ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪ੍ਰਵਾਸੀ ਪੰਜਾਬੀ

 • ਟਰੰਪ ਦੇ ਵਿਵਹਾਰ ਨੂੰ ਲੈ ਕੇ ਪ੍ਰਵਾਸੀ ਭਾਰਤੀ ਚਿੰਤਾਂ `ਚ

 • ਨਿਊਯਾਰਕ, 31 ਅਕਤੂਬਰ (ਏਜੰਸੀ)- ਅਮਰੀਕੀ ਪ੍ਰਤੀਨਿਧ ਸਭਾ ਲਈ ਉਮੀਦਵਾਰ ਰਾਜਾ ਕ੍ਰਿਸ਼ਣਮੂਰਤੀ ਨੇ ਕਿਹਾ ਕਿ ਡਾਨਲਡ ਟਰੰਪ ਦੇ ਵਿਵਹਾਰ ਨੂੰ ਲੈ ਕੇ ਭਾਰਤੀ ਅਮਰੀਕੀ ਬਹੁਤ ਚਿੰਤਾਂ 'ਚ ਹਨ। ਉਨ੍ਹਾਂ ਕਿਹਾ ਕਿ ਟਰੰਪ ਨੇ ਪ੍ਰਵਾਸੀਆਂ ਅਤੇ ਮਹਿਲਾਵਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਰਾਜਨੀਤਕ ਚਰਚਾ 'ਚ ਜ਼ਹਿਰ ਘੋਲ ਦਿੱਤਾ ਹੈ। ਕ੍ਰਿਸ਼ਣਾਮੂਰਤੀ (42) ਅੱਠਵੇਂ ਕਾਂਗ੍ਰੇਸ਼ਨਲ ਡਿਸਟ੍ਰਿਕਟ ਇਲੀਨੋਇਸ ਤੋਂ ਚੋਣ ਲੜ ਰਹੇ ਹਨ, ਜਿਸ ਦੇ ਦਾਇਰੇ 'ਚ ਪੱਛਮੀ ਅਤੇ ਉੱਤਰ ਪੱਛਮੀ ਸ਼ਿਕਾਗੋ ਦੇ ਉੱਪ ਨਗਰੀ ਖੇਤਰ ਆਉਂਦੇ ਹਨ। ਕ੍ਰਿਸ਼ਣਾਮੂਰਤੀ ਨੇ ਮਾਰਚ 'ਚ ਇਲੀਨੋਇਸ 'ਚ ਡੈਮੋਕ੍ਰੇਟਿਕ ਪਾਰਟੀ ਦੇ ਕਾਂਗ੍ਰੇਸ਼ਨਲ ਪ੍ਰਾਈਮਰੀ 'ਚ ਜਿੱਤ ਪ੍ਰਾਪਤ ਕੀਤੀ ਸੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ ਹੈ। ਓਬਾਮਾ ਨੇ ਇਸ ਹਫਤੇ ਵੀਡੀਓ ਸੰਦੇਸ਼ 'ਚ ਕ੍ਰਿਸ਼ਣਾਮੂਰਤੀ ਨੂੰ ਆਪਣਾ ਮਿੱਤਰ ਕਰਾਰ ਦਿੱਤਾ ਅਤੇ ਅਮਰੀਕੀਆਂ ਨੂੰ ਉਨ੍ਹਾਂ ਦੇ ਪੱਖ 'ਚ ਵੋਟ ਦੇਣ ਦੀ ਅਪੀਲ ਕੀਤੀ। ਕ੍ਰਿਸ਼ਣਮੂਰਤੀ ਨੇ ਭਾਈਚਾਰੇ ਨਾਲ ਚਰਚਾ ਕਰਦਿਆਂ ਕਿਹਾ ਕਿ ਉਹ ਡੋਨਾਲਡ ਟਰੰਪ ਵਰਗੇ ਲੋਕਾਂ ਦੇ ਵਿਵਹਾਰ ਨੂੰ ਲੈ ਕੇ ਬੜੀ ਚਿੰਤਾ 'ਚ ਹਨ, ਜਿਸ ਨੇ ਪ੍ਰਵਾਸੀਆਂ, ਮਹਿਲਾਵਾਂ, ਘੱਟ ਗਿਣਤੀਆਂ ਅਤੇ ਸਾਬਕਾ ਸੈਨਿਕਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਰਾਜਨੀਤਕ ਮਾਹੌਲ 'ਚ ਜ਼ਹਿਰ ਘੋਲ ਦਿੱਤਾ ਹੈ।


  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰੀ ’ਚ ਹੋਏ ਗੋਲੀ ਕਾਂਡ ’ਚ ਦੋ ਨੌਜਵਾਨਾਂ ਦੀ ਮੌਤ

