ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪ੍ਰਵਾਸੀ ਪੰਜਾਬੀ

 • ਸੁਖਜੀਤ ਜੌਹਲ ਦੇ ਕਾਤਲ ਗੁਰਪਾਲ ਬਰਾੜ ਨੂੰ ਉਮਰ ਕੈਦ

 • ਸਰੀ, 7 ਜੁਲਾਈ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ, ਵੈਨਕੂਵਰ
  'ਚ ਹੋਏ ਕਤਲ ਕੇਸ ਸਬੰਧੀ ਮੁਕੱਦਮੇ ਦੀ ਸੁਣਵਾਈ ਮਗਰੋਂ, ਕੈਨੇਡਾ 'ਚ ਕਿਸੇ ਜੁਰਮ ਲਈ ਵੱਧ ਤੋਂ ਵੱਧ ਸਜ਼ਾ 'ਉਮਰ ਕੈਦ' ਸੁਣਾਉਂਦਿਆਂ ਮਾਨਯੋਗ ਜੱਜ ਨੇ, ਗੁਰਪਾਲ ਬਰਾੜ ਨੂੰ ਘੱਟੋ-ਘੱਟ 10 ਸਾਲ ਤੱਕ ਜ਼ਮਾਨਤ ਲਈ ਅਰਜ਼ੀ ਤੱਕ ਦਾਇਰ ਨਾ ਕਰ ਸਕਣ ਦੇ ਹੁਕਮ ਸੁਣਾਏ ਹਨ 12 ਮਈ, 2006 ਨੂੰ ਰਿਚਮੰਡ ਸ਼ਹਿਰ ਦੀ ਨਿਕਲਜ਼ ਕਸਟਮ ਕੈਬਨਿਟ ਫੈਕਟਰੀ ' ਕੰਮ 'ਤੇ ਹਾਜ਼ਰ 30 ਸਾਲਾ ਸੁਖਜੀਤ ਸਿੰਘ ਜੌਹਲ 'ਤੇ ਬਰਾੜ ਵੱਲੋਂ ਤੇਜ਼ਧਾਰ ਛੁਰੇ ਨਾਲ ਜਾਨ-ਲੇਵਾ ਵਾਰ ਕੀਤੇ ਗਏ ਤੇ ਜੌਹਲ ਦੀ ਹਸਪਤਾਲ ਲਿਜਾਂਦੇ ਹੋਏ ਰਸਤੇ 'ਚ ਹੀ ਮੌਤ ਹੋ ਗਈ ਸੀਸੰਬੰਧਿਤ ਮੁਕੱਦਮੇ ਦੀ ਅਦਾਲਤ ਨੂੰ ਪਿਛਲੇ ਪੰਜ ਸਾਲ 'ਚ ਤਿੰਨ ਵਾਰ ਸੁਣਵਾਈ ਕਰਨੀ ਪਈ, ਕਿਉਂਕਿ ਪਹਿਲੀ ਵਾਰ ਫੈਸਲੇ ਲਈ ਨਿਯੁਕਤ ਜਿਊਰੀ ਦੇ ਇਕ ਮੈਂਬਰ ਨੂੰ ਬਚਾਉ ਪੱਖੀ ਧਿਰ ਦੇ ਇਕ ਵਿਅਕਤੀ ਵੱਲੋਂ ਘੂਰਨ ਕਰਕੇ ਰੱਦ ਕਰਨਾ ਪਿਆ ਤੇ ਦੁਬਾਰਾ ਚੁਣੀ 12 ਮੈਂਬਰੀ ਜਿਊਰੀ ਨੇ 2008 ਵਿਚ ਇਕਮੱਤ ਫੈਸਲੇ ਰਾਹੀਂ ਗੁਰਪਾਲ ਬਰਾੜ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ, ਪਰ 'ਸੁਣਵਾਈ ਠੀਕ ਨਾ ਹੋਣ' ਦਾ ਦੋਸ਼ ਲਾਉਂਦਿਆਂ ਬਚਾਉ ਧਿਰ ਨੇ ਦੁਬਾਰਾ ਕੇਸ ਖੋਲ੍ਹਣ ਲਈ ਅਰਜ਼ੀ ਦਾਇਰ ਕੀਤੀ, ਜਿਸ 'ਤੇ 6 ਜੁਲਾਈ ਨੂੰ ਸਜ਼ਾ ਸੁਣਾਉਂਦਿਆਂ ਸਰਬ-ਉੱਚ ਅਦਾਲਤ ਨੇ 35 ਸਾਲਾ ਗੁਰਪਾਲ ਬਰਾੜ ਨੂੰ ਦੂਜਾ ਦਰਜਾ 'ਕਤਲ ਦੋਸ਼ਾਂ ਅਧੀਨ ਦੁਬਾਰਾ ਉਮਰ ਕੈਦ ਦੀ ਸਜ਼ਾ ਸੁਣਾਈਪੰਜਾਬ ਦੇ ਪਿੰਡ ਜਨੇਤਪੁਰਾ ਨਾਲ ਸੰਬੰਧਿਤ ਜਗਰਾਉਂ ਰਹਿਣ ਵਾਲੇ, ਜੌਹਲ ਪਰਿਵਾਰ ਦਾ ਸੁਖਜੀਤ ਸਿੰਘ ਸੰਨ 2001 'ਚ ਵਿਆਹ ਕਰਵਾ ਕੇ ਕੈਨੇਡਾ ਆ ਗਿਆ ਸੀ ਤੇ ਕਿਚਨ ਕੈਬਨਿਟ ਫੈਕਟਰੀ 'ਚ ਕੰਮ ਕਰਦਾ ਸੀ

  ਵਾਰਦਾਤ ਲਈ ਦੋਸ਼ੀ ਗੁਰਪਾਲ ਬਰਾੜ, ਜੋ ਕਿ ਪੰਜਾਬ ਤੋਂ ਦੀਨਾ ਕਾਂਗੜ ਨਾਲ ਸੰਬੰਧਿਤ ਹੈ, ਵੀ ਉਸੇ ਜਗ੍ਹਾ ਆਪਣੇ ਭਰਾ ਸਮੇਤ ਕੰਮ ਕਰਦਾ ਸੀ ਤੇ ਇਹ ਸਾਰੇ ਇਕੱਠੇ ਗੱਡੀ ਲੈ ਕੇ ਕੰਮ 'ਤੇ ਜਾਂਦੇ ਸਨਵਾਰਦਾਤ ਦੇ ਚਸ਼ਮਦੀਦ ਗਵਾਹ ਜਗਦੀਪ ਸਿੰਘ ਗਿੱਲ ਅਨੁਸਾਰ ਗੁਰਪਾਲ ਬਰਾੜ ਦੇ ਭਰਾ ਨੂੰ ਕੰਮ ਤੋਂ ਹਟਾਉਣ ਮਗਰੋਂ ਸੁਖਜੀਤ ਦੇ ਛੋਟੇ ਭਰਾ ਦੇ ਕੈਨੇਡਾ ਆਉਣ 'ਤੇ ਉਸੇ ਹੀ ਜਗ੍ਹਾ ਕੰਮ 'ਤੇ ਰੱਖ ਲਿਆ ਗਿਆਇਸ ਦੌਰਾਨ ਗੱਡੀ ਲਿਜਾਣ ਦੀ 'ਵਾਰੀ' ਨੂੰ ਲੈ ਕੇ ਗੁਰਪਾਲ ਦਾ ਸੁਖਜੀਤ ਨਾਲ ਝਗੜਾ ਹੋ ਗਿਆ ਤੇ ਦੋਵੇਂ ਵੱਖ-ਵੱਖ ਕੰਮ 'ਤੇ ਆਉਣ ਲੱਗੇਕਤਲ ਵਾਲੇ ਦਿਨ ਕਰੋਧ ਤੇ ਰੰਜਿਸ਼ ਨਾਲ ਭਰੇ ਹੋਏ ਗੁਰਪਾਲ ਬਰਾੜ ਨੇ ਦੁਪਹਿਰ ਦੀ ਛੁੱਟੀ ਮਗਰੋਂ ਕਰੀਬ ਸੁਖਜੀਤ ਦੀ ਕੰਮ ਵਾਲੇ ਜਗ੍ਹਾ 'ਤੇ ਆ ਕੇ ਝਗੜਾ ਸ਼ੁਰੂ ਕਰ ਦਿੱਤਾ ਤੇ ਮੌਕੇ ਦੇ ਗਵਾਹਾਂ ਅਨੁਸਾਰ ਉਸ ਨੇ ਮ੍ਰਿਤਕ ਦੀ ਵੱਖੀ ਸਣੇ ਵੱਖ-ਵੱਖ ਹਿੱਸਿਆਂ 'ਤੇ ਤਿੰਨ ਇੰਚੀ ਛੁਰੇ ਦੇ ਤਿੰਨ ਵਾਰ ਕਰਕੇ ਗੰਭੀਰ ਫੱਟੜ ਕਰ ਦਿੱਤਾ, ਜਿਸ ਦੌਰਾਨ ਜ਼ਖ਼ਮੀ ਸੁਖਜੀਤ ਤੇ ਉਸ ਦਾ ਨਜ਼ਦੀਕੀ ਗੁਰਦੀਪ, ਗੁਰਪਾਲ ਮਗਰ ਦੌੜੇ ਤੇ ਤਿੰਨ ਫੁੱਟੀ ਲੱਕੜ ਨਾਲ ਉਸ ਦੇ ਮੱਥੇ 'ਤੇ ਗਹਿਰੀ ਸੱਟ ਵੀ ਵੱਜੀ, ਪਰ ਸੁਖਜੀਤ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆਮ੍ਰਿਤਕ ਦੀ ਗਰਭਵਤੀ ਪਤਨੀ ਦੀ ਕੁੱਖੋਂ ਹੱਤਿਆ ਤੋਂ ਕੁਝ ਮਹੀਨੇ ਮਗਰੋਂ ਜਨਮੀ ਧੀ ਇਸ ਵੇਲੇ ਕਰੀਬ ਸਾਢੇ ਚਾਰ ਸਾਲ ਦੀ ਹੋ ਚੁੱਕੀ ਹੈ ਤੇ ਮਾਂ ਨਾਲ ਐਡਮਿੰਟਨ ਰਹਿ ਰਹੀ ਹੈ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • “ਮੈਨੂੰ ਕਦੀ ਕਿਸੇ ਨੇ ਸੰਮਨ ਨਹੀਂ ਭੇਜਿਆ” 1984 ਸਿੱਖ ਨਸਲਕੁਸ਼ੀ ਕੇਸ ਵਿਚ ਕਮਲ ਨਾਥ ਵੱਲੋਂ ਅਮਰੀਕੀ ਅਦਾਲਤ ਵਿਚ ਜਵਾਬ ਦਾਇਰ

