ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪ੍ਰਵਾਸੀ ਪੰਜਾਬੀ

 • ਸੁਰੱਖਿਆ ਕਰਮੀਆਂ ਹੱਥੋਂ ਮਰਨ ਤੋਂ ਵਾਲ-ਵਾਲ ਬਚੀ ਬਰਤਾਨੀਆ ਦੀ ਮਹਾਰਾਣੀ

 • ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਆਪਣੇ ਸੁਰੱਖਿਆ ਕਰਮੀਆਂ ਹੱਥੋਂ ਮਰਨ ਤੋਂ ਵਾਲ-ਵਾਲ ਬਚ ਗਈ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮਹਾਰਾਣੀ ਦੇਰ ਰਾਤ ਨੂੰ ਆਪਣੇ ਮਹਿਲ ਦੇ ਬਾਗ਼ ’ਚ ਸੈਰ ਕਰ ਰਹੀ ਸੀ ਤਾਂ ਉਸ ਦੇ ਰਖਿਅਕਾਂ ਨੇ ਸੋਚਿਆ ਕਿ ਕੋਈ ਘੁਸਪੈਠੀਆ ਦਾਖ਼ਲ ਹੋ ਗਿਆ ਹੈ। ਉਨ੍ਹਾਂ ਬੰਦੂਕਾਂ ਕੱਢ ਕੇ ਨਿਸ਼ਾਨਾ ਸੇਧ ਲਿਆ ਪਰ ਭੁਲੇਖਾ ਦੂਰ ਹੁੰਦਿਆਂ ਸਾਰ ਹੀ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ । 2013 ’ਚ ਬਕਿੰਘਮ ਪੈਲਸ ਦੇ ਬਾਗ਼ ’ਚ ਘੁੰਮਦੇ ਮਹਾਰਾਣੀ ਦੇ ਛੋਟੇ ਪੁੱਤਰ ਪ੍ਰਿੰਸ ਐਂਡਰਿਊ ਨੂੰ ਗਲਤੀ ਨਾਲ ਘੁਸਪੈਠੀਆ ਸਮਝ ਲਿਆ ਗਿਆ ਸੀ ਅਤੇ ਹਥਿਆਰਬੰਦ ਪੁਲੀਸ ਦੀ ਉਸ ਨਾਲ ਨੋਕ-ਝੋਕ ਵੀ ਹੋਈ ਸੀ।
  -ਪੀਟੀਆਈ
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੈਨੇਡਾ `ਚ ਬਰਫਬਾਰੀ,ਵਾਤਾਵਰਣ ਵਿਭਾਗ ਵੱਲੋ ਚਿਤਾਵਨੀ ਜਾਰੀ

 • ਕੈਨੇਡਾ 'ਚ ਬਰਫਬਾਰੀ ਕਾਰਨ ਡਰਾਈਵਿੰਗ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫਬਾਰੀ ਕਾਰਨ ਸੜਕਾਂ 'ਤੇ ਫਿਸਲਣ ਵਧ ਗਈ ਹੈ। ਇਸ ਲਈ ਕੈਨੇਡਾ ਵਾਤਾਵਰਣ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।  ਕੈਨੇਡਾ ਵਾਤਾਵਰਣ ਵਿਭਾਗ ਦਾ ਕਹਿਣਾ ਹੈ ਕਿ ਲੇਕ ਓਨਟਾਰੀਓ ਦੇ ਪੂਰੇ ਖੇਤਰ 'ਚ 4 ਤੋਂ 9 ਸੈਂਟੀਮੀਟਰ ਬਰਫ ਪੈਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ 'ਚ ਬਰਫ ਦੇ ਨਾਲ-ਨਾਲ ਮੀਂਹ ਵੀ ਪਵੇਗਾ। ਟੋਰਾਂਟੋ 'ਚ ਪਹਿਲਾਂ ਹੀ ਸੜਕਾਂ 'ਤੇ ਬਰਫਬਾਰੀ ਕਾਰਨ ਹਾਦਸੇ ਵਾਪਰ ਚੁੱਕੇ ਹਨ।
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੋਹਰ ਲਾਅ ਫਰਮ ਕੈਲਗਰੀ ਵੱਲੋਂ ਇੰਕਾ ਸੀਨੀਅਰ ਸੋਸਾਇਟੀ ਵਿਖੇ ਸੈਮੀਨਾਰ ਦੌਰਾਨ ਵਸੀਅਤ ਵਾਰੇ ਦਿੱਤੀ ਗਈ ਜਾਣਕਾਰੀ