 • ਸਰੀ ਦੇ ਉੱਤਰ-ਪੂਰਬੀ ਖੇਤਰ ’ਚ ਸ਼ਨਿਚਰਵਾਰ ਨੂੰ ਹੋਏ ਗੋਲੀ ਕਾਂਡ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਵਿਕਰਮ ਤੂਰ (24) ਅਤੇ ਆਸਿਮ ਰਜ਼ਾ (19) ਵਜੋਂ ਹੋਈ ਹੈ।ਪੁਲੀਸ ਅਜੇ ਇਸ ਦੇ ਕਾਰਨਾਂ ਦਾ ਪਤਾ ਨਹੀਂ ਲਾ ਸਕੀ ਹੈ। ਪੁਲੀਸ ਅਨੁਸਾਰ ਜਦੋਂ ਉਸ ਦੇ ਅਫ਼ਸਰ ਮੌਕੇ ’ਤੇ ਪਹੁੰਚੇ ਤਾਂ ਗੋਲੀਆਂ ਨਾਲ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਦੂਜਾ ਤੜਪ ਰਿਹਾ ਸੀ। ਹਸਪਤਾਲ ਲਿਜਾਂਦੇ ਹੋਏ ਉਸ ਦੀ ਵੀ ਮੌਤ ਹੋ ਗਈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 80 ਫੀਸਦੀ ਭਾਰਤੀ ਹਿਲੇਰੀ ਦੇ ਨਾਲ

 • ਨਿਊਯਾਰਕ (ਪੀਟੀਆਈ) :ਅਮਰੀਕਾ 'ਚ ਰਹਿ ਰਹੇ ਭਾਰਤੀ ਰਵਾਇਤੀ ਰੂਪ ਨਾਲ ਡੈਮੋਯੇਟਿਕ ਪਾਰਟੀ ਦੇ ਹਮਾਇਤੀ ਮੰਨੇ ਜਾਂਦੇ ਹਨ। ਇਸ ਫਿਰਕੇ ਦੇ ਲੋਕਾਂ ਨੂੰ ਲੁਭਾਉਣ ਦੀ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਦਾਅਵੇਦਾਰ ਡੋਨਾਲਡ ਟਰੰਪ ਦੀ ਰਣਨੀਤੀ ਕਾਮਯਾਬ ਹੁੰਦੀ ਨਹੀਂ ਦਿਖ ਰਹੀ। ਇਕ ਸਰਵੇ ਦੇ ਮੁਤਾਬਕ, ਕਰੀਬ 80 ਫੀਸਦੀ ਭਾਰਤੀ ਵੋਟਰ ਡੈਮੋਯੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਨਾਲ ਹਨ।

  ਮੈਸਾਚਿਊਸਟਸ ਮੁਤਾਬਕ ਅਦਾਰਾ ਇੰਡੋ-ਯੂਐੱਸ ਬਿਜ਼ਨਸ ਜਰਨਲ ਅਤੇ ਉਸ ਦੇ ਸਹਿਯੋਗੀ ਇੰਡੀਆ ਨਿਊ ਇੰਗਲੈਂਡ ਨਿਊਜ਼ ਵੱਲੋਂ ਇਕ ਸਰਵੇਖਣ ਕਰਾਇਆ ਗਿਆ ਹੈ। ਇਹ ਭਾਰਤੀ-ਅਮਰੀਕੀ, ਦੱਖਣੀ ਏਸ਼ਿਆਈ ਸਨਅਤਕਾਰਾਂ ਅਤੇ ਉਨ੍ਹਾਂ ਦੇ ਕਾਰੋਬਾਰ 'ਤੇ ਕੇਂਦਰਿਤ ਅਦਾਰਾ ਹੈ। ਸਰਵੇ ਆਖਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਬਾਅਦ 21 ਤੋਂ 26 ਅਕਤੂਬਰ ਵਿਚਕਾਰ ਕੀਤਾ ਗਿਆ। ਇਸ ਦੇ ਮੁਤਾਬਕ ਫਿਰਕੇ ਦੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ਹਿਲੇਰੀ ਇਕ ਬਿਹਤਰ ਨੇਤਾ ਸਾਬਿਤ ਹੋਣਗੇ।

  ਸਰਵੇ 'ਚ ਸ਼ਾਮਲ 79.43 ਫੀਸਦੀ ਭਾਰਤੀ-ਅਮਰੀਕੀ ਨੇ ਕਿਹਾ ਕਿ ਉਹ ਅੱਠ ਨਵੰਬਰ ਦੀ ਚੋਣ 'ਚ ਹਿਲੇਰੀ ਨੂੰ ਵੋਟ ਦੇਣਗੇ। ਟਰੰਪ ਦਾ ਸਿਰਫ 14.89 ਫੀਸਦੀ ਲੋਕਾਂ ਨੇ ਹਮਾਇਤ ਕੀਤੀ। ਇਹ ਪੁੱਛੇ ਜਾਣ 'ਤੇ ਕਿ ਭਾਰਤ ਲਈ ਦੋਨਾਂ 'ਚ ਬਿਹਤਰ ਕੌਣ ਹੋਵੇਗਾ, 72.46 ਫੀਸਦੀ ਨੇ ਹਿਲੇਰੀ ਦਾ ਨਾਂ ਲਿਆ ਜਦਕਿ 18.12 ਫੀਸਦੀ ਨੇ ਟਰੰਪ ਨੂੰ ਬਿਹਤਰ ਦੱਸਿਆ। ਹਿਲੇਰੀ ਦੇ ਹਮਾਇਤੀਆਂ ਨੇ ਅਰਥਚਾਰਾ, ਰੁਜ਼ਗਾਰ ਦੇ ਮੌਕੇ, ਸਿਹਤ ਸੇਵਾ, ਇਮਾਨਦਾਰੀ, ਭਰੋਸੇਯੋਗਤਾ ਅਤੇ ਕੋਡ ਨੂੰ ਚੋਣਾਂ ਦਾ ਸਭ ਤੋਂ ਮਹੱਤਵਪੂਰਣ ਮੁੱਦਾ ਦੱਸਿਆ। ਟਰੰਪ ਦੀ ਹਮਾਇਤ ਕਰਨ ਵਾਲਿਆਂ ਨੇ ਅੱਤਵਾਦ ਨਾਲ ਮੁਕਾਬਲਾ ਕਰਨ ਦੀ ਉਨ੍ਹਾਂ ਦੀ ਨੀਤੀ ਦਾ ਹਵਾਲਾ ਦਿੱਤਾ।