 • ਨਿਊਯਾਰਕ ਦੀ ਸੰਘੀ ਜ਼ਿਲਾ ਅਦਾਲਤ ਦੀ ਜੱਜ ਰਾਬਰਟ ਡਬਲਯੂ ਸਵੀਟ ਵੱਲੋਂ ਜਾਰੀ ਸੰਮਣ ਦਾ ਜਵਾਬ ਕਮਲ ਨਾਥ ਨੇ ਆਪਣੇ ਅਟਾਰਨੀ ਜ਼ਰੀਏ ਦਾਇਰ ਕਰ ਦਿੱਤਾ ਹੈ। 24 ਜੂਨ 2011 ਨੂੰ ਕਮਲ ਨਾਥ ਨੇ ਆਪਣੇ ਬਚਾਅ ਲਈ ਛੋਟ ਦਾ ਹੱਕਦਾਰ, ਸੰਮਨ ਅਤੇ ਸ਼ਿਕਾਇਤ ਦਾ ਮਿਲਣਾ ਅਤੇ ਇਸਤਗਾਸਾ ਧਿਰ ਦੀ ਕਮਜ਼ੋਰੀ ਆਦਿ ਦੇ ਬਹਾਨਿਆਂ ਦੇ ਸਹਾਰੇ ਨਾਲ ਅਦਾਲਤ ਵਿਚ ਜਵਾਬ ਦਾਇਰ ਕੀਤਾ ਹੈ। ਅਮਰੀਕੀ ਅਦਾਲਤ ਵਿਚ ਦਾਇਰ ਆਪਣੇ ਜਵਾਬ ਵਿਚ ਨਾਥ ਨੇ ਨਿਊਯਾਰਕ ਦੇ ਵਿਸ਼ੇਸ਼ ਮਿਸ਼ਨ ਦੇ ਹੋਣ ਕਾਰਨ ਕੂਟਨੀਤਿਕ ਛੋਟ, ਆਮ ਕਾਨੂੰਨ ਤਹਿਤ ਆਜ਼ਾਦ ਛੋਟ ਅਤੇ ਅਮਰੀਕਾ ਦੇ ਫਾਰੇਨ ਸੋਵਰਨ ਇਮਿਊਨਿਟੀ ਐਕਟ (ਐਫ ਐਸ ਆਈ ਏ) ਤਹਿਤ ਛੋਟ ਦਾ ਦਾਅਵਾ ਕੀਤਾ ਹੈ। ਕੇਸ ਖਾਰਜ ਕਰਨ ਦੀ ਅਦਾਲਤ ਨੂੰ ਬੇਨਤੀ ਕਰਦਿਆਂ ਕਮਲ ਨਾਥ ਨੇ ਸਹੁੰ ਖਾਕੇ ਹਲਫੀਆ ਬਿਆਨ ਦਾਇਰ ਕੀਤਾ ਹੈ ਕਿ ਉਸ ਦੀ ਅਪ੍ਰੈਲ 2010 ਦੀ ਨਿਊਯਾਰਕ ਫੇਰੀ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਸੰਮਨ ਅਤੇ ਸ਼ਿਕਾਇਤ ਨਹੀਂ ਦਿੱਤੀ।
  ਨਾਥ ਵੱਲੋਂ 24 ਜੂਨ 2011 ਨੂੰ ਅਦਾਲਤ ਵਿਚ ਦਾਇਰ ਕੀਤਾ ਗਿਆ ਹਲਫੀਆ ਬਿਆਨ ਉਸ ਦੇ ਪਹਿਲੇ ਬਿਆਨਾਂ ਤੋਂ ਬਿਲਕੁਲ ਉਲਟ ਹੈ। 06 ਅਪ੍ਰੈਲ 2010 ਨੂੰ ਨਾਥ ਨੇ ਸੰਮਣ ਹਾਸਿਲ ਹੋਣ ਦੀ ਜਨਤਕ ਤੌਰ ’ਤੇ ਪੁਸ਼ਟੀ ਕੀਤੀ ਸੀ ਤੇ ਕਿਹਾ ਸੀ ਕਿ ਕਾਗਜ਼ ਦਾ ਇਕ ਟੁਕੜਾ ਮੈਨੂੰ ਦਿੱਤਾ ਗਿਆ ਸੀ। ਮੈਂ ਵੇਖਾਂਗਾ ਕਿ ਇਹ ਕਾਗਜ਼ ਦਾ ਟੁਕੜਾ ਕਿਸ ਬਾਰੇ ਹੈ। ਮੈਨੂੰ ਇਸ ਬਾਰੇ ਸੱਚਮੁੱਚ ਨਹੀਂ ਪਤਾ ਤੇ ਮੈਨੂੰ ਇਸ ਦੀ ਪ੍ਰਮਾਣਿਕਤਾ ਵੀ ਨਹੀਂ ਪਤਾ ਇਹ ਪਹਿਲੀ ਵਾਰ ਮੈ ਵੇਖਿਆ ਹੈ। ਸੰਮਨ ਹਾਸਿਲ ਕਰਨ ਬਾਰੇ ਪੁਸ਼ਟੀ ਕਰਦਿਆਂ 06 ਅਪ੍ਰੈਲ 2010 ਨੂੰ ਦਿੱਤਾ ਗਿਆ ਕਮਲ ਨਾਥ ਦਾ ਜਵਾਬ ਮੀਡੀਆ ਵਿਚ ਵਿਆਪਕ ਪੱਧਰ ’ਤੇ ਪ੍ਰਕਾਸ਼ਿਤ ਹੋਇਆ ਸੀ।
  ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਨਾਥ ਵੱਲੋਂ 06 ਅਪ੍ਰੈਲ 2010 ਨੂੰ ਸੰਮਨ ਤੇ ਸ਼ਿਕਾਇਤ ਹਾਸਿਲ ਹੋਣ ਤੋਂ ਇਨਕਾਰ ਕਰਨ ਬਾਰੇ ਬਿਆਨ ਉਸ ਦੀ ਝੂਠ ਬੋਲਣ ਤੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਆਦਤ ਨੂੰ ਜੱਗ ਜਾਹਿਰ ਕਰਦਾ ਹੈ। ਨਾਥ ਦੀ ਹਾਲੀਆ ਬਿਆਨ ਉਸ ਵੱਲੋਂ 06 ਅਪ੍ਰੈਲ 2010 ਨੂੰ ਦਿੱਤੇ ਗਏ ਬਿਆਨ ਦੇ ਬਿਲਕੁਲ ਉਲਟ ਹੈ ਜਿਸ ਵਿਚ ਉਸ ਨੇ ਸੰਮਨ ਅਤੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਸੀ। ਅਟਾਰਨੀ ਪੰਨੂ ਨੇ ਕਿਹਾ ਕਿ ਇਸਤਗਾਸਾ ਧਿਰ ਉਨ੍ਹਾਂ ਅਖਬਾਰਾਂ ਦੀਆਂ ਰਿਪੋਰਟਾਂ, ਵੀਡੀਓ ਫੁਟੇਜ ਤੇ ਗਵਾਹ ਪੇਸ਼ ਅਦਾਲਤ ਵਿਚ ਪੇਸ਼ ਕਰੇਗੀ ਜਿਨ੍ਹਾਂ  ਵਿਚ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਨਾਥ ਨੇ 06 ਅਪ੍ਰੈਲ 2010 ਨੂੰ ਸੰਮਨ ਹਾਸਿਲ ਹੋਣ ਦੀ ਗੱਲ ਖੁਦ ਮੰਨੀ ਸੀ।
  1 ਨਵੰਬਰ 1984 ਨੂੰ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਤੇ ਸਿੱਖਾਂ ਦੇ ਕਤਲੇਆਮ ਵਿਚ ਉਸ ਦੀ ਕੋਈ ਭੂਮਿਕਾ ਨਾ ਹੋਣ ਦਾ ਨਾਥ ਦਾ ਦਾਅਵਾ ਸੀਨੀਅਰ ਪੱਤਰਕਾਰ ਮੁਨੀਸ਼ ਸੰਜੇ ਸੂਰੀ ਤੇ ਮੁਖਤਿਆਰ ਸਿੰਘ ਵੱਲੋਂ ਦਿੱਤੀਆਂ ਗਵਾਹੀਆਂ ਦੇ ਸਰਾਸਰ ਉਲਟ ਹੈ। ਮੁਖਤਿਆਰ ਸਿੰਘ ਜਿਸ ਨੇ ਰਕਾਬ ਗੰਜ ਗੁਰਦੁਆਰਾ ’ਤੇ ਹਮਲੇ ਦੀ ਨਾਥ ਵੱਲੋਂ ਅਗਵਾਈ ਕਰਨ ਬਾਰੇ ਨਾਨਾਵਤੀ ਕਮਿਸ਼ਨ ਨੂੰ ਹਲਫੀਆ ਬਿਆਨ ਦਿੱਤਾ ਸੀ, ਉਹ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ।
  ਗੁਰਪਤਵੰਤ ਸਿੰਘ ਪੰਨੂ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪਰਮਜੀਤ ਸਿੰਘ ਸਰਨਾ ਦਾ ਕਬਜਾ ਹੈ ਜੋ ਕਿ ਕਮਲ ਨਾਥ ਦਾ ਨੇੜਲਾ ਦੋਸਤ ਹੈ ਤੇ ਉਹ ਗੁਰਦੁਆਰਾ ਰਕਾਬ ਗੰਜ ’ਤੇ ਹਮਲੇ ਵਿਚ ਕਮਲ ਨਾਥ ਦੀ ਭੂਮਿਕਾ ਬਾਰੇ ਚੁੱਪ ਰਹਿਣ ਲਈ ਮੁਖਤਿਆਰ ਸਿੰਘ ’ਤੇ ਦਬਾਅ ਪਾ ਰਿਹਾ ਹੈ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਤੇ ਸਿੱਖ ਦਾ ਕਤਲ ਕਰਨ ਵਾਲੀ ਭੀੜ ਦੀ ਅਗਵਾਈ ਕਰਨ ਵਿਚ ਨਾਥ ਦੀ ਭੂਮਿਕਾ ਨੂੰ ਸਾਬਤ ਕਰਨ ਲਈ ਇਸਤਗਾਸਾ ਧਿਰ ਅਮਰੀਕੀ ਅਦਾਲਤ ਨੂੰ ਕਹੇਗੀ ਕਿ ਇਸ ਮਾਮਲੇ ਵਿਚ ਮੁਖਤਿਆਰ ਸਿੰਘ ਤੇ ਮੁਨੀਸ਼ ਸੰਜੇ ਸੂਰੀ ਨੂੰ ਗਵਾਹ ਵਜੋਂ ਸੱਦਿਆ ਜਾਵੇ।

