ਲੜਕੀਆਂ ਵੀ ਖੁੱਲ੍ਹੇ ਆਕਾਸ਼ ਹੇਠ ਵਿਚਰਨਾ ਚਾਹੁੰਦੀਆਂ   | ਭਾਸ਼ਾ ਵਿਭਾਗ ਦੀ ਪ੍ਰਾਪਤੀ(?), ਖੋਜ ਪੱਤਰ (Thesis) ਨੂੰ ਫੂਕਿਆ   | ਬੀਜੇਪੀ ਵਿਧਾਇਕ, ਦੋ ਸਾਬਕਾ ਐਮ ਪੀਜ਼ ਸਮੇਤ 14 ਨੂੰ 10 ਸਾਲ ਦੀ ਸਜ਼ਾ   | ਕਈ ਦੁਕਾਨਾਂ 'ਤੇ ਹੁਣ ਜੂਨ 1984 ਸਬੰਧਿਤ ਸਮਾਨ ਹੀ ਵਿਕੇਗਾ ਦੋ ਹਫਤਿਆਂ ਲਈ   | ਭਾਜਪਾ ਸਿੱਖ ਬੰਦੀਆਂ ਦੀ ਰਿਹਾਈ ਦੇ ਹੱਕ `ਚ ਨਹੀਂ: ਅਮਿਤ ਸ਼ਾਹ   | ਈਡੀ ਨੇ ਰਾਜਾ ਤੇ ਸੁੱਖਾ ਨੂੰ ਪੁੱਛਗਿੱਛ ਲਈ ਰਿਮਾਂਡ `ਤੇ ਲਿਆਂਦਾ   | ਕੈਨੇਡਾ ਦੇ ਐਮਐਲਏ ਪੀਟਰ ਸੰਧੂ ਅਤੇ ਪਰਿਵਾਰ ਨੂੰ ਧਮਕੀ !   |
Punjabi News Online RSS

 
ਮੁੱਖ ਖ਼ਬਰਾਂ

 • ਬਾਦਲ ਦੀ ਕੂਟਨੀਤੀ ਸਾਹਮਣੇ ਕੇਂਦਰੀ ਕਾਂਗਰਸੀ ਵੀ ਬੌਣੇ ਹੋਏ

 • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ-2011

  ਬੀ ਐਸ ਭੁੱਲਰ


  ਇੱਕ ਸਿੱਧੜ ਜਿਹੇ ਪੇਂਡੂ ਜੱਟ ਦਾ ਭੁਲੇਖਾ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੂਟਨੀਤੀ ਦੇ ਤਪ ਤੇਜ਼ ਦਾ ਹੀ ਸ਼ਾਇਦ ਇਹ ਸਿੱਟਾ ਹੈ ਕਿ ਗ੍ਰਹਿ ਮੰਤਰੀ ਪੀ ਚਿਦੰਬਰਮ ਤੋਂ ਲੈ ਕੇ ਕੌਮਾਂਤਰੀ ਪ੍ਰਸਿੱਧੀ ਵਾਲੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਹੇ ਆਗੂਆਂ ਦੀਆਂ ਨਜ਼ਰਾਂ ਇਸ ਕਦਰ ਚੁੰਧਿਆ ਜਾਂਦੀਆਂ ਹਨ ਕਿ ਪੰਜਾਬ ਵਰਗੇ ਅਤੀ ਨਾਜ਼ੁਕ ਸਰਹੱਦੀ ਰਾਜ ਵਿਚਲੀਆਂ ਆਪਣੀ ਪਾਰਟੀ ਦੀਆਂ ਰਾਜਸੀ ਸੰਭਾਵਨਾਵਾਂ ਨੂੰ ਵੀ ਉਹ ਇਸ ਬੁੱਢੇ ਜਰਨੈਲ ਦੇ ਰਹਿਮੋ-ਕਰਮ ‘ਤੇ ਛੱਡਣ ਲਈ ਮਜਬੂਰ ਹੋ ਜਾਂਦੇ ਹਨ।

  ਕਰੀਬ 45 ਵਰ੍ਹੇ ਪਹਿਲਾਂ 1 ਨਵੰਬਰ 1966 ਨੂੰ ਹੋਂਦ ਵਿੱਚ ਆਏ ਰਾਜ ਪੰਜਾਬ ਦੇ ਸਿਆਸੀ ਭੂਤਕਾਲ ‘ਤੇ ਜੇ ਨਜ਼ਰ ਮਾਰੀ ਜਾਵੇ ਤਾਂ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਾਂਗਰਸ ਪਾਰਟੀ ਦੀ ਮੁੱਖ ਵਿਰੋਧਤਾਈ ਜੇ ਕਿਸੇ ਲੀਡਰ ਨਾਲ ਹੈ ਤਾਂ ਸਿਰਫ ਤੇ ਸਿਰਫ ਉਹ ਪ੍ਰਕਾਸ਼ ਸਿੰਘ ਬਾਦਲ ਹੀ ਹਨ। 1970 ਵਿੱਚ ਕੁਝ ਸਮੇਂ ਲਈ ਮੁੱਖ ਮੰਤਰੀ ਬਣੇ ਸ. ਬਾਦਲ ਦੀ ਸਰਕਾਰ ਟੁੱਟਣ ਤੋਂ ਬਾਅਦ 1972 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਸਿਆਸੀ ਨਕਸ਼ੇ ‘ਤੇ ਲੰਮਾ ਅਰਸਾ ਧਰੂ-ਤਾਰੇ ਵਾਂਗ ਚਮਕਦੇ ਰਹੇ ਗਿਆਨੀ ਜੈਲ ਸਿੰਘ ਤੋਂ ਭਾਵੇਂ ਉਹ ਰਾਜਸੀ ਅਖਾੜੇ ਵਿੱਚ ਮਾਤ ਖਾ ਗਏ ਸਨ, ਲੇਕਿਨ ਧੁਨ ਦੇ ਪੱਕੇ ਇਸ ਸਿਆਸਤ -ਦਾਨ ਨੇ ਕਦੇ ਹਿੰਮਤ ਨਹੀਂ ਹਾਰੀ।

  25 ਜੂਨ 1975 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਦੇਸ਼ ਵਿੱਚ ਐਮਰਜੈਂਸੀ ਲਾ ਕੇ ਜਮਹੂਰੀਅਤ ਨੂੰ ਬੁਰੀ ਤਰ੍ਹਾਂ ਜਾਮ ਕਰ ਦਿੱਤਾ ਸੀ ਤਾਂ ਦੇਸ਼ ਦੇ ਧੁਨੰਤਰ ਆਗੂਆਂ ਨੇ ਵੀ ਚੂੰ ਕਰਨ ਦੀ ਹਿੰਮਤ ਨਹੀਂ ਸੀ ਦਿਖਾਈ। ਇਹ ਸਿਰਫ ਖੇਤਰੀ ਪਾਰਟੀ ਅਕਾਲੀ ਦਲ ਹੀ ਸੀ, ਜਿਸ ਨੇ ਤਾਨਾਸ਼ਾਹੀ ਵਿਰੁੱਧ ਅਜਿਹਾ ਮੋਰਚਾ ਲਾਇਆ, ਜੋ ਹੰਗਾਮੀ ਹਾਲਾਤ ਦੇ ਖਾਤਮੇ ਤੱਕ ਜਾਰੀ ਰਿਹਾ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਸ ਮੋਰਚੇ ਦੇ ਅਸਲ ਸੂਤਰਧਾਰ ਪ੍ਰਕਾਸ਼ ਸਿੰਘ ਬਾਦਲ ਹੀ ਸਨ। ਐਮਰਜੈਂਸੀ ਦੇ ਖਾਤਮੇ ਤੋਂ ਬਾਅਦ ਹੋਈ ਪਾਰਲੀਮੈਂਟ ਦੀ ਚੋਣ ਸਮੇਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕਾਂਗਰਸ ਪਾਰਟੀ ਦਾ ਸਫ਼ਾਇਆ ਇਸ ਕਦਰ ਹੋ ਗਿਆ ਸੀ ਕਿ ਲੋਹ ਤ੍ਰੀਮਤ ਕਹਾਉਣ ਵਾਲੀ ਇੰਦਰਾ ਗਾਂਧੀ ਤੇ ਉਨ੍ਹਾਂ ਦਾ ਪੁੱਤਰ ਸੰਜੇ ਗਾਂਧੀ ਵੀ ਆਪਣੀਆਂ ਸੀਟਾਂ ਨਹੀਂ ਸਨ ਬਚਾ ਸਕੇ। ਇਹ ਸ਼ਾਇਦ ਐਮਰਜੈਂਸੀ ਵਿਰੁੱਧ ਅਕਾਲੀ ਦਲ ਵੱਲੋਂ ਲਾਏ ਮੋਰਚੇ ਦਾ ਹੀ ਮੁੱਖ ਕਾਰਨ ਹੈ ਕਿ ਸ੍ਰੀਮਤੀ ਗਾਂਧੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਪ੍ਰਾਪਤ ਕਰਨ ਵਾਲੇ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਵੱਲੋਂ ਸ. ਬਾਦਲ ‘ਤੇ ਵਿਸ਼ਵਾਸ ਕਰਨਾ ਤਾਂ ਦੂਰ, ਉਹ ਉੱਤਰੀ ਖਿੱਤੇ ਵਿੱਚ ਉਨ੍ਹਾਂ ਨੂੰ ਆਪਣੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਵਜੋਂ ਦੇਖ ਰਹੇ ਸਨ।
  ਅਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ ਹੋਏ ਪੰਜਾਬ ਸਮਝੌਤੇ ਦੇ ਸਭ ਤੋਂ ਵੱਡੇ ਆਲੋਚਕ ਵੀ ਪ੍ਰਕਾਸ਼ ਸਿੰਘ ਬਾਦਲ ਹੀ ਸਨ। ਸੰਤ ਦੇ ਅਤੀ ਕਰੀਬੀ ਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਜੋ ਪਿਛਲੇ ਦਿਨਾਂ ਤੱਕ ਤਾਮਿਲਨਾਡੂ ਦੇ ਗਵਰਨਰ ਵੀ ਰਹਿ ਚੁੱਕੇ ਹਨ, ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇੱਕ ਤੋਂ ਵੱਧ ਵਾਰ ਇਹ ਦੋਸ਼ ਲਾ ਚੁੱਕੇ ਹਨ ਕਿ ਉਕਤ ਸਮਝੌਤੇ ਪ੍ਰਤੀ ਜੇਕਰ ਸ. ਬਾਦਲ ਨੇ ਨਾਂਹ-ਪੱਖੀ ਪਹੁੰਚ ਨਾ ਅਪਣਾਈ ਹੁੰਦੀ ਤਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਨਹੀਂ ਸੀ ਹੋਣਾ। ਉਕਤ ਦੋਵਾਂ ਆਗੂਆਂ ਦੇ ਵਿਚਾਰ ਆਮ ਤੌਰ ‘ਤੇ ਕਾਂਗਰਸ ਤੇ ਖਾਸ ਤੌਰ ‘ਤੇ ਨਹਿਰੂ ਗਾਂਧੀ ਪਰਿਵਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰਲੀ ਕਸੀਦਗੀ ਦੀ ਪੁਸ਼ਟੀ ਕਰਦੇ ਹਨ। ਅਨੇਕਾਂ ਉਤਰਾਅ-ਚੜ੍ਹਾਅ ਤੋਂ ਬਾਅਦ ਅੱਜ ਬੇਸ਼ੱਕ ਕਾਂਗਰਸ ਪਾਰਟੀ ਦੇ ਅਸਲ ਕਰਤਾ-ਧਰਤਾ ਸ੍ਰੀਮਤੀ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਹੀ ਹਨ। ਇਹ ਵੀ ਇੱਕ ਹਕੀਕਤ ਹੈ ਕਿ ਸ੍ਰ. ਬਾਦਲ ਜਾਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਇਨ੍ਹਾਂ ਮਾਂ- ਪੁੱਤਰਾਂ ਦੀ ਕੁੜੱਤਣ ਆਪਣੇ ਪੂਰਵਜਾਂ ਵਾਲੀ ਤਾਂ ਨਹੀਂ, ਪ੍ਰੰਤੂ ਸਬੰਧ ਏਨੇ ਚੰਗੇ ਵੀ ਨਹੀਂ ਕਹੇ ਜਾ ਸਕਦੇ ਕਿ ਉਹ ਪੰਜਾਬ ਵਰਗੇ ਸਰਹੱਦੀ ਰਾਜ ਦੀ ਹਕੂਮਤ ਦਾ ਪਟਾ ਸਦਾ ਲਈ ਬਾਦਲਪੁਰੇ ਦੇ ਨਾਂਅ ਤਬਦੀਲ ਕਰ ਦੇਣ।
  ਸ੍ਰ. ਬਾਦਲ ਪ੍ਰਤੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਨਜ਼ਰੀਏ ਨੂੰ ਜੇ ਜਾਂਚਿਆ-ਪਰਖਿਆ ਜਾਵੇ ਤਾਂ ਉਸ ਦਾ ਵਿਸ਼ਲੇਸ਼ਣ ਕੁਝ ਅਜੀਬ ਜਿਹੇ ਸੰਕੇਤ ਦਿੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਾਨੂੰਨ ਅਨੁਸਾਰ 2009 ਵਿੱਚ ਹੋਣੀਆਂ ਚਾਹੀਦੀਆਂ ਸਨ, ਜਿਨ੍ਹਾਂ ਨੂੰ ਕਰਵਾਉਣ ਲਈ ਰਵਾਇਤੀ ਅਕਾਲੀ ਦਲਾਂ ਤੋਂ ਲੈ ਕੇ ਰੈਡੀਕਲ ਸਿੱਖ ਆਗੂ ਜ਼ੋਰ ਪਾਉਂਦੇ ਰਹੇ ਹਨ, ਪ੍ਰੰਤੂ ਕੇਂਦਰ ਨੇ ਅਜਿਹਾ ਕਰਾਉਣਾ ਮੁਨਾਸਬ ਨਹੀਂ ਸਮਝਿਆ। ਹੁਣ ਜਦ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਿੱਚ 6 ਕੁ ਮਹੀਨੇ ਦਾ ਸਮਾਂ ਬਾਕੀ ਹੈ ਤਾਂ ਐਸਜੀਪੀਸੀ ਦੇ ਚੋਣ ਅਮਲ ਨੂੰ ਮੁਕੰਮਲ ਕਰਵਾਉਣ ਵਿੱਚ ਕੇਂਦਰ ਨੇ ਏਨੀ ਕਾਹਲੀ ਕਿਉਂ ਦਿਖਾਈ? ਇਹ ਸੁਆਲ ਪਹਿਲਾਂ ਹੀ ਰਾਜਸੀ ਹਲਕਿਆਂ ਦੇ ਬਹਿਸ ਮੁਹਾਇਸ਼ੇ ਦਾ ਵਿਸ਼ਾ ਬਣਿਆ ਹੋਇਆ ਸੀ, ਪਰ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕੱਲ੍ਹ ਦਿੱਤੇ ਬਿਆਨ ਰਾਹੀਂ ਇਹ ਸੱਚ ਉਜਾਗਰ ਕਰ ਦਿੱਤਾ ਕਿ ਅਜਿਹਾ ਪੰਜਾਬ ਸਰਕਾਰ ਖਾਸਕਰ ਸ੍ਰ. ਬਾਦਲ ਦੇ ਸਲਾਹ ਮਸ਼ਵਰੇ ਨਾਲ ਹੀ ਕੀਤਾ ਗਿਆ ਹੈ। ਆਮ ਲੋਕਾਂ ਲਈ ਤਾਂ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੀਆਂ ਚੋਣਾਂ ਭਾਵੇਂ ਕੋਈ ਬਹੁਤੇ ਅਰਥ ਨਹੀਂ ਰੱਖਦੀਆਂ, ਪ੍ਰੰਤੂ ਜੇਕਰ ਇਸ ਮੁੱਦੇ ਨੂੰ ਸਿਆਸੀ ਸੰਦਰਭ ਤੋਂ ਵਾਚਿਆ ਜਾਵੇ ਤਾਂ ਯਕੀਨਨ 6 ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵੇਲੇ ਇਸ ਦੇ ਨਤੀਜੇ ਕਾਂਗਰਸ ਪਾਰਟੀ ਦੀਆਂ ਸੰਭਾਵਨਾਵਾਂ ਲਈ ਇੱਕ ਗੰਭੀਰ ਖਤਰਾ ਬਣ ਸਕਦੇ ਹਨ। ਪਿਛਲੇ ਕਰੀਬ ਇੱਕ ਮਹੀਨੇ ਦੀ ਚੋਣ ਮੁਹਿੰਮ ਰਾਹੀਂ ਸੀਨੀਅਰ ਤੇ ਜੂਨੀਅਰ ਬਾਦਲ ਜਿੱਥੇ ਆਪਣੇ ਕਾਡਰ ਨੂੰ ਲਾਮਬੰਦ ਕਰਨ ਤੋਂ ਇਲਾਵਾ ਅੰਦਰੂਨੀ ਵਿਰੋਧਤਾਈਆਂ ਨੂੰ ਸਮਾਪਤ ਕਰਨ ਦੇ ਅਮਲ ਵਿੱਚ ਸਫ਼ਲਤਾ ਹਾਸਲ ਕਰ ਰਹੇ ਹਨ, ਉਥੇ ਕਾਂਗਰਸ ਹਾਈਕਮਾਂਡ ਆਪਣੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਅਜੇ ਤੱਕ ਇੱਕਸੁਰ ਨਹੀਂ ਕਰ ਸਕੀ। ਰਹਿੰਦੀ-ਖੂੰਹਦੀ ਕਸਰ ਕੇਂਦਰ ਦੇ ਸਟੈਂਡਿੰਗ ਕੌਂਸਲ ਹਰਭਗਵਾਨ ਸਿੰਘ ਦੇ ਉਸ ਬਿਆਨ ਨੇ ਪੂਰੀ ਕਰ ਦਿੱਤੀ, ਜਿਸ ਰਾਹੀਂ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੁੱਲ ਬੈਂਚ ਕੋਲ ਇਹ ਬਿਆਨ ਦੇ ਦਿੱਤਾ ਕਿ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਤੋਂ ਵਾਂਝਾ ਕਰਨ ਵਾਲਾ 2003 ਦਾ ਨੋਟੀਫਿਕੇਸ਼ਨ ਕੇਂਦਰ ਨੇ ਵਾਪਸ ਲੈ ਲਿਆ ਹੈ। ਇਸ ਬਿਆਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੇ ਸਹਾਇਕਾਂ ਨੂੰ ਏਨੀ ਕੁ ਊਰਜਾ ਬਖਸ਼ ਦਿੱਤੀ ਹੈ, ਜਿਸ ਦੀ ਭਰਪਾਈ ਲਈ ਰਾਜ ਦੀ ਕਾਂਗਰਸ ਨੂੰ ਦਿਨ-ਰਾਤ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਕੀਮਤ ਚੁਕਾਉਣੀ ਪੈ ਸਕਦੀ ਹੈ। ਜੇ ਹਰਭਗਵਾਨ ਸਿੰਘ ਦੇ ਪਿਛਲੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਅਜਿਹਾ ਨਹੀਂ ਜਾਪਦਾ ਵਗੈਰ ਕਿਸੇ ਉਪਰਲੇ ਹੁਕਮ ਦੇ ਸੁਤੇ ਸਿੱਧ ਹੀ ਐਨਾ ਗੈਰ-ਜ਼ਿੰਮੇਵਾਰ ਬਿਆਨ ਦੇ ਕੇ ਉਹ ਆਪਣੇ ਮੂੰਹ ‘ਤੇ ਖ਼ੁਦ ਕਾਲਖ ਮਲ ਲੈਣ। ਉਹ ਕੋਈ ਸਾਧਾਰਨ ਵਕੀਲ ਨਹੀਂ, ਸਗੋਂ ਪੰਜਾਬ ਦੇ ਐਡਵੋਕੇਟ ਜਨਰਲ ਵੀ ਰਹਿ ਚੁੱਕੇ ਹਨ।
  ਇਸ ਸਾਰੀ ਰਾਮ ਕਥਾ ਤੋਂ ਇਹੀ ਪ੍ਰਭਾਵ ਹਾਸਲ ਹੁੰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕੂਟਨੀਤੀ ਦੇ ਮੁਕਾਬਲੇ ਵਿਦੇਸ਼ੀ ਯੂਨੀਵਰਸਿਟੀਆਂ ‘ਚ ਪੜ੍ਹੇ ਕਾਂਗਰਸ ਦੇ ਆਗੂਆਂ ਦੇ ਕੱਦ ਐਨੇ ਬੌਣੇ ਹਨ ਕਿ ਉਹ ਆਪਣੀ ਪਾਰਟੀ ਦੀਆਂ ਪੰਜਾਬ ਵਿਚਲੀਆਂ ਸੰਭਾਵਨਾਵਾਂ ‘ਤੇ ਹੀ ਪਾਣੀ ਫੇਰਨ ਤੋਂ ਗੁਰੇਜ਼ ਨਹੀਂ ਕਰ ਸਕਦੇ। ਨਿਸ਼ਚੈ ਹੀ ਇਹ ਵਿਸ਼ਾ ਜਿੱਥੇ ਪ੍ਰਦੇਸ਼ ਕਾਂਗਰਸ ਕਮੇਟੀ ਲਈ ਚਿੰਤਾਜਨਕ ਹੈ, ਉੱਥੇ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਵਿਚਾਰਨਯੋਗ ਵੀ।

   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪ੍ਰਧਾਨ ਮੰਤਰੀ ਕੋਲ ਹੈ 96 ਮਾਡਲ ਮਾਰੂਤੀ ਕਾਰ

 • ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਨਾਂਮ ਉਪਰ ਸਿਰਫ 1996 ਮਾਡਲ ਇੱਕ ਮਾਰੂਤੀ 800 ਕਾਰ ਹੈ ।  ਵਾਹੀਯੋਗ ਜ਼ਮੀਨ ਵੀ ਨਹੀਂ ਹੈ ਖੇਤੀ ਪ੍ਰਧਾਨ ਦੇਸ਼ ਦੇ ਪਰਧਾਨ ਮੰਤਰੀ ਦੇ ਨਾਂਮ ।  ਚੰਡੀਗੜ੍ਹ ਵਿੱਚ 4498.5 ਵਰਗ ਫੁੱਟ ਦਾ ਫਲੈਟ  ਜਿਹੜਾ ਉਹਨਾ ਨੇ  1987 ਵਿੱਚ 8,62,000 ਰੁਪਏ ਵਿੱਚ ਖਰੀਦਿਆ  ਸੀ। 
  ਪ੍ਰਧਾਨ ਮੰਤਰੀ ਦਾ  ਦਿੱਲੀ ਦੇ ਬਸੰਤ ਕੁੰਜ ਵਿੱਚ ਵੀ ਇੱਕ ਫਲੈਟ ਹੈ , ਜਿਸਦੀ ਮੌਜੂਦ ਕੀਮਤ ਕਰੀਬ 88.67 ਲੱਖ ਦੱਸੀ ਜਾ ਰਹੀ ਹੈ। ਉਹਨਾਂ ਕੋਲੇ 15 ਹਜ਼ਾਰ ਰੁਪਏ ਨਕਦ ਹਨ।  ਬੈਂਕਾਂ ਵਿੱਚ ਜਮਾ ਰਾਸ਼ੀ ਇਸ ਤਰ੍ਹਾਂ ਹੈ । ਸੈਟਰਲ ਬੈਂਕ ਆਫ ਇੰਡੀਆ  ਸੈਕਟਰੀਏਟ ਬਰਾਂਚ ਵਿੱਚ 11.39.889 ਅਤੇ  6.46.293 ਰੁਪਏ ਹਨ। ਐਸ ਬੀ ਆਈ  ਸੰਸਦ ਭਵਨ ਬਰਾਂਚ  ਵਿੱਚ 8 ਲੱਖ ਤੋਂ ਜਿ਼ਆਦਾ ਰਾਸ਼ੀ ਜਮਾਂ ਹੈ।
  ਪ੍ਰਧਾਨ ਮੰਤਰੀ ਦੀ ਪਤਨੀ ਗੁਰਸ਼ਰਨ ਕੌਰ ਦੇ ਨਾਮ ਸਟੇਟ ਬੈਂਕ ਆਫ ਪਟਿਆਲਾ ਦੇ ਖਾਤੇ ਵਿੱਚ 11 ਲੱਖ  ਰੁਪਏ ਜਮਾਂ ਹਨ। ਐਸਬੀਆਈ ਵਿੱਚ  ਪ੍ਰਧਾਨ ਮੰਤਰੀ ਦੀ 50 ਲੱਖ ਦੀ ਐਫਡੀ ਹੈ।  ਐਸਬੀਆਈ ਵਿੱਚ ਹੀ ਟਰਮ ਡਿਪਾਜਿਟ 30 ਲੱਖ , 90 ਲੱਖ ਅਤੇ 80 ਲੱਖ  ਹਨ।   ਡਾਕਖਾਨੇ ਵਿੱਚ   7 ਲੱਖ ਤੋਂ ਜਿ਼ਆਦਾ ਦੇ ਐਨਐਸਐਸ  ਖਰੀਦੇ ਹੋਏ ਹਨ ਅਤੇ  ਪ੍ਰਧਾਨ ਮੰਤਰੀ ਦੀ ਪਤਨੀ ਕੋਲ 2.75 ਲੱਖ ਦੇ ਗਹਿਣੇ ਹਨ।
   ਪ੍ਰਧਾਨ ਮੰਤਰੀ ਦੀ ਸੰਪਤੀ ਕਾਫੀ ਮੰਤਰੀਆਂ ਨਾਲੋਂ ਘੱਟ ਹੈ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਕੇਂਦਰ ਸਰਕਾਰ ਨੇ ਸੀਨੀਅਰ ਵਕੀਲ ਹਰਭਗਵਾਨ ਤੋਂ ਸਹਿਜਧਾਰੀ ਸਿੱਖਾਂ ਵਾਲਾ ਮਾਮਲਾ ਵਾਪਸ ਲਿਆ

 • ਚੰਡੀਗੜ੍ਹ :  ਐਸਜੀਪੀਸੀ ਚੋਣਾਂ ਵਿੱਚ  ਸਹਿਜਧਾਰੀ ਸਿੱਖਾਂ  ਨੂੰ  ਵੋਟ ਪਾਉਣ ਅਧਿਕਾਰ ਨਾ ਦੇਣ ਸਬੰਧੀ ਨੋਟੀਫਿਕੇਸ਼ਨ ਵਾਪਸ  ਲੈਣ ਦਾ ਬਿਆਨ ਮਗਰੋਂ  ਕੇਂਦਰ ਸਰਕਾਰ ਆਪਣੀ ਗਲਤੀ ਸੁਧਾਰਨ ਦੀ ਕੋਸਿ਼ਸ਼ ਵਿੱਚ ਹੈ ।
   ਸੀਨੀਅਰ ਵਕੀਲ ਹਰਭਗਵਾਨ ਸਿੰਘ ਨੂੰ ਇਸ ਮਾਮਲੇ ਨੂੰ ਪੈਰਵੀ ਤੋਂ ਪਾਸੇ ਕਰਕੇ  ਕੇਂਦਰ ਸਰਕਾਰ ਨੇ ਆਪਣੇ ਹੀ ਵਕੀਲਾਂ  ਨੂੰ ਇਹ ਮਾਮਲੇ ਦੀ ਪੈਰਵੀ ਕਰਨ ਦਾ ਹੁਕਮ ਦਿੱਤਾ ਹੈ।
  ਹਾਈਕੋਰਟ ਵਿੱਚ  ਬਿਆਨ ਦੇਣ ਤੋਂ ਇੱਕ ਦਿਨ ਪਹਿਲਾਂ  ਹੀ  ਇਸ ਮਾਮਲੇ ਦੀ ਪੈਰਵੀ ਲਈ  ਵਕੀਲ ਹਰਭਗਵਾਨ ਸਿੰਘ ਨੂੰ ਨਿਯੁਕਤ ਕੀਤਾ ਸੀ । ਇਸ ਮਾਮਲੇ ਵਿੱਚ ਨੋਟੀਫਿਕੇਸ਼ਨ  ਵਾਪਸ ਲੈਣ ਦੇ ਕੇਂਦਰ ਵੱਲੋਂ ਸੋਮਵਾਰ ਨੂੰ ਅਪੀਲ ਦਾਇਰ ਕੀਤੀ ਜਾਣੀ ਹੈ।
  ਹੁਣ ਇਸ ਮਾਮਲੇ ਦੀ ਪੈਰਵੀ  ਸਹਾਇਕ  ਸਾਲਿਸਟਰ ਜਨਰਲ ਆਫ ਇੰਡੀਆ ਡਾ ਅਨਮੋਲ ਰਤਨ ਸਿੰਘ ਸਿੱਧੂ ਕਰਨਗੇ।
    ਸ੍ਰੀ ਸਿੱਧੂ ਨੇ ਕਿਹਾ ਕਿ  ਗ੍ਰਹਿ ਮੰਤਰਾਲੇ ਵੱਲੋਂ   ਅਰਜ਼ੀ ਤਿਆਰ ਕਰ ਲਈ ਗਈ ਹੈ  ਜਿਸਨੂੰ ਕੱਲ੍ਹ   ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤਾ ਜਾਣਾ ਹੈ।
   ਇਸ ਮਾਮਲੇ ਤੇ ਇੱਕ ਵਾਰ ਫਿਰ ਹਾਈਕੋਰਟ ਵਿੱਚ ਸੁਣਵਾਈ ਆਰੰਭ ਹੋਵੇਗੀ ।  ਅਪੀਲ  ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ  ਦਿੱਤੇ ਗਏ ਉਸ ਬਿਆਨ ਨੂੰ ਵਾਪਸ ਲੈਣ ਦੀ ਆਗਿਆ ਦਿੱਤੀ ਜਾਵੇ ਜਿਸ ਵਿੱਚ 8 ਅਕਤੂਬਰ 2003  ਨੂੰ ਜਾਰੀ ਹੋਏ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਗੱਲ ਆਖੀ ਗਈ  ਸੀ  ਅਤੇ ਸਹਿਜਧਾਰੀ ਸਿੱਖਾਂ ਨੂੰ ਸ਼ਰੋਮਣੀ ਕਮੇਟੀ ਚੋਣਾਂ  ਵਿੱਚ ਵੋਟਾਂ  ਪਾਉਣ ਤੋਂ ਰੋਕ ਲਗਾਈ ਸੀ ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ ਪਰਤਦੇ ਹੀ ਲੋਗੋਂਵਾਲ ਦਲ ਦੀਆਂ ਸਰਗਰਮੀਆਂ ਭਖਾਈਆਂ

