ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਆਪਣੇ ਪੁਰਾਣੇ ਬਿਆਨ ਕਾਰਨ ਸੁਖਬੀਰ ਬਾਦਲ ਰਹੇ ਵਿਰੋਧੀਆਂ ਦੇ ਨਿਸ਼ਾਨੇ ਤੇ - (ਪੜ੍ਹੋ ਪੂਰੀ ਖ਼ਬਰ)

 • ਧਰਨੇ ਕਾਰਨ ਸੁਖਬੀਰ ਸਿੰਘ ਬਾਦਲ ਸੋ਼ਸਲ ਮੀਡੀਆ ਤੇ ਛਾਏ ਰਹੇ, ਕਿਉਂ ਕਿ ਆਪਣੀ ਪਿਛਲੀ ਸਰਕਾਰ ਦੋਰਾਨ ਉਨ੍ਹਾਂ ਨੇ ਧਰਨੇ ਤੇ ਬੈਠਣ ਵਾਲਿਆਂ ਲਈ ਕਿਹਾ ਸੀ ਕਿ, ‘ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨੇ ਤੇ ਬੈਠ ਜਾਂਦਾ’। ਆਪਣੇ ਇਸ ਪੁਰਾਣੇ ਬਿਆਨ ਕਾਰਨ ਹੀ ਲੋਕਾਂ ਨੇ ਕੱਲ੍ਹ ਪੂਰਾ ਦਿਨ ਸੋ਼ਸਲ ਮੀਡੀਆ ਤੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਇਆ। ਇਸ ਰੇਸ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਪਿੱਛੇ ਨਹੀਂ ਰਹੇ ਉਨ੍ਹਾਂ ਆਪਣੇ ਸੋ਼ਸਲ ਮੀਡੀਆ ਅਕਾਂਉਟ ਤੇ  ਕੁਝ ਇਸੇ ਤਰਾਂ ਦੀ ਹੀ ਪੋਸਟ ਪਾਈ।
  ਅਕਾਲੀ-ਭਾਜਪਾ ਹਕੂਮਤ ਵੇਲੇ ਹਰੀਕੇ ਪੱਤਣ ਨੇੜੇ ਬੇਅਦਬੀ ਮਾਮਲੇ ’ਤੇ ਜਦੋਂ ਸਿੱਖਾਂ ਨੇ ਧਰਨਾ ਦਿੱਤਾ ਸੀ ਤਾਂ ਉਦੋਂ ਪੁਲੀਸ ਨੇ ਸਿੱਖ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤੇ ਸਨ। ਉਸੇ ਖਿੱਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਧਰਨਾ ਲਾ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਜਨਵਰੀ 2007 ਤੋਂ ਦਸੰਬਰ 2016 ਅਕਾਲੀ ਰਾਜ ਦੇ 10 ਵਰ੍ਹਿਆਂ ਦੌਰਾਨ ਪੰਜਾਬ ਵਿੱਚ ਹਰ ਤਰ੍ਹਾਂ ਦੇ 70,669 ਅੰਦੋਲਨ ਹੋਏ ਹਨ। ਇਸ ਤਰ੍ਹਾਂ ਰੋਜ਼ਾਨਾ ਔਸਤਨ ਕਰੀਬ 20 ਅੰਦੋਲਨ ਪੰਜਾਬ ਵਿੱਚ ਹੁੰਦੇ ਰਹੇ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਅਕਾਲੀ ਧਰਨੇ ਚੁੱਕ ਕੇ ਹੋਏ ਘਰੋਂ-ਘਰੀ

 • ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਰ ਸ਼ਾਮ ਧਰਨੇ ਚੁੱਕਣ ਦਾ ਐਲਾਨ ਕਰ ਦਿੱਤਾ। ਫਿਰੋਜ਼ਪੁਰ ਪੁਲੀਸ ਨੇ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁਕਤਸਰ ਤੋਂ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਸਮੇਤ ਦਰਜਨਾਂ ਖ਼ਿਲਾਫ਼ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਧਰਨਾ ਮਾਰ ਕੇ ਆਵਾਜਾਈ ਰੋਕਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।
