ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਸਰਕਾਰ ਰਾਮਦੇਵ ਦਾ ਵਰਤ ਖਤਮ ਕਰਵਾਉਣ ਲਈ ਅੰਦਰਖਾਤੇ ਕੋਈ ਯਤਨ ਨਹੀਂ ਕਰ ਰਹੀ –ਮੋਇਲੀ

 •  ਯੋਗ ਗੁਰੂ ਰਾਮਦੇਵ ਤੇ ਸਰਕਾਰ ਵਿਚਾਲੇ ਅੰਦਰਖ਼ਾਤੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਸਪੱਸ਼ਟ ਇਨਕਾਰ ਕਰਦਿਆਂ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਕਿਹਾ ਕਿ ਅਸੀਂ ਪਰਦੇ ਪਿੱਛੇ ਕੋਈ ਗੱਲਬਾਤ ਨਹੀਂ ਕਰ ਰਹੇ। ਬੰਗਲੌਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਰਾਮਦੇਵ ਦਾ ਸੱਤਿਆਗ੍ਰਹਿ ਖ਼ਤਮ ਕਰਵਾਉਣ ਲਈ ਸਰਕਾਰ ਕੋਈ ਕਦਮ ਚੁੱਕ ਰਹੀ ਹੈ ਜਾਂ ਨਹੀਂ।
  ਜ਼ਿਕਰਯੋਗ ਹੈ ਕਿ ਰਾਮਦੇਵ ਦੀ ਤਬੀਅਤ ਖ਼ਰਾਬ ਹੋਣ ਮਗਰੋਂ ਆਰਟ ਆਫ਼ ਲਿਵਿੰਗ ਦੇ ਬਾਨੀ ਸ੍ਰੀ ਸ੍ਰੀ ਰਵੀਸ਼ੰਕਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਇਹ ਅਫ਼ਵਾਹਾਂ ਫੈਲੀਆਂ ਸਨ ਕਿ ਰਵੀਸ਼ੰਕਰ ਕੇਂਦਰੀ ਕਾਨੂੰਨ ਮੰਤਰੀ ਵੀਰੱਪਾ ਮੋਇਲੀ ਦੇ ਦੂਤ ਵਜੋਂ ਉਥੇ ਗਏ ਸਨ। ਹਾਲਾਂਕਿ ਅੱਜ ਮੋਇਲੀ ਤੇ ਰਵੀਸ਼ੰਕਰ ਦੋਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਮੋਇਲੀ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੇ ਵਿਵਾਦਾਂ ਵਿੱਚ ਨਹੀਂ ਪੈਣਾ ਚਾਹੁੰਦਾ। ਉਨ੍ਹਾਂ ਰਵੀਸ਼ੰਕਰ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹਰਿਦੁਆਰ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਅਧਿਆਤਮਕ ਗੁਰੂ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਦੱØਸਿਆ ਕਿ ਸ੍ਰੀ ਰਵੀਸ਼ੰਕਰ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ, ਕੀ ਰਾਮਦੇਵ ਨਾਲ ਗੱਲਬਾਤ ਦੌਰਾਨ ਉਹ ਉਨ੍ਹਾਂ ਦੇ ਨਾਂ ਦਾ ਜ਼ਿਕਰ ਕਰ ਸਕਦੇ ਹਨ ਤੇ ਸ੍ਰੀ ਰਵੀਸ਼ੰਕਰ ਦੀ ਇਸ ਅਪੀਲ ਨੂੰ ਮੈਂ ਮੰਨ ਲਿਆ ਸੀ।
  ਮੋਇਲੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਕਾਲੇ ਧਨ ਬਾਰੇ ਭਾਜਪਾ ਮਗਰਮੱਛ ਦੇ ਹੰਝੂ ਵਹਾ ਰਹੀ ਹੈ, ਕਿਉਂਕਿ ਇਸ ਸਰਕਾਰ ਨੇ ਆਪਣੇ ਸ਼ਾਸਨ ਕਾਲ ਦੌਰਾਨ ਇੱਕ ਵੀ ਰੁਪਿਆ ਵਿਦੇਸ਼ ਤੋਂ ਨਹੀਂ ਮੰਗਵਾਇਆ। ਲੋਕਪਾਲ ਬਿੱਲ ਬਾਰੇ ਸਰਗਰਮ ਆਗੂ ਅੰਨਾ ਹਜ਼ਾਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਿੱਲ ਦਾ ਮਸੌਦਾ 30 ਜੂਨ ਤੱਕ ਤਿਆਰ ਕਰ ਲਿਆ ਜਾਵੇਗਾ। ਹਾਲਾਂਕਿ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਬਿੱਲ ਨੂੰ ਪਾਸ ਕਰਨ ਦਾ ਫੈਸਲਾ ਸੰਸਦ ‘ਚ ਹੀ ਹੋਵੇਗਾ। ਇਸੇ ਦੌਰਾਨ ਸ੍ਰੀ ਰਵੀਸ਼ੰਕਰ ਨੇ ਸਪੱਸ਼ਟ ਕੀਤਾ ਕਿ ਕੇਂਦਰ ਨੇ ਉਨ੍ਹਾਂ ਨੂੰ ਰਾਮਦੇਵ ਨਾਲ ਗੱਲਬਾਤ ਕਰਨ ਲਈ ਨਹੀਂ ਕਿਹਾ ਹੈ, ਪਰ ਉਹ ਰਾਮਦੇਵ ਦਾ ਸੱਤਿਆਗ੍ਰਹਿ ਖ਼ਤਮ ਕਰਾਉਣ ਲਈ ਆਪਣੇ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਮਦੇਵ ਆਪਣਾ ਸੱਤਿਆਗ੍ਰਹਿ ਖ਼ਤਮ ਨਹੀਂ ਕਰਦੇ, ਉਦੋਂ ਤੱਕ ਮੈਂ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖਾਂਗਾ।
  ਰਾਮਦੇਵ ਨਾਲ ਇੱਕ ਘੰਟੇ ਦੀ ਮੁਲਾਕਾਤ ਮਗਰੋਂ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਇਆ ਹੈ, ਪਰ ਅਜੇ ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਰਾਮਦੇਵ ਆਪਣੀ ਗੱਲ ‘ਤੇ ਅਟੱਲ ਹਨ ਤਾਂ ਮੈਂ ਵੀ ਉਨ੍ਹਾਂ ਦਾ ਸੱਤਿਆਗ੍ਰਹਿ ਖ਼ਤਮ ਕਰਾਉਣ ਲਈ ਦ੍ਰਿੜ ਸੰਕਲਪ ਹਾਂ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬ ਚ ਅਮਨ ਕਾਨੂੰਨ ਕਿੱਥੇ