 • ਕੈਲਗਰੀ(ਹਰਬੰਸ ਬੁੱਟਰ) ਇੰਕਾ ਸੀਨੀਅਰ ਸਿਟੀਜਨ ਸੋਸਾਇਟੀ ਕੈਲਗਰੀ ਵਿਖੇ ਇੰਮੀਗਰਾਟ ਸਰਵਿਸਜ਼ ਕੈਲਗਰੀ ਦੇ ਸਹਿਯੋਗ ਨਾਲ ਮੋਹਰ ਲਾਅ ਫਰਮ ਕੈਲਗਰੀ ਵੱਲੋਂ ਇੱਕ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ। ਹਰ ਮਨੁੱਖ ਲਈ ਜਰੂਰੀ ਦਸਤਾਵੇਜ ਦੇ ਤੌਰ ‘ਤੇ ਜਾਣੀ ਜਾਂਦੀ ਵਸੀਅਤ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਭਾਵੇਂ ਵਸੀਅਤ ਅਸੀਂ ਖੁਦ ਵੀ ਘਰ ਵਿੱਚ ਬੈਠ ਕੇ ਲਿਖ ਸਕਦੇ ਹਾਂ ਪਰ ਫਿਰ ਵੀ ਜੇਕਰ ਕਿਸੇ ਤਜ਼ਰਬੇਕਾਰ ਵਕੀਲ ਦੀ ਮੱਦਦ ਨਾਲ ਵਸੀਅਤ ਲਿਖੀ ਜਾਵੇ ਤਾਂ ਭਵਿੱਖ ਦੀਆਂ ਕਾਨੂੰਨੀ ਅੜਚਣਾਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਹਾਜਿਰ ਲੋਕਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਜਿਹਨਾਂ ਦੇ ਜਵਾਬ ਮੋਹਰ ਲਾਅ ਫਰਮ ਦੇ ਵਕੀਲ ਮਨਦੀਪ ਸਿੰਘ ਮੋਹਰ ਨੇ ਬੜੇ ਸੰਖੇਪ ਪਰ ਜਾਣਕਾਰੀ ਭਰਪੂਰ ਤਰੀਕੇ ਨਾਲ ਜਵਾਬ ਦਿੱਤੇ। ਇੰਮੀਗਰਾਂਟ ਸਰਵਿਸਜ਼ ਕੈਲਗਰੀ ਵੱਲੋਂ ਹਰਵਿੰਦਰ ਢਿੱਲੋਂ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਕਰਵਾਉਣ ਵਿੱਚ ਦਿਲਚਸਪੀ ਰੱਖਦੀ ਹੈ ਜਿਹੜੇ ਹਰ ਕਿਸੇ ਦੀ ਲੋੜੀਂਦੀ ਲੋੜ ਨੂੰ ਪੂਰਾ ਕਰ ਸਕਣ। ਇੰਕਾ ਦੇ ਪ੍ਰਧਾਨ ਸ: ਬਿੱਕਰ ਸਿੰਘ ਸੰਧੂ ਨੇ ਵੀ ਇਸ ਸੈਮੀਨਾਰ ਦੌਰਾਨ ਬਹੁਤ ਸਾਰੀਆਂ ਕਾਨੂੰਨੀ ਗੁੰਝਲਾਂ ਨੂੰ ਹੋਰ ਸੰਖੇਪ ਵਿੱਚ ਦੱਸਣ ਦੀ ਸਫਲ ਕੋਸਿਸ ਕੀਤੀ ਅਤੇ ਆਏ ਹੋਏ ਸਾਰੇ ਪੰਜਾਬੀ ਭਾਈਚਾਰੇ ਦਾ ਵਿਸੇਸ ਧੰਨਵਾਦ ਕੀਤਾ। ਇਸ ਮੌਕੇ ਦਸਮੇਸ ਕਲਚਰਲ ਸੀਨੀਅਰ ਸੋਸਾਇਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਖੈਰਾ,ਗਲੋਬਲ ਪਰਵਾਸੀ ਤੋਂ ਸੱਤਪਾਲ ਕੋਸਿਲ,ਇੱਕਾ ਦੇ ਪ੍ਰਧਾਨ ਸ: ਸੇਵਾ ਸਿੰਘ ਪਰੇਮੀ, ਮੋਹਨ ਸਿੰਘ ਸੰਧੂ, ਕੇਸਰ ਸਿੰਘ ਨੀਰ , ਇਕਬਾਲ ਖਾਨ, ਸਾਬਕਾ ਪ੍ਰਧਾਨ ਨੈਬ ਸਿੰਘ ਸੰਧੂ ਅਤੇ ਕੈਲਗਰੀ ਦੀਆਂ ਹੋਰ ਬਹੁਤ ਸਾਰੀਆਂ ਨਾਮੀ ਸਖ਼ਸੀਅਤਾਂ ਹਾਜਿਰ ਸਨ।