  ਅਮਰੀਕੀ ਅਦਾਲਤ ਵਿਚ ਨਾਥ ਵੱਲੋਂ ਹਾਲ ਵਿਚ ਦਾਇਰ ਕੀਤੇ ਗਏ ਜਵਾਬ ਦੇ ਨਾਲ ਖਾਲਿਦ ਬਿਨ ਜਮਾਲ ਜੋ ਕਿ ਭਾਰਤ ਸਰਕਾਰ ਦਾ ਓ ਐਸ ਡੀ ਹੈ ਤੇ ਸੁਸ਼ੀਲ ਮਲਹੋਤਰਾ ਦੇ ਹਲਫੀਆ ਬਿਆਨ ਵੀ ਨੱਥੀ ਹਨ ਜੋ ਇਹ ਦਰਸਾਉਂਦੇ ਹਨ ਕਿ ਨਾਥ ਇਸ ਕੇਸ ਵਿਚ ਆਪਣੇ ਆਪ ਦਾ ਬਚਾਅ ਕਰਨ ਲਈ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਮੰਤਰੀ ਵਜੋਂ ਆਪਣੇ ਅਹੁਦੇ ਦੀ ਵਰਤੋਂ ਕਰ ਰਿਹਾ ਹੈ।
  ਕਮਲ ਨਾਥ ਖਿਲਾਫ ਇਹ ਮੁਕੱਦਮਾ ਅਮਰੀਕੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵੱਲੋਂ ਨਵੰਬਰ 1984 ਵਿਚ ਹਮਲਿਆਂ ਦੇ ਸ਼ਿਕਾਰ ਹੋਏ ਪੀੜਤ ਸਿੱਖਾਂ ਦੇ ਨਾਲ ਮਿਲ ਕੇ ਦਾਇਰ ਕੀਤਾ ਹੈ। ਇਹ ਮੁਕੱਦਮਾ (ਐਸ ਐਫ ਜੇ ਬਨਾਮ ਨਾਥ ਐਸ ਡੀ ਐਨ ਵਾਈ (10-ਸੀ ਵੀ -2940) ‘ਏਲੀਅਨ ਟੋਰਟ ਕਲੇਮਸ ਐਕਟ (ਏ ਟੀ ਸੀ ਏ) ਅਤੇ ਟਾਰਚਰ ਵਿਕਟਿਮ ਪ੍ਰੋਟੈਕਸ਼ਨ ਐਕਟ (ਟੀ ਵੀ ਪੀ ਏ) ਤਹਿਤ ਦਾਇਰ ਕੀਤਾ ਗਿਆ ਹੈ। ਜਿਸ ਵਿਚ ਅਮਰੀਕੀ ਅਦਾਲਤ ਨੂੰ ਕਿਹਾ ਗਿਆ ਸੀ ਕਿ 1 ਨਵੰਬਰ 1984 ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ, ਜਿਸ ਵਿਚ ਕਈ ਸਿੱਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ, ਕਰਨ ਵਾਲੀ ਹਥਿਆਰਬੰਦ ਹਿੰਸਕ ਭੀੜ ਦੀ ਅਗਵਾਈ ਕਰਨ ਵਿਚ ਕਮਲ ਨਾਥ ਦੀ ਭੂਮਿਕਾ ਲਈ ਕੰਪੈਨਸੇਟਰੀ ਐਂਡ ਪੁਨਿਟਿਵ ਡੈਮੇਜਸ ਦੀ ਪ੍ਰਵਾਨਗੀ ਦਿੱਤੀ ਜਾਵੇ। ਦਸਣਯੋਗ ਹੈ ਕਿ ਇਸ ਕੇਸ ਵਿਚ ਕਮਲ ਨਾਥ ਦੇ ਖਿਲਾਫ 06 ਅਪ੍ਰੈਲ 2010 ਨੂੰ ਅਮਰੀਕੀ ਅਦਾਲਤ ਵਲੋਂ ਸੰਮਣ ਜਾਰੀ ਕੀਤੇ ਗਏ ਸੀ।

  ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਕਮਲ ਨਾਥ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਝੂਠ ਬੋਲਣਾ ਉਸ ਦੀ ਆਦਤ ਹੈ ਇਸੇ ਲਈ ਨਸਲਕੁਸ਼ੀ ਕੇਸ ਵਿਚ ਝੂਠਾ ਜਵਾਬ ਦਾਇਰ ਕੀਤਾ ਹੈ ਕਿ ਉਸ ਨੂੰ ਸੰਮਣ ਮਿਲਿਆ ਹੀ ਨਹੀਂ ਜਦ ਕਿ ਉਹ ਖੁਦ ਮੀਡੀਆ ਵਿਚ ਇਸ ਗਲ ਨੂੰ ਸਵੀਕਾਰ ਕਰ ਚੁਕੇ ਹਨ ਉਨ੍ਹਾਂ ਨੂੰ ਸੰਮਣ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਮਲ ਨਾਥ ਨੇ 1 ਨਵੰਬਰ 1984 ਨੂੰ ਗੁਰਦੁਆਰਾ ਰਕਾਬ ਗੰਜ ’ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕੀਤੀ ਸੀ ਜਿਸ ਨੇ ਅਨੇਕਾਂ ਸਿੱਖਾਂ ਨੂੰ ਜਿਊਂਦੇ ਸਾੜ ਦਿੱਤਾ ਸੀ।
  ਡਾ. ਬਖਸ਼ੀਸ਼ ਸਿੰਘ ਸੰਧੂ ਨੇ ਕਿਹਾ ਕਿ ਕਮਲ ਨਾਥ ਨੇ ਸੰਮਣ ਨਾ ਮਿਲਣ ਦਾ ਕਹਿਕੇ ਝੂਠ ਬੋਲਣ ਅਤੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਆਦਤ ਨੂੰ ਜਗ ਜਾਹਿਰ ਕੀਤਾ ਹੈ। ਜਦ ਕਿ ਉਸ ਨੇ ਸਾਰੀ ਮੀਡੀਆ ਵਿਚ ਇਹ ਸਵੀਕਾਰ ਕੀਤਾ ਸੀ ਕਿ ਅਦਾਲਤ ਵਲੋਂ ਭੇਜਿਆ ਇਕ ਪੱਤਰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵੰਬਰ 1984 ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ ਕਰਨ ਅਤੇ ਸਿਖਾਂ ਨੂੰ ਜਿਊਂਦੇ ਸਾੜਣ  ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਪਿਛਲੇ 27 ਸਾਲਾਂ ਤੋਂ ਭਾਰਤ ਦੀ ਨਿਆਂ ਪ੍ਰਣਾਲੀ ਤੋਂ ਆਸਾਨੀ ਨਾਲ ਬਚਦਾ ਆ ਰਿਹਾ ਹੈ।
  ਮਾਸਟਰ ਮੁਹਿੰਦਰ ਸਿੰਘ, ਬਰਜਿੰਦਰ ਸਿੰਘ ਬਰਾੜ ਤੇ ਚਰਨਜੀਤ ਸਿੰਘ ਹਰਨਾਮਪੁਰੀ ਨੇ ਕਿਹਾ ਕਿ ਕਮਲ ਨਾਥ ਨੇ ਸੰਮਣ ਨਾ ਮਿਲਣ ਦਾ ਬਹਾਨਾ ਬਣਾ ਕੇ ਆਪਣੀ ਝੂਠ ਬੋਲਣ ਦੀ ਰਵਾਇਤ ਨੂੰ ਬਰਕਰਾਰ ਰਖਿਆ ਹੈ। ਉਸ ਨੇ ਅਦਾਲਤ ਨੂੰ ਗੰਮਰਾਹ ਕੀਤਾ ਹੈ ਪਰ ਮੀਡੀਆ ਵਿਚ ਸ਼ਰੇਆਮ ਇਸ ਗਲ ਨੂੰ ਸਵੀਕਾਰ ਕੀਤਾ ਸੀ ਕਿ ਉਸ ਨੂੰ ਅਦਾਲਤ ਵਲੋਂ ਸੰਮਣ ਮਿਲੇ ਹਨ ਪਰ ਹੁਣ ਉਸ ਗਲ ਤੋਂ ਮੁਕਰ ਗਿਆ ਹੈ ਇਸ ਦੇ ਸਬੂਤ ਸਮੁੱਚੇ ਮੀਡੀਆ ਵਿਚ ਛਪੀਆਂ ਖਬਰਾਂ ਵਜੋਂ ਮੌਜੂਦ ਹਨ। ਉਨ੍ਹਾਂ ਨੇ ਕਿਹਾ ਪਿਛਲੇ 27 ਸਾਲਾਂ ਤੋਂ ਸਜ਼ਾ ਤੋਂ ਬਚਦਾ ਆ ਰਿਹਾ ਕਮਲ ਨਾਥ ਹੁਣ ਅਮਰੀਕੀ ਅਦਾਲਤ ਤੋਂ ਬਚਣ ਦੇ ਵੀ ਬਹਾਨੇ ਭਾਲ ਰਿਹਾ ਹੈ। ਪਰ ਉਸ ਦੇ ਇਸ ਝੂਠ ਨੂੰ ਸਚ ਸਾਬਿਤ ਕਰਨ ਲਈ ਅਦਾਲਤ ਵਿਚ ਮੀਡੀਆ ਦੀਆਂ ਉਨ੍ਹਾਂ ਖਬਰਾਂ ਨੂੰ ਪੇਸ਼ ਕੀਤਾ ਜਾਵੇਗਾ।


  Related Stories
  ਨਿਊਯਾਰਕ    ਸੰਘੀ ਜ਼ਿਲਾ ਅਦਾਲਤ    ਜੱਜ ਰਾਬਰਟ ਡਬਲਯੂ ਸਵੀਟ    ਸੰਮਣ ਦਾ ਜਵਾਬ    ਕਮਲ ਨਾਥ    ਅਟਾਰਨੀ ਜ਼ਰੀਏ ਦਾਇਰ ਕਰ ਦਿੱਤਾ    ਕਮਲ ਨਾਥ ਨੇ ਆਪਣੇ ਬਚਾਅ ਲਈ    ਛੋਟ ਦਾ ਹੱਕਦਾਰ    ਸੰਮਨ    ਸ਼ਿਕਾਇਤ ਦਾ ਮਿਲਣਾ    ਇਸਤਗਾਸਾ ਧਿਰ ਦੀ ਕਮਜ਼ੋਰੀ    ਬਹਾਨਿਆਂ ਦੇ ਸਹਾਰੇ    ਅਦਾਲਤ ਵਿਚ ਜਵਾਬ ਦਾਇਰ ਕੀਤਾ    ਅਮਰੀਕੀ ਅਦਾਲਤ    ਨਿਊਯਾਰਕ    ਵਿਸ਼ੇਸ਼ ਮਿਸ਼ਨ    ਕੂਟਨੀਤਿਕ ਛੋਟ    ਕਾਨੂੰਨ    ਆਜ਼ਾਦ ਛੋਟ    ਅਮਰੀਕਾ    ਫਾਰੇਨ ਸੋਵਰਨ ਇਮਿਊਨਿਟੀ ਐਕਟ    ਐਫ ਐਸ ਆਈ ਏ    ਤਹਿਤ ਛੋਟ ਦਾ ਦਾਅਵਾ ਕੀਤਾ      
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬੀ ਸੀ ਬਲਿਊਬੇਰੀ ਕਿਸਾਨਾਂ ਵੱਲੋਂ ਹੱਕਾਂ ਦੇ ਸੰਘਰਸ਼ ਲਈ ਜੱਥੇਬੰਦੀ ਦੀ ਸਥਾਪਨਾ