 • ਬਾਦਲ/ਬੀ ਐਸ ਭੁੱਲਰ
  ਰਾਜ ਵਿੱਚ ਅਮਨ ਕਾਨੂੰਨ ਦਾ ਜਨਾਜ਼ਾ ਕਿਸ ਕਦਰ ਨਿਕਲ ਚੁੱਕਾ ਹੈ, ਇਸਦਾ ਅੰਦਾਜ਼ਾ ਬੀਤੀ ਸ਼ਾਮ ਮੁੱਖ ਮੰਤਰੀ ਸ੍ਰ. ਬਾਦਲ ਦੇ ਪਿੰਡ ਵਾਪਰੀ ਉਸ ਘਟਨਾ ਤੋਂ ਲਾਇਆ ਜਾ ਸਕਦੈ, ਜਿਸ ਰਾਹੀਂ ਕਰੀਬ ਤਿੰਨ ਦਰਜਨ ਹਥਿਆਰਬੰਦ ਹਮਲਾਵਰਾਂ ਨੇ ਇੱਕ ਬਜ਼ੁਰਗ ਤੇ ਉਸ ਦੀ ਅਪਾਹਜ ਲੜਕੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਹਨ।
  ਪੀੜਤ ਪਰਿਵਾਰ ਦੇ ਇੱਕ ਮੈਂਬਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢ ਵਿੱਚ ਪੈਂਦੇ ਪਿੰਡ ਗੱਗੜ ਵਿਖੇ 15 ਕਿੱਲੇ ਜ਼ਮੀਨ ਹੈ, ਜਿਸ ਚੋਂ ਡੇਢ ਏਕੜ ਉਸਦੇ ਬਾਪ ਮਹਿੰਦਰ ਸਿੰਘ ਨੇ ਆਪਣੀ ਧੀ ਗੁਰਮੀਤ ਕੌਰ ਦੇ ਨਾਂ ਇਸ ਲਈ ਕਰਵਾ ਦਿੱਤੀ ਸੀ ਕਿ ਅਪਾਹਜ ਹੋਣ ਕਾਰਨ ਸ਼ਾਦੀ ਦੇ ਯੋਗ ਨਾ ਹੋਣ ਦੀ ਵਜ੍ਹਾ ਦੇ ਚਲਦਿਆਂ ਉਹ ਅਸਾਨੀ ਨਾਲ ਆਪਣਾ ਗੁਜਾਰਾ ਕਰ ਸਕੇ। ਉਸ ਨੇ ਦੱਸਿਆ ਕਿ ਉਹਨਾਂ ਦੇ ਨੇੜੇ ਹੀ ਮਲਕੀਤ ਸਿੰਘ ਨਾਂ ਦੇ ਇੱਕ ਸ਼ਖ਼ਸ ਦੀ ਜ਼ਮੀਨ ਵੀ ਪੈਂਦੀ ਹੈ। ਜਸਵਿੰਦਰ ਦੇ ਦੋਸ਼ ਅਨੁਸਾਰ 20 ਕੁ ਦਿਨ ਪਹਿਲਾਂ ਮਲਕੀਤ ਸਿੰਘ ਵਗੈਰਾ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਦੀ ਜ਼ਮੀਨ ਵਿੱਚ ਬੀਜਿਆ ਨਰਮਾ ਵਾਹ ਦਿੱਤਾ ਸੀ, ਜਿਸ ਵਿਰੁੱਧ ਉਨ੍ਹਾਂ ਲੰਬੀ ਪੁਲਿਸ ਕੋਲ ਲਿਖਤੀ ਸਿਕਾਇਤ ਵੀ ਦੇ ਦਿੱਤੀ ਸੀ, ਪਰ ਕੋਈ ਕਾਰਵਾਈ ਨਾ ਹੋਈ। ਦੁਬਾਰਾ ਬੀਜਿਆ ਹੋਇਆ ਨਰਮਾ ਮੁੜ ਵਾਹੁਣ ਦੇ ਬਾਵਜੂਦ ਵੀ ਪੁਲਿਸ ਨੇ ਕਾਰਵਾਈ ਨਾ ਕੀਤੀ, ਜਿਸ ਤੋਂ ਹਮਲਾਵਰ ਧਿਰ ਦੇ ਹੌਂਸਲੇ ਹੋਰ ਵਧ ਗਏ।
  ਜਸਵਿੰਦਰ ਨੇ ਦੱਸਿਆ ਕਿ ਬੀਤੀ ਸ਼ਾਮ 6 ਕੁ ਵਜੇ ਕਰੀਬ ਤਿੰਨ ਦਰਜਨ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਜ਼ਬਰੀ ਦਾਖਲ ਹੋ ਕੇ ਰੋਟੀ ਖਾ ਰਹੇ ਉਸ ਦੇ ਬਾਪ ਮਹਿੰਦਰ ਸਿੰਘ ਉਪਰ ਭਿਆਨਕ ਹਮਲਾ ਕਰ ਦਿੱਤਾ, ਜਿਸ ਦੀ ਜਾਨ ਬਚਾਉਣ ਲਈ ਅਪਾਹਜ ਗੁਰਮੀਤ ਕੌਰ ਆਪਣੇ ਪਿਉ ਉਪਰ ਡਿੱਗ ਪਈ, ਸ਼ਰਾਬ ਦੇ ਨਸ਼ੇ ਨਾਲ ਧੁੱਤ ਲੱਠਮਾਰਾਂ ਨੇ ਉਸ ਨੂੰ ਵੀ ਨਾ ਬਖਸ਼ਿਆ ਕਿ ਉਹ ਵੀ ਸਖਤ ਜ਼ਖ਼ਮੀ ਹੋ ਗਈ। ਹਮਲਾਵਰਾਂ ਦੀ ਦੀਦਾ ਦਲੇਰੀ ਇਸ ਕਦਰ ਬੁਲੰਦ ਸੀ, ਕਿ ਪਿੰਡ ਵਿੱਚ ਭਾਰੀ ਤਾਦਾਦ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੇ ਬਾਵਜੂਦ ਸਰ੍ਹੇਆਮ ਫਾਇਰਿੰਗ ਕਰਦੇ ਹੋਏ ਉਹ ਅਰਾਮ ਨਾਲ ਬਚ ਨਿਕਲਣ ਵਿੱਚ ਸਫ਼ਲ ਹੋ ਗਏ। ਜ਼ਖ਼ਮੀ ਪਿਉ ਧੀ ਨੂੰ ਤੁਰੰਤ ਲੰਬੀ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਸਥਿਤੀ ਗੰਭੀਰ ਹੋਣ ‘ਤੇ ਦੋਵਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿੱਥੇ ਉਹ ਜ਼ੇਰੇ ਇਲਾਜ ਹਨ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਘੁਣਤਰਾਂ: ਸਿਆਸਤ ਤਾਂ ਝੂਠ ਦਾ ਈ ਦੂਜਾ ਨਾਉਂ ਐ