  ਜ਼ਿਕਰਯੋਗ ਹੈ ਕਿ ਇਸ ਚੋਣ 'ਚ ਹਿਲੇਰੀ ਅਤੇ ਟਰੰਪ ਦਰਮਿਆਨ ਸਖ਼ਤ ਮੁਕਾਬਲਾ ਦੱਸਿਆ ਜਾ ਰਿਹਾ ਹੈ। ਕਈ ਸੂਬਿਆਂ 'ਚ ਭਾਰਤੀਆਂ ਦੀ ਭੂਮਿਕਾ ਫੈਸਲਾਕੁੰਨ ਹੈ। ਇਸ ਫਿਰਕੇ ਨੂੰ ਨਾਲ ਲਿਆਉਣ ਲਈ ਟਰੰਪ ਨੇ ਭਾਰਤ ਅਤੇ ਮੋਦੀ ਦਾ ਕਈ ਮੌਕਿਆਂ 'ਤੇ ਗੁਣਗਾਨ ਕੀਤਾ। ਉਹ ਭਾਰਤੀਆਂ ਦੀ ਜਨਤਕ ਸਭਾਵਾਂ ਨੂੰ ਸੰਬੋਧਨ ਕਰਨ ਵਾਲੇ ਇਕੋ ਇਕ ਉਮੀਦਵਾਰ ਵੀ ਹਨ। ਉਨ੍ਹਾਂ ਦੀ ਨੂੰਹ ਨੇ ਹਾਲੀਆ ਮੰਦਰ 'ਚ ਦੀਵਾਲੀ ਮਨਾਈ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ 'ਅਬ ਕੀ ਬਾਰ, ਟਰੰਪ ਸਰਕਾਰ' ਦਾ ਨਾਅਰਾ ਵੀ ਦਿੱਤਾ। ਇਹ 2014 ਦੀਆਂ ਆਮ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸਤੇਮਾਲ ਕੀਤੇ ਗਏ ਨਾਅਰੇ ਦੀ ਨਕਲ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਦੇਸ਼ਾਂ `ਚ ਪੜ੍ਹਾਈ ਕਰਦੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਮੁਕੰਮਲ ਜਾਣਕਾਰੀ ਮੰਤਰਾਲੇ ਦੇ ਕੌਾਸਲਰ ਸਰਵਿਸਜ਼ ਮੈਨੇਜਮੈਂਟ ਸਿਸਟਮ ਪੋਰਟਲ ਤੇ ਪਾਉਣ ਦੀ ਅਪੀਲ

 • ਵਿਦੇਸ਼ਾਂ 'ਚ ਪੜ੍ਹਾਈ ਕਰਦੇ ਜਾਂ ਕਰਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀ ਮੁਕੰਮਲ ਜਾਣਕਾਰੀ ਮੰਤਰਾਲੇ ਦੇ ਕੌਾਸਲਰ ਸਰਵਿਸਜ਼ ਮੈਨੇਜਮੈਂਟ ਸਿਸਟਮ ਪੋਰਟਲ www.madad. gov.in 'ਤੇ ਪਾਉਣ ਦੀ ਅਪੀਲ ਕੀਤੀ ਹੈ | ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਫ਼ਿਰੋਜ਼ਪੁਰ ਨੂੰ ਇਸ ਸਬੰਧੀ ਲਿਖੇ ਪੱਤਰ 'ਚ ਜ਼ਿਲੇ੍ਹ ਦੇ ਵਿਦੇਸ਼ 'ਚ ਪੜ੍ਹਾਈ ਕਰ ਰਹੇ ਜਾਂ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਰਾਹੀਂ ਆਪਣੀ ਜਾਣਕਾਰੀ ਉਕਤ ਪੋਰਟਲ 'ਤੇ ਸਾਂਝੀ ਕਰਨੀ ਯਕੀਨੀ ਬਣਾਉਣ ਲਈ ਆਖਿਆ ਹੈ | ਇਹ ਜਾਣਕਾਰੀ ਡਿਪਟੀ ਕਮਿਸ਼ਨ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦਿੱਤੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਪੋਰਟਲ 'ਤੇ ਵਿਦਿਆਰਥੀ ਦੀ ਰਜਿਸਟ੍ਰੇਸ਼ਨ ਤੋਂ ਇਲਾਵਾ ਸ਼ਿਕਾਇਤ ਰਜਿਸਟਰ ਕਰਵਾਉਣ ਦਾ ਪ੍ਰਬੰਧ ਵੀ ਹੈ | ਇਹ ਪੋਰਟਲ ਇਸ ਲਈ ਵੀ ਮਦਦਗਾਰ ਹੋਵੇਗਾ ਕਿਉਂ ਜੋ ਪੋਰਟਲ ਵਿਚ ਭਰੀ ਜਾਣ ਵਾਲੀ ਜਾਣਕਾਰੀ 'ਚ ਵਿਦਿਆਰਥੀ ਵੱਲੋਂ ਵਿਦੇਸ਼ ਵਿਚ ਸਥਿਤ ਵਿੱਦਿਅਕ ਸੰਸਥਾ, ਉੱਥੇ ਕੀਤੇ ਜਾਣ ਵਾਲੇ ਕੋਰਸ, ਸਬੰਧਿਤ ਦੇਸ਼ ਦੇ ਦੂਤਾਵਾਸ, ਆਪਣਾ ਭਾਰਤ ਦਾ ਪਤਾ, ਵਿਦੇਸ਼ ਦਾ ਪਤਾ ਅਤੇ ਹੰਗਾਮੀ ਹਾਲਤ ਵਿਚ ਸੰਪਰਕ ਕੀਤੇ ਜਾ ਸਕਣ ਵਾਲੇ ਦੋ ਪਤਿਆ/ਸੰਪਰਕ ਨੰਬਰਾਂ ਬਾਰੇ ਦੱਸਣਾ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਵਿਚ ਸਬੰਧਿਤ ਵਿਦਿਆਰਥੀ ਇਸੇ ਪੋਰਟਲ 'ਤੇ ਆਪਣੀ ਸ਼ਿਕਾਇਤ ਵੀ ਦਰਜ ਕਰਵਾ ਸਕਦਾ ਹੈ ਤੇ ਹੰਗਾਮੀ ਹਾਲਤ 'ਚ ਵਿਦੇਸ਼ ਮੰਤਰਾਲੇ ਵੱਲੋਂ ਉਸ ਦੇ ਬਦਲਵੇਂ ਦੋ ਪਤਿਆ 'ਤੇ ਵੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਰਤੀ ਕਾਲ ਸੈਂਟਰਾਂ `ਤੇ ਹਜ਼ਾਰਾਂ ਅਮਰੀਕੀਆਂ ਨਾਲ ਧੋਖਾਧੜੀ ਕਰਨ ਦਾ ਦੋਸ਼

