ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਪ੍ਰਵਾਸੀ ਪੰਜਾਬੀ

  • ਪਤਨੀ ਦਾ ਕਤਲ ਕਾਰਨ ਵਾਲਾ ਪੰਜਾਬੀ ਗ੍ਰਿਫ਼ਤਾਰ

  • ਬਰਨਬੀ ’ਚ ਬੀਤੇ ਦਿਨੀਂ ਇੱਕ ਘਰ ’ਚ ਮਾਰੀ ਗਈ ਅੌਰਤ ਦੇ ਪਤੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕਤਲ ਦੇ ਦੋਸ਼ ਆਇਦ ਕੀਤੇ ਹਨ। ਪਰਵੀਨ ਮਾਨ (47) ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਬਾਰੇ ਅਜੇ ਪੁਲੀਸ ਨੇ ਜਾਣਕਾਰੀ ਨਹੀਂ ਦਿੱਤੀ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ’ਚ ਕਿਹਾ ਗਿਆ ਹੈ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਜਦੋਂ ਬਰਨਬੀ ਦੇ 18 ਐਵੇਨਿਊ ਦੇ 7900 ਬਲਾਕ ਸਥਿਤ ਘਰ ਪਹੁੰਚੀ ਤਾਂ ਅੰਦਰ ਅੌਰਤ ਜ਼ਖ਼ਮੀ ਹਾਲਤ ’ਚ ਪਈ ਸੀ ਜਿਸ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੁਲੀਸ ਨੂੰ ਝਕਾਨੀ ਦੇ ਕੇ ਭੱਜਣ ਦਾ ਯਤਨ ਕਰ ਰਹੇ ਅੌਰਤ ਦੇ ਪਤੀ ਪਰਵੀਨ ਮਾਨ ਨੂੰ ਸ਼ੱਕ ਦੇ ਅਾਧਾਰ ’ਤੇ ਹਿਰਾਸਤ ’ਚ ਲੈ ਲਿਆ ਗਿਆ। ਜਾਂਚ ਦੌਰਾਨ ਪਤਾ ਲਗਾ ਕਿ ਕਤਲ ਦਾ ਕਾਰਨ ਘਰੇਲੂ ਕਲੇਸ਼ ਸੀ। ਅੱਜ ਪਰਵੀਨ ਮਾਨ ਨੂੰ ਲਾਏ ਦੋਸ਼ਾਂ ਹੇਠ ਬਕਾਇਦਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਦੋਵਾਂ ਬੱਚਿਆਂ ਦੀ ਸੰਭਾਲ ਅਧਿਕਾਰਤ ਤੌਰ ’ਤੇ ਗੁਆਂਢੀਆਂ ਨੂੰ ਸੌਂਪੀ ਗਈ ਹੈ। ਪੁਲੀਸ ਨੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ। ਉੱਧਰ ਅੱਜ ਈਸਟ ਵੈਨਕੂਵਰ ਖੇਤਰ ’ਚ ਡੇਵਿਡ ਥੌਮਸਨ ਸਕੂਲ ’ਚੋਂ ਇੱਕ ਅੌਰਤ ਦੀ ਲਾਸ਼ ਬਾਰਮਦ ਹੋਈ ਹੈ, ਜਿਸ ਬਾਰੇ ਜਾਂਚ ਜਾਰੀ ਹੈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਤੂਫ਼ਾਨ