  ਮਾਨਸਾ ਜ਼ਿਲ੍ਹੇ ਵਿੱਚ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਬਠਿੰਡਾ ਜ਼ਿਲ੍ਹੇ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ ਆਦਿ ਖਿਲਾਫ਼ ਵੀ ਦੇਰ ਸ਼ਾਮ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਅਕਾਲੀਆਂ ਦੇ ਧਰਨਿਆਂ ਕਾਰਨ ਲੋਕ ਘੰਟਿਆਂਬੱਧੀ ਜਾਮ ’ਚ ਫਸੇ ਰਹੇ।
  ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਰਾਹੀਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਬਾਅਦ ਹੀ ਧਰਨੇ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੱਲਾਂਵਾਲਾ ਘਟਨਾ ਦੇ ਮਾਮਲੇ ਵਿੱਚ 12 ਅਕਾਲੀ ਆਗੂਆਂ ਅਤੇ 90 ਵਰਕਰਾਂ ਖ਼ਿਲਾਫ਼ ਦਰਜ ਕੇਸ ਵਿੱਚੋਂ ਧਾਰਾ 307 ਹਟਾਉਣ ਤੋਂ ਇਲਾਵਾ ਕਾਂਗਰਸੀ ਵਰਕਰਾਂ ਖ਼ਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ 5 ਜਣੇ ਗ੍ਰਿਫ਼ਤਾਰ ਕਰ ਲਏ ਹਨ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੇਜ਼ਰੀਵਾਲ ਸਰਕਾਰ ਦਾ ਸਖ਼ਤ ਫੈਸਲਾ :ਮੈਕਸ ਹਸਪਤਾਲ ਦਾ ਲਾਇਸੈਂਸ ਰੱਦ

 • ਨਵੀਂ ਦਿੱਲੀ ਦੇ ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ ਦਾ ਦਿੱਲੀ ਸਰਕਾਰ ਨੇ ਲਾਇਸੈਂਸ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 30 ਨਵੰਬਰ ਨੂੰ ਪੈਦਾ ਹੋਏ ਜੌੜੇ ਬੱਚਿਆਂ ’ਚੋਂ ਇੱਕ ਨੂੰ ਜ਼ਿੰਦਾ ਹੋਣ ਦੇ ਬਾਵਜੂਦ ਇਸ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਇਸ ਹਸਪਤਾਲ ਵੱਲੋਂ ਕਥਿਤ ਦੋਸ਼ੀ ਦੋ ਡਾਕਟਰਾਂ ਨੂੰ ਪਹਿਲਾਂ ਹੀ ਕੱਢਿਆ ਜਾ ਚੁੱਕਾ ਹੈ।
  ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਸੀ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਇਹ ਫ਼ੈਸਲਾ ਕੀਤਾ ਹੈ। ਜੈਨ ਨੇ ਕਿਹਾ ਕਿ ਅਜਿਹੀ ਅਪਰਾਧਕ ਅਣਗਿਹਲੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦਿੱਲੀ ਸਰਕਾਰ ਨੇ ਮੈਕਸ ਹਸਪਤਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਕਸ ਹਸਪਤਾਲ ਨੂੰ ਵੱਖ ਵੱਖ ਮਸਲਿਆਂ ਵਿੱਚ ਪਹਿਲਾਂ ਵੀ ਤਿੰਨ ਨੋਟਿਸ ਦਿੱਤੇ ਗਏ ਸਨ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਕਾਲੀਆਂ ਦੇ ਧਰਨਿਆ ਨੂੰ ਹਾਈ ਕੋਰਟ ਦਾ ਝਟਕਾ, ਵੱਖ-ਵੱਖ ਜਿਲ੍ਹਿਆਂ ‘ਚ ਧਾਰਾ 144 ਲਾਗੂ

 • ਅਕਾਲੀ ਦਲ ਦੇ ਧਰਨਿਆਂ ਨੂੰ ਹਾਈ ਕੋਰਟ ਵੱਲੋਂ  ਝਟਕਾ ਲੱਗਾ ਹੈ। ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਡਿਪਟੀ-ਕਮਿਸ਼ਨਰ ਦੇ ਹੁਕਮਾਂ ਤੋਂ ਬਗੈਰ ਧਰਨੇ ਨੂੰ ਗੈਰਕਾਨੂੰਨੀ ਮੰਨਿਆ ਜਾਵੇ। ਇਸੇ ਹੁਕਮਾਂ ਤਹਿਤ ਫਿਰੋਜਪੁਰ ਵਿੱਚ ਧਾਰਾ 144 ਲਾਗੂ ਕਰ ਧਰਨਾ ਚੁਕਾਉਣ ਲਈ ਪ੍ਰਸ਼ਾਸਨ ਨੇ ਅਕਾਲੀ ਆਗੂਆਂ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੱਤਾ ਹੈ।ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਨੇ ਪੂਰੇ ਲੁਧਿਆਣਾ ਜ਼ਿਲ੍ਹੇ 'ਚ ਵੀ ਤੁਰੰਤ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।  ਜਿਕਰਯੋਗ ਹੈ ਕਿ ਫਿਰੋਜਪੁਰ ਦੇ ਜੀਰਾ ਹਲਕੇ ਵਿੱਚ ਅਕਾਲੀ ਤੇ ਕਾਂਗਰਸੀਆਂ ‘ਚ ਹੋਈ ਆਪਸੀ ਲੜਾਈ ਤੋਂ ਬਆਦ ਕਾਂਗਰਸ ਉਪਰ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਦੇ ਹੋਏ ਪੂਰੇ ਪੰਜਾਬ ਵਿੱਚ ਅਕਾਲੀ ਆਗੂਆਂ ਨੇ ਵਰਕਰਾਂ ਨਾਲ ਧਰਨੇ ਲਗਾਏ ਹੋਏ ਸਨ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਧਰਨੇ ਤੇ ਬੈਠੀ ਬੀਬੀ ਜੰਗੀਰ ਕੌਰ ਨੂੰ ਰਾਹੀਗਰ ਸੁਣਾ ਗਿਆ ਖਰੀਆਂ-ਖਰੀਆਂ