  ਫੋਟੋ ਕੈਪਸਨ: ਵਕੀਲ ਮਨਦੀਪ ਸਿੰਘ ਮੋਹਰ ਅਤੇ ਹਾਜਿ਼ਰ ਕੈਲਗਰੀ ਨਿਵਾਸੀ
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਫਿਰ ਤੋ ਉੱਡੇਗੀ ਅੰਮ੍ਰਿਤਸਰ ਬਰਮਿੰਘਨ ਸਿੱਧੀ ਫਲਾਈਟ

 • ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਰਮਿੰਘਮ ਤੱਕ ਸਿੱਧੀ ਫਲਾਈਟ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਪ੍ਰੈਲ ਤੋ ਇਹ ਫਲਾਈਟ ਸੁਰੂ ਹੋਵੇਗੀ। 2003 ਤੋਂ ਲੈ ਕੇ 2006 ਤੱਕ ਅੰਮ੍ਰਿਤਸਰ ਤੋਂ ਬਰਮਿੰਘਮ ਤੱਕ ਸਿੱਧੀ ਫਲਾਈਟ ਚਲਾਈ ਗਈ ਸੀ ਬਾਅਦ 'ਚ ਫਲਾਈਟ ਦਾ ਰੂਟ ਬਦਲ ਕੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰ ਅੱਗੋਂ ਬਰਮਿੰਘਮ ਤੱਕ ਕਰ ਦਿੱਤਾ ਗਿਆ ਸੀ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਮਰੀਕਾ ‘ਚ ਮੁਸਲਿਮ ਵਿਦਿਆਰਥਣ ਤੇ ਹਮਲਾ

 • ਅਮਰੀਕੀ ਰੇਲ ਗੱਡੀ ਵਿੱਚ ਸਵਾਰ ਇਕ ਮੁਸਲਿਮ ਵਿਦਿਆਰਥਣ ’ਤੇ ਤਿੰਨ ਸ਼ਰਾਬੀ ਗੋਰਿਆਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ, ਹਮਲਾਵਰਾਂ ਨੇ ਬੁਰਕਾ ਉਤਾਰਨ ਦੀ ਕੀਤੀ ਕੋਸ਼ਿਸ਼। ‘ਡੋਨਲਡ ਟਰੰਪ’ ਦਾ ਨਾਂ ਲੈ ਕੇ ਚੀਕਾਂ ਮਾਰ ਰਹੇ ਇਨ੍ਹਾਂ ਵਿਅਕਤੀਆਂ ਨੇ ਵਿਦਿਆਰਥਣ ਦਾ ਬੁਰਕਾ ਉਤਾਰਨ ਤੋਂ ਪਹਿਲਾਂ ਇਸਲਾਮ ਵਿਰੁੱਧ ਅਪਸ਼ਬਦ ਆਖੇ।ਯਾਸਮਿਨ ਸੇਵੀਦ (18) ਜਦੋਂ ਸਬਵੇਅ ਰਾਹੀਂ ਮੈਨਹੱਟਨ ਵਿੱਚੋਂ ਲੰਘ ਰਹੀ ਸੀ ਤਾਂ ਹਿਜਾਬ ਉਤਾਰਨ ਵਾਲਿਆਂ ਨੇ ਉਸ ਨੂੰ ‘ਅਤਿਵਾਦੀ’ ਆਖਿਆ ਅਤੇ ਰਾਸ਼ਟਰਪਤੀ ਦੀ ਚੋਣ ਜਿੱਤੇ ਟਰੰਪ ਦੇ ਨਾਂ ਉਤੇ ਨਾਅਰੇ ਲਾਏ। ਜਦੋਂ ਇਹ ਸ਼ਰਾਬੀ ਵਿਅਕਤੀ ਵਿਦਿਆਰਥਣ ਦਾ ਬੁਰਕਾ ਉਤਾਰਨ ਦੀ ਕੋਸ਼ਿਸ਼ ਦੌਰਾਨ ਇਸਲਾਮ ਵਿਰੋਧੀ ਸ਼ਬਦ ਬੋਲ ਰਹੇ ਸਨ ਤਾਂ ਬਾਕੀ ਯਾਤਰੀ ਚੁੱਪ-ਚਾਪ ਖੜ੍ਹੇ ਇਹ ਸਭ ਦੇਖ ਰਹੇ ਸਨ। ਵੀਰਵਾਰ ਨੂੰ ਵਾਪਰੀ ਇਸ ਘਟਨਾ ਦੀ ਨਿਊਯਾਰਕ ਪੁਲੀਸ ਵਿਭਾਗ ਦੀ ‘ਨਸਲੀ ਅਪਰਾਧ ਟਾਸਕ ਫੋਰਸ’ ਜਾਂਚ ਕਰ ਰਹੀ ਹੈ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨੋਟਬੰਦੀ ਕਾਰਨ ਵਿਦੇਸ਼ਾਂ ਤੋਂ ਆਏ ਐਨ.ਆਰ.ਆਈ ਮੁਸੀਬਤ ’ਚ ਫਸੇ