  • ਦੱਖਣੀ ਤੇ ਕੇਂਦਰੀ ਕੈਲੀਫੋਰਨੀਆ ਵਿੱਚ ਸ਼ੁੱਕਰਵਾਰ ਨੂੰ ਆਏ ਤੂਫ਼ਾਨ ਕਾਰਨ ਚਾਰ ਵਿਅਕਤੀ ਮਾਰੇ ਗਏ ਹਨ ਅਤੇ ਜਨ-ਜੀਵਨ ਠੱਪ ਹੋ ਗਿਆ ਹੈ। ਝੱਖੜ ਤੇ ਭਾਰੀ ਮੀਂਹ ਕਾਰਨ ਬਿਜਲੀ ਸਪਲਾਈ ਲਾਈਨ ਡਿੱਗ ਗਈ ਅਤੇ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਦੀ ਲਾਸ਼ ਡੁੱਬੀ ਹੋਈ ਕਾਰ ਵਿੱਚੋਂ ਮਿਲੀ ਹੈ। ਝੱਖੜ ਕਾਰਨ ਹਵਾਈ ਅੱਡਿਆਂ ’ਤੇ ਸੈਂਕੜੇ ਉਡਾਣਾਂ ਵਿੱਚ ਵਿਘਨ ਪਿਆ। ਕੁੱਝ ਥਾਵਾਂ ’ਤੇ ਲੋਕਾਂ ਨੂੰ ਗਾਰ ਤੇ ਮਲਬੇ ਤੋਂ ਬਚਣ ਲਈ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਬੇਨਤੀ ਕੀਤੀ ਗਈ ਹੈ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਅਮਰੀਕਾ ਵਿਚ ਨਾਜਾਇਜ਼ ਤੌਰ `ਤੇ ਰਹਿ ਰਹੇ ਹਜ਼ਾਰਾਂ ਪ੍ਰਵਾਸੀ ਫੜੇ

  • ਅਮਰੀਕੀ ਇਮਿਗ੍ਰੇਸ਼ਨ ਅਧਿਕਾਰੀਆਂ ਨੇ ਅਜਿਹੇ ਪ੍ਰਵਾਸੀਆਂ ਵਿਰੁਧ ਛਾਪਾਮਾਰੀ ਕੀਤੀ, ਜੋ ਇਥੇ ਬਿਨ੍ਹਾਂ ਕਾਗ਼ਜ਼ਾਂ ਦੇ ਰਹਿ ਰਹੇ ਹਨ। ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੋਨਾਲਡ ਟਰੰਪ ਦੇ ਕਾਰਜਕਾਲ 'ਚ ਇਸ ਤਰ੍ਹਾਂ ਦਾ ਛਾਪਾ ਪਹਿਲੀ ਵਾਰ ਮਾਰਿਆ ਗਿਆ ਹੈ। ਇਸ ਕਾਰਨ ਪੂਰੇ ਅਮਰੀਕਾ 'ਚ ਲੋਕ ਸਹਿਮੇ ਹੋਏ ਹਨ। ਅਮਰੀਕਾ ਦੀ ਫ਼ੈਡਰਲ ਇੰਮੀਗ੍ਰੇਸ਼ਨ ਐਂਡ ਕਸਟਮ ਇਨਫ਼ੋਰਸਮੈਂਟ ਨੇ ਲਾਸ ਏਂਜਲਸ, ਨਿਊਯਾਰਕ, ਸ਼ਿਕਾਗੋ, ਆਸਟਿਨ, ਐਟਲਾਂਟਾ ਸਮੇਤ ਕਈ ਸ਼ਹਿਰਾਂ 'ਚ ਬਿਨਾਂ ਕਾਗ਼ਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ 'ਤੇ ਛਾਪੇ ਮਾਰੇ। ਕੈਲੇਫ਼ੋਰਨੀਆ ਮੈਟ੍ਰੋਪੋਲਿਸ ਤੋਂ ਲਗਭਗ 160 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੀਤੇ ਸ਼ੁਕਰਵਾਰ ਰਾਤ ਵੀ ਬਿਨਾਂ ਕਾਗ਼ਜ਼ਾਂ ਵਾਲੇ 37 ਪ੍ਰਵਾਸੀਆਂ ਨੂੰ ਮੈਕਸਿਕੋ ਭੇਜ ਦਿਤਾ ਗਿਆ ਸੀ।

     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • 1962 ਦੀ ਜੰਗ ਤੋ ਬਾਅਦ ਘਰ ਵਾਪਸ ਗਿਆ ਚੀਨੀ ਫ਼ੌਜੀ