 • ਅਕਾਲੀ ਦਲ ਵੱਲੋਂ  ਦਿੱਤੇ ਜਾ ਰਹੇ ਧਰਨਿਆਂ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ 'ਚ ਸਰਕਾਰ ਨੂੰ ਹਾਲਾਤ ਸੁਖਾਵੇਂ ਬਣਾਉਣ ਦੀ ਹਦਾਇਤ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਆਮ ਲੋਕ ਵੀ ਅਕਾਲੀਆਂ ਦੇ ਧਰਨਿਆਂ ਤੋਂ ਦੁਖੀ ਹੁੰਦੇ ਨਜ਼ਰ ਆ ਰਹੇ ਹਨ ਤੇ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹੈ ਇਸੇ ਤਰ੍ਹਾਂ ਦਾ ਹਾਦਸਾ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਤੇ ਸਾਬਕਾ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਨਾਲ ਵਾਪਰਿਆ ਹੈ । ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਵਿੱਚ ਇੱਕ ਐਨ ਆਰ ਆਈ ਵਿਆਕਤੀ ਨੇ ਧਰਨੇ ਤੇ ਬੈਠੀ ਬੀਬੀ ਜੰਗੀਰ ਕੌਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਵੀਡੀਓ ਅਨੁਸਾਰ ਐਨ ਆਰ ਆਈ ਵਿਆਕਤੀ ਜਿਸ ਦੀ ਫਲਾਈਟ ਹੋਣੀ ਸੀ ਦਿੱਲੀ ਤੋਂ ਨੇ ਧਰਨੇ ਕਾਰਨ ਆਈ ਪ੍ਰੇਸ਼ਾਨੀ ਤੇ ਆਪਣਾ ਇਤਰਾਜ਼ ਜਾਹਰ ਕੀਤਾ ਅਤੇ ਬੀਬੀ ਜੰਗੀਰ ਕੌਰ ਨੂੰ ਉਸ ਦੇ ਸਾਹਮਣੇ ਹੀ ਖਰੀਆਂ-ਖਰੀਆਂ ਸੁਣਾਂ ਦਿੱਤੀਆਂ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਕਾਲੀਆਂ ਦੇ ਦਰਿਆਈ ਪੁਲਾਂ ਤੇ ਧਰਨੇ: ਮਾਝੇ ਤੇ ਦੁਆਬੇ ਨੂੰ ਮਾਲਵੇ ਤੋਂ ਕੱਟਿਆ

 • ਅਕਾਲੀਆਂ ਵਲੋਂ ਹਰੀਕੇ ਪੱਤਣ 'ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਧਰਨਾ ਲਗਾ ਆਵਾਜਾਈ ਠੱਪ ਕਰਨ ਵਾਲੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਕੱਲ੍ਹ ਦੇਰ ਸ਼ਾਮ ਨੂੰ ਸਤਲੁਜ ਦਰਿਆ 'ਤੇ ਮਾਝੇ-ਮਾਲਵੇ ਅਤੇ ਮਾਲਵਾ-ਦੁਆਬਾ ਵਾਲੇ ਰਸਤਿਆਂ ਨੂੰ ਰੋਕਦੇ ਹੋਏ ਦਰਿਆਈ ਪੁਲਾਂ 'ਤੇ ਧਰਨਾ ਮਾਰ ਆਵਾਜਾਈ ਠੱਪ ਕਰ ਦਿੱਤੀ, ਜਿਸ ਨਾਲ ਮਾਲਵੇ ਤੋਂ ਮਾਝੇ ਆਉਣ-ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ।
  ਗਿੱਦੜਵਿੰਡੀ ਵਾਲੇ ਸਤਲੁਜ ਦਰਿਆ ਦੇ ਪੁਲ ਜੋ ਮਾਲਵਾ ਅਤੇ ਦੁਆਬਾ ਨੂੰ ਆਪਸ 'ਚ ਜੋੜਦਾ ਹੈ ਉਪਰ ਅਕਾਲੀ ਵਰਕਰਾਂ ਨੇ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਤੇ ਅਜੀਤ ਸਿੰਘ ਕੋਹਾੜ ਸਾਬਕਾ ਮੰਤਰੀ ਦੀ ਅਗਵਾਈ ਹੇਠ ਰੋਸ ਧਰਨਾ ਮਾਰ ਕੇ ਆਵਾਜਾਈ ਨੂੰ ਰੋਕ ਦਿੱਤਾ ।