 • ਨੋਟਬੰਦੀ ਕਾਰਨ ਆਮ ਜਨਤਾ ਦੇ ਨਾਲ ਨਾਲ ਵਿਆਹ ਦੇ ਸੀਜ਼ਨ ’ਚ ਵੱਡੀ ਗਿਣਤੀ ’ਚ ਵਿਦੇਸ਼ਾਂ ਤੋਂ ਆਏ ਐਨਆਰਆਈ ਮੁਸੀਬਤ ’ਚ ਫਸੇ ਮਾਰੇ ਮਾਰੇ ਫਿਰ ਰਹੇ ਹਨ। ਨੋਟਬੰਦੀ ਦੀ ਆੜ ’ਚ ਕਾਲਾਬਾਜ਼ਾਰੀ ’ਤੇ ਉਤਰੇ ਮਨੀ ਐਕਸਚੇਂਜਰ ਐਨਆਰਆਈਜ਼ ਨੂੰ ਲੁੱਟ ਰਹੇ ਹਨ। ਐਨਆਰਆਈਜ਼ ਤੋਂ ਪੰਜਾਬ ਦੀ ਆਰਥਿਕਤਾ ਨੂੰ ਵੀ ਫਾਇਦਾ ਹੁੰਦਾ ਹੈ ਪਰ ਇਸ ਵਾਰ ਨੋਟਬੰਦੀ ਨੇ ਇਨ੍ਹਾਂ ਦੀ ਪੰਜਾਬ ਯਾਤਰਾ ਦਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ ਹੈ।  ਵਿਆਹ ਦੇ ਲਈ ਕੀਤੀ ਗਈ ਸਾਰੀ ਪਲਾਨਿੰਗ ਬੇਕਾਰ ਹੋ ਗਈ ਹੈ। ਬਹੁਤੀਆਂ ਥਾਵਾਂ ’ਤੇ  ਅੰਤਰਰਾਸ਼ਟਰੀ ਕ੍ਰੈਡਿਟ ਕਾਰਡ ਨਹੀਂ ਚੱਲ ਰਹੇ। ਸਾਰੇ ਏਟੀਐਮ ਖਾਲੀ ਪਏ ਹਨ। ਸਥਾਨਕ ਬੈਂਕਾਂ ’ਚ ਵੀ ਉਨ੍ਹਾਂ ਦੇ ਖਾਤੇ ਹਨ, ਪਰ ਉਨ੍ਹਾਂ ਨੂੰ ਬੈਂਕ ਇੱਕ ਵੀ ਪੈਸਾ ਨਹੀਂ ਦੇ ਰਹੇ।    20 ਫੀਸਦੀ ਤੱਕ ਪੈਸੇ ਕਿਸੇ ਬਲੈਕ ਵਾਲੇ ਬੰਦੇ ਨੂੰ ਦੇ ਕੇ ਪੈਸੇ ਲੈਣੇ ਪਏ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 62 ਸਾਲਾ ਪੰਜਾਬਣ ਨੂੰ ਪਤੀ ਕੁੱਟਣ ਦੇ ਦੋਸ਼ਾ ਤਹਿਤ ਸਜ਼ਾ

 • 62 ਸਾਲਾ ਪੰਜਾਬਣ ਜੋਗਿੰਦਰ ਕੌਰ ਵੱਲੋਂ ਆਪਣੇ 62 ਸਾਲਾ ਪਤੀ ਨਰਿੰਦਰ ਸਿੰਘ ਦੇ ਗੈਰ ਔਰਤ ਨਾਲ ਸਬੰਧਾਂ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੀਤੀ ਕੁੱਟਮਾਰ ਦਾ ਅਦਾਲਤ ਨੇ ਸਖ਼ਤ ਨੋਟਿਸ ਲਿਆ, ਜਿਸ ਦੇ ਚੱਲਦਿਆਂ ਮਾਨਚੈਸਟਰ ਅਦਾਲਤ ਨੇ ਜੋਗਿੰਦਰ ਕੌਰ ਨੂੰ 12 ਮਹੀਨਿਆਂ ਦੀਆਂ ਸ਼ਰਤਾਂ 'ਤੇ ਬੰਨ੍ਹ ਲਿਆ ਹੈ । ਅਦਾਲਤ 'ਚ ਦੱਸਿਆ ਗਿਆ ਕਿ ਨਰਿੰਦਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧ ਸਨ, ਜਿਸ ਤੋਂ 2 ਬੱਚੇ ਵੀ ਹਨ । ਜੋਗਿੰਦਰ ਕੌਰ ਦੀ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਆਪਣੇ ਹੇਲਬਾਰਨਜ਼ ਚੇਸ਼ਾਇਰ ਘਰ ਵਿਚ ਆਪਣੇ ਪਤੀ ਨਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਗਾਲ੍ਹਾਂ ਕੱਢੀਆਂ । ਅਦਾਲਤ ਨੇ ਜੋਗਿੰਦਰ ਕੌਰ ਨੂੰ 120 ਪੌਾਡ ਵਿਕਟਮ ਸਰਚਾਰਜ ਵੀ ਭਰਨ ਦੇ ਹੁਕਮ ਸੁਣਾਏ ਹਨ ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਮਰੀਕਾ ’ਚ ਮੁਸਲਿਮ ਵਿਦਿਆਰਥਣ ਤੇ ਹਮਲਾ