 • ਸਰੀ-
  ਬ੍ਰਿਟਿਸ਼ ਕੋਲੰਬੀਆ 'ਚ ਲੱਗਭੱਗ 20 ਹਜ਼ਾਰ ਏਕੜ ਦੀ ਬਲੂਬੇਰੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਅਹਿਮ ਮੰਗਾਂ ਨੂੰ ਲੈ ਕੇ ਜੱਥੇਬੰਦੀ ਦਾ ਗਠਨ ਕੀਤਾ ਗਿਆ ਹੈ, ਜੋ ਸੂਬਾਈ ਤੇ ਕੇਂਦਰੀ ਖੇਤੀ ਮੰਤਰਾਲੇ ਤੋਂ ਇਲਾਵਾ ਹੋਰਨਾਂ ਪਹਿਲੂਆਂ 'ਤੇ ਕਿਸਾਨਾਂ ਨੂੰ ਲਾਮਬੰਦ ਕਰੇਗੀ। ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ 'ਚ ਹੋਈ ਅਹਿਮ ਇਕੱਤਰਤਾ 'ਚ ਇਹ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਲਿਊਬੇਰੀ ਕਾਸ਼ਤਕਾਰਾਂ ਦੀਆਂ ਫਸਲਾਂ ਦੇ ਬੀਮੇ, ਦਵਾਈਆਂ ਦੀਆਂ ਮਹਿੰਗੀਆਂ ਕੀਮਤਾਂ, ਬੇਰੀ ਦੀ ਕੀਮਤ ਬਾਰੇ ਅਨਿਸ਼ਚਤਤਾ, ਕੁਦਰਤੀ ਕਰੋਪੀ ਸਮੇਂ ਕਿਸਾਨਾਂ ਦੀ ਮੱਦਦ ਅਤੇ ਸਬਸਿਡੀਆਂ ਆਦਿ ਬਾਰੇ ਸੰਸਥਾ ਵੱਲੋਂ ਜ਼ੋਰਦਾਰ ਆਵਾਜ਼ ਉਠਾਈ ਜਾਵੇਗੀ। ਨੌਜਵਾਨ ਬੁਲਾਰੇ ਗੈਰੀ ਸੰਧਰ ਨੇ ਦੱਸਿਆ ਕਿ ਜੱਥੇਬੰਦੀ ਆਧੁਨਿਕ ਤਕਨੀਕਾਂ ਰਾਹੀਂ ਸਾਰੀ ਜਾਣਕਾਰੀ ਵੈਬਸਾਈਟ ਰਾਹੀਂ ਹਰ ਕਿਸੇ ਤੱਕ ਪਹੁੰਚਾਏਗੀ। ਸੰਗਠਨ ਦੇ ਮਕਸਦ ਬਾਰੇ ਬੋਲਦਿਆਂ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਮਨਮੋਹਣ ਸਿੰਘ ਹੀਰ ਨੇ ਦੱਸਿਆ ਕਿ ਫੈਡਰਲ ਤੇ ਸੂਬਾਈ ਪੱਧਰ 'ਤੇ ਤਾਲਮੇਲ ਬਣਾਉਣ ਅਤੇ ਜਾਇਜ਼ ਮੰਗਾਂ ਦੇ ਮੁੱਦੇ ਮਜ਼ਬੂਤੀ ਸਹਿਤ ਪੇਸ਼ ਕਰਨ ਲਈ ਜਿੱਥੇ ਅਜਿਹੇ ਸੰਗਠਨ ਦੀ ਲੋੜ ਜ਼ਰੂਰੀ ਸੀ, ਉਥੇ ਇਕ ਸੰਸਥਾ ਕਿਸੇ ਹੋਰ ਜੱਥੇਬੰਦੀ ਜਾਂ ਧਿਰ ਦੇ ਵਿਰੋਧ ਤੋਂ ਰਹਿਤ ਆਪਣੇ ਮੰਤਵਾਂ ਲਈ ਕੰਮ ਕਰੇਗੀ। ਸ਼ਮਿੰਦਰ ਸਿੰਘ ਮੱਲੀ ਤੇ ਗੁਰਸੇਵਕ ਸਿੰਘ ਗਿੱਲ ਨੇ ਸਟਰਾਅ ਬੇਰੀ, ਰਸ ਬੇਰੀ ਆਦਿ ਕਈ ਸਨਅਤਾਂ ਦੀ ਖੇਤੀ ਦੇ ਮਾੜੇ ਦੌਰ ਵਾਲਾ ਹਾਲ ਬਲਿਊਬੇਰੀ ਦਾ ਹੋਣ ਤੋਂ ਬਚਾਉਣ ਲਈ ਸਾਂਝੇ ਯਤਨਾਂ ਦੀ ਮੰਗ ਕੀਤੀ। ਖੇਤੀ ਬਾਰੇ ਨਵੀਂ ਵਿਗਿਆਨਕ ਜਾਣਕਾਰੀ ਲੈਕੇ ਪੁੱਜੇ ਗਿੱਲ ਨੇ ਕਿਸਾਨਾਂ ਨੂੰ ਕਈ ਪੱਖਾਂ ਤੋਂ ਸਾਵਧਾਨ ਕੀਤਾ ਅਤੇ ਜਰਨੈਲ ਸਿੰਘ ਹੀਰ ਨੇ ਖੁੱਲੇ ਵਪਾਰ ਦੀਆਂ ਮਾਰੂ ਨੀਤੀਆਂ ਕਾਰਨ ਹੋਣ ਵਾਲੇ ਨੁਕਸਾਨ ਦੇ ਖਤਰਿਆਂ ਤੋਂ ਜਾਣੂੰ ਕਰਵਾਇਆ। ਬੀਥਸੀਥ ਬਲਿਊਬੇਰੀ ਫਾਰਮਰਜ਼ ਵੱਲੋਂ ਸਾਂਝੀ ਪ੍ਰਵਾਨਗੀ ਤਹਿਤ 15 ਮੈਂਬਰੀ ਕਾਰਜਕਾਰਨੀ ਨੂੰ ਜੱਥੇਬੰਦੀ ਦੀ ਅਗਵਾਈ ਰਨ ਲਈ ਜਿੰਮੇਵਾਰੀ ਸੌਂਪੀ ਗਈ, ਜਿਸ ਵਿਚ ਦਵਿੰਦਰ ਸਿੰਘ ਬਰਾੜ, ਜਸਬੀਰ ਸਿੰਘ ਬਨਵੈਤ, ਗੁਰਸੇਵਕ ਸਿੰਘ ਗਿੱਲ, ਜਸਵੰਤ ਸਿੰਘ ਰਿਆੜ, ਗੈਰੀ ਸੰਧਰ, ਗੁਰਵਿੰਦਰ ਸਿੰਘ ਧਾਲੀਵਾਲ, ਦਲਜੀਤ ਸਿੰਘ ਭੁੱਲਰ, ਜਰਨੈਲ ਸਿੰਘ ਹੀਰ, ਅੰਮ੍ਰਿਤਪਾਲ ਸਿੰਘ ਗਿੱਲ, ਦਰਸ਼ਨ ਸਿੰਘ ਭੁੱਲਰ, ਅਵਤਾਰ ਸਿੰਘ ਗਿੱਲ, ਮਨਮੋਹਣ ਸਿੰਘ ਹੀਰ, ਕੁਲਬੀਰ ਸਿੰਘ ਬਰਾੜ ਅਤੇ ਅਵਤਾਰ ਸਿੰਘ, ਕੁਲਦੀਪ ਬਲ, ਜਸਬੀਰ ਬਾਠ, ਬਲਜੀਤ ਭੁੱਲਰ, ਰਾਜ ਭੁੱਲਰ, ਦੀਪ ਬਰਾੜ, ਗੁਰਭੇਜ ਬਰਾੜ, ਗੁਰਨੇਕ ਬਰਾੜ, ਮਹਿੰਦਰ ਬਰਾੜ, ਅਮਰਿੰਦਰ ਚੌਹਾਨ, ਗੁਰਦਿਆਲ ਚੌਹਾਨ, ਪ੍ਰੀਤਮ ਧਨੋਆ, ਬਲਜੀਤ ਧਾਲੀਵਾਲ, ਮਨਦੀਪ ਧਾਲੀਵਾਲ, ਦਲਬੀਰ ਢਿੱਲੋਂ, ਰਾਜਿੰਦਰ ਢਿੱਲੋਂ, ਜਗਸ਼ਿੰਦਰ ਦੋਸਾਂਝ, ਅਮ੍ਰਿਤਪਾਲ ਗਿੱਲ, ਅਵਤਾਰ ਗਿੱਲ, ਬਲਬੀਰ ਗਿੱਲ, ਚਮਕੌਰ ਗਿੱਲ, ਦਿਲਜੀਵਨ ਗਿੱਲ, ਗੁਰਮਿੰਦਰ ਗਿੱਲ, ਗੁਰਸੇਵਕ ਗਿੱਲ, ਗੁਰਤੇਜ ਗਿੱਲ, ਜਗਤਾਰ ਗਿੱਲ, ਜਿੰਮੀ ਗਿੱਲ, ਮਲਕੀਅਤ ਗਿੱਲ, ਮਹਿੰਦਰ ਗਿੱਲ, ਸੁਖਵਿੰਦਰ ਗਿੱਲ, ਸਵਰਨ ਗਿੱਲ, ਭਾਗ ਗਰੇਵਾਲ ਹਰਮਿੰਦਰ ਗਰੇਵਾਲ, ਜਰਨੈਲ ਹੀਰ, ਮਨਮੋਹਨ ਹੀਰ, ਸੁਰਿੰਦਰ ਜੌਹਲ, ਸੁਰਜੀਤ ਕੰਗ, ਲੱਛਮਣ ਖੋਸਾ, ਕੁਲਵਿੰਦਰ ਕੂਨਰ, ਤਰਲੋਚਨ ਲਾਲੀ, ਭਗਵੰਤ ਲਿੱਟ, ਬਿੰਦਰ ਮਾਹਿਲ, ਦਰਸ਼ਨ ਮਾਹਿਲ, ਸ਼ਮਿੰਦਰ ਮੱਲੀ, ਸੁਰਿੰਦਰ ਮਾਨ, ਸੁਰਿੰਦਰ ਮੰਡੇਰ, ਤਿਲਕ ਰਾਜ ਮੌਂਗਾ, ਕੁਲਵਿੰਦਰ ਰੱਖੜ, ਕੇਥਐਸ਼ ਰੰਧਾਵਾ, ਜਸਵੰਤ ਰਿਆੜ, ਮਹਿੰਦਰ ਸਮਰਾ, ਗੁਰਤੇਜ-ਸ਼ਰਨਜੀਤ ਸੰਧੂ, ਨਿਰਮਲ ਸੰਧੂ, ਗੈਰੀ ਸੰਧਰ, ਸੁੱਖੀ ਸੇਖੋਂ, ਅਮਨਪ੍ਰੀਤ ਸ਼ੌਕਰ, ਚਮਕੌਰ ਸਿੱਧੂ, ਗੋਗੀ ਸਿੱਧੂ, ਜੇਥਪੀਥ ਸਿੱਧੂ, ਜੀਤ ਸਿੱਧੂ, ਕਰਮਜੀਤ ਸਿੱਧੂ, ਪਾਲ ਸਿੱਧੂ, ਰਨਜੀਤ ਸਿੱਧੂ, ਹਰਪ੍ਰੀਤ ਸਵਾਨ, ਮੁਖਤਿਆਰ ਤੂਰ, ਗੈਰੀ ਬੜਿੰਗ ਅਤੇ ਬਹੁਤ ਸਾਰੇ ਹੋਰ ਮੈਂਬਰ ਵੀ ਹਨ