 • ਬਰਨਾਲਾ, 3 ਸਤੰਬਰ (ਜਗਸੀਰ ਸਿੰਘ ਸੰਧੂ)
  ਤਾਮਿਲਨਾਡੂ ਦੇ ਰਾਜਪਾਲ ਦੇ ਆਹੁਦੇ ਤੋਂ ਫਾਰਗ ਹੇ ਕੇ ਪਰਤੇ ਪੰਜਾਬ ਦੇ ਸਾਬਕਾ ਮੁੱਖ  ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ ’ਚ ਸ੍ਰੋਮਣੀ ਅਕਾਲੀ ਦਲ ਲੋਗੋਵਾਲ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਬਰਨਾਲਾ ਇਲਾਕੇ ਦੇ ਦਰਜਨਾਂ ਪਿੰਡਾਂ ਦਾ ਅੱਜ ਦੌਰਾ ਕੀਤਾ। ਸ੍ਰੋਮਣੀ ਅਕਾਲੀ ਦਲ ਲੋਗੋਂਵਾਲ ਦੀ ਪਹਿਲੇ ਦਰਜੇ ਦੀ ਸੁਮੱਚੀ ਲੀਡਰਸ਼ਿਪ ‘ਜਿਸ ਵਿਚ ਦਲ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ, ਸਕੱਤਰ ਜਨਰਲ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਅਤੇ ਹਲਕਾ ਬਰਨਾਲਾ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੇ ਬਾਬਾ ਟੇਕ ਸਿੰਘ ਧਨੌਲਾ ਸ਼ਾਮਲ ਸਨ, ਨੇ ਵੱਖ-ਵੱਖ ਪਿੰਡਾਂ ਵਿਚ ਸਟੇਜਾਂ ਤੋਂ ਸੰਬੋਧਨ ਕਰਦਿਆਂ ਪੰਥਕ ਮੋਰਚੇ ਦੇ ਉਮੀਦਵਾਰ ਬਾਬਾ ਟੇਕ ਸਿੰਘ ਧਨੌਲਾ ਨੂੰ ਜਿਤਾਉਣ ਲਈ ਅਪੀਲ ਕੀਤੀ। ਆਪਣੇ ਜੱਦੀ ਪਿੰਡ ਧੌਲਾ ਵਿਚ ਬੋਲਦਿਆਂ ਸ.ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਦੇ ਬਚਪਨ ਦੇ ਸਾਥੀ ਅੱਜ ਵੀ ਪਾਰਟੀ ਦਾ ਸਾਥ ਦੇ ਕੇ ਪੰਥਕ ਸਰੋਕਾਰਾਂ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਸ.ਬਲਦੇਵ ਸਿੰਘ ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ’ਚ ਸ੍ਰੋਮਣੀ ਕਮੇਟੀ ਵਿਚ ਭਰਿਸਟਾਚਰ ਦਾ ਬੋਲਬਾਲਾ ਹੋਇਆ ਹੈ ਜਿਸ ਨੂੰ ਠੱਲਣ ਲਈ ਗੁਰਦੁਆਰਾ ਸਹਿਬਾਨਾਂ ਨੂੰ ਅਜ਼ਾਦ ਕਰਵਾਉਣ ਦੀ ਲੋੜ ਹੈ। ਸਾਬਕਾ ਵਿਧਾਇਕ ਸ.ਗਗਨਜੀਤ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਲੋਗੋਵਾਲ ਨੂੰ ਕਾਮਯਾਬ ਕਰਕੇ ਪੰਜਾਬ ਦਾ ਭਲਾ ਸੋਚਣ ਵਾਲੀ ਸੁਹਿਰਦ ਜਮਾਤ ਨੂੰ ਸ੍ਰੋਮਣੀ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਵਿਚ ਲਿਜਾਣਾ ਬਹੁਤ ਜ਼ਰੂਰੀ ਹੈ। ਉਹਨਾਂ ਪੰਜਾਬ ਦੇ ਮੌਜੂਦਾ ਹਾਲਤਾਂ ਬਾਰੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਪੰਥਕ ਮੋਰਚੇ ਦੇ ਉਮੀਦਵਾਰ ਬਾਬਾ ਟੇਕ ਸਿੰਘ ਧਨੌਲਾ ਨੇ ਆਸ ਪ੍ਰਗਟ ਕੀਤੀ ਕਿ ਸਿੱਖ ਸੰਗਤਾਂ ਪਹਿਲਾਂ ਦੀ ਤਰ•ਾਂ ਫਿਰ ਉਹਨਾਂ ਦੇ ਹੱਕ ’ਚ ਫਤਵਾ ਦੇਣਗੀਆਂ। ਇਸ ਮੌਕੇ ਉਹਨਾਂ ਨਾਲ ਦਲ ਦੇ ਪ੍ਰਮੁੱਖ ਆਗੂ ਰੁਪਿੰਦਰ ਸਿੰਘ ਸੰਧੂ, ਰਾਜ ਧੌਲਾ, ਗੁਰਮੀਤ ਸਿੰਘ ਧੌਲਾ,ਪ੍ਰਧਾਨ ਸਵਰਨ ਸਿੰਘ, ਜਥੇਦਾਰ ਬਿੱਕਰ ਸਿੰਘ,ਰਾਣੀ ਕੌਰ, ਰਾਜ ਰਾਣੀ,ਸਾਬਕਾ ਸਰਪੰਚ ਜਗਰਾਜ ਸਿੰਘ , ਲੱਖਾ ਸਿੰਘ ਔਲਖ, ਗੁਰਨਾਮ ਸਿੰਘ ਪੰਚ, ਬਿੱਕਰ ਸਿੰਘ ਪੰਚ, ਲਾਲੀ ਸਿੰਘ ’ਤੋਂ ਇਲਾਵਾ ਸ:ਬਰਨਾਲਾ ਦੇ ਬਚਪਨ ਦੇ ਸਾਥੀ ਕਿਰਪਾਲ ਸਿੰਘ ਅਤੇ ਹੋਰ ਪਿੰਡ ਵਾਸੀ ਸ਼ਾਮਲ ਸਨ।
   

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੰਜਾਬੀ ਨਿਊਜ ਆਨ ਲਾਈਨ ਦੇ ਕਲਿੱਕ 10 ਲੱਖ ਤੋਂ ਟੱਪੇ

 •  3 ਮਈ 2007  ਨੂੰ ਸ਼ੁਰੂ ਕੀਤੀ ਪੰਜਾਬੀ  ਨਿਊਜ ਆਨ ਲਾਈਨ ਦੇ ਪਾਠਕ  ਹੁਣ  ਦੁਨੀਆਂ ਦੇ ਹਰ ਉਸ ਕੋਨੇ ਵਿੱਚ ਮੌਜੂਦ ਹਨ ਜਿੱਥੇ  ਪੰਜਾਬੀ  ਬੋਲੀ ਪੜ੍ਹਨ / ਲਿਖਣ / ਬੋਲਣ ਵਾਲੇ ਅਤੇ ਇੰਟਰਨੈਟ ਮੌਜੂਦ ਹੈ।  ਇੱਕ ਵਾਰ ਅਸੀਂ ਪੰਜਾਬੀ ਦੇ ਸਿਰਮੌਰ ਅਖਬਾਰਾਂ ਨਾਲ ਆਪਣਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਫਿਰ ਸਾਨੂੰ ਮਹਿਸੂਸ ਹੋਇਆ ਕਿ  ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ  ਨਾ ਹੀ  ਅਸੀਂ ਆਪਣੇ ਸੀਮਤ ਸਾਧਨਾਂ ਕਰਕੇ ਅਸੀਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹਾਂ ਦੂਜੀ ਗੱਲ ਮੁਕਾਬਲੇਬਾਜ਼ੀ ਕਾਰਨ  ਆਪਣੇ ਹੀ ਪੱਤਰਕਾਰ ਭਾਈਚਾਰੇ ਵਿੱਚ ਲੱਤਾਂ ਖਿੱਚਣ ਦੀ ਪ੍ਰਵਿਰਤੀ ਵੱਧਦੀ ਹੈ  ਇਸ ਲਈ ਹੁਣ ਸਾਡੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਬਲਕਿ ਸਾਡੀ ਸੋਚ ਸਿਰਫ ਅਤੇ ਸਿਰਫ ਮਾਂ ਬੋਲੀ ਵਿੱਚ ਦੁਨੀਆਂ ਭਰ ਦੀ ਤਾਜ਼ਾ ਜਾਣਕਾਰੀ  ਦੇਣ  ਦਾ ਉਪਰਾਲਾ ਕੀਤਾ ਹੈ ਜਿਸ ਵਿੱਚ ਅਸੀਂ ਆਪਣੇ  ਸਹਿਯੋਗੀਆਂ ਦੇ ਸਹਿਯੋਗ ਸਦਕਾ   ਕਾਮਯਾਬ ਵੀ ਹੋਏ ਹਾਂ।
   ਪੰਜਾਬੀ ਨਿਊਜ ਆਨਲਾਈਨ  ਦੀ ਟੀਮ ਅਤੇ ਪਾਠਕਾਂ ਵੱਲੋਂ  ਖ਼ਬਰਾਂ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੀ  ਸਹਾਇਤਾ ਵੀ ਕੀਤੀ ਜਾਂਦੀ ਹੈ।  ਇਸ ਪਲੇਟ ਫਾਰਮ ਦੇ ਜ਼ਰੀਏ  ਕੁਝ ਕੁ ਮਹੀਨਿਆਂ ਵਿੱਚ  ਲਗਭਗ 7 ਲੱਖ ਰੁਪਏ ਸਾਡੇ ਪਾਠਕਾਂ ਨੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਭੇਜੇ ਹਨ ਜੋ ਕਿ ਇੱਕ ਜਿ਼ਕਰਯੋਗ ਪ੍ਰਾਪਤੀ ਵੀ ਹੈ ਅਤੇ ਸਾਡੀ ਟੀਮ ਵਿੱਚ ਪਾਂਠਕਾਂ ਦਾ ਵਿਸ਼ਵਾਸ਼ ਕਾਇਮ ਹੋਣ ਦਾ ਤਸਦੀਕ ਸੁਦਾ ਪ੍ਰਮਾਣ ਵੀ ਹੈ।
    ਪ੍ਰਮਾਤਮਾ ਸਾਡੀ ਸੋਚ ਨੂੰ ਦੁਨਿਆਵੀ ਲਾਲਚਾਂ ਤੋਂ ਥੋੜਾ  ਪਾਸੇ ਰੱਖੇ ਅਤੇ ਤੁਹਾਡਾ ਸਹਿਯੋਗ ਮਿਲਦਾ ਰਹੇ ਤਾਂ ਅਸੀਂ ਹੋਰ ਵਧੀਆਂ ਕੰਮ ਕਰ ਸਕਦੇ ਹਾਂ ਅਤੇ  ਸਾਨੂੰ  ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ  ਹਾਲੇ ਤੱਕ ਸਾਡੀ ਸਾਰੀ ਟੀਮ ਬਿਨਾ ਕਿਸੇ ਆਮਦਨ ਦੇ ਕੰਮ ਕਰ ਰਹੀ ਹੈ ਜੇਕਰ ਸਾਡੇ ਪਾਠਕ ਜਿੰਨ੍ਹਾਂ ਦੇ ਆਪਣੇ ਬਿਜਨਸ਼ ਚੱਲਦੇ ਹਨ ਉਹ ਸਾਨੂੰ ਕਮਰਸ਼ੀਅਲ ਇਸ਼ਤਿਹਾਰ  ਭੇਜਣ ਤਾਂ ਸਾਡਾ ਕੰਮ ਹੋ ਪਾਏਦਾਰ ਹੋ ਸਕਦਾ ਹੈ।
    ਤੁਹਾਡੀ ਸੋਚ ਤੇ ਖਰਾ ਉਤਰਨ ਦੀ ਕੋਸਿ਼ਸ਼ ਵਿੱਚ
   ਸੁਖਨੈਬ ਸਿੰਘ  ਸਿੱਧੂ ਅਤੇ ਸਮੁੱਚੀ ਟੀਮ


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਜੇਲ੍ਹ ਵਿੱਚ ਰੁਲਦੇ ਸਿੰਘਾਂ ਦੀ ਚਿੱਠੀ ਅਖੌਤੀ ਪੰਥਕ ਆਗੂਆਂ ਦੇ ਪਾਜ ਖੋਲਦੀ ਹੈ


 •  ਈਮੇਲ ਰਾਹੀ ਭੇਜੀ ਇਹ  ਚਿੱਠੀ  ਨਾਭੇ ਅਤੇ ਪਟਿਆਲੇ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ  ਸਿੰਘਾਂ ਦੀ ਚਿੱਠੀ  ਜਿੱਥੇ ਪੰਜਾਬ ਸਰਕਾਰ ਦੀ ਆਲੋਚਨਾ ਕਰਦੀ ਹੈ ਉੱਥੇ ਪੰਥ ਪ੍ਰਸਤ ਅਖਵਾਉਂਦੇ  ਆਗੂਆਂ ਦੇ ਕਿਰਦਾਰ ਦੇ ਵੀ ਕਟਾਖਸ਼ ਕਰਦੀ ਹੈ।
  ਜੇਕਰ ਇਸ ਚਿੱਠੀ ਨੂੰ ਸੱਚ ਮੰਨੀਏ ਤਾਂ  ਇਸਦੀ ਇਬਾਰਤ ਕਾਫੀ ਕੁਝ ਬਿਆਨ ਕਰਦੀ ਹੈ।
  ਪੰਜਾਬ ਵਿਚ ਚਲ ਰਹੀ ਸ਼ਾਤੀ ਨੂੰ ਭੰਗ ਕਰਣ ਲਈ ਸਰਕਾਰ ਦੀ ਸ਼ਹਿ ਤੇ ਡੇਰਾਵਾਦ ਨੂੰ ਪ੍ਰਫੁਲਿਤ ਕਰਦਿਆਂ ਨੂਰਮਹਲਿਆਂ ਆਸੁਤੋਸ਼, ਪਿਆਰਾ ਸਿੰਘ ਭਨਿਆਰੇ ਵਾਲਾ, ਸਿਰਸੇ ਵਾਲਾ ਸਾਧ ਰਾਮ ਰਹੀਮ ਨੇ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਕੇ ਪੰਥ ਵਿਰੁਧ ਜਹਿਰ ਭਰਿਆ ਪਰਚਾਰ ਕਰ ਕੇ ਸਿੱਖ ਕੌਮ ਦੇ ਅੰਦਰ ਨਫਰਤ ਭਰ ਦਿੱਤੀ, ਤੇ ਕੌਮ ਦਾ ਬੱਚਾ-ਬੱਚਾ ਇਸ ਵਿਰੁਧ ਜੂਝਣ ਲਈ ਤਿਆਰ ਹੋਣ ਲਗ ਪਿਆ ।ਸਰਕਾਰ ਦੀ ਸ਼ਹਿ ਤੇ ਸਾਧ ਨੇ ਗੁਰੁ ਸਾਹਿਬ ਦਾ ਸਵਾਂਗ ਰਚਾ ਕੇ ਤੇ ਨਾਲੇ ਅੰਮ੍ਰਿਤ ਬਾਟੇ ਖੰਡੇ ਦੀ ਪਾਹੁਲ ਦਾ ਸਰੇਆਮ ਮਜ਼ਾਕ ਉਡਾ ਕੇ ਕੌਮ ਦੇ ਅੰਦਰ ਰੋਹ ਭਰ ਦਿੱਤਾ।