 • ਡੋਨਲਡ ਟਰੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਬਾਅਦ ਹਿਜਾਬ ਪਹਿਨਣ ਵਾਲੀਆਂ ਬੀਬੀਆਂ ’ਤੇ ਹੋ ਰਹੇ ਹਮਲਿਆਂ ਤੇ ਧਮਕੀਆਂ ਦੌਰਾਨ ਮਿਨੀਸੋਟਾ ਦੇ ਇਕ ਸਕੂਲ ਵਿੱਚ ਸਹਿਪਾਠੀ ਨੇ ਕਥਿਤ ਤੌਰ ’ਤੇ ਇਕ ਮੁਸਲਿਮ ਵਿਦਿਆਰਥਣ ਦਾ ਹਿਜਾਬ ਲਾਹ ਦਿੱਤਾ ਅਤੇ ਉਸ ਦੇ ਵਾਲ ਖਿੱਚੇ। ਇਹ ਘਟਨਾ ਨਾਰਥਡੇਲ ਮਿਡਲ ਸਕੂਲ, ਕੂਨ ਰੈਪਿਡਜ਼ (ਮਿਨੀਸੋਟਾ) ਵਿੱਚ ਵਾਪਰੀ। ਅਨੋਕਾ-ਹੈਨੇਪਿਨ ਸਕੂਲ ਡਿਸਟ੍ਰਿਕਟ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਕੌਂਸਲ ਆਨ ਅਮੈਰਿਕਨ-ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਨੇ ਇਸ ਨੂੰ ਹਮਲਾ ਕਰਾਰ ਦਿੱਤਾ ਹੈ।
  ਸੀਏਆਈਆਰ ਦੇ ਮਿਨੀਸੋਟਾ ਚੈਪਟਰ ਨੇ ਕੱਲ੍ਹ ਬਿਆਨ ਜਾਰੀ ਕਰਦਿਆਂ ਸ਼ੁੱਕਰਵਾਰ ਨੂੰ ਹੋਈ ਘਟਨਾ ਬਾਰੇ ਸਕੂਲ ਡਿਸਟ੍ਰਿਕਟ ਦੀ ਮੱਠੀ ਕਾਰਵਾਈ ਪ੍ਰਕਿਰਿਆ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇਸ ਵਿਦਿਆਰਥਣ ਦੇ ਪਰਿਵਾਰ ਨੇ ਸੀਏਆਈਆਰ ਨੂੰ ਰਿਪੋਰਟ ਦਿੱਤੀ ਹੈ ਕਿ ਇਕ ਵਿਦਿਆਰਥੀ ਮਗਰੋਂ ਦੀ ਆਇਆ ਅਤੇ ਉਸ ਦਾ ਹਿਜਾਬ ਲਾਹ ਕੇ ਭੁੰਜੇ ਸੁੱਟ ਦਿੱਤਾ ਅਤੇ ਬਾਅਦ ਵਿੱਚ ਹੋਰ ਵਿਦਿਆਰਥੀਆਂ ਸਾਹਮਣੇ ਉਸ ਦੇ ਵਾਲ ਖਿੱਚੇ ਗਏ। ‘ਸਟਾਰ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸੀਏਆਈਆਰ ਨੇ ਦੋਸ਼ ਲਾਇਆ ਕਿ ਸਕੂਲ ਡਿਸਟ੍ਰਿਕਟ ਨੇ ਕੱਲ੍ਹ ਤਕ ਇਸ ਘਟਨਾ ਉਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਸੀਏਆਈਆਰ-ਐਮਐਨ ਕਾਰਜਕਾਰੀ ਡਾਇਰੈਕਟਰ ਜੇਲਾਨੀ ਹੁਸੈਨ ਨੇ ਬਿਆਨ ਵਿੱਚ ਕਿਹਾ, ‘ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਸਿੱਖਿਆ ਮਾਹੌਲ ਦੇਣ ਲਈ ਸਕੂਲ ਅਧਿਕਾਰੀਆਂ ਨੂੰ ਧਰਮ ਤੇ ਅਕੀਦੇ ਦੇ ਨਾਂ ’ਤੇ ਭੇਦ-ਭਾਵ ਬਿਨਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਕਾਰਵਾਈ ਲਈ ਕਈ ਦਿਨ ਨਹੀਂ ਲੈਣੇ ਚਾਹੀਦੇ, ਜੋ ਸਪੱਸ਼ਟ ਤੌਰ    ਪੱਖਪਾਤ ਹੈ।’