 • ‘‘ਆਹ ਬਾਬਾ ਰਾਮਦੇਵ ਦੀ ਤਾਂ ਛੇਤੀ ਈ ਢਿੰਬਰੀ ਟੈਟ ਹੋ ’ਗੀ ਯਾਰ, ਚੌਥੇ-ਪੰਜਵੇਂ ਦਿਨ ਈ ਭੁੱਖ ਨਾਲ ਜਾ ਡਿੱਗਿਐ, ਬਾਬਾ ਨਾਲੋਂ ਤਾਂ ਬੇਰੁਜ਼ਗਾਰ ਲਾਇਨਮੈਨ ਈ ਤਕੜੇ ਰਹੇ, ਜੇਹੜੇ ਪੰਜਾਬ ਦੀਆਂ ਜੇਲਾਂ ’ਚ ਦਸ-ਦਸ, ਬਾਰਾਂ-ਬਾਰਾਂ ਦਿਨ ਮਰਨ ਵਰਤ ’ਤੇ ਬੈਠੇ ਰਹੇ ਨੇ’’ ਬਿੱਕਰ ਨੇ ਬਾਬਾ ਰਾਮਦੇਵ ਵੱਲੋਂ ਰੱਖੀ ਭੁੱਖ ਹੜਤਾਲ ’ਤੇ ਟਿੱਪਣੀ ਕੀਤੀ। ‘‘ਓ ਅਮਲੀਆ! ਬੇਰੁਜ਼ਗਾਰ ਲਾਇਨਮੈਨ ਤਾਂ ਵਿਚਾਰੇ ਹੈ ਗੇ ਈ ਬੇਰੁਜ਼ਗਾਰ, ਹੁਣ ਇਥੇ ਬੇਰੁਜ਼ਗਾਰ ਬੰਦਾ ਤਾਂ ਵੈਸੇ ਈ ਭੁੱਖ ਮਰਦਾ ਫਿਰਦੈ, ਉਹਨਾਂ ਨੂੰ ਦਸ-ਬਾਰਾਂ ਦਿਨ ਦੀ ਭੁੱਖ ਨੇ ਕੀ ਕਰਨੈ, ਤੇ ਦੂਜੇ ਪਾਸੇ ਇਹ ਬਾਬਾ ਰਾਮਦੇਵ ਜੀ ਨੇ, ਜਿਹੜੇ ਵੀਹ ਤਰਾਂ ਦਾ ਜੂਸ ਪੀਂਦੇ ਨੇ ਰੋਜ਼ ਤੇ ਸੌ ਤਰਾਂ ਦਾ ਫਲ ਫਰੂਟ ਖਾਂਦੇ ਨੇ, ਹੁਣ ਉਹਨਾਂ ਕੋਲੋ ਕਿੱਥੋਂ ਭੁੱਖ ਕੱਟੀ ਜਾਂਦੀ ਐ, ਤਾਂ ਹੀ ਚਾਰ ਦਿਨਾਂ ’ਚ ਬਸ ਹੋ ’ਗੀ, ਵਿਚਾਰੇ ਬਾਬੇ ਦੀ’’ ਸ਼ਿੰਦੇ ਨੇ ਹੱਸਦਿਆਂ ਜਵਾਬ ਦਿੱਤਾ। ‘‘ਪੁੱਤਰੋ! ਮੈਂ ਤਾਂ ਪਹਿਲਾਂ ਈ ਕਿਹਾ ਸੀ, ਬਈ ਬਾਬੇ ਨੂੰ ਜਾਂ ਤਾਂ ਏਸ ’ਚ ਸਿਆਪੇ ਪੈਣਾ ਈ ਨਹੀਂ ਚਾਹੀਦਾ ਸੀ, ਜੇ ਹੁਣ ਪੰਗਾ ਲੈ ਈ ਲਿਐ, ਤਾਂ ਫੇਰ ਭਾਈ! ਜਿਗਰਾ ਰੱਖਣਾ ਚਾਹੀਦੈ’’ ਬਾਬਾ ਲਾਭ ਸਿੰਘ ਵੀ ਨੇੜੇ ਆ ਗਿਆ। ‘‘ਓ ਬਾਬਾ ਜੀ! ਕਹਿੰਦੇ ਤਾਂ ਹੁੰਦੇ ਨੇ ਬਈ ਸਿਆਸਤ ਤਾਂ ਝੂਠ ਦਾ ਈ ਦੂਜਾ ਨਾਉਂ ਐ’’ ਬਿੱਕਰ ਨੇ ਤਖਤਪੋਸ ’ਤੇ ਹੱਥ ਮਾਰਿਆ। ‘‘ਉਹੀ ਤਾਂ ਗੱਲ ਐ, ਭਾਈ! ਸਿਆਸੀ ਲੋਕ ਤਾਂ ਤਕਰੀਬਨ ਸਾਰੇ ਈ ਇਕੋ ਜੇ ਈ ਹੁੰਦੇ ਨੇ, ਏਹਨਾਂ ਨਾਲ ਜੇ ਲੜਾਈ ਲੜਨੀ ਐ ਤਾਂ ਉਹ ਭੁੱਖ ਹੜਤਾਲ ਕਰਕੇ ਨਈਂ ਲੜੀ ਜਾ ਸਕਦੀ, ਇਹਨਾਂ ਸਿਆਸੀ ਲੋਕਾਂ ਤੋਂ ਹਿਸਾਬ-ਕਿਤਾਬ ਤਾਂ ਵੋਟਾਂ ਮੰਗਣ ਆਇਆ ਤੋਂ ਲੈਣਾ ਪਊ’’ ਬਾਬਾ ਲਾਭ ਸਿੰਘ ਦੀ ਗੱਲ ਨੂੰ ਕੱਟਦਿਆਂ ਬਿੱਕਰ ਨੇ ਕਿਹਾ ‘‘ਗੱਲ ਤਾਂ ਬਾਬਾ ਜੀ ਥੋਡੀ ਜਮਾਂ ਸਹੀ ਐ, ਬਈ ਭੁੱਖ ਹੜਤਾਲਾਂ ਨਾਲ ਕੀ ਹੋਣੈ, ਆਹ ਪੰਜਾਬ ’ਚ ਦੇਖ ਲਓ ਕਿੰਨੇ ਈ ਲੋਕ ਭੁੱਖ ਹੜਤਾਲਾਂ ਕਰੀ ਜਾਂਦੈ ਨੇ, ਪਰ ਬਾਦਲ ਸਰਕਾਰ ਨੇ ਕਿਸੇ ਦਾ ਪਤਾ ਤੱਕ ਨਈਂ ਪੁੱਛਿਆ’’ ਬਿੱਕਰ ਦੀ ਇਸ ਗੱਲ ’ਤੇ ਸ਼ਿੰਦੇ ਨੇ ਟਿੱਪਣੀ ਕਰਦਿਆਂ ਕਿਹਾ ‘‘ਅਮਲੀਆ! ਪੰਜਾਬ ’ਚ ਬੈਠੇ ਭੁੱਖ ਹੜਤਾਲੀਆਂ ਬਾਰੇ ਭਾਵੇਂ ਬਾਦਲ ਸਾਬ ਨੂੰ ਭਾਵੇਂ ਫਿਕਰ ਹੋਵੇ ਜਾਂ ਨਾ ਹੋਵੇ, ਪਰ ਬਾਬਾ ਰਾਮਦੇਵ ਦੀ ਭੁੱਖ ਹੜਤਾਲ ਦੀ ਚਿੰਤਾ ਜਰੂਰ ਹੋ ਰਹੀ ਐ ਬਾਦਲ ਸਾਬ ਅਤੇ ਉਹਦੀ ਪਾਰਟੀ ਨੂੰ’’। ‘‘ਆਹੋ ਭਾਈ! ਜਦੋਂ ਉਪਰੋ ਆਰ.ਐਸ.ਐਸ. ਦਾ ਹੁਕਮ ਆ ਗਿਐ ਤਾਂ ਬਾਦਲ ਸਾਬ ਨੂੰ ਰਾਮਦੇਵ ਦੀ ਚਿੰਤਾ ਤਾਂ ਕਰਨੀ ਈ ਪੈਣੀ ਐ, ਪੰਜਾਬ ਦੇ ਲੋਕਾਂ ਦਾ ਕੀ ਐ, ਊਂ ਬਾਦਲ ਸਾਬ ਨੂੰ ਇਹ ਵੀ ਪਤੈ ਬਈ ਜੇ ਉਹਨਾਂ ਦੀ ਸਿਹਤ ਨੇ ਸਾਥ ਦਿੱਤਾ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਵੀਂ ਵਾਰ ਫੇਰ ਗੱਦੀ ਸੌਂਪ ਦੇਣੀ ਐ’’ ਬਾਬਾ ਲਾਭ ਸਿੰਘ ਦੀ ਇਸ ਗੱਲ ’ਤੇ ਸਾਰੇ ਹੱਸ ਪਏ।
                                                   ਘੁਣਤਰੀ
                                                   98764-16009

   

  Related Stories
    
  Go to TOP Top
  1 Comment(s)   Give Comment Comments   
  on -
  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪ੍ਰੋ. ਭੁੱਲਰ ਦਾ ਵਕੀਲ ਕੇ. ਟੀ. ਐਸ. ਤੁਲਸੀ ਟਾਡਾ ਦਾ ਕੱਟੜ ਸਮਰਥਕ

 • ਖਾੜਕੂਆਂ ਨੂੰ ਸਜ਼ਾਵਾਂ ਦੁਆਉਣ ਲਈ ਸਰਕਾਰੀ ਵਕੀਲ ਵਜੋਂ ਕੰਮ ਕਰਦਾ ਰਿਹਾ ਹੈ

  ਕੇ. ਪੀ. ਐਸ. ਗਿੱਲ ਵਲੋਂ ਚਲਾਈ ਜਾਂਦੀ ਵੈਬਸਾਈਟ ਉੱਤੇ ਲੇਖ ਲਿਖ ਕੇ 'ਟਾਡਾ' ਨੂੰ ਪੱਛਮੀ ਦੇਸ਼ਾਂ ਦੇ ਕਾਨੂੰਨਾਂ ਤੋਂ ਵੀ ਨਰਮ ਦੱਸਿਆ

  ਵੈਨਕੂਵਰ (ਚੜਦੀ ਕਲਾ ਬਿਊਰੋ) - ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ 'ਅਦਾਲਤੀ ਕਤਲ' ਦੇ ਖਿਲਾਫ ਲਾਮਬੰਦ ਹੋ ਰਹੀ ਹੈਇਸੇ ਵੇਲੇ ਪ੍ਰੋ. ਭੁੱਲਰ ਦੇ ਕੇਸ ਸਬੰਧੀ ਇੱਕ ਅਜਿਹਾ ਸਨਸਨੀਖੇਜ਼ ਖੁਲਾਸਾ ਹੋਇਆ ਹੈ, ਜਿਸ ਨੂੰ ਜਾਣ ਕੇ ਹਰ ਇੱਕ ਸਿੱਖ ਦੇ ਹੀ ਨਹੀਂ ਸਗੋਂ ਹਰੇਕ ਇਨਸਾਫਪਸੰਦ ਵਿਅਕਤੀ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਕਿ ਭਾਰਤੀ ਹਕੂਮਤ ਨੇ ਅਦਾਲਤੀ ਪ੍ਰਕ੍ਰਿਆ ਵਿੱਚ ਇਸ ਕਦਰ ਘੁਸਪੈਠ ਕੀਤੀ ਹੋਈ ਹੈ ਕਿ ਇਨਸਾਫ ਦੀ ਆਸ ਰੱਖਣੀ ਹੀ ਮੂਰਖਤਾ ਹੈ