  ਸਾਡੇ ਲੀਡਰਾਂ ਦੇ ਸੱਦੇ ਤੇ ਕੌਮ ਵਲੋਂ ਲਾਏ ਮੋਰਚੇ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਸਾਧ ਵਿਰੁਧ ਹਰ ਮੋਰਚੇ ਅਤੇ ਮੁਜਾਹਿਰੇ ਵਿਚ ਭਾਰੀ ਗਿਣਤੀ ਵਿਚ ਕੌਮੀ ਦਰਦ ਨਾਲ ਭਰੇ ਸਿੰਘਾਂ ਸਿੰਘਣੀਆਂ ਨੇ ਹਾਜਿਰੀਆਂ ਭਰਣੀਆਂ ਸੁਰੂ ਕਰ ਦਿੱਤੀਆਂ ।ਇਨ੍ਹਾਂ ਮੁਜਾਹਿਰੀਆਂ ਵਿਚ ਅਸੀ ਵੀ ਸਭ ਅੱਗੇ ਹੋ ਕੇ ਹਿੱਸਾ ਲੈਦੇਂ ਸੀ । ਤੇ ਹਰ ਲੀਡਰ ਦੀਆਂ ਸਪੀਚਾਂ ਸੁਣ ਸੁਣ ਅਪਣੇ ਅੰਦਰ ਬਲ ਰਹੀ ਨਫਰਤ ਦੀ ਅੱਗ ਨੂੰ ਹੋਰ ਬੁੰਲਦ ਕਰਦੇ ਹੋਏ ਪੰਥ ਲਈ ਮਰ ਮਿਟਣ ਦੇ ਸੰਕਲਪ ਨੂੰ ਪੱਕਾ ਕਰ ਰਹੇ ਸੀ ।ਜੱਥੇਦਾਰ ਸਾਹਿਬ ਜੀ ਦੇ ਸੱਦੇ ਤੇ ਜਦ ਸਾਰਾ ਪੰਥ ਮੋਰਚੇ ਵਿਚ ਸ਼ਾਮਿਲ ਹੋ ਕੇ ਡੇਰੇ ਵਲ ਵੱਧ ਰਿਹਾ ਸੀ ਤੇ ਸਰਕਾਰ ਵਲੋਂ ਨਿੱਹਥੇ ਸਿੰਘਾਂ ਤੇ ਕਾਰਵਾਈ ਕਰਦਿਆਂ ਗੋਲੀਆਂ ਚਲਾਣ ਕਰ ਕੇ ਭਾਈ ਕਮਲਜੀਤ ਸਿੰਘ ਸ਼ਹੀਦੀ ਜ਼ਾਮ ਪੀ ਗਏ । ਇਸ ਨਾਲ ਪੰਥ ਵਿਚ ਗੁੱਸੇ ਦੀ ਲਹਿਰ ਫੈਲ ਗਈ ਤੇ ਸਰਕਾਰ ਨੇ ਡਰਦਿਆਂ ਹੋਇਆਂ ਕੂਝ ਸਮੇਂ ਲਈ ਸਾਧ ਦੇ ਪ੍ਰੌਗਰਾਮਾਂ ਦੇ ਪਾਬੰਦੀ ਲਾ ਦਿੱਤੀ ।
  ਖਾਲਸਾ ਜੀ, ਪੰਥਕ ਲੀਡਰ ਜਿਤਨੀਆਂ ਵੀ ਜੋਸ਼ ਭਰਿਆਂ ਤਕਰੀਰਾਂ ਕਰ ਸਕਦੇ ਸਨ ਕਰ ਕਰ ਕੇ ਪੰਥ ਦੇ ਅੰਦਰ ਜੋਸ਼ ਭਰ ਰਹੇ ਸਨ ।ਇਸੇ ਮੋਰਚੇ ਦੌਰਾਨ ਸਾਡੇ ਕੂਝ ਲੀਡਰ ਪਹਿਲੀ ਵਾਰ ਪੰਥ ਸਾਹਮਣੇ ਆਏ ।ਜਿਨ੍ਹਾਂ ਵਿਚੋਂ ਕਥਾ-ਕੀਰਤਨ ਕਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਸੀ । ਇਨ੍ਹਾਂ ਨੇ ਹਰ ਕੀਰਤਨ ਦੇ ਸਮਾਗਮਾਂ ਅਤੇ ਸਪੀਚਾਂ ਦੌਰਾਨ ਸਿਰਸੇ ਵਾਲੇ ਸਾਧ ਦੇ ਖਿਲਾਫ ਜੋਸ਼ ਭਰਿਆ ਪ੍ਰਚਾਰ ਕਰਦਿਆਂ ਪੰਥ ਨੂੰ ਉਸ ਦੇ ਖਿਲਾਫ ਲਾਮਬੰਦ ਕੀਤਾ । ਦਾਦੁਵਾਲ ਨੂੰ ਪੰਥਕ ਸਟੇਜਾਂ ਤੇ ਮਾਣ ਮਿਲਣ ਕਰ ਕੇ ਅਤੇ ਪੰਥਕ ਜੱਥੇਬੰਦੀਆਂ ਦਾ ਸਾਥ ਹੋਣ ਕਰ ਕੇ ਇਸ ਨੇ ਅਪਣੀ ਹਰ ਸਪੀਚ ਅਤੇ ਕੀਰਤਨ ਸਮਾਗਮਾਂ ਦੌਰਾਨ ਨੋਜੁਆਨਾਂ ਨੂੰ ਕੂਝ ਵੀ ਹੁੰਦਾ ਹੈ ਤੇ ਅਸੀ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਸੰਭਾਲ ਲੈਣ ਦਾ ਵਾਅਦਾ ਕਰਦਾ ਹੁੰਦਾ ਸੀ । ਸਾਡੇ ਜੱਥੇਦਾਰ ਸਾਹਿਬ ਨੇ ਵੀ ਸ਼ਰੇਆਮ ਸਿੰਘਾਂ ਨੂੰ ਸੋਨੇ ਨਾਲ ਤੋਲਣ ਦਾ ਵਾਅਦਾ ਕੀਤਾ ਸੀ।
  ਖਾਲਸਾ ਜੀ, ਸੰਤ ਦਾਦੁਵਾਲ ਜੋ ਕਿ ਬਾਦਲ ਦਲ ਨਾਲ ਰਲਿਆ ਹੋਇਆ ਸੀ ਪੰਥ ਦੀ ਪਿੱਠ ਵਿਚ ਛੁਰਾ ਭੋਂਕਦਾ ਰਿਹਾ ਹੈ ।ਇਸ ਨੇ ਇਕ ਤਰਫ ਪੰਥਕ ਮੁਖੌਟਾ ਲਾ ਕੇ ਅਪਣੇ ਆਪ ਨੂੰ ਜਦ ਵੀ ਕਿੱਥੇ ਮੁਜਾਹਿਰਾ ਕਰਨਾ ਹੋਵੇ ਅਪਣੇ ਆਪ ਨੂੰ ਜੇਲ੍ਹ ਵਿਚ ਬੰਦ ਕਰਵਾ ਲੈਣਾ ਤੇ ਨੌਜੁਆਨਾਂ ਨੂੰ ਡੰਡੇ, ਗੋਲੀਆਂ ਖਾਣ ਲਈ ਅੱਗੇ ਕਰ ਦੇਣਾ ।ਜਦ ਨੋਜੁਆਨਾਂ ਨੂੰ ਪੁਲਿਸ ਚੁਕ ਕੇ ਬੰਦ ਕਰ ਦੇਦੀਂ ਤੇ ਅਗਲੇ ਦਿਨ ਹੀ ਇਸ ਨੇ ਰਿਹਾ ਹੋ ਜਾਣਾ ਹੁੰਦਾ ਸੀ ।ਖਾਲਸਾ ਜੀ ਇਸ ਸੰਤ ਦਾਦੁਵਾਲ ਨੇ ਮੁਖਬਰਿਆਂ ਕਰਦੇ ਹੋਏ ਸਾਡੇ ਵਰਗੇ ਅਨੇਕਾਂ ਸਿੰਘਾਂ ਨੂੰ ਬਿਨਾ ਵਜਿਹ ਜੇਲ੍ਹਾਂ ਵਿਚ ਬੰਦ ਕਰਵਾਇਆ ਹੋਇਆ ਹੈ ਜੀ ।ਹੁਣ ਵੀ ਦੇਖ ਲਵੋ ਚੋਣਾਂ ਮੋਕੇ ਇਹੋ ਸੰਤ ਦਾਦੁਵਾਲ ਪੰਥਕ ਮੋਰਚੇ ਨੂੰ ਠੇਂਗਾ ਦਿਖਾਦਾਂ ਹੋਇਆ ਇੰਗਲੈਡ ਦੀਆਂ ਠਡੀਆਂ ਹਵਾਵਾਂ ਦੇ ਮਜ਼ੇ ਮਾਣ ਰਿਹਾ ਸੀ ਤੇ ਜਦ ਇਸਦੀ ਖਬਰ ਅਖਬਾਰਾਂ ਵਿਚ ਲਗੀ ਤੇ ਇਸ ਨੇ ਉਨ੍ਹਾਂ ਨੂੰ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿਤੀਆਂ ।
  ਖਾਲਸਾ ਜੀ, ਅਸੀ ਅਜ ਇਨ੍ਹਾਂ ਲੀਡਰਾਂ ਤੋਂ ਇਹ ਪੁਛਣਾ ਚਾਹੁੰਦੇ ਹਾਂ ਕਿ ਕਿੱਥੇ ਹਨ ਤੁਹਾਡੇ ਉਹ ਵਾਅਦੇ ਜੋ ਤੁਸੀ ਬਾਹਵਾਂ ਖੜੀਆਂ ਕਰ ਕਰ ਕੇ ਸਟੇਜਾਂ ਉਤੇ ਸਾਡੇ ਪਰਿਵਾਰਾਂ ਨੂੰ ਸਾੰਭਣ ਦਾ ਵਾਅਦਾ ਕਰਦੇ ਹੁੰਦੇ ਸੀ । ਕਿੱਥੇ ਹਨ ਤੁਹਾਡੇ ਉਹ ਚੇਹਰੇ ਜੋ ਤੁਸੀ ਕਹਿੰਦੇ ਹੁੰਦੇ ਸੀ ਕਿ ਅਸੀ ਕਿਸੇ ਵੀ ਇਕ ਸਿੰਘ ਦਾ ਬਾਲ ਵੀ ਬਾਕਾਂ ਨਹੀ ਹੋਣ ਦੇਵਾਗੇਂ ।
  ਖਾਲਸਾ ਜੀ, ਇਨ੍ਹਾਂ ਸਭ ਨੇ ਸਿਰਫ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪੰਥ ਖਾਲਸਾ ਨੂੰ ਬੇਵਾਕੂਫ ਬਣਾਇਆ ਹੈ ਤੇ ਆਪਣੇ ਘਰ ਭਰਣ ਵਿਚ ਕੋਈ ਕਸਰ ਨਹੀਂ ਛੱਡੀ ।ਸੰਤ ਦਾਦੁਵਾਲ ਜਿਸ ਦੇ ਪੈਰ ਹੁਣ ਧਰਤੀ ਤੇ ਨਹੀ ਪੈਦੇਂ ਕਿ ਪੰਥ ਨੂੰ ਦਸੱਣਗੇ ਜਦ ਸਾਡੇ ਪਰਿਵਾਰ ਵਾਲੇ ਤੁਹਾਨੂੰ ਮਿਲ ਕੇ ਸਾਡੇ ਕੇਸਾਂ ਬਾਰੇ ਜਾਂ ਸਾਡੀ ਜੇਲ੍ਹਾਂ ਅੰਦਰ ਰੁਲ ਰਹੀ ਜੁਆਨੀ ਦੀ ਮਦਦ ਅਤੇ ਰਿਹਾ ਕਰਵਾਣ ਬਾਰੇ ਤਰਲੇ ਕਰਦੇ ਹਨ ਤੇ ਤੁਸੀ ਉਨ੍ਹਾਂ ਨੂੰ ਕਹਿੰਦੇ ਹੋ ਕਿ "ਨਾਮ ਨਾ ਲੋ ਨਾਭਾ ਅਤੇ ਪਟਿਆਲਾ ਜੇਲ੍ਹ ਵਿਚ ਬੰਦ ਸਿੰਘਾਂ ਦਾ ਮੈ ਤੇ ਉਨ੍ਹਾਂ ਸਭ ਦਾ ਮੂੰਹ ਵੀ ਨਹੀ ਦੇਖਣਾ ਚਾਹੁੰਦਾ ਹਾਂ"।
  ਸ਼ਰਮ ਆਉਣੀ ਚਾਹੀਦੀ ਇਨ੍ਹਾਂ ਨੂੰ ਅਪਣੇ ਨਾਮ ਦੇ ਅੱਗੇ ਸੰਤ ਲਿਖਵਾਉਦੇਂ ਹੋਏ ਵੀ ।ਕੂਝ ਕੁ ਪੰਥਕ ਅਖਵਾਉਦੇਂ ਸਿੰਘ ਸਿੰਘਣੀਆਂ ਜੋ ਅਪਣੇ ਆਪ ਨੂੰ ਪੰਥ ਦੇ ਸੇਦਾਵਾਰ ਦਰਸਾਉਂਦੇ ਹਨ ਸਾਨੂੰ ਕੋਰਟ ਵਿਚ ਆ ਕੇ ਮਿਲਦੇ ਹਨ ਤੇ ਸਾਡੇ ਨਾਲ ਉੱਥੇ ਸਾਡੇ ਨਾਲ ਖਿਚਵਾਈਆਂ ਫੋਟੋਆਂ ਕਿਤਾਬਾਂ ਅਤੇ ਅਖਬਾਰਾਂ ਵਿਚ ਛਾਪ ਕੇ ਪੰਥ ਕੋਲੋ ਸਾਡੇ ਨਾਮ ਤੇ ਮਾਇਆ ਇੱਕਠੀ ਕਰੀ ਜਾ ਰਹੇ ਹਨ । ਸਾਡੇ ਨਾਮ ਤੋਂ ਇਨ੍ਹਾਂ ਸਾਰੇ ਲੀਡਰਾਂ ਸਣੇ ਸੰਤ ਦਾਦੁਵਾਲ ਨੇ ਦੇਸ਼ ਵਿਦੇਸ਼ਾਂ 'ਚੋਂ ਮਾਇਆ ਦੇ ਗੱਫੇ ਇੱਕਠੇ ਕੀਤੇ ਹਨ ।ਸਾਡੇ ਲੀਡਰ ਜੋ ਏ।ਸੀ ਗੱਡੀਆਂ ਵਿਚ ਘੁੰਮਦੇ ਹਨ ਏ।ਸੀ ਕਮਰਿਆਂ ਵਿਚ ਐਸ਼ ਕਰ ਰਹੇ ਹਨ ਉਨ੍ਹਾਂ ਨੂੰ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ,ਬੀਵੀਆਂ, ਬਜੁਰਗਾਂ ਦੀ ਤਬਾਹ ਹੁੰਦੀਆਂ ਜਿੰਦਗੀਆਂ ਨਜ਼ਰ ਨਹੀ ਆ ਰਹੀਆਂ ਹਨ ।
  ਖਾਲਸਾ ਜੀ, ਜਦ ਸਾਡੇ ਪਰਿਵਾਰ ਨੇ ਪੰਥ ਦੇ ਇਕ ਨਾਮੀ ਵਕੀਲ ਨਾਲ ਸਾਡੇ ਕੇਸਾਂ ਦੀ ਪੈਰਵੀ ਕਰਨ ਲਈ ਸੰਪਰਕ ਕੀਤਾ ਤੇ ਉਸ ਨਾਮੀ ਵਕੀਲ ਜੋ ਅਖਬਾਰਾਂ ਅਤੇ ਰਸਾਲੇਆਂ ਵਿਚ ਸਿੰਘਾਂ ਦੇ ਕੇਸ਼ਾਂ ਦੀ ਫ੍ਰੀ ਪੈਰਵਾਈ ਕਰਣ ਦੇ ਦਾਅਵੇ ਭਰਦਾ ਹੁੰਦਾਂ ਹੈ, ਨੇ ਸਾਡੇ ਪਰਿਵਾਰਾਂ ਕੋਲੋ ੧-੧ ਲੱਖ ਰੁਪਏ ਦੀ ਉਹ ਵੀ ਪਹਿਲਾਂ ਮੇਜ ਉਪਰ ਪੁਰੇ ਦੇ ਪੁਰੇ ਰੱਖਣ ਦੀ ਫੁਰਮਾਇਸ਼ ਕਰ ਦਿੱਤੀ ।ਇਹ ਵਕੀਲ ਪੰਥ ਦੇ ਦੋ ਤੀਨ ਉੱਘੇ ਸਿੰਘਾਂ ਦੇ ਕੇਸਾਂ (ਜਿਨ੍ਹਾਂ ਵਿਚੋਂ ਇਕ ਕੇਸ ਫਾਂਸੀ ਦਾ ਹੈ) ਦੀ ਪੈਰਵਾਈ ਕਰ ਰਿਹਾ ਹੈ ਜੀ ।ਦੇਖੋ ਪੰਥ ਨੂੰ ਕਿਸ ਤਰ੍ਹਾਂ ਲੁਟਿਆ ਜਾਦਾਂ ਹੈ ਜੀ । ਹੁਣ ਜਰੂਰਤ ਹੈ ਇਨ੍ਹਾਂ ਵਰਗੇਆਂ ਦੇ ਚੇਹਰੇ ਤੋਂ ਪੰਥਕ ਮੁਖੌਟਾ ਉਤਾਰਨ ਦੀ ।ਖਾਲਸਾ ਜੀ ਨਾ ਸਾਡੇ ਪਰਿਵਾਰਾਂ ਕੋਲ ਲ਼ੱਖ-ਲੱਖ ਰੁਪਏ ਹੋਣੇ ਹਨ ਤੇ ਨਾ ਹੀ ਅਸੀ ਵੀ ਤੁਹਾਡੇ ਵਾਂਗ ਖੂੱਲੀ ਹਵਾਵਾਂ ਲੈ ਸਕਗੇਂ, ਇਸ ਦਾ ਇਹੋ ਮਤਲਬ ਨਿਕਲਦਾ ਹੈ ਕਿ ਲੀਡਰਾਂ ਦੇ ਕਹਿ ਤੇ ਬਿਲਕੁਲ ਅਮਲ ਨਾ ਕੀਤਾ ਜਾਵੇ ਇਹ ਸਿਰਫ ਆਪਣੀ ਫੌਕੀ ਸ਼ੌਹਰਤ ਖਾਤਿਰ ਪੰਥ ਦੀ ਜੁਆਨੀਆਂ ਨੂੰ ਰੋਲਣ ਤੇ ਲੱਗੇ ਹੋਏ ਹਨ ਜਿਸਦਾ ਨਤੀਜਾ ਸਾਡੇ ਵਾਗਂ ਤਾਉਮਰ ਜੇਲ੍ਹਾਂ ਵਿਚ ਨਿਕਲਣਾ ਹੈ ਜੀ ।
  ਸਾਡੀ ਸਮੁਚੇ ਪੰਥ ਨੂੰ ਅਪੀਲ ਹੈ ਕਿ ਸਾਡੇ ਸਭ ਦੇ ਇੱਥੇ ਜੇਲ਼੍ਹ ਦੇ ਅੰਦਰ ਬਹੁਤ ਮਾੜੇ ਹਾਲਾਤ ਹਨ ਜੀ ।ਜੇਲ੍ਹ ਵਿਚ ਬੰਦ ਹੋਣ ਕਰ ਕੇ ਸਾਡੇ ਪਰਿਵਾਰਾਂ ਕੋਲ ਰੋਜੀ ਰੋਟੀ ਦਾ ਕੋਈ ਜ਼ਰਿਆ ਨਹੀ ਹੈ ਤੇ ਸਾਡੇ ਪਰਿਵਾਰ ਤਬਾਹੀ ਦੇ ਕੰਡੇ ਤੇ ਪਹੁੰਚ ਚੁੱਕੇ ਹੋਣ ਕਰ ਕੇ ਉਹ ਵੀ ਸਾਡੀ ਮਦਦ ਨਹੀ ਕਰ ਪਾ ਰਹੇ ਹਨ ।ਸਾਡੇ ਕੋਲ ਸਾਬੁਨ,ਤੇਲ,ਕਛਿਹਰੇ ਅਤੇ ਹੋਰ ਰੋਜ਼ਾਨਾ ਦੀ ਜਰੂਰੀ ਵਸਤੁਆਂ ਲੈਣ ਲਈ ਵੀ ਕੋਈ ਵਸੀਲਾ ਨਹੀ ਹੈ ਤੇ ਹੋਰ ਮੁਕਦਮਿਆਂ ਵਿਚ ਬੰਦ ਕੈਦੀ ਕੋਲ ਹਰ ਵਸਤੁ ਪਹੁੰਚ ਜਾਂਦੀ ਹੈ ਜੀ ।
  ਪਿਆਰੇ ਖਾਲਸਾ ਪੰਥ ਜੀਉ ਸਾਡੀ ਸਭ ਨੂੰ ਅਪੀਲ ਹੈ ਕਿ ਜਿਸ ਕਿਸੇ ਨੇ ਵੀ ਕਿਸੇ ਸਿੰਘ ਦੀ ਮਦਦ ਕਰਨੀ ਹੋਵੇ ਸਿੱਧਾ ਉਨ੍ਹਾਂ ਦੇ ਘਰਦਿਆਂ ਦੇ ਨਾਲ ਸੰਪਰਕ ਕਰ ਕੇ ਕਿਸੇ ਨੂੰ ਵੀ ਵਿਚੋਲਾ ਨਾ ਬਣਨ ਦੇਵੋ ਤੇ ਇਨ੍ਹਾਂ ਲੀਡਰਾਂ ਅਤੇ ਅਖੌਤੀ ਪੰਥਕ ਸੇਵਾਦਾਰਾਂ ਦੀਆਂ ਦੁਕਾਨਦਾਰੀਆਂ ਨੂੰ ਬੰਦ ਕਰੋ ਜੀ ।
  ਗੁਰੁ ਪੰਥ ਦੇ ਦਾਸ
  ਮੱਖਣ ਸਿੰਘ, ਰਾਜ ਸਿੰਘ (ਲਿੱਲੀ ਕੇਸ), ਹਰਜੰਤ ਸਿੰਘ ਡੀ।ਸੀ।(ਸੌਦਾ ਸਾਧ ਕੇਸ), ਹਰਪ੍ਰੀਤ ਸਿੰਘ, ਗੁਰਜੰਟ ਸਿੰਘ (ਰੁਲਦਾ ਸਿੰਘ ਕੇਸ), ਹਰਜੀਤ ਸਿੰਘ ਕਾਲਾ (ਇਹ ਸਭ ਪਟਿਆਲਾ ਜੇਲ੍ਹ ਵਿਚ ਬੰਦ ਹਨ )
  ਗੁਰਪ੍ਰੀਤ ਸਿੰਘ, ਬਾਬਾ ਬਖਸ਼ੀਸ਼ ਸਿੰਘ,ਜਸਬੀਰ ਸਿੰਘ, ਅੰਮ੍ਰਿਤਪਾਲ ਸਿੰਘ (ਸੌਦਾ ਸਾਧ ਕੇਸ, ਨਾਭਾ ਜੇਲ੍ਹ)