    ਪਿਛਲੇ ਹਫ਼ਤੇ ਮਿਸ਼ੀਗਨ ਯੂਨੀਵਰਸਿਟੀ ਦੀ ਇਕ ਮੁਸਲਿਮ ਵਿਦਿਆਰਥਣ ਕੋਲ ਅਣਪਛਾਤਾ ਵਿਅਕਤੀਆਂ ਆਇਆ, ਜਿਸ ਨੇ ਮੰਦਾ ਬੋਲਦਿਆਂ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਹਿਜਾਬ ਨਾ ਲਾਹਿਆ ਤਾਂ ਉਹ ਉਸ ਨੂੰ ਅੱਗ ਲਗਾ ਦੇਵੇਗਾ।
  ਪਿਛਲੇ ਹਫ਼ਤੇ ਜੌਰਜੀਆ ਵਿੱਚ ਇਕ ਮੁਸਲਿਮ ਹਾਈ ਸਕੂਲ ਅਧਿਆਪਕਾ ਨੂੰ ਕਲਾਸਰੂਮ ਵਿੱਚ ਹੱਥਲਿਖਤ ਪੱਤਰ ਮਿਲਿਆ ਸੀ, ਜਿਸ ’ਤੇ ਲਿਖਿਆ ਸੀ ਉਹ ਆਪਣੇ ਸਿਰ ਢਕਣ ਵਾਲੇ ਕੱਪੜੇ ਨਾਲ ਫਾਹਾ ਲੈ ਲਵੇ।    -ਪੀਟੀਆਈ

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਦਲਾ ਨੇ ਕੀਤਾ ਪੰਜਾਬ ਪੁਲੀਸ ਦਾ ਸਿਆਸੀਕਰਨ : ਪਰਵਾਸੀ ਸਿੱਖ

 • ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਥਕ ਧਿਰਾਂ ਵੱਲੋਂ ਸੱਦੇ ‘ਸਰਬੱਤ ਖ਼ਾਲਸਾ’ ਨੂੰ ਅਸਫ਼ਲ ਬਣਾਉਣ ਲਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਪੁਲੀਸ ਦੀ ਇਸ ਕਾਰਵਾਈ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਟਰਨੈਸ਼ਨਲ ਦੇ ਸੀਨੀਅਰ ਆਗੂਆਂ ਨੇ ਸਖ਼ਤ ਨੋਟਿਸ ਲਿਆ ਹੈ।ਅਮਰੀਕਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ, ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਕੈਨੇਡਾ ਤੋਂ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਤੋਂ ਇਲਾਵਾ ਭਾਈ ਚੈਨ ਸਿੰਘ ਫਰਾਂਸ, ਸੋਹਣ ਸਿੰਘ ਕੰਗ ਜਰਮਨੀ ਅਤੇ ਇੰਗਲੈਂਡ ਦੇ ਪਾਰਟੀ ਪ੍ਰਧਾਨ ਜਸਪਾਲ ਸਿੰਘ ਬੈਂਸ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਥਿਤ ਵਧੀਕੀਆਂ ਕਰਨ ਵਾਲੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਸਬੰਧੀ ਫਾਈਲਾਂ ਤਿਆਰ ਕੀਤੀਆਂ ਜਾਣਗੀਆਂ। ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੁਲੀਸ ਦਾ ਕੰਮ ਅਮਨ-ਕਾਨੂੰਨ ਬਣਾ ਕੇ ਰੱਖਣਾ ਹੁੰਦਾ ਹੈ, ਪਰ ਸੁਖਬੀਰ ਬਾਦਲ ਨੇ ਕਥਿਤ ਤੌਰ ’ਤੇ ਪੰਜਾਬ ਪੁਲੀਸ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਅਜਿਹੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਮਾਜਕ ਬਾਈਕਾਟ ਕਰੇਗਾ ਅਤੇ ਇਨ੍ਹਾਂ ਖ਼ਿਲਾਫ਼ ਡੱਟ ਕੇ ਮੁਜ਼ਾਹਰੇ ਕੀਤੇ ਜਾਣਗੇ।

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰਦੁਆਰਾ ਸਾਹਿਬ `ਚ ਕੈਨੇਡੀਅਨ ਫੌਜ ਨੇ ਮਨਾਇਆ ਯਾਦਗਾਰੀ ਦਿਨ

 • ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੈਨੇਡੀਅਨ ਫੌਜਾਂ ਨੇ ਆਪਣਾ ਸਾਲਾਨਾ ਯਾਦਗਾਰੀ ਦਿਵਸ ਦਾ ਆਯੋਜਨ ਸਿੱਖ ਗੁਰਦੁਆਰਾ ਗੁਰਸਿੱਖ ਸਿੰਘ ਸਭਾ ਵਿਖੇ ਕੀਤਾ। ਇਸ ਵਿਚ ਕੈਨੇਡਾ ਦੀਆਂ ਫੌਜਾਂ ਦੇ 200 ਮੈਂਬਰਾਂ ਨੇ ਹਿੱਸਾ ਲਿਆ। ਇਹ ਸਮਾਗਮ ਹਰ ਸਾਲ ਕੈਨੇਡੀਅਨ ਫੌਜੀਆਂ, ਸਿੱਖ ਫੌਜੀਆਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ, ਜਿਹੜੇ ਜੰਗ ਦੇ ਮੈਦਾਨ ਵਿਚ ਲੜਦੇ ਹੋਏ ਸ਼ਹੀਦ ਹੋਏ। ਇਹ ਸਮਾਗਮ ਓਨਟਾਰੀਓ ਦੇ ਗੁਰਦੁਆਰਾ ਗੁਰਸਿੱਖ ਸਭਾ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਮੈਂਬਰਾਂ ਨੇ 7ਵੀਂ ਟੋਰਾਂਟੋ ਰੈਜੀਮੈਂਟ ਅਤੇ ਰੋਇਲ ਕੈਨੇਡੀਅਨ ਆਰਟਲਿਰੀ ਦੇ ਫੌਜੀਆਂ ਦਾ ਸੁਆਗਤ ਕੀਤਾ।
  ਗੁਰਦੁਆਰਾ ਸਾਹਿਬ ਵਿਚ ਸਾਲਾਨਾ ਯਾਦਗਾਰੀ ਦਿਵਸ ਨੂੰ ਮਨਾਉਣ ਦਾ ਮਕਸਦ ਕੈਨੇਡੀਅਨ ਫੌਜ ਵਿਚ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਸੀ। ਮਾਸਟਰ ਬੰਬਾਰਡੀਅਰ ਜੈਸਮੀਨ ਬੁਕੇਲਾ ਨੇ ਕਿਹਾ ਕਿ ਕੈਨੇਡਾ ਦੀ ਫੌਜ ਵਿਚ ਹਰ ਧਰਮ, ਹਰ ਲਿੰਗ ਅਤੇ ਹਰ ਸੱਭਿਆਚਾਰ ਦੇ ਲੋਕਾਂ ਦਾ ਸੁਆਗਤ ਹੈ ਅਤੇ ਇੱਥੇ ਭੇਦਭਾਵ ਦੀ ਕੋਈ ਥਾਂ ਨਹੀਂ ਹੈ। ਸਮਾਗਮ ਦੀ ਸ਼ੁਰੂਆਤ ਰਸਮੀਂ ਮਾਰਚ ਨਾਲ ਹੋਈ, ਜਿਸ ਵਿਚ ਫੌਜ ਦੇ 200 ਮੈਂਬਰਾਂ ਅਤੇ ਫੌਜੀ ਵਾਹਨਾਂ ਨੇ ਹਿੱਸਾ ਲਿਆ। ਇਸ ਮੌਕੇ ਫੌਜੀ ਤੋਪਾਂ ਅਤੇ ਹਥਿਆਰਾਂ ਨੂੰ ਵੀ ਮਾਰਚ ਵਿਚ ਸ਼ਾਮਲ ਕੀਤਾ ਗਿਆ। ਸਿੱਖ ਭਾਈਚਾਰੇ ਦੇ ਤਕਰੀਬਨ 500 ਲੋਕ ਇਸ ਸਮਾਗਮ ਨੂੰ ਦੇਖਣ ਲਈ ਪਹੁੰਚੇ ਸਨ। ਇਸ ਮੌਕੇ ਸ਼ਬਦ ਗਾਇਨ ਕੀਤਾ ਗਿਆ, ਜਿਸ ਨਾਲ ਅਜਿਹਾ ਅਲੌਕਿਕ ਰੰਗ ਬੱਝਾ ਕਿ ਜਿਸ ਵਿਚ ਕੈਨੇਡਾ ਅਤੇ ਸਿੱਖ ਭਾਈਚਾਰੇ ਦੇ ਲੋਕ ਲੀਨ ਹੋ ਗਏ।