 • ਵਾਸ਼ਿੰਗਟਨ, 28 ਅਕਤੂਬਰ (ਏਜੰਸੀ)- ਪੰਜ ਭਾਰਤੀ ਕਾਲ ਸੈਂਟਰਾਂ 'ਤੇ ਹਜ਼ਾਰਾਂ ਅਮਰੀਕੀਆਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ | ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਜੇਹ ਜਾਨਸਨ ਨੇ ਦੱਸਿਆ ਕਿ ਅਮਰੀਕਾ ਤੋਂ ਭਾਰਤ ਨੇ 300 ਮਿਲੀਅਨ ਡਾਲਰ ਦੀ ਰਕਮ ਠੱਗੀ ਹੈ | ਅਧਿਕਾਰੀ ਨੇ ਦੱਸਿਆ ਕਿ ਇੰਟਰ ਏਜੰਸੀ ਦੇ ਕੋਸ਼ਿਸ਼ਾਂ ਦੇ ਨਤੀਜੇ ਦੌਰਾਨ ਪੰਜ ਕਾਲ ਸੈਂਟਰਾਂ ਤੇ 56 ਲੋਕਾਂ ਜਿਸ 'ਚ 31 ਭਾਰਤੀ ਹੈ, ਇਸ ਸਬੰਧੀ ਕਾਰਵਾਈ ਕੀਤੀ ਗਈ ਜਿਸ 'ਚ ਅਮਰੀਕਾ 'ਚ 20 ਦੀ ਗਿ੍ਫਤਾਰੀ ਹੋ ਗਈ ਹੈ, ਜਿਸ 'ਚ ਵੱਧ ਭਾਰਤੀ ਹੈ | ਜਾਨਸਨ ਨੇ ਦੱਸਿਆ ਕਿ ਇਹ ਸਾਰੇ ਹਜਾਰਾਂ ਲੋਕਾਂ ਨੂੰ ਧੋਖਾ ਦੇ ਰਹੇ ਸਨ ਅਤੇ 300 ਮਿਲੀਅਨ ਡਾਲਰ ਤੱਕ ਦੀ ਰਾਸ਼ੀ ਚੋਰੀ ਕੀਤੀ ਹੈ | ਇਸ 'ਚ ਅਹਿਮਦਾਬਾਦ ਦੇ ਕਾਲ ਸੈਂਟਰਾਂ ਦਾ ਨੈੱਟਵਰਕ ਸ਼ਾਮਿਲ ਹੈ ਜਿਹੜਾ ਅਮਰੀਕੀਆਂ ਨੂੰ ਸਰਕਾਰੀ ਅਧਿਕਾਰੀ ਦੇ ਤੌਰ 'ਤੇ ਫੋਨ ਕਰਕੇ ਪੈਸੇ ਜੋੜੇ ਸਨ | ਅਮਰੀਕਾ 'ਚ ਰਹਿ ਰਹੇ ਲੋਕਾਂ ਨੂੰ ਫੋਨ ਕਰਨ ਵਾਲੇ ਪੰਜ ਅਹਿਮਦਾਬਾਦ ਦੇ ਕਾਲ ਸੈਂਟਰ ਐਚ.ਗਲੋਬਲ, ਕਾਲ ਮੰਤਰਾ, ਵਰਲਡ ਵਾਈਡ ਸਾਲਿਊਸ਼ਨ, ਜੋਰਿਯੋਨ ਕਮਿਊਨੀਕੇਸ਼ਨਸ ਅਤੇ ਸ਼ਰਮਾ ਬੀ.ਪੀ.ਓ. ਸਰਵਿਸਿਜ਼ ਹੈ | ਹੁਣ ਤੱਕ 1.8 ਮਿਲੀਅਨ ਲੋਕਾਂ ਨੇ ਟ੍ਰੇਜਰੀ ਇੰਸਪੈਕਟਰ ਜਨਰਲ ਫਾਰ ਟੈਕਸ ਐਡਮਨਿਸਟ੍ਰੇਸ਼ਨ ਨੂੰ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਨਕਲੀ ਫੋਨ ਆਏ ਹਨ | 9,600 ਲੋਕਾਂ ਤੋਂ ਵੱਧ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਫੋਨ ਦੇ ਆਉਣ ਦੇ ਫਲਸਰੂਪ 50 ਮਿਲੀਅਨ ਤੋਂ ਵੱਧ ਦੀ ਰਕਮ ਦਾ ਭੁਗਤਾਨ ਕੀਤਾ ਹੈ | ਟੀ.ਆਈ.ਜੀ.ਟੀ.ਏ. ਇੰਸਪੈਕਟਰ ਜਨਰਲ ਜੇ ਰਸੇਲ ਜਾਰਜ ਨੇ ਦੱਸਿਆ ਕਿ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ ਇਸ ਦਾ ਸ਼ਿਕਾਰ ਹੋਏ ਹਨ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਮਰੀਕਾ ਵਿੱਚ ਸਿੱਖ ਬਜ਼ੁਰਗ ’ਤੇ ਹਮਲਾ ਕਰਨ ਵਾਲਾ ਦੋਸ਼ੀ ਕਰਾਰ