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਸੋਰੇ ਵਾਲਾ ਪਾਣੀ ਡੀਕ ਗਿਆ ਮਨੁੱਖੀ ਜ਼ਿੰਦਗੀਆਂ, ਕੈਂਸਰ ਤੇ ਹੱਡੀਆਂ ਦੇ ਖੋਰੇ ਦੇ ਮਰੀਜਾਂ ਨੇ ਮੱਲੇ ਮੰਜੇ

 • ਮਾਮਲਾ ਮੰਡੀ ਖੁਰਦ ਦੇ ਕਚਰਾ ਪਲਾਟ ਦਾ

  ਬਲਜਿੰਦਰ ਕੋਟਭਾਰਾ
  ਸੋਰੇ ਵਾਲੇ ਪ੍ਰਦੂਸ਼ਤ ਪਾਣੀ ਨੇ ਮੰਡੀ ਖੁਰਦ ਪਿੰਡ ਦੇ ਲੋਕਾਂ ਦੀ ਜਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ। ਧਰਤੀ ਹੇਠਲੇ ਮਾੜੇ ਪਾਣੀ ਕਾਰਣ ਰੋਗ ਉਹਨਾਂ ਦੇ ਹੱਡਾਂ ਨੂੰ ਘੁਣ ਵਾਗੂ ਖਾ ਰਹੇ ਹਨ। ਨਰਕੀ ਜੀਵਨ ਜਿਉਂ ਰਹੇ ਇਸ ਪਿੰਡ ਦੇ ਵਸਨੀਕਾਂ ਲਈ ਹੁਣ ਸੂਬਾ ਹਕੂਮਤ ਕਚਰਾ ਪਲਾਂਟ ਲਗਾ ਕੇ ਇਸ ਨੂੰ ਕੁੰਭੀ ਨਰਕ ਦੀ ਦਲਦਲ ਵਿੱਚ ਬਦਲ ਰਹੀ ਹੈ। ਪਹਿਲਾ ਹੀ ਮੌਤ ਅਤੇ ਬਿਮਾਰੀਆਂ ਦੇ ਸ਼ਿਕੰਜੇ ਵਿੱਚ ਜਕੜੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸੂਬਾ ਹਕੂਮਤ ਬਿਮਾਰੀਆਂ ਦਾ ਤਾਡਵ ਨਾਚ ਨਚਾਉਂਣ ਲਈ ਬਜਿੱਦ ਹੈ। ਪਿੰਡ ਵਿੱਚ ਹੱਡੀਆਂ ਦੀ ਬਿਮਾਰੀ ਕਾਰਣ ਮੰਜੀਆਂ ਵਿੱਚ ਅੱਡੀਆਂ ਰਗੜ ਰਹੇ ਕੁਝ ਮਰੀਜ਼ਾਂ ਨੇ ਕਈ ਸਾਲਾਂ ਤੋਂ ਧਰਤੀ 'ਤੇ ਪੈਰ ਵੀ ਨਹੀਂ ਲਗਾ ਕੇ ਵੇਖਿਆ। ਨਰਕਾਂ ਵਰਗੀ ਜਿੰਦਗੀ ਲੰਘਾ ਰਹੇ ਇਹ ਮਰੀਜ਼ਾਂ ਦੀ ਆਪਣੇ ਆਪ ਲਈ ਦੁਆ ਮੌਤ ਸੱਦਣਾ ਹੀ ਹੈ। ਇੱਕ ਹੀ ਪਰਿਵਾਰ ਵਿੱਚ ਨਾ ਕੇਵਲ ਦੋ-ਦੋ ਸਗੋਂ ਇੱਕ ਕੇਸ ਵਿੱਚ ਤਾਂ 3-3 ਮੈਂਬਰ ਇਸ ਖ਼ਤਰਨਾਕ ਬਿਮਾਰੀ ਤੋਂ ਪੀੜਤ ਹਨ। ਪਿੰਡ ਵਿੱਚ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ ਤੇ ਇਹਨਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ।
   ਪਿੰਡ ਦੇ ਵਸਨੀਕ ਮੁੱਖ ਆਧਿਆਪਕ ਬਲਦੇਵ ਸਿੰਘ ਦਾ ਭਿਆਨਕ ਬਿਮਾਰੀ ਅੱਗੇ ਨਾ ਬਲ ਚੱਲਿਆ ਅਤੇ ਨਾ ਹੀ ਉਸ ਦਾ ਦੇਵਤਾਪਣ ਕੰਮ ਆਇਆ। ਧਰਤੀ ਹੇਠਲੇ ਮਾੜੇ ਪਾਣੀ ਕਾਰਣ ਉਸ ਦੀ ਰੀਡ ਦੀ ਹੱਡੀ ਵਿੱਚ ਅਜਿਹਾ ਨੁਕਸ ਪਿਆ ਕਿ ਲੱਖਾਂ ਰੁਪਏ ਖ਼ਰਚ ਕੇ ਵੀ ਉਹ ਪਿਛਲੇ ਸਾਢੇ 7 ਸਾਲਾਂ ਤੋਂ ਮੰਜੇ ਵਿੱਚ ਪਿਆ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਿਆ ਹੈ। ਇਸ ਪਿੰਡ ਦੇ ਜੰਮਪਲ 63 ਸਾਲਾਂ ਬਲਦੇਵ ਸਿੰਘ ਆਪਣੀ ਦੁੱਖਾਂ ਭਰੀ ਕਹਾਣੀ ਸੁਣਾਉਂਦਾ ਹੋਇਆ ਅੱਖ਼ਾਂ ਭਰ ਆਉਂਦਾ ਹੈ। ਬਲਦੇਵ ਸਿੰਘ ਹੈ ਕਿ ਉਸ ਦੀ ਰੀਡ ਦੀ ਹੱਡੀ ਵਿੱਚ ਲਗਾਤਾਰ ਦਰਦ ਰਹਿਣ ਕਾਰਣ ਉਹਨਾਂ ਨੂੰ ਡੇਢ ਸਾਲ ਪਹਿਲਾ ਹੀ ਸੇਵਾ ਮੁਕਤ ਹੋਣਾ ਪਿਆ ਅਤੇ ਉਸ ਨੇ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਇਲਾਵਾ ਜੈਪੁਰ, ਬੀਕਾਨੇਰ, ਜੋਧਪੁਰ ਆਦਿ ਤੋਂ ਇਲਾਜ਼ ਕਰਵਾਇਆ ਪਰ ਕੋਈ ਫ਼ਰਕ ਨਾ ਪਿਆ। ਡਾਕਟਰਾਂ ਦੀ ਸਲਾਹ 'ਤੇ ਉਹਨਾਂ ਨੇ 14 ਫ਼ਰਵਰੀ, 2004 ਨੂੰ ਲੁਧਿਆਣਾ ਦੇ ਇੱਕ ਮਸ਼ਹੂਰ ਹਸਪਤਾਲ ਵਿੱਚ ਅਪਰੇਸ਼ਨ ਕਰਵਾਇਆ ਜਿਸ 'ਤੇ 5 ਲੱਖ ਰੁਪਏ ਦੇ ਕਰੀਬ ਖਰਚ ਹੋਇਆ। ਠੀਕ ਹੋਣ ਦੀ ਬਜਾਏ ਉਸ ਦਾ ਲੱਕ ਤੋਂ ਹੇਠਲਾ ਪਾਸੇ ਬਿਲਕੁੱਲ ਖ਼ਤਮ ਹੋ ਗਿਆ ਅਤੇ ਉਹ ਮੰਜੇ ਯੋਗ ਹੀ ਰਹਿ ਗਿਆ। ਇਸ ਮੁਸੀਬਤ ਵਿੱਚ ਹੀ ਉਹਨਾਂ ਦੇ ਨੌਜਵਾਨ ਐਮ. ਏ. ਬੀ. ਐਡ. ਪਾਸ ਪੁੱਤਰ ਗੁਰਜੀਤ ਸਿੰਘ ਦਾ ਚੰਗੀ ਤਰਾਂ ਚੱਲਦਾ ਸਕੂਲ ਵੀ ਉਸ ਨੂੰ ਛੱਡਣਾ ਪਿਆ। ਗੁਰਜੀਤ ਸਿੰਘ ਦੱਸਦਾ ਹੈ ਕਿ ਹੁਣ ਤੱਕ ਉਹਨਾਂ ਦੇ ਇਲਾਜ਼ 'ਤੇ ਲੱਖਾਂ ਰੁਪਏ ਖ਼ਰਚ ਹੋ ਚੁੱਕੇ ਹਨ ਅਤੇ ਰੋਜ਼ਾਨਾ 250 ਰੁਪਏ ਦੇ ਕਰੀਬ ਦੀ ਦਵਾਈ ਲੱਗਦੀ ਹੈ ਪਰ ਉਹਨਾਂ ਦੇ ਠੀਕ ਹੋਣ ਦੀਆਂ ਸਭ ਉਮੀਦਾਂ ਖ਼ਤਮ ਹੋ ਚੁੱਕੀਆਂ ਹਨ। ਬਲਦੇਵ ਸਿੰਘ ਦੀ ਭਰਜਾਈ ਵੀ ਇਸੇ ਤਰਾਂ ਦੀ ਬਿਮਾਰੀ ਕਾਰਣ ਮਰ ਚੁੱਕੀ ਹੈ। 45 ਸਾਲ ਦੀ ਜੀਤ ਕੌਰ ਇਸ ਭਿਆਨਕ ਬਿਮਾਰੀ ਅੱਗੇ ਹਾਰ ਗਈ। ਮਾੜੇ ਪਾਣੀ ਕਾਰਣ ਉਸ ਨੂੰ ਵੀ ਹੱਡੀਆਂ ਦਾ ਰੋਗ ਲੱਗ ਗਿਆ, ਉਸ ਨੇ ਵੀ ਆਪਣੇ ਜੇਠ ਵਾਂਗ ਕਈ ਸਾਲ ਮੰਜਾ ਮੱਲੀ ਰੱਖਿਆ, ਪਰਿਵਾਰ ਨੇ ਲੱਖਾਂ ਰੁਪਏ ਲਗਾ ਕੇ ਲੁਧਿਆਣਾ ਦੇ ਮਸ਼ਹੂਰ ਹਸਪਤਾਲਾਂ ਵਿੱਚੋਂ ਇਲਾਜ਼ ਕਰਵਾਇਆ। ਇਲਾਜ਼ ਕਾਰਣ 2 ਲੱਖ ਰੁਪਏ ਦਾ ਕਰਜ਼ਾ ਵੀ ਚੜਿਆ ਅਤੇ ਪੀੜਤ ਪਰਿਵਾਰ ਨੂੰ ਆਪਣੀ ਇੱਕ ਏਕੜ ਜ਼ਮੀਨ ਵੀ ਵੇਚਣੀ ਪਈ।
  ਪਿਛਲੇ ਇੱਕ ਦਹਾਕੇ ਤੋਂ ਮੰਜੇ ਵਿੱਚ ਪਿਆ ਇਸੇ ਤਰਾਂ ਦੀ ਬਿਮਾਰੀ ਦਾ ਸ਼ਿਕਾਰ ਮਜ਼ਦੂਰ ਬਲਵਿੰਦਰ ਸਿੰਘ ''ਰੱਬ'' ਅੱਗੇ ਹੱਥ ਬੰਨ ਕੇ ਮੌਤ ਮੰਗਣ ਲੱਗ ਪੈਦਾ ਹੈ। ਇਸੇ ਬਿਮਾਰੀ ਦਾ ਸ਼ਿਕਾਰ ਉਸ ਦੀਆਂ ਦੋਹੇ ਤਾਈਆਂ ਨੂੰ ਵੀ ਮੌਤ ਦੇ ਦੈਂਤ ਨੇ ਹੜੱਪ ਲਿਆ ਹੈ। ਬਿਮਾਰੀ ਕਾਰਣ ਬਜ਼ੁਰਗ ਜਾਪਦਾ 45 ਸਾਲ ਦੀ ਉਮਰ ਦੇ ਬਲਵਿੰਦਰ ਸਿੰਘ ਨੂੰ ਭਰ ਜੁਵਾਨੀ 35 ਸਾਲ ਦੀ ਉਮਰ ਵਿੱਚ ਧਰਤੀ ਹੇਠਲਾ ਸੋਰੇ ਵਾਲੇ ਪਾਣੀ ਕਾਰਣ ਹੱਡੀਆਂ ਦਾ ਰੋਗ ਲੱਗ ਗਿਆ, ਰੀੜ ਦੀ ਹੱਡੀ ਵਿੱਚ ਦਰਦ ਤੋਂ ਬਾਅਦ ਸਾਰਾ ਸਰੀਰ ਹੀ ਜਕੜਿਆ ਗਿਆ। ਉਹਨਾਂ ਨੇ ਆਪਦੀ ਪਹੁੰਚ ਅਨੁਸਾਰ ਨੇੜਲੀਆਂ ਮੰਡੀਆਂ ਮੌੜ ਮੰਡੀ, ਰਾਮਪੁਰਾ, ਬਠਿੰਡਾ ਤੋਂ ਇਲਾਜ਼ ਕਰਵਾਇਆ ਅਤੇ ਅਖੀਰ ਹੁਣ ''ਭਾਣਾ'' ਹੀ ਮੰਨ ਲਿਆ। ਉਸ ਦੇ ਇਲਾਜ਼ ਵਿੱਚ ਨਾ ਕੇਵਲ ਉਸ ਦੀ ਸਾਰੀ ਇਕੱਤਰ ਕੀਤੀ ਪੂੰਜੀ ਹੀ ਖ਼ਤਮ ਹੋ ਗਈ ਸਗੋਂ ਉਸ ਦਾ ਪੁੱਤਰ ਰਣਜੀਤ ਸਿੰਘ ਵੀ ਬਚਪਨ 'ਚ ਹੀ ਮੌਤ ਨੇ ਹੜੱਪ ਲਿਆ। ਬਲਵਿੰਦਰ ਦੀ ਪਤਨੀ ਹਰਪਾਲ ਕੌਰ ਰੋਦੀ ਹੋਈ ਦੱਸਦੀ ਹੈ ਕਿ ਇਸ ਦੀ ਬਿਮਾਰੀ ਕਾਰਣ ਗਰੀਬੀ ਹੋਣ 'ਤੇ ਉਸ ਨੇ ਆਪਣਾ 15 ਸਾਲ ਦਾ ਬੇਟਾ 6 ਵੀਂ ਕਲਾਸ ਵਿੱਚੋਂ ਹਟਾ ਕੇ ਜ਼ਿੰਮੀਦਾਰਾਂ ਦੇ ਕੰਮ 'ਤੇ ਲਗਾ ਦਿੱਤਾ ਜਿੱਥੇ ਉਹ ਖ਼ੇਤਾਂ ਵਿੱਚ ਕੰਮ ਕਰਦਾ ਖ਼ੂਹ ਵਿੱਚ ਡਿੱਗਣ 'ਤੇ ਉਸ ਦੀ ਮੌਤ ਹੋ ਗਈ। ਬਲਵਿੰਦਰ ਦਾ ਕਹਿਣਾ ਹੈ ਕਿ ਉਸ ਦੀ ਥਾਂ ਮੌਤ ਮੈਂਨੂੰ ਲੈ ਜਾਂਦੀ। ਉਸ ਦੇ ਦੂਜੇ 13 ਤੋਂ 15 ਸਾਲ ਦੇ 3 ਪੁੱਤਰ ਵੀ ਗਰੀਬੀ ਤੇ ਕਰਜ਼ੇ ਕਾਰਣ 6 ਕਲਾਸ ਵਿੱਚ ਹੱਟ ਕੇ ਦਿਹਾੜੀ ਆਦਿ 'ਤੇ ਜਾਂਦੇ ਹਨ।