  • 1962 ਦੀ ਭਾਰਤ ਅਤੇ ਚੀਨ ਜੰਗ ਸਮੇਂ ਭਾਰਤੀ ਸਰਹੱਦ ਪਾਰ ਕਰ ਕੇ ਆਏ ਚੀਨੀ ਫ਼ੌਜੀ ਨੂੰ 50 ਸਾਲਾਂ ਬਾਅਦ ਆਪਣੇ ਵਤਨ ਪਰਤਣ ਦਾ ਮੌਕਾ ਮਿਲਿਆ।  ਚੀਨੀ ਫ਼ੌਜੀ ਵੈਂਗ ਕੀ (77) ਅੱਜ ਆਪਣੇ ਭਾਰਤੀ ਪਰਿਵਾਰਕ ਮੈਂਬਰਾਂ ਨਾਲ ਵਤਨ ਪਰਤਿਆ। ਇਸ ਮੌਕੇ ਉਸ ਦੇ ਚੀਨੀ ਰਿਸ਼ਤੇਦਾਰ, ਚੀਨੀ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਘਰ ਦੇ ਅਧਿਕਾਰੀ ਵੀ ਹਾਜ਼ਰ ਸਨ। ਵੈਂਗ ਦਿੱਲੀ ਤੋਂ ਪੇਈਚਿੰਗ ਆਉਣ ਵਾਲੇ ਜਹਾਜ਼ ’ਚ ਆਪਣੇ ਪੁੱਤਰ ਵਿਸ਼ਨੂੰ ਵੈਂਗ (35), ਨੂੰਹ ਨੇਹਾ ਅਤੇ ਪੋਤੀ ਖਨਕ ਵੈਂਗ ਨਾਲ ਆਏ ਹਨ। ਉਨ੍ਹਾਂ ਦੀ ਪਤਨੀ ਸੁਸ਼ੀਲਾ ਭਾਰਤ ’ਚ ਹੀ ਹੈ। -ਪੀਟੀਆਈ

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਭਾਰਤੀ ਏਜੰਟਾਂ ਦੇ ਫਰਜ਼ੀ ਬੈਂਕ ਕਾਗਜ਼ਾਂ ਕਾਰਨ 9 ਭਾਰਤੀ ਵਿਦਿਆਰਥੀਆਂ ਨੂੰ ਫਿਰ ਦੇਸ਼ ਛੱਡਣ ਦੇ ਹੁਕਮ