  Related Stories
  ਬੀ ਸੀ ਬਲਿਊਬੇਰੀ ਫਾਰਮਰਜ਼ ਵੱਲੋਂ ਸਾਂਝੀ ਪ੍ਰਵਾਨਗੀ ਤਹਿਤ 15 ਮੈਂਬਰੀ ਕਾਰਜਕਾਰਨੀ ਨੂੰ ਜੱਥੇਬੰਦੀ ਦੀ ਅਗਵਾਈ ਰਨ ਲਈ ਜਿੰਮੇਵਾਰੀ ਸੌਂਪੀ ਗਈ    ਜਿਸ ਵਿਚ ਦਵਿੰਦਰ ਸਿੰਘ ਬਰਾੜ    ਜਸਬੀਰ ਸਿੰਘ ਬਨਵੈਤ    ਗੁਰਸੇਵਕ ਸਿੰਘ ਗਿੱਲ    ਜਸਵੰਤ ਸਿੰਘ ਰਿਆੜ    ਗੈਰੀ ਸੰਧਰ    ਗੁਰਵਿੰਦਰ ਸਿੰਘ ਧਾਲੀਵਾਲ    ਦਲਜੀਤ ਸਿੰਘ ਭੁੱਲਰ    ਜਰਨੈਲ ਸਿੰਘ ਹੀਰ    ਅੰਮ੍ਰਿਤਪਾਲ ਸਿੰਘ ਗਿੱਲ    ਦਰਸ਼ਨ ਸਿੰਘ ਭੁੱਲਰ    ਅਵਤਾਰ ਸਿੰਘ ਗਿੱਲ    ਮਨਮੋਹਣ ਸਿੰਘ ਹੀਰ    ਕੁਲਬੀਰ ਸਿੰਘ ਬਰਾੜ ਅਤੇ ਅਵਤਾਰ ਸਿੰਘ    ਕੁਲਦੀਪ ਬਲ    ਜਸਬੀਰ ਬਾਠ    ਬਲਜੀਤ ਭੁੱਲਰ    ਰਾਜ ਭੁੱਲਰ    ਦੀਪ ਬਰਾੜ    ਗੁਰਭੇਜ ਬਰਾੜ    ਗੁਰਨੇਕ ਬਰਾੜ    ਮਹਿੰਦਰ ਬਰਾੜ    ਅਮਰਿੰਦਰ ਚੌਹਾਨ    ਗੁਰਦਿਆਲ ਚੌਹਾਨ    ਪ੍ਰੀਤਮ ਧਨੋਆ    ਬਲਜੀਤ ਧਾਲੀਵਾਲ    ਮਨਦੀਪ ਧਾਲੀਵਾਲ    ਦਲਬੀਰ ਢਿੱਲੋਂ    ਰਾਜਿੰਦਰ ਢਿੱਲੋਂ    ਜਗਸ਼ਿੰਦਰ ਦੋਸਾਂਝ    ਅਮ੍ਰਿਤਪਾਲ ਗਿੱਲ    ਅਵਤਾਰ ਗਿੱਲ    ਬਲਬੀਰ ਗਿੱਲ    ਚਮਕੌਰ ਗਿੱਲ    ਦਿਲਜੀਵਨ ਗਿੱਲ    ਗੁਰਮਿੰਦਰ ਗਿੱਲ    ਗੁਰਸੇਵਕ ਗਿੱਲ    ਗੁਰਤੇਜ ਗਿੱਲ    ਜਗਤਾਰ ਗਿੱਲ    ਜਿੰਮੀ ਗਿੱਲ    ਮਲਕੀਅਤ ਗਿੱਲ    ਮਹਿੰਦਰ ਗਿੱਲ    ਸੁਖਵਿੰਦਰ ਗਿੱਲ    ਸਵਰਨ ਗਿੱਲ    ਭਾਗ ਗਰੇਵਾਲ ਹਰਮਿੰਦਰ ਗਰੇਵਾਲ    ਜਰਨੈਲ ਹੀਰ    ਮਨਮੋਹਨ ਹੀਰ    ਸੁਰਿੰਦਰ ਜੌਹਲ    ਸੁਰਜੀਤ ਕੰਗ    ਲੱਛਮਣ ਖੋਸਾ    ਕੁਲਵਿੰਦਰ ਕੂਨਰ    ਤਰਲੋਚਨ ਲਾਲੀ    ਭਗਵੰਤ ਲਿੱਟ    ਬਿੰਦਰ ਮਾਹਿਲ    ਦਰਸ਼ਨ ਮਾਹਿਲ    ਸ਼ਮਿੰਦਰ ਮੱਲੀ    ਸੁਰਿੰਦਰ ਮਾਨ    ਸੁਰਿੰਦਰ ਮੰਡੇਰ    ਤਿਲਕ ਰਾਜ ਮੌਂਗਾ    ਕੁਲਵਿੰਦਰ ਰੱਖੜ    ਕੇਥਐਸ਼ ਰੰਧਾਵਾ    ਜਸਵੰਤ ਰਿਆੜ    ਮਹਿੰਦਰ ਸਮਰਾ    ਗੁਰਤੇਜ-ਸ਼ਰਨਜੀਤ ਸੰਧੂ    ਨਿਰਮਲ ਸੰਧੂ    ਗੈਰੀ ਸੰਧਰ    ਸੁੱਖੀ ਸੇਖੋਂ    ਅਮਨਪ੍ਰੀਤ ਸ਼ੌਕਰ    ਚਮਕੌਰ ਸਿੱਧੂ    ਗੋਗੀ ਸਿੱਧੂ    ਜੇਥਪੀਥ ਸਿੱਧੂ    ਜੀਤ ਸਿੱਧੂ    ਕਰਮਜੀਤ ਸਿੱਧੂ    ਪਾਲ ਸਿੱਧੂ    ਰਨਜੀਤ ਸਿੱਧੂ    ਹਰਪ੍ਰੀਤ ਸਵਾਨ    ਮੁਖਤਿਆਰ ਤੂਰ    ਗੈਰੀ ਬੜਿੰਗ   
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸਰੀ : ਗੁਰਦੁਆਰੇ ਦੇ ਨਵੇਂ ਤੇ ਪੁਰਾਣੇ ਪ੍ਰਬੰਧਕਾਂ ਦਰਮਿਆਨ ਟਕਰਾਉ ਦੀ ਸਥਿਤੀ ਬਣੀ