   ਪੀੜਤ ਦੀ ਤਾਈ ਕਰਤਾਰ ਕੌਰ ਵੀ 45-50 ਸਾਲਾਂ ਦੀ ਉਮਰ ਵਿੱਚ ਮਾੜੇ ਪਾਣੀ ਕਾਰਣ ਰੀੜ ਦੀ ਹੱਡੀ ਦੇ ਰੋਗ ਦੀ ਸ਼ਿਕਾਰ ਹੋ ਗਈ। ਉਹ ਇੱਕ ਸਾਲ ਦਰਦ ਨਾਲ ਕਰਾਹੁੰਦੀ ਰਹੀ ਅਤੇ ਅਖੀਰ 14 ਨਵੰਬਰ 2001 ਨੂੰ ਉਸ ਦੀ ਮੌਤ ਹੋ ਗਈ। ਕਰਤਾਰ ਕੌਰ ਦਾ ਪੁੱਤਰ ਪੀੜ•ਤਾਂ ਦੀ ਵਿਥਿਆ ਦੱਸਦਾ ਹੈ ਕਿ ਕਈ ਡਾਕਟਰ ਮੁਤਾਬਕ ਉਸ ਨੂੰ ਰੀੜ ਦੀ ਹੱਡੀ ਦਾ ਕੈਂਸਰ ਦੱਸਿਆ ਸੀ। ਪਰਿਵਾਰ ਨੂੰ ਉਸ ਦੇ ਇਲਾਜ਼ ਲਈ ਆਪਣੀਆਂ 14 ਕੈਨਾਲਾਂ ਜ਼ਮੀਨ ਦੀਆਂ ਪੌਣੇ ਦੋ ਲੱਖ ਵਿੱਚ ਵੇਚਣੀਆਂ ਪਈਆਂ ਅਤੇ ਇਸ ਸਮੇਂ ਵੀ ਉਹਨਾਂ ਸਿਰ 40 ਹਜ਼ਾਰ ਰੁਪਏ ਦਾ ਕਰਜ਼ਾ ਹੈ। ਮ੍ਰਿਤਕ ਕਰਤਾਰ ਕੌਰ ਦੀ ਦਰਾਣੀ ਅਤੇ ਪੀੜਤ ਬਲਵਿੰਦਰ ਦੀ ਚਾਚੀ ਸੁਰਜੀਤ ਕੌਰ ਦੀ ਬਿਮਾਰੀ ਹੀ ਮ੍ਰਿਤਕ ਦੇ ਵਾਰਸਾਂ ਵਿੱਚ ਸੁਰਜੀਤ ਹੈ, ਸੁਰਜੀਤ ਕੌਰ ਦੇ ਪਿੱਤੇ ਦੀ ਪਥਰੀ ਤੋਂ ਕੈਂਸਰ ਬਣ ਗਿਆ। ਕਿਰਤੀ ਪਰਿਵਾਰ ਨੇ ਦਿਨ ਰਾਤ ਇੱਕ ਕਰਕੇ ਉਸ ਦਾ ਇਲਾਜ਼ ਕਰਵਾਇਆ, ਉਹਨਾਂ ਦੀ ਸਾਰੀ 3 ਕੈਨਾਲ ਜ਼ਮੀਨ ਵੀ ਕੈਂਸਰ ਨੇ ਹੜੱਪ ਲਈ ਅਤੇ ਅਖੀਰ ਉਹ  ਜਿੰਦਗੀ ਹੱਥੋਂ ਹਾਰ ਗਈ।
  35 ਸਾਲ ਦਾ ਨੌਜਵਾਨ ਗੁਰਤੇਜ ਸਿੰਘ ਪਿਛਲੇ ਡੇਢ ਸਾਲ ਤੋਂ ਕੈਂਸਰ ਨਾਲ ਪੀੜਤ ਹੈ। ਉਸ ਨੇ ਅਚਾਰੀਆ ਤੁਲਸੀ ਖੇਤਰੀ ਕੈਂਸਰ ਚਿਕਤਸਾ ਤੇ ਰਿਸਰਚ ਕੇਂਦਰ ਬੀਕਾਨੇਰ ਤੋਂ ਅਤੇ ਫਿਰ ਹੋਰ ਕਈ ਥਾਵਾਂ ਤੋਂ ਆਪਣਾ ਇਲਾਜ਼ ਕਰਵਾਇਆ ਉਸ ਦਾ ਕਹਿਣਾ ਹੈ ਉਸ 'ਤੇ ਹੁਣ ਤੱਕ 3 ਲੱਖ ਰੁਪਏ ਖਰਚ ਹੋ ਚੁੱਕੇ ਹਨ।
  ਰੀੜ ਦੀ ਹੱਡੀ ਦੇ ਕੈਂਸਰ ਨੇ ਦਲਿਤ ਪਰਿਵਾਰ ਨਾਲ ਸਬੰਧਤ ਜਸਮੇਲ ਕੌਰ ਨੂੰ 45 ਸਾਲ ਦੀ ਉਮਰ ਵਿੱਚ ਹੀ ਖ਼ਤਮ ਕਰ ਦਿੱਤਾ। ਇਸ ਭਿਆਨਕ ਅਲਾਮਤ ਦਾ ਸ਼ਿਕਾਰ ਹੋ ਕੇ ਉਹ 7 ਸਾਲ ਮੰਜੇ ਵਿੱਚ ਪੈ ਕੇ ਹੱਡੀਆਂ ਦਾ ਪਿੰਜਰ ਬਣ ਗਈ ਸੀ। ਉਸ ਦੇ ਇਲਾਜ਼ ਲਈ ਇਸ ਕਿਰਤੀ ਪਰਿਵਾਰ ਦੀ 2 ਏਕੜ ਜ਼ਮੀਨ ਵਿੱਕ ਗਈ ਅਤੇ ਬਾਕੀ ਗਹਿਣੇ ਹੋ ਗਈ, ਚਾਰੇ ਪਾਸੇ ਤੋਂ ਕਰਜ਼ਾਈ ਹੋਣ ਕਾਰਣ ਹੁਣ ਉਸ ਦਾ ਪੁੱਤਰ ਜ਼ਿੰਮੀਦਾਰਾਂ ਦੇ ਨੌਕਰ ਹੈ। ਦਲਿਤ ਪਰਿਵਾਰ ਨਾਲ ਹੀ ਸਬੰਧਤ ਭੂਰੀ ਕੌਰ ਦੀ 50 ਸਾਲ ਦੀ ਉਮਰ ਵਿੱਚ ਲੱਤ ਦੇ ਕੈਂਸਰ ਕਾਰਣ ਮੌਤ ਹੋ ਗਈ। ਦੋ ਸਾਲ ਬਿਮਾਰ ਰਹਿਣ ਕਾਰਣ ਉਸ ਨੇ ਮੰਜਾ ਮੱਲੀ ਰੱਖਿਆ। ਇਲਾਜ਼ ਕਾਰਣ ਪਰਿਵਾਰ 'ਤੇ ਇੱਕ ਲੱਖ ਰੁਪਏ ਦਾ ਕਰਜ਼ਾ ਚੜ ਗਿਆ। ਹੁਣ ਉਸ ਦੀ ਵੱਡੀ ਨੂੰਹ ਬਲਜੀਤ ਕੌਰ  40 ਸਾਲ ਨੇ ਪਿਛਲੇ 2 ਮਹੀਨਿਆਂ ਤੋਂ ਮੰਜਾ ਮੱਲਿਆ ਹੋਇਆ ਹੈ। ਪਿੰਡ ਦੀ ਹੀ 55 ਸਾਲ ਦੀ ਉਮਰ ਵਾਲੀ ਅਮਰਜੀਤ ਕੌਰ ਹੱਡੀਆਂ ਦੇ ਰੋਗ ਕਾਰਣ ਪਿਛਲੇ ਸਮੇਂ ਤੋਂ ਚੰਗੀ ਤਰਾਂ ਚੱਲ ਫਿਰ ਨਹੀਂ ਸਕਦੀ, ਉਹ ਇਸ ਰੋਗ ਤੋਂ 5 ਸਾਲਾਂ ਤੋਂ ਪੀੜਤ ਹੈ। ਸੁਖਦੇਵ ਕੌਰ ਹੱਡਾਂ ਦੇ ਜੋੜਾਂ ਦੇ ਰੋਗ ਤੋਂ 6 ਸਾਲਾਂ ਤੋਂ ਪੀੜਤ ਹੈ ਤੇ ਹੁਣ ਤਾਂ 6 ਮਹੀਨਿਆਂ ਤੋਂ ਪੱਕੇ ਤੌਰ 'ਤੇ ਮੰਜ਼ਾ ਮੱਲ ਰੱਖਿਆ ਹੈ।
  ਪਿੰਡ ਦੇ ਚੌਕੀਦਾਰ ਮਹਿੰਦਰ ਖਾਨ ਦੀ ਪਤਨੀ ਬਚਨੋ 50 ਸਾਲ ਦੀ ਉਮਰ ਵਿੱਚ ਹੀ ਕੈਂਸਰ ਦਾ ਸ਼ਿਕਾਰ ਹੋ ਕੇ ਫੋਤ ਹੋ ਗਈ। ਚੌਕੀਦਾਰ ਖਾਨ ਦੱਸਦਾ ਹੈ ਕਿ ਪਿੰਡ ਦੇ ਲੋਕਾਂ ਨੇ ਭਾਈਚਾਰਕ ਤੌਰ 'ਤੇ ਉਹਨਾਂ ਦੀ ਬਹੁਤ ਮੱਦਦ ਕੀਤੀ, 3 ਸਾਲਾਂ ਦੇ ਇਲਾਜ਼ ਸਮੇਂ ਉਹਨਾਂ ਦਾ ਢਾਈ ਲੱਖ ਰੁਪਇਆ ਖ਼ਰਚ ਹੋ ਗਿਆ। ਇਸ ਸਮੇਂ ਉਹਨਾਂ 'ਤੇ ਇੱਕ ਲੱਖ ਰੁਪਏ ਦਾ ਕਰਜ਼ਾ ਹੈ। ਪਿੰਡ ਦੇ ਹੀ ਦੋ ਭਰਾ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਹੜੱਪ ਲਏ। ਇਸ ਬਿਮਾਰੀ ਨੇ ਜੰਗੀਰ ਸਿੰਘ ਦੀ ਜਿੰਦਗੀ ਦੀ ਜੰਗੀਰ ਸਦਾ ਲਈ ਮੁਕਾ ਦਿੱਤੀ, ਉਸ ਦੇ ਭਰਾ ਮੁਖਤਿਆਰ ਸਿੰਘ ਦਾ ਮੁਖਤਿਆਰਪਣਾ ਖ਼ਤਮ ਕਰ ਦਿੱਤਾ। ਮੁਖਤਿਆਰ ਸਿੰਘ ਲੱਕ ਦੇ ਕੈਂਸਰ ਕਾਰਣ 3 ਸਾਲ ਸ਼ਿਕਾਰ ਰਹਿ ਕੇ ਅਤੇ ਜੰਗੀਰ ਸਿੰਘ ਪੇਟ ਦੇ ਕੈਂਸਰ ਨਾਲ ਮਰ ਚੁੱਕੇ ਹਨ। ਉਹਨਾਂ ਦੇ ਗੁਆਂਢ ਹੀ ਜੋਗਿੰਦਰ ਸਿੰਘ 50 ਸਾਲ ਦੀ ਉਮਰ ਵਿੱਚ ਰੀੜ ਦੀ ਹੱਡੀ ਦੇ ਕੈਂਸਰ ਕਾਰਣ ਮੌਤ ਹੋ ਚੁੱਕੀ ਹੈ। ਉਸ ਦੇ ਇਲਾਜ਼ ਕਾਰਣ ਪਰਿਵਾਰ ਨੂੰ ਇੱਕ ਏਕੜ ਜ਼ਮੀਨ ਵੇਚਣੀ ਪਈ, ਕੁਝ ਗਹਿਣੇ ਕਰਨੀ ਪਈ।
  ਜ਼ਿਕਰਯੋਗ ਹੈ ਕਿ ਸੂਬਾ ਹਕੂਮਤ ਵੱਲੋਂ ਇਸ ਪਿੰਡ ਵਿੱਚ ਸੂਬਾ ਹਕੂਮਤ ਵੱਲੋਂ ਕਚਰਾ ਸੋਧਕ ਪਲਾਂਟ ਲਗਾਉਂਣ ਦੇ ਮਸਲੇ 'ਤੇ ਪਿੰਡ ਵਾਸੀ ਲਗਾਤਾਰ ਇਸ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਇਸੇ ਸੰਘਰਸ਼ ਦੀ ਕੜੀ ਤਹਿਤ ਲੋਕਾਂ ਨੇ ਐਸ. ਜੀ. ਪੀ. ਸੀ. ਵੋਟਾਂ ਦਾ ਬਾਈਕਾਟ ਕੀਤਾ ਹੋਇਆ ਹੈ।
  ਓਬਜ਼ਰਬਰ ਪਲੱਸ ਮਾਲਵਾ ਐਜ਼ੂਕੇਸ਼ਨਲ ਐਂਡ ਐਵਰਨੈਸ ਫਾਊਂਡੇਸ਼ਨ ਦੇ ਚੇਅਰਮੈਨ ਡਾ. ਯਾਦਵਿੰਦਰ ਸਿੰਘ ਦਾ ਕਹਿਣਾ ਹੈ ਵਿਗਿਆਨਕ ਪੱਖੋਂ ਤੋਂ ਮਜ਼ਬੂਰੀ ਵੱਸ ਪੀ ਕੇ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਤੇ ਇਹ ਭਿਆਨਕ ਵਰਤਾਰ ਅਜੇ ਵੀ ਜਾਰੀ ਹੈ। ਡਾ. ਸਿੰਘ ਦਾ ਕਹਿਣਾ ਹੈ ਕਿ ਉਹ ਪਾਣੀ ਜਿਸ ਵਿੱਚ ਟੀ. ਡੀ. ਐਸ. 100 ਪ੍ਰਤੀਸ਼ਤ ਤੋਂ ਵੱਧ ਹੋਵੇ ਉਹ ਸਿਹਤ ਲਈ ਹਾਨੀਕਾਰਕ ਹੈ ਪਰੰਤੂ ਇਹਨਾਂ ਪਿੰਡਾਂ ਵਿੱਚ ਤਾਂ ਇਹ 2500 ਤੋਂ ਵੀ ਵੱਧ ਹੋਣ ਕਾਰਣ ਇਹ ਨਾ ਪੀਣ ਯੋਗ ਪਾਣੀ ਨੇ ਇਸ ਪ੍ਰਤੀ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਤੇ ਪਾਣੀ ਮੁਹੱਇਆ ਕਰਵਾਉਂਣ ਸਰਕਾਰ ਦਾ ਫ਼ਰਜ ਹੈ ਪਰ ਸਰਕਾਰ ਇਹਨਾਂ ਲੋਕਾਂ ਲਈ ਹੋਰ ਪ੍ਰਦੂਸ਼ਣ ਵਾਲਾ ਵਾਤਾਵਰਣ ਦੇ ਠੋਸ ਰਹੀ ਹੈ ਜੋ ਕਿ ਗੈਰ ਮਨੁੱਖੀ ਹੈ
  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਬਾਦਲ ਪਰਿਵਾਰ ਦੀਆਂ ਬਿਨਾ ਪਰਮਿਟ ਚੱਲ ਰਹੀਆਂ 150 ਬੱਸਾਂ ਸਬੰਧੀ ਲੋਕਪਾਲ ਕੋਲ ਸਿ਼ਕਾਇਤ