  ਸਿੱਖ ਹੈਰੀਟੇਜ ਮਿਊਜੀਅਮ ਵਿਖੇ 'ਵਾਰ ਐਂਡ ਫੇਥ' (ਜੰਗ ਅਤੇ ਵਿਸ਼ਵਾਸ) ਬਾਰੇ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿਚ ਉਚੇਚੇ ਤੌਰ 'ਤੇ ਕੈਨੇਡਾ ਦੀ ਫੌਜ ਵਿਚ ਸਿੱਖਾਂ ਦੇ ਯੋਗਦਾਨ 'ਤੇ ਚਾਨਣਾ ਪਿਆ ਗਿਆ ਅਤ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੰਘਾਂ ਨੂੰ ਵੀ ਯਾਦ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਮੁੱਖ ਮਕਸਦ ਜੰਗ ਵਿਚ ਧਰਮ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਣਾ ਵੀ ਸੀ। ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਮੌਕਾ ਕੈਨੇਡਾ ਵੱਸਦੇ ਸਿੱਖਾਂ ਲਈ ਬੇਹੱਦ ਮਾਣ ਵਾਲਾ ਸੀ
   

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 2 [3] 4 5 6  >>    Last >>
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨੇਂ ਦੇ ਕੇ ਪੈਸੇ ਕਢਵਾਉਣਗੀਆਂ ਬੈਕਾਂ
 • ਪਾਕਿਸਤਾਨ ਵਾਲੇ ਬਿਆਨ ਤੇ ਘਿਰੇ ਮੋਦੀ
 • ਕ੍ਰਿਕਟਰ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਦਾ ਵਿਆਹ
 • ਰਾਹੁਲ ਗਾਂਧੀ ਨੂੰ ਮਿਲੀ ਪ੍ਰਧਾਨਗੀ
 • ਜ਼ਾਇਰਾ ਵਸੀਮ ਛੇੜਖਾਨੀ ਮਾਮਲੇ ‘ਚ 39 ਸਾਲਾਂ ਵਿਆਕਤੀ ਵਿਕਾਸ ਸਚਦੇਵ ਗ੍ਰਿਫਤਾਰ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
 • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
 • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
 • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
 • ਇੰਗਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਨਾਕਾਮ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!