  ਫ਼ਿਰੋਜ਼ਪੁਰ ਤੋਂ ਅੰਮਿ੍ਤਸਰ ਨਵੇਂ ਰਸਤੇ ਵਾਇਆ ਪੱਟੀ ਵਾਲੇ ਨੂੰ ਜੋੜਦੇ ਸਤਲੁਜ ਦਰਿਆ 'ਤੇ ਬਣੇ ਕੋਟ ਬੁੱਢਾ ਬੰਡਾਲਾ ਪੁਲ 'ਤੇ ਅਕਾਲੀ ਵਰਕਰਾਂ ਨੇ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਧਰਨਾ ਮਾਰ ਆਵਾਜਾਈ ਠੱਪ ਕਰ ਦਿੱਤੀ ।
  ਹਰੀਕੇ ਪੱਤਣ 'ਤੇ ਜਾਮ ਲਗਾਏ ਜਾਣ ਬਾਅਦ ਪ੍ਰਸ਼ਾਸਨ ਵਲੋਂ ਟਰੈਫ਼ਿਕ ਨੂੰ ਕੋਟ ਬੁੱਢਾ-ਬੰਡਾਲਾ ਪੁਲ, ਗਿੱਦੜਵਿੰਡੀ ਪੁਲ ਰਾਹੀਂ ਚਲਾਇਆ ਜਾ ਰਿਹਾ ਸੀ । ਅਕਾਲੀ ਦਲ ਵਲੋਂ ਤਿੰਨੋਂ ਰਸਤੇ ਬੰਦ ਕਰ ਦੇਣ ਨਾਲ ਮਾਲਵੇ ਤੋਂ ਸਮੁੱਚੀ ਆਵਾਜਾਈ ਮਾਝਾ ਤੇ ਦੁਆਬਾ ਲਈ ਰੁਕ ਗਈ ਹੈ।
  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ 9 ਮਹੀਨਿਆਂ ਬਾਅਦ ਹੀ ਮਿਊਾਸਪਲ ਚੋਣਾਂ 'ਚ ਅਕਾਲੀ ਦਲ ਸਾਹਮਣੇ ਆਉਣ ਤੋਂ ਡਰੇ ਹੋਏ ਕਾਂਗਰਸੀ ਆਗੂ ਪੁਲਿਸ ਦੀ ਸ਼ਹਿ 'ਤੇ ਗੁੰਡਾਗਰਦੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਮੌਜੂਦ ਪੁਲਿਸ ਦੇ ਸਾਹਮਣੇ ਅਕਾਲੀ ਆਗੂਆਂ ਦੀਆਂ ਗੱਡੀਆਂ ਨੂੰ ਰੋਕ ਕੇ ਭੰਨਿਆ ਗਿਆ ਅਤੇ ਵਰਕਰਾਂ 'ਤੇ ਗੋਲੀਆਂ ਚਲਾਈਆਂ ਗਈਆਂ, ਉਲਟਾ ਪੁਲਿਸ ਨੇ ਪਰਚਾ ਵੀ ਅਕਾਲੀ ਵਰਕਰਾਂ 'ਤੇ ਕੱਟ ਕੇ ਲੋਕਤੰਤਰ ਦਾ ਕਤਲ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੋਦੀ ਲਈ ‘ਨੀਚ’ ਸ਼ਬਦ ਵਰਤਣ ਵਾਲਾ ਸੀਨੀਅਰ ਕਾਂਗਰਸੀ ਆਗੂ ਪਾਰਟੀ ਚੋ ਮੁਅੱਤਲ

 • ਕਾਂਗਰਸ ਦੇ ਸੀਨੀਅਰ ਆਗੂ ਮਨੀ ਸ਼ੰਕਰ ਅੱਈਅਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਟਿੱਪਣੀ ‘ਨੀਚ ਕਿਸਮ ਦਾ ਆਦਮੀ’ ਨਾਲ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੁਕਸਾਨ ਦੀ ਤੁਰੰਤ ਭਰਪਾਈ ਲਈ ਅੱਈਅਰ ਨੂੰ ਕਿਹਾ ਕਿ ਉਹ ਅਜਿਹੇ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ। ਅਤੇ ਸ਼ਾਮ ਨੂੰ ਅੱਈਅਰ ਨੇ ਸਫ਼ਾਈ ਦਿੱਤੀ ਕਿ ਉਨ੍ਹਾਂ ਦੇ ਕਹਿਣ ਦਾ ਇਹ ਅਰਥ ਨਹੀਂ ਸੀ ਅਤੇ ਹਿੰਦੀ ’ਚ ਕਮਜ਼ੋਰ ਹੋਣ ਕਰਕੇ ਉਹ ‘ਨੀਚ’ ਵਰਗਾ ਸ਼ਬਦ ਇਸਤਮਾਲ ਕਰ ਗਏ। ਦੇਰ ਸ਼ਾਮ ਨੂੰ ਕਾਂਗਰਸ ਨੇ ਅੱਈਅਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ।
  ਜ਼ਿਕਰਯੋਗ ਹੈ ਕਿ ਮੋਦੀ ਵੱਲੋਂ ਕਾਂਗਰਸ ’ਤੇ ਬੀ ਆਰ ਅੰਬੇਦਕਰ ਦੇ ਨਾਮ ਉਪਰ ਵੋਟਾਂ ਮੰਗਣ ਦਾ ਦੋਸ਼ ਲਾਇਆ ਗਿਆ ਸੀ ਜਿਸ ਮਗਰੋਂ ਅੱਈਅਰ ਨੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਸੀ,‘‘ਉਹ (ਮੋਦੀ) ਨੀਚ ਕਿਸਮ ਦਾ ਆਦਮੀ ਹੈ ਜਿਸ ਦੀ ਕੋਈ ਸੱਭਿਅਤਾ ਨਹੀਂ ਹੈ।’’ ਕਾਂਗਰਸ ਆਗੂ ਦੇ ਵਿਵਾਦਤ ਬੋਲਾਂ ਨੂੰ ਭਾਜਪਾ ਨੇ ਜਾਤ ਨਾਲ ਜੋੜ ਲਿਆ ਤਾਂ ਜੋ 9 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਲਾਹਾ ਲਿਆ ਜਾ ਸਕੇ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਅਕਾਲੀ ਲਗਾਉਣਗੇ ਹਰੀਕੇ ਹੈੱਡ ਤੇ ਧਰਨਾ –(ਪੜ੍ਹੋ ਪੂਰੀ ਖ਼ਬਰ)

 • ਮੱਲਾਂਵਾਲਾ 'ਚ ਅਕਾਲੀ ਦਲ ਅਤੇ ਕਾਂਗਰਸ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪੱਥਰਬਾਜ਼ੀ ਤੋਂ ਬਾਅਦ ਅਕਾਲੀਆਂ 'ਤੇ ਮਾਮਲਾ ਦਰਜ ਕਰਨ ਦੇ ਵਿਰੋਧ 'ਚ ਅਕਾਲੀ ਦਲ ਦੇ ਪ੍ਰਧਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਵਰਕਰਾਂ ਨਾਲ ਮਿਲ ਕੇ ਧਰਨੇ 'ਤੇ ਬੈਠੇ ਹਨ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਸਤਲੁਜ ਦਰਿਆ 'ਤੇ ਪੈਂਦੇ ਹਰੀਕੇ ਪੱਤਣ ਵਾਲੇ ਪੁਲ 'ਤੇ ਅਣਮਿੱਥੇ ਸਮੇਂ ਤੱਕ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿੰਨਾ ਚਿਰ ਅਕਾਲੀ ਵਰਕਰਾਂ ਅਤੇ ਆਗੂਆਂ 'ਤੇ ਦਰਜ ਝੂਠੇ ਪਰਚੇ ਨੂੰ ਰੱਦ ਨਹੀਂ ਕੀਤਾ ਜਾਂਦਾ ਅਤੇ ਦੋਸ਼ੀ ਕਾਂਗਰਸੀਆਂ ਖਿਲਾਫ਼ ਪਰਚਾ ਦਰਜ ਨਹੀ ਕੀਤਾ ਜਾਂਦਾ, ਉਨੀਂ ਦੇਰ ਧਰਨਾ ਜਾਰੀ ਰਹੇਗਾ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਚਕੂਲਾ ਅਦਾਲਤ ‘ਚ ਹਨੀਪ੍ਰੀਤ ਦੀ ਪੇਸ਼ੀ- (ਪੜ੍ਹੋ ਪੂਰੀ ਖ਼ਬਰ)