  • ਆਕਲੈਂਡ- 3 ਫਰਵਰੀ ( ਹਰਜਿੰਦਰ ਸਿੰਘ ਬਸਿਆਲਾ )-ਭਾਰਤੀ ਏਜੰਟਾਂ ਵੱਲੋਂ ਵੱਖ-ਵੱਖ ਰਾਜਾਂ ਤੋਂ ਇਥੇ ਆਏ ਬਹੁਤ ਸਾਰੇ ਵਿਦਿਆਰਥੀ ਦੇਸ਼ ਨਿਕਾਲੇ ਦੇ ਹੁਕਮਾਂ ਨਾਲ ਕਾਨੂੰਨੀ ਲੜਾਈ ਵਿਚੋਂ ਲੰਘ ਰਹੇ ਹਨ। ਆਖਿਰ ਦੇ ਵਿਚ ਇਮੀਗ੍ਰੇਸ਼ਨ ਮੰਤਰੀ ਨੂੰ ਕੀਤੀਆਂ ਗਈਆਂ ਅਪੀਲਾਂ ਵੀ ਬਿਨਾਂ ਸਿੱਟਾ ਨਿਕਲੇ ਵਾਪਿਸ ਮੁੜ ਰਹੀਆਂ ਹਨ। ਰੋਸ ਮੁਜਾਹਰੇ ਵੀ ਕੀਤੇ ਅਤੇ ਸਰਕਾਰ ਦੀਆਂ ਵਿਰੋਧੀਆਂ ਪਾਰਟੀਆਂ ਵਾ ਨਾਲ ਆਈਆਂ ਪਰ ਗੱਲ ਨਹੀਂ ਬਣੀ। ਇਮੀਗ੍ਰੇਸ਼ਨ ਮੰਤਰੀ ਨੇ ਸਾਰਾ ਕੁਝ ਇਮੀਗ੍ਰੇਸ਼ਨ ਦਫਤਰ ਉਤੇ ਸੁੱਟ ਦਿੱਤਾ ਅਤੇ ਆਖਿਰ ਉਨ੍ਹਾਂ ਪਹਿਲਾ ਵਾਲਾ ਫੈਸਲਾ ਰੱਖਦਿਆਂ ਹੁਣ 9 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਇਕ ਪੰਜਾਬੀ ਮੁੰਡਾ ਜੋ ਕਿ ਆਪਣੀ ਪਤਨੀ ਅਤੇ 2 ਸਾਲਾ ਬੇਟੀ ਨਾਲ ਇਥੇ ਰਹਿ ਰਿਹਾ ਹੈ, ਵੀ ਇਕ ਵੱਖਰੀ ਮੁਸ਼ਕਿਲ ਵਿਚੋਂ ਲੰਘ ਰਿਹਾ ਹੈ। ਉਸਦੀ ਪਤਨੀ ਜੋ ਕਿ ਇਥੇ 2015 ਦੇ ਵਿਚ ਬਿਜਨਸ ਲੈਵਲ 7 ਦੀ ਪੜ੍ਹਾਈ ਪੂਰੀ ਕਰਕੇ ਜਾਬ ਸਰਚ 'ਤੇ ਜਾਣ ਵਾਲੀ ਸੀ ਕਿ ਉਸਨੂੰ ਡਿਪੋਰਟੇਸ਼ਨ ਆਰਡਰ ਮਿਲ ਗਿਆ। ਇਹ ਮੁੰਡਾ ਅੱਗੇ ਪਾਰਟ ਟਾਈਮ ਪੜ੍ਹਨ ਲੱਗ ਪਿਆ ਹੈ ਅਤੇ ਇਸਦੀ ਬੇਟੀ ਕੋਲ ਵਿਜ਼ਟਰ ਵੀਜ਼ਾ ਹੈ। ਪਰਿਵਾਰ ਨੇ ਅਜੇ ਆਪਣੇ ਪਿੰਡ ਇਸ ਬਾਰੇ ਕੋਈ ਸੁਚਨਾ ਨਹੀਂ ਦਿੱਤੀ ਕਿਉਂਕਿ ਘਰਦਿਆਂ ਦੇ ਦਿਲ ਉਹ ਇਸ ਤਰ੍ਹਾਂ ਤੋੜਨਾ ਨਹੀਂ ਚਾਹੁੰਦੇ। ਇਸ ਪੰਜਾਬੀ ਮੁੰਡੇ ਨੇ ਕਿਹਾ ਹੈ ਕਿ ਜੇਕਰ ਉਸਦੀ ਪਤਨੀ ਨੂੰ ਜਾਣਾ ਹੀ ਪਿਆ ਤਾਂ ਉਹ ਵੀ ਨਾਲ ਹੀ ਜਾਵੇਗਾ।
    ਦੇਸ਼ ਛੱਡਣ ਦੇ ਹੁਕਮਾਂ ਦਾ ਸਾਹਮਣਾ ਕਰ ਰਹੇ ਇਹ ਭਾਰਤੀ ਹੁਣ ਇਕ ਚਰਚ ਦੇ ਆਗੂਆਂ ਦਾ ਸਹਾਰਾ ਵੀ ਲੈ ਰਹੇ ਹਨ ਤਾਂ ਕਿ ਕਿਸੇ ਪਾਸਿਓਂ ਕੋਈ ਰਸਤਾ ਨਿਕਲ ਆਵੇ ਅਤੇ ਉਹ ਇਥੇ ਰਹਿ ਕੇ ਆਪਣਾ ਜੀਵਨ ਬਣਾ ਸਕਣ।
    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਕੈਨੇਡਾ ਦੇ ਕਿਊਬਿਕ ’ਚ ਮਸਜਿਦ ਵਿੱਚ ਫਾਇਰਿੰਗ

  • ਕੈਨੇਡਾ ਦੇ ਕਿਊਬਿਕ ਸ਼ਹਿਰ ਵਿੱਚ ਮਸਜਿਦ ਵਿੱਚ ਫਾਇਰਿੰਗ ਕਰ ਕੇ ਪੰਜ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸਲਾਮਿਕ ਕਲਚਰਲ ਸੈਂਟਰ ਵਿੱਚ ਜਿਸ ਵਕਤ ਇਹ ਘਟਨਾ ਹੋਈ ਉੱਥੇ 40 ਲੋਕ ਮੌਜੂਦ ਸਨ। ਇਸ ਦੌਰਾਨ 3 ਹਮਲਾਵਰ ਉੱਥੇ ਆਏ ਅਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਇਵਰ ਨੇ ਮਹਿਲਾ ਪਲਿਸ ਕਰਮਚਾਰੀ ਨੂੰ ਦਰੜਿਆ

  • ਆਸਟ੍ਰੇਲੀਆ ਦੇ ਮੈਲਬੋਰਨ ਵਿਚ 26 ਸਾਲਾ ਪੰਜਾਬੀ ਟਰੱਕ ਡਰਾਈਵਰ ਸਮਨਦੀਪ ਸਿੰਘ ਵੱਲੋ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ ਅਤੇ ਮਹਿਲਾ ਪੁਲਸ ਕਰਮੀ ਦੀ ਇਕ ਮੌਤ ਹੋ ਗਈ।  ਪੁਲਸ ਨੇ ਇਸ ਮਾਮਲੇ ਵਿਚ ਟਰੱਕ ਡਰਾਈਵਰ ਸਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਦੋਸ਼ ਲਗਾਏ ਹਨ ਕਿ ਤੇਜ਼ ਰਫਤਾਰ ਹੋਣ ਕਾਰਨ ਟਰੱਕ ਟਰੈਫਿਕ ਦੀ ਲਾਲ ਲਾਈਟ 'ਤੇ ਰੁਕ ਨਹੀਂ ਸਕਿਆ ਅਤੇ ਇਕ ਮੋਟਰ ਸਾਈਕਲ ਦੇ ਪਿੱਛੇ ਟੱਕਰ ਮਾਰ ਦਿੱਤੀ ਅਤੇ ਉਸ 'ਤੇ ਸਵਾਰ ਮਹਿਲਾ ਪੁਲਸ ਕਰਮਚਾਰੀ ਨੂੰ ਘੜੀਸਦਾ ਹੋਇਆ ਲੈ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਹੇਠਾਂ ਫਸੀ ਮਹਿਲਾ ਪੁਲਸ ਕਰਮਚਾਰੀ ਦੀ ਲਾਸ਼ ਨੂੰ ਬਾਹਰ ਕੱਢਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਇਵਰ ਨੇ ਮਹਿਲਾ ਪਲਿਸ ਕਰਮਚਾਰੀ ਨੂੰ ਦਰੜਿਆ

  • ਆਸਟ੍ਰੇਲੀਆ ਦੇ ਮੈਲਬੋਰਨ ਵਿਚ 26 ਸਾਲਾ ਪੰਜਾਬੀ ਟਰੱਕ ਡਰਾਈਵਰ ਸਮਨਦੀਪ ਸਿੰਘ ਵੱਲੋ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ ਅਤੇ ਮਹਿਲਾ ਪੁਲਸ ਕਰਮੀ ਦੀ ਇਕ ਮੌਤ ਹੋ ਗਈ।  ਪੁਲਸ ਨੇ ਇਸ ਮਾਮਲੇ ਵਿਚ ਟਰੱਕ ਡਰਾਈਵਰ ਸਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਪੁਲਸ ਨੇ ਦੋਸ਼ ਲਗਾਏ ਹਨ ਕਿ ਤੇਜ਼ ਰਫਤਾਰ ਹੋਣ ਕਾਰਨ ਟਰੱਕ ਟਰੈਫਿਕ ਦੀ ਲਾਲ ਲਾਈਟ 'ਤੇ ਰੁਕ ਨਹੀਂ ਸਕਿਆ ਅਤੇ ਇਕ ਮੋਟਰ ਸਾਈਕਲ ਦੇ ਪਿੱਛੇ ਟੱਕਰ ਮਾਰ ਦਿੱਤੀ ਅਤੇ ਉਸ 'ਤੇ ਸਵਾਰ ਮਹਿਲਾ ਪੁਲਸ ਕਰਮਚਾਰੀ ਨੂੰ ਘੜੀਸਦਾ ਹੋਇਆ ਲੈ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਹੇਠਾਂ ਫਸੀ ਮਹਿਲਾ ਪੁਲਸ ਕਰਮਚਾਰੀ ਦੀ ਲਾਸ਼ ਨੂੰ ਬਾਹਰ ਕੱਢਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
     