 • ਬਾਦਲ ਪਰਿਵਾਰ ਦੀਆਂ 150 ਦੇ ਕਰੀਬ  ਬਿਨਾ ਪਰਮਿਟ  ਚੱਲ ਰਹੀਆਂ ਬੱਸਾਂ ਦੀ ਸਿ਼ਕਾਇਤ ਲੋਕਪਾਲ ਕੋਲ ਕੀਤੀ ਗਈ ਹੈ।   ਚੰਡੀਗੜ੍ਹ ਦੀ ਗਲੋਬਲ  ਹਿਊਮਨ ਰਾਈਟਸ ਕੋਂਸਲ ਨੇ    ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਅਤੇ ਟਰਾਂਸਪੋਰਟ ਸਕੱਤਰ ਡੀ.ਐਸ. ਜਸਪਾਲ ਦੇ ਖਿਲਾਫ਼ ਸਿ਼ਕਾਇਤ ਕੀਤੀ ਹੈ।
  ਸਿ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਸੱਤਾਧਾਰੀ ਬਾਦਲ ਪਰਿਵਾਰ ਦੀਆਂ  150 ਬੱਸਾਂ ਨੂੰ  ਗਲਤ ਤਰੀਕੇ ਨਾਲ ਚੰਡੀਗੜ੍ਹ ਵਿੱਚ ਦਾਖਿਲ ਹੋਣ ਇਜ਼ਾਜ਼ਤ ਦਿਵਾਈ ਗਈ ਹੈ।
  ਇਸ ਮਾਮਲੇ ਦੀ ਸੁਣਵਾਈ 8 ਸਤਬੰਰ ਨੂੰ ਹੋਣੀ ਹੈ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਪੁਲੀਸ ਦੀ ਪ੍ਰੇਸ਼ਾਨੀ ਕਾਰਨ ਕੀਤੀ ਮੇਰੇ ਪਤੀ ਨੇ ਖੁਦਕਸ਼ੀ – ਰੇਖਾ