 • ਅਮਰੀਕਾ ਵਿੱਚ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ਉਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿੱਚ ਜਿਊਰੀ ਨੇ 23 ਸਾਲਾ ਨੌਜਵਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸਤਾਗਾਸਾ ਵਕੀਲ ਟਿਮੋਥੀ ਡੋਨੋਵਾਨ ਨੇ ਕਿਹਾ ਕਿ ਬੀਤੇ ਸਾਲ ਦਸੰਬਰ ਵਿੱਚ ਡੇਨੀਅਲ ਕੋਰੋਨੇਲ ਵਿਲਸਨ ਨੇ ਕੈਲੀਫੋਰਨੀਆ ਦੇ ਫਰੈਜ਼ਨੋ ਇਲਾਕੇ ਵਿੱਚ ਸਿੱਖ ਹੋਣ ਕਾਰਨ ਬੱਲ ਨੂੰ ਅਤਿਵਾਦੀ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਵਿਲਸਨ ਨੇ ਸਿੱਖ ਬਜ਼ੁਰਗ ਦੇ ਚਿਹਰੇ ’ਤੇ ਕਈ ਘਸੁੰਨ ਮਾਰੇ ਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਿਊਰੀ ਨੇ ਕਿਹਾ ਕਿ ਇਹ ਨਫ਼ਰਤੀ ਹਮਲਾ ਸੀ। ਹਮਲਾਵਰ ਨੂੰ ਦੋਸ਼ੀ ਕਰਾਰ ਦੇਣ ਤੋਂ ਪਹਿਲਾਂ ਕਈ ਗਵਾਹੀਆਂ ਲਈਆਂ ਗਈਆਂ ਸਨ। ਇਸ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਐਲੇਕਸ ਮੈਂਡੋਜ਼ ਵੀ ਸੀ ਪਰ ਉਸ ਨੇ ਇਸ ਸਾਲ ਅਪਰੈਲ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਦੋਸ਼ੀ ਦੇ ਵਕੀਲ ਨੇ ਜੱਜ ਜੋਨਾਥਨ ਕੋਨਕਿਨ ਨੂੰ ਅਪੀਲ ਕੀਤੀ ਕਿ ਉਸ ਦੇ ਮੁਵੱਕਿਲ ਨੂੰ ਜ਼ਮਾਨਤ ਦਿੱਤੀ ਜਾਵੇ ਪਰ ਜੱਜ ਨੇ ਇਸ  ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਕਿਹਾ ਵਿਲਸਨ ਨੂੰ ਸਜ਼ਾ ਦਾ ਐਲਾਨ 2 ਦਸੰਬਰ ਨੂੰ ਹੋਵੇਗਾ ਤੇ ਉਦੋਂ ਤੱਕ ਉਹ ਜੇਲ੍ਹ ਵਿੱਚ ਹੀ ਰਹੇਗਾ ਤੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ। ਦੋਸ਼ੀ ਨੂੰ ਕਰੀਬ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

  -ਪੀਟੀਆਈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਰੋਮ ਦੇ ਨਵੇਂ ਬਣੇ ਗੁਰਦੁਆਰਾ ਸਾਹਿਬ `ਚ ਕੀਤਾ ਪ੍ਰਕਾਸ਼