 • 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਪ੍ਰਮੁੱਖ ਦੀ ਗੋਦ ਲਈ ਬੇਟੀ ਹਨੀਪ੍ਰੀਤ ਸਮੇਤ ਹੋਰ ਦੋਸ਼ੀਆਂ ਨੂੰ ਪੰਚਕੂਲਾ ਅਦਾਲਤ ਪੇਸ਼ੀ ਲਈ ਲਿਆਂਦਾ ਗਿਆ ਹੈ। ਹਨੀਪ੍ਰੀਤ ਪੰਚਕੂਲਾ ਵਿਚ ਹਿੰਸਾ ਭੜਕਾਉਣ ਤੇ ਦੇਸ਼ ਧ੍ਰੋਹ ਦੇ ਮਾਮਲੇ ਵਿਚ ਦੋਸ਼ੀ ਹੈ।ਹਨੀਪ੍ਰੀਤ ਨੂੰ ਪੁਲਿਸ ਕਰੀਬ ਮਹੀਨੇ ਬਾਅਦ ਅੰਬਾਲਾ ਜੇਲ੍ਹ ਤੋਂ ਪੰਚਕੁਲਾ ਕੋਰਟ ਵਿੱਚ ਲੈ ਕੇ ਆਈ। ਖਾਸ ਗੱਲ਼ ਇਹ ਰਹੀ ਕਿ ਅੱਜ ਹਨੀਪ੍ਰੀਤ ਦੇ ਚਿਹਰੇ ‘ਤੇ ਰੌਣਕ ਸੀ।ਪੰਚਕੂਲਾ ਹਿੰਸਾ ਮਾਮਲੇ 'ਚ ਨਾਮਜ਼ਦ ਹਨੀਪ੍ਰੀਤ ਅਤੇ ਲਗਭਗ 80 ਡੇਰਾ ਪ੍ਰੇਮਿਆਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਨਾਮਜ਼ਦਗੀਆਂ ਦੇ ਆਖਰੀ ਦਿਨ ਕਾਂਗਰਸੀਆਂ ਤੇ ਅਕਾਲੀਆਂ ਨੇ ਕੀਤੀ ਇੱਕ-ਦੂਜੇ ਦੀ ਛਿੱਤਰੌਲ - (ਪੜ੍ਹੋ ਪੂਰੀ ਖ਼ਬਰ)

 • ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦੇ ਆਖਰੀ ਦਿਨ ਵੱਖ-ਵੱਖ ਥਾਵਾਂ 'ਤੇ ਅਕਾਲੀ-ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ 'ਚ ਝੜਪਾਂ ਹੋਈਆਂ ।
  ਬਾਘਾ ਪੁਰਾਣਾ 'ਚ ਐਸ ਡੀ ਐਮ ਦਫ਼ਤਰ ਅਕਾਲੀ-ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ਵਿਚ ਬਹਿਸਬਾਜ਼ੀ ਕੁੱਟਮਾਰ 'ਚ ਤਬਦੀਲ ਹੋ ਗਈ। ਕਈ ਅਕਾਲੀ ਆਗੂਆਂ ਨੇ ਭੱਜ ਕੇ ਆਪਣੀ ਜਾਨ ਬਚਾਈ, ਕਈਆਂ ਦੀਆਂ ਪੱਗਾਂ ਲੱਥੀਆਂ ਅਤੇ ਕਈ ਜ਼ਖ਼ਮੀ ਵੀ ਹੋ ਗਏ।
  ਮੱਲਾਂਵਾਲਾ 'ਚ ਨਗਰ ਪੰਚਾਇਤ ਲਈ ਨਾਮਜ਼ਦਗੀ ਲਈ ਪੁੱਜੇ ਅਕਾਲੀ ਤੇ ਕਾਂਗਰਸੀ ਸਮਰਥਕਾਂ ਦਰਮਿਆਨ ਖੂਬ ਇੱਟਾਂ ਰੋੜੇ ਚੱਲੇ ਅਤੇ ਹਵਾ 'ਚ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਕਈ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਗੱਡੀਆਂ ਵੀ ਭੰਨੇ ਜਾਣ ਦੀ ਸੂਚਨਾ ਹੈ।
  ਰਾਜਪੁਰਾ ਵਿਖੇ ਵਕੀਲਾਂ ਦੇ ਚੈਂਬਰਾਂ ਵਿਚ ਨਗਰ ਪੰਚਾਇਤ ਘਨੌਰ ਸਬੰਧੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਨਾਮਜ਼ਦਗੀ ਪੇਪਰ ਭਰਨ ਲਈ ਆਏ ਹੋਏ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਆਪਸ ਵਿਚ ਉਲਝ ਗਏ ਅਤੇ ਗੱਲ ਹੱਥੋਪਾਈ ਅਤੇ ਪੱਗਾਂ ਉਤਰਨ ਤੱਕ ਪੁੱਜ ਗਈ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1 [2] 3 4 5  >>    Last >>
