ ਨੇ ਦੋਸ਼ੀਆਂ ਖਿਲਾਫ ਐਫ.ਆਈ.ਆਰ. ਵੀ ਦਰਜ ਨੀ ਕੀਤੀ ਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸ਼ਹਿਰੀ ਨੰਬਰ-2 ਦੇ ਐਸ.ਐਚ.ਓ. ਪ੍ਰਿਤਪਾਲ ਸਿੰਘ (ਜਿਸ ਅਧੀਨ ਘਟਨਾ ਸਥਾਨ ਦਾ ਇਲਾਕਾ ਆਉਂਦਾ ਹੈ) ਨੇ ਕਿਹਾ ਕਿ ਉਨ•ਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸ.ਐਸ.ਪੀ. ਹਰਦਿਆਲ ਸਿੰਘ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
  ਸੂਤਰਾਂ ਅਨੁਸਾਰ ਮਾਨਸਾ ਪੁਲੀਸ ਦੀ ਇਕ ਮਹਿਲਾ ਹੌਲਦਾਰ ਦਾ ਪੁੱਤਰ ਵੀ ਸ਼ਾਮਿਲ ਸੀ। ਇਸ ਦੌਰਾਨ ਪੱਤਰਕਾਰ ਭਾਈਚਾਰੇ ਨੇ ਮਾਨਸਾ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਪੱਤਰਕਾਰਾਂ ਨੂੰ ਮਜ਼ਬੂਰਨ ਮਾਨਸਾ ਪੁਲੀਸ ਦੇ 'ਸਕੈਂਡਲ' ਜੱਗ ਜ਼ਾਹਰ ਕਰਨੇ ਪੈਣਗੇ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਈ ਟੀ ਟੀ ਅਧਿਆਪਕ ਯੂਨੀਅਨ ਵੱਲੋਂ 15 ਮਈ ਤੋਂ ਚੰਡੀਗੜ ਡੇਰੇ

 • ਫਤਿਹਗੜ ਸਾਹਿਬ, 7 ਮਈ (ਹਰਪ੍ਰੀਤ ਕੌਰ ਟਿਵਾਣਾ):- ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ 6 ਮਈ ਨੂੰ ਪੰਜਾਬ ਭਰ ਵਿੱਚ ਜਿਲ ਇਕਾਈਆਂ ਦੀਆਂ ਅਹਿਮ ਮੀਟਿੰਗਾਂ ਹੋਈਆਂ ਇਸੇ ਲੜੀ ਤਹਿਤ ਜਿਲ ਇਕਾਈ ਫ਼ਤਿਹਗੜ ਸਾਹਿਬ ਦੀ ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਿਲ ਪ੍ਰਧਾਨ ਸ: ਗੁਰਿੰਦਰ ਸਿੰਘ ਗੁਰਮ ਅਤੇ ਪ੍ਰਧਾਨ ਮਾਲਵਾ ਜੋਨ ਸ: ਜਗਤਾਰ ਸਿੰਘ ਮਨੈਲਾ ਨੇ ਦੱਸਿਆ ਕਿ 17 ਅਪ੍ਰੈਲ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸਰਕਾਰ ਵੱਲੋਂ 30 ਅਪ੍ਰੈਲ ਤੱਕ ਜਿਲ਼ ਪ੍ਰੀਸ਼ਦ ਅਧਿਆਪਕਾ ਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ਼ੀ ਦੇ ਆਰਡਰ ਦੇਣ ਅਤੇ ਨਗਰ ਕੌਂਸਲਾਂ ਦੇ ਅਧਿਆਪਕਾਂ ਨੂੰ ਵੀ ਸਿੱਖਿਆ ਵਿਭਾਗ ਵਿੱਚ ਬਦਲੀ ਲਈ ਸਹਿਮਤੀ ਪੱਤਰ ਲੈਣ ਅਤੇ ਯੂਨੀਅਨ ਨਾਲ ਹੋਏ ਸਮਝੌਤੇ ਨੂੰ ਇੰਨ-ਬਿੰਨ ਲਾਗੂ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।ਸਗੋਂ ਹਰ ਵਾਰ ਲਾਰੇ ਹੀ ਲਾਏ ਜਾਂਦੇ ਹਨ ਸੋ ਮਜਬੂਰਨ ਸਰਕਾਰ ਦੇ ਲਾਰਿਆਂ ਤੋਂ ਤੰਗ ਆ
  ਕੇ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ 1 ਮਈ ਨੂੰ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ 15 ਮਈ ਨੂੰ ਚੰਡੀਗੜ ਵਿਖੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਲ਼ ਪ੍ਰੀਸ਼ਦਾਂ ਤੇ ਨਗਰ ਕੌਂਸਲਾਂ ਦੇ ਅਧਿਆਪਕਾਂ ਦੀ ਸਕੂਲਾਂ ਸਮੇਤ ਸਿੱਖਿਆ ਵਿਭਾਗ ਵਿੱਚ ਵਾਪਸੀ ਦੇ ਮੁੱਦੇ ਤੇ ਮੁੜ ਫ਼ੈਸਲਾਕੁੰਨ ਸ਼ੰਘਰਸ਼ ਦਾ ਬਿਗੁਲ ਵਜਾਉਣ ਦਾ ਫ਼ੈਸਲਾ ਲਿਆ ਹੈ ।ਆਗੂਆਂ ਨੇ ਕਿਹਾ ਕਿ ਜਦੋਂ ਵੀ ਯੂਨੀਅਨ ਆਗੂ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਹੋਰ ਅਧਿਕਾਰੀਆਂ ਨੂੰ ਮਿਲੇ ਹਨ ਉਹਨਾਂ ਨੇ ਈ ਟੀ ਟੀ ਅਧਿਆਪਕ ਯੂਨੀਅਨ ਨਾਲ ਹੋਏ ਸਮਝੋਤੇ ਨੂੰ ਇੰਨ-ਬਿੰਨ ਲਾਗੂ ਕਰਨ ਦੀ ਗੱਲ ਤਾਂ ਕਹੀ ਹੈ ਪਰ ਸਮਝੌਤੇ ਦੇ ਲਗਭਗ 6 ਮਹੀਨੇ ਦੇ ਬੀਤ ਜਾਣ ਦੇ ਬਾਵਜੂਦ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ।ਇਸ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਸਰਕਾਰ ਜਾਣ ਬੁੱਝ ਕੇ ਇਸ ਮਸਲੇ ਨੂੰ ਉਲਝਾ ਰਹੀ ਹੈ ਤੇ ਈ ਟੀ ਟੀ ਅਧਿਆਪਕਾਂ ਨੂੰ ਮੁੜ ਸ਼ੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਉਕਸਾ
  ਰਹੀ ਹੈ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਵਾਅਦਾ ਖ਼ਿਲਾਫ਼ੀ ਦਾ ਖਾਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਯੂਨੀਅਨ ਵੱਲੋਂ ਉਲੀਕੇ ਗੁਰੀਲਾ ਐਕਸ਼ਨਾਂ ਰਾਹੀਂ ਭੁਗਤਣਾ ਪਏਗਾ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬੇਰੁਜਗਾਰੀ ਦੀ ਅੱਗ ਵਿੱਚ ਝੁਲਸ ਰਹੀ ਹੈ ਰਾਸ਼ਟਰੀ ਸੇਵਾ ਯੋਜਨਾ ਦੀ ਹਿਮਾਲੀਅਨ ਕੁਈਨ ਰੇਨੂੰ

 • ਵੇਦ ਤਾਇਲ / ਭੀਖੀ
  ਮਾਨਸਾ ਦੀ ਰਹਿਣ ਵਾਲੀ ਰੇਨੂੰ ਆਪਣੀ  ਮਿਸਾਲ ਆਪ ਹੈ।  ਰੇਨੂੰ ਨੇ ਛੋਟੀ ਉਮਰ ਵਿੱਚ ਹੀ ਅਜਿਹੇ ਮੁਕਾਮ ਹਾਸਿਲ ਕੀਤੇ ਹਨ ਜੋ ਲੜਕੇ ਵੱਡੀ ਉਮਰ ਵਿੱਚ ਵੀ ਸ਼ਾਇਦ ਨਾ ਹਾਸਿਲ ਕਰ ਸਕਣ।
  ਮਾਤਾ ਦਾ ਵਿਛੋੜਾ, ਪਿਤਾ ਦੀ ਬਿਮਾਰੀ, ਭਾਈ ਦਾ ਪਿਆਰ ਨਾ ਹੋਣਾ ਸ਼ਾਇਦ ਰੇਨੂੰ ਦੀ ਕਿਸਮਤ ਵਿੱਚ ਅਜਿਹਾ ਹੀ ਕੁਝ ਲਿਖਿਆ ਹੈ। ਆਰਥਿਕ ਤੰਗੀ ਦੇ ਚਲਦੇ ਰੇਨੂੰ ਇਸ ਦੁੱਖ ਨੂੰ ਆਪਣੀ ਭੈਣ ਨਾਲ ਹੱਸ ਕੇ ਸਹਿ ਰਹੀ ਹੈ। ਨਹਿਰੂ ਮੈਮੋਰੀਅਲ ਕਾਲਜ ਵਿੱਚ ਪੜਦੇ ਸਮੇਂ ਰੇਨੂੰ ਨੇ ਰਾਸ਼ਟਰੀ ਸੇਵਾ ਯੋਜਨਾ ਨੂੰ ਅਜਿਹਾ ਅਪਣਾਇਆ ਕਿ ਉਹ ਉਸੇ ਦੀ ਹੋ ਕੇ ਰਹਿ ਗਈ। ਰੇਨੂੰ ਨੇ ਭਾਵੇਂ ਹੀ ਐਨਐਸਐਸ ਦੇ ਜਰੀਏ "ਹਿਮਾਲੀਅਨ ਕੁਈਨ" ਅਤੇ "ਮਿਸ ਐਨਐਸਐਸ 2009 " ਵਰਗੇ ਅਨੇਕਾਂ ਸਨਮਾਨ ਹਾਸਿਲ ਕੀਤੇ ਹਨ ਪ੍ਰੰਤੂ ਹਾਲੇ ਵੀ ਉਹ ਬੇਰੁਜ਼ਗਾਰੀ ਦੀ ਅੱਗ ਵਿੱਚ ਝੁਲਸ ਰਹੀ ਹੈ। ਰੇਨੂੰ ਨੂੰ ਇਸ ਗੱਲ ਦਾ ਦੁੱਖ ਹੈ ਕਿ ਯੁਵਾ ਕੈਂਪਾਂ ਦੇ ਜਰੀਏ ਅਨੇਕਾਂ ਸਰਟੀਫਿਕੇਟ ਪ੍ਰਾਪਤ ਕਰਕੇ ਅਤੇ ਉੱਚ ਯੋਗਤਾ ਦੇ ਚਲਦੇ ਉਸਨੂੰ ਹਾਲ ਵਿੱਚ ਹੀ ਪੰਜਾਬ ਪੁਲਿਸ ਵਿੱਚ ਹੋਈ ਮਹਿਲਾ ਕਾਂਸਟੇਬਲ ਦੀ ਭਰਤੀ ਵਿੱਚੋਂ ਕੱਢ ਦਿੱਤਾ ਗਿਆ ਜਿਸਦਾ ਕਾਰਨ ਉਹ ਆਪਣੀ ਗਰੀਬੀ ਦੱਸਦੀ ਹੈ ਅਤੇ ਉਸ ਤੋਂ ਜੂਨੀਅਰ ਲੜਕੀਆਂ ਦੀ ਭਰਤੀ ਹੋਣ ਤੇ ਉਹ ਗੁੱਸਾ ਵੀ ਜਿਤਾਉਂਦੀ ਹੈ। ਰੇਨੂੰ ਕਈ ਹਾਈਕਿੰਗ ਟ੍ਰੈਕਿੰਗ ਕੈਂਪਾਂ ਵਿੱਚ ਹਿੱਸਾ ਲੈਕੇ ਅਨੇਕਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਵੀ ਬਣੀ ਹੈ। ਰੇਨੂੰ ਨੇ ਹਾਈਕਿੰਗ ਟਰੈਕਿੰਗ ਮਨਾਲੀ ਵਿੱਚ ਭਾਗ ਲੈਕੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਉਸਦੀ ਚੋਣ ਮਾਉਂਟ ਕਲਾਈਂਬ ਟਰੇਨਿੰਗ ਕੋਰਸ ਲਈ ਦੋ ਵਾਰ ਹੋਈ ਪ੍ਰੰਤੂ ਆਰਥਿਕ ਤੰਗੀ ਕਾਰਨ ਉਹ ਇਸ ਵਿੱਚ ਭਾਗ ਨਹੀ ਲੈ ਸਕੀ। ਰੇਨੂੰ ਨੇ ਨੈਸ਼ਨਲ ਇੰਟੈਗਰੇਸ਼ਨ ਕੈਂਂਪ ਜੈਪੁਰ ਵਿੱਚ ਹਿੱਸਾ ਲੈਕੇ ਉਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਮਾਨਸਾ ਜਿਲੇ ਦਾ ਨਾਂ ਰੋਸ਼ਨ ਕੀਤਾ ਹੈ। ਮਨਾਲੀ ਵਿੱਚ ਹੀ ਆਯੋਜਿਤ ਐਡਵੈਂਚਰ ਕੈਂਪ ਵਿੱਚ ਜੋਖਮ ਭਰੇ ਕੰਮ ਕਰਨ ਨਾਲ ਉਸਨੂੰ "ਹਿਮਾਲੀਅਨ ਕੁਈਨ" ਵਰਗੇ ਖਿਤਾਬ ਨਾਲ ਨਿਵਾਜਿਆ ਗਿਆ।ਬੇਸ਼ਕ ਰੇਨੂੰ ਨੂੰ ਜਿਲਾ ਪ੍ਰਸ਼ਾਸਨ ਵੱਲੋ 15 ਅਗਸਤ ਅਤੇ 26 ਜਨਵਰੀ ਨੂੰ ਜਿਲਾ ਪੱਧਰੀ ਸਨਮਾਨ  ਦਿੱਤਾ  ਪ੍ਰੰਤੂ ਹਾਲੇ ਤੱਕ ਪ੍ਰਸ਼ਾਸਨ ਜਾਂ ਸਰਕਾਰ ਨੇ ਉਸਨੂੰ ਰੁਜਗਾਰ ਦੇਣਾ ਜਾਂ ਆਰਥਿਕ ਸਹਾਇਤਾ ਕਰਨਾ ਮੁਨਾਸਿਬ ਨਹੀ ਸਮਝਿਆ। ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੀ ਵਿਦਿਆਰਥਣ ਰਹਿ ਚੁੱਕੀ ਰੇਨੂੰ ਮੈਡਮ ਇੰਦਰਪਾਲ ਕੌਰ ਦੀ ਪ੍ਰੇਰਨਾ ਨਾਲ ਰਾਸ਼ਟਰੀ ਸੇਵਾ ਯੋਜਨਾ ਦੇ ਕੈਂਪਾਂ ਵਿੱਚ ਭਾਗ ਲੈਕੇ ਯੁਵਾ ਪੀੜੀ ਦੀਆਂ ਲੜਕੀਆਂ ਲਈ ਪ੍ਰੇਰਨਾ ਸਰੋਤ ਬਣ ਰਹੀ ਹੈ ਉਥੇ ਉਸਦਾ ਕਹਿਣਾ ਹੈ ਕਿ ਰਾਸ਼ਟਰੀ ਸੇਵਾ ਯੋਜਨਾ ਦੇ ਕੈਂਪ ਮਨੁੱਖ ਨੂੰ ਉਸਦੀ ਅਸਲ ਜਿੰਦਗੀ ਜਿਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ ਅਤੇ ਜੇਕਰ ਕੋਈ ਲੜਕੀ ਤਹਿ ਦਿਲੋਂ ਇਸਨੂੰ ਅਪਣਾ ਲਵੇ ਤਾਂ ਜੀਵਨ ਦੀ ਹਰ ਮੁਸ਼ਕਿਲ ਨੂੰ ਸਹਿਜੇ ਹੀ ਹੱਲ ਕਰ ਸਕਦੀ ਹੈ। ਰੇਨੂੰ ਦੀ ਇੱਛਾ ਹੈ ਕਿ ਉਹ ਸਮਾਜ ਸੇਵਾ ਦੇ ਨਾਲ ਨਾਲ ਇੱਕ ਵਾਰ ਐਡਵੈਂਚਰ ਕੋਰਸ ਵਿੱਚ ਭਾਗ ਜਰੂਰ ਲਵੇਗੀ । ਭਾਂਵੇ ਲੜਕੀਆਂ ਅੱਜ ਕੱਲ੍ਹ ਪੜਾਈ ਅਤੇ ਖੇਡਾਂ ਵੱਲ ਅੱਗੇ ਵੱਧ ਰਹੀਆਂ ਹਨ ਪ੍ਰੰਤੂ ਰੇਨੂੰ ਨੇ ਰਾਸ਼ਟਰੀ ਸੇਵਾ ਯੋਜਨਾ ਦਾ ਬਿਖੜਾ ਪੈਂਡਾ ਚੁਣ ਕੇ ਉਸ ਵਿੱਚ ਜਿੰਦਗੀ ਦਾ ਅਸਲ ਉਦੇਸ਼ ਕੱਢ ਕੇ ਜੀਵਨ ਜਿਉਣ ਦਾ ਯਤਨ ਕੀਤਾ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 80 81 82 [83]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਕੈਨੇਡਾ ‘ਚ ਭਾਰਤੀ ਵਰਕਰਾਂ ਦਾ ਮੰਦਿਰ ਦੇ ਪੁਜਾਰੀ ਤੇ ਭੁੱਖੇ ਰੱਖ ਕੇ ਕੰਮ ਕਰਵਾਉਣ ਦਾ ਇਲ਼ਜਾਮ
 • ਕੈਨੇਡਾ ‘ਚ 4 ਭਾਰਤੀ ਵਰਕਰਾਂ ਦਾ ਮੰਦਿਰ ਦੇ ਪੁਜਾਰੀ ਤੇ ਭੁੱਖੇ ਰੱਖ ਕੇ ਕੰਮ ਕਰਵਾਉਣ ਦਾ ਇਲ਼ਜਾਮ
 • ਅਹੁਦੇ ਤੋਂ ਅਸਤੀਫ਼ਾ ਦੇ ਕੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਵੇ ਚੱਢਾ
 • ਬਰਨਾਲਾ ‘ਚ ਬਣੇ ਅਸਲਾ ਮੁਕਤ ਇਲਾਕੇ –(ਪੜ੍ਹੋ ਪੂਰੀ ਖ਼ਬਰ)
 • ਚੋਣ ਕਮਿਸ਼ਨ ਪ੍ਰਧਾਨ ਮੰਤਰੀ ਦਾ ਇੱਕ “ਲੈਟਰ ਬਾਕਸ” :-ਆਪ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • `ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ` ਤਾਂ ਕਿ...ਗੂੰਗੇ ਬਹਿਰਿਆਂ ਦੀ ਵੀ ਹੋਵੇ ਬਰਾਬਰ ਕਦਰ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ


 • Facebook Activity

  Widgetize!