 • ਰੋਮ ਇਲਾਕੇ ਦੀਆਂ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਨਾਲ ਤੇ ਧੰਨ ਧੰਨ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਮਿਹਰ ਦਾ ਸਦਕਾ ਗੁਰਦੁਆਰਾ ਸ੫ੀ ਗੁਰੂੁ ਨਾਨਕ ਦਰਬਾਰ ਰੋਮ ਵਿਖੇ ਬੀਤੇ ਦਿਨ ਨਵੀਂ ਬਿਲਡਿੰਗ ਦਾ ਉਦਘਾਟਨ (ਵੀਆ ਪਿ੫ੰਸਤੀਨਾਂ ਰਾਕੋਰਦੋ ਦੇ ਉਪਰ) ਸੰਗਤਾਂ ਦੀ ਭਾਰੀ ਤਾਦਾਦ ਦੀ ਹਾਜ਼ਰੀ ਦੌਰਾਨ ਜੈਕਾਰਿਆਂ ਦੀ ਗੰੂਜ ਨਾਲ ਕੀਤਾ ਗਿਆ¢ਜਿਸ 'ਚ ਸ੫ੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਕੁਲਵੰਤ ਸਿੰਘ ਖਾਲਸਾ ਤੇ ਭਾਈ ਪਰਮਜੀਤ ਸਿੰਘ ਖੱਸਣ ਦੇ ਜਥੇ ਵਲੋਂ ਆਈਆਂ ਸੰਗਤਾਂ ਨੰੂ ਗੁਰੂ ਇਤਿਹਾਸ ਨਾਲ ਜੋੜਿਆ ਗਿਆ।¢ਦੂਰਂੋ ਨੇੜਿਉਂ ਪੁੱਜੀਆਂ ਸੰਗਤ ਲਈ ਲੰਗਰਾਂ ਦੇ ਅਤੁੱਟ ਪ੫ਬੰਧ ਸਨ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਸਟਰੇਲੀਆ ਵਿੱਚ ਭਾਰਤੀ ਰੈਸਟੋਰੈਂਟ ਅੰਦਰ ਕਤਲ

 • ਭਾਰਤੀ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਦੀ ਲਾਸ਼ ਪੁਲੀਸ ਨੇ ਬਰਾਮਦ ਕੀਤੀ ਹੈ। ਪੁਲੀਸ ਨੇ ਰੈਸਟੋਰੈਂਟ ’ਚ ਕੰਮ ਕਰਦੇ ਨੇਪਾਲੀ ਮੂਲ ਦੇ ਹਰੀ ਪ੍ਰਸਾਦ (49) ਨੂੰ ਕਤਲ ਦੇ ਦੋਸ਼ ਤਹਿਤ ਫੜਿਆ ਹੈ। ਮ੍ਰਿਤਕ ਦੀ ਉਮਰ 30 ਸਾਲ ਦੇ ਨੇੜੇ ਦੱਸੀ ਗਈ ਹੈ ਅਤੇ ਉਹ ਨੇੜੇ ਹੀ ਸ਼ਾਪਿੰਗ ਮਾਲ ਅੰਦਰ ਬੈਂਕ ਵਿੱਚ ਕੰਮ ਕਰਦਾ ਸੀ। ਵੇਰਵਿਆਂ ਅਨੁਸਾਰ ਮੰਗਲਵਾਰ ਨੂੰ ਟਾਊਨ ਬੈਲਾਰੈਟ ਵਿੱਚ ਭਾਰਤੀ ਰੈਸਟੋਰੈਂਟ ‘ਬੈਲਾਰੈਟ ਕਰੀ ਹਾਊਸ’ ਵਿੱਚ ਝਗੜਾ ਹੋਇਆ। ਸਮਝਿਆ ਜਾ ਰਿਹਾ ਹੈ ਕਿ ਗਾਹਕ ਅਤੇ ਹੋਟਲ ਪ੍ਰਬੰਧਕ ਵਿੱਚ ਹੋਈ ਤਕਰਾਰਬਾਜ਼ੀ ਦੌਰਾਨ ਗਾਹਕ ਦੀ ਮੌਤ ਹੋਈ ਹੈ। ਪੁਲੀਸ ਨੇ ਹਰੀ ਪ੍ਰਸਾਦ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰ ਕੇ ਜਾਂਚ ਲਈ ਰਿਮਾਂਡ ਮੰਗਿਆ। ਉਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹਰੀ ਪ੍ਰਸਾਦ ਨੂੰ ਪਹਿਲੀ ਵਾਰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਕੁਝ ਸਮਾਂ ਪਹਿਲਾਂ ਹੀ ਬੈਲਾਰੈਟ ਵਿੱਚ ਆਇਆ ਹੈ। ਉਸ ਦਾ ਬੈਲਾਰੈਟ ਵਿੱਚ ਕੋਈ ਨਜ਼ਦੀਕੀ ਨਹੀਂ ਹੈ। ਉਸ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਨਹੀਂ ਕੀਤੀ। ਅਦਾਲਤ ਨੇ ਹਰੀ ਪ੍ਰਸਾਦ ਨੂੰ ਪੁਲੀਸ ਹਿਰਾਸਤ ਵਿੱਚ ਰੱਖਣ ਅਤੇ ਕਤਲ ਨਾਲ ਸਬੰਧਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦਾ ਹੁਕਮ ਦਿੱਤਾ ਹੈ। ਕੇਸ ਦੀ ਸੁਣਵਾਈ 16 ਮਾਰਚ ਨੂੰ ਨਿਰਧਾਰਤ ਕਰ ਦਿੱਤੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅੱਗ ਲੱਗਣ ਨਾਲ 3 ਭਾਰਤੀ ਮੂਲ ਦੇ ਮਲੇਸ਼ੀਅਨਾਂ ਸਮੇਤ 6 ਵਿਅਕਤੀਆਂ ਦੀ ਮੌਤ