  ਇਹ ਸਨਸਨੀਖੇਜ਼ ਖੁਲਾਸਾ ਪ੍ਰੋ. ਭੁੱਲਰ ਦੇ ਵਕੀਲ ਵਜੋਂ ਕੰਮ ਕਰ ਰਹੇ ਐਡਵੋਕੇਟ ਕੇ. ਟੀ. ਐਸ. ਤੁਲਸੀ ਨਾਲ ਸਬੰਧਿਤ ਹੈ ਪ੍ਰੋ. ਭੁੱਲਰ ਦੇ ਇਸ ਵਕੀਲ ਨੇ ‘Justice and 6airness in “error : Some observations on “141’ ਨਾਮੀ ਇੱਕ ਲੇਖ ਲਿਖ ਕੇ ਭਾਰਤ ਦੇ ਕਾਲੇ ਕਾਨੂੰਨ ਟਾਡਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨਤੁਲਸੀ ਨੇ ਆਪਣੇ ਲੇਖ ਵਿੱਚ ਟਾਡਾ ਦੀ ਡਟ ਕੇ ਹਮਾਇਤ ਕਰਦਿਆਂ ਲਿਖਿਆ ਹੈ ਕਿ ਟਾਡਾ ਕਾਨੂੰਨ ਵਿੱਚ ਮੁਲਜ਼ਮ ਦੇ ਅਧਿਕਾਰਾਂ ਦੇ ਨਾਲ ਨਾਲ ਪੀੜਿਤ ਧਿਰ ਦੇ ਅਧਿਕਾਰਾਂ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਗਿਆ ਹੈਬੇਸ਼ਰਮੀ ਅਤੇ ਢੀਠਤਾਈ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਨਾਂ ਲਿਖਿਆ ਹੈ ਕਿ ਟਾਡਾ ਕਾਨੂੰਨ ਪੱਛਮੀ ਦੇਸ਼ਾਂ ਵਿੱਚ ਲਾਗੂ ਕਾਨੂੰਨਾਂ ਨਾਲੋਂ ਵੀ ਵੱਧ ਨਰਮ ਹੈ ਅਤੇ ਇਸਦੀ ਅਲੋਚਨਾ ਕਰਨ ਵਾਲੇ ਗਲਤ ਹਨਜ਼ਿਕਰਯੋਗ ਹੈ ਕਿ ਪ੍ਰੋ. ਭੁੱਲਰ ਨੂੰ ਵੀ ਫਾਂਸੀ ਦੀ ਸਜ਼ਾ ਟਾਡਾ ਕਾਨੂੰਨ ਤਹਿਤ ਸੁਣਾਈ ਗਈ ਹੈ

  ਟਾਡਾ ਕਾਨੂੰਨ ਅਨੁਸਾਰ ਮੁਲਜ਼ਮ ਵਲੋਂ ਪੁਲਿਸ ਕੋਲ ਦਿੱਤੇ ਗਏ ਇਕਬਾਲੀਆ ਬਿਆਨ ਨੂੰ ਅਦਾਲਤ ਵਿੱਚ ਸਬੂਤ ਵਜੋਂ ਮੰਨਿਆ ਜਾਂਦਾ ਹੈ

  ਪ੍ਰੋ. ਭੁੱਲਰ ਨੂੰ ਵੀ ਅਜਿਹੇ ਹੀ ਇੱਕ ਕਥਿਤ ਇਕਬਾਲੀਆ ਬਿਆਨ ਦੇ ਤਹਿਤ ਫਾਂਸੀ ਦੀ ਸਜ਼ਾ ਸੁਣਾਈ ਗਈ ਹੈਜਦੋਂ ਕਿ 133 ਗਵਾਹਾਂ ਵਿੱਚੋਂ ਕਿਸੇ ਇੱਕ ਨੇ ਵੀ ਪ੍ਰੋ. ਭੁੱਲਰ ਦੀ ਸ਼ਨਾਖਤ ਨਹੀਂ ਕੀਤੀਪਰ ਪ੍ਰੋ. ਭੁੱਲਰ ਦਾ ਕੇਸ ਲੜਨ ਵਾਲਾ ਵਕੀਲ ਕੇ. ਟੀ. ਐਸ. ਤੁਲਸੀ ਟਾਡਾ ਕਾਨੂੰਨ ਦੀ ਇਸ ਧਾਰਾ ਨੂੰ ਵੀ ਜਾਇਜ਼ ਠਹਿਰਾਉਂਦਾ ਹੋਇਆ ਲਿਖਦਾ ਹੈ ਕਿ ਦਹਿਸ਼ਤ ਦੇ ਦੌਰ ਹੇਠ ਜਦੋਂ ਗਵਾਹਾਂ ਨੂੰ ਅਦਾਲਤ ਵਿੱਚ ਗਵਾਹੀ ਦੇਣ ਤੋਂ ਡਰ ਲਗਦਾ ਹੋਵੇ ਤਾਂ ਪੁਲਿਸ ਕੋਲ ਦਿੱਤੇ ਇਕਬਾਲੀਆ ਬਿਆਨ ਨੂੰ ਮੰਨਿਆ ਜਾਣਾ ਜਾਇਜ਼ ਹੈਇਸ ਸਬੰਧੀ ਉਨਾਂ ਨੇ ਪੰਜਾਬ ਵਿੱਚ ਖਾੜਕੂਵਾਦ ਵੇਲੇ ਦੇ ਕਈ ਕੇਸਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਹਨ ਜਦੋਂ ਗਵਾਹ ਗਵਾਹੀ ਦੇਣ ਲਈ ਰਾਜ਼ੀ ਨਹੀਂ ਸਨ ਹੁੰਦੇ

  ਸਿਰਫ ਏਨਾ ਹੀ ਨਹੀਂ ਸਗੋਂ ਖਾੜਕੂਵਾਦ ਦੇ ਦੌਰ ਦੌਰਾਨ ਕੇ. ਟੀ. ਐਸ. ਤੁਲਸੀ ਖਾੜਕੂਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਰਕਾਰੀ ਵਕੀਲ ਵਜੋਂ ਵੀ ਕੰਮ ਕਰਦਾ ਰਿਹਾ ਹੈਓਪਰੇਸ਼ਨ ਬਲੈਕ ਥੰਡਰ, ਜੇ. ਐਫ. ਰਿਬੈਰੋ ਤੇ ਹੋਏ ਹਮਲੇ ਅਤੇ ਤਲਵਾੜਾ ਬੈਂਕ ਡਕੈਤੀ ਵਰਗੇ ਅਹਿਮ ਕੇਸਾਂ ਵਿੱਚ ਵੀ ਤੁਲਸੀ ਸਰਕਾਰੀ ਵਕੀਲ ਰਿਹਾ ਹੈਉਸਨੂੰ ਭਾਰਤ ਸਰਕਾਰ ਵੱਲੋਂ ਅਡੀਸ਼ਨਲ ਸਾਲਿਸਟਰ ਜਨਰਲ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ ਤੇ ਟਾਡਾ ਦੀ ਸੰਵਿਧਾਨਕ ਉਚਿਤਤਾ ਬਾਰੇ ਬਹੁਤ ਸਾਰੇ ਕਮਿਸ਼ਨਾਂ ਅੱਗੇ ਸਰਕਾਰ ਦਾ ਪੱਖ ਪੇਸ਼ ਕਰਦਾ ਰਿਹਾ ਹੈ