 • ਸਰੀ: (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ 'ਚ ਸਭ ਤੋਂ ਸੰਘਣੀ ਸਿੱਖ ਵਸੋਂ ਵਾਲੇ ਸ਼ਹਿਰ ਸਰੀ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਹੋਣ ਵਾਲੀ ਸਾਲਾਨਾ ਜਨਰਲ ਮੀਟਿੰਗ ਨੂੰ ਲੈ ਕੇ ਹਾਲਾਤ ਤਣਾਓ-ਪੂਰਨ ਹੋਣ ਦੇ ਆਸਾਰ ਦੱਸੇ ਜਾ ਰਹੇ ਹਨਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ ਦੇ ਸਿੱਖ ਨੌਜਵਾਨਾਂ ਦੀ ਪਹਿਲੀ ਵਾਰ ਹੋਂਦ 'ਚ ਆਈ ਪ੍ਰਬੰਧਕੀ ਕਮੇਟੀ ਵੱਲੋਂ ਲਿਆਂਦੇ ਜਾ ਰਹੇ ਪੰਜ ਮਤਿਆਂ ਵਿਚੋਂ ਇਕ ਦਸ ਪ੍ਰਮੁੱਖ ਅਹੁਦੇਦਾਰਾਂ ਦੇ ਅੰਮ੍ਰਿਤਧਾਰੀ ਹੋਣ ਦੀ ਸ਼ਰਤ 'ਤੇ ਪੁਰਾਣੀ ਕਮੇਟੀ ਦੇ ਆਗੂਆਂ 'ਤੇ ਤਿੱਖਾ ਇਤਰਾਜ਼ ਉਠਾਇਆ ਹੈਲਗਾਤਾਰ 12 ਵਰ੍ਹੇ ਉਕਤ ਗੁਰਦੁਆਰੇ ਦੇ ਪ੍ਰਧਾਨ ਰਹੇ ਬਲਵੰਤ ਸਿੰਘ ਗਿੱਲ ਨੇ ਦੋਸ਼ ਲਾਇਆ ਹੈ ਕਿ ਅਜਿਹਾ ਮਤਾ 'ਮੋਨੇ-ਸਿੱਖਾਂ' ਨਾਲ ਘੋਰ ਵਿਤਕਰਾ ਹੈ ਤੇ ਗੁਰਦੁਆਰੇ ਦੇ ਮੁੱਖ ਪ੍ਰਬੰਧਕ 'ਅੰਮ੍ਰਿਤਧਾਰੀ ਸਿੱਖ' ਹੋਣ ਦੇ ਮਤੇ ਦਾ, ਉਨ੍ਹਾਂ ਦਾ 'ਮਾਡਰੇਟ' ਧੜਾ ਡਟ ਕੇ ਵਿਰੋਧ ਕਰੇਗਾਦੂਜੇ ਪਾਸੇ ਮੌਜੂਦਾ ਪ੍ਰਧਾਨ ਬਿਕਰਮਜੀਤ ਸਿੰਘ ਸੰਧਰ ਨੇ ਕਿਹਾ ਕਿ 18 ਮੈਂਬਰ ਐਗਜ਼ੈਕਟਿਵ 'ਚੋਂ 10 ਅਹੁਦੇਦਾਰ ਜਿਨ੍ਹਾਂ 'ਚ ਪ੍ਰਧਾਨ, ਉਪ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਖਜ਼ਾਨਚੀ ਤੇ ਉਪ-ਖਜ਼ਾਨਚੀ ਆਦਿ ਸ਼ਾਮਿਲ ਹਨ ਕੇਵਲ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ਲਈ ਮਤਾ, ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਲਿਆਂਦਾ ਜਾ ਰਿਹਾ ਹੈ, ਜਦ ਕਿ ਬਾਕੀ ਅਹੁਦੇਦਾਰਾਂ ਤੇ ਜਨਰਲ ਮੈਂਬਰਾਂ 'ਤੇ ਅਜਿਹੀ ਸ਼ਰਤ ਨਹੀਂ ਲਾਈ ਜਾ ਰਹੀਕਮੇਟੀ ਦੇ ਉਪ-ਪ੍ਰਧਾਨ ਕਰਨੈਲ ਸਿੰਘ ਰਾਏ ਨੇ ਕਿਹਾ ਕਿ ਹੋਰਨਾਂ ਮਤਿਆਂ 'ਚ ਐਗਜ਼ੈਕਟਿਵ 'ਚ ਮੁੱਖ ਅਹੁਦੇਦਾਰ ਦੇ ਲਗਾਤਾਰ ਤੀਜੀ ਵਾਰ ਖੜ੍ਹਾ ਨਾ ਹੋਣ ਅਤੇ ਪ੍ਰਬੰਧਕ 'ਤੇ ਕਾਬਜ਼ ਨਾ ਬਣੇ ਰਹਿਣ ਦੀ ਸ਼ਰਤ ਵੀ ਸ਼ਾਮਿਲ ਕੀਤੀ ਗਈ ਹੈਇਸ ਤੋਂ ਇਲਾਵਾ ਨਵੀਂ ਉਸਾਰੀ ਲਈ 39 ਲੱਖ ਡਾਲਰ ਦਾ ਕਰਜ਼ਾ ਲੈਣ, ਇਮਾਰਤ ' ਪ੍ਰਸਤਾਵਿਤ ਵਾਧਾ ਕਰਨ, ਸੰਸਥਾ 'ਚ ਮਾਇਆ ਦੇ ਗਬਨ, ਦੁਰਵਰਤੋਂ ਜਾਂ ਸੰਪਤੀ ਆਦਿ ਦੇ ਨੁਕਸਾਨ ਦੇ ਰੂਪ 'ਚ ਪ੍ਰਬੰਧਕੀ ਕਮੇਟੀ ਦੇ ਮੈਂਬਰ ਨੂੰ ਮੁਅੱਤਲ ਕਰਨ ਜਾਂ ਕੱਢਣ ਆਦਿ ਦੇ ਮਤੇ ਵੀ ਅੱਜ ਦੀ ਮੀਟਿੰਗ 'ਚ ਵਿਚਾਰੇ ਜਾਣਗੇ ਉੱਧਰ 'ਨਵੀਨਵਾਦੀ ਧੜੇ' ਵੱਲੋਂ ਬੀਤੇ ਦਿਨੀਂ ਹੋਈ ਇਕੱਤਰਤਾ 'ਚ ਨਵੀਂ ਕਮੇਟੀ ਦੇ ਮਤੇ ਰੱਦ ਕਰਵਾਉਣ ਦਾ ਸੱਦਾ ਦਿੰਦੇ ਹੋਏ, ਸਾਬਕਾ ਉਪ ਪ੍ਰਧਾਨ ਸਾਧੂ ਸਿੰਘ ਸਮਰਾ ਨੇ ਕਿਹਾ ਕਿ ਲੋੜ ਪਈ ਤਾਂ 'ਮੋਨੇ-ਸਿੱਖਾਂ' ਨੂੰ ਪ੍ਰਬੰਧਕੀ ਕਮੇਟੀ 'ਚੋਂ ਬਾਹਰ ਕਰਨ ਦੇ ਫ਼ੈਸਲੇ ਨੂੰ ਅਦਾਲਤ ਵਿਚ ਵੀ ਚੁਣੌਤੀ ਦਿੱਤੀ ਜਾ ਸਕਦੀ ਹੈਅੱਜ ਦੀ ਮੀਟਿੰਗ 'ਚ ਕਿਸੇ ਵੀ ਤਣਾਓ ਨੂੰ ਰੋਕਣ ਸਬੰਧੀ ਜਾਣਕਾਰੀ ਦਿੰਦੇ ਜਨਰਲ ਸਕੱਤਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਰੀ ਆਰ. ਸੀ. ਐਮ. ਪੀ. ਨੂੰ ਸੁਰੱਖਿਆ ਪ੍ਰਬੰਧ ਲਈ ਜਾਣਕਾਰੀ ਦਿੱਤੀ ਜਾ ਚੁੱਕੀ ਹੈ

   

  Related Stories
  ਸਰੀ    ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ    ਕੈਨੇਡਾ    ਗੁਰਦੁਆਰਾ ਸਾਹਿਬ    ਸਾਲਾਨਾ ਜਨਰਲ ਮੀਟਿੰਗ    ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ-ਡੈਲਟਾ    ਸਿੱਖ ਨੌਜਵਾਨਾਂ    ਪ੍ਰਬੰਧਕੀ ਕਮੇਟੀ    ਪੰਜ ਮਤਿਆਂ    ਅੰਮ੍ਰਿਤਧਾਰੀ ਹੋਣ ਦੀ ਸ਼ਰਤ    ਬਲਵੰਤ ਸਿੰਘ ਗਿੱਲ    'ਮੋਨੇ-ਸਿੱਖਾਂ'    ਅੰਮ੍ਰਿਤਧਾਰੀ ਸਿੱਖ    ਮਾਡਰੇਟ    ਧੜਾ ਡਟ ਕੇ ਵਿਰੋਧ ਕਰੇਗਾ    ਪ੍ਰਧਾਨ ਬਿਕਰਮਜੀਤ ਸਿੰਘ ਸੰਧਰ    ਪ੍ਰਧਾਨ    ਉਪ ਪ੍ਰਧਾਨ    ਜਨਰਲ ਸਕੱਤਰ    ਸਕੱਤਰ    ਖਜ਼ਾਨਚੀ    ਉਪ-ਖਜ਼ਾਨਚੀ   
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ

 • ਸਿਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਵਿਖੇ 10 ਜੁਲਾਈ ਨੂੰ ਅਹਿਮ ਮੀਟਿੰਗ
  ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਬਚਾਉਣ ਲਈ ਦਖਲ ਦੇਣ ਵਾਸਤੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਮੌਤ ਦੀ ਸਜ਼ਾ ’ਤੇ ਰੋਕ ਜਾਂ ਇਸ ਨੂੰ ਖਤਮ ਕਰਨ ਬਾਰੇ ਸੰਯੁਕਤ ਰਾਸ਼ਟਰ ਆਮ ਸਭਾ ਦੇ 2008 ਦੇ ਮਤੇ 62-149 ’ਤੇ ਕਾਰਵਾਈ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਕਿਹਾ ਜਾਵੇਗਾ। ਇੱਥੇ ਦਸਣਯੋਗ ਹੈ ਕਿ ਗੁਰੂ ਨਾਨਕ ਇੰਜੀਨੀਅਰਿੰਗ ਪਾਲੀਟੈਕਨਿਕ ਕਾਲਜ ਲੁਧਿਆਣਾ ਪੰਜਾਬ ਵਿਚ ਸਾਬਕਾ ਪ੍ਰੋਫੈਸਰ ਰਹੇ ਦਵਿੰਦਰ ਪਾਲ ਸਿੰਘ ਭੁਲਰ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਇਕ ਟੁਟਵੇਂ ਫੈਸਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੋਈ ਹੈ।
  ਗੁਰਦੁਆਰਾ ਸਿਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਵਿਚ ਪ੍ਰਧਾਨ ਭੁਪਿੰਦਰ ਸਿੰਘ ਭੋਪਾਰਾਏ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਹੋਈ ਜਿਸ ਵਿਚ ਸਾਰੀਆਂ ਸਿਖ ਜਥੇਬੰਦੀਆਂ, ਸਿਖ ਸੁਸਾਇਟੀਆਂ ਤੇ ਗੁਰਦੁਆਰਾ ਕਮੇਟੀਆਂ ਸ਼ਾਮਿਲ ਹੋਈਆਂ। ਮੀਟਿੰਗ ਵਿਚ ਕਿਹਾ ਗਿਆ ਕਿ ਸਿਖ ਕਲਚਰਲ ਸੁਸਾਇਟੀ ਦੀ ਦੇਖਰੇਖ ਹੇਠ 25 ਜੁਲਾਈ 2011 ਨੂੰ ਸਾਰੀਆਂ ਸਿਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਪ੍ਰੋਫੈਸਰ ਭੁਲਰ ਨੂੰ ਬਚਾਉਣ ਲਈ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਦੇ ਸਾਹਮਣੇ ਨਿਊਯਾਰਕ ਵਿਚ ਦੁਪਹਿਰ 12 ਤੋਂ 2 ਵਜੇ ਤੱਕ ਪ੍ਰੋਫੈਸਰ ਭੁਲਰ ਨੂੰ ਨਿਆਂਇਕ ਕਤਲ ਤੋਂ ਬਚਾਉਣ ਲਈ ਇਕ ਰੈਲੀ ਵੀ ਕੀਤੀ ਜਾਵੇਗੀ

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਚ ਵਿਚਾਲੇ ਜਿੰਦ ਨਿਮਾਣੀ, ਹਰ ਯੁਗ ਦੀ ਹੈ ਇਹੋ ਕਹਾਣੀ---

 •  ਨਾਮਵਰ ਸਾਹਿਤਕ ਸ਼ਖਸੀਅਤਾਂ ਨੇ ਕੀਤੀ ਸਿਰਕਤ
    ਵੈਨਕੂਵਰ (ਜਰਨੈਲ ਬਸੋਤਾ)