 •   ਬਰਨਾਲਾ, 2 ਸਤੰਬਰ (ਜਗਸੀਰ ਸਿੰਘ ਸੰਧੂ)
  ਸਥਾਨਿਕ ਕੱਚਾ ਕਾਲਜ ਰੋਡ ’ਤੇ 5 ਨੰਬਰ ਗਲੀ ਦੇ ਵਸਨੀਕ ਨਵੀਨ ਗੋਇਲ ਦੀ ਸਿਵਲ ਹਸਪਤਾਲ ਸੰਗਰੂਰ ਦੀ ਛੱਤ ਤੋਂ ਡਿੱਗਣ ਨਾਲ ਹੋਈ ਮੌਤ ਨਾਲ ਕਈ ਤਰਾਂ ਦੇ ਸਵਾਲ ਪੈਦਾ ਹੋ ਗਏ ਹਨ। ਮ੍ਰਿਤਕ ਨਵੀਨ ਗੋਇਲ ਪਰਿਵਾਰ ਇਸ ਮੌਤ ਲਈ ਬਰਨਾਲਾ ਪੁਲਿਸ ਨੂੰ  ਜੁੰਮੇਵਾਰ ਠਹਿਰਾ ਰਿਹਾ ਹੈ। ਜਿਕਰਯੋਗ ਹੈ ਕਿ ਅੱਜ 4 ਕੁ ਵਜੇ ਦੇ ਕਰੀਬ ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਨਵੀਨ ਗੋਇਲ ਦੀ ਛੱਤ ਤੋਂ ਮੌਤ ਹੋ ਗਈ ਹੈ। ਨਵੀਨ ਗੋਇਲ ਦੀ ਪਤਨੀ ਰੇਖਾ ਰਾਣੀ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਪੁਲਿਸ ਉਸ ਦੇ ਪਤੀ ਅਤੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਵੀ ਥਾਣੇ ਬੁਲਾਇਆ ਜਾਂਦਾ ਰਿਹਾ ਹੈ। ਉਸ ਦਾ ਪਤੀ ਨਵੀਨ ਗੋਇਲ ਬਿਮਾਰ ਹੋਣ ਕਾਰਨ ਪਹਿਲਾਂ ਲੁਧਿਆਣੇ ਦਾਖਲ ਸੀ, ਜਿਥੇ ਬਰਨਾਲਾ ਪੁਲਿਸ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਹੁਣ ਅੱਜ ਸਵੇਰੇ ਉਹ ਸੰਗਰੂਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਹੋਇਆ ਸੀ, ਜਿਥੋ ਉਸ ਨੂੰ ਦੂਸਰੀ ਮੰਜਲ ਉਪਰ ਮੈਡੀਕਲ ਵਾਰਡ ਵਿਚ ਸਿਫਟ ਕੀਤਾ ਗਿਆ ਸੀ। ਰੇਖਾ ਰਾਣੀ ਨੇ ਦੋਸ਼ ਲਾਏ ਕਿ ਅੱਜ ਸ਼ਾਮ 4 ਕੁ ਵਜੇ ਬਰਨਾਲਾ ਪੁਲਿਸ ਦੇ ਤਿੰਨ ਮੁਲਾਜਮ ਉਥੇ ਆਏ , ਜਿੰਨਾਂ ਵਿਚੋਂ ਦੋ ਸਿਵਲ ਕੱਪੜਿਆਂ ਵਿਚ ਅਤੇ ਇੱਕ ਵਰਦੀ ਵਿਚ ਸੀ। ਇਨਾਂ ਪੁਲਿਸ ਮੁਲਾਜਮਾਂ ਨੇ ਨਵੀਨ ਗੋਇਲ ਨੂੰ ਜਬਰਦਸਤੀ ਆਪਣੇ ਨਾਲ ਲੈ ਜਾਣ ਤਾਂ ਇਸ ਹੱਥੋ ਪਾਈ ਦੌਰਾਨ ਉਹ ਛੱਤ ਤੋਂ ਡਿੱਗ ਪਿਆ ਉਸ ਦੀ ਮੌਤ ਹੋ ਗਈ । ਇਥੇ ਵੀ ਜਿਕਰਯੋਗ ਹੈ ਕਿ ਕੁਝ ਪਰਤਖਦਰਸ਼ੀਆਂ ਅਨੁਸਾਰ ਨਵੀਨ ਗੋਇਲ ਭੱਜਣ ਦੀ ਕੋਸ਼ਿਸ ਦੌਰਾਨ ਛੱਤ ਤੋਂ ਡਿੱਗਿਆ ਹੈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਥੇ ਪਹੁੰਚੇ ਬਰਨਾਲਾ ਪੁਲਿਸ ਦੇ ਮੁਲਾਜਮ ਨਵੀਨ ਗੋਇਲ ਮੋਬਾਇਲ ਚੁੱਕ ਕੇ ਆਪਣੇ ਨਾਲ ਲੈ ਗਏ ਹਨ। ਵਰਨਣਯੋਗ ਹੈ ਕਿ ਨਵੀਨ ਗੋਇਲ ਉਪਰ ਨਸ਼ੀਲੀਆਂ ਵਸਤੂਆਂ ਦੇ ਵਿਉਪਾਰ ਕਰਨ ਦੇ ਦੋਸ਼ ਅਧੀਨ ਕੁਝ ਮੁਕਾਦਮੇ ਵੀ ਦਰਜ ਹੋਏ ਹਨ। ਹੁਣ ਸਵਾਲ ਇਹ ਪੈਦਾ ਹੁੰਦੇ ਹਨ ਕਿ ਨਵੀਨ ਗਰਗ ਦੀ ਮੌਤ ਕਿਸ ਹਾਲਾਤ ਵਿਚ ਹੋਈ ਹੈ ਅਤੇ ਉਸ ਦਾ ਮੋਬਾਇਲ ਪੁਲਿਸ ਕਿਉ ਲੈ ਗਈ ਹੈ। ਇਸ ਘਟਨਾ ਸੰਬਧੀ ਜਦੋ ਬਰਨਾਲਾ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਕੋਲੋਂ ਉਨਾਂ ਦਾ ਪੱਖ ਜਾਣਿਆ ਚਾਹਿਆ ਤਾਂ ਉਨਾਂ ਕਿਹਾ ਕਿ ਉਹ ਅਜੇ ਵਿਜੀ ਹਨ , ਠਹਿਰ ਕੇ ਗੱਲ ਕਰਨ ਗਏ।

  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |
 • ਮਿੱਥੇ ਸਮੇਂ ਤੇ ਹੀ ਹੋਣਗੀਆਂ ਐਸਜੀਪੀਸੀ ਚੋਣਾਂ – ਚਿੰਦਬਰਮ

 • ਸਹਿਜਧਾਰੀ  ਸਿੱਖਾਂ ਦੇ ਵੋਟਾਂ ਦੇ ਮੁੱਦਾ ਖੜਾ ਹੋਣ ਮਗਰੋਂ   ਇਸ ਮਾਮਲੇ ਦੀ ਗੂੰਜ ਕੱਲ੍ਹ ਭਾਰਤ ਦੀ ਪਾਰਲੀਮੈਂਟ ਵਿੱਚ ਸੁਣਾਈ ਦਿੱਤੀ । ਇਸ ਮੌਕੇ    ਕੇਂਦਰੀ ਗ੍ਰਹਿ ਮੰਤਰੀ ਪੀ.ਚਿੰਦਬਰਮ ਨੇ ਕਿਹਾ ਕਿ ਸ਼ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ  ਪਹਿਲਾਂ ਨਿਰਧਾਰਤ ਸਮੇਂ ਤੇ ਹੀ ਪੈਣਗੀਆਂ ।
   ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਸਬੰਧੀ  ਨੋਟੀਫਿਕੇਸ਼ਨ ਵਾਪਿਸ ਨਹੀਂ ਲਿਆ ਨਾ ਹੀ   ਕੇਂਦਰ ਸਰਕਾਰ ਵੱਲੋਂ ਹਾਈਕੋਰਟ ਵਿੱਚ ਪੇਸ਼ ਹੋਏ ਵਕੀਲ ਨੇ  ਕੋਈ ਵਕਾਲਤਨਾਮਾ ਜਾਂ ਪੇਸ਼ ਹੋਣ ਦਾ ਅਧਿਕਾਰ ਦਿੱਤਾ ਗਿਆ।


  Related Stories
    
  Go to TOP Top
  0 Comment(s)   Give Comment Comments   


  Name * : Name is Must. Minimum 4 characters.
  E-mail * : Email Id is Must .Invalid format.
  Your Comment : A value is required.
      |

  Old Newsਪਿਛਲੇ ਅੰਕ ਦੇਖੋ     << First    << 1133 1134 1135 [1136] 1137 1138 1139  >>    Last >>
 • ਆਲਮੀ ਬਰਾਬਰਤਾ ਦਾ ਸੁਨੇਹਾ ਦੇ ਗਿਆ ਰੇਡੀਓ `ਚੰਨ ਪ੍ਰਦੇਸੀ` ਦੀ 6ਵੀਂ ਵਰੇਗੰਢ `ਤੇ ਕਰਵਾਇਆ ਸੈਮੀਨਾਰ
 • ਰੇਡੀਓ ਚੰਨ ਪ੍ਰਦੇਸੀ ਵੱਲੋਂ ਸੈਮੀਨਾਰ ਅਤੇ ਸਨਮਾਨ ਸਮਾਰੋਹ 24 ਮਾਰਚ ਨੂੰ
 • ਯੂਨੀਵਰਸਿਟੀ ਆਫ ਸਾਊਥ ਅਮਰੀਕਾ ਦੁਆਰਾ ਪ੍ਰਿੰਸੀਪਲ ਡਾ ਜਰਨੈਲ ਸਿੰਘ ਆਨੰਦ ਡੀ ਲਿਟ ਦੀ ਡਿਗਰੀ ਨਾਲ ਸਨਮਾਨਿਤ
 • `ਪੰਜਾਬ ਦੇ ਪੰਛੀ` ਕਿਤਾਬ ਹੋਈ ਲੋਕ ਅਰਪਣ
 • ਮਾਂ-ਬੋਲੀ ਸਤਿਕਾਰ ਸਮਾਗਮ ਵਲੋਂ ਜਾਰੀ ਕੀਤਾ ਗਿਆ ਐਲਾਨਨਾਮਾ
 • ਭਾਰ ਨੂੰ ਕਾਬੂ `ਚ ਰੱਖਣ ਅਤੇ ਹਾਜ਼ਮਾ ਦਰੁਸਤ ਰੱਖਣ ਅਤੇ ਪੇਟ ਗੈਸ ਦੇ ਖਾਤਮੇ ਲਈ ਸ: ਪ੍ਰਸੋਤਮ ਸਿੰਘ ਜੀ ਦਾ ਨੁਸਖਾ
 • 6 ਤੋਂ ਵੱਧ ਸੈਲਫੀਆਂ ਮਾਨਸਿਕ ਬਿਮਾਰੀ ਇਸ ਦਾ ਇਲਾਜ ਜਰੂਰੀ !
 • ਬੱਚਿਆਂ ਦੇ ਖਾਣ ਵਾਲੀਆਂ ਸੌਂਫ਼ ਦੀਆਂ ਗੋਲੀਆਂ `ਚ ਮੁਰਗੇ ਤੇ ਸੂਰ ਦੀ ਚਰਬੀ
 • ਅਸੀਂ ਆਪਣੇ ਸਰੀਰ ਦੇ ਮਨ ਦੇ ਆਪ ਹੀ ਵੈਦ ਹਕੀਮ ਹੁੰਦੇ ਹਾਂ
 • 40 ਸਾਲ ਦੀ ਉਮਰ `ਚ ਜਵਾਨ ਰਹਿਣ ਦਾ ਆਸਾਨ ਤਰੀਕਾ
 • 
  SocialTwist Tell-a-Friend
 • ਮੌਤ ਦੀ ਸਜਾ ਵਾਲਾ ਆਰਡੀਨੈਂਸ ਰਾਸਟਰਪਤੀ ਦੀ ਮਨਜੂਰੀ ਮਗਰੋਂ ਬਣਿਆ ਕਾਨੂੰਨ
 • ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਭੁੱਖ ਹੜਤਾਲ ਖ਼ਤਮ
 • ਕਾਂਗਰਸ ਪਾਰਟੀ ਦੇ ਅਹੁਦੇ ਛੱਡਦੇ ਪਾਰਟੀ ਵਿਧਾਇਕ, ਨਾਰਾਜਗੀ ਮੰਤਰੀ ਮੰਡਲ ‘ਚ ਜਗ੍ਹਾ ਨਾ ਮਿਲਣ ਤੇ
 • ਬੱਚੀਆਂ ਨਾਲ ਬਲਾਤਕਾਰ ਵਾਲੇ ਕੇਸਾਂ ‘ਚ ਫਾਂਸੀ ਦੀ ਸਜ਼ਾ ਦੇ ਨਾਲ ਘੱਟੋ-ਘੱਟ ਸਜ਼ਾ ਵਧਾ ਕੇ 10 ਸਾਲ ਕੀਤੀ
 • ਪੰਜਾਬ ਦੇ ਨਵੇਂ ਮੰਤਰੀਆਂ ਨੂੰ ਵੰਡੇ ਵਿਭਾਗ, ਪੜ੍ਹੋ ਕੌਣ ਬੈਠੇਗਾ ਕਿਹੜੀ ਕੁਰਸੀ ਤੇ
 • ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਵਰਦਾਨ
 • ਹੁਣ ਪੱਥਰ ਬੋਲਦੇ ਨੇ , ਚੰਡੀਗੜ੍ਹ ਦੇ ਬੂਹੇ
 • ਕਿਰਾਏ `ਤੇ ਕਮਰੇ ਲੈ ਕੇ ਰਹਿੰਦੀ ਹੈ ਸੁਪਰਹਿੱਟ ਗਾਇਕਾ
 • ਮਲੱਵਈ ਗਿੱਧਾ : ਆਜਾ ਨਾਨਕਾ ਕੇਰਾਂ
 • 24 ਕੈਰੇਟ ਖਰੀ ਭਾਪਣ


 • ਤਿੰਨ ਕਿਲੋਮੀਟਰ ਤੋਂ ਜਿ਼ਆਦਾ ਦੂਰੀ ਤੱਕ ਨਿਸ਼ਾਨਾ ਲਾਉਣ ਦੇ ਸਮਰੱਥ ਕਿਵੇਂ ਹੈ ਸਨਾਈਪਰ
 • ਵਿਰੋਧ ਦਾ ਅਨੋਖਾ ਤਰੀਕਾ, ਬੁੱਤ ਤੋਂ ਲਿਆ ਬਦਲਾ : ਮਹਿਲਾ ਬੁੱਤ ਦੇ ਮੱਥੇ ਵਿਚ ਕੁਲਹਾੜੀ ਨੂੰ ਚਿਪਕਾਇਆ
 • ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਦੇ ਨਿਕਲੇ ਗ੍ਰਿਫਤਾਰੀ ਵਾਰੰਟ
 • ਕ੍ਰਿਸਮਸ ਦੇ ਮੌਕੇ ਪ੍ਰਾਰਥਨਾ ਸਭਾ ਲਈ ਜਾ ਰਹੇ 20 ਜਾਣਿਆ ਦੀ ਬੱਸ ਹਾਦਸੇ ਵਿਚ ਮੌਤ
 • ਸਟੱਡੀ ਵੀਜ਼ੇ ਤੇ ਕੈਨੇਡਾ ਪਹੁੰਚਦਿਆਂ ਮੌਤ ਨੇ ਆ ਘੇਰਿਆ: ਨੌਜਵਾਨ ਦੀ ਦੂਜੇ ਦਿਨ ਹੀ ਮੌਤ
 • ਫਿਲਮ ਨਿਰਮਾਤਾ ਅਮਨ ਖਟਕੜ ਦਾ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਮਾਨ-ਸਨਮਾਨ
 • ਆਪਣੀ ਹੀ ਕਾਰ ਥੱਲੇ ਆ ਕੇ ਜਾਨ ਗਵਾ ਬੈਠੀ ਹਰਪ੍ਰੀਤ ਕੌਰ ਦਾ ਵਲਿੰਗਟਨ ਵਿਖੇ ਹੋਇਆ ਅੰਤਿਮ ਸੰਸਕਾਰ
 • ਕਬੱਡੀ ਖੇਡ ਦਾ ਕੱਦ ਕਰਨਾ ਹੈ ਉੱਚਾ
 • ਸ਼ੰਮੀ ਰਾਣਾ ਨੂੰ ਅਮਰੀਕਾ ਦੇ ਹਾਲ ਆਫ ਫੇਮ ਅਵਾਰਡ 2018 ਲਈ ਨਾਮਜ਼ਦ
 • ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ


 • Facebook Activity

  Widgetize!