  ਟਾਡਾ ਦੇ ਹੱਕ ਵਿੱਚ ਲਿਖਿਆ ਗਿਆ ਇਹ ਲੇਖ ਸਿੱਖਾਂ ਦੇ ਕਾਤਲ ਕੇ. ਪੀ. ਐਸ. ਗਿੱਲ ਵੱਲੋਂ ਚਲਾਈ ਜਾਂਦੀ ਵੈਬਸਾਈਟ www.satp.org ਸਾਊਥ ਏਸ਼ੀਆ ਟੈਰੋਰਿਜ਼ਮ ਪੋਰਟਲ ਉੱਤੇ ਛਪਿਆ ਹੈਕੇ. ਪੀ. ਐਸ. ਗਿੱਲ ਦੀਂ ਇਹ ਵੈਬਸਾਈਟ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਅਤੇ ਘੱਟਗਿਣਤੀਆਂ ਦੇ ਕੀਤੇ ਜਾਂਦੇ ਵਹਿਸ਼ੀ ਕਤਲੇਆਮ ਨੂੰ ਜਾਇਜ਼ ਠਹਿਰਾਉਣ ਲਈ ਲਾਬਿੰਗ ਦਾ ਕੰਮ ਕਰਦੀ ਹੈਇਸ ਵੈਬਸਾਈਟ ਉੱਤੇ ਆਪਣੇ ਲੇਖ ਛਪਵਾਉਣ ਵਾਲਾ ਪ੍ਰੋ. ਭੁੱਲਰ ਦਾ ਕਿਹੋ ਜਿਹਾ ਬਚਾਅ ਕਰੇਗਾ, ਇਹ ਸਿੱਖਾਂ ਨੂੰ ਖੁਦ ਹੀ ਸੋਚਣਾ ਪਵੇਗਾ

  ਸਭ ਤੋਂ ਅਹਿਮ ਸੁਆਲ ਤਾਂ ਇਹ ਹੈ ਕਿ ਜਿਸ ਕਾਲੇ ਕਾਨੂੰਨ ਅਧੀਨ ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਸ ਕਾਨੂੰਨ ਦੀ ਠੋਕ ਵਜਾ ਕੇ ਹਮਾਇਤ ਕਰਨ ਵਾਲੇ ਵਕੀਲ ਪ੍ਰੋ. ਭੁੱਲਰ ਦੇ ਬਚਾਅ ਲਈ ਕਿਸਨੇ ਹਾਇਰ ਕੀਤਾ ਹੈਚੜਦੀ ਕਲਾ ਵਲੋਂ ਕੀਤੀ ਗਈ ਪੜਤਾਲ ਅਨੁਸਾਰ ਕੇ. ਟੀ. ਐਸ. ਤੁਲਸੀ ਦੀਆਂ ਸੇਵਾਵਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਮਜੀਤ ਸਿੰਘ ਸਰਨਾ ਵਲੋਂ ਲਈਆਂ ਗਈਆਂ ਹਨ

  ਪ੍ਰੋ. ਭੁੱਲਰ ਦੀ ਰਿਹਾਈ ਲਈ ਚਲਾਈ ਗਈ ਮੁਹਿੰਮ ਦੌਰਾਨ ਵੀ ਕੁਝ ਲੋਕਾਂ ਵਲੋਂ ਇਹ ਗੱਲ ਬਹੁਤ ਜ਼ੋਰ ਦੇ ਕੇ ਆਖੀ ਜਾਂਦੀ ਹੈ ਕਿ ਬਾਹਰਲੇ ਸਿੱਖਾਂ ਨੂੰ ਪ੍ਰੋ. ਭੁੱਲਰ ਦੇ ਕੇਸ ਲਈ ਕਾਨੂੰਨੀ ਸਹਾਇਤਾ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਸਹਾਇਤਾ ਦਾ ਸਾਰਾ ਪ੍ਰਬੰਧ ਅਤੇ ਖਰਚਾ ਕਰ ਰਹੀ ਹੈਪਰ ਸੰਗਤ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਜਿਸ ਵਕੀਲ ਦੀਆਂ ਸੇਵਾਵਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈਆਂ ਜਾ ਰਹੀਆਂ ਹਨ ਉਹ ਟਾਡਾ ਅਤੇ ਕੇ. ਪੀ. ਐਸ. ਗਿੱਲ ਦਾ ਕੱਟੜ ਹਮਾਇਤੀ ਹੈ

  ਅਜਿਹੇ ਹਾਲਾਤ ਵਿੱਚ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਮੁਹਿੰਮ ਦੇ ਕਰਤਾ-ਧਰਤਾ ਹੀ ਸਰਕਾਰ ਦੇ ਕੱਟੜ ਹਮਾਇਤੀ ਹੋਣ ਉਸ ਦੀ ਸਫਲਤਾ ਦੀ ਕੀ ਆਸ ਕੀਤੀ ਜਾ ਸਕਦੀ ਹੈਵਿਦੇਸ਼ੀਂ ਵਸਦੇ ਸਿੱਖਾਂ ਦਾ ਇਹੀ ਫਰਜ਼ ਬਣਦਾ ਹੈ ਕਿ ਇਸ ਦੇਸ਼ ਨੂੰ ਰਹਿਮ ਦਾ ਮਸਲਾ ਬਣਾਏ ਜਾਣ ਦੀ ਬਜਾਏ ਇਸ ਨੂੰ 'ਅਦਾਲਤੀ ਕਤਲ' ਵਜੋਂ ਵੇਖਿਆ ਜਾਣਾ ਚਾਹੀਦਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਭਾਰਤ ਸਰਕਾਰ ਉੱਤੇ ਪ੍ਰੋ. ਭੁੱਲਰ ਦੀ ਰਿਹਾਈ ਲਈ ਦਬਾਅ ਪਾਉਣ ਦੀ ਮੰਗ ਕਰਨੀ ਚਾਹੀਦੀ ਹੈ

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੀ ਬੀ ਆਈ ਵੱਲੋਂ ਵਾਂਟਿਡ ਅਪਰਾਧੀਆਂ ਦੀ ਸੂਚੀ ਜਾਰੀ

 • ਨਵੀਂ ਦਿੱਲੀ :  ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਹੋਈ ਗਲਤੀ ਤੋਂ ਬਾਅਦ ਸੀ ਬੀ ਆਈ ਨੇ ਆਪਣੀ ਵੈਬਸਾਈਟ  ਉਪਰ  ਨਵੀਂ ਵਾਂਟਿਡ ਲਿਸਟ ਪਾ ਦਿੱਤੀ ਹੈ। ਜਿਸ ਵਿੱਚ 143 ਅਪਰਾਧੀ ਸ਼ਾਮਿਲ ਹਨ।
  ਪਹਿਲਾਂ ਇੱਥੇ 550  ਅਪਰਾਧੀਆਂ ਦੇ ਨਾਂਮ ਸਨ ਹੁਣ ਕੇਵਲ 143 ਰਹਿ ਗਏ ਹਨ । ਇਹਨਾਂ ਖਿਲਾਫ਼  ਰੈਡ ਕਾਰਨਰ ਨੋਟਿਸ ਹੋਣਾ ਜਾਰੀ ਹੈ।
   ਪਿਛਲੇ ਮਹੀਨੇ  ਲੋਂੜੀਂਦੇ  ਅਪਰਾਧੀਆਂ ਦੀ ਸੂਚੀ  ਹੋਈ ਗਲਤੀ  ਕਾਰਨ  ਸੀਬੀਆਈ ਨੂੰ ਨਮੋਸੀ ਦਾ ਸਾਹਮਣਾ ਕਰਨਾ ਪਿਆ ਸੀ ।  ਸੀਬੀਆਈ ਨੇ ਇਸ ਲਈ  ਜਿੰਮੇਵਾਰ  ਇੱਕ ਇਸਪੈਕਟਰ,  ਡੀ ਐਸ ਪੀ ਅਤੇ ਐਸ ਪੀ ਦਾ ਤਬਾਦਲਾ ਕਰ ਦਿੱਤਾ ਸੀ ।
    ਏਜੰਸੀ ਨੇ ਉਹਨਾਂ ਸਾਰੇ ਅਪਰਾਧੀਆਂ ਦੀ ਫਿਰ ਜਾਂਚ ਸ਼ੁਰੂ ਕਰ ਦਿੱਤੀ  ਜਿੰਨ੍ਹਾਂ ਦੇ ਖਿਲਾਫ਼  ਇੰਟਰਪੋਲ  ਨੇ ਨੋਟਿਸ ਜਾਰੀ ਕੀਤੇ ਹੋਏ ਹਨ।   ਸਾਰੇ ਰਾਜਾਂ ਦੀ ਪੁਲੀਸ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਜਾ ਰਹੀ ਹੈ।


   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮੁੰਬਈ ਹਮਲੇ : ਅਮਰੀਕਾ ਵੱਲੋਂ ਰਾਣਾ ਬਰੀ, ਭਾਰਤ ਸਰਕਾਰ ਨਿਰਾਸ਼