  ਪੰਜਾਬੀ ਲੇਖਕ ਮੰਚ ਵੈਨਕੂਵਰ ਦਾ ਸਮਾਰੋਹ ਵਿਸ਼ੇਸ਼ ਹੋ ਨਿਬੜਿਆ।. ਇਸ ਵਿਚ ਭਾਰਤ ਤੋਂ ਆਏ ਨਾਮਵਰ ਸਾਹਿਤਕਾਰ, ਪੰਝਾਬੀ ਵਰਲਡ ਸੈਂਟਰ ਦੇ ਡਾਰਾਇਕਟਰ ਡਾ। ਦੀਪਕ ਮਨਮੋਹਨ ਸਿੰਘ, ਡਾ। ਸਰਿੰਦਰ ਗਿੱਲ, ਸ੍ਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਟੁਰਾਂਟੋ ਦੇ ਨਾਮਵਰ ਕਹਾਣੀਕਾਰ ਜਰਨੈਲ ਸਿੰਘ ਸ਼ਾਮਲ ਹੋਏ. ਉਹਨਾਂ ਨੂੰ ਵਿਸ਼ੇਸ਼ ਮਹਿਮਾਨਾਂ ਦਾ ਸਤਿਕਾਰ ਦਿੰਦਿਆਂ ਪ੍ਰਧਾਨਗੀ ਮੰਡਲ ਵਿਚ ਬਠਾਇਆ ਗਿਆ. ਮੰਚ ਸੰਚਾਲਕ ਸਨ ਜਰਨੈਲ ਸਿੰਘ ਆਰਟਿਸਟ ਅਤੇ ਜਰਨੈਲ ਸਿੰਘ ਸੇਖਾ.
    ਸਭ ਤੋਂ ਪਹਿਲਾਂ ਸਮੂਹ ਮੈਂਬਰਾਂ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰਾਂ ਰਮਿੰਦਰ ਥਿੰਦ, ਪ੍ਰਕਾਸ਼ ਆਰਟਿਸਟ, ਡਾ। ਹਰਨਾਮ ਸਿੰਘ ਸ਼ਾਨ ਅਤੇ ਲੇਖਕ ਮੰਚ ਦੇ ਰੂਹੇ-ਰਵਾਂ ਡਾ। ਦਰਸ਼ਨ ਗਿੱਲ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਫਿਰ ਉਹਨਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਧਾਰਨ ਕੀਤਾ ਗਿਆ. ਸੰਚਾਲਕਾਂ ਦੀ ਤਜਵੀਜ਼ ਨਾਲ ਸਾਰੇ ਮੈਂਬਰ ਸਹਿਮਤ ਸਨ ਕਿ ਡਾ। ਗਿੱਲ ਦੇ ਕੰਮਾਂ ਨੂੰ ਮੁਖ ਰਖਦਿਆਂ, ਉਹਨਾਂ ਦੀ ਯਾਦ ਵਿਚ, ਇਥੋਂ ਦੀਆਂ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਇਕ ਸਮਾਗਮ ਕਰਨਾ ਚਾਹੀਦਾ ਹੈ.
    ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਕਿ ਹਰਜੀਤ ਦੌਧਰੀਅ, ਨਛੱਤਰ ਗਿੱਲ ਅਤੇ ਅਮਰਜੀਤ ਸੂਫੀ ਦੀਆਂ ਪੁਸਤਕਾਂ 26 ਜੂਨ ਨੂੰ ਪਿਕਸ ਦੇ ਸੀਨੀਅਰ ਹੋਮ ਦੇ ਹਾਲ ਵਿਚ ਦੋ ਵਜੇ ਦੁਪਹਿਰ ਰੀਲੀਜ਼ ਹੋਣਗੀਆਂ.
    ਮੈਂਬਰਾਂ ਨਾਲ ਇਕ ਹੋਰ ਖੁਸ਼ੀ ਭਰੀ ਖਬਰ ਸਾਂਝੀ ਕੀਤੀ ਗਈ ਕਿ ਸਿਅਟਲ ਡਾਊਨ ਟਾਊਨ ਵਿਚ ਬਣੇ ਬਿੱਲ ਤੇ ਬੈਲਿੰਡਾ ਗੇਟਸ ਫਾਂਊਂਡੇਸ਼ਨ ਦੇ ਕੈਂਪਸ ਦੀ ਨਵੀਂ ਬਣੀ ਬਿਲਡਿੰਗ ਦੀ ਬਾਹਰਲੀ ਕੰਧ ‘ਤੇ ਅਜਮੇਰ ਰੋਡੇ ਦੀ ਕਵਿਤਾ ਕਾਂਸੀ ਅੱਖਰਾਂ ਵਿਚ ਅੰਕਿਤ ਕੀਤੀ ਗਈ ਹੈ.
    ਉਸ ਤੋਂ ਮਗਰੋਂ ਮਹਿਮਾਨ ਕਵੀ ਡਾ। ਸੁਰਿੰਦਰ ਗਿੱਲ ਨੇ ਆਪਣੇ ਸਾਹਿਤਕ ਸਫਰ ਦੇ ਅਨਭਵ ਸਰੋਤਿਆਂ ਨਾਲ ਸਾਂਝੇ ਕਰਨ ਮਗਰੋਂ ਆਪਣੇ ਦੋ ਹਰਮਨ ਪਿਆਰੇ ਗੀਤ, ‘ਧਰਤੀ ‘ਤੇ ਜੋ ਡੁੱਲ੍ਹਿਆ ਰੰਗ ਨਹੀਂ, ਇਹ ਲਹੂ ਮੇਰੇ ਪੰਜਾਬ ਦਾ ਹੈ’ ਅਤੇ ‘ਛੱਟਾ ਚਾਨਣਾ ਦਾ ਦੇਈ ਜਾਣਾ’ ਗਾ ਕੇ ਸੁਣਾਏ. ਉਹਨਾਂ ਤਰੰਨਮ ਵਿਚ ਇਕ ਗ਼ਜ਼ਲ ਵੀ ਸੁਣਾਈ. ਗ਼ਜ਼ਲ ਦੇ ਬੋਲ ਸਨ;
  ‘ਕਾਹਦੀ ਰੁੱਤ ਜੇ ਨਾ ਲੜੀ ਅੰਗਿਆਰਿਆਂ ਦੇ ਨਾਲ / ਲੋਹਾ ਲਿਆ ਨਾ ਕਠੋਰ ਹੈਂਸਿਆਰਿਆਂ ਦੇ ਨਾਲ
  ਉਹਦੇ ਜ਼ੁਲਮ ਦਾ ਜਹਾਜ਼ ਅੰਤ ਡੁੱਬਣਾ ਹੀ ਸੀ / ਉਹਦਾ ਪੂਰ ਭਰ ਗਿਆ ਪਾਪ ਕਾਰਿਆਂ ਦੇ ਨਾਲ.
    ਸ੍ਰੋਮਣੀ ਕਵੀ ਤੇ ਭਾਈ ਕਾਹਨ ਨਾਭਾ ਸਾਹਿਤ ਸਦਨ ਦੇ ਪ੍ਰਧਾਨ ਦਰਸ਼ਨ ਬੁੱਟਰ ਜੀ ਨੇ ਵੀ ਆਪਣੇ ਸਾਹਿਤਕ ਜੀਵਨ ਬਾਰੇ ਖੁੱਲੀਆਂ ਤੇ ਰੌਚਿਕ ਗੱਲਾਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਉਹ ਹਰ ਸਾਲ ਨਾਭੇ ਵਿਚ ਨਵੰਬਰ ਦੇ ਮਹੀਨੇ ਕਵਿਤਾ ਉਤਸਵ ਰਚਾਉਂਦੇ ਹਨ ਜਿਸ ਵਿਚ ਤਕਰੀਬਨ ਬਵੰਜਾ ਕਵੀ ਹਿੱਸਾ ਲੈਂਦੇ ਹਨ. ਫਿਰ ਉਹਨਾਂ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ. ਤਰੰਨਮ ਵਿਚ ਸੁਣਾਈ ਗ਼ਜ਼ਲ ਦਾ ਮਤਲਾ ਸੀ;
  ਸ਼ੀਸ਼ੇ ਦੀ ਮੇਰੀ ਕਾਇਆ, ਤੂੰ ਉਠਾਏ ਪੱਥਰ / ਇਕ ਫੁੱਲ ਵਾਸਤੇ ਕਿਉਂ ਸੁੱਤੇ ਜਗਾਏ ਪੱਥਰ
  ਬੁੱਟਰ ਵੱਲੋਂ ਗਾਏ ਗੀਤ ਨੇ ਸਰੋਤਿਆਂ ਨੂੰ ਕੀਲ ਲਿਆ. ਪਹਿਲੇ ਬੋਲ ਸਨ;
  ਏਸ ਕਿਨਾਰੇ ਬਲਦਾ ਪੱਤਣ, ਓਸ ਕਿਨਾਰੇ ਠਰਿਆ ਕਣ ਕਣ.
   ਵਿਚ ਵਿਚਾਲੇ ਜਿੰਦ ਨਿਮਾਣੀ, ਹਰ ਯੁਗ ਦੀ ਹੈ ਇਹੋ ਕਹਾਣੀ.
  ਉਹਨਾਂ ਭੀੜ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਇਕ ਕਵਿਤਾ ‘ਭੀੜ’ ਵੀ ਸਰੋਤਿਆਂ ਨਾਲ ਸਾਂਝੀ ਕੀਤੀ.
    ਫਿਰ ਵਾਰੀ ਆਈ ਕਹਾਣੀਕਾਰ ਜਰਨੈਲ ਸਿੰਘ ਦੀ. ਉਹਨਾਂ ਵੀ ਆਪਣੀ ਜੀਵਨ ਗਾਥਾ ਬਿਆਨ ਕਰਦਿਆਂ ਦੱਸਿਆ ਕਿ ਉਹਨਾ ਦੇ ਦਾਦਾ ਜੀ ਸੂਫੀ ਸਾਹਿਤ ਦੇ ਰਸੀਆ ਸਨ ਤੇ ਬਾਪ ਧਾਰਮਿਕ ਕਵੀ, ਜਿਸ ਕਾਰਨ ਉਹਨਾਂ ਨੂੰ ਘਰ ਵਿਚ ਹੀ ਸਾਹਿਤਕ ਮਾਹੌਲ ਮਿਲ ਗਿਆ. ਘਰ ਵਿਚੋਂ ਸੁਣੀਆਂ ਲੰਮੀਆਂ ਬਾਤਾਂ ਉਹਨਾਂ ਨੂੰ ਲੰਮੀ ਕਹਾਣੀ ਲਿਖਣ ਵਿਚ ਸਹਾਈ ਹੋਈਆਂ. ਕਹਾਣੀਆਂ ਦੀਆਂ ਤਿੰਨ ਪੁਸਤਕਾਂ ਤਾਂ ਭਾਰਤ ਰਹਿਣ ਸਮੇਂ ਹੀ ਛਪ ਗਈਆਂ ਸਨ ਪਰ ਕਹਾਣੀ ਸਾਹਿਤ ਵਿਚ ਨਾਮ ਵਿਦੇਸ਼ ਵਿਚ ਆਉਣ ਤੇ ਇਥੋਂ ਦੇ ਮਾਹੌਲ ਬਾਰੇ ਕਹਾਣੀਆਂ ਲਿਖਣ ਨਾਲ ਬਣਿਆ.
    ਮੁੱਖ ਮਹਿਮਾਨ, ਡਾ। ਦੀਪਕ ਮਨਮੋਹਣ ਸਿੰਘ ਜੀ ਨੇ ਬੇਬਾਕੀ ਨਾਲ ਆਪਣੀ ਜਿ਼ੰਦਗੀ ਦੇ ਖੱਟੇ ਮਿੱਠੇ ਤਜਰਬੇ ਰੌਚਿਕ ਭਾਸ਼ਾ ਵਿਚ ਸਰੋਤਿਆਂ ਨਾਲ ਸਾਂਝੇ ਕੀਤੇ. ਜਦੋਂ ਉਹਨਾਂ ਆਪਣੀ ਜਿ਼ੰਗੀ ਦੇ ਫਲਸਫੇ ਬਾਰੇ ਇਹ ਕਿਹਾ, ‘ਮੈਂ ਫੈਸਲਾ ਕਰ ਲਿਆ ਸੀ ਕਿ ਗੁੱਟ ‘ਤੇ ਕਦੀ ਘੜੀ ਨਹੀਂ ਬੰਨ੍ਹਣੀ, ਕਦੀ ਘਰ ਨਹੀਂ ਬਣਾਉਣਾ, ਕਦੀ ਵਿਆਹ ਨਹੀਂ ਕਰਵਾਉਣਾ ਤੇ ਕਦੀ ਕਿਸੇ ਬੈਂਕ ਵਿਚ ਆਪਣਾ ਅਕਾਊਂਟ ਨਹੀਂ ਖੁਲ੍ਹਵਾਉਣਾ’ ਤਾਂ ਉਹਨਾਂ ਦੇ ਤਿਆਗ ਦੀ ਗੱਲ ਸੁਣ ਕੇ ਬੜੀ ਦੇਰ ਤੱਕ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ. ਉਹਨਾਂ ਨਾਂਹ ਪੱਖੀ ਅਲੋਚਨਾ ਦੀ ਗੱਲ ਵੀ ਕੀਤੀ ਤੇ ਵਿਦੇਸ਼ਾਂ ਵਿਚ ਪੰਜਾਬੀ ਦੇ ਭਵਿਖ ਦਾ ਜਿ਼ਕਰ ਵੀ ਕੀਤਾ.
    ਆਏ ਮਹਿਮਾਨਾਂ ਦਾ ਧੰਨਵਾਦ ਕਰਨ ਮਗਰੋਂ ਜਰਨੈਲ ਸਿੰਘ ਆਰਟਿਸਟ ਨੇ ਸੂਚਨਾ ਦਿੱਤੀ ਕਿ ਸਰੀ ਆਰਟ ਸੈਂਟਰ ਵਿਚ ਚਲ ਰਹੀ, ਫਾਰੋਮ ਦਾ ਫਾਈਵ ਰਿਵਰ ਨੁਮਾਇਸ ਦਾ ਉਦਘਾਟਨ 24 ਜੂਨ ਸੱਤ ਵਜੇ ਸ਼ਾਮ ਹੋਵੇਗਾ. ਸਭ ਨੂੰ ਆਉਣ ਦਾ ਖੁਲ੍ਹਾ ਸੱਦਾ ਹੈ.
    ਉਹਨਾਂ ਇਹ ਵੀ ਦੱਸਿਆ ਕਿ ਕਾਮਾ ਗਾਟਾ ਮਾਰੂ ਬਾਰੇ ਅਜਮੇਰ ਰੋਡੇ ਦੀ ਲਿਖੀ ਕਹਾਣੀ ‘ਤੇ ਅਧਾਰਤ ਉਹਨਾਂ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਦੀ ਨੁਮਾਇਸ਼ ਇਕ ਜੁਲਾਈ ਤੋਂ 7 ਜੁਲਾਈ ਤੱਕ ਨਿਊਟਨ ਕਲਚਰਲ ਸੈਂਟਰ ਵਿਚ ਲੱਗ ਰਹੀ ਹੈ.
    ਸਾਧੂ ਬਿਨਿੰਗ ਨੇ ਸੂਚਨਾ ਦਿੱਤੀ ਕਿ ਵੈਨਕੂਵਰ ਮਿਊਜ਼ੀਅਮ ਵਿਚ ਭੰਗੜੇ ਬਾਰੇ ਪ੍ਰਦਰਸ਼ਨੀ ਲੱਗੀ ਹੋਈ ਹੈ, ਉਸ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ.
    ਚਾਹ ਦੇ ਵਕਫੇ ਬਾਅਦ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ, ਜਿਸ ਵਿਚ ਇੰਦਰਜੀਤ ਧਾਮੀ ਨੇ ਡਾ। ਦਰਸ਼ਨ ਗਿੱਲ ਨੂੰ ਸਮਰਪਤ ਕਵਿਤਾ ਧੁੱਪ ‘ਚੜ੍ਹੀ’, ਗੁਰਮੇਲ ਘੁਮਾਣ ਨੇ ਗੀਤ, ਪ੍ਰਿੰ। ਸੁਰਿੰਦਰਪਾਲ ਕੌਰ ਬਰਾੜ ਨੇ ਕਵਿਤਾ ‘ਸਕੰਦਰ’, ਕ੍ਰਿਸ਼ਨ ਭਨੋਟ, ਅਮ੍ਰੀਕ ਪਲਾਹੀ ਤੇ ਗੁਰਦਰਸ਼ਨ ਬਾਦਲ ਨੇ ਆਪਣੀਆਂ ਨਵੀਆਂ ਗ਼ਜ਼ਲਾਂ ਸੁਣਾਈਆਂ.
    ਇਸ ਸੂਚਨਾ ਨਾਲ ਇਕੱਤ੍ਰਤਾ ਸਮਾਪਤ ਕੀਤੀ ਗਈ ਕਿ ਅਗਲੀ ਮੀਟਿੰਗ ਦੱਸ ਜੁਲਾਈ ਨੂੰ ਇਸੇ ਸਥਾਨ ‘ਤੇ ਹੋਵੇਗੀ.