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਬ੍ਰਿਟਿਸ਼ ਕੋਲੰਬੀਆ ਵਿਚ ਮੌਸਮ ਵਿਭਾਗ ਵੱਲੋ ਚਿਤਾਵਨੀ ਜਾਰੀ

  • ਕੈਨੇਡਾ ਦੇ ਮੌਸਮ ਵਿਭਾਗ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿਚ ਹੋਰ ਵਧੇਰੇ ਬਰਫਬਾਰੀ ਹੋਵੇਗੀ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ। ਕੈਨੇਡਾ ਦੇ ਮੌਸਮ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ ਵਿਚ ਵਧੇਰੇ ਠੰਡ ਦੀ ਚਿਤਾਵਨੀ ਜਾਰੀ ਕੀਤੀ ਹੈ। ਕੈਨੇਡਾ ਦੇ ਮੌਸਮ ਵਿਭਾਗ ਨੇ ਡਰਾਈਵਰਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਜ਼ਰੂਰ ਹਾਸਲ ਕਰ ਲੈਣ ਅਤੇ ਉਸ ਲਈ ਪੂਰੀ ਤਿਆਰੀ ਨਾਲ ਹੀ ਘਰੋਂ ਬਾਹਰ ਜਾਣ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |
  • ਵੈਨਕੂਵਰ ‘ਚ 30 ਸਾਲ ਪੁਰਾਣਾ ਰਿਕਾਰਡ ਤੋੜ ਰਹੀ ਹੈ ਠੰਡ

  • ਬਰਫਬਾਰੀ ਨੇ ਵੈਨਕੂਵਰ ਵਿਚ ਬੀਤੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 33 ਦਿਨਾਂ ਤੋਂ ਇੱਥੇ ਬਰਫਬਾਰੀ ਹੋ ਰਹੀ ਹੈ ਲਗਾਤਾਰ ਠੰਡ ਵਧ ਰਹੀ ਹੈ। ਇਹ ਬਰਫਬਾਰੀ ਦਾ ਸਭ ਤੋਂ ਲੰਬਾ ਸਮਾਂ ਹੈ। ਇੰਨੇਂ ਦਿਨਾਂ ਤੋਂ ਲੋਕ ਬਰਫਬਾਰੀ ਕਾਰਨ ਪਰੇਸ਼ਾਨ ਹਨ।

    Related Stories
      
    Go to TOP Top
    0 Comment(s)   Give Comment Comments   

    Name * : Name is Must. Minimum 4 characters.
    E-mail * : Email Id is Must .Invalid format.
    Your Comment : A value is required.
        |

    Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
  • ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
  • ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਬਰਨਾਲਾ ਵਿਖੇ ਸੈਮੀਨਾਰ 22 ਅਪ੍ਰੈਲ ਨੂੰ
  • ‘ਧੀਆਂ ਤਾਂ ਨਜ਼ਮਾਂ ਹੁੰਦੀਆਂ ਨੇ, ਨਜ਼ਮਾਂ ਜੁੜਣ ਤਾਂ ਬਣਨ ਕਿਤਾਬਾਂ, ਧੀਆਂ ਜੁੜਣ ਤਾਂ ਤੀਆਂ’: ਇਕਬਾਲ ਰਾਮੂਵਾਲੀਆ
  • ਆਰ ਟੀ ਆਈ ਐਕਟੀਵਿਸਟਸ ਫੈਡਰੇਸ਼ਨ ਪੰਜਾਬ ਦੀ ਮੋਗਾ ਇਕਾਈ ਦੀ ਮੀਟਿੰਗ ਹੋਈ
  • ਐਡੀਲੇਡ ਵਿਖੇ ਕੀਤਾ ਗਿਆ ਕਵੀ ਦਰਬਾਰ ਦਾ ਆਯੋਜਨ
  • ਪਿਆਰ 'ਚ ਮੋਟੀਆ ਹੋ ਜਾਂਦੀਆ ਹਨ ਮਹਿਲਾਵਾਂ !
  • ਹੁਣ ਕੁੱਤਾ ਪਛਾਣੇਗਾ ਕੈਂਸਰ ਦੀ ਬਿਮਾਰੀ
  • ਘਰ ਨੇੜੇ ਪੈਟਰੋਲ ਪੰਪ ਹੈ ਤਾਂ ਹੋ ਸਕਦਾ ਹੈ ''ਕੈਂਸਰ''
  • ਮੰਦ-ਬੁੱਧੀ ਬੱਚੇ ਅਤੇ ਕੁਦਰਤੀ ਇਲਾਜ ਪ੍ਰਣਾਲੀ
  • ਬਿਨਾ ਕਸਰਤ ਅਤੇ ਦਵਾਈ ਤੋਂ 33 ਕਿਲੋ ਵਜ਼ਨ ਘੱਟ ਕੀਤਾ ਸਪਨਾ ਨੇ
  • 
    SocialTwist Tell-a-Friend
  • ਜਥੇਦਾਰਾਂ ਦਾ ਸੰਦੇਸ਼ ਬਣਿਆ ਰਸਮੀ ਕਾਰਵਾਈ :- ਭਾਈ ਰਾਜੋਆਣਾ
  • ਇਰਾਕ ‘ਚ ਲਾਪਤਾ 39 ਭਾਰਤੀਆਂ ਦਾ ਪਤਾ ਲਗਾਉਣ ਲਈ ਡੀ ਐੱਨ ਏ ਦਾ ਸਹਾਰਾ ਲਵੇਗੀ ਸਰਕਾਰ
  • ਝੂਠੇ ਕੇਸਾਂ ਦੀ ਜਾਂਚ ਕਰ ਰਹੇ ਕਮਿਸ਼ਨ ਵੱਲੋਂ ਸਿਮਰਜੀਤ ਬੈਂਸ ਦਾ ਕੇਸ ਰੱਦ ਕਰਨ ਦੀ ਸਿਫ਼ਾਰਿਸ਼
  • ਹਾਈ ਪ੍ਰੋਫਾਈਲ ਕਤਲਾਂ ਤੇ ਡੀ ਜੀ ਪੀ ਦਾ ਬਿਆਨ - (ਪੜ੍ਹੋ ਪੂਰੀ ਖ਼ਬਰ)
  • ਤਾਜ ਮਹਿਲ ਤੋਂ ਤੋ ਬਾਅਦ ਬੀਜੇਪੀ ਦੇ ਮੰਤਰੀ ਹੁਣ ਟੀਪੂ ਸੁਲਤਾਨ ਦੇ ਦੁਆਲੇ ਹੋਏ
  • 24 ਕੈਰੇਟ ਖਰੀ ਭਾਪਣ
  • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
  • ਜੇ ਕੋਈ ਸਮਝੇ ਤਾਂ...
  • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ
  • ਇਹ ਕਲਿੱਕ ਜਰੂਰ ਸੁਣਿਓ , ਕਿਸੇ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ।


  • ਆਸਟ੍ਰੇਲੀਆ ‘ਚ ਭਾਰਤੀ ਔਰਤ ਨੂੰ ਦੋ ਸਾਲ ਦੀ ਕੈਦ: ਗਰਭਵਤੀ ਔਰਤ ਦੀ ਬੱਚੀ ਦੀ ਹੋਈ ਸੀ ਮੌਤ
  • ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਬਚਾਈ ਜਾਨ
  • ਜਰਮਨੀ ਦਾ ਨਵਾਂ ਕਾਨੂੰਨ: ਸੋਸ਼ਲ ਮੀਡੀਆ ਤੋ ਭੜਕਾਊ ਬਿਆਨ ਨਾਂ ਹਟਾਉਣ ਤੇ 5 ਕਰੋੜ ਯੂਰੋ ਦਾ ਹੋਵੇਗਾ ਜੁਰਮਾਨਾ
  • ਮੱਕਾ ਵਿੱਚ ਅੱਤਵਾਦੀ ਹਮਲਾ ਟਲਿਆ: ਧਮਾਕੇ ‘ਚ 11 ਲੋਕ ਜ਼ਖਮੀ
  • ਭਾਰਤੀ ਮੂਲ ਦਾ ਸਮਲਿੰਗੀ ਮੰਤਰੀ ਆਇਰਲੈਂਡ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ `ਚ
  • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
  • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
  • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
  • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
  • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


  • Facebook Activity

    Widgetize!