 •  ਅਮਰੀਕਾ ਦੀ ਅਦਾਲਤ ਨੇ  ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਤਹਾਵੁੱਰ ਰਾਣਾ ਨੂੰ ਬਰੀ ਕਰ ਦਿੱਤਾ  ।   ਜਿਸ ਕਾਰਨ  ਕੇਂਦਰ ਸਰਕਾਰ   ਫੈਸਲੇ ਨਾਲ  ਨਿਰਾਸ਼ ਹੋਇਆ ਹੈ।  ਹੁਣ  ਭਾਰਤ ਜਲਦ ਹੀ ਰਾਣਾ ਅਤੇ ਲਸ਼ਕਰ-ਏ- ਤੌਇਬਾ ਦੇ ਮੈਂਬਰ ਡੇਵਿਡ ਕੋਲਮੈਨ ਹੇਡਲੀ ਖਿਲਾਫ਼ ਭਾਰਤੀ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰਨ ਦਾ ਫ਼ੈਸਲਾ ਲਵੇਗਾ।
  ਕੇਂਦਰੀ ਗ੍ਰਹਿ ਮੰਤਰਾਲੇ ‘ਚ ਵਧੀਕ ਸੁਰੱਖਿਆ ਸਕੱਤਰ ਯੂ ਕੇ ਬੰਸਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਤੋਂ ਬੇਹੱਦ ਨਿਰਾਸ਼ ਹਾਂ ਕਿ ਰਾਣਾ ਨੂੰ ਮੁੰਬਈ ਦਹਿਸ਼ਤਗਰਦ ਹਮਲੇ ਲਈ ਸਾਜੋ-ਸਾਮਾਨ ਮੁਹੱਈਆ ਕਰਵਾਉਣ ਦੀ ਸਾਜ਼ਿਸ਼ ਦੇ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਹੈ।
  ਹਾਲਾਂਕਿ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਇਸ ਮਾਮਲੇ ‘ਚ ਭਾਰਤ ਨੂੰ ਕੋਈ ਝਟਕਾ ਨਹੀਂ ਲੱਗਾ, ਕਿਉਂਕਿ ਭਾਰਤ ਹੋਰਨਾਂ ਦੇਸ਼ਾਂ ‘ਚ ਸ਼ੱਕੀ ਦਹਿਸ਼ਤਗਰਦਾਂ ਵਿਰੁੱਧ ਚੱਲ ਰਹੇ ਮਾਮਲਿਆਂ ‘ਤੇ ਕੀਤੀ ਜਾਣ ਵਾਲੀ ਕਾਰਵਾਈ ‘ਤੇ ਪੂਰਾ ਭਰੋਸਾ ਨਹੀਂ ਕਰਦਾ। ਸ੍ਰੀ ਬੰਸਲ ਨੇ ਕਿਹਾ ਕਿ ਸਰਕਾਰ ਨੇ ਰਾਣਾ ਦੇ ਮਾਮਲੇ ‘ਚ ਅਮਰੀਕੀ ਅਦਾਲਤ ਦੇ ਇਸ ਫ਼ੈਸਲੇ ਦਾ ਨੋਟਿਸ ਲਿਆ ਹੈ ਕਿ ਉਹ 3 ਵਿਚੋਂ 2 ਮਾਮਲਿਆਂ ‘ਚ ਦੋਸ਼ੀ ਹੈ।
  ਜ਼ਿਕਰਯੋਗ ਹੈ ਕਿ ਰਾਣਾ ਨੂੰ ਡੈਨਮਾਰਕ ‘ਚ ਦਹਿਸ਼ਤੀ ਸਾਜ਼ਿਸ਼ ਤੇ ਲਸ਼ਕਰ-ਏ-ਤੌਇਬਾ ਨੂੰ ਸਾਜੋ-ਸਾਮਾਨ ਉਪਲਬਧ ਕਰਵਾਉਣ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ, ਜਦਕਿ ਅਮਰੀਕੀ ਅਦਾਲਤ ਨੇ ਰਾਣਾ ਨੂੰ ਮੁੰਬਈ ਦਹਿਸ਼ਤੀ ਹਮਲਿਆਂ ਦੇ ਮਾਮਲੇ ‘ਚ ਬਰੀ ਕਰ ਦਿੱਤਾ। ਸ੍ਰੀ ਬੰਸਲ ਨੇ ਕਿਹਾ ਕਿ ਹੇਡਲੀ, ਰਾਣਾ ਤੇ ਹੋਰਨਾਂ ਲੋਕਾਂ ਖ਼ਿਲਾਫ਼ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਦੋਸ਼ੀਆਂ ਖ਼ਿਲਾਫ਼ ਕਿਸੇ ਭਾਰਤੀ ਅਦਾਲਤ ‘ਚ ਚਾਰਜਸ਼ੀਟ ਦਾਖਲ ਕਰਨ ਤੋਂ ਪਹਿਲਾਂ ਅਮਰੀਕੀ ਅਦਾਲਤ ਦੀ ਕਾਰਵਾਈ ਪੂਰੀ ਹੋਣ ਸਬੰਧੀ ਇੰਤਜ਼ਾਰ ਕਰਨ ਦਾ ਫ਼ੈਸਲਾ ਲਿਆ ਹੈ। ਅਮਰੀਕੀ ਅਦਾਲਤ ਦੇ ਫੈਸਲੇ ਮਗਰੋਂ ਐਨਆਈਏ ਨੇ ਸ਼ਿਕਾਗੋ ਦੀ ਅਦਾਲਤ ‘ਚ ਪੇਸ਼ ਕੀਤੇ ਗਏ ਕੁਝ ਦਸਤਾਵੇਜ਼ਾਂ ਤੇ ਸਬੂਤਾਂ ਦੀ ਮੰਗ ਵੀ ਕੀਤੀ।
  ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਭਾਜਪਾ ਨੇ ਵੀ ਅਮਰੀਕੀ ਅਦਾਲਤ ਦੇ ਫੈਸਲੇ ਨੂੰ ਮੰਦਭਾਗਾ ਦੱਸਿਆ ਹੈ। ਭਾਜਪਾ ਦੇ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅਮਰੀਕੀ ਅਦਾਲਤ ਨੇ ਰਾਣਾ ਨੂੰ ਡੈਨਮਾਰਕ ‘ਚ ਦਹਿਸ਼ਤੀ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਮਾਮਲੇ ‘ਚ ਤਾਂ ਦੋਸ਼ੀ ਠਹਿਰਾ ਦਿੱਤਾ ਹੈ, ਜਦਕਿ ਮੁੰਬਈ ਹਮਲਿਆਂ ਦੇ ਸਬੰਧ ‘ਚ ਕਲੀਨ ਚਿਟ ਦੇ ਦਿੱਤੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਮਰੀਕੀ ਖੁਫ਼ੀਆ ਏਜੰਸੀ ਐਫ਼ਬੀਆਈ ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦਰਮਿਆਨ ਇਸ ਬਾਰੇ ਕੋਈ ਸੌਦੇਬਾਜ਼ੀ ਜ਼ਰੂਰ ਹੋਈ ਹੈ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • 1984 ਦਾ ਦੁਖਾਂਤ ਤੇ ਸਿਆਸਤ