  Related Stories
    
  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਵਿਦੇਸ਼ਾਂ ਵਿੱਚ ਠੱਗਾਂ ਦਾ ਗਰੋਹ ਸਰਗਰਮ : ਪੰਜਾਬੀ,ਹਿੰਦੀ,ਉਰਦੂ ਬੋਲਣ ਵਾਲੇ ਭਾਈਚਾਰੇ ਸੁਚੇਤ ਰਹਿਣ

 • ਹਮਬਰਗ(ਅਮਰਜੀਤ ਸਿੰਘ ਸਿੱਧੂ):-  ਵਿਦੇਸ਼ਾਂ ਵਿੱਚ ਇੱਕ ਠੱਗਾਂ ਦਾ ਟੋਲਾ ਨਵੀ ਕਾਰਵਾਈ ਕਰਨ ਲਈ ਸਰਗਰਮ ਹੋਇਆ ਹੈ। ਇਹ ਗਰੋਹ  ਦੇ ਮੈਂਬਰ ਪੰਜਾਬੀ,ਹਿੰਦੀ ਅਤੇ ਉਰਦੂ ਬੋਲਣ ਵਾਲੇ ਭਾਈਚਾਰੇ ਦੇ ਘਰਾਂ ਵਿੱਚ ਫੋਨ ਕਰਦੇ  ਹਨ ਕਿ ਤੁਹਾਡੀ ਲਾਟਰੀ 5 ਲੱਖ ਦੀ ਨਿਕਲੀ ਹੈ ਇਸ ਲਈ ਤੁਸੀਂ ਸਾਨੂੰ ਆਪਣਾ ਪਾਸਪੋਰਟ ਨੰਬਰ, ਜ਼ਨਮ ਤਰੀਖ ਤੇ ਆਪਣਾ ਸਹੀ ਐਡਰਿਸ ਦੇਵੋ ਤਾਂ ਜੋ ਅਸੀਂ ਇਹ ਪੈਸੇ ਤੁਹਾਨੂੰ ਵਿਸਟਨ ਯੂਨੀਅਨ ਦੇ ਰਾਹੀਂ ਭੇਜ ਸਕੀਏ। ਇਹ ਲੋਕ ਗੱਲ ਹਿੰਦੀ ਜਾਂ ਪੰਜਾਬੀ ਵਿੱਚ ਕਰਦੇ ਹਨ। ਟੈਲੀਫੋਨ ਦੇ ਜੋ ਨੰਬਰ ਆ ਰਹੇ ਹਨ ਕਦੇ ਇੰਡੀਆ, ਕਦੇ ਦੁਬਈ ਤੇ ਕਦੇ ਪਾਕਿਸਤਾਨ ਦੇ ਹਨ।  ਖ਼ਬਰ ਇਹੀ ਹੈ ਕਿ   ਲਾਟਰੀ ਦੇ ਰਕਮ ਭੇਜਣ ਦਾ ਝਾਂਸਾ ਦੇ ਕੇ ਪਹਿਲਾ  ਕੁਝ ਪੈਸੇ ਟੈਕਸ ਵਜੋਂ ਵਸੂਲ ਲੈਂਦੇ ਹਨ ।
    ਭਾਈਚਾਰੇ  ਸੁਚੇਤ ਰਹਿਣਾ ਕਿਸੇ ਵੀ  ਅਣਜਾਣ ਵਿਅਕਤੀ ਨੂੰ ਆਪਣੀ ਨਿੱਜੀ ਜਾਣਕਾਰੀ / ਬਾਇਓਡੈਟਾ ਨਾ ਦਿੱਤਾ ਜਾਵੇ। ਹਮਬਰਗ ਵਿੱਚ ਬਹੁਤ ਸਾਰੇ ਪੰਜਾਬੀ ਘਰਾਂ ਵਿੱਚ ਫੋਨ ਆਏ ਹਨ।   ਇਹ ਜਾਣਕਾਰੀ ਸ: ਜਗਤਾਰ ਸਿੰਘ ਸੰਧੂ ਗੋਆ ਰਾਈਜੇ ਵਾਲਿਆਂ  ਨੇ ਦਿੱਤੀ ।

  Go to TOP Top
  0 Comment(s)   Give Comment Comments   

  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 41 42 43 [44]
 • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
 • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
 • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
 • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
 • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
 • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
 • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
 • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
 • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
 • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!