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਅਨੁਰਾਗ ਸਿੰਘ ਬਣਾਵੇਗਾ ‘ਜੰਗਲੀ ਪਿਕਚਰਸ’ ਨਾਲ ਹਿੰਦੀ ਫਿ਼ਲਮ
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • ਗਰਮੀਆਂ ਚ ਤਰਬੂਜ ਖਾਣਾ ਜਾਂ ਤਰਬੂਜ ਦਾ ਜੂਸ ਕਿਉੱ ਜਰੂਰੀ ਹੈ|
 • ਮੱਛਰ ਭਜਾਉਣ ਦਾ ਨੁਕਸਾਨ ਰਹਿਤ ਦੇਸੀ ਅਤੇ ਅਸਾਨ ਤਰੀਕਾ - ਆਲ ਆਉਟ ਦਾ ਬਾਪ
 • 
  SocialTwist Tell-a-Friend
 • ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨੇਂ ਦੇ ਕੇ ਪੈਸੇ ਕਢਵਾਉਣਗੀਆਂ ਬੈਕਾਂ
 • ਪਾਕਿਸਤਾਨ ਵਾਲੇ ਬਿਆਨ ਤੇ ਘਿਰੇ ਮੋਦੀ
 • ਕ੍ਰਿਕਟਰ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਦਾ ਵਿਆਹ
 • ਰਾਹੁਲ ਗਾਂਧੀ ਨੂੰ ਮਿਲੀ ਪ੍ਰਧਾਨਗੀ
 • ਜ਼ਾਇਰਾ ਵਸੀਮ ਛੇੜਖਾਨੀ ਮਾਮਲੇ ‘ਚ 39 ਸਾਲਾਂ ਵਿਆਕਤੀ ਵਿਕਾਸ ਸਚਦੇਵ ਗ੍ਰਿਫਤਾਰ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...
 • ਬਾਦਲ ਸਾਹਿਬ ਤਾਂ ਤਹਿਸੀਲਦਾਰ ਬਣਨ ਗਏ ਸੀ


 • ਨਿਊਯਾਰਕ ਵਿੱਚ ਹੋਏ ਧਮਾਕੇ ’ਚ ਚਾਰ ਵਿਅਕਤੀ ਜ਼ਖ਼ਮੀ
 • ਵੈਨਕੂਵਰ ਦੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦੇ 42 ਕਾਮੇ ਗੈਸ ਚੜ੍ਹਨ ਕਾਰਨ ਬੇਹੋਸ਼
 • ਕੈਲੀਫੋਰਨੀਆ ਦੇ ਜੰਗਲਾਂ ’ਚ ਭਿਆਨਕ ਅੱਗ ਦਾ ਕਹਿਰ
 • ਪੁਰਤਗਾਲ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਮੁੰਡੇ ਦੀ ਮੌਤ
 • ਇੰਗਲੈਂਡ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਯੋਜਨਾ ਨਾਕਾਮ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ
 • ਕਬੱਡੀ ਖਿਡਾਰੀ ਦੀ ਇੰਗਲੈਂਡ ‘ਚ ਸੜਕ ਹਾਦਸੇ ਦੌਰਾਨ ਮੌਤ
 • ਅਮਰੀਕਾ ਦੇ ਟੀਵੀ ਚੈਨਲ ਤੇ ਸਿੱਖੀ ਪਛਾਣ ਲਈ ਮੁਹਿੰਮ ਸ਼ੁਰੂ
 • ਸੁਖਵੰਤ ਠੇਠੀ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਨਾਮਜ਼ਦ
 • ਅਮਰੀਕਾ ਵਿੱਚ ਟਰਾਲਾ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ


 • Facebook Activity

  Widgetize!