 • ਕੁਆਲਾਲੰਪੁਰ, 25 ਅਕਤੂਬਰ (ਏਜੰਸੀ)- ਦੱਖਣੀ ਮਲੇਸ਼ੀਆ ਵਿਖੇ ਜੋਹੋਰ ਬਾਰੂ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਦੇ ਆਈ.ਸੀ.ਯੂ. 'ਚ ਅੱਗ ਲੱਗਣ ਨਾਲ 3 ਭਾਰਤੀ ਮੂਲ ਦੇ ਮਲੇਸ਼ੀਅਨਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ | ਅੱਜ ਤੜਕੇ ਸੁਲਤਾਨ ਅਮਿਨਾਹ ਹਸਪਤਾਲ ਦੀ ਦੂਸਰੀ ਮੰਜ਼ਿਲ 'ਤੇ ਅੱਗ ਲੱਗਣ ਨੇ ਸੈਂਕੜੇ ਮਰੀਜ਼ਾਂ ਤੇ ਹਸਪਤਾਲ ਦੇ ਸਟਾਫ ਨੂੰ ਲਪੇਟ 'ਚ ਲੈ ਲਿਆ | ਪੁਲਿਸ ਅਨੁਸਾਰ ਇਸ ਅੱਗ 'ਚ 50 ਸਾਲ ਦੇ 4 ਪੁਰਸ਼ ਤੇ 2 ਔਰਤਾਂ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ 'ਚ 2 ਭਾਰਤੀ ਮੂਲ ਦੀਆਂ ਔਰਤਾਂ ਤੇ ਇਕ ਪੁਰਸ਼ ਸ਼ਾਮਿਲ ਹੈ | ਇਸ ਸਬੰਧੀ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਟਵੀਟ ਕਰਕੇ ਦੱਸਿਆ ਕਿ ਸਰਕਾਰ ਹਸਪਤਾਲ 'ਚ ਅੱਗ ਲੱਗਣ ਦੇ ਕਾਰਨਾਂ ਦੀ ਚੰਗੀ ਤਰ੍ਹਾਂ ਜਾਂਚ ਕਰੇਗੀ ਤੇ ਹਰ ਸੰਭਵ ਮਦਦ ਮੁਹੱਈਆ ਕਰਵਾਏਗੀ | ਅੱਗ ਲੱਗਣ ਮੌਕੇ ਹਸਪਤਾਲ 'ਚ 193 ਸਟਾਫ ਮੈਂਬਰ ਤੇ 294 ਮਰੀਜ਼ ਸਨ | ਇਸ ਘਟਨਾ 'ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਭਾਰਤੀ ਮੂਲ ਦਾ ਅਮਰੀਕੀ ਸਾਂਸਦ ਰਚੇਗਾ ਇਤਿਹਾਸ


 • ਸਿਲੀਕਾਨ ਵੈਲੀ: ਸੈਲੀਕਾਨ ਵੈਲੀ ਤੋਂ ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਐਮੀ ਬੇਰਾ ਨੂੰ ਮੁੜ ਸੰਸਦ ਪਹੁੰਚ ਸਕਦੇ ਹਨ। 8 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਅਮਰੀਕਾ ਦੇ ਪ੍ਰਸਿੱਧ ਅਖ਼ਬਾਰ ਨੇ ਐਮੀ ਬੇਰਾ ਦੇ ਨਾਮ ਨੂੰ ਤੀਜੀ ਵਾਰ ਨਾਮਜ਼ਦ ਕੀਤਾ ਹੈ। ਅਖ਼ਬਾਰ ਨੇ ਐਮੀ ਬੇਰਾ ਨੂੰ ਮਿਹਨਤੀ ਆਗੂ ਦੱਸਿਆ ਹੈ। ਸੈਕਰੋਮੈਂਟ ਬੀ ਅਖ਼ਬਾਰ ਨੇ ਆਪਣੀ ਸੰਪਾਦਕੀ ਵਿੱਚ ਐਮੀ ਬੇਰਾ ਦੀ ਤਾਰੀਫ਼ ਕੀਤੀ ਹੈ।