 • ਸੰਤ ਸਿੰਘ ਬਰਲਿੰਗਟਨ
  ਇਸ ਹਫਤੇ ਸਿੱਖਾਂ ਨੇ ਸਾਰੇ ਸੰਸਾਰ ਵਿੱਚ 1984 ਦੇ ਦੁਖਾਂਤ ਨੂੰ ਹਰ ਸਾਲ ਦੀ ਤਰਾਂ ਯਾਦ ਕੀਤਾ।ਪਰ ਹੁਣ ਗੁਰਦਵਾਰਿਆਂ ਤੋਂ ਬਾਹਰ ਨਿਕਲ ਕੇ ਰੇਡੀਉ,ਟੈਲੀਵਿਜ਼ਨ ਅਤੇ ਹਾਲਾਂ ਵਿੱਚ ਸਮਾਗਮ ਕਰਕੇ ਦੂਜੀਆਂ ਕੌਮਾਂ ਨੂੰ ਵੀ ਇਸ ਸਾਕੇ ਬਾਰੇ ਦਸਿਆ।ਇਸ ਵਾਰ ਮੀਡੀਏ ਵਿੱਚ ਸਿਖਾਂ ਦਾ ਪੱਖ ਦਸਣ ਦੀ ਕੋਸ਼ਿਸ਼ ਕੀਤੀ ਗਈ।ਵਿਰੋਧੀਆਂ ਦਾ ਇਹ ਸਵਾਲ ਕਿ ਭਿੰਡਰਾਂਵਾਲੇ ਦਾ ਗੁਰਦਵਾਰੇ ਵਿੱਚ ਹਥਿਆਰ ਲੈ ਕੇ ਜਾਣਾ ਹੀ ਹਮਲੇ ਦਾ ਕਾਰਨ ਬਣਿਆ ਦਾ ਜਵਾਬ ਤਾਂ ਸਿੱਖ ਇਹ ਕਹਿ ਕੇ ਦੇ ਦਿੰਦੇ ਹਨ ਕਿ ਬਾਕੀ ਦੇ 37 ਗੁਰਦਵਾਰਿਆਂ ਵਿੱਚ ਨਾ ਤਾਂ ਭਿੰਡਰਾਂਵਾਲਾ ਸੀ ਅਤੇ ਨਾ ਹਥਿਆਰ।ਪਰ ਇੱਕ ਹਿੰਦੂ ਜਰਨੈਲ ਕੇ.ਕੇ ਸਿਨਹਾ ਦੀ ਚਿਠੀ ਨੇ ਇਹ ਦਸ ਦਿਤਾ ਹੈ ਕਿ ਹਮਲਾ ਕਰਨ ਦੀ ਯੋਜਨਾ ਤਾਂ 18 ਮਹੀਨੇ ਪਹਿਲਾਂ ਬਣ ਚੁਕੀ ਸੀ ।ਇਹ ਮੀਡੀਏ ਦੀ ਸਭ ਤੋਂ ਸਚੀ ਸ਼ਰਧਾਂਜਲੀ ਹੈ।ਜੋ ਇਸ ਵੇਲੇ Sikhweelky.com ਤੇ ਪੜੀ ਜਾ ਸਕਦੀ ਹੈ।ਇਹ ਚਿਠੀ ਸਿਖਾਂ ਨੂੰ ਸਚੇ ਅਤੇ ਸਰਕਾਰ ਨੂੰ ਝੂਠਾ ਸਾਬਤ ਕਰਦੀ ਹੈ।ਇਸੇ ਸਬੰਧ ਵਿੱਚ ਟਰਾਂਟੋ ਦੇ ਗੁਰਬਾਣੀ ਟੀਵੀ ਪ੍ਰੋਗਰਾਮ ਤੇ ਗਲ ਕਰਦਿਆਂ ਸਾਬਕਾ ਜਥੇਦਾਰ ਅਕਾਲ ਤਖਤ ਪ੍ਰੋ: ਦਰਸ਼ਨ ਸਿੰਘ ਦਸ ਰਹੇ ਸਨ ਕਿ ਕਿਵੇਂ ਸਿਆਸੀ ਲੋਕ ਇਸ ਦੁਖਾਂਤ ਨੂੰ ਆਪਣੇ ਹਿਤਾਂ ਵਾਸਤੇ ਵਰਤਦੇ ਹਨ।ਉਹਨਾਂ ਕਿਹਾ ਕਿ ਘਲੂਘਾਰੇ ਤੋਂ ਬਾਅਦ 1997 ਵਿੱਚ ਪਹਿਲੀ ਵਾਰ ਅਕਾਲੀ ਸਰਕਾਰ ਵੇਲੇ ਇਸ ਦਿਨ ਮਨਾਉਣ ਦੀ ਮਨਾਹੀ ਕੀਤੀ ਗਈ।ਟੌਹੜਾ ਸਾਹਿਬ ਆ ਕੇ ਬੈਠ ਗਏ ਤੇ ਕਹਿਣ ਲਗੇ ਕਿ ਕੋਈ ਵੀ ਇੱਕ ਸ਼ਬਦ ਵੀ ਨਹੀ ਬੋਲ ਸਕਦਾ।ਇਥੋਂ ਤਕ ਕੇ ਜਥੇਦਾਰ ਅਕਾਲ ਤਖਤ(ਪ੍ਰੋ) ਨੂੰ ਵੀ ਸ਼ਹੀਦਾਂ ਬਾਰੇ ਬੋਲਣ ਨਹੀ ਦਿਤਾ ਗਿਆ।ਪਹਿਲੀ ਵਾਰ ਸਿਰੋਪਾ ਵੀ ਹਥਿਆਰਾਂ ਨੂੰ ਹੀ ਦਿਤਾ ਗਿਆ।ਅਕਾਲੀ ਜਦਂੋ ਗਦੀ ਤੋਂ ਲਥੇ ਹੁੰਦੇ ਹਨ ਤਾਂ ਇਉਂ ਭਾਸ਼ਣ ਦਿੰਦੇ ਹਨ ਜਿਵੇ ਇਹਨਾਂ ਨੂੰ ਕੌਮ ਦਾ ਸਭ ਤੋਂ ਜਿਆਦਾ ਦਰਦ ਹੋਵੇ।ਹੁਣ ਰਾਜ ਭਾਗ ਦੇ ਆਖਰੀ ਦਿਨਾਂ ਵਿੱਚ ਘਲੂਘਾਰੇ ਦੀਆਂ ਯਾਦਗਾਰਾਂ ਬਨਾਉਣ ਲਈ ਸਹਿਮਤ ਹੋਏ ਹਨ 27 ਸਾਲ ਬਾਅਦ।
  ਇਹੋ ਹੀ ਹਾਲ ਪ੍ਰੋ ਭੁਲਰ ਬਾਰੇ ਹੈ।ਪੰਜਾਬ ਸਰਕਾਰ ਵਲੋਂ ਹਲਫੀਆ ਬਿਆਨ ਤਾਂ ਪ੍ਰੋ ਭੁਲਰ ਦੇ ਖਿਲਾਫ ਠੋਕ ਕੇ ਦਿਤਾ ਗਿਆ ਅਤੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬੈਠੇ ਤੋਂ ਵੀ ਪੰਜਾਬ ਨੂੰ ਖਤਰਾ ਸੀ ਪਰ ਹੁਣ ਹਮਦਰਦੀ ਇਉਂ ਜਿਤਾ ਰਹੇ ਹਨ ਜਿਵੇ ਕੋਈ ਆਪਣਾ ਹੋਵੇ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਡਾ. ਸਰਦਾਰ ਹਰਨਾਮ ਸਿੰਘ ਸ਼ਾਨ ਅਤੇ ਡਾ: ਦਰਸ਼ਨ ਗਿੱਲ ਨਹੀਂ ਰਹੇ

 •   ਡਾ: ਤੱਗੜ
   

  ਪੰਜਾਬੀ  ਸਾਹਿਤਕ ਹਲਕਿਆਂ ਵਿੱਚ ਇਹ ਖਬਰ  ਬੜੇ ਦੁੱਖ ਨਾਲ ਸਾਂਝੀ ਕਰਨੀ ਪੈ ਰਹੀ ਹੈ ਕਿ  ਉੱਘੇ ਪੰਜਾਬੀ ਸਾਹਿਤਕਾਰ ਡਾ.  ਹਰਨਾਮ  ਸਿੰਘ ਸ਼ਾਨ  ਅਤੇ  ਸ਼੍ਰੋਮਣੀ ਪੰਜਾਬੀ ਪਰਵਾਸੀ ਕਵੀ ਡਾ. ਦਰਸ਼ਨ ਗਿੱਲ   ਪੰਜਾਬੀ ਪਾਠਕਾਂ ਨੂੰ ਬੇਵਕਤੀ   ਵਿਛੋੜਾ  ਦੇ ਗਏ ਹਨ ।
   ਡਾ: ਸ਼ਾਨ ਦੀ ਲਿਖੀ  ਪੁਸਤਕ ਸੱਸੀ ਹਾਸ਼ਿਮ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਹਿਲੀ ਪ੍ਰਕਾਸ਼ਨਾ ਹੋਣ ਦਾ ਮਾਣ  ਹੋਇਆ  ।  ਡਾ. ਦਰਸ਼ਨ ਗਿੱਲ ਦਾ ਅੱਜ ਭਾਰਤੀ ਸਮੇਂ ਅਨੁਸਾਰ 4 ਵਜੇ ਸਰੀ ਵਿਖੇ ਦਿਹਾਂਤ ਹੋ ਗਿਆ ਹੈ। ਉਹ ਲਗਭਗ 70 ਵਰਿਆਂ ਦੇ ਸਨ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਆਸਟ੍ਰੇਲੀਅਨ ਸਰਕਾਰ ਦੀ ਇੰਮੀਗ੍ਰੇਸ਼ਨ ਵੈੱਬਸਾਈਟ ‘ਚ ਭਾਰਤ ਦੇ ਨਕਸ਼ੇ ‘ਚੋਂ ਜੰਮੂ ਕਸ਼ਮੀਰ ਗਾਇਬ

 • ਸਿਡਨੀ (ਅਮਰਜੀਤ ਖੇਲਾ) ਆਸਟ੍ਰੇਲੀਅਨ ਇੰਮੀਗ੍ਰੇਸ਼ਨ ਦੀ ਵੈੱਬਸਾਈਟ ‘ਚ 6 ਜੂਨ ਨੂੰ ਪਾਏ ਇੱਕ ਲਿੰਕ ‘ਚ ਭਾਰਤ ਦੇ ਨਕਸ਼ੇ ‘ਚੋਂ ਜੰਮੂ ਕਸ਼ਮੀਰ ਪ੍ਰਾਂਤ ਗਾਇਬ ਹੈ ਤੇ ਉਸਨੂੰ ਕਿਸੇ ਹੋਰ ਦੇਸ਼ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ।
  ਇਸ http://www.immi.gov.au/media/statistics/country-profiles/_pdf/india.pdf  ਜਾਣ ਤੇ ਸਪੱਸ਼ਟ ਲੱਗਦਾ ਹੈ ਕਿ ਜਿਵੇਂ ਕਸ਼ਮੀਰ ਭਾਰਤ ਦਾ ਪ੍ਰਾਂਤ ਨਾ ਹੋ ਕੇ ਪਾਕਿਸਤਾਨ ਦਾ ਹਿੱਸਾ ਹੋਵੇ।ਇਹ ਲਿੰਕ ਦੇਖਣ ਤੋਂ ਬਾਅਦ ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ‘ਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਤੇ ਸਭਨੇ ਆਸਟ੍ਰੇਲੀਅਨ ਇੰਮੀਗ੍ਰੇਸ਼ਨ ਵਿਭਾਗ ਨੂੰ ਇਸ ਮਾਮਲੇ ‘ਚ ਬਿਨਾਂ ਕੋਈ ਦੇਰੀ ਕਰਦੇ ਹੋਏ ਇਸ ਮਾਮਲੇ ‘ਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਤਾਂ ਜੋ ਭਾਰਤੀ ਭਾਈਚਾਰੇ ਦਾ ਗੁੱਸਾ ਸ਼ਾਂਤ ਹੋ ਸਕੇ।ਆਸਟ੍ਰੇਲੀਅਨ ਇੰਮੀਗ੍ਰੇਸ਼ਨ ਵਿਭਾਗ ਦੀ ਵੈੱਬਸਾਈਟ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਉਹਨਾਂ ਨੇ ਸਾਰੇ ਮੁਲਕਾਂ ਦੇ ਨਕਸ਼ੇ ਯੂ ਐਨ ਓ ਦੀ ਵੈੱਬਸਾਈਟ ਦੇ ਲਿੰਕ http://hdrstats.undp.org/en/countries/profiles/IND.html ਤੋਂ ਲੈ ਕੇ ਆਪਣੀ ਵੈੱਬਸਾਈਟ ੳਤੇ ਪਾਏ ਹਨ। ਯੂ.ਐੱਨ.ਓ ਦੀ ਵੈੱਬਸਾਈਟ ‘ਚ ਵੀ ਭਾਰਤ ਦੇ ਨਕਸ਼ੇ ‘ਚੋਂ ਜੰਮੂ ਕਸ਼ਮੀਰ ਗਾਇਬ ਹੈ ਤੇ ਪਾਕਿਸਤਾਨ ਦੇ ਹਿੱਸੇ ‘ਚ ਦਿਖਾਇਆ ਹੋਇਆ ਹੈ।ਆਸਟ੍ਰੇਲੀਆ ਦੇ ਭਾਰਤੀਆਂ ਮੋਨਿੰਦਰ ਸਿੰਘ,ਡਾ,ਯਾਦੂ ਸਿੰਘ,ਡਾ.ਜਗਵਿੰਦਰ ਵਿਰਕ,ਅਵਤਾਰ ਸਿੰਘ ਬਿੱਲੂ,ਮਾ.ਮਨਮੋਹਣ ਸਿੰਘ,ਜਸਵੀਰ ਧਾਰਨੀ,ਮਿੰਟੂ ਬਰਾੜ,ਅਮਨਦੀਪ ਸਿੱਧੂ ਆਦਿ ਨੇ ਭਾਰਤ ਸਰਕਾਰ ਕੋਲੋਂ ਮੰਗ ਕਰਦਿਆਂ ਕੀਤੀ ਕਿ ਇਸ ਮਾਮਲੇ ‘ਚ ਤੁਰੰਤ ਦਖਲ ਦੇ ਕੇ ਦੇਸ਼ ਦੇ ਮਾਣ ਸਨਮਾਨ ਨੂੰ ਬਰਕਰਾਰ ਰੱਖਿਆ ਜਾਵੇ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1147 1148 1149 [1150] 1151 1152 1153  >>    Last >>
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ
 • ਰੇਡੀਓ ਚੰਨ ਪ੍ਰਦੇਸੀ ਵੱਲੋ ਕਰਵਾਇਆ ਪ੍ਰੋਗਰਾਮ ‘ਅਵਾਜ਼ਾਂ ਪੰਜਾਬ ਦੀਆਂ’
 • ਪੰਜਾਬੀ ਯੂਨੀਵਰਸਿਟੀ ਕਾਲਜ ਜੈਤੋ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਫ਼ਲਤਾ ਸਹਿਤ ਸਮਾਪਤ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਦੂਲੋਂ ਅਨੁਸਾਰ ਕੈਪਟਨ ਸਰਕਾਰ ਦਲਿਤ ਵਿਰੋਧੀ
 • ਕੇਜਰੀਵਾਲ ਦੇ ਸਰਕਾਰੀ ਘਰ ਦੀ ਪੁਲਿਸ ਨੇ ਲਈ ਤਲਾਸ਼ੀ
 • ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਲੋੜੀਦਾ ਰੋਮੀ ਦੀ ਹਾਗਕਾਂਗ ‘ਚ ਗ੍ਰਿਫਤਾਰ
 • `ਬੜੇ ਬੇਆਬਰੂ ਹੋ ਕੇ ਆਪਣੇ ਕੂਚੇ ਸੇ ਨਿਕਲੇ ਹਮ`
 • ਜਗਮੀਤ ਸਿੰਘ ਦਾ ਹੋਇਆ ਵਿਆਹ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ
 • ਜੱਟਾ ਤੇਰੀ ਜੂਨ ਬੁਰੀ-ਘੁਗਿਆਣਾ
 • ਜੇ ਕੋਈ ਸਮਝੇ ਤਾਂ...


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ
 • ਗੱਲਬਾਤ ਕਿਸੇ ਹੋਰ ਦੀ ਤੇ ਕੁੱਟਮਾਰ 22 ਸਾਲਾਂ ਭਾਰਤੀ ਨੌਜਵਾਨ ਦੀ
 • ਸਿੱਖੀ ਪਹਿਚਾਣ ਲਈ ਸੜਕਾਂ `ਤੇ ਠਾਠਾਂ ਮਾਰ ਗਿਆ ਸੰਗਤਾਂ ਦਾ ਸਮੁੰਦਰ
 • ਇੱਕ ਹੋਰ ਪੰਜਾਬੀ ਫਾਈਨਾਂਸਰ ਦੀ ਮਨੀਲਾ ‘ਚ ਹੱਤਿਆ
 • ਔਕਲੈਂਡ `ਚ ਬ੍ਰਿਜ ਉਤੇ ਆਤਮਹੱਤਿਆ ਕਰਨ ਲੱਗੀ ਔਰਤ ਨੂੰ ਪੰਜਾਬੀ ਨੌਜਵਾਨ ਨੇ ਬਚਾਇਆ


 • Facebook Activity

  Widgetize!