  1950 ਵਿੱਚ ਦਲੀਪ ਸਿੰਘ ਸੌਂਦ ਤੇ 2000 ਵਿੱਚ ਬੌਬੀ ਜਿੰਦਲ ਤੋਂ ਬਾਅਦ 51 ਸਾਲ ਦੇ ਐਮੀ ਬੇਰਾ ਹੀ ਅਮਰੀਕੀ ਹਾਊਸ ਆਫ਼ ਰੀ-ਪ੍ਰੀਜ਼ੈਂਟੇਟਿਵ ਵਿੱਚ ਥਾਂ ਬਣਾਉਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਸਾਂਸਦ ਹਨ। ਜੇਕਰ ਫਿਰ ਤੋਂ ਐਮੀ ਬੇਰਾ ਚੁਣੇ ਜਾਂਦੇ ਹਨ ਤਾਂ ਦਲੀਪ ਸਿੰਘ ਸੋਂਧ ਦੀ ਬਰਾਬਰੀ ਕਰ ਲੈਣਗੇ। ਦਲੀਪ ਸਿੰਘ ਸੋਂਧ ਕੈਲੇਫੋਰਨੀਆ ਤੋਂ 1957 ਤੋਂ ਲੈ ਕੇ 1963 ਤੱਕ ਸਾਂਸਦ ਰਹੇ ਹਨ।
  ਭਾਰਤੀ ਮੂਲ ਦੇ ਬੌਬੀ ਜਿੰਦਲ ਦੋ ਵਾਰ ਲੂਸਿਆਣਾ ਸੂਬੇ ਦੇ ਗਵਰਨਰ ਰਹੇ ਹਨ। ਅਖ਼ਬਾਰ ਦੀ ਸੰਪਾਦਕੀ ਵਿੱਚ ਤਾਰੀਫ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮੀ ਬੇਰਾ ਨੇ ਆਖਿਆ ਕਿ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਉਹ ਫਿਰ ਤੋਂ ਚੁਣੇ ਜਾਂਦੇ ਹਨ ਤਾਂ ਉਹ ਸਿਹਤ ਵਿੱਚ ਸੁਧਾਰ, ਖ਼ਾਸ ਤੌਰ ਉੱਤੇ ਜੀਕਾ ਵਾਈਰਸ ਨੂੰ ਰੋਕਣ ਉੱਤੇ ਕੰਮ ਕਰਨਗੇ।  ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਐਮੀ ਬੇਰਾ ਡੇਵਿਸ ਮੈਡੀਕਲ ਸਕੂਲ ਵਿੱਚ ਡੀਨ ਵਜੋਂ ਕੰਮ ਕਰ ਚੁੱਕੇ ਹਨ।
  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 3 [4] 5 6 7  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
  Unicode Convert Fonts Punjabi Unicode Type
  iPolls.org
 • ਘੱਟ ਗਿਣਤੀ ਕਮਿਸ਼ਨ ਤੇ ਮੰਤਰਾਲੇ ਨੂੰ ਖ਼ਤਮ ਕਰਨ ਦੀ VHP ਨੇ ਕੀਤੀ ਮੰਗ
 • ਦਸਤਾਰ ਬੇਅਦਬੀ ਮਾਮਲਾ: ਕਾਂਗਰਸੀਆਂ ਦੇ ਨਾਲ ਅਕਾਲੀਆਂ ਖਿ਼ਲਾਫ ਵੀ ਕਾਰਵਾਈ ਦੀ ਮੰਗ
 • ਇਟਲੀ ਵਿੱਚ ਸਿੱਖਾਂ ਨੂੰ ਵਿਸ਼ੇਸ਼ ਕਿਸਮ ਦੀ ਕਿਰਪਾਨ ਪਾਉਣ ਦੀ ਮਿਲੀ ਮਨਜੂਰੀ
 • ਰਾਜਧਾਨੀ ਦਿੱਲੀ ‘ਚ ਅਖੌਤੀ ਦੇਸ਼ ਭਗਤਾਂ ਦਾ ਕਾਰਨਾਮਾਂ
 • ਪੰਜਾਬ ‘ਚ ਇੱਕ ਹੋਰ ਨਵਾਂ ਜਿਲ੍ਹਾ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
 • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।
 • ਪੰਜਾਬ ਦੇ ਕਾਗਜ਼ੀ ਵਿਕਾਸ ਦਾ ਕੌੜਾ ਸੱਚ -ਮਹੀਪਾਲ


 • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
 • ਉਮਰਾਂ `ਚ ਕੀ ਰੱਖਿਆ : 82 ਸਾਲਾ ਮਾਤਾ ਨੇ 28 ਸਾਲਾ ਮੁੰਡੇ ਨਾਲ ਵਿਆਹ ਰਚਾ ਜੀਵਨ `ਚ ਰੌਣਕ ਲਿਆਂਦੀ
 • ਅਮਰੀਕਾ `ਚ ਭਾਰਤੀ ਕਾਮਿਆਂ ਲਈ ਬੁਰੀ ਖ਼ਬਰ
 • ਕੈਲੀਫੋਰਨੀਆ ਦੇ ਸਕੂਲ ’ਚ ਗੋਲੀ ਚੱਲੀ, ਤਿੰਨ ਹਲਾਕ
 • ਨਿਊਜ਼ੀਲੈਂਡ `ਚ ਪੰਜਾਬੀ ਕੁੜੀ ਸੈਂਡੀ ਸੇਖੋਂ ਨੇ 15000 ਫੁੱਟ ਤੋਂ ਲਾਇਆ `ਸਕਾਈ ਜੰਪ`
 • ਕੈਨੇਡਾ ‘ਚ ਦੋ ਪੰਜਾਬੀ ਗ੍ਰਿਫਤਾਰ
 • ਪਤਨੀ ਦਾ ਕਤਲ ਕਾਰਨ ਵਾਲਾ ਪੰਜਾਬੀ ਗ੍ਰਿਫ਼ਤਾਰ
 • ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਤੂਫ਼ਾਨ


 • Facebook Activity

  Widgetize!